ਸ ਕਲੱਬ ਮਹਿਲ ਕਲਾਂ ਨੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਲਗਾਈਆਂ 101 ਤ੍ਰਿਵੈਣੀਆਂ

ਮਹਿਲ ਕਲਾਂ/ ਬਰਨਾਲਾ- 2 ਅਗਸਤ-(ਗੁਰਸੇਵਕ ਸਿੰਘ ਸੋਹੀ)-  ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ਼ ਬਣਾਉਣ ਲਈ ਪਿੰਡ-ਪਿੰਡ ਤ੍ਰਿਵੈਣੀਆਂ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਪਹਿਲੇ ਪੜਾਅ ਦੀ ਸਮਾਪਤੀ ਸਰਕਾਰੀ ਹਾਈ ਸਕੂਲ ਠੁੱਲੀਵਾਲ, ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ, ਠੁੱਲੀਵਾਲ ਵਿਖੇ ਕੀਤੀ ਗਈ। ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ 30 ਜੂਨ ਨੂੰ ਇਤਿਹਾਸਕ ਗੁਰਦੁਆਰਾ ਕਾਲਾਮਲ੍ਹਾ ਸਾਹਿਬ ਛਾਪਾ ਤੋਂ ਇਹ ਮੁਹਿੰਮ ਆਰੰਭੀ ਗਈ ਸੀ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਦੇ ਦਰਜਨਾਂ ਪਿੰਡਾਂ 'ਚ 101 ਤ੍ਰਿਵੈਣੀਆਂ ਜਿਸ 'ਚ ਨਿੰਮ, ਬਰੋਟਾ, ਪਿੱਪਲ਼ ਆਦਿ ਸ਼ਾਮਿਲ ਹਨ, ਪਿੰਡਾਂ ਦੀਆਂ ਸਾਂਝੀਆਂ ਥਾਵਾਂ ਸ਼ਮਸ਼ਾਨਘਾਟ, ਸਕੂਲ, ਗੁਰੂ ਘਰਾਂ ਅੰਦਰ ਲਗਾਈਆਂ ਹਨ। ਉਨ੍ਹਾਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ 'ਚ ਇਸ ਮੁਹਿੰਮ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਅਣਖੀ, ਥਾਣੇਦਾਰ ਸਤਪਾਲ ਸਿੰਘ, ਐੱਸ.ਡੀ.ਓ. ਪਾਵਰਕਾਮ ਸਤਪਾਲ ਸਿੰਘ ਧੌਲ਼ਾ ਨੇ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਮਨੁੱਖੀ ਜ਼ਿੰਦਗੀ ਲਈ ਰੁੱਖਾਂ ਦੀ ਮਹੱਤਤਾ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਕਲੱਬ ਦੇ ਸੀਨੀ: ਮੀਤ ਪ੍ਰਧਾਨ ਰਮਨਦੀਪ ਸਿੰਘ ਧਾਲੀਵਾਲ, ਮੀਤ ਪ੍ਰਧਾਨ ਮੇਘਰਾਜ ਜ਼ੋਸ਼ੀ, ਜਗਸੀਰ ਸਿੰਘ ਧਾਲੀਵਾਲ, ਮੁੱਖ ਸਲਾਹਕਾਰ ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਕਰਮਗੜ੍ਹ, ਪ੍ਰਦੀਪ ਸਿੰਘ ਦਿਹੜ ਨੇ ਸਮੂਹ ਯੂਥ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਨੂੰ ਗੰਦਲੇ ਵਾਤਾਵਰਨ ਦੀ ਸ਼ੁੱਧਤਾ ਲਈ ਵਧੇਰੇ ਰੁੱਖ ਲਗਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਬਲਜੀਤ ਕੌਰ, ਬਾਬਾ ਸਤਬੀਰ ਸਿੰਘ ਗੁਰਦੁਆਰਾ ਸ਼ਹੀਦਾਂ, ਸਰਪੰਚ ਦਿਲਬਾਗ ਸਿੰਘ, ਸਕੂਲ ਇੰਚਾਰਜ਼ ਮਨਪ੍ਰੀਤ ਕੌਰ, ਜਗਦੇਵ ਸਿੰਘ ਸੋਹੀ, ਪਰਮਿੰਦਰ ਸਿੰਘ ਸ਼ੰਮੀ, ਹਰੀ ਸਿੰਘ ਪ੍ਰਧਾਨ, ਜਰਨੈਲ ਸਿੰਘ ਭੋਲਾ, ਜੋਗਿੰਦਰ ਸਿੰਘ ਸਹੌਰ, ਮਾ: ਅਮਰਜੀਤ ਸਿੰਘ, ਅਰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਸੁਖਪਾਲ ਸਿੰਘ, ਬਿੰਦੂ ਬਾਲਾ, ਸ਼ਿਵ ਲਾਲ, ਕਿਰਨ ਜੋਸ਼ੀ, ਤੇਜਿੰਦਰ ਕੌਰ, ਦਰਸ਼ਨ ਸਿੰਘ ਜੇ.ਈ., ਰੁਲਦੂ ਸਿੰਘ ਜੇ.ਈ.ਆਦਿ ਹਾਜ਼ਰ ਸਨ।