ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਪ ਲਗਾਇਆ

  

ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਚਲਾਈ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਨ ਲਈ ਅੱਜ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਪਿੰਡ ਲੱਖਾ ਵਿਖੇ ਕੈਪ ਲਗਾਇਆ ਗਿਆ।ਇਸ ਮੌਕੇ ਟੀਮ ਦੇ ਮੁੱਖ ਬੁਲਾਰੇ ਅਮਿਤ ਸਿੰਘ ਅਤੇ ਸੁਨੀਲ ਸੇਠੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਰਪ੍ਰਸਤੀ ਹੇਠ ਪਿੰਡਾ ਵਿਚ ਰੋਜਾਨਾ ਜਾਗ੍ਰਿਤ ਕੈਪ ਲਾਏ ਜਾਦੇ ਹਨ ਤਾਂ ਜੋ ਸੂਬਾ ਵਾਸੀ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰ ਸਕਣ,ਉਨ੍ਹਾ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕੇਗਾ,ਸਾਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਟੀਮ ਵੱਲੋ ਪਿੰਡ ਭੰਮੀਪੁਰਾ ਦੇ 230 ਲਾਭਪਾਤਰੀ ਕਾਰਡ ਬਣਾਏ ਗਏ ਅਤੇ ਜੋ ਵਿਅਕਤੀ ਕਾਰਡ ਬਣਾਉਣ ਤੋ ਅੱਜ ਵਾਝੇ ਰਹਿ ਗਏ ਹਨ।ਉਨ੍ਹਾ ਦੇ ਕਾਰਡ ਅਗਲੇ ਹਫਤੇ ਬਣਾਏ ਜਾਣਗੇ।ਪਿੰਡ ਭੰਮੀਪੁਰਾ ਵਾਸੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਰਨੈਲ ਸਿੰਘ ਬਰਾੜ,ਕੁਲਵੰਤ ਸਿੰਘ,ਭਜਨ ਸਿੰਘ ਕੁਲਾਰ,ਦਰਸ਼ਨ ਸਿੰਘ,ਮੇਜਰ ਸਿੰਘ,ਕੈਪਟਨ ਅਜੈਬ ਸਿੰਘ,ਮਾਸਟਰ ਚਮਕੌਰ ਸਿੰਘ,ਗੁਰਚਰਨ ਸਿੰਘ,ਇੰਦਰਪਾਲ ਸਿੰਘ,ਅਲਵਿੰਦਰ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:–ਪਿੰਡ ਲੱਖਾ ਵਿਖੇ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਦੀ ਹੋਈ ਟੀਮ।