ਸਾਹਨੇਵਾਲ ਰਾਮਗੜ੍ਹ ਮਾਰਗ , ਵੱਡੇ ਟਰੱਕ ਤੇ ਆਵਾਰਾ ਪਸ਼ੂਆ ਦੀ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ - ਨਵਪ੍ਰੀਤ ਤੁੰਗ

ਸਾਹਨੇਵਾਲ/ਲੁਧਿਆਣਾ,ਸਤੰਬਰ 2019 - ( ਮਨਜਿੰਦਰ ਗਿੱਲ )- 

 ਅੱਜ ਇੱਥੇ ਪ੍ਰੈੱਸ ਨੂੰ ਬਿਆਨ ਦਿੰਦੇ ਹੋਏ ਲੋਕ ਇਨਸਾਫ਼ ਪਾਰਟੀ ਸੋਸ਼ਲ ਮੀਡੀਆ ਜ਼ਿਲ੍ਹਾ ਲੁਧਿਆਣਾ ਦੇ ਇੰਚਾਰਜ ਨਵਪ੍ਰੀਤ ਤੁੰਗ ਨੇ ਕਿਹਾ ਹੈ ਕਿ ਵੱਡੇ ਟਰੱਕਾਂ ਦੀ ਕੁਹਾੜਾ ਸਾਹਨੇਵਾਲ ਡੇਹਲੋਂ ਰੋਡ ਤੇ ਆਵਾਜਾਈ ਕਰਕੇ ਟਰੈਫ਼ਿਕ ਦੀ ਬਹੁਤ ਸਮੱਸਿਆ ਰਹਿੰਦੀ ਹੈ lਕਈ ਵਾਰ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ lਉੱਥੋਂ ਦੇ ਦੁਕਾਨਦਾਰਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ lਵਾਰ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆl ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਟਰੱਕਾਂ ਦਾ ਰਾਸਤਾ  ਨਿਰਧਾਰਿਤ ਕੀਤਾ ਜਾਵੇl ਇਸ ਨਾਲ ਸਮਾਂ ਵੀ ਠੀਕ ਕੀਤਾ ਜਾਵੇl ਨਾਲ ਦੀ ਨਾਲ ਉੱਥੇ ਆਵਾਰਾ ਪਸ਼ੂਆਂ ਦੀ ਵੀ ਬਹੁਤ ਆਵਾਜਾਈ ਹੈl ਸਾਹਨੇਵਾਲ ਚੌਂਕ ਦੇ ਵਿੱਚ ਪਸ਼ੂਆਂ ਦੀ ਬਹੁਤ ਭਰਮਾਰ ਹੈ lਪ੍ਰਸ਼ਾਸਨ ਨੂੰ ਉਨ੍ਹਾਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਲੈ ਕੇ ਜਾਣ ਦੀ ਕਿਰਪਾਲਤਾ ਕਰੇl ਅਵਾਰਾ ਪਸ਼ੂ ਕਈ ਵਾਰ ਦੁਰਘਟਨਾਵਾਂ ਦਾ ਕਾਰਨ ਬਣ ਚੁੱਕੇ ਹਨ lਹਲਕਾ ਸਾਹਨੇਵਾਲ ਦੇ ਸਾਹਨੇਵਾਲ ਰਾਮਗੜ੍ਹ ਮਾਰਗ ਦੀ ਹਾਲਤ ਬਹੁਤ ਤਰਸਯੋਗ ਹੈ lਕੈਪਟਨ ਸਰਕਾਰ ਨੂੰ ਬੜੇ ਨੂੰ ਲੱਗਭਗ ਢਾਈ ਸਾਲ ਹੋ ਚੁੱਕੇ ਹਨ ਪਰ ਇਸ ਰੋਡ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਗਿਆl ਵੱਡੇ ਵੱਡੇ ਟੋਏ ਹਮੇਸ਼ਾਂ ਗੱਡੀ ਦਾ ਸਵਾਗਤ ਕਰਦੇ ਹਨ lਰਾਤ ਦੇ ਵਿੱਚ ਕੋਈ ਦੁਰਘਟਨਾ ਵੀ ਵਾਪਰ ਸਕਦੀ ਹੈ lਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਸੜਕ ਦੀ ਰਿਪੇਅਰ ਕਰਕੇ ਦੁਬਾਰਾ ਠੀਕ ਕੀਤਾ ਜਾਵੇ ਤੇ ਨਾਲ ਦੀ ਨਾਲ ਆਵਾਰਾ ਪਸ਼ੂ ਤੇ ਗੱਡੀਆਂ ਦੀ ਸਮੱਸਿਆ ਦਾ ਵੀ ਹੱਲ ਜਲਦੀ ਜਲਦੀ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਨੂੰ ਖਤਮ ਕੀਤਾ ਜਾ ਸਕੇ l