ਸਥਾਨਕ ਨੈਸ਼ਨਲ ਕਾਲਜ ਭੀਖੀ ਵਿੱਚ ਦੋ ਰੋਜ਼ਾ ਐਥਲੈਟਿਕ ਮੀਟ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਸੰਪੰਨ ਹੋਈ

ਭੀਖੀ, 26 ਫਰਵਰੀ ( ਜਿੰਦਲ) ਦੂਸਰੇ ਦਿਨ ਦੇ ਖੇਡ ਮੁਕਾਬਲਿਆਂ ਵਿਚ ਕਾਲਜ ਦੇ ਸਰਪ੍ਰਸਤ ਬਾਬਾ ਪੂਰਨ ਨਾਥ ਜੀ ਹੀਰੋ ਵਾਲੇ ਪਹੁੰਚੇ ਅਤੇ ਰਾਸ਼ਟਰੀ ਗੀਤ ਉਚਾਰਨ ਤੋਂ ਬਾਅਦ ਸਰਸਵਤੀ ਪੂਜਾ ਨਾਲ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਬਾਬਾ ਪੂਰਨ ਨਾਥ ਜੀ ਦਾ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਡਾ ਐਮ. ਕੇ. ਮਿਸ਼ਰਾ ਨੇ ਆਏ ਹੋਏ ਮੁੱਖ ਮਹਿਮਾਨ, ਪੱਤਵੰਤੇ ਸੱਜਣ ਅਤੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਕੀਤਾ। ਅੱਜ ਦੇ ਖੇਡ ਮੁਕਾਬਲਿਆਂ ਵਿੱਚ 100 ਮੀਟਰ ਲੜਕੇ ਵਿੱਚੋ ਇਕਬਾਲ ਖਾਂ,ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ,ਦੂਜਾ,ਤੀਜਾ, 100 ਮੀਟਰ ਲੜਕੀਆਂ ਵਿੱਚੋਂ ਹਰਪ੍ਰੀਤ ਕੌਰ,ਪਰਮਿੰਦਰ ਕੌਰ,ਰਿੰਪੀ ਕੌਰ ਨੇ ਪਹਿਲਾ, ਦੂਜਾ, ਤੀਜਾ,800 ਮੀਟਰ ਲੜਕੇ ਵਿਚੋਂ ਨਵਦੀਪ, ਲਵਪ੍ਰੀਤ ਅਤੇ ਜਗਦੀਪ ਸਿੰਘ ਨੇ ਕ੍ਰਮਵਾਰ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੋਲਾ ਸੁੱਟ ਮੁਕਾਬਲੇ ਲੜਕਿਆਂ ਵਿੱਚੋ ਰਵਿੰਦਰ ਸਿੰਘ, ਇਕਬਾਲ ਖਾਂ, ਓਮਕਾਰ ਸਿੰਘ ਨੇ ਪਹਿਲਾ,ਦੂਜਾ,ਤੀਜਾ ਸਥਾਨ, ਗੋਲਾ ਸੁੱਟ ਲੜਕੀਆਂ ਵਿੱਚੋ ਰਮਨਦੀਪ, ਲਵਪ੍ਰੀਤ ਅਤੇ ਗੁਰਦੀਪ ਕੌਰ ਨੇ ਪਹਿਲਾ ਦੂਜਾ ਤੀਜਾ ਸਥਾਨ, ਡਿਸਕਸ ਥਰੋ ਲੜਕੇ ਵਿੱਚੋ ਜਸਪ੍ਰੀਤ ਸਿੰਘ,ਜਸਪ੍ਰੀਤ ਅਤੇ ਕਰਨਵੀਰ ਸਿੰਘ ਨੇ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਵਿੱਚੋਂ ਜੈਵਲੀਨ ਥਰੋ, ਸਪੂਨ ਰੇਸ, ਬੋਰੀ ਰੇਸ, ਰੱਸਾ ਕੱਸੀ ਲੜਕੇ ਅਤੇ ਲੜਕੀਆਂ ਹੋਰ ਉਤਸਾਹ ਭਰਪੂਰ ਖੇਡਾਂ ਕਰਵਾਈਆਂ ਗਈਆਂ। ਕਾਲਜ ਪ੍ਰਿੰਸੀਪਲ ਵੱਲੋਂ ਦੋ ਰੋਜ਼ਾ ਸਲਾਨਾ ਐਥਲੈਟਿਕ ਮੀਟ ਵਿਚ ਲੜਕਿਆਂ ਵਿੱਚੋਂ ਬੀ ਏ ਭਾਗ ਤੀਜਾ ਦੇ ਵਿਦਿਆਰਥੀ ਇਕਬਾਲ ਖਾਂ ਅਤੇ ਬੀ ਏ ਬੀ ਐਡ ਭਾਗ ਚੌਥਾ ਦੀ ਹਰਪ੍ਰੀਤ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਇਸ ਸਲਾਨਾ ਐਥਲੈਟਿਕ ਮੀਟ ਨੂੰ ਪ੍ਰੋ ਗੁਰਤੇਜ ਸਿੰਘ ਤੇਜੀ ਅਤੇ ਪ੍ਰੋ ਹਰਬੰਸ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਪ੍ਰੋ ਗੁਰਸੇਵਕ ਸਿੰਘ, ਪ੍ਰੋ ਜਸਪ੍ਰੀਤ ਕੌਰ, ਪ੍ਰੋ ਸ਼ੰਟੀ ਕੁਮਾਰ, ਪ੍ਰੋ ਸੁਖਪਾਲ ਕੌਰ, ਪ੍ਰੋ ਅਵਤਾਰ ਸਿੰਘ, ਪ੍ਰੋ ਦੀਪਕ ਜਿੰਦਲ, ਪ੍ਰੋ ਬਿਕਰਮਜੀਤ ਕੌਰ ,ਪ੍ਰੋ ਨੈਨਾ, ਪ੍ਰੋ ਵੀਰਪਾਲ, ਪ੍ਰੋ ਬਲਵਿੰਦਰ, ਪ੍ਰੋ ਬੇਅੰਤ, ਪ੍ਰੋ ਸੁਰਿੰਦਰ,ਪ੍ਰੋ ਅਮਨ ਗਰੇਵਾਲ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।