ਡੀ .ਏ.ਵੀ ਸੈਂਟਨਰੀ ਪਬਲਿਕ ਸਕੂਲ, ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ

ਜਗਰਾਉ 15 ਅਗਸਤ (ਅਮਿਤਖੰਨਾ)ਡੀ .ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜਮੋਹਨ ਬੱਬਰ ਜੀ ਨੇ ਅਧਿਆਪਕ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਤਿਰੰਗਾ ਝੰਡਾ ਲਹਿਰਾਇਆ। ਇਸ ਉਪਰੰਤ ਸਾਰੇ ਹਾਜ਼ਰ ਅਧਿਆਪਕ ਸਾਹਿਬਾਨਾਂ ਨੇ ਰਾਸ਼ਟਰੀ ਗੀਤ ਗਾਇਆ। ਇਸ ਮੌਕੇ ਤੇ ਅੱਟਲ ਟਿੰਕਰਿੰਗ ਲੈਬ ਦਾ ਉਦਘਾਟਨ ਵੀ ਕੀਤਾ ਗਿਆ। ਇਸ ਅਟੱਲ ਲੈਬ ਉਦਘਾਟਨ ਦਿਵਸ ਦੇ ਮੁੱਖ ਮਹਿਮਾਨ ਸ੍ਰੀ ਜੇ. ਪੀ. ਸ਼ੂਰ ਜੀ(ਡਾਇਰੈਕਟਰ ps-1, ਏਡਿਡ ਸਕੂਲ) ਪਹੁੰਚੇ। ਇਨ੍ਹਾਂ ਦੇ ਨਾਲ-ਨਾਲ ਡਾਕਟਰ ਸੁਖਵੰਤ ਕੌਰ ਭੁੱਲਰ (ਮੈਨੇਜਰ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ) ਸ੍ਰੀਮਤੀ ਸੋਨਾਲੀ ਸ਼ਰਮਾ (ਪ੍ਰਿੰਸੀਪਲ ਆਰ. ਐੱਮ. ਬੀ. ਡੀ. ਏ .ਵੀ ਪਬਲਿਕ ਸਕੂਲ ,ਨਵਾਂ ਸ਼ਹਿਰ) ਡਾਕਟਰ ਅਨੁਜ ਕੁਮਾਰ (ਪ੍ਰਿੰਸੀਪਲ ਡੀ .ਏ .ਵੀ ਕਾਲਜ ਜਗਰਾਉਂ) ਸ੍ਰੀ ਮਾਨ ਪਰਮਜੀਤ ਕੁਮਾਰ(ਪ੍ਰਿੰਸੀਪਲ ਜੀ ਐਨ. ਬੀ. ਡੀ .ਡੀ.ਏ .ਵੀ ਪਬਲਿਕ ਸਕੂਲ, ਭਿੱਖੀਵਿੰਡ) ਸ੍ਰੀ ਮਾਨ ਰਾਜ ਕੁਮਾਰ ਭੱਲਾ (ਐਲ. ਐਮ. ਸੀ. ਮੈਂਬਰ ਡੀ. ਏ.ਵੀ.ਸੈਂਟਨਰੀ  ਪਬਲਿਕ ਸਕੂਲ, ਜਗਰਾਉਂ ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਰੌਸ਼ਨ ਕਰਨ ਨਾਲ ਕੀਤੀ ਗਈ ਅਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਗਈ ਕਿ ਸਾਰਾ ਸੰਸਾਰ ਗਿਆਨ ਦੇ ਚਾਨਣ ਨਾਲ ਪ੍ਰਕਾਸ਼ਮਾਨ ਹੋਵੇ। ਇਸ ਉਪਰੰਤ ਆਏ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕੀਤੇ ਗਏ ।ਵਿਦਿਆਰਥੀਆਂ ਨੇ ਸਵਾਗਤ ਗੀਤ ਗਾਇਆ। ਆਏ ਮਹਿਮਾਨਾਂ  ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਨੇ ਸਵਾਗਤ ਕੀਤਾ ਅਤੇ ਸਕੂਲ ਦੀਆਂ ਮੁੱਖ ਉਪਲੱਬਧੀਆਂ ਤੋਂ ਵੀ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੇ ਸਾਇੰਸ ਪ੍ਰੋਜੈਕਟਾਂ ਦੀ ਵੀ ਪੇਸ਼ਕਾਰੀ ਕੀਤੀ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਸਾਰੇ ਵਾਤਾਵਰਨ ਨੂੰ ਭਗਤੀ ਭਾਵ ਨਾਲ ਗੱੜਚ ਕਰ ਦਿੱਤਾ। ਸਾਰਾ ਵਾਤਾਵਰਨ ਦੇਸ਼ ਭਗਤੀ ਦੀ ਭਾਵ ਨਾਲ ਭਰ ਗਿਆ। ਇਸ ਪ੍ਰੋਗਰਾਮ ਅਧੀਨ ਹੀ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਨਿਊਜ਼ਲੈਟਰ-2022 ਵੀ ਜ਼ਾਰੀ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਬਿ੍ਜ ਮੋਹਨ ਸਾਹਿਬ ਨੇ ਆਏ ਮਹਿਮਾਨਾਂ ਦਾ ਧੰਨਵਾਦ ਮੋਮੈਟੋਂ ਭੇਂਟ ਕਰਦਿਆਂ ਕੀਤਾ ਅਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ। ਉਨ੍ਹਾਂ ਅਧਿਆਪਕ ਸਾਹਿਬਾਨਾਂ ਦੀ ਤਸੱਲੀ ਬਖਸ਼ ਕਾਰਗੁਜ਼ਾਰੀ ਅਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ।