ਵੱਖ-ਵੱਖ ਸਕੂਲਾਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ

ਜਗਰਾਉ,ਹਠੂਰ,7,ਅਗਸਤ-(ਕੌਸ਼ਲ ਮੱਲ੍ਹਾ)-ਸਾਵਣ ਮਹੀਨੇ ਦੇ ਖਾਸ ਉਤਸਵ ਤੀਆਂ ਨੂੰ ਕੁੜੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ । ਇਹ ਤਿਉਹਾਰ ਲੜਕੀਆ ਬੜੇ ਉਤਸਾਹ ਅਤੇ ਪ੍ਰੇਮ ਨਾਲ ਮਨਾਉਦੀਆਂ ਹਨ । ਪਿੰਡ ਦੀ ਕਿਸੇ ਖਾਸ ਜਗਾ੍ਹ ਤੇ ਕੁੜੀਆਂ ਸਾਮ ਨੂੰ ਇਕੱਠੀਆਂ ਹੋ ਕੇ ਖੂਬ ਗਿੱਧਾ ਪਾਕੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੀ ਕੋਸਿਸ ਕਰਦੀਆਂ ਹਨ।ਅੱਜ ਪਿੰਡ ਚਕਰ,ਬੁਰਜ ਕੁਲਾਰਾ,ਮਾਣੂੰਕੇ,ਮੱਲ੍ਹਾ ਅਤੇ ਹਠੂਰ ਆਦਿ ਪਿੰਡਾ ਦੇ ਸਰਕਾਰੀ ਸਕੂਲਾ ਵਿਚ ਤੀਆਂ ਲਗਾਈਆਂ ਗਈਆਂ।ਇਸ ਮੌਕੇ ਸਕੂਲੀ ਬੱਚੀਆਂ ਨੇ ਤੀਆਂ ਦਾ ਖੂਬ ਅਨੰਦ ਮਾਣਿਆ । ਲੜਕੀਆਂ ਵੱਲੋਂ ਪੀਘਾਂ ਝੂਟੀਆਂ ਗਈਆਂ।ਬੱਚੀਆਂ ਨੇ ਬੜੇ ਹੀ ਸੌਂਕ ਨਾਲ ਰੰਗੋਲੀਆਂ ਬਣਾਈਆਂ ਅਤੇ ਹੱਥਾਂ ਤੇ ਮਹਿੰਦੀ ਲਗਾਈ । ਇਸ ਮੌਕੇ ਸੈਂਟਰ ਹੈੱਡ ਟੀਚਰਾਂ ਸੁਰਿੰਦਰ ਕੁਮਾਰ ,ਜੰਗਪਾਲ ਸਿੰਘ,ਇਤਬਾਰ ਸਿੰਘ ਨੇ ਬੱਚਿਆਂ ਨੂੰ ਪੰਜਾਬੀ ਤਿਉਹਾਰਾਂ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਬੀ.ਐਮ.ਟੀ ਸੁਖਦੇਵ ਸਿੰਘ ਜੱਟਪੁਰੀ,ਹਰਭਜਨ ਕੌਰ ਹਾਜ਼ਰ ਸਨ ।
ਫੋਟੋ ਕੈਪਸਨ – ਬੱਚੀਆਂ ਤੀਆਂ ਵਿੱਚ ਗਿੱਧਾ ਪਾਉਦੀਆਂ ਹੋਈਆਂ।