page 8ਕੀ ਬਿੱਟੂ ਦੇ ਬੀਜੇਪੀ 'ਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਹੋ ਸਕਦੇ ਹਨ ਲੁਧਿਆਣਾ ਲੋਕ ਸਭਾ ਲਈ ਉਮੀਦਵਾਰ

ਕੈਪਟਨ ਸੰਧੂ ਬਹੁਤ ਹੀ ਮਿਹਨਤੀ ਤੇ ਸਾਊ ਸੁਭਾਅ ਦੇ ਮਾਲਕ ਹਨ 

ਹਲਕੇ ਦੇ ਲੋਕ ਮੰਗਣ ਲੱਗੇ ਹਾਈਕਮਾਂਡ ਪਾਸੋਂ ਸੰਧੂ ਲਈ ਟਿਕਟ 

ਲੁਧਿਆਣਾ, 26 ਮਾਰਚ (ਸਤਵਿੰਦਰ ਸਿੰਘ ਗਿੱਲ)  ਪੰਜਾਬ ਵਿੱਚ ਲੋਕ ਸਭਾ ਚੋਣਾਂ 7 ਵੇਂ ਪੜਾਅ ਮੁਤਾਬਿਕ 1 ਜੂਨ ਨੂੰ ਹੋਣਗੀਆਂ ਤੇ 4 ਜੂਨ ਨੂੰ ਨਤੀਜੇ ਆਉਣਗੇ । ਜਿਸ ਨੂੰ ਲੈ ਕੇ ਪੰਜਾਬ ਅੰਦਰ ਚੋਣ ਸਰਗਰਮੀਆਂ ਭਾਵੇਂ ਹਾਲੇ ਬਹੁਤੀਆ ਦਿਖਾਈ ਨਹੀ ਦੇ ਰਹੀਆ, ਪਰ ਜਿਸ ਤਰ੍ਹਾਂ ਕਾਗਰਸ ਪਾਰਟੀ ਨੂੰ ਇੱਕ ਤੋੰ ਬਾਅਦ ਇੱਕ ਝਟਕਾ ਲੱਗ ਰਿਹਾ ਹੈ । ਉਸ ਤੋੰ ਇਉ ਜਾਪਦਾ ਹੈ ਕਿ ਕਾਗਰਸ ਪਾਰਟੀ ਨੂੰ ਵੀ ਆਪਣੇ ਉਮੀਦਵਾਰਾਂ ਬਾਰੇ ਸੋਚਣਾ ਪਵੈਗਾ । ਅੱਜ ਕਾਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਲੁਧਿਆਣਾ ਤੋੰ ਮੌਜੂਦਾ ਐਮਪੀ ਰਵਨੀਤ ਬਿੱਟੂ ਕਾਗਰਸ ਨੂੰ ਅਲਵਿਦਾ ਆਖਕੇ ਭਾਜਪਾ ਵਿੱਚ ਸ਼ਾਮਲ ਹੋ ਗਏ । ਤਿੰਨ ਵਾਰ ਐਮਪੀ ਰਹਿਣ ਵਾਲੇ ਰਵਨੀਤ ਬਿੱਟੂ ਨੂੰ ਸ਼ਾਇਦ ਇਸ ਵਾਰ ਆਪਣੀ ਜਿੱਤ ਦੂਰ ਦਿਖਾਈ ਦੇ ਰਹੀ ਸੀ । ਜਿਸ ਕਾਰਨ ਉਸ ਨੇ ਆਪਣੀ ਮਾਂ ਪਾਰਟੀ ਕਾਗਰਸ ਨੂੰ ਅਲਵਿਦਾਂ ਆਖ ਬੀਜੇਪੀ 'ਚ ਜਾਣਾ ਬਿਹਤਰ ਸਮਝਿਆ ਕਿ ਸ਼ਾਇਦ ਬੀਜੇਪੀ 'ਚ ਜਾ ਕੇ ਜਿੱਤ ਨਸੀਬ ਹੋ ਸਕੇ। ਪਰ ਬਿੱਟੂ ਨੂੰ ਪਿੰਡਾ ਕਸਬਿਆ ਦੇ ਲੋਕ ਮੰਹੂ ਨਹੀ ਸਨ ਲਾ ਰਹੇ ਸ਼ਾਇਦ ਇਸੇ ਲਈ ਉਸ ਨੇ ਬੀਜੇਪੀ 'ਚ ਜਾਣਾ ਬਿਹਤਰ ਸਮਝਿਆ । ਬਿੱਟੂ ਦੇ ਜਾਣ ਤੋਂ ਬਾਅਦ ਲੁਧਿਆਣਾ ਲੋਕ ਸਭਾ ਲਈ ਇਸ ਵਾਰ ਕਾਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਦਾ ਨਾਅ ਸਭ ਤੋਂ ਸੀਨੀਅਰ ਉਮੀਦਵਾਰ ਵਜੋਂ ਸਾਹਮਣੇ ਆਉਣ ਲੱਗ ਪਿਆ ਹੈ । ਵਿਧਾਨ ਸਭਾ ਹਲਕਾ ਦਾਖਾ ਤੋਂ ਆਪਣੀ ਕਿਸਮਤ ਅਜਮਾਉਣ ਆਏ ਕੈਪਟਨ ਸੰਦੀਪ ਸੰਧੂ ਬਹੁਤ ਹੀ ਸ਼ਾਤ ਸੁਭਾਅ ਦੇ ਮਾਲਕ ਹਨ। ਭਾਵੇਂ ਉਹ ਕੈਪਟਨ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਹੇ ਪਰ ਉਨ੍ਹਾਂ ਕੈਪਟਨ ਅਮਰਿੰਦਰ ਨਾਲ ਭਾਜਪਾ 'ਚ ਜਾਣ ਨਾਲੋਂ ਬਿਹਤਰ ਕਾਗਰਸ 'ਚ ਰਹਿਣਾ ਪਸੰਦ ਕੀਤਾ ਤੇ ਹਲਕੇ ਦੇ ਨਾਲ ਨਾਲ ਉਹ ਕਾਗਰਸ ਪਾਰਟੀ ਦੇ ਜਨ ਸਕੱਤਰ ਬਣੇ ਤੇ ਪੂਰੇ ਪੰਜਾਬ ਅੰਦਰ ਕਾਗਰਸ ਲਈ ਕੰਮ ਕੀਤਾ । ਜਿਥੇ ਕੈਪਟਨ ਸੰਧੂ ਹਲਕੇ ਅੰਦਰ ਵਿੱਚਰ ਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਰਹੇ ਹਨ, ਉਥੇ ਹੀ ਉਹ ਪੂਰੇ ਪੰਜਾਬ ਅੰਦਰ ਕਾਗਰਸ ਲਈ ਕੰਮ ਕਰਦੇ ਨਜ਼ਰ ਆਉਦੇ ਹਨ, ਇਸ ਲਈ ਰਵਨੀਤ ਬਿੱਟੂ ਦੇ ਬੀਜੇਪੀ 'ਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਲੋਕ ਸਭਾ ਲਈ ਸਭ ਤੋਂ ਤਾਕਤਵਾਰ ਉਮੀਦਵਾਰ ਮੰਨ੍ਹੇ ਜਾਦੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਲੁਧਿਆਣਾ ਲੋਕ ਸਭਾ ਹਲਕੇ ਲਈ ਉਮੀਦਵਾਰ ਤੌਰ ਤੇ ਦੇਖਿਆ ਜਾ ਰਿਹਾ ਹੈ । ਉਥੇ ਹੀ ਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਵੱਲੋਂ ਵੀ ਕਾਗਰਸ ਹਾਈਕਮਾਂਡ ਪਾਸੋਂ ਕੈਪਟਨ ਸੰਦੀਪ ਸੰਧੂ ਨੂੰ ਟਿਕਟ ਦੇਣ ਦੀ ਮੰਗ ਉੱਭਰਨ ਲੱਗੀ ਹੈ।