ਸਵਾਮੀ ਰੂਪ ਚੰਦ ਜੈਨ ਸਕੂਲ ਦੀਆਂ ਬਾਰ•ਵੀਂ ਜਮਾਤ ਚੋਂ ਰਿਕਾਰਡ ਤੋੜ ਪੁਜੀਸ਼ਨਾਂ

ਨਵਨੀਤ ਕੌਰ 98.8% ਲੈ ਕੇ ਸਕੂਲ ਦੀ ਪਹਿਲੀ ਪੁਜੀਸ਼ਨ ਦੀ ਹੱਕਦਾਰ 
ਜਗਰਾਓਂ, 2 ਅਗਸਤ (ਅਮਿਤ ਖੰਨਾ) ਸਵਾਮੀ  ਰੂਪ ਚੰਦ ਜੈਨ ਸਕੂਲ ਨੇ ਹਰ ਸਾਲ ਦੀ ਤਰ•ਾਂ ਇਸ ਵਾਰ ਵੀ ਬਾਰ•ਵੀਂ ਦੇ ਨਤੀਜੇ ਦੀਆ ਮੋਹਰੀ  ਪੁਜੀਸ਼ਨਾਂ ਲੈ ਕੇ ਵਿੱਦਿਆ ਦੇ ਖੇਤਰ ਵਿੱਚ ਆਪਣੀ  ਮਜਬੂਤ ਸਥਿਤੀ ਨੂੰ ਸਾਬਤ ਕਰ ਦਿੱਤਾ ਹੈ, ਸਕੂਲ ਦੀ  ਹੋਣਹਾਰ ਵਿਦਿਆਰਥਣ ਨਵਨੀਤ ਕੌਰ ਨੇ 98.8 % ਸਾਇੰਸ  ਵਿਸ਼ੇ ਚੋ ਲੈ ਕੇ ਸਕੂਲ ਦੀ  ਮੈਰਿਟ ਪਰੰਪਰਾ ਨੂੰ ਬਰਕਰਾਰ ਰੱਖਿਆ ਹੈ।ਬਹੁਤ ਹੀ ਘੱਟ  ਅੰਤਰ ਨਾਲ ਮੁਸਕਾਨਦੀਪ 98%  ਅਰਸ਼ਦੀਪ ਸਿੰਘ 98% ਆਸ਼ੂ 97.6%  ਪਵਨਪ੍ਰੀਤ ਕੌਰ  97.4%  ਰਮਨਦੀਪ ਕੌਰ 97% ਦੀਆਂ ਦਿਆ ਵਰਮਾ 96.8% ਰਾਜਵੀਰ ਕੌਰ 96.6%  ਲਵਪ੍ਰੀਤ ਕੌਰ 96%  ਕਸ਼ਿਸ 95.8% ਰੀਤਿਕਾ ਸ਼ਰਮਾਂ 95.2%  ਅੰਕ ਲੈ ਕੇ ਸਕੂਲ ਨੂੰ ਸਾਰੇ ਸ਼ਹਿਰ ਦੇ ਸਕੂਲਾਂ ਵਿੱਚੋਂ  ਲੀਡ ਦਵਾ ਰਹੇ ਹਨ। ਇਸੇ ਲੜੀ ਵਿੱਚ ਮੁਸਕਾਨ ਯਾਦਵ 93.8% ਅੰਸ਼ ਕੁਮਾਰ 92.8% ਸਿਮਰਨਜੋਤ ਕੌਰ 92.6% ਨਵਦੀਪ ਕੌਰ ਅਤੇ ਖੁਸ਼ਵੀਰ ਕੌਰ ਅਤੇ ਮਨਪ੍ਰੀਤ ਕੌਰ 92.4% ਹੁਸਨਪ੍ਰੀਤ ਸਿੰਘ 92%  ਹਰਸ਼ਪ੍ਰੀਤ  ਕੌਰ 91.2%   ਕੀਰਤੀ ਜੈਨ 91.2%   ਤਨੀਸ਼ਾ ਨਿਸ਼ਾਤ 90.8%    ਰਾਜਵੀਰ 90.6%   ਮਨਪ੍ਰੀਤ ਕੌਰ90.4% ਗਗਨਦੀਪ ਕੌਰ90.2 % ਅਤੇ ਅਕਾਸ਼ਦੀਪ 90.2 ਲੈ ਕੇ  ਮੋਹਰੀ ਸਥਾਨ ਤੇ ਰਹੇ ਹਨ ।ਸਕੂਲ 100%  ਨਤੀਜੇ ਵਿੱਚੋਂ 70%  ਵਿਦਿਆਰਥੀ 80%  ਤੋਂ ਜਿਆਦਾ ਅੰਕ ਲੈ ਕੇ ਗਏ ਹਨ।ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਨਤਜਿਾ ਬੱਚਿਆ ਦੀਆ ਪਿਛਲੀਆਂ ਮੈਰਿਟਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਹੋਇਆਂ ਹੈ ਜੋ ਬੱਚਿਆਂ ਦੀ ਲਗਾਤਾਰ ਅਣਥੱਕ ਮਿਹਨਤ ਨੂੰ ਸਾਬਤ ਕਰਦਾ ਹੈ। ਯਾਦ ਰਹੇ ਇਸ ਸਾਲ ਵੀ ਸਵਾਮੀ ਰੂਪ ਚੰਦ ਜੈਨ ਸਕੂਲ ਨੇ ਸਹਿਰ ਵਿੱਚੋ  ਲਗਭਗ ਪਹਿਲੀਆਂ 12 ਪੁਜੀਸ਼ਨਾਂ ਤੇ ਆਪਣਾ ਕਬਜਾ ਬਰਕਰਾਰ ਰੱਖਿਆ ਹੈ ।ਸਕੂਲ ਵਿੱਚ ਇਸ ਖੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਨੇ ਟੋਪਰ ਬੱਚਿਆਂ  ਅਤੇ ਅਧਿਆਪਕਾ ਨੂੰ ਮਿਠਾਈ ਖਿਲਾਈ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆ