ਆਨਲਾਈਨ ਸਿੰਘ ਹਿਸਟਰੀ ਕੋਇਜ਼ ਮੁਕਾਬਲੇ ਚ ਹਿੱਸਾ ਲੈਂਦੇ ਵਿਦਿਆਰਥੀ 

ਜਗਰਾਉਂ, ਅਕਤੂਬਰ 2020 (ਮੋਹਿਤ ਗੋਇਲ, ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ )-ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਸਮੇਂ-ਸਮੇਂ 'ਤੇ ਹਰ ਵਿਸ਼ੇ ਨਾਲ ਸਬੰਧਤ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ | 10 ਅਕਤੂਬਰ ਨੂੰ ਵਿਦਿਆਰਥੀਆਂ ਨੇ ਆਪਣੇ ਘਰਾਂ ਵਿਚ ਹੀ ਅਧਿਆਪਕਾਂ ਦੀ ਯੋਗ ਅਗਵਾਈ ਤੇ ਮਾਪਿਆਂ ਦੇ ਸਹਿਯੋਗ ਨਾਲ ਆਨਲਾਈਨ ਸਿੱਖ ਹਿਸਟਰੀ ਕੁਇਜ਼ ਮੁਕਾਬਲੇ ਵਿਚ ਭਾਗ ਲਿਆ ਗਿਆ | ਇਹ ਪ੍ਰਤੀਯੋਗਤਾ ਸਕੂਲ ਚਾਰ ਹਾਊਸਾਂ ਵਿਚਕਾਰ ਕਰਵਾਈ ਗਈ ਜਿਸ ਵਿਚ ਅਧਿਆਤਮਕ ਵਿਸ਼ੇ ਦੇ ਅਧਿਆਪਕ ਸ. ਹਰਭਜਨ ਸਿੰਘ ਨੇ ਸਕੂਲ ਦੀ ਐਕਟੀਵਿਟੀ ਅਧਿਆਪਕਾ ਗੁਰਜੀਤ ਕੌਰ ਦੀ ਸਹਾਇਤਾ ਨਾਲ ਵਿਦਿਆਰਥੀਆਂ ਕੋਲੋਂ ਸਿੱਖ ਧਰਮ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ ਜਿੰਨ੍ਹਾਂ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਉੱਤਰ ਦਿੱਤੇ | ਪ੍ਰਤੀਯੋਗਤਾ ਵਿਚ ਕ੍ਰਮਵਾਰ ਜੁਝਾਰ ਹਾਊਸ ਨੇ ਪਹਿਲਾ ਸਥਾਨ, ਫਤਿਹ ਹਾਊਸ ਨੇ ਦੂਸਰਾ ਸਥਾਨ ਤੇ ਜ਼ੋਰਾਵਰ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਪੂਨਮ ਸ਼ਰਮਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਅਧਿਆਪਕਾਂ ਦੀ ਯੋਗ ਅਗਵਾਈ ਕਰਦੇ ਰਹਿੰਦੇ ਹਨ¢ ਉਨ੍ਹਾਂ ਨੇ ਜੁਝਾਰ ਹਾਊਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ |