ਭਾਜਪਾ ਮਹਿਲਾ ਮੋਰਚਾ ਵਲੋਂ ਰੋਸ ਪ੍ਰਦਰਸ਼ਨ

ਜਗਰਾਉਂ,30 ਜਨਵਰੀ ( ਅਮਿਤ ਖੰਨਾ ) ਪੰਜਾਬ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਜੀ ਦੀ ਕਾਲ ਤੇ  ਪੰਜਾਬ ਸਰਕਾਰ ਆਪ ਪਾਰਟੀ ਵੱਲੋਂ ਚੋਣਾਂ ਦੌਰਾਨ ਮਹਿਲਾਵਾਂ ਨੂੰ 1000 ਰੁਪਈਆ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਤੋਂ ਮੁਕਰਨ ਨੀਲੇ ਕਾਰਡ ਕੱਟ ਦਿੱਤੇ ਜਾਣ ਤੇ ਉਸ ਨੂੰ ਬਹਾਲ ਕਰਨ ਦੀ ਸਿਰਫ ਘੋਸ਼ਣਾ ਤੱਕ ਹੀ ਸੀਮਿਤ ਰੱਖਣ ਅਤੇ ਪੰਜਾਬ ਵਿੱਚ ਦਿਨ ਭਰ ਦਿਨ ਖਰਾਬ ਹੋ ਰਹੇ ਕਾਨੂੰਨ ਵਿਵਸਥਾ ਦੇ ਹਾਲਾਤ ਦੇ ਵਿਰੋਧ ਵਿੱਚ ਪੰਜਾਬ ਮਹਿਲਾ ਮੋਰਚਾ ਵੱਲੋਂ ਅੱਜ ਪੂਰੇ ਪੰਜਾਬ ਭਰ  ਵਿੱਚ ਰੋਸ ਪ੍ਰਦਰਸ਼ਨ ਰੱਖੇ ਗਏ ਹਨ। ਜਿਸ ਦੇ ਸਬੰਧ ਵਿੱਚ ਅੱਜ ਗੁਰਜੀਤ ਕੌਰ ਪ੍ਰਧਾਨ ਭਾਜਪਾ ਜ਼ਿਲਾ ਜਗਰਾਉਂ ਮਹਿਲਾ ਮੋਰਚਾ ਅਤੇ ਉਹਨਾਂ ਦੀ ਟੀਮ ਵੱਲੋਂ (ਲਾਲਾ ਲਾਜਪਤ ਰਾਏ ਪਾਰਕ ਜਗਰਾਉਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਵੱਲੋਂ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਜਿਸ ਵਿੱਚ ਕਰਨਲ ਇੰਦਰਪਾਲ ਸਿੰਘ ਧਾਲੀਵਾਲ (ਪ੍ਰਧਾਨ ਭਾਜਪਾ ਜਿਲ੍ ਜਗਰਾਉਂ) ਰਾਸ਼ੀ ਅਗਰਵਾਲ ਜੀ ,ਪਰਭਾਰੀ ਮਹਿਲਾ ਮੋਰਚਾ,  ਟੋਨੀ ਵਰਮਾ (ਪ੍ਰਧਾਨ ਭਾਜਪਾ ਮੰਡਲ ਜਗਰਾਉਂ) ਡਾਕਟਰ ਰਜਿੰਦਰ ਸ਼ਰਮਾ (ਜਨਰਲ ਸਕੱਤਰ ਭਾਜਪਾ ਜ਼ਿਲਾ ਜਗਰਾਉਂ ) ਕ੍ਰਿਸ਼ਨ ਕੁਮਾਰ, (ਜਿਲਾ ਮੀਤ ਪ੍ਰਧਾਨ)  ਸੁਮਿਤ ਅਰੋੜਾ, (ਜਿਲਾ ਮੀਤ ਪ੍ਰਧਾਨ) ਅੰਕੁਸ਼ ਸਹਿਜਪਾਲ (ਪ੍ਰਧਾਨ ਜਿਲਾ ਯੁਵਾ ਮੋਰਚਾ) ਜਗਜੀਵਨ ਸਿੰਘ ਰਕਬਾ (ਪ੍ਰਧਾਨ ਐਸਸੀ ਮੋਰਚਾ) ਪ੍ਰਦੀਪ ਸ਼ਰਮਾ (ਮੰਡਲ ਜਨਰਲ ਸਕੱਤਰ) ਰਵੀ ਕਪੂਰ (ਮੰਡਲ ਸਕੱਤਰ)ਸੁਰੇਸ਼ ਗਰਗ (ਮੰਡਲ ਕੈਸ਼ੀਅਰ)ਨਰੇਸ਼ ਚੰਦਰ ਗੁਪਤਾ (ਕਨਵੀਨਰ ਸੀਨੀਅਰ ਸਿਟੀਜਨ ਸੈੱਲ) ਭਾਜਪਾ ਮਹਿਲਾ ਮੋਰਚਾ ਤੇ ਭਾਜਪਾ ਜਗਰਾਉਂ ਦੇ ਕਾਰਿਆ ਕਰਤਾ ਹਾਜ਼ਰ ਰਹੇ