ਕਸ਼ਮੀਰ ਬਾਦੀ ਵਿੱਚ ਹੋ ਰਹੀਆਂ ਜਵਾਨਾਂ ਦੀਆਂ ਸ਼ਹਾਦਤਾਂ  ਭਾਰਤ ਦੇ ਵਸਨੀਕਾ ਨੂੰ  ਝੰਜੋੜ ਰਹੀਆ ਹਨ : ਬੇਗਮਪੁਰਾ ਟਾਇਗਰ ਫੋਰਸ 

ਬੜੀ ਸ਼ਰਮ ਦੀ ਗੱਲ ਹੈ ਕਿ ਅਗਨੀਵੀਰਾਂ ਨੂੰ ਕੇਂਦਰ ਸਰਕਾਰ ਸ਼ਹੀਦ ਨਹੀਂ ਮੰਨਦੀ : ਵੀਰਪਾਲ,ਨੇਕੂ,ਹੈਪੀ 

ਬਰਨਾਲਾ  ( ਅਵਤਾਰ ਸਿੰਘ ਰਾਏਸਰ  ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਵਿਸੇਸ਼ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਸਟੇਟ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ,ਦੋਆਬਾ ਪ੍ਰਧਾਨ ਨੇਕੂ ਅਜਨੋਹਾ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸੇਸ਼ ਤੌਰ ਤੇ ਹਾਜਰ ਹੋਏ । ਫੋਰਸ ਦੇ ਆਗੂਆ ਨੇ ਸਾਝੇ ਰੂਪ ਵਿੱਚ  ਕਿਹਾ ਕਿ ਕੇਂਦਰ ਦੀਆਂ ਜਵਾਨ ਮਾਰੂ ਨੀਤੀਆਂ ਕਰਕੇ ਹੀ ਬਾਦੀ ਵਿੱਚ ਹੋ ਰਹੀਆਂ ਜਵਾਨਾਂ ਦੀਆਂ ਸ਼ਹਾਦਤਾਂ  ਸਰਕਾਰਾ ਅਤੇ ਭਾਰਤ ਦੇ ਵਸਨੀਕਾ ਨੂੰ  ਝੰਜੋੜ ਰਹੀਆ ਹਨ ਜਵਾਨ ਕਸ਼ਮੀਰ ਵਿੱਚ ਬਿਨਾਂ ਜੰਗ ਤੋਂ ਸ਼ਹੀਦ ਹੋ ਰਹੇ ਹਨ ।  ਉਹਨਾ ਕਿਹਾ ਕਿ ਇਸ ਦੀ ਨੀਹ 1947-48 ਵਿੱਚ ਦੇਸ਼ ਦੇ ਆਜ਼ਾਦ ਹੁੰਦਿਆਂ ਹੀ ਰੱਖੀ ਗਈ ਸੀ ਜਿਸ ਦੇ ਜਿੰਮੇਵਾਰ ਤੱਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਨ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਕਸ਼ਮੀਰ ਮਸਲੇ ਤੇ ਜਾਂ ਤਾਂ ਸਿਰਫ ਸਿਆਸੀ ਰੋਟੀਆਂ ਸੇਕੀਆਂ ਤੇ ਜਾਂ ਫਿਰ ਫੋਕੀਆਂ ਡੀਂਗਾਂ ਮਾਰੀਆਂ ਨੇ ਤੇ ਅਜਿਹਾ ਹੀ ਨਰਿੰਦਰ ਮੋਦੀ ਦੀ ਮੌਜੂਦਾ ਕੇਂਦਰ ਸਰਕਾਰ ਵੀ ਕਰ ਰਹੀ ਹੈ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਅਤੇ ਦੇਸ਼ ਵਿੱਚ ਜਵਾਨਾਂ ਦੀਆਂ ਲਾਸ਼ਾਂ ਧੜਾਧੜ ਆ ਰਹੀਆਂ ਹਨ ਅਜਿਹੀ ਹੀ ਇੱਕ ਤਾਜ਼ੀ ਘਟਨਾ ਜਿਲਾ ਮਾਨਸਾ ਦੇ ਪਿੰਡ ਕੋਲ ਕੋਟਲੀ ਦਾ ਨੌਜਵਾਨ ਸਿਪਾਹੀ ਅੰਮ੍ਰਿਤ ਪਾਲ ਸਿੰਘ ਦੀ ਲਾਸ਼ ਵੀ ਘਰ ਪੁੱਜੀ ਉਹਨਾ ਕਿਹਾ ਕਿ  ਇਹ  ਅਗਨੀਵੀਰ ਸਕੀਮ ਲਾਗੂ ਹੋਣ ਤੋਂ ਬਾਅਦ ਪਹਿਲਾ ਜਵਾਨ  ਹੈ ਜਿਸ ਦੀ ਲਾਸ਼ ਕਸ਼ਮੀਰ ਵਿੱਚੋਂ ਆਈ ਹੈ। ਉਸ ਦੇ ਸੰਸਕਾਰ ਤੇ ਵਾਪਰੇ ਘਟਨਾਕਰਮ ਨੇ ਲੋਕਾਂ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਜਿਵੇਂ ਕਿ ਅੰਮ੍ਰਿਤ ਪਾਲ ਸਿੰਘ ਨੂੰ ਆਰਮੀ ਦੇ ਰੀਤੀ ਰਿਵਾਜਾ ਦੇ ਮੁਤਾਬਿਕ   ਫੌਜ ਦੀ ਹਥਿਆਰਬੰਦ ਟੁਕੜੀ ਵੱਲੋਂ ਸਲਾਮੀ ਨਾ ਦੇਣਾ ਤੇ ਉਸਨੂੰ ਸ਼ਹੀਦ ਨਾ ਮੰਨਣਾ ਇੱਕ ਮੰਦਭਾਗੀ ਗੱਲ ਹੈ ਉਹਨਾਂ ਕਿਹਾ ਬੜੀ ਸ਼ਰਮ ਦੀ ਗੱਲ ਹੈ ਕਿ ਅਗਨੀ ਵੀਰਾਂ ਨੂੰ ਕੇਂਦਰ ਸਰਕਾਰ ਸ਼ਹੀਦ ਨਹੀਂ ਮੰਨਦੀ  ਸਰਕਾਰ ਦੀ ਪੋਲਸੀ ਆਖਿਰਕਾਰ ਕੀ......?  ਸਰਕਾਰ ਨੂੰ ਅਗਨੀਵੀਰ ਭਰਤੀ ਵਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਖਰ ਸਰਕਾਰ ਜਵਾਨਾ ਨੂੰ  ਸਹੀਦ ਮੰਨਣ ਤੋ ਇੰਨਕਾਰ ਕਿਉ ਕਰ ਰਹੀ ਹੈ ਉਹਨਾ ਕਿਹਾ ਕਿ ਆਮ ਲੋਕਾਂ ਦੇ ਨਾਲ ਨਾਲ ਪੰਜਾਬ ਦੀਆਂ ਸਾਰੀਆਂ ਸੈਨਿਕ ਤੇ ਸਮਾਜਿਕ  ਜਥੇਬੰਦੀਆਂ ਵਿੱਚ ਵੀ ਅਗਨੀ ਵੀਰ ਸਕੀਮ ਤੇ ਕਾਫੀ ਰੋਸ ਅਤੇ ਗੁੱਸਾ ਹੈ ਕਿਉਂਕਿ ਇਹ ਪੋਲਸੀ ਨਾਲ ਦੇਸ਼ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਜਾਵੇਗੀ ਅਤੇ ਨੌਜਵਾਨਾਂ ਨਾਲ ਵੀ ਇਹ ਧੋਖਾ ਹੈ ।  ਇਸ ਮੌਕੇ ਸਤੀਸ਼ ਕੁਮਾਰ ਸ਼ੇਰਗੜ ,ਰਾਜ ਕੁਮਾਰ ਬੱਧਣ ਨਾਰਾ , ਰਵੀ ਸੁੰਦਰ ਨਗਰ , ਮਹਿੰਦਰ ਪਾਲ ਬੱਧਣ ,ਹਰਭਜਨ ਲਾਲ ਸਰੋਆ,ਅਮਨਦੀਪ,ਮੁਨੀਸ਼ ਕੁਮਾਰ , ਰਾਜ ਕੁਮਾਰ ਬੱਧਣ ਸ਼ੇਰਗੜ,ਪੰਚ ਬਿੱਟੂ ਵਿਰਦੀ ਸ਼ੇਰਗੜ,ਵਿੱਕੀ ਸਿੰਘ ਪੁਰਹੀਰਾ,ਅਵਤਾਰ ਡਿੰਪੀ,ਬਾਲੀ ,ਆਦਿ ਹਾਜਰ ਸਨ ।