ਮਨਪ੍ਰੀਤ ਕੌਰ ਬੋਪਾਰਾਏ ਕਲਾਂ ਦੀ ਪੁਸਤਕ "ਗੁਰੂ ਨਾਨਕ ਵੱਲ ਪੈਂਡੇ" ਲੋਕ ਅਰਪਣ 

ਜਗਰਾਉਂ,30 ਜਨਵਰੀ ( ਅਮਿਤ ਖੰਨਾ ) ਪਿੰਡ ਬੋਪਾਰਾਏ ਕਲਾਂ ਦੇ ਪ੍ਰਾਇਮਰੀ ਸਕੂਲ 'ਚ ਇੱਕ ਸਮਾਗਮ ਮੌਕੇ ਮਨਪ੍ਰੀਤ ਕੌਰ ਬੋਪਾਰਾਏ ਕਲਾਂ ਵੱਲੋਂ ਆਪਣੀ ਪਹਿਲੀ ਪੁਸਤਕ ਗੁਰੂ "ਨਾਨਕ ਵੱਲ ਪੈਂਡੇ" ਲੋਕ ਅਰਪਣ ਕੀਤੀ ਗਈ।ਇਸ ਮੌਕੇ ਲੇਖਿਕਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੈਂ ਆਪਣੇ ਸਾਹਿਤਕ ਜੀਵਨ ਦੀ ਸਫ਼ਰ ਗੁਰ ਨਾਨਕ ਮਹਾਰਾਜ ਜੀ ਦੇ ਨਾਮ ਨਾਲ ਕਰਨਾ ਚਾਹੁੰਦੀ ਸੀ , ਅਤੇ ਗੁਰੂ ਸਾਹਿਬ ਨੇ ਆਪਣੀ ਬਖਸ਼ਿਸ਼ ਨਾਲ ਇਹ ਕਿਤਾਬ ਦੀ ਰਚਨਾ ਕਰਵਾਈ । ਉਨ੍ਹਾਂ ਕਿਹਾ ਕਿ ਜਿਸ ਪ੍ਰਾਇਮਰੀ ਸਕੂਲ 'ਚ ਜਿੱਥੇ ਉਨ੍ਹਾਂ ਆਪਣੇ ਬਚਪਨ 'ਚ ਪਹਿਲੀ ਵਾਰ ਕਿਤਾਬ ਫੜ੍ਹਨੀ ਤੇ ਪੜ੍ਹਨੀ ਸ਼ੁਰੂ ਕੀਤੀ ਉੱਥੇ ਇਹ ਪੁਸਤਕ ਨੂੰ ਲੋਕ ਅਰਪਣ ਕਰਨਾ ਮੇਰੀ ਬਹੁਤ ਵੱਡੀ ਖੁਸ਼ਕਿਸਮਤੀ ਵਾਲੀ ਗੱਲ ਹੈ। ਉਨ੍ਹਾਂ ਆਪਣੀ ਕਿਤਾਬ ਬਾਰੇ ਬੋਲਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਕਿਰਤ ਕਰੋ,ਨਾਮ ਜਪੋ ਵੰਡ ਛਕੋ  ਅਤੇ ਗੁਰਬਾਣੀ ਦੇ ਅਸਲੀ ਅਰਥਾਂ ਨੂੰ ਆਪਣੀ ਜੀਵਨ ਜਾਂਚ ਨੂੰ ਇਸ  ਪੁਸਤਕ 'ਚ ਦਰਸਾਇਆ ਗਿਆ ਹੈ।ਇਸ ਮੌਕੇ ਹਾਜ਼ਿਰ ਉੱਘੇ ਲੋਕ ਗਾਇਕ ਬਲਬੀਰ ਬੋਪਾਰਾਏ ਨੇ ਆਪਣੀ ਭੈਣ ਦੀ ਇਸ ਸਾਹਿਤਕ ਉਪਲਬਧੀ ਤੇ ਮਾਣ ਕਰਦਿਆਂ, ਭਵਿੱਖ ਵਿੱਚ ਇਸ ਖੇਤਰ ਵਿਚ ਹੋਰ ਤਰੱਕੀਆਂ ਦੀ ਆਸ ਪ੍ਰਗਟਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਦਿਓਲ (ਸਾਬਕਾ ਸਰਪੰਚ), ਜਸਕਰਨ ਸਿੰਘ ਦਿਓਲ,ਨਵਰਾਜਪਾਲ ਸਿੰਘ ਦਿਓਲ, ਸੁਰਜੀਤ ਸਿੰਘ ਬੋਪਾਰਾਏ, ਰੁਪਿੰਦਰ ਕੌਰ ਅਤੇ ਹਰਜਿੰਦਰ ਸਿੰਘ ਬੋਪਾਰਾਏ ਹਾਜ਼ਿਰ ਸਨ ‌।