Shromaniakalidal

ਕਾਗਰਸ ਪਾਰਟੀ ਨੇ ਵਿਸ਼ਵਾਸ਼ ਘਾਤ ਕੀਤਾ || Charanjit Singh Brar || Jan Shakti News

ਯੂਥ ਅਕਾਲੀ ਆਗੂਆਂ ਨੇ ਮੁਲਜ਼ਮਾਂ ’ਤੇ ਜੁੱਤੀਆਂ ਸੁੱਟੀਆਂ

ਲੁਧਿਆਣਾ, 13 ਫਰਵਰੀ  - ਪਿੰਡ ਈਸੇਵਾਲ ਵਿੱਚ ਲੜਕਾ ਲੜਕੀ ਨੂੰ ਅਗਵਾ ਕਰ ਕੁੱਟਮਾਰ ਕਰਨ ਮਗਰੋਂ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਅੱਜ ਪੁਲੀਸ ਨੇ ਜ਼ਿਲ੍ਹਾ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥਿਆਂ ਨੇ ਪੇਸ਼ੀ ਭੁਗਤ ਕੇ ਆ ਰਹੇ ਮੁਲਜ਼ਮਾਂ ’ਤੇ ਜੁੱਤੀਆਂ ਸੁੱਟੀਆਂ। ਯੂਥ ਅਕਾਲੀ ਦਲ ਆਗੂਆਂ ਨੇ ਦੂਰੋਂ ਜੁੱਤੀਆਂ ਸੁੱਟੀਆਂ, ਜੋ ਕਿ ਮੁਲਜ਼ਮਾਂ ਨੂੰ ਲੱਗੀਆਂ ਤਾਂ ਨਹੀਂ ਪਰ ਉਥੇ ਇਸ ਘਟਨਾ ਮਗਰੋਂ ਭੱਜਦੜ ਮੱਚ ਗਈ।
ਯੂਥ ਅਕਾਲੀ ਦਲ ਦੇ ਆਗੂ ਮੁਲਜ਼ਮਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਤੇ ਪੁਲੀਸ ਮੁਲਜ਼ਮਾਂ ਨੂੰ ਉਥੋਂ ਲੈ ਕੇ ਗੱਡੀਆਂ ਵਿੱਚ ਬਿਠਾ ਕੇ ਲੈ ਗਈ। ਇੱਥੇ ਦੱਸ ਦਈਏ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਮੀਤਪਾਲ ਦੁਗਰੀ ਨੇ ਸਾਬਕਾ ਪ੍ਰਧਾਨ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ ਪੋਥਣ ਤੋਂ ਬਾਅਦ ਹੁਣ ਇਹ ਨਵਾਂ ਨਵਾਂ ਕਾਰਨਾਮਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪਿੰਡ ਈਸੇਵਾਲ ’ਚ ਜਬਰ ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਤਿੰਨੇ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰ ਪੁਲੀਸ ਮੁਲਾਜ਼ਮਾਂ ਬਾਹਰ ਲੈ ਕੇ ਜਾ ਰਿਹੇ ਸਨ ਤਾਂ ਉਸ ਸਮੇਂ ਮੀਤ ਪਾਲ ਦੁੱਗਰੀ ਨੇ ਆਪਣੇ ਇੱਕ ਹੋਰ ਸਾਥੀ ਦੇ ਨਾਲ ਮਿਲ ਕੇ ਜੁੱਤੀਆਂ ਨਾਲ ਮੁਲਜ਼ਮਾਂ ’ਤੇ ਹਮਲਾ ਕਰ ਦਿੱਤਾ। ਯੂਥ ਅਕਾਲੀ ਦਲ ਦੇ ਆਗੂਆਂ ਨੇ ਜਿਵੇਂ ਹੀ ਜੁੱਤੇ ਹੱਥ ’ਚ ਲੈ ਕੇ ‘ਬਲਾਤਕਾਰੀ ਮੁਰਦਾਬਾਦ’ ਦਾ ਨਾਅਰੇ ਲਾਏ ਤਾਂ ਪੁਲੀਸ ਵਾਲਿਆਂ ਨੇ ਮੁਲਜ਼ਮਾਂ ਦੀ ਸੁਰੱਖਿਆ ਵਧਾ ਦਿੱਤੀ।
ਯੂਥ ਅਕਾਲੀ ਆਗੂ ਦੁੱਗਰੀ ਬੁੱਧਵਾਰ ਨੂੰ ਚੁੱਪਚਾਪ ਅਦਾਲਤ ਕੰਪਲੈਕਸ ਦੇ ਬਾਹਰ ਖੜ੍ਹੇ ਰਹੇ। ਉਨ੍ਹਾਂ ਨਾਲ ਇੱਕ ਜਾਂ ਦੋ ਸਾਥੀ ਹੋਰ ਸਨ। ਜਿਵੇਂ ਹੀ ਪੁਲੀਸ ਮੁਲਜ਼ਮਾਂ ਨੂੰ ਅਦਾਲਤ ’ਚੋਂ ਬਾਹਰ ਲੈ ਕੇ ਆ ਰਹੀ ਸੀ, ਦੋਵੇਂ ਆਗੂ ਪੈਦਲ ਉਨ੍ਹਾਂ ਵੱਲ ਵਧੇ। ਥੋੜਾ ਨੇੜੇ ਜਾ ਕੇ ਉਨ੍ਹਾਂ ਜੁੱਤੀਆਂ ਬਾਹਰ ਕੱਢ ਲਈਆਂ ਤੇ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਉਥੇ ਰੋਕ ਲਿਆ ਤੇ ਜਲਦਬਾਜ਼ੀ ’ਚ ਤਿੰਨੇ ਮੁਲਜ਼ਮਾਂ ਨੂੰ ਗੱਡੀ ’ਚ ਬਿਠਾ ਕੇ ਉਥੋਂ ਕੱਢ ਲਿਆ। ਯੂਥ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।