ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਵਰਤਿਆ ਗਈਆਂ ਕੋਤਹਿਆ ਦੇ ਸਬੰਧ ਵਿੱਚ ਸਜਾ ਦਾ ਫੈਸਲਾ ਸਲਾਗਾ ਯੋਗ

ਮਾਨਚੈਸਟਰ, ਸਤੰਬਰ 2020 -( ਗਿਆਨੀ ਅਮਰੀਕ ਸਿੰਘ ਰਾਠੌਰ)- ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ ਦੇ ਕਾਰਜਕਾਰੀ ਕਮੇਟੀ ਸ੍ ਈਸ਼ਰ ਸਿੰਘ ਜੀ ਰੌਂਦ , ਸ੍ ਜਸਬੀਰ ਸਿੰਘ ਜੀ ਭਾਕੜ, ਸ੍ ਜੁਜਾਰ ਸਿੰਘ ਜੀ ਲਾਂਡਾਂ, ਸ੍ ਜਸਵੰਤ ਸਿੰਘ ਜੀ ਦਿਗਪਾਲ, ਸ੍ ਚਰਣਧੂੜ ਸਿੰਘ ਜੀ ਕਸਬੀਆ, ਗਿਆਨੀ ਅਮਰੀਕ ਸਿੰਘ ਜੀ ਰਠੌਰ ਵਲੋਂ ਪ੍ਰੈਸ ਬਿਆਨ ਰਾਹੀਂ, ਜਾਗਤ ਜੋਤ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਮੁੱਖ ਰੱਖਦਿਆਂ, ਸ੍ਰੀ ਅਕਾਲ ਤੱਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਬਾਕੀ ਚਾਰ ਤੱਖਤਾ ਦੇ ਸਿੰਘ ਸਹਿਬਾਨਾਂ ਦੇ ਸਹਿਯੋਗ ਨਾਲ ਲਏ ਗਏ ਮਹਤਵਪੂਰਣ ਫੈਸਲੇ ਅਤੇ ਅਤੀ ਸੰਵੇਦਨਸ਼ੀਲ ਮਸਲੇ ਪ੍ਰਤੀ ਤੁਰੰਤ ਫੈਸਲਾਕੁੰਨ ਕਾਰਵਾਈ ਕਰਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਅਹੁਦੇਦਾਰਾਂ ਸਣੇ ਮੁੱਖ ਸੇਵਾਦਾਰ ਸ੍ ਗੋਬਿੰਦ ਸਿੰਘ ਜੀ ਲੋਂਗੋਵਾਲ ਨੂੰ ਲਗਾਈ ਗਈ ਧਾਰਮਿਕ ਤਨਖਾਹ (ਡੰਢ) ਨੂੰ ਨਾ ਕਾਫੀ ਪਰ ਸਹੀ ਕਰਾਰ ਦਿੰਦੇ ਹਾਂ ਜੀ । 

ਭਾਵੇਂ ਇਹ ਕਾਰਵਾਈ ਬਹੁਤ ਦੇਰ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਪਰ ਫਿਰ ਵੀ ਅਸੀਂ ਇਸ ਦਾ ਸੁਆਗਤ ਕਰਦੇ ਹਾਂ। 

ਉਮੀਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ੍ ਗੋਬਿੰਦ ਸਿੰਘ ਜੀ ਲੋਂਗੋਵਾਲ ਇਸ "ਤਨਖਾਹ" ਦੇ ਤੌਰ ਤੇ ਲਗਾਈ ਗਈ ਸੇਵਾ ਦੇ ਮੁਕਮੰਲ ਹੋਣ ਤੇ ਇਖਲਾਕੀ ਤੌਰ ਤੇ ਆਪਣੀ ਨੈਤਿਕ ਜਿੰਮੇਵਾਰੀ ਨੂੰ ਪੁਰੀ ਤਰਾਂ ਨਾ ਨਿਭਾਉਣ ਦੇ ਪਸ਼ਤਾਪ ਲਈ ਆਪਣੇ ਆਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਕੀ ਵੀ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਵੀ ਅਪੀਲ ਹੈ ਕਿ ਆਪਣੀ ਕੁਰਸੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਤਿਕਾਰ ਤੋਂ ਵਧੇਰੇ "ਅਜੀਜ" ਨਾ ਸਮਝਦੇ ਹੋਏ ਆਪਣੀ ਜੁੰਮੇਵਾਰੀ ਵਿਚ ਵਰਤੀ ਗਈ ਅਣਗਹਿਲੀ ਦੇ ਪਸ਼ਤਾਪ ਲਈ ਆਪਣੇ ਅਹੁਦੇਦਿਆ ਤੋਂ ਤੁਰੰਤ ਅਸਤੀਫਾ ਦੇਣ ਦੀ ਕ੍ਰਿਪਾਲਤਾ ਕਰਨ ਜੀ ਤਾਂ ਜੋ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਹਿਰਦਾ ਕਿਸੇ ਹੱਦ ਤੱਕ ਸ਼ਾਂਤ ਹੋ ਸਕੇ, ਅਤੇ ਭਵਿੱਖ ਵਿੱਚ ਦੁਬਾਰਾ ਕੋਈ ਵੀ ਸ਼ਖਸ ਇਸ ਤਰਾਂ ਦੇ ਅਪਰਾਧ ਅਤੇ ਗਲਤੀ ਕਰਨ ਬਾਰੇ ਸੋਚ ਵੀ ਨਾ ਸਕੇ। 

ਸਿੱਖ ਪੰਥ ਵਲੋਂ ਬਹੁਤ ਘਾਲਣਾਵਾਂ ਘਾਲਕੇ ਇਕ ਲੰਬੇ ਸਮੇਂ ਦੀ ਜਦੋ ਜਹਿਦ ਅਤੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਹੀਦੀਆਂ ਦੇ ਕੇ (ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਜੇਲਾਂ ਵਿਚ ਸਾੜ ਦਿੱਤੀ ਉਨ੍ਹਾਂ ਦੀ ਕੋਈ ਗਿਣਤੀ ਨਹੀਂ ) ਇਹ ਸ਼੍ਰੋਮਣੀ ਸੰਸਥਾ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਹੋਂਦ ਵਿਚ ਆਈ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਪੰਥ ਦੇ ਹੱਥਾਂ ਵਿਚ ਆਈ। ਅੱਜ ਜਦੋਂ ਸਾਨੂੰ ਇਸ ਦੇ "ਸੋ ਸਾਲਾਂ" ਸੰਪੂਰਨਤਾ ਦੀ ਖੁਸ਼ੀ ਮਨਾਉਣੀ ਚਾਹੀਦੀ ਸੀ ਅਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਸੀ, ਪਰ ਇਹਨਾਂ ਕੁੱਝ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਤਨੀ ਵੱਡੀ ਸਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ ਵਿੱਚ ਕੁਤਾਹੀ ਅਤੇ ਸ਼ੋ੍ਰਮਣੀ ਕਮੇਟੀ ਦੇ ਵਕਾਰ ਨੂੰ ਲਗੇ ਧੱਭੇ ਲਈ ਮਾਫ ਨਹੀਂ ਕੀਤਾ ਜਾ ਸਕਦਾ। ਇਸ ਜਲਦੀ ਤੋਂ ਜਲਦੀ ਇਹਨਾਂ ਨੂੰ ਅਸਤੀਫਾ ਦੇ ਕੇ ਰੁਖਸਤ ਹੋਣਾ ਚਾਹੀਦਾ ਹੈ ਤਾਂ ਜੋ ਨਵੇਂ ਯੋਗ ਆਹੁਦੇਆਰਾ ਦੀ ਚੋਣ ਕੀਤੀ ਜਾਵੇ ਜੋ ਸਿੱਖ ਪੰਥ ਵਲੋਂ ਬਖਸ਼ੀ ਗਈ ਇਸ ਮਹਾਨ ਸੰਸਥਾ ਦੀ ਸੇਵਾ ਨੂੰ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੇਵਾ ਸ਼ਰਧਾ ਭਾਵਨਾ, ਸਾਵਧਾਨੀ ਨਾਲ  ਨਿਭਾਉਣ। 

ਸਰਬੱਤ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਆਉ ਆਪਣੇ ਰਾਜਨੀਤਿਕ ਜਾ ਸਮਾਜਿਕ ਵਖਰੇਵਿਆਂ ਨੂੰ ਤਿਆਗ ਕੇ ਸਾਰੇ ਇੱਕ ਖਾਲਸਾਈ ਨਿਸ਼ਾਨ ਸਾਹਿਬ ਹੇਠ ਇਕਮੁੱਠ ਹੋ ਕਿ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਮਰਪਿਤ ਹੋ ਕੇ ਅਜੌਕੇ ਜਥੇਦਾਰਾਂ ਜੀ ਦਾ ਸਾਥ ਦਈਏ ਤਾਂ ਜੋ ਉਹ ਸਮੁੱਚੇ ਪੰਥ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਪ੍ਰਤੀ ਨਿਧੱੜਕ ਬੇ ਪ੍ਰਵਾਹ ਹੋ ਕੇ ਸਿੱਖ ਕੌਮ ਦੇ ਵਡੇਰੇ ਹਿੱਤਾਂ ਲਈ ਯੋਗ ਫੈਸਲੇ ਲੈ ਸਕਦੇ ਹਨ ਅਤੇ ਪੰਥ ਨੂੰ ਯੋਗ ਅਗਵਾਈ ਦੇ ਸਕਦੇ ਹਨ। ਸਿੱਖ ਕੌਮ ਵਿੱਚ ਏਕਤਾ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤਾਕਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਦੇਸ਼-ਵਿਦੇਸ਼ ਵਿਚ ਵਿਚਰਦਾ ਸਮੁੱਚਾ ਭਾਟ ਸਿੱਖ ਭਾਈਚਾਰਾ ਸਿੱਖ ਪੰਥ ਦੀ ਸੇਵਾ ਅਤੇ ਚੜ੍ਹਦੀਕਲਾ ਲਈ ਹਰ ਕੁਰਬਾਨੀ ਦੇਣ ਹਮੇਸ਼ਾ ਲਈ ਤਿਆਰ ਬਰ ਤਿਆਰ ਹੈ ਜੀ ਧੰਨਵਾਦ ਸਹਿਤ ਗੁਰਦੁਆਰਾ ਭਾਟ ਸਿੱਖ ਕੌਂਸਲ ਯੂਕੇ

ਸ੍ ਜਸਬੀਰ ਸਿੰਘ ਜੀ ਭਾਕੜ ਪੀਟਰਬਰੋ ਯੂਕੇ, ਗਿਆਨੀ ਅਮਰੀਕ ਸਿੰਘ ਜੀ ਰਠੌਰ ਮਾਨਚੈਸਟਰ ਯੂਕੇ।