8 ਵੀਂ ਵਿਸ਼ਵ ਪੰਜਾਬੀ ਕਾਨਫਰੰਸ 21,22 ਤੇ 23 ਦਸੰਬਰ ਨੂੰ - ਰੋਸ਼ਨ ਪਾਠਕ

ਕੈਨੇਡਾ ਦੇ ਮਿਸੀਸਾਗਾ ਵਿੱਚ ਹੋਵੇਗੀ ਕਾਨਫਰੰਸ - ਕੁਲਵੰਤ ਸਿੰਘ ਟਿੱਬਾ 

ਮਹਿਲ ਕਲਾਂ/ਬਰਨਾਲਾ- 2 ਅਗਸਤ- (ਗੁਰਸੇਵਕ ਸਿੰਘ ਸੋਹੀ)- ਕੈਨੇਡਾ ਆਧਾਰਤ ਸੰਸਥਾ 'ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ' ਵੱਲੋਂ ਚੇਅਰਮੈਨ ਰੋਸ਼ਨ ਪਾਠਕ ਦੀ ਅਗਵਾਈ ਹੇਠ ਕੈਨੇਡਾ ਦੇ ਮਿਸੀਸਾਗਾ ਵਿੱਚ 8 ਵੀਂ ਵਿਸ਼ਵ ਪੰਜਾਬੀ ਕਾਨਫਰੰਸ 21,22 ਤੇ 23 ਦਸੰਬਰ ਨੂੰ ਕੈਨੇਡਾ ਦੇ ਮਿਸੀਸਾਗਾ ਵਿੱਚ ਹੋਵੇਗੀ।ਇਹ ਪ੍ਰਗਟਾਵਾ ਸੰਸਥਾ ਦੇ ਚੀਫ ਸਪੋਕਸਪਰਸਨ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਪ੍ਰਸਿੱਧ ਵਿਦਵਾਨਾਂ ਵੱਲੋਂ ਲਿਖੇ ਖੋਜ ਪੱਤਰਾਂ ਦਾ ਇੱਕ ਸੋਵੀਨਾਰ ਜਾਰੀ ਕੀਤਾ ਜਾਵੇਗਾ, ਜੋ ਜਲਦ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ। ਸ੍ਰੀ ਟਿੱਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਵਿੱਚ 18,19 ਅਤੇ 20 ਜੂਨ 2021 ਨੂੰ ਹੋਣ ਵਾਲੀ ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਰਕੇ ਸੰਸਥਾ ਵੱਲੋਂ ਕੀਤੀ ਜਾ ਰਹੀ ਇਸ ਕਾਨਫ਼ਰੰਸ ਨੂੰ ਥੋੜ੍ਹੇ ਸਮੇਂ ਲਈ ਟਾਲਿਆ ਗਿਆ ਸੀ ਤੇ ਹੁਣ ਦਸੰਬਰ ਵਿੱਚ ਇਹ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 20 ਮੁਲਕਾਂ ਤੋਂ ਪ੍ਰਸਿੱਧ ਵਿਦਵਾਨ ਅਤੇ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ ਅਤੇ ਸਮੂਹ ਡੈਲੀਗੇਟਾਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਤੋਹਫ਼ੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ ਅਤੇ ਅੰਤਰਰਾਸ਼ਟਰੀ ਪੱਧਰ ਦਾ "ਵਿਸ਼ਵ ਸਾਂਤੀ ਪੁਰਸਕਾਰ" ਵੀ ਦਿੱਤਾ ਜਾਵੇਗਾ। ਚੇਅਰਮੈਨ ਰੋਸ਼ਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੈਨੇਡਾ ਸਮੇਤ ਯੂਰਪ ਅਤੇ ਏਸ਼ੀਆ ਦੇ ਹੋਰ ਮੁਲਕਾਂ ਵਿੱਚ ਵਿਸ਼ਵ ਸ਼ਾਂਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਪ੍ਰਸਾਰ ਲਈ ਵੱਡੀ ਪੱਧਰ ਤੇ ਕਾਰਜ ਕਰ ਰਹੀ ਹੈ । ''ਵਿਸ਼ਵ ਸ਼ਾਂਤੀ ਵਿੱਚ ਪੰਜਾਬੀਆਂ ਦਾ ਯੋਗਦਾਨ'' ਵਿਸ਼ੇ ਤੇ ਹੋ ਰਹੀ ਇਸ ਕਾਨਫਰੰਸ ਵਿੱਚ ਪਾਂਡੀਚਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ, ਸੇਂਟ ਸੋਲਜਰ ਇੰਸਟੀਚਿਊਟ ਗਰੁੱਪ ਦੇ ਮਾਲਕ ਅਨਿੱਲ ਚੋਪੜਾ, ਸਿੰਮੀ ਚੋਪੜਾ, ਨਿਰਵੈਰ ਸਿੰਘ ਅਰੋੜਾ, ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ,ਪਿਰਥੀਪਾਲ ਸਿੰਘ ਐਸਪੀ ਪੰਜਾਬ ਪੁਲੀਸ, ਸਾਊਥਹਾਲ ਇੰਗਲੈਂਡ ਦੀ ਡਿਪਟੀ ਮੇਅਰ ਮੋਹਿੰਦਰ ਕੌਰ ਮਿੱਢਾ ਸਮੇਤ ਉੱਘੀਆਂ ਸਖਸ਼ੀਅਤਾਂ ਸਮੂਲੀਅਤ ਕਰਨਗੀਆ। ਪੰਜਾਬ ਚੈਪਟਰ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ, ਹਰਿਆਣਾ ਚੈਪਟਰ ਦੇ ਪ੍ਰਧਾਨ ਡਾ. ਨਾਇਬ ਸਿੰਘ ਮੰਡੇਰ, ਕੁਲਵੰਤ ਕੌਰ ਚੰਨ (ਫਰਾਂਸ),ਪਾਕਿਸਤਾਨੀ ਮੂਲ ਦੇ  ਵਿਦਵਾਨ ਮਕਸੂਦ ਚੌਧਰੀ,ਵੀਨਾ ਰਾਣੀ ਬਟਾਲਾ,ਕ੍ਰਿਸ਼ਨ ਸਿੰਘ, ਪ੍ਰੋ ਸੁਸ਼ੀਲ ਕੁਮਾਰ ਆਜ਼ਾਦ, ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ, ਡਾ. ਮਨਪ੍ਰੀਤ ਗੌੜ, ਡਾ. ਦੇਵਿੰਦਰ ਬੀਬੀਪੁਰੀਆ ਕਰਨਾਲ,ਸਤਬੀਰ ਪੂਨੀਆ ਹਿਸਾਰ ਯੂਨੀਵਰਸਿਟੀ, ਰਸ਼ਮੀ ਸ਼ਰਮਾ, ਸੰਜੇ ਕੁਮਾਰ,ਅਵਨੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਸਿੰਘ, ਨਰਿੰਦਰ ਸਿੰਘ ਬਟਾਲਾ,ਡਾ. ਰਵਿੰਦਰ ਕੌਰ ਭਾਟੀਆ, ਡਾ ਬੀਰਬਲ, ਹੈਪੀ ਸੇਠੀ ਰੱਤੀਆ,ਕ੍ਰਿਸ਼ਨ ਚਿੱਤਰਕਾਰ, ਆਸ਼ਾ ਸਰਮਾ ਤੇ ਡਾ.ਪ੍ਰਵੀਨ ਆਦਿ ਆਗੂ ਕਾਨਫ਼ਰੰਸ ਦੀ ਕਾਮਯਾਬੀ ਲਈ ਕੰਮ ਕਰ ਰਹੇ ਹਨ।