ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 192ਵਾਂ ਦਿਨ ਸਰਾਭੇ ਤੋਂ ਲੁਧਿਆਣੇ ਤਕ ਰੋਸ ਮਾਰਚ ਕੱਢਿਆ

   ਇਹ ਕਿੱਦਾਂ ਦਾ ਬਦਲਾਅ ਹੋਣ ਹੁਣ ਸਿੱਖ ਕੌਮ ਦੇ ਹੱਕੀ ਮੰਗਾਂ ਲਈ, ਰੋਸ ਮਾਰਚ ਨੂੰ ਪੁਲਿਸ ਨਾਕਾ ਲਾ ਕੇ ਰੋਕਿਆ ਕਰੇਗੀ  

ਸਰਾਭਾ ਪੰਥਕ ਮੋਰਚੇ ਦੀ ਅਹਿਮ ਮੀਟਿੰਗ 2 ਸਤੰਬਰ ਨੂੰ  

ਸਰਾਭਾ  (ਸਤਵਿੰਦਰ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 192ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਮਹੋਲੀ ਖੁਰਦ ਤੋਂ ਬਾਬਾ ਬੰਤ ਸਿੰਘ ਮਹੌਲੀ ਖੁਰਦ, ਕੁਲਵਿੰਦਰ ਸਿੰਘ ਮਹੋਲੀ ਖੁਰਦ,ਬੀਬੀ ਮਨਜੀਤ ਕੌਰ ਟੂਸੇ,ਸੁਰਜੀਤ ਕੌਰ ਟੂਸੇ,ਨਛੱਤਰ ਕੌਰ ਟੂਸੇ, ਰਾਜਵਿੰਦਰ ਕੌਰ ਟੂਸੇ,ਪ੍ਰੀਤਮ ਕੌਰ ਟੂਸੇ, ਕਮਲ ਕੌਰ ਕੁਲਵਿੰਦਰ ਸਿੰਘ ਮਹੋਲੀ ਖੁਰਦ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਿਹਾ ਪੰਥਕ ਮੋਰਚਾ ਭੁੱਖ ਹਡ਼ਤਾਲ ਸਥਾਨ ਤੋਂ ਭਾਈਬਾਲਾ ਚੌਕ ਸ਼ਹੀਦ ਕਰਤਾਰ ਸਿੰਘ ਸਰਾਭਾ ਭਗਤ ਪਾਰਕ ਤੱਕ ਰੋਸ ਮਾਰਚ ਕੱਢਿਆ ਗਿਆ ।ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇਾਪ ਬੰਦੀਛੋੜ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਚਾਲੇ ਪਾਏ ਗਏ।ਰੋਸ ਮਾਰਚ ਵੱਖ ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਜਦੋਂ ਲਲਤੋਂ ਪਹੁੰਚਿਆ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਸੜਕ ਦੇ ਵਿਚਕਾਰ ਨਾਕਾ ਲਾ ਕੇ ਮਾਰਚ ਨੂੰ ਘੇਰ ਲਿਆ ਅਤੇ ਅੱਗੇ ਜਾਣ ਤੋਂ ਰੋਕਿਆ।ਆਗੂਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੇ ਵਿਚਕਾਰ ਕੜਾਕੇ ਦੀ ਧੁੱਪ ਵਿਚ ਬੈਠ ਕੇ ਉਸੇ ਸਥਾਨ ਤੇ ਮੋਰਚਾ ਲਗਾ ਦਿੱਤਾ।ਜਿੱਥੇ ਕੇ ਸਰਾਭਾ ਪੰਥਕ ਮੋਰਚਾ ਲੰਮੇ ਸਮੇਂ ਤੋਂ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਹੋਰ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਬੜੇ ਹੀ ਠੰਡੇ ਸੁਭਾਅ ਨਾਲ ਲੜ ਰਿਹਾ ਸੀ ਉਥੇ ਅੱਜ ਪੁਲਿਸ ਵੱਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਕੱਢ ਰਹੇ ਜੁਝਾਰੂਆਂ ਨੂੰ ਰੋਕ ਕੇ ਡੂਮਣੇ ਨੂੰ ਗਲ ਪਾ ਲਿਆ ।ਅੱਗਿਓਂ ਮਾਰਚ ਦੇ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਮੁਰਦਾਬਾਦ, ਪੁਲਿਸ਼   ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰਿਆਂ ਨਾਲ ਅਸਮਾਨੀ ਗੂੰਜਾਂ ਪਾ ਦਿੱਤੀਆਂ ।ਇਸ ਮੌਕੇ ਅਰਿਆਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਬੋਲਦਿਆਂ ਆਖਿਆ ਕਿ ਅਸੀਂ ਅਰਦਾਸ ਕਰਕੇ ਤੁਰੇ ਹਾਂ ਅਤੇ ਰੋਸ ਮਾਰਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਭਾਈ ਬਾਲਾ ਚੌਂਕ ਬੁੱਤ ਸਾਹਮਣੇ ਹੀ ਸਮਾਪਤ ਕਰਾਂਗੇ । ਜੇਕਰ ਪੁਲਸ ਪ੍ਰਸ਼ਾਸਨ ਸਾਨੂੰ ਆਗਿਆ ਨਹੀਂ ਦਿੰਦੀ ਤਾਂ ਅਸੀਂ ਭੁੱਖ ਹਡ਼ਤਾਲ ਲਲਤੋਂ ਬੱਸ ਸਟੈਂਡ ,ਚ ਹੀ ਸ਼ੁਰੂ ਕਰਾਂਗੇ ਅਤੇ ਹਰ ਰੋਜ਼ ਗਿਆਰਾਂ ਸਿੰਘ ਗ੍ਰਿਫ਼ਤਾਰੀ ਦਿਆ ਕਰਨਗੇ ਜਦੋਂ ਤਕ ਸਾਨੂੰ ਅੱਗੇ ਜਾਣ ਦੀ ਆਗਿਆ ਨਹੀਂ ਮਿਲ ਜਾਂਦੀ।ਜਦੋਂ ਮਾਰਚ ਆਗੂਆਂ ਵੱਲੋਂ ਸਖ਼ਤੀ ਕੀਤੀ ਗਈ ਤਾਂ ਪੁਲਸ ਪ੍ਰਸ਼ਾਸਨ ਨੇ ਇਹ ਗੱਲ ਆਪਣੇ ਸੀਨੀਅਰ ਦੇ ਧਿਆਨ ਵਿਚ ਕੱਢੀ ਤਾਂ ਪੁਲਿਸ ਆਖ਼ਰ ਝੁਕਦੇ ਹੋਏ ਪੰਜ ਸਿੰਘਾਂ ਨੂੰ ਅੱਗੇ ਜਾ ਕੇ ਸਰਾਭਾ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਆਗਿਆ ਦਿੱਤੀ ਗਈ ਪਰ ਆਗੂਆਂ ਵੱਲੋਂ ਇਹ ਮੁੱਢ ਤੋਂ ਨਕਾਰ ਕੇ ਉਹਨਾਂ ਨੇ ਗਿਆਰਾਂ ਸਿੰਘ ਅੱਗੇ ਜਾਣ ਲਈ ਆਗਿਆ ਮੰਗੀ ਜਿਸ ਤੋਂ ਬਾਅਦ ਉਹ ਅੱਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤਕ ਗਏ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਰੋਸ ਮਾਰਚ ਸਮਾਪਤ ਕੀਤਾ ਗਿਆ ।ਆਖਰ ਵਿੱਚ ਗਿਆਰਾਂ ਸਿੰਘ ਲਲਤੋਂ ਵਿਖੇ ਸੜਕ ਦੇ ਵਿਚਕਾਰ ਬੈਠੇ ਸਿੰਘਾਂ ਕੋਲ ਪਹੁੰਚ ਕੇ ਧਰਨਾ ਖਤਮ ਕਰਨ ਲਈ ਆਖਿਆ ਤੇ  ਇਸ ਮੌਕੇ ਬਲਦੇਵ ਸਿੰਘ ਦੇਵ ਸਰਾਭਾ ਵੱਲੋਂ ਰੋਸ ਮਾਰਚ ਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਤੇ ਉਨ੍ਹਾਂ ਨੇ ਆਖਿਆ ਕਿ 2 ਸਤੰਬਰ ਦਿਨ ਸ਼ੁੱਕਰਵਾਰ ਨੂੰ ਪੰਥਕ ਮੋਰਚਾ ਸਰਾਭਾ ਦੀ ਇਕ ਅਹਿਮ ਮੀਟਿੰਗ ਬੁਲਾਈ ਗਈ ।ਸੌ ਮੋਰਚਾ ਕਮੇਟੀ ਦੇ ਮੈਂਬਰ ਅਤੇ ਸਮੂਹ ਪੰਥਕ ਪਦਾਰਥੀ ਪਹੁੰਚਣ ਦੀ ਕ੍ਰਿਪਾਲਤਾ ਕਰਨ ਤਾਂ ਜੋ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ । ਇਸ ਮੌਕ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ, ਖਜਾਨਚੀ ਪਰਮਿੰਦਰ ਸਿੰਘ ਟੂਸੇ,ਜਸਵੰਤ ਸਿੰਘ ਟੂਸੇ ,ਜਸਪਾਲ ਸਿੰਘ ਸਰਾਭਾ, ਬੰਤ ਸਿੰਘ ਸਰਾਭਾ, ਸਿਕੰਦਰ ਸਿੰਘ ਸਿੱਧੂ ਰੱਤੋਵਾਲ,ਰਣਜੀਤ ਸਿੰਘ ਰੱਤੋਵਾਲ ਗੁਰਮੇਲ ਸਿੰਘ ਜੁੜਾਹਾਂ, ਦਰਸਨ ਸਿੰਘ ਰਕਬਾ,ਮੇਵਾ ਸਿੰਘ ਸਰਾਭਾ ਲਹਿਣਾ ਸਿੰਘ ਅੱਬੂਵਾਲ,ਭੋਲਾ ਸਿੰਘ ਰਕਬਾ, ਜਸਵੰਤ ਸਿੰਘ ਲੰਬੜਦਾਰ ਸ਼ੇਖ ਦੌਲਤ, ਸ਼ਮਸ਼ੇਰ ਸਿੰਘ ਸਰਪੰਚ ਸ਼ੇਖ਼ ਦੌਲਤ ਹਰਬੰਸ ਸਿੰਘ ਰਕਬਾ ਗੁਰਮੀਤ ਸਿੰਘ ਢੱਟ,ਸੁਰਿੰਦਰ ਸਿੰਘ ਰਕਬਾ ਬਲਦੇਵ ਸਿੰਘ ਰਕਬਾ,ਸੁਰਿੰਦਰ ਸਿੰਘ ਰਕਬਾ ,ਬਲਦੇਵ ਸਿੰਘ ਰਕਬਾ,ਸੁਖਦੇਵ ਸਿੰਘ ਸ਼ੇਖ ਦੌਲਤ ਨਿਰਭੈ ਸਿੰਘ ਸ਼ੇਖਦੌਲਤ ਰਣਜੀਤ ਕੌਰ ਟੂਸੇ, ਸੁਖਵਿੰਦਰ ਕੌਰ ਟੂਸੇ, ਮਨਪ੍ਰੀਤ ਕੌਰ ਰਕਬਾ, ਜਸਪਰੀਤ ਕੌਰ ਰਕਬਾ,ਜਸਵਿੰਦਰ ਕੌਰ ਰਕਬਾ, ਮਹਿੰਦਰ ਸਿੰਘ ਰਕਬਾ,ਮਨਪ੍ਰੀਤ ਕੌਰ ਭੋਰਾ ਸਾਹਿਬ ਬੁੜ੍ਹੇਲ, ਹਰਮਨਪ੍ਰੀਤ ਸਿੰਘ ਮੁੱਲਾਂਪੁਰ ਦਾਖਾ, ਦਵਿੰਦਰ ਸਿੰਘ ਭਨੋਹਡ਼,ਬੀਬੀ ਮਨਜੀਤ ਕੌਰ ਦਾਖਾ,ਗੁਰਮੁਖ ਸਿੰਘ ਮੋਰਕਰੀਮਾ, ਬਲਵੀਰ ਸਿੰਘ ਚੌਂਕੀ ਮਾਨ, ਇੰਦਰਜੀਤ ਸਿੰਘ ਪੱਬੀਆਂ, ਮੋਹਣ ਸਿੰਘ ਪੱਬੀਆਂ,ਗੁਰਵਿੰਦਰ ਸਿੰਘ ਸੇਖੋਂ ਦਾਖਾ,ਇੰਦਰਜੀਤ ਸਿੰਘ ਸਰਾਭਾ,ਨਿਰਮਲ ਸਿੰਘ ਸਰਾਭਾ ਜਸਵੰਤ ਸਿੰਘ ਕਰਨੈਲ ਸਿੰਘ, ਹਰਪ੍ਰੀਤ ਸਿੰਘ,,ਹਰਕੇਸ ਸਿੰਘ ,ਹਕੇਸ ਰਾਜ ਸਰਬਜੀਤ ਸਿੰਘ ਅਮਰ ਸਿੰਘ ਜੁੜਾਹਾਂ, ਜਗਜੀਤ ਸਿੰਘ ਜੁੜਾਹਾਂ,ਮਨ ਮਿਹਰ ਸਿੰਘ ਰੰਗੂਵਾਲ ਪਲਵਿੰਦਰ ਸਿੰਘ ਜੁੜਾਹਾਂ ਗੁਰਮੇਲ ਸਿੰਘ ਜੁੜਾਹਾਂ, ਪਰਦੀਪ ਸਿੰਘ ਜੁੜਾਹਾਂ, ਜਗਜੀਤ ਸਿੰਘ ਜੁੜਾਹਾਂ, ਲਵਪ੍ਰੀਤ ਸਿੰਘ ਜੁੜਾਹਾਂ,ਮੋਹਨ ਸਿੰਘ ਮੋਮਨਾਬਾਦੀ,ਰਾਮ ਸਿੰਘ ਦੀਪਕ, ਹਰਬੰਸ ਸਿੰਘ ਗਿੱਲ,ਹਰਪ੍ਰੀਤ ਸਿੰਘ ਭਿੰਡਰ,ਆਤਮਾ ਸਿੰਘ ਚੌਂਕੀਮਾਨ ਤਜਿੰਦਰ ਸਿੰਘ ਚੌਕੀਮਾਨ, ਦੁਮਨ ਸਿੰਘ ਅਲੀਗੜ੍ਹ, ਨਿਰਮਲ ਸਿੰਘ ਅਲੀਗੜ੍ਹ,ਜਗਰਾਜ ਸਿੰਘ ਅਲੀਗੜ੍ਹ, ਜਸਬੀਰ ਸਿੰਘ ਗੂੜ੍ਹੇ, ਸੁਖਦੇਵ ਸਿੰਘ ਜੁਗਰਾਜ ਸਿੰਘ ਅਲੀਗੜ੍ਹ, ਸੁਖਮਿੰਦਰਜੀਤ ਸਿੰਘ ਮਲਕ, ਬਹਾਦਰ ਸਿੰਘ ਪੱਬੀਆਂ, ਨਿਰਮਲ ਸਿੰਘ ਅਲੀਗੜ੍ਹ,ਬਲਜਿੰਦਰ ਸਿੰਘ ਲਲਤੋਂ ਜਸਵੰਤ ਸਿੰਘ ਲਲਤੋਂ, ਦਰਸ਼ਨ ਸਿੰਘ ਲਲਤੋਂ, ਦੇਵ ਸਿੰਘ ਲਲਤੋਂ, ਸੁਖਵਿੰਦਰ ਕੌਰ ਟੂਸੇ,ਰਣਜੀਤ ਕੌਰ ਟੂਸੇ, ਕੁਲਵਿੰਦਰ ਸਿੰਘ ਟੂਸੇ, ਰਾਜ ਸਿੰਘ ਟੂਸੇ, ਗਗਨ ਸਿੰਘ ਟੂਸੇ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਮਨਦੀਪ ਸਿੰਘ ਬੱਸੀਆਂ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋਂ,ਜਸਪਾਲ ਸਿੰਘ ਸਰਾਭਾ, ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।