ਪੈਸੇਫਿਕ ਮਾਸਟਰ ਅਥਲੈਟਿਕਸ ਮੀਟ (ਗੋਆ) ਵਿੱਚ ਰੋਮੀ ਘੜਾਮੇਂ ਵਾਲ਼ਾ (35+ ਗਰੁੱਪ) ਨੇ ਲਾਇਆ ਮੈਡਲਾਂ ਦਾ ਚੋਕਾ

1500 ਤੇ 800 ਵਿੱਚ ਸੋਨੇ, 4×100 ਰਿਲੇਅ ਵਿੱਚ ਚਾਂਦੀ ਤੇ 400 ਮੀਟਰ ਵਿੱਚ ਤਾਂਬੇ ਦੇ ਜਿੱਤੇ ਕੁੱਲ ਚਾਰ ਤਮਗੇ

ਬਰਨਾਲਾ , 04 ਫਰਵਰੀ  ( ਅਵਤਾਰ ਸਿੰਘ ਰਾਏਸਰ  )  ਗੋਆ ਵਿਖੇ 6 ਫਰਵਰੀ ਨੂੰ ਸਮਾਪਤ ਹੋਈਆਂ ਪੈਸੇਫਿਕ ਮਾਸਟਰ ਅਥਲੈਟਿਕਸ ਮੀਟ (ਦੌੜਾਂ) ਵਿੱਚ ਗੁਰਬਿੰਦਰ ਸਿੰਘ ਰੋਮੀ (ਘੜਾਮੇਂ ਵਾਲ਼ਾ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1500 ਤੇ 800 ਵਿੱਚ ਸੋਨੇ, 4×100 ਰਿਲੇਅ ਵਿੱਚ ਚਾਂਦੀ ਤੇ 400 ਮੀਟਰ (35+ਗਰੁੱਪ) ਵਿੱਚ ਤਾਂਬੇ ਦੇ ਕੁੱਲ ਚਾਰ ਤਮਗੇ ਜਿੱਤੇ। ਜਿਸ ਬਾਰੇ ਰੋਮੀ ਨੇ ਆਪਣੇ ਕੋਚ ਰਾਜਨ ਕੁਮਾਰ ਦਾ ਸ਼ੁਕਰਾਨਾ ਕਰਦਿਆਂ ਦੱਸਿਆਂ ਕਿ ਉਨ੍ਹਾਂ ਦੁਆਰਾ ਕਰਵਾਈ ਗਈ ਤਿਆਰੀ ਕਾਰਨ ਹੀ ਇਹ ਪ੍ਰਦਰਸ਼ਨ ਸੰਭਵ ਹੋਇਆ। ਇਸ ਦੇ ਨਾਲ਼ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ, ਸੁਪਤਨੀ ਹਰਪਿੰਦਰ ਕੌਰ ਦੇ ਹਾਂ-ਪੱਖੀ ਰਵੱਈਏ ਰੂਪੀ ਯੋਗਦਾਨ ਨੂੰ ਤੇ ਬੀਬੀ ਰਣਬੀਰ ਕੌਰ ਬੱਲ ਯੂ.ਐੱਸ.ਏ. (ਰਿਟਾਇਰਡ ਪੀ.ਟੀ.ਆਈ.) ਵੱਲੋਂ ਸਮੇਂ ਸਮੇਂ 'ਤੇ ਦਿੱਤੇ ਸੁਝਾਵਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਹੁਣ ਗੋਆ ਤੋਂ ਵਾਪਸੀ ਸਮੇਂ 6 ਫਰਵਰੀ ਨੂੰ ਅਲਵਰ (ਰਾਜਸਥਾਨ) ਵਿੱਚ ਉਨ੍ਹਾਂ ਨੈਸ਼ਨਲ ਮਾਸਟਰ ਅਥਲੈਟਿਕਸ ਮੀਟ ਵਿੱਚ ਖੇਡ ਕੇ ਹੀ ਪਰਤਣਾ ਹੈ। ਉੱਥੇ ਵੀ ਪੂਰੀ ਕੋਸ਼ਿਸ਼ ਰਹੇਗੀ ਕਿ ਇਸੇ ਤਰ੍ਹਾਂ ਦਾ ਚੜ੍ਹਦੀ ਕਲਾ ਵਾਲਾ ਪ੍ਰਦਰਸ਼ਨ ਜਾਰੀ ਰਹੇ।