173 ਲੱਖ ਨਾਲ 45 ਦਿਨਾਂ 'ਚ ਹੋਵੇਗਾ ਰਾਏਕੋਟ ਰੋਡ ਦਾ ਨਿਰਮਾਣ

ਜਗਰਾਉਂ,(ਅਮਿਤ ਖੰਨਾ, ਪੱਪੂ ) ਜਗਰਾਓਂ-ਰਾਏਕੋਟ ਰੋਡ ਦੀ ਖਸਤਾ ਹਾਲਤ ਤੋਂ ਲੋਕਾਂ ਨੂੰ ਨਿਜਾਤ ਮਿਲਣ ਦਾ ਸਮਾਂ ਆ ਹੀ ਗਿਆ। ਨਗਰ ਕੌਂਸਲ ਵੱਲੋਂ ਇਸ ਖਸਤਾ ਹਾਲਤ ਇਲਾਕੇ ਦੀ ਅਹਿਮ ਸੜਕ ਜਿਸ 'ਤੇ ਰਾਜਸਥਾਨ ਤੋਂ ਲੈ ਕੇ ਪਠਾਨਕੋਟ ਤਕ ਆਉਣ-ਜਾਣ ਵਾਲੇ ਹਜ਼ਾਰਾਂ ਵਾਹਨ ਰੋਜਾਨਾ ਲੰਘਦੇ ਹਨ। ਸੜਕ ਦੇ ਬੇਹਦ ਖ਼ਸਤਾਹਾਲਤ ਤੇ ਡੂੰਘੇ ਟੋਇਆਂ ਤੋਂ ਰੋਜ਼ਾਨਾ ਲੋਕ ਡਿੱਗਦੇ ਢਹਿੰਦੇ ਆਪਣੀ ਮੰਜ਼ਲ 'ਤੇ ਪੁੱਜਦੇ ਸਨ।ਮੰਗਲਵਾਰ ਜਗਰਾਓਂ ਨਗਰ ਕੌਂਸਲ ਵੱਲੋਂ ਇਸ ਸੜਕ ਦੇ ਨਿਰਮਾਣ ਕਾਰਜਾਂ ਦਾ ਬਕਾਇਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਧਰਮ ਪਤਨੀ ਮਮਤਾ ਆਸ਼ੂ, ਪ੍ਰਧਾਨ ਜਤਿੰਦਰਪਾਲ ਰਾਣਾ ਨੇ ਪਰਦਾ ਚੁੱਕਿਆ। ਇਸ ਮੌਕੇ ਮਮਤਾ ਆਸ਼ੂ ਨੇ ਪ੍ਰਧਾਨ ਰਾਣਾ ਵੱਲੋਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਰੱਖੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਉਨ੍ਹਾਂ ਦੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਿਸੇ ਪਾਸਿਓਂ ਵੀ ਗ੍ਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਦੱਸਿਆ ਕਿ ਜਗਰਾਓਂ ਦੀ ਇਸ ਅਹਿਮ ਸੜਕ ਦੇ ਨਿਰਮਾਣ 'ਤੇ 173.54 ਲੱਖ ਰੁਪਏ ਖਰਚ ਹੋਣਗੇ ਤੇ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ 45 ਦਿਨਾਂ 'ਚ ਇਸ ਸੜਕ ਦਾ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਐਡਵੋਕੇਟ ਰਵਿੰਦਰਪਾਲ ਰਾਜੂ, ਸੂਬਾ ਸਰਕਾਰ ਦੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਚੀਮਨਾਂ, ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਵਰਿੰਦਰ ਸਿੰਘ ਕਲੇਰ, ਪਵਨ ਕੱਕੜ, ਮਨੀ ਗਰਗ, ਜਗਜੀਤ ਸਿੰਘ ਜੱਗੀ, ਅਮਨ ਕਪੂਰ ਬੌਬੀ, ਹਿਮਾਂਸ਼ੂ ਮਲਿਕ, ਸਤਿੰਦਰਪਾਲ ਤੱਤਲਾ, ਵਿੱਕੀ ਟੰਡਨ, ਪਿ੍ੰਸੀਪਲ ਸੁਖਨੰਦਨ ਗੁਪਤਾ, ਪ੍ਰੇਮ ਲੋਹਟ, ਕੰਵਰਪਾਲ ਸਿੰਘ, ਅਜਮੇਰ ਸਿੰਘ ਢੋਲਣ ਆਦਿ ਹਾਜ਼ਰ ਸਨ