ਜਿਲਾ੍ਹ ਪੱਧਰੀ ਮੁਕਾਬਲਿਆਂ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਤੇ ਕੀਤਾ ਸਨਮਾਨਿਤ

ਜਗਰਾਉ,ਹਠੂਰ,7,ਅਗਸਤ-(ਕੌਸ਼ਲ ਮੱਲ੍ਹਾ)- ਸਰਕਾਰੀ ਪ੍ਰਾਇਮਰੀ ਸਕੂਲ ਦੱਧਾਹੂਰ ਦੀ ਮਨਸੀਰਤ ਕੌਰ ਨੇ ਸਿੱਖਿਆ ਵਿਭਾਗ ਪੰਜਾਬ ਦੁਆਂਰਾ ਅਜਾਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਜਿਲਾ੍ਹ ਪੱਧਰੀ ਮੁਕਾਬਲਿਆਂ ਵਿੱਚ ਕਵਿਤਾ ਗਾਇਨ ਮੁਕਾਬਲੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਉਹਨਾਂ ਦੀ ਇਸ ਪ੍ਰਾਪਤੀ ਤੇ ਐਸ,ਐਮ,ਸੀ ਕਮੇਟੀ ਮੈਂਬਰਾਂ ,ਬੱਚਿਆਂ ਦੇ ਮਾਪਿਆਂ ਅਤੇ ਸਮੁੱਚੇ ਸਟਾਫ ਨੇ ਮਨਸੀਰਤ ਕੌਰ ਦੇ ਸਕੂਲ ਪਹੁੰਚਣ ਤੇ ਸਾਨਦਾਰ ਸਵਾਗਤ ਕੀਤਾ । ਮਨਸੀਰਤ ਕੌਰ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਜਿਲਾ੍ਹ ਸਿੱਖਿਆ ਅਫਸਰ ਜਸਵਿੰਦਰ ਕੌਰ ਅਤੇ ੳੱੁਪ ਜਿਲਾ੍ਹ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਨੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਸੈਂਟਰ ਹੈੱਡ ਟੀਚਰ ਜੰਗਪਾਲ ਸਿੰਘ ਨੇ ਮਨਸੀਰਤ ਕੌਰ ਨੂੰ ਵਧਾਈ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ । ਇਸ ਸਮੇਂ ਮਨਸੀਰਤ ਕੌਰ ਦੇ ਪਿਤਾ ਮਾਸਟਰ ਗੁਰਮੀਤ ਸਿੰਘ ਦੱਧਾਹੂਰ, ਕੁਲਵਿੰਦਰ ਕੌਰ ਨਿਹਾਲੂਵਾਲ,ਸੈਂਟਰ ਹੈੱਡ ਟੀਚਰ ਰਾਜਮਿੰਦਰਪਾਲ ਸਿੰਘ ਸਹਿਬਾਜਪੁਰਾ, ਬਲਜੀਤ ਸਿੰਘ ਲੋਹਟਬੱਦੀ,ਬੀ ਐਮ ਟੀ ਹਰਭਜਨ ਕੌਰ ਆਦਿ ਹਾਜ਼ਰ ਸਨ।