ਜੈਟ ਏਅਰਵੇਜ ਦਾ ਪਤਨ ਇਹਨਾ ਦੀਆਂ ਆਪਣੀਆਂ ਕਰਤੂਤਾਂ ਕਰਕੇ ਹੋਇਆ..

ਮੁਬਈ ਬੇਸ ਇਹ ਏਰਲਾਈਨ 1993 ਵਿਚ ਸ਼ੁਰੂ ਹੋਈ ਅਤੇ 2019 ਵਿਚ ਇਸ ਦਾ ਭੋਗ ਪੈ ਗਿਆ। ਘਾਟੇ ਵਿਚ ਚੱਲ ਰਹੀ ਇਸ ਏਰਲਾਈਨ ਨੇ 400 ਕਰੋੜ ਦੀ ਮੱਦਦ ਮੰਗੀ ਸੀ ਤਾਂ ਜੋ ਏਰਲਾਈਨ ਚਾਲੂ ਰੱਖੀ ਜਾ ਸਕੇ ਪਰ ਸਰਕਾਰ ਨੇ ਨਾਹ ਕਰ ਦਿੱਤੀ ਤੇ ਇਹ ਏਰਲਾਈਨ ਬੰਦ ਹੋ ਗਈ ਤੇ 30 ਹਜਾਰ ਤੋਂ ਜਿਆਦਾ ਕਰਮਚਾਰੀ ਬੇਰੁਜਗਾਰ ਹੋ ਗਏ। ਏਅਰ ਇੰਡੀਆ ਦੇ ਹਲਾਤ ਵੀ ਕੁਝ ਅਜਿਹੇ ਹੀ ਹਨ ਜਿਹਨੂ ਸਰਕਾਰ ਨੇ ਵੇਚਣ ਦੀ ਕੋਸ਼ਿਸ਼ ਕੀਤੀ ਪਰ ਕੋਈ ਖਰੀਦਦਾਰ ਨਹੀ ਮਿਲਿਆ  ਇਸ ਏਰ੍ਲਾਈਨ ਦੇ ਬੰਦ ਹੋਣ ਕਰਕੇ ਬਹੁਤ ਸਾਰੇ ਲੋਕ ਸਰਕਾਰ ਨੂ ਕੋਸ ਰਹੇ ਨੇ ਪਰ ਮੇਰਾ  ਨਿਜੀ ਅਨੁਭਵ ਜਿਹੜਾ ਇਸ ਏਰਲਾਇਨ ਨਾਲ ਓਹ ਇਹ ਹੈ ਕਿ ਇਹ ਏਰਲਾਈੰਨ ਮਾੜੀ ਮੈਨਜਮਿੰਟ ਅਤੇ ਮਾੜੇ ਸਟਾਫ਼ ਦੀ ਵਜਾਹ ਨਾਲ ਫੇਲ ਹੋਈ ਹੈ। ਥਾਈਲੈੰਡ ਛੋਟਾ ਜਿਹਾ ਦੇਸ਼ ਹੈ ਓਸ ਦੇਸ਼ ਦੀ ਥਾਈ ਏਅਰ੍ਲੈਨ ਮੁਨਾਫ਼ੇ ਵਿਚ ਹੈ ਅਤੇ ਮਹਿੰਗੀ ਹੈ | ਸਿੰਗਾਪੁਰ ਦੀ ਸਿੰਗਾਪੁਰ ਏਅਰਲਾਈਨ ਮੁਨਾਫ਼ੇ ਵਿਚ ਹੈ। ਅਮਰੀਕਾ ਦੀਆਂ 35 ਤੋਂ ਉੱਪਰ ਏਰ੍ਲਾਇਨ ਹਨ ਜਿਹੜੀਆਂ ਸਾਰੀਆਂ ਮੁਨਾਫ਼ੇ ਵਿਚ ਹਨ। ਫੇਰ ਇਹ ਇੰਡੀਆ ਦੀਆਂ ਏਰਲਾਈਨਾ ਨੂ ਕੀ ਹੋ ਗਿਆ ?? ਕਿਓਂ ਫੇਲ ਹੋਈਆਂ  ਸਭ ਤੋਂ ਵੱਡਾ ਕਾਰਨ ਸਟਾਫ਼ ਦੀ ਮਾੜੀ ਸਰਵਿਸ ਜਿਹੜਾ ਕੋਈ ਵਿਦੇਸ਼ੀ ਇਹਨਾ ਦੇ ਜਹਾਜ ਵਿਚ ਇਕ ਵਾਰ  ਚੜ ਗਿਆ ਓਹ ਦੁਬਾਰਾ ਨਾ ਏਅਰ ਇੰਡੀਆ ਤੇ ਚੜੇ ਨਾ ਜੈਟ ਏਅਰ ਵੇਜ  ਤੇ ਚੜੇ  ਸ਼ੁਰੂ ਕਰਦੇ ਹਾਂ ਇਹਨਾ ਦੇ ਚੈਕ ਇਨ ਸਟਾਫ਼ ਤੋਂ ਜਿਥੇ ਤੁਸੀਂ ਬੋਰ੍ਡਿੰਗ ਪਾਸ ਲੈਣੇ ਹੁੰਦੇ ਨੇ ਇਹਨਾ ਦੇ ਸਟਾਫ਼ ਦੀ ਬੋਲਬਾਣੀ ਇਸ ਤਰਾਂ ਦੀ ਹੁੰਦੀ ਸੀ ਜਿਵੇ ਇਹਨਾ ਦੇ ਜਹਾਜ ਦੇ ਅਸੀਂ ਮੁਫਤ ਚੜੇ ਹੋਈਏ ਨਾ  ਕੋਈ ਸ੍ਮਾਇਲ ਨਹੀ ਭੁਸਰੀ ਢਾਂਡੀ ਵਾਂਗੂ ਝਾਕਣਾ  ਨਾ ਥੈੰਕਯੂ ਨਾ ਹੋਰ ਕੁਝ ਫੇਰ ਰਹਿਦੀ ਖੂੰਦੀ ਇਹਨਾ ਦੀਆਂ ਜਹਾਜ ਵਿਚਲੀਆਂ ਏਰਹੋਸਟਸ  ਕਢ ਦਿੰਦਿਆਂ ਸਨ। ਇਹਨਾ ਦਾ ਸਟਾਫ਼ ਇਸ ਤਰਾਂ ਦਾ ਵਰਤਾਓ ਕਰਦਾ ਸੀ ਜਿਵੇ ਸਰਕਾਰੀ ਦਫਤਰਾਂ ਵਿਚ ਸਰਕਾਰੀ ਅਧਿਕਾਰੀ ਲੋਕਾਂ ਨਾਲ ਵਰਤਾਓ ਕਰਦੇ ਨੇ  ਜਦ ਦੋ ਚਾਰ ਘੰਟੇ ਦਾ ਸਫਰ ਕਰਨਾ ਹੋਵੇ ਚੱਲ ਜਾਂਦਾ ਪਰ ਜਦੋ 10 ਘੰਟੇ ਤੋਂ ਉਪਰ ਸਫਰ ਕਰਨਾ ਹੋਵੇ ਫੇਰ ਪਤਾ ਲਗਦਾ ਸੀ ਇਹਨਾ ਦੀ ਕਿਹੋ ਜਿਹੀ  ਸਰਵਿਸ ਹੈ। ਮੈਂ ਇਕ ਵਾਰ ਇਹਨਾ ਦੇ ਜਹਾਜ ਵਿਚ ਸਫਰ ਕੀਤਾ ਮੈਂ ਪਾਣੀ ਮੰਗਿਆ ਪਾਣੀ ਲੈਣ ਗਈ ਮੁੜੀ ਹੀ ਨਹੀ  ਪਿਛੇ ਖਾਣੇ  ਵਾਲੇ ਥਾਂ ਖੜਕੇ ਸਾਰੇ ਏਰਹੋਸਟਸ ਖੱਪ ਕਰੀ ਜਾਂਦੇ ਸੀ ਯਾਤਰੀਆਂ ਵੱਲ ਧਿਆਨ ਕਿਸੇ ਦਾ ਨਹੀ ਸੀ | ਮੈਂ ਇਹਨਾ ਦੀ ਏਰਲਾਈੰਨ ਨੂ ਈਮੇਲ ਕੀਤੀ ਸ਼ਕਾਇਤ ਦੀ ਜਿਸ ਦਾ ਜਵਾਬ ਅੱਜ ਤੱਕ ਨਹੀ ਆਇਆ। ਜਿਸ ਕੋਲ ਕੋਈ ਹੋਰ ਬਦਲ ਨਹੀ ਹੁੰਦਾ ਸੀ ਓਹ ਤਾਂ ਇਹਨਾ ਦੇ ਜਹਾਜ ਵਿਚ ਦੁਬਾਰਾ ਚੜਦਾ ਸੀ ਦੂਜਾ ਨਹੀ ਅੰਤਰਰਾਸ਼ਟਰੀ ਮੁਸਾਫਰਾ ਦੇ ਘਟ ਜਾਣ ਕਾਰਨ ਇਹਨਾ ਨੂ ਘਾਟਾ ਪੈਣਾ  ਸ਼ੁਰੂ ਹੋਇਆ ਜੇਕਰ ਮੈਨ੍ਜ੍ਮੇੰਟ ਇਹਨਾ ਦੇ ਸਟਾਫ਼ ਨੂ ਖਿਚਣ ਦੀ ਕੋਸ਼ਿਸ਼ ਕਰਦੀ ਤਾਂ ਇਹਨਾ ਦੀ ਯੂਨੀਅਨ ਹੜਤਾਲ ਦੀ ਧਮਕੀ ਦਿੰਦੀ ਸੀ ਜਿਸ ਕਾਰਨ ਇਸ ਏਅਰ੍ਲੈਨ ਦਾ ਪਤਨ ਹੋ ਗਿਆ। ਜਹਾਜ ਭਾਵੇਂ ਕਿਹੋ ਜਿਹੇ ਵੀ ਹੋਣ ਪਰ ਜੇਕਰ ਸਰਵਿਸ ਮਾੜੀ ਹੈ ਫੇਰ ਨਹੀ ਅਗਲਾ ਦੁਬਾਰਾ ਚੜਦਾ। ਮੈਂ ਇਕ ਵਾਰ ਏਅਰ ਇੰਡੀਆ ਅਤੇ ਇਕ ਵਾਰ ਜੇਟ ਏਰਵੇਜ ਵਿਚ ਸਫਰ ਕੀਤਾ ਓਸ ਤੋਂ ਬਾਹਦ ਨਿਰਨਾ ਕਰ ਲਿਆ ਇਹਨਾ ਦੇ ਜਹਾਜ ਤੇ ਦੁਬਾਰਾ ਨਹੀ ਚੜਨਾ ਭਾਵੇ ਹੋਰ ਏਰਲਾਈਨ ਦੀ ਟਿਕਟ ਮਹਿੰਗੀ ਲੈਣੀ ਪਵੇ। ਹੋਇਆ ਤਾਂ ਬੁਰਾ ਪਰ ਮੈਨੂੰ ਉਹਨਾਂ ਨਾਲ ਕੋਈ ਹਮਦਰਦੀ ਨਹੀ ਜਿਹੜੇ ਕਹਿੰਦੇ ਅਸੀਂ ਬੇਰੁਜਗਾਰ ਹੋ ਗਏ ਹਾਂ। ਇਹ ਆਪਣੀਆ ਕਰਤੂਤਾਂ ਕਰਕੇ ਬੇਰੁਜਗਾਰ ਹੋਏ ਨੇ। ਜਹਾਜ ਦਾ ਸਫਰ ਬਹੁਤ ਰਿਸਕੀ ਹੁੰਦਾ ਹੈ ਚਾਰ ਪੈਸੇ ਵਧ ਖਰਚ ਲਵੋ ਪਰ ਚੰਗੀ ਏਰ੍ਲਾਈਨ ਦੀ ਟਿਕਟ ਹੀ ਖਰੀਦੋ ਜਿਸ ਦੀ ਸੇਫਟੀ ਰੇਟਿੰਗ ਵਧੀਆ ਹੋਵੇ। ਸਰਕਾਰ ਨੇ ਨਹੀਂ ਦਿੱਤਾ ਧਿਆਨ ? ਇਹ ਵੀ ਇਕ ਸਵਾਲ ਹੈ ਸਰਕਾਰ ਦਾ ਸਾਰਾ ਜ਼ੋਰ ਏਅਰ ਇੰਡੀਆ ਨੂੰ ਚਲਾਉਣ ਤੇ ਲਗਾ ਹੈ।ਓਥੇ ਵੀ ਗਰਾਉਂਡ ਸਟਾਫ ਤੋਂ ਲੱਗਕੇ ਸਭ ਪਾਸੇ ਇਹ ਹੀ ਹਾਲ ਹੈ ਅਤੇ ਇਕ ਵੱਡੀ ਸਮੱਸਿਆ ਕਦੇ ਵੀ ਅਮ੍ਰਤਿਸਰ ਤੋਂ ਚਲਣ ਵਾਲੀ ਅੰਤਰਰਾਸ਼ਟਰੀ ਫਲਾਈਟ ਦਾ ਪਤਾ ਨਹੀਂ ਕੇ ਸਮੇ ਸਿਰ ਚੱਲੂ ...!  ਮੇਰਾ ਕਹਿਣਾ ਕੇ .......ਜੇਕਰ ਏਅਰ ਇੰਡੀਆ ਲੋਕ ਨੂੰ ਸਹੂਲਤ ਨਹੀਂ ਦੀ ਸਕਦੀ ਤਾਂ ਬੰਦ ਕਰ ਦਿਤੀ ਜਾਵੇ ਅਤੇ ਹੋਰ ਵਦੇਸੀ ਕੰਪਨੀਆਂ ਨੂੰ ਮੌਕਾ ਦਿੱਤਾ ਜਾਵੇ ਆਜ਼ਾਦ ਤੋਰ ਤੇ ਕੰਮ ਕਰਨ ਦਾ ਫੇਰ ਦੇਖਣਾ ਸਰਬੰਸ ਮਿਲਦੀ ਹੈ ਜਾ ਨਹੀਂ ।

ਅਮਨਜੀਤ ਸਿੰਘ ਖਹਿਰਾ

ਆਰਟੀਕਲ