ਗੁਰੁ ਸਾਹਿਬਾਨਾਂ ਪ੍ਰਤੀ ਅਪਮਾਨਕ ਬੋਲਣ ਵਾਲਿਆਂ ਤੇ ਹੋਵੇ ਕਾਰਵਾਈ:ਭਾਈ ਪਿਰਤ ਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗ੍ਰੰਥੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੀ ਮੀਟਿੰਗ ਭਾਈ ਪਿਰਤ ਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੁਰਮਤਿ ਵਿਚਾਰਧਾਰਾ ਦੀ ਸਾਝ ਪਾਈ।ਜੱਥੇਬੰਦੀ ਦੇ ਪ੍ਰਧਾਨ ਭਾਈ ਪਾਰਸ ਨੇ ਕਿਹਾ ਕਿ ਬੀਤੇ ਦਿਨੀ ਬਠਿੰਡਾ ਵਾਸੀ ਵੀਰਪਾਲ ਕੋਰ ਨੇ ਗੁਰੁ ਸਾਹਿਬਾਨਾਂ ਦੀ ਤੁਲਨਾ ਸਰਸੇ ਵਾਲੇ ਰਾਮ ਰਹੀਮ ਨਾਲ ਕੀਤੀ। ਜੋ ਕਿ ਜੇਲ ਅੰਦਰ ਬੰਦ ਹੈ।ਉਨ੍ਹਾਂ ਕਿਹਾ ਗੁਰੁ ਸਾਹਿਬਾਨਾਂ ਦੇ ਬਰਾਬਰ ਨਾ ਕੋਈ ਹੋਇਆ ਨਾ ਕੋਈ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਘਨੌਣੀ ਹਰਕਤ ਨੇ ਸਿੱਖਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਈ ਹੈ।ਜੱਥੇਬੰਦੀ ਦੇ ਅਹੁਦੇਦਾਰਾ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਵੀਰਪਾਲ ਕੌਰ ਤੇ ਬਣਦੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਭਾਈ ਗੁਰਚਰਨ ਸਿੰਘ ਦਲੇਰ,ਭਾਈ ਭੋਲਾ ਸਿੰਘ,ਭਾਈ ਇੰਦਰਜੀਤ ਸਿੰਘ ਬੋਦਲਵਾਲਾ,ਪਰਮਵੀਰ ਸਿੰਘ ਮੋਤੀ,ਅਵਤਾਰ ਸਿੰਘ ਰਾਜੂ,ਭਾਈ ਮਨਦੀਪ ਸਿੰਘ ਮੋੜੀ,ਭਾਈ ਦਵਿੰਦਰ ਸਿੰਘ ਦਲੇਰ,ਬਲਜਿੰਦਰ ਸਿੰਘ ਅਲੀਗੜ੍ਹ,ਭਾਈ ਉਕਾਂਰ ਸਿੰਘ,ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਸੁਖਦੇਵ ਸਿੰਘ ਲੋਪੋ,ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਸੁਖਪਾਲ ਸਿੰਘ,ਕੇਵਲ ਸਿੰਘ ਕੋਕਰੀ,ਭਾਈ ਨਛੱਤਰ ਸਿੰਘ,ਜਗਵਿੰਦਰ ਸਿੰਘ ਜਗਰਾਉ,ਸਤਪਾਲ ਸਿੰਘ ਲੋਪੋ ਆਦਿ ਹਾਜ਼ਰ ਸਨ।