ਸ੍ਰੀ ਰੂਪ ਚੰਦ ਐੱਸ ਐੱਸ ਜੈਨ ਬਰਾਦਰੀ ਵੱਲੋਂ  ਕੋਰੋਨਾ ਵੈਕਸੀਨ ਦਾ ਮੁਫ਼ਤ ਕੈਂਪ ਲਗਾਇਆ ਗਿਆ  

ਜਗਰਾਓਂ, 3 ਜੁਲਾਈ (ਅਮਿਤ ਖੰਨਾ,) ਸ੍ਰੀ ਰੂਪ ਚੰਦ ਐੱਸ ਐੱਸ ਜੈਨ ਬਰਾਦਰੀ ਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਦਾ ਕੈਂਪ  ਸ੍ਰੀ ਰੂਪ ਚੰਦ ਜੈਨ ਸਮਾਧੀ ਸਥਲ ਤਹਿਸੀਲ ਰੋਡ ਜਗਰਾਉਂ ਵਿਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਲੁਧਿਆਣਾ(ਦਿਹਾਤੀ),ਨੇ ਕੀਤਾ ਮੁਫ਼ਤ ਵੈਕਸੀਨ ਕੈਂਪ ਦੇ ਵਿਚ 300 ਪਲੱਸ ਵਿਅਕਤੀਆਂ ਦੇ ਵੈਕਸੀਨ ਲਗਵਾਈ  ਇਸ ਮੌਕੇ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਅਤੇ ਬਰਾਦਰੀ ਦੇ ਸੈਕਟਰੀ ਧਰਮਪਾਲ ਜੈਨ ਨੇ ਦੱਸਿਆ ਕਿ  ਕੋਰੋਨਾ ਵਾਇਰਸ ਤੋਂ ਫਤਿਹ ਪਾਉਣ ਲਈ  ਸਰਕਾਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ  ਸਾਡੀ ਵੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਵੈਕਸੀਨ ਲਗਾ ਕੇ ਸਰਕਾਰ ਦਾ ਸਮਰਥਨ ਕਰੀਏ  ਉਨ•ਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਬਣਾਇਆ ਟੀਕਾ ਪੂਰੀ ਤਰ•ਾਂ ਸੁਰੱਖਿਅਤ ਹੈ  ਇਸ ਕੈਂਪ ਵਿਚ 18 ਸਾਲ ਤੋਂ 45 ਸਾਲ ਤੱਕ ਪਹਿਲੀ ਡੋਜ਼ ਅਤੇ 84 ਦਿਨ ਪੂਰੇ ਹੋਣ ਵਾਲਿਆਂ ਤੇ ਦੂਸਰੀ ਡੋਜ਼ ਲਗਾਈ ਗਈ  ਇਸ ਮੌਕੇ ਸਿਵਲ ਹਸਪਤਾਲ ਜਗਰਾਓਂ ਦੇ ਐਸ ਐਮ ਓ ਡਾ: ਪਰਦੀਪ ਮਹਿੰਦਰਾ ਉਨ•ਾਂ ਦੀ ਟੀਮ ਦਾ ਵੀ ਪੂਰਾ ਸਮਰਥਨ ਮਿਲਿਆ  ਇਸ ਮੌਕੇ ਡੀਐੱਸਪੀ ਜਤਿੰਦਰਜੀਤ ਸਿੰਘ, ਕੌਂਸਲਰ ਹਿਮਾਂਸ਼ੂ ਮਲਿਕ, ਸ੍ਰੀ ਰੂਪ ਚੰਦ ਜੈਨ ਬਰਾਦਰੀ ਦੇ ਪ੍ਰਧਾਨ ਰਾਕੇਸ਼ ਜੈਨ ਨੈਸ਼ਾ, ਸੈਕਟਰੀ ਧਰਮਪਾਲ ਜੈਨ, ਖਜ਼ਾਨਚੀ ਵਿਜੇ ਜੈਨ , ਸਾਬਕਾ ਪ੍ਰਧਾਨ ਰਮੇਸ਼ ਜੈਨ,  ਅਨੀਸ਼ ਜੈਨ ਵਾਈਸ ਪ੍ਰਧਾਨ,  ਹਨੀ ਜੈਨ ਪ੍ਰਧਾਨ ਯੁਵਕ ਮੰਡਲ,  ਕਪਿਲ ਜੈਨ, ਗਗਨ ਜੈਨ,  ਯੋਗੇਸ਼ ਜੈਨ, ਰਾਹੁਲ ਜੈਨ , ਵੈਭਵ ਜੈਨ, ਸੰਦੇਸ਼ ਜੈਨ,  ਅਮਨ ਜੈਨ , ਰਿਸ਼ਵ ਜੈਨ,  ਸੰਜੀਵ ਜੈਨ,  ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ