ਸਿੱਖ ਕੌਮ ਦੇ ਗੁਰੂ ਦੀਆਂ ਕੁਰਬਾਨੀਆਂ ਸਦਕਾ ਲੋਕ ਮਾਣ ਰਹੇ ਹਨ ਧਾਰਮਿਕ ਆਜ਼ਾਦੀ - ਭਾਈ ਗਰੇਵਾਲ  

ਪਿੰਡ ਮਾਣੂੰਕੇ ਵਿਖੇ ਸਜਿਆ ਨਗਰ ਕੀਰਤਨ  

ਜਗਰਾਓਂ, ਗੁਰਕੀਰਤ ਸਿੰਘ /ਮਨਜਿੰਦਰ ਗਿੱਲ  

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਕਰਕੇ ਹੀ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਮੁਕਤ ਹੋਣ ਵਾਲਾ ਭਾਰਤ ਦੇਸ਼, ਜਿਸ ਦੇ ਲੋਕ ਅੱਜ ਧਾਰਮਿਕ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਗੁਰਦੁਆਰਾ ਜੌੜੀਆਂ ਸਾਹਿਬ ਤੋਂ ਗੁਰੂ ਸਾਹਿਬ ਜੀ ਦੇ ਆਗਮਨ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਸਮੇਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕੀਤਾ।

ਭਾਈ ਗਰੇਵਾਲ ਨੇ ਕਿਹਾ ਕਿ ਮੁਰਦਾਂ ਹੋਏ ਲੋਕਾਂ 'ਚ ਆਜ਼ਾਦੀ ਦੀ ਚਿੰਣਗ ਪੈਦਾ ਕਰਨ ਵਾਲੇ ਦਸਮੇਸ਼ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕਰਕੇ ਜ਼ਬਰ ਤੇ ਜੁਲਮ ਦੇ ਖਿਲਾਫ਼ ਲੜਨ ਵਾਲੀ ਫ਼ੌਜ ਤਿਆਰ ਕੀਤੀ। ਖਾਲਸਾ ਸਿਧਾਂਤ, ਜਿਸ ਅਧੀਨ ਅੱਜ ਤੱਕ ਕੌਮ ਕੇਸਰੀ ਪਰਚਮ ਹੇਠਾਂ ਲੜਾਈ ਲੜਦੀ ਆ ਰਹੀ ਹੈ। ਗੁਰੂ ਸਾਹਿਬ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਬਖਸ਼ਕੇ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋਂ' ਦਾ ਨਾਅਰਾ ਦਿੱਤਾ। ਭਾਈ ਗਰੇਵਾਲ ਨੇ ਨਗਰ ਕੀਰਤਨ 'ਚ ਪਹੰੁਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਤੇ ਉਨ੍ਹਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਮੈਨੇਜਰ ਗੁਰਜੀਤ ਸਿੰਘ ਗਰੇਵਾਲ, ਇੰਚਾਰਜ ਹਰਵਿੰਦਰ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਉਜਾਗਰ ਸਿੰਘ, ਸਰਪਚੰ ਗੁਰਮੁਖ ਸਿੰਘ, ਪ੍ਰਧਾਨ ਘਣ ਸਿੰਘ, ਜੱਥੇਦਾਰ ਕਰਮ ਸਿੰਘ, ਸਤਪਾਲ ਸਿੰਘ, ਸੁਖਮੰਦਰ ਸਿਘ, ਚਮਕੌਰ ਸਿੰਘ, ਜੋਰਾ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ, ਜਸਪ੍ਰਰੀਤ ਸਿੰਘ, ਕੁਲਦੀਪ ਸਿੰਘ, ਬਾਬਾ ਗੁਰਦੀਪ ਸਿੰਘ, ਗਿਆਨੀ ਜਸਵੀਰ ਸਿੰਘ, ਪਿ੍ਰੰ: ਗੁਰਪ੍ਰਰੀਤ ਸਿੰਘ ਤੇ ਸੁਖਦੇਵ ਸਿੰਘ ਖਾਲਸਾ ਆਦਿ ਹਾਜ਼ਰ ਸਨ।