'ਚਕਰ ਸਪੋਰਟਸ ਅਕੈਡਮੀ' ਵੱਲੋਂ ਮਨਾਇਆ ਗਿਆ ਖੇਡ ਦਿਵਸ

ਹਠੂਰ,30,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਪ੍ਰਸਿੱਧ ਚਕਰ ਸਪੋਰਟਸ ਅਕੈਡਮੀ ਵੱਲੋਂ '5ਜੈਬ ਫਾਊਂਡੇਸ਼ਨ' ਅਤੇ 'ਨਹਿਰੂ ਯੁਵਾ ਕੇਂਦਰ ਲੁਧਿਆਣਾ' ਦੇ ਸਹਿਯੋਗ ਨਾਲ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਚਕਰ ਵਿਖੇ ਖੇਡ ਦਿਵਸ ਮਨਾਇਆ ਗਿਆ।ਇਸ ਮੌਕੇ ਬੱਚਿਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ ਵੱਲੋਂ ਖਿਡਾਰੀਆਂ ਨੂੰ ਪ੍ਰੇਰਨਾਮਈ ਲੈਕਚਰ ਦਿੰਦਿਆ ਕਿਹਾ ਕਿ ਸਾਡੇ ਜੀਵਨ ਵਿੱਚ ਖੇਡਾਂ ਦੀ ਇੱਕ ਵਿਸ਼ੇਸ ਮਹੱਤਤਾ ਹੈ,ਕਿਉਕਿ ਖੇਡਾ ਜਿਥੇ ਖਿਡਾਰੀ ਦਾ ਸਮਾਜ ਵਿਚ ਮਾਣ-ਸਨਮਾਨ ਵਧਾਉਦੀਆ ਹਨ।ਉੱਥੇ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਮਜਬੂਤ ਰੱਖਦੀਆ ਹਨ।ਇਸ ਮੌਕੇ ਫੱੁਟਬਾਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਮਿਤ ਕੁਮਾਰ ਨੇ ਖੇਡ ਐਕਸ਼ਨਾਂ ਅਤੇ ਜ਼ਿੰਦਗੀ ਦੇ ਆਪਸੀ ਸੰਬੰਧਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜ਼ਿੰਦਗੀ ਦੇ ਵੱਡੇ ਵੱਡੇ ਸਬਕ ਖੇਡ ਮੈਦਾਨਾਂ ਵਿੱਚੋਂ ਸਿੱਖੇ ਜਾਂਦੇ ਹਨ।ਇਸ ਮੌਕੇ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਵੀ ਖੇਡ ਦਿਵਸ ਦੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।ਆਪਣੇ ਖਾਸ ਸੰਦੇਸ਼ ਵਿੱਚ ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਸ਼ਮੀਤ ਕੌਰ ਨੇ ਪਿੰਡ ਚਕਰ ਦੇ ਖੇਡ ਸਭਿਆਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਚਕਰ ਨੇ ਖੇਡ ਖੇਤਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਤੇ ਚਕਰ ਦੇ ਨੌਜਵਾਨ ਰਾਸ਼ਟਰੀ ਹਿਤ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਸਦਾ ਮੋਹਰੀ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਖੇਡ ਦਿਵਸ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਉਨ੍ਹਾ ਨਾਲ ਖੇਡ ਪ੍ਰੇਮੀ ਅਤੇ ਦਰਸਕ ਹਾਜ਼ਰ ਸਨ। ਫੋਟੋ ਕੈਪਸ਼ਨ:-ਖੇਡ ਦਿਵਸ ਮਨਾਉਣ ਸਮੇਂ ਖਿਡਾਰੀ ਅਤੇ ਪਿੰਡ ਚਕਰ ਵਾਸੀ।