ਰਮਿੰਦਰ ਰੰਮੀ ਦੇ ਗ੍ਰਹਿ ਵਿਖੇ ਸਤਿੰਦਰ ਕੌਰ ਕਾਹਲੋਂ ਦੀ ਪ੍ਰੀਤ ਮਿਲਣੀ ਤੇ ਸਨਮਾਨ ਸਮਾਰੋਹ ਦਾ ਆਯੋਜਨ

ਬਰਨਾਲਾ  (  ਅਵਤਾਰ ਸਿੰਘ ਰਾਏਸਰ  )ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅਕਾਡਮੀ ਦੀ ਅਸੋਸੀਏਟ ਮੈਂਬਰ ਅਤੇ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਗ੍ਰਹਿ ਵਿਖੇ ਸਤਿੰਦਰ ਕੌਰ ਕਾਹਲੋਂ ਦੀ ਪ੍ਰੀਤ ਮਿਲਣੀ ਤੇ ਸਨਮਾਨ ਸਮਾਰੋਹ ਦਾ ਬਹੁਤ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ । ਗੌਰ ਤਲਬ ਹੈ ਕਿ ਸਤਿੰਦਰ ਕੌਰ ਕਾਹਲੋਂ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੈ । ਨਾਮਵਰ ਐਜੂਕੇਸ਼ਨਿਸਟ , ਲੇਖਿਕਾ ,  ਸ਼ਾਇਰਾ , ਸਮਾਜ ਸੇਵੀ , ਬੁਲੰਦ ਅਵਾਜ਼ ਦੀ ਬੁਲਾਰਾ  ਤੇ ਗਿੱਧਿਆਂ ਦੀ ਆਣ ਤੇ ਸ਼ਾਨ ਹਨ । ਪੰਜਾਬ ਸਾਹਿਤ ਅਕਾਡਮੀ ਦੀ ਮੈਂਬਰ ਵੀ ਹਨ । ਸਤਿੰਦਰ ਕਾਹਲੋਂ ਨੂੰ ਫੁੱਲਾਂ ਦਾ ਗੁਲਦਸਤਾ , ਸਰਟੀਫ਼ਿਕੇਟ ਤੇ ਦੋਸ਼ਾਲਾ ਦੇਕੇ ਸਨਮਾਨਿਤ ਕੀਤਾ ਗਿਆ । ਪ੍ਰੀਤ ਮਿਲਣੀ ਦੇ ਇਲਾਵਾ ਗੱਲਾਂ ਤੇ ਗੀਤਾਂ  ਦਾ ਪ੍ਰੋਗਰਾਮ ਵੀ ਯਾਦਗਾਰੀ ਹੋ ਨਿਬੜਿਆ । ਦਿੱਲੀ ਤੋਂ ਆਏ ਡਾ ਅਤਿੰਦਰ ਕੌਰ ਨੂੰ ਵੀ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ । ਇਸ ਮੌਕੇ ਤੇ ਸੰਸਥਾ ਦੀ ਪ੍ਰਧਾਨ ਰਿੰਟੂ ਭਾਟੀਆ , ਅਮਰਜੀਤ ਪੰਛੀ , ਕੁਲ ਦੀਪ , ਸੁਖਚਰਨਜੀਤ ਕੌਰ ਗਿੱਲ , ਸੀਮਾ ਮੋਂਗਾ ਤੇ ਸ੍ਰੀ ਮਤੀ ਸਰਬਜੀਤ ਕੌਰ ਬਿੰਦਰਾ ਵੀ ਹਾਜ਼ਿਰ ਸਨ । ਸੱਭ ਸਖੀਆਂ ਨੇ ਦਿਲ ਖੋਲ ਕੇ ਇੱਕ ਦੂਸਰੇ ਨਾਲ ਗੱਲਾਂ ਦੀ ਸਾਂਝ ਸਾਂਝੀ ਕੀਤੀ ਤੇ ਸੱਭ ਸਖੀਆਂ ਨੇ ਬਹੁਤ ਸੋਹਣੇ ਗੀਤ ਮਿਲਕੇ ਵੀ ਗਾ ਕੇ ਸੁਣਾਏ । ਪ੍ਰੋਗਰਾਮ ਨੂੰ ਫ਼ੇਸ ਬੁੱਕ ਲਾਈਵ ਕੀਤਾ ਗਿਆ ਸੀ ਤੇ ਰਿਕਾਰਡਿੰਗ ਵੀ ਕੀਤੀ ਗਈ । ਮਿਲਕੇ ਠੁਮਕੇ ( ਡਾਂਸ ) ਵੀ ਲਗਾਏ । ਸੱਭ ਸਖੀਆਂ ਨੇ ਖ਼ੂਬ ਰੰਗ ਬੰਨਿਆ । ਸੱਭ ਸਖੀਆਂ ਕੋਈ ਨਾ ਕੋਈ ਡਿਸ਼ ਬਣਾ ਕੇ ਲਿਆਈਆਂ ਸਨ ਜਿਸਦਾ ਸੱਭ ਨੇ ਰੱਲਮਿਲਕੇ ਖਾ ਕੇ ਸਵਾਦਿਸ਼ਟ ਭੋਜਨ ਦਾ ਲੁਤਫ਼ ਲਿਆ । ਲੌਂਗ ਵੀਕ ਐਂਡ ਹੋਣ ਕਰਕੇ ਕੁਝ ਸਖੀਆਂ ਬਾਹਰ ਘੁੰਮਣ ਗਈਆਂ ਹੋਣ ਕਰਕੇ ਨਹੀਂ ਪਹੁੰਚ ਸਕੀਆਂ । ਡਾ ਸਰਬਜੀਤ ਕੌਰ ਸੋਹਲ ਜੀ ਨੂੰ ਲਾਈਵ ਲੈ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਸੀ ਪਰ ਸਖੀਆਂ ਦੇ ਲੇਟ ਪਹੁੰਚਣ ਕਰਕੇ ਭਾਰਤ ਬਹੁਤ ਸਮਾਂ ਹੋਣ ਕਰਕੇ ਉਹਨਾਂ ਨੂੰ ਫਿਰ ਬਹੁਤ ਮਿਸ ਕੀਤਾ । ਰਮਿੰਦਰ ਰੰਮੀ ਦੀ ਬੇਟੀ ਉਮਰ ਵਾਲੀਆ ਨੇ ਬਹੁਤ ਸਹਿਯੋਗ ਦਿੱਤਾ ਤੇ ਸਾਰੇ ਪ੍ਰੋਗਰਾਮ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ । ਇਹ ਪ੍ਰੀਤ ਮਿਲਣੀ ਬਹੁਤ ਸੁਖਾਵੇਂ ਮਾਹੋਲ ਵਿੱਚ ਹੋਈ ਜੋਕਿ ਬਹੁਤ ਪ੍ਰਭਾਵਸ਼ਾਲੀ ਤੇ ਯਾਦਗਾਰੀ ਹੋ ਨਿਬੜੀ ਜੋ ਹਮੇਸ਼ਾਂ ਚੇਤਿਆਂ ਦੇ ਸੰਦੂਕ ਵਿੱਚ ਮਹਿਫ਼ੂਜ਼ ਰਹੇਗੀ । ਦਿਲ ਨਹੀਂ ਸੀ ਕਰਦਾ ਕਿ ਸੱਭ ਸਖੀਆਂ ਨੂੰ ਵਿਦਾ ਹੋਣ ਲਈ ਕਹਿੰਦੇ ਪਰ ਸਮਾਂ ਜ਼ਿਆਦਾ ਹੋਣ ਕਰਕੇ ਸੱਭਨੇ ਮੁੜ ਮਿਲਣ ਦਾ ਵਾਦਾ ਕਰ ਵਿਦਾ ਲਈ । ਰਮਿੰਦਰ ਰੰਮੀ ਨੇ ਮੁਸਕਰਾ ਕੇ ਕਿਹਾ  “ ਤੁਸੀਂ ਘਰ ਅਸਾਡੇ ਆਏ , ਅਸੀਂ ਫੁੱਲੇ ਨਹੀਂ ਸਮਾਏ “ 

 ਧੰਨਵਾਦ ਸਹਿਤ ,ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ  ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।