ਸੋਨੀ ਸਿੰਘ ਦੇ ਕਾਤਲਾ ਨੂੰ ਸਖਤ ਸਜਾ ਦਵਾਉਣ ਲਈ ਕੀਤਾ ਜਾਵੇਗਾ ਸੰਘਰਸ-ਗਰਾਮ ਪੰਚਾਇਤ ਮੱਲ੍ਹਾ

ਬੀਤੀ 6 ਮਾਰਚ ਨੂੰ ਪਿੰਡ ਮੱਲ੍ਹਾ ਦਾ ਇੱਕ ਨੌਜਵਾਨ ਸੋਨੀ ਸਿੰਘ (27)ਆਪਣੇ ਘਰੋ ਸਾਮ ਵੇਲੇ ਅਚਾਨਿਕ ਲਾਪਤਾ ਹੋ ਗਿਆ ਸੀ।ਜਿਸ ਦੀ ਸੂਚਨਾ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੇ ਪਿਤਾ ਭਜਨ ਸਿੰਘ ਨੇ ਦੂਜੇ ਦਿਨ ਗ੍ਰਾਮ ਪੰਚਾਇਤ ਮੱਲ੍ਹਾ ਨੂੰ ਨਾਲ ਲੈ ਕੇ ਥਾਣਾ ਹਠੂਰ ਵਿਖੇ ਲਿਖਤੀ ਦਰਖਾਸਤ ਦਿੱਤੀ ਤਾ ਪਰਿਵਾਰਕ ਮੈਬਰ ਅਤੇ ਹਠੂਰ ਪੁਲਿਸ ਉਸੇ ਦਿਨ ਤੋ ਹੀ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੀ ਪੜਤਾਲ ਕਰ ਰਹੀ ਸੀ ਜਿਸ ਦੀ ਗਲੀ-ਸੜੀ ਲਾਸ ਪਰਿਵਾਰਕ ਮੈਬਰਾ ਦੇ ਦੱਸਣ ਮੁਤਾਬਿਕ ਪੁਲਿਸ ਥਾਣਾ ਸਮਾਲਸਰ (ਮੋਗਾ) ਦੇ ਨੇੜਿਓ ਲੰਘਦੀ ਨਹਿਰ ਵਿਚੋ 31 ਮਾਰਚ ਨੂੰ ਮਿਲੀ ਸੀ ਅਤੇ ਜਿਸ ਦਾ ਸਮਾਲਸਰ ਪੁਲਿਸ ਵੱਲੋ ਚਾਰ ਅਪ੍ਰੈਲ ਨੂੰ ਅੰਤਿਮ ਸਸਕਾਰ ਮੋਗਾ ਵਿਖੇ ਕਰ ਦਿੱਤਾ ਗਿਆ ਸੀ ਅਤੇ ਹਠੂਰ ਪੁਲਿਸ ਅੰਤਿਮ ਸਸਕਾਰ ਕੀਤੇ ਵਿਅਕਤੀਆ ਦੀਆ ਅਸਥੀਆ ਥਾਣਾ ਹਠੂਰ ਵਿਖੇ ਲੈ ਆਈ ਸੀ।ਇਸ ਵਿਛੜੀ ਰੂਹ ਦੀ ਆਤਮਾ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਮੱਲ੍ਹਾ ਵਿਖੇ ਪਾਏ ਗਏ।ਭੋਗ ਪੈਣ ਉਪਰੰਤ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ,ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਅਨਮਦੀਪ ਸਿੰਘ ਖੈਹਿਰਾ,ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਪੰਚ ਜਗਦੀਸ ਸਿੰਘ ਦੀਸਾ ਨੇ ਸਰਧਾਜਲੀਆ ਭੇਟ ਕਰਦਿਆ ਕਿਹਾ ਕਿ ਸੋਨੀ ਸਿੰਘ ਦੇ ਤਿੰਨੇ ਕਾਤਲਾ ਨੂੰ ਸਖਤ ਤੋ ਸਖਤ ਸਜਾ ਦਵਾਉਣ ਲਈ ਅਸੀ ਹਰ ਸੰਘਰਸ ਕਰਨ ਲਈ ਪੀੜ੍ਹਤ ਪਰਿਵਾਰ ਦੇ ਨਾਲ ਹਾਂ।ਇਸ ਮੌਕੇ ਮ੍ਰਿਤਕ ਸੋਨੀ ਸਿੰਘ ਦੇ ਪਿਤਾ ਭਜਨ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਮੇਰੇ ਪੁੱਤਰ ਦਾ ਕਤਲ ਹੋਏ ਨੂੰ ਲਗਭਗ 50 ਦਿਨ ਹੋ ਚੁੱਕੇ ਹਨ ਪਰ ਸਾਨੂੰ ਅੱਜ ਤੱਕ ਸੋਨੀ ਸਿੰਘ ਦੀ ਲਾਸ਼ ਨਹੀ ਮਿਲੀ ਅਤੇ ਨਾ ਹੀ ਸੋਨੀ ਸਿੰਘ ਦੀਆ ਅਸਥੀਆ ਮਿਲੀਆ ਹਨ ਅਤੇ ਹਠੂਰ ਪੁਲਿਸ ਸਾਨੂੰ ਵਾਰ-ਵਾਰ ਆਖ ਰਹੀ ਹੈ ਕਿ ਇਹ ਅਸਥੀਆ ਕਿਸੇ ਹੋਰ ਵਿਅਕਤੀ ਦੀਆ ਹਨ।ਅਸੀ ਪ੍ਰਸਾਸਨ ਤੋ ਮੰਗ ਕਰਦੇ ਹਾਂ ਕਿ ਸਾਨੂੰ ਸੋਨੀ ਸਿੰਘ ਦੀਆਂ ਜਲਦੀ ਅਸਥੀਆ ਦਿੱਤੀਆ ਜਾਣ।ਇਸ ਸਰਧਾਜਲੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਸੋਨੀ ਸਿੰਘ ਦੇ ਤਿੰਨੇ ਕਾਤਲਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਸਾਨੂੰ ਸਰਕਾਰੀ ਹਸਪਤਾਲ ਮੋਗਾ ਦੇ ਡਾਕਟਰਾ ਵੱਲੋ ਲਿਖਤੀ ਰੂਪ ਵਿਚ ਆ ਚੁੱਕਿਆ ਹੈ ਕਿ ਇਹ ਅਸਥੀਆ ਕਿਸੇ ਔਰਤ ਦੀਆ ਹਨ।