ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵਿਖੇ ਮਨਾਇਆ ਗਿਆ ਸੁਤੰਤਰਤਾ ਦਿਵਸ

ਜਗਰਾਉਂ (ਅਮਿਤ ਖੰਨਾ )ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਸੰਦਰਭ ਵਿੱਚ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਪ੍ਰਿੰ. ਸ਼੍ਰੀ ਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਜਸ਼ਨ-ਏ-ਅਜ਼ਾਦੀ ਸੰਬੰਧਿਤ ਪ੍ਰੋਗਰਾਮ ਮਨਾਇਆ ਗਿਆ। ਸਭ ਤੋਂ ਪਹਿਲਾ ਮੈਨੇਜਮੈਂਟ ਕਮੇਟੀ ਅਤੇ ਲਾਇਨ ਕਲੱਬ ਦੇ ਮੈਂਬਰਾਂ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਹੋਈ । ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜੱਵਲਤ ਕਰਕੇ ਕੀਤੀ ਗਈ । ਮੰਚ ਸੰਭਾਲਦੇ ਹੋਏ ਦੀਦੀ ਜਤਿੰਦਰ ਕੌਰ ਨੇ ਸੁਤੰਤਰਤਾ ਦਿਵਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 15 ਅਗਸਤ 1947 ਦਾ ਦਿਨ ਭਾਰਤ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ, ਇਸ ਦਿਨ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਹੋਇਆ ਸੀ । ਇਸ ਦਿਨ ਰਾਜਧਾਨੀ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ - ਮੰਤਰੀ ਹਰ ਸਾਲ ਤਿਰੰਗਾ ਲਹਿਰਾਉਂਦੇ ਹਨ। ਤਿਰੰਗੇ ਨੂੰ 21ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ, ਫਿਰ ਰਾਸ਼ਟਰੀ ਗਾਨ ਹੁੰਦਾ ਹੈ । ਸੁਤੰਤਰਤਾ ਦਾ ਪ੍ਰਤੀਕ ਇਹ ਦਿਨ ਭਾਰਤ ਦੇ ਕੋਨੇ ਕੋਨੇ ਵਿੱਚ ਮਨਾਇਆ ਜਾਂਦਾ ਹੈ । 15 ਅਗਸਤਦੀ ਸਵੇਰ ਨੂੰ ਰਾਸ਼ਟਰੀ ਸਤਰ ਦੇ ਨੇਤਾ  ਰਾਜਘਾਟ ਆਦਿ ਸਮਾਧੀਆਂ ਤੇ ਜਾ ਕੇ ਬਾਪੂ ਮਹਾਤਮਾ ਗਾਂਧੀ ਤੇ ਸੁਤੰਤਰਤਾ ਸੈਨਾਨੀਆਂ  ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ, ਫਿਰ ਸੈਨਾ ਦੇ ਤਿੰਨ ਅੰਗ ਜਲ ਸੈਨਾ , ਥਲ ਸੈਨਾ ਤੇ  ਵਾਯੂ ਸੈਨਾ ਦੀ ਪਰੇਡ ਦਾ ਨਿਰੀਖਣ ਕਰਦੇ ਤੇ ਸਲਾਮੀ ਵੀ ਦਿੰਦੇ ਹਨ । ਲੋਕ ਆਪਣੇ ਘਰਾਂ ਤੇ ਦੁਕਾਨਾਂ ਤੇ ਤਿਰੰਗਾ ਲਹਿਰਾਉਂਦੇ ਹਨ। ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਏਨੀਆਂ ਕੁਰਬਾਨੀਆਂ ਦੇ ਕੇ ਅਸੀਂ ਅਜ਼ਾਦੀ ਪ੍ਰਾਪਤ ਕੀਤੀ ਹੈ ਤੇ ਸਾਨੂੰ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ । ਉਪਰੰਤ ਮਾਣਯੋਗ ਨਰੇਂਦਰ ਮੋਦੀ ਜੀ ਦੁਆਰਾ ਚਲਾਇਆ ਗਿਆ  ਸਵੱਛਤਾ ਅਭਿਆਨ ਨੂੰ ਦਰਸਾਉਂਦਾ ਨੁੱਕੜ ਨਾਟਕ ਬੱਚਿਆਂ ਵੱਲੋਂ ਪ੍ਰਦਰਸ਼ਿਤ ਕੀਤਾ ਗਿਆ। ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਲਾਇਨ ਕਲੱਬ ਵੱਲੋਂ 1100/- ਰੁਪਏ ਇਨਾਮ ਵਜੋਂ ਦਿੱਤੇ ਗਏ। ਗਿਆਰਵੀਂ ਜਮਾਤ ਦੇ ਵਿਦਿਆਰਥੀ ਹਰਮਨ ਨੇ ਗੀਤ "ਤੇਰੀ ਮਿੱਟੀ ਮੇਂ ਮਿਲ ਜਾਵਾਂ"  ਗਾ ਕੇ ਆਪਣੇ ਅੰਦਰਲੇ ਦੇਸ਼ ਭਗਤੀ ਦੇ ਜਜ਼ਬੇ ਨੂੰ ਪ੍ਰਗਟ ਕੀਤਾ ।ਇਸ ਉਪਰੰਤ ਸਕੂਲ ਦੇ ਪ੍ਰਧਾਨ ਸ਼੍ਰੀਮਤੀ ਡਾ . ਅੰਜੂ ਗੋਇਲ ਜੀ ਨੇ ਆਪਣੇ ਪਤੀ ਸ਼੍ਰੀ ਵਿਵੇਕ ਗੋਇਲ ਜੀ ਦੀ ਲਿਖੀ ਕਵਿਤਾ "ਅਭੀ ਤੋ ਹਮਨੇ ਸ਼ੁਰੂ ਕੀਆ ਹੈ, ਅਬੀ ਤੋਂ ਪਿਕਚਰ ਬਾਕੀ ਹੈ" ਗਾ ਕੇ ਆਪਣੇ ਜਜ਼ਬਾਤਾਂ ਨੂੰ ਸਾਂਝੇ ਕੀਤਾ ।  ਦੇਸ਼ ਭਗਤੀ ਦੇ ਜਜ਼ਬਿਆਂ ਨਾਲ ਭਰਪੂਰ ਕੋਰਿਓਗਰਾਫ਼ੀ "ਏ ਵਤਨ ਮੇਰੇ ਵਤਨ" ਵੀ ਕਿਸੇ ਪੱਖੋਂ  ਘੱਟ ਨਹੀਂ ਸੀ ਤਾਂ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ । ਲਾਇਨ ਕੱਲਬ ਦੇ ਸੈਕਟਰੀ ਸ . ਪਰਮਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਅਸੀਂ ਉਸ ਅਜ਼ਾਦ ਦੇਸ਼ ਦੇ ਬਾਸ਼ਿੰਦੇ ਹਾਂ, ਜਿੱਥੇ ਕਦੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ । ਜੇਕਰ ਅਸੀਂ ਪੜ੍ਹਾਂਗੇ ਤਾਂ ਅਸੀਂ ਅਜ਼ਾਦੀ ਦਾ ਮਤਲਬ ਸਮਝ ਸਕਦੇ ਹਾਂ ਤਾਂ ਬੱਚਿਓ ਆਪਣਾ ਲਕਸ਼ ਨਿਰਧਾਰਿਤ ਕਰਦੇ ਹੋਏ ਖੂਬ ਪੜੋ। ਲਾਇਨ ਕਲੱਬ ਵੱਲੋਂ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਨਾਲ ਹੀ ਪ੍ਰਬੰਧ ਸਮਿਤੀ ਦਾ ਧੰਨਵਾਦ ਕੀਤਾ। ਇਸ ਸ਼ੁੱਭ ਮੌਕੇ 'ਤੇ ਲਾਇਨ ਕਲੱਬ ਦੇ ਮੈਂਬਰਾਂ ਵੱਲੋਂ ਸਕੂਲ ਨੂੰ ਛੇ ਕੁਰਸੀਆਂ ਅਤੇ ਤਿੰਨ ਬੈਂਚਾਂ ਦਾ ਯੋਗਦਾਨ ਦਿੱਤਾ ਗਿਆ। ਇਸ ਮੌਕੇ 'ਤੇ ਸ਼ਾਮਲ ਪਤਵੰਤੇ ਸੱਜਣ ਸਕੂਲ ਦੇ ਪੈਟਰਨ ਸ . ਰਵਿੰਦਰ ਸਿੰਘ ਵਰਮਾ ਜੀ,  ਪ੍ਰਧਾਨ ਡਾ . ਅੰਜੂ ਗੋਇਲ ਜੀ, ਪ੍ਰਬੰਧਕ ਐਡਵੋਕੇਟ ਸ਼੍ਰੀ ਵਿਵੇਕ ਭਾਰਦਵਾਜ ਜੀ, ਸ੍ਰੀ ਦਰਸ਼ਨ ਲਾਲ ਜੀ, ਪ੍ਰਿੰ. ਸ਼੍ਰੀਮਤੀ ਨੀਲੂ ਨਰੂਲਾ ਜੀ, ਸਮੂਹ ਸਟਾਫ ਦੇ ਨਾਲ-ਨਾਲ ਲਾਇਨ ਕਲੱਬ ਦੇ ਮੈਂਬਰ ਪ੍ਰਧਾਨ ਸ੍ਰੀ ਸ਼ਰਨਦੀਪ ਸਿੰਘ ਬੈਨੀਪਾਲ ਜੀ , ਸੈਕਟਰੀ ਸ .ਪਰਮਿੰਦਰ ਸਿੰਘ ਜੀ, ਖ਼ਜ਼ਾਨਚੀ ਸ . ਹਰਪ੍ਰੀਤ ਸਿੰਘ ਸੱਗੂ ਜੀ, ਸ. ਜਸਪ੍ਰੀਤ ਸਿੰਘ ਮੱਲ੍ਹੀ ਜੀ, ਸ. ਹਰਮਿੰਦਰ ਸਿੰਘ ਬੋਪਾਰਾਏ ਜੀ , ਸ .ਪਰਮਵੀਰ ਸਿੰਘ ਗਿੱਲ ਜੀ , ਸ . ਮਨਜੀਤ ਸਿੰਘ ਮਠਾੜੂ ਜੀ, ਸ਼੍ਰੀ ਕੁਨਾਲ ਬੱਬਰ ਜੀ, ਸ . ਗੁਰਵਿੰਦਰ ਸਿੰਘ ਭੱਠਲ ਜੀ, ਐਡਵੋਕੇਟ ਸ਼੍ਰੀ ਵਿਵੇਕ ਭਾਰਦਵਾਜ ਜੀ ਅਤੇ ਸ਼੍ਰੀ ਮੋਹਿਤ ਵਰਮਾ ਜੀ ਸ਼ਾਮਲ ਸਨ ।