Covid 19 ਕੋਰੋਨਾ ਨੇ ਲਈ ਗ਼ਾਲਿਬ ਸਕੂਲ ਦੀ ਅਧਿਆਪਕਾ ਦੀ ਜਾਨ  

ਸਕੂਲ ਚਾਰ ਫਰਵਰੀ ਤੱਕ ਬੰਦ

ਜਗਰਾਉਂ ,ਜਨਵਰੀ 2021 -( ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ  )-

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਲੁਧਿਆਣਾ ਵਿਖੇ 13  ਅਧਿਆਪਕ ਅਤੇ ਸਕੂਲ ਦੇ  3 ਵਿਦਿਆਰਥੀ   ਕੋਰੋਨਾ ਪਾਜ਼ੇਟਿਵ ਆ ਗਏ ਹਨ ਅਤੇ  ਇੱਕ ਅਧਿਆਪਕਾ ਤੇਜਿੰਦਰ ਕੌਰ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ ਹੈ  ਇਸ ਕਾਰਨ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸਕੂਲ 21-01-2021 ਤੋਂ 04-02-2021 ਤਕ ਬੰਦ ਕੀਤਾ ਜਾਂਦਾ ਹੈ .ਨਾਲ ਹੀ ਸਿਵਲ ਸਰਜਨ ਲੁਧਿਆਣਾ ਨੂੰ ਹਦਾਇਤ ਕੀਤੀ ਗਈ ਕਿ ਉਹ ਮੈਡੀਕਲ ਟੀਮਾਂ ਸਕੂਲ ਵਿੱਚ ਨਿਯੁਕਤ ਕਰਕੇ ਟੀਚਰਾਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣੇ ਯਕੀਨੀ ਬਣਾਉਣ ਇਸ ਦੌਰਾਨ ਸਕੂਲ ਸਿਰਫ਼ ਕੋਰੋਨਾ ਟੈਸਟ ਕਰਨ ਹੀ ਖੁੱਲ੍ਹਾ ਰਹੇਗਾ ਜਿੱਥੇ ਵਿਦਿਆਰਥੀ ਅਤੇ ਟੀਚਰ ਟੈਸਟ ਕਰਵਾ ਸਕਣਗੇ ਜ਼ਿਕਰਯੋਗ ਹੈ ਕਿ ਮ੍ਰਿਤਕ ਅਧਿਆਪਕਾ ਦੇ ਸਸਕਾਰ ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਪ੍ਰਸ਼ੋਤਮ ਲਾਲ ਖਲੀਫਾ ਵੱਲੋਂ ਤੁਰੰਤ ਏਡੀਸੀ ਨੀਰੂ ਕਤਿਆਲ  ਜੀ ਨਾਲ ਸਕੂਲ ਬੰਦ ਕਰਨ ਸਬੰਧੀ ਫੋਨ ਤੇ ਰਾਬਤਾ ਕਾਇਮ ਕੀਤਾ ਗਿਆ ਏਡੀਸੀ ਮੈਡਮ ਨੇ ਤੁਰੰਤ ਐਕਸ਼ਨ ਲੈਂਦਿਆਂ ਵਿਭਾਗ ਵੱਲੋਂ ਇਕ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਇਸ ਖ਼ਬਰ  ਵਿੱਚ ਨੱਥੀ ਕੀਤੀ ਗਈ ਹੈ