ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਏਸ਼ੀਅਨ ਸਾਇਕਲਿੰਗ ਕਨ   ਫੈਡਰੇਸ਼ਨ ਦੇ ਉਪ ਪ੍ਰਧਾਨ ਚੁਣੇ।

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਭਾਰਤ ਤੇ ਏਸ਼ੀਆ ਚ ਸਾਈਕਲਿੰਗ ਦੀ ਖੇਡ ਨੂੰ ਵਧਾਵਾ ਦੇਣ ਲਈ ਅੱਜ ਦੁਬਈ ਵਿੱਚ ਏਸ਼ੀਅਨ ਸਾਈਕਲਿੰਗ ਕੰਨਫੈੱਡਰੇਸ਼ਨ ਦੀ ਬੈਠਕ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੂੰ ਏ ਸੀ ਸੀ ਮੈਰਿਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਯੂ ਸੀ ਆਈ ਦੇ ਪ੍ਰਧਾਨ ਡੇਵਿਡ ਲੈਂਪੀਰਟੀਐਟ ਅਤੇ ਏ ਸੀ ਸੀ ਦੇ ਪ੍ਰਧਾਨ ਓਬਾਮਾ ਅਲ ਸਫਰ  ਨੇ ਇਹ ਐਵਾਰਡ ਦਿੱਤਾ। ਇਸ ਉਨ੍ਹਾਂ ਨੇ ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦਾ ਉੱਪ ਪ੍ਰਧਾਨ ਵੀ ਚੁਣਿਆ ਗਿਆ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਨਫੈਡਰੇਸ਼ਨ ਦੇ ਉਪ ਪ੍ਰਧਾਨ ਵਜੋਂ ਮੇਰੀ ਕੋਸ਼ਿਸ਼ ਰਹੇਗੀ ਕਿ ਏਸ਼ੀਆ ਦੇ ਨਾਲ ਨਾਲ ਪੰਜਾਬ ਚ ਵੀ ਸਾਈਕਲਿੰਗ ਦੀ ਖੇਡ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ।