ਅਕਾਲੀ ਦਲ ਬਾਦਲ ਦੀਆ ਵਧਣ ਲੱਗਿਆ ਮੁਸ਼ਕਲਾਂ 

ਸ੍ਰੋਮਣੀ ਕਮੇਟੀ ਮੈਂਬਰ ਤੇ ਭਾਈ ਰਣਜੀਤ ਸਿੰਘ ਨੇ ਬਣਾਈ ਭਵਿੱਖ ਦੀ ਰਣਨੀਤੀ ਕਈ ਘੰਟੇ ਚੱਲੀ ਮੀਟਿੰਗ ਵਿੱਚ ਕੀਤੇ ਚਰਚੇ “

ਮੁਹਾਲੀ, ਸਤੰਬਰ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਅਸਥਾਨ ਜੱਥਾ ਰੰਧਾਵਾ ਵਿੱਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਦਰਜ਼ ਦੇ ਕਰੀਬ SGPC ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਸ਼ੇਸ਼ ਤੌਰ ‘ਤੇ 328 ਸਰੂਪਾਂ ਦੇ ਮਾਮਲੇ ‘ਤੇ ਵਿਚਾਰ ਕਰਦੇ ਹੋਏ ਅਗਲੀ ਰਣਨੀਤੀ ਬਾਰੇ ਕਈ ਅਹਿਮ ਫ਼ੈਸਲੇ ਲਿੱਤੇ ਗਏ ਅਤੇ ਨਾਲ ਹੀ 28 ਸਤੰਬਰ ਦੇ ਇਜਲਾਸ (ਸ਼ੈਸਨ) ਬਾਰੇ ਵੀ ਗੱਲ-ਬਾਤ ਕੀਤੀ ਗਈ ‘ ਇਸ ਮੌਕੇ ਸਾਬਕਾ ਜਥੇਦਾਰ ਸਾਹਿਬ ਨੇ ਕਿਹਾ ਕਿ ਬਾਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਲ ਪ੍ਰਬੰਧ ਦੇ ਅੰਦਰ ਦੀ ਅਤੇ ਸਿੱਖਾਂ ਕੋਲ ਪਿੰਡ ਪਿੰਡ ਪਹੁੰਚਣ ਦੀ ਧਾਰਮਿਕ ਤੌਰ ਤੇ ਖ਼ਾਸ ਰਣਨੀਤੀ ਤਿਆਰ ਕੀਤੀ ਗਈ ਹੈ। ਜੋ ਪ੍ਰੋਗਰਾਮ ਦੀ ਯੋਜਨਾ ਬਣਾਈ ਓਸ ਨਾਲ ਹੁਣ ਕਮੇਟੀ ਨੂੰ ਅੰਦਰੋਂ ਅਤੇ ਬਾਹਰੋਂ ਸਖ਼ਤ ਟੱਕਰ ਦਿੱਤੀ ਜਾਵੇਗੀ ਭਾਈ ਰਣਜੀਤ ਸਿੰਘ ਨੇ ਦਿੱਤਾ ਅੱਜ ਦੀ ਮੀਟਿੰਗ ਕਰਕੇ ਸੰਕੇਤ “ਇਸ ਵਿਸ਼ੇਸ਼ ਮੀਟਿੰਗ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਸ. ਪਰਮਿੰਦਰ ਸਿੰਘ ਢੀਡਸਾ , ਸ੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਜਿੱਥੇ ਮੌਜੂਦ ਰਹੇ ਨਾਲ ਹੀ ਜਸਵੰਤ ਸਿੰਘ ਪੁੜੈਣ ਮਲਕੀਤ ਸਿੰਘ ਚੰਗਾਲ ਲੋਗੋਵਾਲ ਬਾਬਾ ਗੁਰਮੀਤ ਸਿੰਘ ਤਲੋਕੇਵਾਲ ਹਰਿਆਣਾ ਸਿਰਸਾ ਮਹਿੰਦਰ ਸਿੰਘ ਹੁਸੈਨਪੁਰੀ ,ਮਿੱਠੂ ਸਿੰਘ ਕਾਹਨੇ ਮਾਨਸਾ ਸਰਬੰਸ ਸਿੰਘ ਮਾਣਕੀ ਸਮਰਾਲਾ ਜੈ ਪਾਲ ਸਿੰਘ ਮੰਡੀਆਂ ਮਲੇਰਕੋਟਲਾ ਹਰਦੇਵ ਸਿੰਘ ਰੋਗਲਾ ਦਿੜਬਾ ਅਮਰਜੀਤ ਸਿੰਘ ਬੱਬੀਅਲਾ ਤੇ ਹੋਰ ਮੈਂਬਰ ਹਾਜ਼ਰ ਸਨ ਧਰਮਪਾਲ ਸਿੰਘ ਬਹਿਣੀਵਾਲ   ਪਹਿਲਾ ਤੋ ਹੀ ਵਿਰੋਧੀ ਧਿਰ ਦਾ ਰੋਲ ਨਿਭਾ ਰਹੇ ਮੈਂਬਰਾਂ ਨੂੰ ਵੱਡਾ ਬੱਲ ਮਿਲਿਆ ਕਿਉਂਕਿ ਸੁਖਦੇਵ ਸਿੰਘ ਭੌਰ, ਅਮਰੀਕ ਸਿੰਘ ਸਾਹਪੁਰ, ਸੁਰਜੀਤ ਸਿੰਘ ਤੁਗਲਵਾਲ, ਜਗਜੀਤ ਸਿੰਘ ਖਾਲਸਾ, ਸ੍ਰ ਹਰਪਾਲ ਸਿੰਘ ਪਾਲੀ ਮਛੋਡਾ, ਸ੍ਰ ਅਮਰੀਕ ਸਿੰਘ ਜਨੇਤਪੁਰ ਇਕ ਵੱਡਾ ਗਰੁੱਪ ਸੀ ਅੱਜ ਢੀਡਸਾ ਧੜੇ ਦੇ ਮੈਂਬਰਾਂ ਨਾਲ ਭਾਈ ਰਣਜੀਤ ਸਿੰਘ ਜੀ ਦੀ ਧਾਰਮਿਕ ਅਗਵਾਈ ਹੇਠ ਸ੍ਰੋਮਣੀ ਕਮੇਟੀ ਦੇ ਅੰਦਰ ਵਿਰੋਧ ਦੀ ਸੁਰ ਤਿੱਖੀ ਹੋਵੇਗੀ ਇਹ ਅੱਜ ਦੀ ਮੀਟਿੰਗ ਤੋਂ ਇਹ ਸੰਕੇਤ ਮਿਲ ਰਿਹਾ ਹੈ।