ਬਿਜਲੀ ਦਫਤਰ ਅੱਗੇ ਧਰਨਾ ਲਾ ਕਿਸਾਨਾਂ ਕੀਤਾ ਵਿਭਾਗ ਖਿਲਾਫ ਰੋਸ਼ ਪ੍ਰਦਰਸ਼ਨ

ਗੁਰੂਸਰ ਸੁਧਾਰ , 24 ਜੂਨ (ਜਗਰੂਪ ਸਿੰਘ ਸੁਧਾਰ ) ਮੋਟਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਤੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ ਤੇ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਵਿੱਚ ਅੱਜ ਸਬ-ਸਟੇਸ਼ਨ ਪੀ.ਸੀ.ਪੀ.ਸੀ.ਐੱਲ. ਬੁਢੇਲ (ਸੁਧਾਰ) ਦੇ ਮੁਹਰੇ ਧਰਨਾ ਲਾਕੇ 4 ਘੰਟੇ ਲੁਧਿਆਣਾ-ਬਠਿੰਡਾ ਰਾਜ ਮਾਰਗ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ।ਧਰਨੇ ਤੇ ਬੈਠੇ ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਸਰਕਾਰੀ ਹੁਕਮਾਂ ਅਨੁਸਾਰ ਜੇ ਉਹਨਾਂ ਨੂੰ ਪੂਰੇ 8 ਘੰਟੇ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਬਿਜਲੀ ਦਫਤਰ ਮੁਹਰੇ ਪੱਕਾ ਧਰਨਾ ਲਾ ਦੇਣਗੇ।ਇਸ ਸਮੇਂ ਡੀ.ਐਸ.ਪੀ. ਦਾਖਾ ਗੁਰਬੰਤ ਸਿੰਘ,ਐਸ.ਐ.ਓ. ਸੁਧਾਰ ਜਸਬੀਰ ਸਿੰਘ ਬੁੱਟਰ,ਐਸ.ਐਚ.ਓ. ਦਾਖਾ ਪ੍ਰੇਮ ਸਿੰਘ ਪੁਲਿਸ ਪਾਰਟੀ ਦੇ ਨਾਲ ਧਰਨਾ ਸਥਾਨ ਤੇ ਪੁੱਜੇ।ਇਸ ਮੌਕੇ ਸਬ-ਸਟੇਸ਼ਨ ਸੁਧਾਰ ਐੱਸ.ਡੀ.ਓ. ਦੇ ਵਿਸਵਾਸ ਦਿਵਾਉਣ ਤੇ ਵੀ ਕਿਸਾਨ ਨਾ ਮੰਨੇ ਤੇ ਉੱਚ ਅਧਿਕਾਰੀਆਂ ਨੂੰ ਧਰਨੇ ਤੇ ਸੱਦਣ ਦੀ ਮੰਗ ਕੀਤੀ।ਬਾਅਦ ਦੁਪਹਿਰ ਧਰਨੇ ਤੇ ਪੁੱਜੇ ਸਹਾਇਕ ਐਕਸੀਅਨ ਅੱਡਾ ਦਾਖਾ ਧਰਮਪਾਲ ਦੀ ਕਿਸਾਨਾਂ ਨੇ ਗੱਡੀ ਘੇਰ ਲਈ ਤੇ ਨਾਅਰੇਬਾਜੀ ਕੀਤੀ।ਇਸ ਉਪਰੰਤ ਕਿਸਾਨਾਂ ਦੇ ਰੋਸ਼ ਨੂੰ ਦੇਖਦੇ ਹੋਏ ਸ਼੍ਰੀ ਧਰਮਪਾਲ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਰਵਾਈ ਗਲ ਦੌਰਾਨ 8 ਘੰਟੇ ਬਿਜਲੀ ਮਿਲਣ ਦੇ ਵਿਸ਼ਵਾਸ ਉਪਰੰਤ ਹੀ ਕਿਸਾਨਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।ਨਾਲ ਹੀ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਫਿਰ ਵੀ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਮੁੜ ਧਰਨਾ ਲਾਉਣ ਲਈ ਮਜਬੂਰ ਹੋਣਗੇ ਤੇ ਨਾਲ ਹੀ ਗ੍ਰਿਡ ਨੂੰ ਵੀ ਪੱਕਾ ਜਿੰਦਰਾ ਲਾ ਦਿੱਤਾ ਜਾਵੇਗਾ।ਇਸ ਮੌਕੇ ਆਗੂਆਂ ਅਤੇ ਕਿਸਾਨਾਂ ਨੇ ਸਬ-ਸਟੇਸ਼ਨ ਸੁਧਾਰ ਤੇ ਇਹ ਵੀ ਦੋਸ਼ ਲਾਇਆ ਕਿ ਉਹ ਪਿੰਡਾਂ ਨਾਲ ਭੇਦਭਾਵ ਕਰ ਰਹੇ ਹਨ ਤੇ ਇੱਕ ਅਧਿਕਾਰੀ ਦੇ ਪਿੰਡ ਨੂੰ ਵੱਧ ਤੋਂ ਵੱਧ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚ ਕਿਓਂ ਨਹੀਂ ਕੱਟ ਲਗਦੇ,ਪਿੰਡਾਂ ਵਿੱਚ ਹੀ ਕਿਓਂ ਬਿਜਲੀ ਕੱਟ ਲਾਏ ਜਾ ਰਹੇ ਹਨ।ਕਿ ਪਿੰਡਾਂ ਵਾਲੇ ਇੰਨਸਾਨ ਨਹੀਂ ਹਨ।ਖੇਤ ਸੁੱਕੇ ਪਏ ਹਨ,ਡੀਜਲ ਤੇ ਰੇਟ ਅਸਮਾਨੀ ਪੁੱਜੇ ਹੋਏ ਹਨ।ਉੱਧਰ ਕਿਸਾਨਾਂ ਨੂੰ ਮੋਦੀ ਮਾਰ ਰਿਹਾ ਹੈ ਤੇ ਇੱਧਰ ਕੈਪਟਨ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ।ਇਸ ਮੌਕੇ ਸਰਬਜੀਤ ਸਿੰਘ ਗਿੱਲ ਪ੍ਰਧਾਨ,ਜਸਪ੍ਰੀਤ ਸਿੰਘ ਢੱਟ ਯੂਥ ਪ੍ਰਧਾਨ,ਮਾਸਟਰ ਗੁਰਚਰਨ ਸਿੰਘ ਰਕਬਾ,ਹਰਜੀਤ ਸਿੰਘ ਟੂਸਾ ਪ੍ਰਧਾਨ,ਕੁਲਦੀਪ ਸਿੰਘ ਪ੍ਰਧਾਨ ਰੱਤੋਵਾਲ,ਬਲਵਿੰਦਰ ਸਿੰਘ ਸੁਧਾਰ ਪ੍ਰਧਾਨ,ਹਰਮੇਲ ਸਿੰਘ ਸੁਧਾਰ,ਜਤਿੰਦਰ ਸਿੰਘ ਤਿੰਦੀ,ਗੁਰਮੇਲ ਸਿੰਘ ਐਤੀਆਣਾ,ਬੰਟੀ ਐਤੀਆਣਾ,ਦਲਬਾਰਾ ਸਿੰਘ ਸਹੌਲੀ,ਰਾਜਵਿੰਦਰ ਸਿੰਘ ਚੇਅਰਮੈਨ, ਜਸਵਿੰਦਰ ਸਿੰਘ ਸਾਬਕਾ ਸਰਪੰਚ,ਕੇਵਲ ਸਿੰਘ ਰਾਜੋਆਣਾ ਸਾਬਕਾ ਸਰਪੰਚ,ਹਰਜੀਤ ਸਿੰਘ ਸਹੌਲੀ,ਡਾ.ਹਰਜੀਤ ਸਿੰਘ ਮਾਨ, ਮਨਜੀਤ ਸਿੰਘ ਬੁੱਟਰ ਤੁਗਲ,ਤੇਜਪਾਲ ਸਿੰਘ ਸਹੌਲੀ,ਜਗਜੀਤ ਸਿੰਘ ਰਕਬਾ ਗੁਰਦਵਾਰਾ ਪ੍ਰਧਾਨ,ਰਮਨਦੀਪ ਸਿੰਘ ਸੁਧਾਰ,ਇੰਦਰਜੀਤ ਧਾਲੀਵਾਲ,ਸੁਖਬੀਰ ਸਿੰਘ ਸਹੌਲੀ,ਭੁਪਿੰਦਰ ਸਿੰਘ ਸਹੌਲੀ ਆਦਿ ਸਮੇਤ ਹੋਰ ਕਿਸਾਨ ਮੌਜੂਦ ਸਨ।