ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦੇ ਹੋਏ ਘਰੋਂ ਘਰੀ ਮਨਾਇਆ ਗਿਆ ਈਦ ਦਾ ਤਿਉਹਾਰ ..

ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦੀ ਕੀਤੀ ਗਈ ਪਾਲਣਾ .

ਮਹਿਲ ਕਲਾਂ/ ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ) ਪੂਰੇ ਭਾਰਤ ਵਿੱਚ ਅੱਜ ਇੱਕ ਅਗਸਤ ਨੂੰ ਮੁਸਲਿਮ ਭਾਈਚਾਰੇ ਵੱਲੋਂ ਈਦ(ਈਦ- ਉੱਲ -ਜੁਹਾ) ਦਾ ਤਿਉਹਾਰ ਮਨਾਇਆ ਗਿਆ । ਕਸਬਾ ਮਹਿਲ ਕਲਾਂ ਵਿਖੇ ਵੀ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ  ਪੁੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨਾਂ ਨੂੰ ਮੁੱਖ ਰੱਖਦੇ ਹੋਏ ਆਪੋ ਆਪਣੇ ਘਰਾਂ ਵਿੱਚ ਮਨਾਇਆ ਗਿਆ । ਕਰੋਨਾਂ ਦੀ ਭਿਆਨਕ ਬਿਮਾਰੀ ਨਾਲ ਜਿੱਥੇ ਸਾਡਾ  ਸਿੱਖ ਭਾਈਚਾਰਾ,, ਹਿੰਦੂ ਭਾਈਚਾਰਾ ਅਤੇ ਇਸਾਈ ਭਾਈਚਾਰਾ ਬੇਸ਼ੱਕ ਸਾਡੇ ਕੋਲੋਂ ਸਰੀਰਕ ਤੌਰ ਤੇ ਦੂਰ ਸੀ , ਪਰ ਵੀਡੀਓ ਕਾਲ ਰਾਹੀਂ ਅਤੇ ਫ਼ੋਨ ਕਾਲ  ਰਾਹੀਂ ਆਪਣੇ  ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦੇਣ ਦੇ ਨਾਲ ਨਾਲ ਇਹ ਵੀ ਹੌਂਸਲਾ ਤੇ ਵਿਸ਼ਵਾਸ  ਦਿੱਤਾ ਗਿਆ ਕਿ ਅਸੀਂ ਹਰ ਸਮੇਂ ਹਰ ਤਿਉਹਾਰ ਤੇ ਅਤੇ ਹਰ ਗ਼ਮੀ ਖ਼ੁਸ਼ੀ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ  ਕੁਰਬਾਨੀ ਅਤੇ ਤਿਆਗ ਦੇ ਪ੍ਰਤੀਕ ਇਸ ਪਵਿੱਤਰ ਤਿਉਹਾਰ ਤੇ ਬੋਲਦਿਆਂ ਵੱਖ ਵੱਖ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ  ਇਨਸਾਨੀਅਤ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਤੇ ਸਾਰੇ ਇੱਕ ਹਾਂ । ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਹੋਏ ਵੱਖ ਵੱਖ ਧਰਮਾਂ ਦੇ ਸਾਡੇ ਲੋਕਾਂ ਦੇ ਸਾਰੇ ਤਿਉਹਾਰ ਸਾਂਝੇ ਹਨ । ਆਗੂਆਂ ਨੇ ਇਸ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੀ ਈਦ( ਈਦ ਉੱਲ ਫਿਤਰ ) 30 ਦਿਨਾਂ ਦੇ ਰੋਜ਼ੇ ਰੱਖਣ ਤੋਂ ਬਾਅਦ ਮਨਾਈ ਜਾਂਦੀ ਹੈ। ਉਸ ਈਦ ਤੋਂ ਪੂਰੇ ਸੱਤਰ ਦਿਨ ਬਾਅਦ ਅੱਜ ਦਾ ਇਹ ਪਵਿੱਤਰ ਤਿਉਹਾਰ (ਈਦ-ਉੱਲ -ਜ਼ੁਹਾ) ਮਨਾਇਆ ਜਾਂਦਾ ਹੈ । ਲੋਕ ਡਾਊਨ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਆਪਣੇ ਲੋੜਵੰਦ ਅਤੇ ਗ਼ਰੀਬ ਲੋਕਾਂ ਦੀ ਰਾਸ਼ਨ ਕਿੱਟਾਂ ਰਾਹੀਂ ਅਤੇ ਘਰੇਲੂ ਜ਼ਰੂਰਤਾਂ ਦੇ ਸਾਮਾਨ   ਰਾਹੀਂ ਕੀਤੀ ਹੋਈ ਮੱਦਦ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪ੍ਰਣ ਕੀਤਾ ਗਿਆ ਕਿ ਅੱਗੇ ਤੋਂ ਵੀ ਅਸੀਂ ਇਸ ਸੇਵਾ ਨੂੰ ਆਪਣੇ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਦਸਵਾਂ ਦਸੌਂਦ ਕੱਢ ਕੇ ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਾਂਗੇ  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ, ਡਾਕਟਰ ਅਨਵਰ ਖਾਨ ,ਡਾਕਟਰ ਅਬਰਾਰ ਹਸਨ ,ਡਾ ਦਿਲਸ਼ਾਦ ਅਲੀ ,ਵਕੀਲ ਖਾਨ, ਬੂਟਾ ਖ਼ਾਨ,ਦਿਲਵਰ ਹੁਸੈਨ ,ਅਕਬਰ ਖਾਨ ,ਮੁਹੰਮਦ ਸ਼ਮਸ਼ੇਰ ਅਲੀ,ਇਕਬਾਲ ਖ਼ਾਨ ,ਗੁਲਜ਼ਾਰ ਖ਼ਾਨ, ਮੁਹੰਮਦ ਆਰਿਫ ,ਦਿਲਵਰ ਅਲੀ ,ਜਮੀਲ ਖਾਨ ,ਦੇਬੂ ਖਾਨ,ਮੁਹੰਮਦ ਲਤੀਫ ,ਪਾਲ ਖਾਨ ,ਸਲੀਮ ਖਾਨ, ਮੁਹੰਮਦ ਅਰਸ਼ਦ ,ਮੁਹੰਮਦ ਨਜ਼ੀਰ ,ਮੁਹੰਮਦ ਬਸ਼ੀਰ,ਸੀਬੇ ਖ਼ਾਨ ,ਫਕੀਰੀਆ ਖ਼ਾਨ ,ਰੂਹੇ ਖਾਨ .ਮੁਹੰਮਦ ਇਲਿਆਸ,ਵਕੀਲ ਖ਼ਾਨ,ਸ਼ਰੀਫ਼ ਖ਼ਾਨ ,ਹਰਭਜਨ ਖਾਨ ,ਮੁਹੰਮਦ ਸਦੀਕ ,ਮੁਹੰਮਦ ਤਾਜ ਆਦਿ ਨੇ ਇਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਸਰਬੱਤ ਦੇ ਭਲੇ ਲਈ ਦੁਆ ਕੀਤੀ ।