ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਨੇ ਮਨਾਇਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ  

ਨਸ਼ਿਆਂ ਦੀ ਦਲਦਲ ਚੋਂ ਬਾਹਰ ਆ ਚੁੱਕੇ ਨੌਜਵਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ  

ਮਹਿਲ ਕਲਾਂ/ਬਰਨਾਲਾ-28 ਜੂਨ-(ਗੁਰਸੇਵਕ ਸੋਹੀ)- 
ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਅੱਜ ਸਥਾਨਕ ਕਸਬੇ ਅੰਦਰ  ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ  । ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋਂ  ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਨੌਜਵਾਨਾਂ ਤੇ ਲੋਕਾਂ  ਨੇ ਸ਼ਿਰਕਤ ਕੀਤੀ ਤੇ ਸੁਸਾਇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਸਮਾਗਮ ਚ  ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਕੁਲਦੀਪ ਸਿੰਘ ਨੇ ਮੁੱਖ ਮਹਿਮਾਨ ਅਤੇ ਐਸ ਐਚ ਓ ਮਹਿਲ ਕਲਾਂ ਅਮਰੀਕ ਸਿੰਘ ,ਐਸ ਐਚ ਓ ਠੁੱਲੀਵਾਲ ਬਲਜੀਤ ਸਿੰਘ ਢਿੱਲੋਂ ਅਤੇ ਐਸ ਐਚ ਓ ਥਾਣਾ ਟੱਲੇਵਾਲ ਕ੍ਰਿਸ਼ਨ ਸਿੰਘ ਸਿੱਧੂ ਵੀ ਹਾਜਰ ਰਹੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਡੀ ਐੱਸ ਪੀ ਕੁਲਦੀਪ ਸਿੰਘ ਨੇ ਕਿਹਾ ਕਿ  ਪੁਲੀਸ ਜ਼ਿਲ੍ਹਾ ਬਰਨਾਲਾ ਦੇ ਐੱਸਐੱਸਪੀ ਸ੍ਰੀ ਸੰਦੀਪ ਗੋਇਲ ਵੱਲੋਂ  ਪਿਛਲੇ ਸਮੇਂ ਤੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਉਨ੍ਹਾਂ ਨੇ ਕੈਲਗਰੀ ਮਹਾਵੀਰ ਅੰਦਰ ਅੱਜ ਨਸ਼ਾ ਖ਼ਤਮ ਹੋਣ ਕਿਨਾਰੇ ਹੈ ।ਉਨ੍ਹਾਂ ਕਿਹਾ ਕਿ ਪੁਲਸ ਅਤੇ ਪਬਲਿਕ ਦਾ ਇਕ ਡੂੰਘਾ ਰਿਸ਼ਤਾ ਹੈ ।ਇਸ ਲਈ  ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ  ।ਅਗਰ ਪੁਲਸ ਨੂੰ ਇਤਲਾਹ ਮਿਲੇਗੀ ਤਾਂ ਹੀ ਪੁਲਸ ਕਾਰਵਾਈ ਕਰ ਸਕੇਗੀ  ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਬਾਰੇ ਵੀ ਪੁਲਸ ਨੂੰ ਸੂਚਿਤ ਕੀਤਾ ਜਾਵੇ ਉਸ ਦਾ ਇਲਾਜ ਬਿਲਕੁਲ ਫ੍ਰੀ ਪੁਲਸ  ਵੱਲੋਂ ਕਰਵਾਇਆ ਜਾਵੇਗਾ ।ਅਖੀਰ ਵਿੱਚ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੀ ਸਮੂਹ ਟੀਮ ਦਾ ਧੰਨਵਾਦ ਕਰਦਿਆਂ  ਉਕਤ ਸੋਸਾਇਟੀ ਵੱਲੋਂ ਕੋਰੋਨਾ ਕਾਲ ਦੌਰਾਨ  ਵੱਡੀ ਪੱਧਰ ਤੇ ਲੋਕਾਂ ਨੂੰ ਰਾਸ਼ਨ ਤੇ  ਦਵਾਈਆਂ ਵਗੈਰਾ ਮੁਹੱਈਆ ਕਰਵਾਈਆਂ ਹਨ ਅਤੇ ਨਸ਼ਿਆਂ ਦੀ ਭੈਡ਼ੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਚ ਅਹਿਮ ਰੋਲ ਨਿਭਾਇਆ ਹੈ। ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੇ ਸਮਾਜਿਕ ਸੁਧਾਰਾਂ ਨੇ ਇਕ ਤਹੱਈਆ ਕੀਤਾ ।ਜਿਸ ਵਿਚ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਸੂਬਾ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਅਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜੋ  ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਲੋਕਾਂ ਦੇ ਲਈ ਆਸ ਦੀ ਕਿਰਨ ਬਣ ਕੇ ਉੱਭਰੀ ਹੈ।ਉਨ੍ਹਾਂ ਕਿਹਾ ਕਿ ਅਸੀਂ ਰੋਜ਼ਾਨਾ ਹੀ ਅਖ਼ਬਾਰਾਂ ਅਤੇ ਵੱਖ ਵੱਖ ਚੈਨਲਾਂ ਤੇ ਵੇਖਦੇ ਹਾਂ ਕਿ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਤੇ ਰਿਸ਼ਤੇ ਤਾਰ ਤਾਰ ਕਰ ਦਿੱਤੇ ਹਨ ਸਾਡੇ ਆਸ ਪਾਸ ਕਿੰਨੀਆਂ ਹੀ ਦਿਲ ਕੰਬਾਊ ਘਟਨਾਵਾਂ ਵਾਪਰਦੀਆਂ ਹਨ ।ਜੋ  ਜ਼ਿਆਦਾਤਰ ਨਸ਼ਿਆਂ ਦੀ ਪੂਰਤੀ ਲਈ ਚੋਰੀ ਡਕੈਤੀ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ   ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਨਸ਼ਿਆਂ ਦੀ ਦਲਦਲ ਵਿੱਚ ਧਸੇ ਹੋਏ  ਹੀ ਹੁੰਦੇ ਹਨ।ਇਸ ਲਈ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵਧਾਈ ਦੀ ਪਾਤਰ ਹੈ ।ਜਿਸ ਨੇ ਹਜ਼ਾਰਾਂ ਨੌਜਵਾਨ ਲੜਕੇ ਲੜਕੀਆਂ ਨਵੀਂ ਜ਼ਿੰਦਗੀ ਦਿੱਤੀ ਹੈ ।ਉੱਘੇ ਪੱਤਰਕਾਰ ਤੇ ਲੇਖਕ ਨਿਰਮਲ ਸਿੰਘ ਪੰਡੋਰੀ ਅਤੇ ਹਰਪਾਲ ਸਿੰਘ ਪਾਲੀ ਵਜੀਦਕੇ ਨੇ ਕਿਹਾ ਕਿ ਉਕਤ ਸਮਾਗਮ ਵਿੱਚ ਸ਼ਾਮਲ ਹੋਏ ਅਸੀਂ ਕਿਤੇ ਨਾ ਕਿਤੇ  ਇਸ ਭੈੜੀ ਬਿਮਾਰੀ ਤੋਂ ਪੀੜਤ ਹਾਂ ਕਿਉਂਕਿ ਸਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕੋਈ ਸਾਕ ਸਬੰਧੀ ਇਸ ਪੀੜਾ ਚੋਂ ਗੁਜ਼ਰ ਰਿਹਾ ਹੋਵੇਗਾ ਇਸ ਲਈ ਅਸੀਂ ਇਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰਕੇ ਉਕਤ ਲੋਕਾਂ ਨੂੰ ਨਸ਼ਿਆਂ ਦੀ ਭੈਡ਼ੀ ਦਲਦਲ ਚੋਂ ਬਾਹਰ ਕਢਵਾ ਸਕਦੇ ਹਾਂ  ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਇਸ ਭੈੜੀ ਦਲਦਲ ਵਿੱਚੋਂ ਨਿਕਲ ਕੇ ਬੇਰੰਗ ਹੋ ਚੁੱਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਵਿਚ ਆਪਣਾ ਯੋਗਦਾਨ ਜ਼ਰੂਰ ਹਿੱਸਾ ਪਾਉਣ। ਸਮਾਗਮ ਨੂੰ ਗੁਣਤਾਜ ਪ੍ਰੈੱਸ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ,ਫਿਲਮੀ ਐਕਟਰ ਸੁਰਿੰਦਰ ਕੋਮਲ ,ਸੀਨੀਅਰ ਪੱਤਰਕਾਰ ਸਨੀ ਸਹੋਤਾ ਅੰਮ੍ਰਿਤਸਰ ਸਾਹਿਬ ਨੇ  ਲੋਕ ਭਲਾਈ ਵੈਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ  ਕਿਹਾ ਕਿ ਇਹੋ ਜਿਹੇ ਲੋਕਾਂ ਦੇ ਕਾਰਨ ਹੀ ਸਮਾਜ ਚ ਅੱਜ ਇਕ ਚੰਗੀ ਦਿਸ਼ਾ ਵੱਲ ਜਾ ਰਿਹਾ ਹੈ। ਇਸ ਮੌਕੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ  ਦੀ ਅਗਵਾਈ ਹੇਠ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਸੁਸਾਇਟੀ ਦੇ ਖਜ਼ਾਨਚੀ ਡਾ ਫਿਰੋਜ਼ ਖਾਨ ਤੇ ਜਰਨੈਲ ਸਿੰਘ ਸੋਨੀ ਵੱਲੋਂ ਸਮਾਗਮ ਚ ਸਹਿਯੋਗ ਕਰਨ ਵਾਲੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਆਗੂ ਹਰਜੀਤ ਸਿੰਘ ਹੈਰੀ, ਪੱਤਰਕਾਰ ਗੁਰਸੇਵਕ ਸਿੰਘ ਸਹੋਤਾ,ਜਗਜੀਤ ਸਿੰਘ ਕੁਤਬਾ,ਰਵਿੰਦਰ ਸਿੰਘ ਰੰਮੀ ਸੋਢਾ ,ਡਾ ਅਮਰਜੀਤ ਸਿੰਘ,ਬਲਜਿੰਦਰ ਕੌਰ ਮਾਂਗੇਵਾਲ, ਡਾ ਗੁਰਪ੍ਰੀਤ ਸਿੰਘ ਨਾਹਰ, ਜਸਮਨਪ੍ਰੀਤ ਸਿੰਘ ਹਮੀਦੀ,ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਸ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ ਹਰਪਾਲ ਸਿੰਘ ਭੰਗੂ ਅੰਮ੍ਰਿਤਸਰ,ਡੇਰਾ ਭਜਨ ਦਾਸ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ, ਰਜਿੰਦਰ ਕੁਮਾਰ ਜਿੰਦਲ, ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਪੰਚ ਅਮਰ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ਮਹਿਲ ਕਲਾਂ, ਬਲਜੀਤ ਸਿੰਘ ਗੰਗੋਹਰ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਹੈਪੀ ਬੀਹਲਾ,ਫੌਜੀ ਸਰਬਜੀਤ ਸਿੰਘ ਮਹਿਲ ਕਲਾਂ, ਪੱਤਰਕਾਰ ਹਰਜੀਤ ਸਿੰਘ ਕਾਤਲ, ਰਵਿੰਦਰ ਗਰਗ ਘਨੌਰ,ਭੁਪਿੰਦਰ ਧਨੇਰ, ਅਜੇ ਟੱਲੇਵਾਲ, ਜਗਜੀਤ ਸਿੰਘ ਕੁਤਬਾ,ਗੁਰਮੁੱਖ ਸਿੰਘ ਹਮੀਦੀ,ਸੁਖਵੀਰ ਸਿੰਘ ਜਗਦੇ,ਸ਼ਕੀਲ ਬਾਪਲਾ, ਗੁਰਮੀਤ ਸਿੰਘ ਕੁਲਾਰ ਚੰਨਣਵਾਲ  ,ਜਗਰਾਜ ਸਿੰਘ ਕਾਕਾ ਮਹਿਲ ਖੁਰਦ ,ਡਾ ਬਲਜਿੰਦਰ ਸਿੰਘ ਅਤੇ ਡਾ ਸਤਪਾਲ ਸਿੰਘ ਹੁਸ਼ਿਆਰਪੁਰ ,ਗੁਰਦੀਪ ਸਿੰਘ ਦਿਓਲ ,ਓਮਨਦੀਪ ਸਿੰਘ ਸੋਹੀ, ਹਰਦੀਪ ਸਿੰਘ ਢੀਂਡਸਾ, ਪੰਚ ਅਮਰ ਸਿੰਘ,ਸਮਾਜ ਸੇਵੀ ਅਵਤਾਰ ਸਿੰਘ ਰਿੱਕੀ ਯੂਐਸਏ,ਪਰਮਿੰਦਰ ਸਿੰਘ ਭਵਾਨੀਗਡ਼੍ਹ ,ਫੌਜੀ ਸਰਬਜੀਤ ਸਿੰਘ ਮਹਿਲ ਕਲਾਂ ,ਡਾ ਦਲਵਾਰ ਸਿੰਘ ਮਹਿਲ ਕਲਾਂ ,ਪੁਲਸ ਕਰਮੀ ਗੁਰਦੀਪ ਸਿੰਘ ਛੀਨੀਵਾਲ ਕਲਾਂ,ਅਮਰਜੀਤ ਸਿੰਘ ਖਿਆਲੀ ,ਬੂਟਾ ਸਿੰਘ ਗੰਗੋਹਰ, ਡਾ ਸ਼ਹਿਜ਼ਾਦ ਚੌਧਰੀ ,ਸੇਮਾ ਸਿੰਘ ਹਲਵਾਈ ਮਹਿਲ ਖੁਰਦ, ਪ੍ਰਧਾਨ ਦਰਸ਼ਨ ਸਿੰਘ ਫੌਜੀ ਮਹਿਲ ਕਲਾਂ ਅਤੇ ਕਰਨ ਸਿੰਘ ਹਮੀਦੀ ਆਦਿ ਹਾਜ਼ਰ ਸਨ।