ਪਿੰਡ ਲੋਧੀਵਾਲਾ ਦੇ 22 ਸਾਲਾ ਨੌਜਵਾਨ ਬਲਕਰਨ ਸਿੰਘ ਸੰਧੂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਲਾਲ ਕੀਤੇ ਸ਼ਰਧਾ ਦੇ ਫੁੱਲ ਭੇਟ  -VIDEO

ਸਿੱਧਵਾਂਬੇਟ/ ਜਗਰਾਉਂ , ਮਾਰਚ 2021( ਡਾ ਮਨਜੀਤ ਸਿੰਘ ਲੀਲ੍ਹਾ  )-   

ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਲਈ ਆਪਣੇ ਟਰੈਕਟਰ-ਟਰਾਲੀ 'ਤੇ ਰਾਸ਼ਨ ਤੇ ਬਾਲਣ ਲਿਜਾਣ ਸਮੇਂ ਪਾਣੀਪਤ (ਹਰਿਆਣਾ) ਵਿਖੇ ਸੜਕ ਹਾਦਸੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਲਾਗਲੇ ਪਿੰਡ ਲੋਧੀਵਾਲਾ ਦੇ 22 ਸਾਲਾ ਨੌਜਵਾਨ ਬਲਕਰਨ ਸਿਘ ਸੰਧੂ ਪੁੱਤਰ ਕਿਸਾਨ ਪਵਿੱਤਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਨਜ਼ਦੀਕੀ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲਾ  ਵਿਖੇ ਹੋਇਆ । ਅੰਤਿਮ ਅਰਦਾਸ ਉਪਰੰਤ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਐਸ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਜ਼ਿਲਾ ਲੁਧਿਆਣਾ ਦਿਹਾਤੀ ਸ਼੍ਰੋਮਣੀ ਅਕਾਲੀ ਦਲ, ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ,ਕਾਂਗਰਸੀ ਆਗੂ ਪ੍ਰੀਤਮ ਸਿੰਘ ਅਖਾੜਾ, ਕਿਸਾਨ ਆਗੂ ਬਲਦੇਵ ਸਿੰਘ ਜੀਰਾ, ਕਿਸਾਨ ਆਗੂ ਨਿਰਮਲ ਸਿੰਘ ਭੁਮਾਲ, ਅਧਿਆਪਕ ਆਗੂ ਇੰਦਰਜੀਤ ਸਿੰਘ ਸਿੱਧੂ, ਭਾਈ ਬਲਜੀਤ ਸਿੰਘ ਸੋਢੀਵਾਲ਼ਾ ਨੇ ਆਖਿਆ ਕਿ ਭਾਵੇਂ ਹਰ ਇਨਸਾਨ ਨੇ ਇਸ ਫ਼ਾਨੀ ਦੁਨੀਆਂ ਨੂੰ ਛੱਡਕੇ ਇਕ ਦਿਨ ਚਲੇ ਜਾਣਾ ਹੈ ਪਰ ਜੋ ਇਨਸਾਨ ਸਮਾਜ ਲਈ ਕੁਝ ਕਰਕੇ ਇਸ ਦੁਨੀਆਂ ਤੋਂ ਜਾਂਦਾ ਹੈ ਉਸ ਦੀ ਸ਼ਹਾਦਤ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣ ਜਾਂਦੀ ਹੈ ।  ਇਸ ਮੌਕੇ 'ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਸ਼ੋਕ ਸੰਦੇਸ਼ ਭੇਜੇ ਗਏ । ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਵਾਈਸ ਚੇਅਰਮੈਨ ਵਰਦੀਪ ਸਿੰਘ ਦੀਪਾ, ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਕਾਂਗਰਸੀ ਆਗੂ ਮਨੀ ਗਰਗ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਤਪਾਲ ਸਿੰਘ ਦੇਹਡ਼ਕਾ ,ਪ੍ਰੋ ਕਰਮ ਸਿੰਘ ਸੰਧੂ ,ਸਰਦਾਰ ਮੇਜਰ ਸਿੰਘ ਛੀਨਾ , ਸਰਪੰਚ ਪਰਮਜੀਤ ਸਿੰਘ, ਸਰਪੰਚ ਜੋਗਿੰਦਰ ਸਿੰਘ ਮਲਸੀਹਾਂ ਬਾਜਣ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਸਰਪੰਚ ਜਗਜੀਤ ਸਿੰਘ ਤਿਹਾੜਾ, ਸਰਪੰਚ ਜਤਿੰਦਰਪਾਲ ਸਿੰਘ ਸਫ਼ੀਪੁਰਾ, ਸਰਪੰਚ ਰਣਜੀਤ ਸਿੰਘ, ਸੁਭਾਸ਼ ਮਿੱਤਲ, ਜਗਜੀਤ ਸਿੰਘ ਕਾਉਂਕੇ, ਜਗਤ ਟੂਸਾ, ਅਰਸ ਗਰੇਵਾਲ, ਅਮਨ ਥਿੰਦ, ਅਵੀ ਗਰੋਵਰ, ਤਨਵੀਰ ਮੁੱਲਾਂਪੁਰ, ਪਵੀ ਵਿਰਕ, ਮਨਪ੍ਰੀਤ ਭੱਠਲ, ਤੇਜਿੰਦਰ ਸਿੰਘ ਲੋਧੀਵਾਲਾ  , ਇੰਦਰਜੀਤ ਸਿੰਘ ਲੋਧੀਵਾਲਾ, ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ, ਕਿਸਾਨ ਆਗੂ ਗੁਰਮੇਲ ਸਿੰਘ ਰੂਮੀ, ਕੁਲਦੀਪ ਸਿੰਘ ਗਿੱਲ, ਸਾਬਕਾ ਸਰਪੰਚ ਅਵਤਾਰ ਸਿੰਘ, ਜਥੇਦਾਰ ਸੁਖਦੇਵ ਸਿੰਘ ਗਿੱਦੜਵਿੰਡੀ, ਗੁਰਸਰਨ ਸਿੰਘ, ਭੋਲਾ ਪੰਡਿਤ, ਜੈਲਦਾਰ ਗੁਰਦੀਪ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ