ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਏ ਸਾਲਾਨਾ ਸਮਾਗਮ

ਜਗਰਾਉਂ,(ਅਮਿਤ ਖੰਨਾ, ਪੱਪੂ ) ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਏ ਸਾਲਾਨਾ ਸਮਾਗਮ ਵਿਚ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਤੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਨਾਟਕ ਟੀਮਾਂ ਨੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਦੀ ਦਾਸਤਾਨ ਪੇਸ਼ ਕਰਦਿਆਂ ਮੌਜੂਦਾ ਭਿ੍ਸ਼ਟ ਸਿਸਟਮ ਤੇ ਗੰਦਲੀ ਸਿਆਸਤ ਦੀ ਤਸਵੀਰ ਪੇਸ਼ ਕੀਤੀ।ਝਾਂਸੀ ਚੌਕ ਰੋਡ 'ਤੇ ਕਰਵਾਏ ਗਏ ਸਮਾਗਮ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਕਲੱਬ ਦੇ ਅਹੁਦੇਦਾਰਾਂ ਤੇ ਮਹਿਮਾਨਾਂ ਨਾਲ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ 'ਚੋਂ ਆਜ਼ਾਦ ਕਰਵਾਉਣ ਲਈ ਲਾਮਿਸਾਲ ਕੁਰਬਾਨੀ ਦਿੱਤੀ। ਉਨਾਂ੍ਹ ਕਿਹਾ ਕਿ ਅੱਜ ਸ਼ਹੀਦ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਇਸ ਉਪਰੰਤ ਨਾਟਕਕਾਰ ਹਰਵਿੰਦਰ ਦੀਵਾਨਾ ਦੀ ਅਗਵਾਈ ਵਿਚ ਕਲਾਕਾਰਾਂ ਨੇ ਨਾਟਕਾਂ ਤੇ ਕੋਰੀਓਗ੍ਰਾਫੀ ਰਾਹੀਂ ਆਜ਼ਾਦੀ ਦੇ 74 ਵਰਿ੍ਹਆਂ ਬਾਅਦ ਵੀ ਅਮੀਰੀ ਤੇ ਗਰੀਬੀ ਦੇ ਵੱਧ ਰਹੇ ਪਾੜ, ਦੇਸ਼ ਦੇ ਵਿਕਾਸ ਦੀ ਥਾਂ ਨੇਤਾਵਾਂ ਦੇ ਆਪਣੇ ਵਿਕਾਸ, ਸਹੂਲਤਾਂ ਲਈ ਤਰਸ ਰਹੀ ਆਵਾਮ ਦੀ ਦਾਸਤਾਨ ਦੇ ਨਾਲ ਕਿਸਾਨੀ ਦੇ ਦਰਦ ਨੂੰ ਬਾਖੂਬੀ ਬਿਆਨ ਕਰਦਿਆਂ ਅੱਜ ਦੀ ਹਕੀਕਤ ਨੂੰ ਪੇਸ਼ ਕੀਤਾ ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਰਵਿੰਦਰਪਾਲ ਰਾਜੂ ਨੇ ਕਲੱਬ ਵੱਲੋਂ ਕਰਵਾਏ ਕੰਮਾਂ ਦਾ ਲੇਖਾ ਜੋਖਾ ਰੱਖਦਿਆਂ ਸਮਾਜ 'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਗੁਰਦੀਪ ਸਿੰਘ ਮਲਕ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਪ੍ਰਧਾਨ ਅਵਤਾਰ ਸਿੰਘ ਚੀਮਨਾਂ, ਈ.ਓ. ਪ੍ਰਦੀਪ ਕੁਮਾਰ ਦੌਧਰੀਆ, ਰਵਿੰਦਰ ਕੁਮਾਰ ਸੱਭਰਵਾਲ, ਜਗਜੀਤ ਸਿੰਘ ਕਾਉਂਕੇ, ਮਨੀ ਗਰਗ, ਗੋਪਾਲ ਸ਼ਰਮਾ, ਰਾਜ ਭਾਰਦਵਾਜ, ਰਾਜੇਸਇੰਦਰ ਸਿੱਧੂ, ਡਾ: ਇਕਬਾਲ ਸਿੰਘ ਧਾਲੀਵਾਲ, ਅਜੀਤ ਸਿੰਘ ਠੁਕਰਾਲ, ਅਜਮੇਰ ਸਿੰਘ ਢੋਲਣ, ਪਵਨ ਕੱਕੜ, ਵਰਿੰਦਰ ਸਿੰਘ ਕਲੇਰ, ਅਨਿਲ ਸਿਆਲ, ਮੇਹਰ ਸਿੰਘ ਹਠੂਰ, ਗੁਰਪ੍ਰੀਤ ਸਿੰਘ ਭਿੰਡਰ, ਰਾਜੂ ਚੀਮਨਾ, ਸਰਪੰਚ ਅਮਰਜੀਤ ਸਿੰਘ ਚੀਮਨਾ , ਸਰਪੰਚ ਬਲਵੀਰ ਸਿੰਘ ਮਲਕ, ਇਕਬਾਲ ਸਿੰਘ ਰਾਏ, ਪਿ੍ੰਸੀਪਲ ਸੁਖਨੰਦਨ ਗੁਪਤਾ, ਕੈਪਟਨ ਨਰੇਸ਼ ਵਰਮਾ, ਸੁਖਪਾਲ ਖਹਿਰਾ, ਜਗਜੀਤ ਸਿੰਘ ਜੱਗੀ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਬਿੱਟੂ ਸੱਭਰਵਾਲ, ਜਰਨੈਲ ਸਿੰਘ ਲੋਹਟ, ਮੇਸੀ ਸਹੋਤਾ, ਸਤਿੰਦਰਪਾਲ ਤੱਤਲਾ, ਸੰਜੂ ਕੱਕੜ, ਪ੍ਰੋ: ਕਰਮ ਸਿੰਘ ਸੰਧੂ, ਸੰਜੀਵ ਕੁਮਾਰ ਲਵਲੀ, ਪ੍ਰੇਮ ਲੋਹਟ ਆਦਿ ਹਾਜ਼ਰ ਸਨ |