ਮਹਾਮਾਰੀ, ਬਿਮਾਰੀ ਤੇ ਨਾਟਕ! ਸਲੇਮਪੁਰੀ ਦੀ ਚੂੰਢੀ

ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਅੱਜ ਕੋਰੋਨਾ ਨਾਲ 28 ਮਰੀਜ਼ਾਂ ਦੀ ਮੌਤ ਹੋ ਗਈ ਹੈ, ਇਸ ਲਈ ਆਪਣੇ ਆਪ, ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰਾਂ, ਆਪਣੇ ਮਿੱਤਰਾਂ ਦੋਸਤਾਂ, ਪਿਆਰਿਆਂ ਅਤੇ ਸਮੁੱਚੇ ਸਮਾਜ ਨੂੰ ਸਿਹਤਮੰਦ ਰੱਖਣ ਲਈ ਕੋਰੋਨਾ ਤੋਂ ਅਗਾਉਂ ਬਚਾਅ ਲਈ ਡਾਕਟਰਾਂ ਵਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਨੂੰ ਲੜ ਬੰਨ੍ਹ ਲਵੋ ਅਤੇ ਕੋਰੋਨਾ ਮਹਾਂਮਾਰੀ ਨੂੰ ਨਾਟਕ ਨਾ ਸਮਝ ਬੈਠਣਾ। ਲੁਧਿਆਣਾ ਸ਼ਹਿਰ ਦੇ ਵੱਖ ਵੱਖ ਸਮਸ਼ਾਨ ਘਾਟਾਂ ਦੇ ਪ੍ਰਬੰਧਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਲਾਸ਼ਾਂ ਦਾ ਸਸਕਾਰ ਕਰਨ ਲਈ ਕਤਾਰਾਂ ਵਿਚ ਲੱਗਣਾ ਪੈ ਰਿਹਾ ਹੈ। ਸਮਸ਼ਾਨ ਘਾਟਾਂ ਉਪਰ ਸਵੇਰੇ 6.30 ਵਜੇ ਤੋਂ ਲੈ ਕੇ ਰਾਤੀੰ 10.30 ਵਜੇ ਤੱਕ ਲਾਸ਼ਾਂ ਦਾ ਸਸਕਾਰ ਚੱਲਦਾ ਰਹਿੰਦਾ ਹੈ। ਸੱਚ ਤਾਂ ਇਹ ਹੈ ਕਿ -
ਜਿਸ ਪਰਿਵਾਰ ਦਾ ਕੋਈ ਮੈਂਬਰ ਦਮ ਤੋੜ ਗਿਆ ਹੈ, ਉਨ੍ਹਾਂ ਲਈ ਕੋਰੋਨਾ ਮਹਾਂਮਾਰੀ! 
ਜਿਨ੍ਹਾਂ ਨੇ ਕੋਰੋਨਾ ਨੂੰ ਪਿੰਡੇ 'ਤੇ ਹੰਢਾਇਆ , ਉਨ੍ਹਾਂ ਲਈ ਬਿਮਾਰੀ!! 
ਜਿਨ੍ਹਾਂ ਨੇ ਕੋਰੋਨਾ ਨੂੰ ਵੇਖਿਆ ਨਹੀਂ, ਉਨ੍ਹਾਂ ਲਈ ਨਾਟਕ ਕਿਲਕਾਰੀ !
-ਸੁਖਦੇਵ ਸਲੇਮਪੁਰੀ
09780620233
30 ਅਪ੍ਰੈਲ, 2021