ਪਾਵਰਕੌਮ ਵੱਲੋਂ ਸਵੱਦੀ ਕਲਾਂ ਚ ਮੋਟਰਾਂ ਦਾ ਲੋਡ ਵਧਾਉਣ ਲਈ ਕੈਂਪ ਲਗਾਇਆ ਗਿਆ


ਮੁੱਲਾਂਪੁਰ ਦਾਖਾ,12 ਜੂਨ(ਸਤਵਿੰਦਰ  ਸਿੰਘ ਗਿੱਲ) ਸਬ ਸਟੇਸ਼ਨ ਅੱਡਾ ਦਾਖਾ ਅਧੀਨ ਆਉਂਦੇ ਪਿੰਡ ਸਵੱਦੀ ਕਲਾਂ ਵਿੱਚ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਵਲੋ ਮੋਟਰਾਂ ਵਾਲੀ ਬਿਜਲੀ ਦਾ ਲੋਡ ਵਧਾਉਣ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਐਸ ਡੀ ਓ ਪਰਮਿੰਦਰ ਸਿੰਘ ਦੀ ਅਗਵਾਈ ਚ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਪੁੱਜ ਕੇ ਲਾਹਾ ਲਿਆ। ਐਸ ਡੀ ਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਤੀ ਹਾਰਸ ਪਾਵਰ 2700 ਰੁਪਏ ਮਹਿਕਮੇ ਵਲੋ ਲਏ ਜਾ ਰਹੇ ਹਨ ਜਿਸ ਦੀ ਬਕਾਇਦਾ ਰਸੀਦ ਦਿੱਤੀ ਜਾਂਦੀ ਹੈ।ਜੇ ਈ ਮੁਖਸ਼ਿੰਦਰ ਸਿੰਘ ਸਵੱਦੀ  ਨੇ ਇਲਾਕੇ ਭਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਹਨਾਂ ਇਹ ਵੀ ਦਸਿਆ ਕਿ ਝੋਨੇ ਦੇ ਸੀਜ਼ਨ ਨੂੰ ਮੱਦੇਨਜ਼ਰ ਮਹਿਕਮੇ ਵੱਲੋਂ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਦੀ ਸਪਲਾਈ ਸਹੀ ਦਿੱਤੀ ਜਾਵੇਗੀ ਤਾਂ ਜੌ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਕਰ ਸਕਣ। ਇਸ ਮੌਕੇ ਆਰ ਏ ਲਖਵਿੰਦਰ ਸਿੰਘ, ਲਾਇਨਮੈਂਨ ਗੁਰਮੇਲ ਸਿੰਘ, ਲਾਈਂਨਮੈਂਨ ਜਸਵਿੰਦਰ ਸਿੰਘ ਆਦਿ ਤੋਂ ਇਲਾਵਾ ਕਿਸਾਨ ਜਗਮੋਹਨ ਸਿੰਘ ਤੂਰ ਅਤੇ ਸੁਰਿੰਦਰ ਸਿੰਘ ਆਦਿ ਹਾਜਰ ਸਨ।