You are here

ਭਾਰਤ

ਲਾਕਡਾਊਨ-4 ਪੂਰੀ ਤਰ੍ਹਾਂ ਨਵੇਂ ਰੰਗ-ਰੂਪ ਵਾਲਾ ਹੋਵੇਗਾ

ਨਵੇਂ ਨਿਯਮਾਂ ਵਾਲਾ ਹੋਵੇਗਾ -ਪ੍ਰਧਾਨ ਮੰਤਰੀ

ਨਵੀਂ ਦਿੱਲੀ,ਮਈ 2020-( ਏਜੰਸੀ )-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਭਾਵੇਂ ਅਸੀਂ ਲਾਕਡਾਊਨ ਨੂੰ ਲੜੀਬੱਧ ਢੰਗ ਨਾਲ ਹਟਾਉਣ 'ਤੇ ਗ਼ੌਰ ਕਰ ਰਹੇ ਹਾਂ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤਕ ਅਸੀਂ ਵਾਇਰਸ 'ਤੇ ਕਾਰਗਰ ਕੋਈ ਵੈਕਸੀਨ ਜਾਂ ਉਪਾਅ ਨਹੀਂ ਲੱਭ ਲੈਂਦੇ, ਉਦੋਂ ਤਕ ਵਾਇਰਸ ਨਾਲ ਲੜਨ ਲਈ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਸਮਾਜਿਕ ਦੂਰੀ ਹੀ ਹੈ।  

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਆਤਮਨਿਰਭਰਤਾ ਸਾਨੂੰ ਸੁਖਦ ਅਤੇ ਸੰਤੋਸ਼ ਦੇਣ ਦੇ ਨਾਲ-ਨਾਲ ਮਜ਼ਬੂਤ ਵੀ ਕਰਦੀ ਹੈ। 21ਵੀਂ ਸਦੀ, ਭਾਰਤ ਦੀ ਸਦੀ ਬਣਾਉਣ ਦਾ ਸਾਡਾ ਫਰਜ਼, ਆਤਮਨਿਰਭਰ ਭਾਰਤ ਦੇ ਪ੍ਰਣ ਨਾਲ ਹੀ ਪੂਰਾ ਹੋਵੇਗਾ। ਆਤਮਨਿਰਭਰ ਭਾਰਤ ਦਾ ਇਹ ਯੁੱਗ, ਹਰ ਭਾਰਤਵਾਸੀ ਲਈ ਨੂਤਨ ਪ੍ਰਣ ਵੀ ਹੋਵੇਗਾ, ਨੂਤਨ ਪ੍ਰਵ ਵੀ ਹੋਵੇਗਾ। ਹੁਣ ਇਕ ਨਵੀਂ ਪ੍ਰਾਣਸ਼ਕਤੀ, ਨਵੀਂ ਸੰਕਲਪਸ਼ਕਤੀ ਦੇ ਨਾਲ ਅਸੀਂ ਅੱਗੇ ਵਧਣਾ ਹੈ। ਇਸ ਫਰਜ਼ ਨੂੰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਾਣਸ਼ਕਤੀ ਨਾਲ ਹੀ ਊਰਜਾ ਮਿਲੇਗੀ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਲਾਕਡਾਊਨ ਦਾ ਚੌਥਾ ਗੇੜ, ਲਾਕਡਾਊਨ 4, ਪੂਰੀ ਤਰ੍ਹਾਂ ਨਵੇਂ ਰੰਗਰੂਪ ਵਾਲਾ ਹੋਵੇ, ਨਵੇਂ ਨਿਯਮਾਂ ਵਾਲਾ ਹੋਵੇ। ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਆਧਾਰ 'ਤੇ ਲਾਕਡਾਊਨ4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਪੀਐੱਮ ਮੋਦੀ ਨੇ ਕਿਹਾ, ਇਹ ਸੰਕਟ ਇੰਨਾ ਵੱਡਾ ਹੈ, ਕਿ ਵੱਡੇ ਤੋਂ ਵੱਡਾ ਪ੍ਰਬੰਧ ਹਿੱਲ ਗਿਆ ਹੈ। ਪਰ ਇਨ੍ਹਾਂ ਹਾਲਾਤ 'ਚ ਅਸੀਂ, ਦੇਸ਼ ਨੇ ਸਾਡੇ ਗ਼ਰੀਬ ਭਾਈ-ਭੈਣਾਂ ਦੀ ਸੰਘਰਸ਼ ਸ਼ਕਤੀ, ਉਨ੍ਹਾਂ ਦੀ ਸੰਜਮ-ਸ਼ਕਤੀ ਦਾ ਵੀ ਦਰਸ਼ਨ ਕੀਤਾ। ਅੱਜ ਤੋਂ ਹਰ ਭਾਰਤਵਾਸੀ ਨੂੰ ਆਪਣੇ ਲੋਕਲ ਲਈ 'ਵੋਕਲ' ਬਣਨਾ ਹੈ, ਨਾ ਸਿਰਫ਼ ਲੋਕਲ ਪ੍ਰੋਡਕਟ ਖਰੀਦਣੇ ਹਨ, ਬਲਕੇ ਉਨ੍ਹਾਂ ਦਾ ਮਾਣ ਨਾਲ ਪ੍ਰਚਾਰ ਵੀ ਕਰਨਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਦੇਸ਼ ਅਜਿਹਾ ਕਰ ਸਕਦਾ ਹੈ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਰਿਫਾਰਮ ਦੇ ਉਸ ਦਾਇਰੇ ਨੂੰ ਵਿਆਪਕ ਕਰਨਾ ਹੈ, ਨਵੀ ਉਚਾਈ ਦੇਣੀ ਹੈ। ਇਹ ਰਿਫਾਰਮ ਖੇਤੀ ਨਾਲ ਜੁੜੀ ਪੂਰੀ ਸਪਲਾਈ ਚੇਨ 'ਚ ਹੋਣਗੇ, ਤਾਂਕਿ ਕਿਸਾਨ ਵੀ ਮਜ਼ਬੂਤ ਹੋਵੇ ਅਤੇ ਭਵਿੱਖ 'ਚ ਕੋਰੋਨਾ ਵਰਗੀ ਕਿਸੇ ਦੂਜੇ ਸੰਕਟ 'ਚ ਖੇਤੀ 'ਤੇ ਘੱਟ ਤੋਂ ਘੱਟ ਅਸਰ ਹੋਵੇ। ਸਾਥੀਓ, ਆਤਮਨਿਰਭਰਤਾ, ਆਤਮਬਲ ਅਤੇ ਆਤਮਵਿਸ਼ਵਾਸ ਨਾਲ ਹੀ ਸੰਭਵ ਹੈ। ਆਤਮਨਿਰਭਰਤਾ, ਗਲੋਬਲ ਸਪਲਾਈ ਚੇਨ 'ਚ ਸਖ਼ਤ ਮੁਕਾਬਲੇ ਲਈ ਵੀ ਦੇਸ਼ ਨੂੰ ਤਿਆਰੀ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਥਿਕ ਪੈਕੇਜ ਦੇਸਦ ਦੇ ਉਨ੍ਹਾਂ ਮਜ਼ਦੂਰਾਂ ਲਈ ਹੈ, ਦੇਸ਼ ਦੇ ਉਸ ਕਿਸਾਲ ਲਈ ਹੈ ਜੋ ਹਰ ਸਥਿਤੀ, ਹਰ ਮੌਸਮ 'ਚ ਦੇਸ਼ਵਾਸੀਆਂ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ, ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਂਦਾ ਹੈ। ਤੁਸੀਂ ਵੀ ਅਨੁਭਵ ਕੀਤਾ ਹੈ ਕਿ ਬੀਤੇ 6 ਸਾਲਾਂ 'ਚ ਜੋ ਰਿਫਾਰਮ ਹੋਏ, ਉਨ੍ਹਾਂ ਕਾਰਨ ਅੱਜ ਸੰਕਟ ਦੇ ਇਸ ਸਮੇਂ ਵੀ ਭਾਰਤ ਦੇ ਪ੍ਰਬੰਧ ਜ਼ਿਆਦਾ ਮਜ਼ਬੂਤ, ਜ਼ਿਆਦਾ ਸਮਰੱਥ ਨਜ਼ਰ ਆਏ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਲਈ, ਇਸ ਪੈਕੇਜ 'ਚ ਲੈਂਡ, ਲੇਬਰ, ਲਿਕਵਡਿਟੀ ਅਤੇ ਕਾਨੂੰਨ ਸਾਰਿਆਂ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਆਰਥਿਕ ਪੈਕੇਜ ਸਾਡੇ ਕੁਟੀਰ ਉਦਯੋਗ, ਗ੍ਰਹਿ ਉਦਯੋਗ, ਸਾਡੇ ਲਘੂ-ਉਦਯੋਗ, ਸਾਡੇ ਐੱਮਐੱਸਐੱਮਈ ਲਈ ਹੈ, ਜੋ ਕਰੋੜਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਹੈ, ਜੋ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਦਾ ਮਜ਼ਬੂਤ ਆਧਾਰ ਹੈ।

 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਨ੍ਹਾਂ ਸਭ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਰਾਂ ਨੂੰ, ਆਰਥਿਕ ਪ੍ਰਬੰਧ ਦੀਆਂ ਕੜੀਆਂ ਨੂੰ, 20 ਲੱਖ ਰੁਪਏ ਦਾ ਸੰਬਲ ਮਿਲੇਗਾ, ਸਪੋਰਟ ਮਿਲੇਗੀ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ 2020 'ਚ ਦੇਸ਼ ਦੀ ਵਿਕਾਸ ਯਾਤਰਾ ਨੂੰ, ਆਤਮਨਿਰਭਰ ਭਾਰਤ ਮੁਹਿੰਮ ਨੂੰ ਇਕ ਨਵੀਂ ਰਫ਼ਤਾਰ ਦੇਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ, ਨਵੇਂ ਸੰਕਲਪ ਦੇ ਨਾਲ ਅੱਜ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ, 'ਆਤਮ ਨਿਰਭਰ ਭਾਰਤ ਅਭਿਆਨ' ਦੀ ਅਹਿਮ ਕੜੀ ਦੇ ਤੌਰ 'ਤੇ ਕੰਮ ਕਰੇਗਾ। ਹਾਲ 'ਚ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ, ਜੋ ਰਿਜ਼ਰਵ ਬੈਂਕ ਦੇ ਫ਼ੈਸਲੇ ਸਨ, ਅੱਜ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦੇਈਏ ਤਾਂ ਇਹ ਕਰੀਬ-ਕਰੀਬ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਕਰੀਬ-ਕਰੀਬ 10 ਫ਼ੀਸਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਤੀਜਾ ਪਿੱਲਰ ਸਾਡਾ ਸਿਸਟਮ। ਇਕ ਅਜਿਹਾ ਸਿਸਟਮ ਜੋ ਬੀਤੀ ਸਦੀ ਦੀ ਰੀਤ-ਨੀਤ ਨਹੀਂ, ਸਗੋਂ 21ਵੀਂ ਸਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ Technology Driven ਪ੍ਰਬੰਧਾਂ 'ਤੇ ਆਧਾਰਿਤ ਹੋਵੇ। ਚੌਥਾ ਪਿੱਲਰ-ਸਾਡੀ ਡੈਮੋਗ੍ਰਾਫ਼ੀ-ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ 'ਚ ਸਾਡੀ Vibrant Demography ਸਾਡੀ ਤਾਕਤ ਹੈ, ਆਤਮ ਨਿਰਭਰ ਭਾਰਤ ਲਈ ਸਾਡੀ ਊਰਜਾ ਦਾ ਸਰੋਤ ਹੈ। ਪੰਜਵਾਂ ਪਿੱਲਰ-ਮੰਗ-ਸਾਡੀ ਅਰਥਵਿਵਸਥਾ 'ਚ ਮੰਗ ਅਤੇ ਸਪਲਾਈ ਚੇਨ ਦਾ ਜੋ ਚੱਕਰ ਹੈ, ਉਹ ਤਾਕਤ ਹੈ, ਉਸ ਨੂੰ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤੇ ਜਾਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਸਾਡੇ ਕੋਲ ਸਾਧਨ ਹਨ, ਸਾਡੇ ਕੋਲ ਸਮਰੱਥਾ ਹੈ, ਸਾਡੇ ਕੋਲ ਦੁਨੀਆ ਦਾ ਸਭ ਤੋਂ ਬਿਹਤਰੀਨ ਟੇਲੈਂਟ ਹੈ, ਅਸੀਂ ਬੈਸਟ ਪ੍ਰੋਡਕਟ ਬਣਾਵਾਂਗੇ, ਆਪਣੀ ਕੁਆਲਟੀ ਹੋਰ ਬਿਹਤਰ ਕਰਾਂਗੇ, ਸਪਲਾਈ ਚੇਨ ਨੂੰ ਹੋਰ ਆਧੁਨਿਕ ਬਣਾਵਾਂਗੇ, ਇਹ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਜ਼ਰੂਰ ਕਰਾਂਗੇ। ਇਹੀ ਸਾਡੀ ਭਾਰਤੀਆਂ ਦੀ ਸੰਕਲਪ ਸ਼ਕਤੀ ਹੈ। ਅਸੀਂ ਠਾਣ ਲਈਏ ਤਾਂ ਕੋਈ ਟੀਚਾ ਅਸੰਭਵ ਨਹੀਂ, ਕੋਈ ਰਾਹ ਮੁਸ਼ਕਿਲ ਨਹੀਂ। ਅਤੇ ਅੱਜ ਤਾਂ ਚਾਅ ਵੀ ਹੈ, ਰਾਹ ਵੀ ਹੈ। ਇਹ ਹੈ ਭਾਰਤ ਨੂੰ ਆਤਮਨਿਰਭਰ ਬਣਾਉਣਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਦੁਨੀਆ ਨੂੰ ਵਿਸ਼ਵਾਸ ਹੋਣ ਲੱਗਿਆ ਹੈ ਕਿ ਭਾਰਤ ਬਹੁਤ ਚੰਗਾ ਕਰ ਸਕਦਾ ਹੈ, ਮਨੁੱਖ ਜਾਤੀ ਦੇ ਕਲਿਆਣ ਲਈ ਬਹੁਤ ਚੰਗਾ ਦੇ ਸਕਦਾ ਹੈ। ਸਵਾਲ ਇਹ ਹੈ ਕਿ ਆਖ਼ਰ ਕਿਵੇਂ? ਇਸ ਸਵਾਲ ਦਾ ਵੀ ਉੱਤਰ ਹੈ-130 ਕਰੋੜ ਦੇਸ਼ਵਾਸੀਆਂ ਦਾ ਆਤਮਨਿਰਭਰ ਭਾਰਤ ਦਾ ਸੰਕਲਪ।

ਪ੍ਰਧਾਨ ਮੰਤਰੀ ਨੇ ਦੁਨੀਆਂ ਕਿਹਾ, ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਦੁਨੀਆਂ 'ਚ ਅੱਜ ਭਾਰਤ ਦੀਆਂ ਦਵਾਈਆਂ ਇਕ ਨਵੀਂ ਉਮੀਦ ਲੈ ਕੇ ਪਹੁੰਚਦੀਆਂ ਹਨ। ਇਨ੍ਹਾਂ ਕਦਮਾਂ ਨਾਲ ਦੁਨੀਆ ਭਰ 'ਚ ਭਾਰਤ ਦੀ ਭਰਪੂਰ ਪ੍ਰਸ਼ੰਸਾ ਹੁੰਦੀ ਹੈ, ਤਾਂ ਹਰ ਭਾਰਤੀ ਮਾਣ ਮਹਿਸੂਸ ਕਰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇੰਟਰਨੈਸ਼ਨਲ ਸੋਲਰ ਅਲਾਇੰਸ, ਗਲੋਬਲ ਵਾਰਮਿੰਗ ਖ਼ਿਲਾਫ਼ ਭਾਰਤ ਦੀ ਸੌਗਾਤ ਹੈ। ਇੰਟਰਨੈਸ਼ਨਲ ਯੋਗਾ ਦਿਵਸ ਦੀ ਪਹਿਲ, ਮਨੁੱਖੀ ਜੀਵਨ ਨੂੰ ਤਣਾਅ ਤੋਂ ਮੁਕਤੀ ਦਿਵਾਉਣ ਲਈ ਭਾਰਤ ਦਾ ਤੋਹਫ਼ਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਦੋਂ ਭਾਰਤ ਖੁੱਲ੍ਹੇ 'ਚ ਸ਼ੌਚ ਮੁਕਤ ਹੁੰਦਾ ਹੈ ਤਾਂ ਦੁਨੀਆ ਦੀ ਤਸਵੀਰ ਬਦਲ ਜਾਂਦੀ ਹੈ। ਟੀਬੀ ਹੋਵੇ, ਕੁਪੋਸ਼ਣ ਹੋਵੇ, ਪੋਲੀਓ ਹੋਵੇ, ਭਾਰਤ ਦੀਆਂ ਮੁਹਿੰਮਾਂ ਦਾ ਅਸਰ ਦੁਨੀਆ 'ਤੇ ਪੈਂਦਾ ਹੀ ਪੈਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੀ ਤਰੱਕੀ 'ਚ ਤਾਂ ਹਮੇਸ਼ਾ ਵਿਸ਼ਵ ਦੀ ਤਰੱਕੀ ਸਮਾਈ ਰਹੀ ਹੈ। ਭਾਰਤ ਦੇ ਟੀਚਿਆਂ ਦਾ ਪ੍ਰਭਾਵ, ਭਾਰਤ ਦੇ ਕੰਮਾਂ ਦਾ ਪ੍ਰਭਾਵ, ਵਿਸ਼ਵ ਕਲਿਆਣ 'ਤੇ ਪੈਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਜੋ ਧਰਤੀ ਨੂੰ ਮਾਂ ਮੰਨਦੀ ਹੋਵੇ, ਉਹ ਸੰਸਕ੍ਰਿਤੀ, ਉਹ ਭਾਰਤ ਦੀ ਭੂਮੀ, ਜਦੋਂ ਆਤਮ ਨਿਰਭਰ ਬਣਦੀ ਹੈ, ਉਦੋਂ ਉਸ ਨਾਲ ਇਕ ਸੁਖੀ-ਖੁਸ਼ਹਾਲ ਵਿਸ਼ਵ ਦੀ ਸੰਭਾਵਨਾ ਵੀ ਨਿਸ਼ਚਿਤ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਵਿਸ਼ਵ ਦੇ ਸਾਹਮਣੇ ਭਾਰਤ ਦਾ ਮੁੱਢਲਾ ਚਿੰਤਨ, ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ। ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਸੰਸਕਾਰ, ਉਸ ਆਤਮਨਿਰਭਰਤਾ ਦੀ ਗੱਲ ਕਰਦੇ ਹਨ ਜਿਸ ਦੀ ਆਤਮਾ ਵਸੁਧੈਵ ਕੁਟੁੰਬਕਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਐੱਨ-95 ਮਾਸਕ ਦਾ ਭਾਰਤ 'ਚ ਨਾਮਾਤਰ ਉਤਪਾਦਨ ਹੁੰਦਾ ਸੀ। ਅੱਜ ਸਥਿਤੀ ਇਹ ਹੈ ਕਿ ਭਾਰਤ 'ਓ ਹੀ ਹਰ ਰੋਜ਼ 2 ਲੱਖ ਪੀਪੀਈ ਅਤੇ 2 ਲੱਖ ਐੱਨ95 ਮਾਸਕ ਬਣਾਏ ਜਾ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇੰਨੀ ਵੱਡੀ ਆਫ਼ਤ, ਭਾਰਤ ਲਈ ਇਕ ਸੰਕੇਤ ਲੈ ਕੇ ਆਈ ਹੈ, ਇਕ ਸੰਦੇਸ਼ ਲੈ ਕੇ ਆਈ ਹੈ, ਇਕ ਮੌਕਾ ਲੈ ਕੇ ਆਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਵਿਸ਼ਵ ਦੀ ਅੱਜ ਦੀ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇਸ ਦਾ ਮਾਰਗ ਇਕ ਹੀ ਹੈ-'ਆਤਮ ਨਿਰਭਰ ਭਾਰਤ'।

ਪ੍ਰਧਾਨ ਮੰਤਰੀ  ਨੇ ਕਿਹਾ, ਜਦੋਂ ਅਸੀਂ ਇਨ੍ਹਾਂ ਦੋਵਾਂ ਕਾਲਖੰਡਾਂ ਨੂੰ ਭਾਰਤ ਦੇ ਨਜਰੀਏ ਨਾਲ ਵੇਖਦੇ ਹਾਂ ਤਾਂ ਲੱਗਦਾ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇ, ਇਹ ਸਾਡਾ ਸੁਪਨਾ ਨਹੀਂ, ਇਸ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਦਿੱਲੀ 'ਚ ਮੁੜ ਤੇਜ਼ੀ ਨਾਲ ਵਧੇ ਮਾਮਲੇ

ਇਕ ਦਿਨ 'ਚ ਰਿਕਾਰਡ 13 ਮੌਤਾਂ

ਨਵੀਂ ਦਿੱਲੀ, ਮਈ 2020 -(ਏਜੰਸੀ)- ਰਾਜਧਾਨੀ ਦਿੱਲੀ 'ਚ ਅਚਾਨਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਲੱਗੇ ਹਨ। ਇਕ ਦਿਨ 'ਚ ਰਿਕਾਰਡ 13 ਲੋਕਾਂ ਦੀ ਮੌਤ ਵੀ ਹੋਈ ਹੈ ਤੇ 406 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ 'ਚ ਇਨਫੈਕਟਿਡਾਂ ਦਾ ਅੰਕੜਾ ਅੱਠ ਹਜ਼ਾਰ ਦੇ ਕਰੀਬ ਪੁੱਜ ਗਿਆ ਹੈ। ਮਹਾਰਾਸ਼ਟਰ, ਤਾਮਿਲਨਾਡੂ ਤੇ ਗੁਜਰਾਤ 'ਚ ਵੀ ਹਾਲਾਤ ਬੇਕਾਬੂ ਹਨ ਤੇ ਇਨ੍ਹਾਂ ਸੂਬਿਆਂ ਕਾਰਨ ਦੇਸ਼ ਦਾ ਅੰਕੜਾ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਮੰਗਲਵਾਰ ਨੂੰ ਦੇਸ਼ 'ਚ ਤਿੰਨ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਸੀ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਸ ਮਹਾਮਾਰੀ ਨਾਲ ਹੁਣ ਤਕ 2,293 ਲੋਕਾਂ ਦੀ ਮੌਤ ਹੋਈ ਹੈ ਤੇ 70,756 ਲੋਕ ਇਨਫੈਕਟਿਡ ਹੋਏ ਹਨ। ਹੁਣ ਤਕ 22,793 ਲੋਕ ਠੀਕ ਵੀ ਹੋਏ ਹਨ। ਇਨ੍ਹਾਂ ਅੰਕੜਿਆਂ 'ਚ ਸੋਮਵਾਰ ਸਵੇਰੇ ਤੋਂ ਮੰਗਲਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਜਾਣਕਾਰੀਆਂ ਅਨੁਸਾਰ ਮੰਗਲਵਾਰ ਨੂੰ 3,192 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 73,894 ਹੋ ਗਈ ਹੈ। ਇਸ ਮਹਾਮਾਰੀ ਨਾਲ ਹੁਣ ਤਕ 2,334 ਲੋਕਾਂ ਦੀ ਜਾਨ ਵੀ ਗਈ ਹੈ। ਮੰਗਲਵਾਰ ਨੂੰ 111 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 53, ਗੁਜਰਾਤ 'ਚ 24, ਦਿੱਲੀ 'ਚ 13, ਬੰਗਾਲ ਤੇ ਤਾਮਿਲਨਾਡੂ 'ਚ ਅੱਠ-ਅੱਠ, ਰਾਜਸਥਾਨ 'ਚ ਦੋ ਤੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ 'ਚ ਇਕ-ਇਕ ਮੌਤ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਕੀਤਾ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ

ਹਰ ਵਰਗ ਨੂੰ ਮਿਲੇਗੀ ਰਾਹਤ- ਨਰਿੰਦਰ ਮੋਦੀ

ਨਵੀਂ ਦਿੱਲੀ, ਮਈ 2020 -(ਜਨ ਸ਼ਕਤੀ ਨਿਉਜ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਰੋਕਣ ਲਈ ਲਾਗੂ ਲਾਕਡਾਊਨ ਨਾਲ ਪ੍ਰਭਾਵਿਤ ਲੋਕਾਂ ਤੇ ਉਦਯੋਗਾਂ ਲਈ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਮੰਗਲਵਾਰ ਨੂੰ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਉਹ ਇਸ ਪੈਕੇਜ ਦਾ ਐਲਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਸ਼ਾਮ ਅੱਠ ਵਜੇ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਵਿਚ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੁਆਰਾ ਐਲਾਨੇ ਪੈਕੇਜ ਤੇ ਪਹਿਲੇ ਸਰਕਾਰ ਵੱਲੋਂ ਦਿੱਤੇ ਗਏ ਆਰਥਿਕ ਪੈਕੇਜ ਤੇ ਰਿਜ਼ਰਵ ਬੈਂਕ ਦੇ ਫ਼ੈਸਲਿਆਂ ਜ਼ਰੀਏ ਦਿੱਤੀ ਗਈ ਰਾਹਤ ਨੂੰ ਮਿਲਾ ਦਿੱਤਾ ਜਾਵੇ ਤਾਂ ਸਰਕਾਰ ਨੇ 2020 ਵਿਚ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਜੀਡੀਪੀ ਦੇ 10 ਫ਼ੀਸਦੀ ਦੇ ਬਰਾਬਰ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ ਨਵੇਂ ਸੰਕਲਪ ਨਾਲ ਮੈਂ ਅੱਜ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ ਆਤਮਨਿਰਭਰ ਭਾਰਤ ਮੁਹਿੰਮ ਦੀ ਅਹਿਮ ਕੜੀ ਦੇ ਤੌਰ 'ਤੇ ਕੰਮ ਕਰੇਗਾ। ਹੁਣੇ ਜਿਹੇ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ, ਜੋ ਰਿਜ਼ਰਵ ਬੈਂਕ ਦੇ ਫ਼ੈਸਲੇ ਸਨ ਤੇ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦੇਈਏ ਤਾਂ ਇਹ ਕਰੀਬ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਲਗਪਗ 10 ਫ਼ੀਸਦੀ ਹੈ।''

ਉਨ੍ਹਾਂ ਨੇ ਕਿਹਾ, ''ਇਨ੍ਹਾਂ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਾਂ ਨੂੰ, ਆਰਥਿਕ ਵਿਵਸਥਾ ਦੀਆਂ ਕੜੀਆਂ ਨੂੰ 20 ਲੱਖ ਕਰੋੜ ਰੁਪਏ ਦੀ ਮਜ਼ਬੂਤੀ ਮਿਲੇਗੀ।'' ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਿਸ਼ੇਸ਼ ਆਰਥਿਕ ਪੈਕੇਜ ਵਿਚ ਜ਼ਮੀਨ, ਮਜ਼ਦੂਰੀ, ਨਕਦੀ ਤੇ ਕਾਨੂੰਨ 'ਤੇ ਜ਼ੋਰ ਦਿੱਤਾ ਜਾਵੇਗਾ। ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬੁੱਧਵਾਰ ਨੂੰ ਵਿਸ਼ੇਸ਼ ਆਰਥਿਕ ਪੈਕੇਜ ਨਾਲ ਜੁੜੀ ਜਾਣਕਾਰੀ ਸਾਂਝਾ ਕਰੇਗੀ।

ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਕਰੋਨਾ

ਮੁੰਬਈ, ਮਈ 2020 -(ਏਜੰਸੀ)-
ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਕਰੋਨਾ ਹੋ ਗਿਆ ਹੈ। ਏਅਰ ਇੰਡੀਆ ਵੱਲੋਂ ਵਿਦੇਸ਼ਾ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ਚਲਾਈ ਗਈ ਹੈ। ਕੰਪਨੀ ਨੇ ਆਪਣੇ ਪਾਇਲਟਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਕਰੋਨਾ ਦੀ ਜਾਂਚ ਕਰਨ ਲਈ ਕਿਹਾ ਸੀ ਤੇ ਪੰਜ ਪਾਇਲਟਾਂ ਦੇ ਕਰੋਨਾ ਨਮੂਨੇ ਪਾਜ਼ੇਟਿਵ ਆੲ ਹਨ। ਇਨ੍ਹਾਂ ਪਾਇਲਟਾਂ ਦਾ ਕਈ ਵਾਰ ਟੈਸਟ ਕੀਤਾ ਗਿਆ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਂ ਪਾਇਲਟਾਂ ਨੇ ਤਿੰਨ ਹਫ਼ਤਿਆਂ ਵਿਚ ਕੋਈ ਵੀ ਜਹਾਜ਼ ਨਹੀਂ ਉਡਾਇਆ। ਇਨ੍ਹਾਂ ਨੇ 20 ਅਪਰੈਲ ਤੋਂ ਪਹਿਲਾਂ ਚੀਨ ਲਈ ਕਾਰਗੋ ਉਡਾਣਾਂ ਭਰੀਆਂ ਸਨ। 

ਬੀਐੱਸਐੱਫ਼ ਜਵਾਨ ਨੇ ਸਹਿਕਰਮੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ

ਨਵੀਂ ਦਿੱਲੀ, ਮਈ 2020 -(ਏਜੰਸੀ )-ਮਨੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਇਕ ਕੈਂਪ ਵਿੱਚ ਸੋਮਵਾਰ ਸਵੇਰੇ ਇਕ ਬੀਐੱਸਐੱਫ਼ ਜਵਾਨ (ਹੈੱਡ ਕਾਂਸਟੇਬਲ) ਨੇ ਆਪਣੇ ਸਹਿਕਰਮੀ (ਕਾਂਸਟੇਬਲ) ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਮਗਰੋਂ ਕਾਂਸਟੇਬਲ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਦੋਂ ਕਿ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਹੈ।  

ਪੰਜਾਬ ਦੇ ਨਾਲ ਬਿਹਾਰ, ਮਹਾਰਾਸ਼ਟਰ, ਬੰਗਾਲ ਤੇ ਤੇਲੰਗਾਨਾ ਨੇ ਲਾਕਡਾਊਨ ਵਧਾਉਣ ਦੀ ਮੰਗ ਕੀਤੀ, ਗੁਜਰਾਤ ਦਾ ਵਿਰੋਧ

 

ਨਵੀਂ ਦਿੱਲੀ, ਮਈ 2020 -(ਏਜੰਸੀ)-

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦੇਸ਼ ਵਿਚ ਲਾਗੂ ਲਾਕਡਾਊਨ ਤੋਂ ਬਾਹਰ ਨਿਕਲਣ ਲਈ ਸੋਮਵਾਰ ਦੁਪਹਿਰ ਤਿੰਨ ਵਜੇ ਤੋਂ ਪੀਐੱਮ ਨਰਿੰਦਰ ਮੋਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰ ਰਹੇ ਹਨ। ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪੀਐੱਮ ਮੋਦੀ ਪੰਜਵੀਂ ਵਾਰ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ।

-ਵੀਡੀਓ ਕਾਨਫਰੰਸਿੰਗ ਵਿਚ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਕਡਾਊਨ ਵਧਾਉਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਬਚਾਉਣੀ ਜ਼ਰੂਰੀ ਹੈ। ਤਿੰਨ ਮਹੀਨੇ ਲਈ ਵਿੱਤੀ ਮਦਦ ਦਿੱਤੀ ਜਾਵੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਟੈਸਟਿੰਗ ਵਧਾਉਣ ਲਈ ਰਣਨੀਤੀ ਬਣਾਈ ਜਾਵੇ। ਲਾਕਡਾਊਨ ਤੋਂ ਬਾਹਰ ਆਉਣ ਦੀ ਰਣਨੀਤੀ ਬਣਾਈ ਜਾਵੇ।

-ਗੁਜਰਾਤ ਦੇ ਸੀਐੱਮ ਵਿਜੇ ਰੂਪਾਣੀ ਨੇ ਲਾਕਡਾਊਨ ਵਧਾਉਣ ਦਾ ਵਿਰੋਧ ਕੀਤਾ ਹੈ। ਗੁਜਰਾਤ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਵਿਚ ਸ਼ਾਮਲ ਹੈ, ਜਿਥੇ ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਹਨ।

-ਛੱਤੀਸਗੜ੍ਹ ਦੇ ਸੀਐੱਮ ਭੂਪੇਸ਼ ਬਘੇਲ ਨੇ ਕਿਹਾ ਕਿ ਸੂਬੇ ਅੰਦਰ ਆਰਥਿਕ ਗਤੀਵਿਧੀਆਂ ਦੇ ਸੰਚਾਲਨ ਦੇ ਫ਼ੈਸਲੇ ਦਾ ਅਧਿਕਾਰ ਸੂਬਾ ਸਰਕਾਰ ਨੂੰ ਮਿਲਣਾ ਚਾਹੀਦਾ ਹੈ। ਕੋਰੋਨਾ ਸੰਕ੍ਰਮਣ ਨੂੰ ਲੈ ਕੇ ਰੈੱਡ ਜ਼ੋਨ, ਗ੍ਰੀਨ ਜ਼ੋਨ ਤੇ ਆਰੇਂਜ ਜ਼ੋਨ ਦੇ ਨਿਰਧਾਰਣ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਰੈਗੂਲਰ ਟਰੇਨ ਤੇ ਹਵਾਈ ਸੇਵਾ, ਅੰਤਰਰਾਜੀ ਬੱਸ ਆਵਾਜਾਈ ਦੀ ਸ਼ੁਰੂਆਤ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮਨਰੇਗਾ ਵਿਚ 200 ਦਿਨ ਦੀ ਮਜ਼ਦੂਰੀ ਦਿੱਤੀ ਜਾਵੇ।

-ਤੇਲੰਗਾਨਾ ਦੇ ਸੀਐੱਮ ਕੇ ਚੰਦਰਸ਼ੇਖਰ ਰਾਵ ਨੇ ਲਾਕਡਾਊਨ ਵਧਾਉਣ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੈਸੇਂਜਰ ਟਰੇਨ ਚਲਾਉਣ ਨਾਲ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਹੈ।

-ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਵੀ ਲਾਕਡਾਊਨ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਕਾਕਡਾਊਨ ਵਧਾਏ ਬਿਨਾਂ ਅੱਗੇ ਵਧਣਾ ਸੰਭਵ ਨਹੀਂ ਹੈ।

-ਤਾਮਿਲਨਾਡੂ ਦੇ ਸੀਐੱਮ ਕੇ. ਪਲਾਨੀਸਵਾਮੀ ਨੇ ਕਿਹਾ ਕਿ ਜਿਵੇਂ ਕਿ ਚੇਨੱਈ ਵਿਚ ਪਾਜ਼ੇਟਿਵ ਮਾਮਲੇ ਵੱਧ ਰਹੇ ਹਨ, ਤਾਮਿਨਲਾਡੂ ਵਿਚ 31 ਮਈ ਤਕ ਟਰੇਨ ਸੇਵਾ ਦੀ ਇਜਾਜ਼ਤ ਨਾ ਦਿੱਤੀ ਜਾਵੇ।

-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲਾਕਡਾਊਨ ਨੂੰ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਲਾਕਡਾਊਨ ਨਹੀਂ ਵਧਾਇਆ ਗਿਆ ਤਾਂ ਬਾਹਰ ਤੋਂ ਲੋਕ ਆ ਜਾਣਗੇ। ਇਸ ਨਾਲ ਕੋਰੋਨਾ ਵਾਇਰਸ ਦਾ ਸੰਕਟ ਡੂੰਘਾ ਹੋ ਸਕਦਾ ਹੈ।

-ਸੂਤਰਾਂ ਅਨੁਸਾਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੈਠਕ ਵਿਚ ਕਿਹਾ ਕਿ ਅਰੋਗਿਆ ਸੇਤੂ ਐਪ ਕੋਰੋਨਾ ਵਾਇਰਸ ਨੂੰ ਟਰੈਕ ਕਰਨ ਤੇ ਉਸ ਨਾਲ ਲੜਨ ਵਿਚ ਬਹੁਤ ਮਦਦਗਾਰ ਹੈ। ਇਸ ਨੂੰ ਲੋਕਾਂ ਤਕ ਪਹੁੰਚਾਓ।

ਭਾਰਤ ਚ ਕੋਰੋਨਾ ਦਾ ਕਹਿਰ 24 ਘੰਟੇ ਅੰਦਰ  97 ਮੌਤਾਂ

ਲਾਕਡਾਊਨ ਦੇ ਆਖ਼ਰੀ ਪੜਾਅ 'ਚ ਵੀ ਬੇਕਾਬੂ ਰਹੇਗਾ ਕੋਰੋਨਾ

ਦੇਸ਼ ਦੇ ਕੁਝ ਸੂਬਿਆਂ 'ਚ ਇਨਫੈਕਸ਼ਨ ਦੀ ਸਥਿਤੀ ਬੇਹੱਦ ਖ਼ਰਾਬ

ਦਿੱਲੀ, ਮਈ 2020 -(ਏਜੰਸੀ)-
ਕਰੋਨਾਵਾਇਰਸ ਨਾਲ ਦੇਸ਼ ਵਿਚ ਸੋਮਵਾਰ ਤਕ ਮ੍ਰਿਤਕਾਂ ਦੀ ਗਿਣਤੀ ਵਧ ਕਿ 2206 ਤਕ ਪਹੁੰਚ ਗਈ। ਸਿਹਤ ਮੰਤਰਾਲੇ ਅਨੁਸਾਰ ਵਾਇਰਸ ਪੀੜਤਾਂ ਦੀ ਗਿਣਤੀ ਵਧ ਕਿ 67,152 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ 97 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਨੇ ਦੱਸਿਆ ਕਿ ਵਾਇਰਸ ਪੀੜਤ 44,029 ਵਿਅਕਤੀਆਂ ਦਾ ਇਲਾਜ ਹੋ ਰਿਹਾ ਹੈ ਜਦਕਿ 20,916 ਵਿਅਕਤੀ ਠੀਕ ਹੋ ਚੁੱਕੇ ਹਨ। ਮੰਤਰਾਲੇ ਅਨੁਸਾਰ ਹੁਣ ਤਕ 31.15 ਫੀਸਦੀ ਲੋਕ ਠੀਕ ਹੋ ਚੁੱਕੇ ਹਨ।  

ਕੋਰੋਨਾ ਵਾਇਰਸ ਦੇ ਵਧਦੇ ਇਨਫੈਕਸ਼ਨ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਤੀਜਾ ਲਾਕਡਾਊਨ ਵੀ ਹੁਣ ਆਪਣੇ ਆਖ਼ਰੀ ਪੜਾਅ 'ਚ ਪੁੱਜ ਗਿਆ ਹੈ ਪਰ ਮਹਾਮਾਰੀ ਦੇ ਪਸਾਰ 'ਤੇ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ। ਦੇਸ਼ ਦੇ ਕੁਝ ਚੋਣਵੇਂ ਸੂਬਿਆਂ 'ਚ ਇਨਫੈਕਸ਼ਨ ਦੀ ਸਥਿਤੀ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੈ, ਜਿਸ 'ਚ ਮਹਾਰਾਸ਼ਟਰ, ਗੁਜਰਾਤ ਤੇ ਤਾਮਿਲਨਾਡੂ ਮੁੱਖ ਹਨ। ਸੋਮਵਾਰ ਨੂੰ ਇਨ੍ਹਾਂ ਸੂਬਿਆਂ 'ਚ ਸਭ ਤੋਂ ਜ਼ਿਆਦਾ ਮਾਮਲੇ ਮਿਲੇ ਤੇ ਦੇਸ਼ 'ਚ ਨਵੇਂ ਮਾਮਲਿਆਂ ਦੇ ਅੰਕੜਾ ਇਕ ਵਾਰ ਫਿਰ ਤਿੰਨ ਹਜ਼ਾਰ ਨੂੰ ਪਾਰ ਕਰ ਗਿਆ। ਦੇਸ਼ 'ਚ ਹੁਣ ਤਕ 70 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਸਾਹਮਣੇ ਆਏ ਤੇ 2,200 ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਤਕ 22 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਮੰਦ ਵੀ ਹੋਏ ਹਨ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 4,213 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ 67,152 ਹੋ ਗਈ ਹੈ। ਇਸ ਦੌਰਾਨ 97 ਲੋਕਾਂ ਦੀ ਮੌਤ ਹੋਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 2,206 ਹੋ ਗਈ ਹੈ। ਇਨ੍ਹਾਂ ਅੰਕੜਿਆਂ 'ਚ ਐਤਵਾਰ ਸਵੇਰੇ ਤੋਂ ਸੋਮਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸਾਹਮਣੇ ਹਨ। 

ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ 3,293 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦਾ ਅੰਕੜਾ 70,480 'ਤੇ ਪੁੱਜ ਗਿਆ ਹੈ। ਇਸ ਮਹਾਮਾਰੀ ਨਾਲ ਦੇਸ਼ 'ਚ ਹੁਣ ਤਕ 2,117 ਲੋਕਾਂ ਦੀ ਮੌਤ ਹੋਈ ਹੈ। ਸੋਮਵਾਰ ਨੂੰ 78 ਲੋਕਾਂ ਦੀ ਜਾਨ ਗਈ, ਜਿਸ 'ਚ ਮਹਾਰਾਸ਼ਟਰ 'ਚ 36, ਗੁਜਰਾਤ 'ਚ 20, ਤਾਮਿਲਨਾਡੂ 'ਚ ਛੇ, ਰਾਜਸਥਾਨ 'ਚ ਦੋ ਤੇ ਪੰਜਾਬ, ਹਰਿਆਣਾ ਤੇ ਜੰਮੂ-ਕਸ਼ਮੀਰ 'ਚ ਇਕ-ਇਕ ਮੌਤ ਸ਼ਾਮਲ ਹੈ।

ਭਾਰਤ 'ਚ ਹੁਣ ਤਕ 2009 ਮੌਤਾਂ

ਮਹਾਰਾਸ਼ਟਰ 'ਚ 20 ਹਜ਼ਾਰ ਦੇ ਪਾਰ ਪੁੱਜੇ ਕੋਰੋਨਾ ਪੀੜਤ

ਨਵੀਂ ਦਿੱਲੀ , ਮਈ 2020 -(ਏਜੰਸੀ)- ਭਾਰਤ ਵਿਚ ਜਿਥੇ ਕੇ ਸਭ ਤੋਂ ਜਾਂਦੇ ਲੋਕ ਕੋਰੋਨਾ ਵਾਇਰਸ ਨਾਲ ਭਰ ਬਾਬਤ ਹਨ ਉਹ ਹੈ ਮਹਾਰਾਸ਼ਟਰ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡਾਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ। ਸ਼ਨਿਚਰਵਾਰ ਨੂੰ ਲਗਾਤਾਰ ਚੌਥੇ ਦਿਨ ਇਕ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਦੇਸ਼ 'ਚ ਹੁਣ ਤਕ ਇਸ ਮਹਾਮਾਰੀ ਨਾਲ ਦੋ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ 94 ਲੋਕਾਂ ਦੀ ਜਾਨ ਗਈ ਤੇ ਢਾਈ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ।

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 95 ਲੋਕਾਂ ਦੀ ਮੌਤ ਹੋ ਗਈ ਹੈ ਤੇ 3,320 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 1,981 ਤੇ ਇਨਫੈਕਟਿਡਾਂ ਦੀ ਗਿਣਤੀ 59,662 ਹੋ ਗਈ ਹੈ। ਜਦਕਿ 17,846 ਲੋਕ ਹਾਲੇ ਤਕ ਪੂਰੀ ਤਰ੍ਹਾਂ ਸਿਹਤਮੰਦ ਵੀ ਹੋਏ ਹਨ ਪਰ ਇਸ ਅੰਕੜੇ 'ਚ ਸ਼ੁੱਕਰਵਾਰ ਸਵੇਰੇ ਤੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬੇ ਤੇ ਕੇਂਦਰ ਸ਼ਾਸਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਕੋਰੋਨਾ ਮਾਹਮਾਰੀ ਨਾਲ ਇਨਫੈਕਸ਼ਨ ਦੇ 2,729 ਨਵੇਂ ਮਾਮਲੇ ਸਾਹਮਣੇ ਆਏ ਤੇ ਕੁਲ ਗਿਣਤੀ 62,476 'ਤੇ ਪੁੱਜ ਗਈ। ਜਦਕਿ, ਹੁਣ ਤਕ 2,009 ਲੋਕਾਂ ਦੀ ਇਸ ਨਾਲ ਜਾਨ ਵੀ ਜਾ ਚੁੱਕੀ ਹੈ। ਸ਼ਨਿਚਰਵਾਰ ਨੂੰ ਦੇਸ਼ 'ਚ ਕੁਲ 94 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 48, ਗੁਜਰਾਤ 'ਚ 23, ਬੰਗਾਲ 'ਚ 11, ਆਂਧਰ ਪ੍ਰਦੇਸ਼ ਤੇ ਤਾਮਿਲਨਾਡੂ 'ਚ ਚਾਰ-ਚਾਰ ਤੇ ਪੰਜਾਬ ਤੇ ਮੱਧ ਪ੍ਰਦੇਸ਼ 'ਚ ਦੋ-ਦੋ ਮੌਤਾਂ ਸ਼ਾਮਲ ਹਨ। ਗੁਜਰਾਤ 'ਚ ਜੋ 23 ਮੌਤਾਂ ਹੋਈਆਂ ਹਨ, ਉਨ੍ਹਾਂ ਵਿਚੋਂ 20 ਸਿਰਫ ਅਹਿਮਦਾਬਾਦ 'ਚ ਹੋਈਆਂ ਹਨ।

ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਚੌਥੇ ਦਿਨ ਹਜ਼ਾਰ ਤੋਂ ਜ਼ਿਆਦਾ ਮਾਮਲੇ

ਮਹਾਰਾਸ਼ਟਰ 'ਚ ਲਗਾਤਾਰ ਚੌਥੇ ਦਿਨ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਸ਼ਨਿਚਰਵਾਰ ਨੂੰ ਮਿਲੇ 1,165 ਨਵੇਂ ਕੇਸਾਂ ਨਾਲ ਹੀ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ 20,228 ਹੋ ਗਈ ਹੈ। ਸੂਬੇ 'ਚ ਮਰਨ ਵਾਲਿਆਂ ਦਾ ਅੰਕੜਾ ਵੀ 779 ਹੋ ਗਿਆ ਹੈ।

ਦਿੱਲੀ 'ਚ 224 ਨਵੇਂ ਮਾਮਲੇ

ਕੌਮੀ ਰਾਜਧਾਨੀ ਦਿੱਲੀ 'ਚ 224 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਫੈਕਟਿਡਾਂ ਦੀ ਗਿਣਤੀ 6,542 ਹੋ ਗਈ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਰਾਜਧਾਨੀ 'ਚ ਲਗਾਤਾਰ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਉਸ ਦੀ ਤੁਲਨਾ 'ਚ ਸ਼ਨਿਚਰਵਾਰ ਨੂੰ ਘੱਟ ਕੇਸ ਮਿਲੇ, ਜੋ ਰਾਹਤ ਦੀ ਗੱਲ ਹੈ।

ਗੁਜਰਾਤ ਦੇ ਸ਼ਹਿਰ ਅਹਿਮਦਾਬਾਦ 'ਚ ਹਾਲਾਤ ਚਿੰਤਾਜਨਕ

ਗੁਜਰਾਤ 'ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਜ਼ਿਆਦਾਤਰ ਮਾਮਲੇ ਰਾਜਧਾਨੀ ਅਹਿਮਦਾਬਾਦ 'ਚ ਹੀ ਮਿਲ ਰਹੇ ਹਨ। ਸ਼ਨਿਚਰਵਾਰ ਨੂੰ ਸੂਬੇ 'ਚ 394 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਅਹਿਮਦਾਬਾਦ 'ਚ ਹੀ 380 ਮਾਮਲੇ ਸਨ। ਕੁਲ ਇਨਫੈਕਟਿਡਾਂ ਦੀ ਦੋ ਤਿਹਾਈ ਗਿਣਤੀ ਗਿਣਤੀ ਅਹਿਮਦਾਬਾਦ 'ਚ ਹੀ ਹੈ। ਹੁਣ ਤਕ ਸੂਬੇ 'ਚ 7,797 ਲੋਕ ਇਨਫੈਕਟਿਡ ਹੋਏ ਹਨ, ਜਿਸ 'ਚ ਅਹਿਮਦਾਬਾਦ 'ਚ ਹੀ 5,540 ਮਾਮਲੇ ਹਨ।

ਤਾਮਿਲਨਾਡੂ 

ਪਿਛਲੇ ਕੁਝ ਦਿਨਾਂ ਤੋਂ ਤਾਮਿਲਨਾਡੂ 'ਚ ਨਵੇਂ ਮਾਮਲਿਆਂ 'ਚ ਜੋ ਤੇਜ਼ੀ ਆਈ ਹੈ ਉਹ ਬਣੀ ਹੋਈ ਹੈ। ਸੂਬੇ 'ਚ ਹੋਰ 526 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 6,535 ਹੋ ਗਈ ਹੈ।

ਜੇ ਅਸੀਂ ਸਿਰਫ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਤੇ ਦਿੱਲੀ ਦੀ ਗੱਲ ਕਰੀਏ ਤਾਂ ਨਵੇਂ ਮਾਮਲਿਆਂ 'ਚ 80 ਫ਼ੀਸਦੀ ਤੋਂ ਜ਼ਿਆਦਾ ਮਾਮਲੇ ਸਿਰਫ ਇਨ੍ਹਾਂ ਚਾਰ ਸੂਬਿਆਂ 'ਚੋਂ ਮਿਲੇ ਹਨ। ਜੇ ਕੁਲ ਇਨਫੈਕਟਿਡਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਇਨ੍ਹਾਂ ਚਾਰ ਸੂਬਿਆਂ 'ਚ 65 ਤੋਂ ਜ਼ਿਆਦਾ ਮਾਮਲੇ ਹਨ।

ਬੰਗਾਲ 

ਬੰਗਾਲ 'ਚ ਕੋਰੋਨਾ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹੁਣ ਤਕ 99 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ 108 ਪਾਜ਼ੇਟਿਵ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 1,786 ਹੋ ਗਈ ਹੈ। ਓਡੀਸ਼ਾ 'ਚ ਵੀ 24 ਨਵੇਂ ਮਾਮਲੇ ਹਨ ਤੇ ਅੰਕੜਾ 294 'ਤੇ ਪੁੱਜ ਗਿਆ ਹੈ।

ਆਂਧਰ ਪ੍ਰਦੇਸ਼ ਤੇ ਕਰਟਨਾਕ 'ਚ ਵੀ ਵਧੇ ਕੇਸ

ਆਂਧਰ ਪ੍ਰਦੇਸ਼ ਤੇ ਕਰਨਾਟਕ 'ਚ ਵੀ ਮਾਮਲੇ ਵਧ ਰਹੇ ਹਨ ਪਰ ਸਥਿਤੀ ਕਾਬੂ 'ਚ ਨਜ਼ਰ ਆ ਰਹੀ ਹੈ। ਆਂਧਰ ਪ੍ਰਦੇਸ਼ 'ਚ 43 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 1,930 ਹੋ ਗਈ ਹੈ, ਜਦਕਿ 41 ਨਵੇਂ ਕੇਸਾਂ ਨਾਲ ਕਰਨਾਟਕ 'ਚ 794 ਇਨਫੈਕਟਿਡ ਹੋ ਗਏ ਹਨ। ਕੇਰਲ 'ਚ ਵੀ ਜ਼ਰੂਰ ਮਾਮਲੇ ਰੁਕ ਗਏ ਹਨ। ਸਿਰਫ ਦੋ ਨਵੇਂ ਮਾਮਲੇ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ 505 ਹੋ ਗਈ ਹੈ।

ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਸਥਿਤੀ ਖਰਾਬ

 ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਨਵੇਂ ਮਾਮਲਿਆਂ 'ਚ ਕਮੀ ਨਹੀਂ ਆ ਰਹੀ ਹੈ। ਮੱਧ ਪ੍ਰਦੇਸ਼ 'ਚ ਹੋਰ 53 ਨਵੇਂ ਮਰੀਜ਼ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 3,408 ਹੋ ਗਈ ਹੈ, ਜਦਕਿ 76 ਨਵੇਂ ਕੇਸ ਨਾਲ ਰਾਜਸਥਾਨ 'ਚ ਵੀ ਮਰੀਜ਼ਾਂ ਦਾ ਅੰਕੜਾ 3,665 'ਤੇ ਪੁੱਜ ਗਿਆ ਹੈ।

ਪੰਜਾਬ ਅਤੇ ਚੰਡੀਗੜ੍ਹ 

ਇਸੇ ਤਰ੍ਹਾਂ ਪੰਜਾਬ 'ਚ 28, ਚੰਡੀਗੜ੍ਹ 'ਚ 20 ਤੇ ਜੰਮੂ-ਕਸ਼ਮੀਰ 'ਚ 13 ਨਵੇਂ ਕੇਸ ਮਿਲੇ ਹਨ ਤੇ ਇਨ੍ਹਾਂ ਸੂਬਿਆਂ 'ਚ ਇਨਫੈਕਟਿਡਾਂ ਦੀ ਗਿਣਤੀ ਕ੍ਰਮਵਾਰ 1,779, 168 ਤੇ 836 ਹੋ ਗਈ ਹੈ।

ਦੇਸ਼ 'ਚ ਕੋਰੋਨਾ ਨਾਲ 24 ਘੰਟਿਆਂ 'ਚ 103 ਮੌਤਾਂ

 60 ਹਜ਼ਾਰ ਦੇ ਕਰੀਬ ਪੁੱਜਿਆ ਅੰਕੜਾ

 ਮਹਾਰਾਸ਼ਟਰ 'ਚ ਤੀਜੇ ਦਿਨ ਵੀ ਇਕ ਹਜ਼ਾਰ ਤੋਂ ਵੱਧ ਮਾਮਲੇ

ਨਵੀਂ ਦਿੱਲੀ,ਮਈ 2020 -(ਏਜੰਸੀ)-

 ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਢਾਈ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸ਼ੁੱਕਰਵਾਰ ਨੂੰ ਵੀ 2600 ਤੋਂ ਵੱਧ ਨਵੇਂ ਕੇਸ ਮਿਲੇ ਤੇ 80 ਲੋਕਾਂ ਦੀ ਜਾਨ ਚਲੀ ਗਈ। ਇਨਫੈਕਟਿਡ ਦਾ ਅੰਕੜਾ 60 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ ਮਹਾਰਾਸ਼ਟਰ 'ਚ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਮਹਾਰਾਸ਼ਟਰ 'ਚ ਇਕ ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲੇ ਹਨ। ਬੁੱਧਵਾਰ ਤੇ ਵੀਰਵਾਰ ਨੂੰ 1200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 3, 390 ਨਵੇਂ ਮਾਮਲੇ ਮਿਲੇ ਹਨ ਤੇ 103 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਇਨਫੈਕਟਿਡ ਦੀ ਗਿਣਤੀ 56, 342 ਤੇ ਮਰਨ ਵਾਲਿਆਂ ਦੀ ਗਿਣਤੀ 1, 886 ਹੋ ਗਈ ਹੈ। ਹੁਣ ਤਕ ਕਰੀਬ 19 ਹਜ਼ਾਰ ਲੋਕ ਸਿਹਤਮੰਦ ਵੀ ਹੋ ਚੁੱਕੇ ਹਨ। ਪਰ ਇਸ ਅੰਕੜੇ 'ਚ ਵੀਰਵਾਰ ਸਵੇਰ ਤੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਤਕ ਦੀਆਂ ਘਟਨਾਵਾਂ ਸ਼ਾਮਿਲ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਤੋਂ ਮਿਲੀਆਂ ਜਾਣਕਾਰੀਆਂ ਮੁਤਾਬਕ 2,686 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡ ਦੀ ਗਿਣਤੀ 59, 059 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ 1,891 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ 80 ਲੋਕਾਂ ਦੀ ਜਾਨ ਗਈ, ਜਿਸ 'ਚ ਮਹਾਰਾਸ਼ਟਰ 'ਚ 37, ਗੁਜਰਾਤ 'ਚ 24, ਬੰਗਾਲ 'ਚ 9, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ 'ਚ ਤਿੰਨ-ਤਿੰਨ, ਚੰਡੀਗੜ੍ਹ 'ਚ ਦੋ ਤੇ ਰਾਜਸਥਾਨ ਤੇ ਪੰਜਾਬ 'ਚ ਇਕ-ਇਕ ਮੌਤ ਸ਼ਾਮਿਲ ਹੈ।

ਮਹਾਰਾਸ਼ਟਰ 'ਚ ਹੋਰ 1,089 ਨਵੇਂ ਕੇਸ ਮਿਲੇ ਹਨ। ਲਗਾਤਾਰ ਤਿੰਨ ਦਿਨਾਂ ਤੋਂ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਨਫੈਕਟਿਡ ਦੀ ਗਿਣਤੀ 19, 063 ਹੋ ਗਈ ਹੈ। ਹੁਣ ਤਕ 731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ ਦੀ ਧਾਰਾਵੀ ਬਸਤੀ 'ਚ 800 ਤੋਂ ਵੱਧ ਇਨਫੈਕਟਿਡ ਹੋ ਗਏ ਹਨ।

ਤਾਮਿਲਨਾਡੂ 'ਚ ਪਿਛਲੇ ਚਾਰ ਦਿਨਾਂ ਦੇ ਅੰਦਰ ਦੋ ਹਜ਼ਾਰ ਦੇ ਕਰੀਬ ਮਾਮਲੇ ਵਧ ਗਏ ਹਨ। ਸ਼ੁੱਕਰਵਾਰ ਨੂੰ 600 ਨਵੇਂ ਕੇਸ ਮਿਲੇ ਤੇ ਇਨਫੈਕਟਿਡ ਦਾ ਅੰਕੜਾ ਛੇ ਹਜ਼ਾਰ ਨੂੰ ਪਾਰ ਕਰ ਕੇ 6, 009 'ਤੇ ਪਹੁੰਚ ਗਿਆ।

ਗੁਜਰਾਤ 'ਚ ਵੀ ਲਗਾਤਾਰ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 7, 403 ਹੋ ਗਈ ਹੈ। ਸ਼ੁੱਕਰਵਾਰ ਨੂੰ 390 ਨਵੇਂ ਮਾਮਲੇ ਸਾਹਮਣੇ ਆਏ। ਬੰਗਾਲ 'ਚ ਵੀ 130 ਨਵੇਂ ਕੇਸ ਮਿਲੇ ਹਨ ਤੇ 1,678 'ਤੇ ਅੰਕੜਾ ਪਹੁੰਚ ਗਿਆ।

ਯੂਪੀ ਤੇ ਰਾਜਸਥਾਨ 'ਚ ਵੀ ਕੋਰੋਨਾ ਦੇ ਮਾਮਲੇ ਗੱਟ ਨਹੀਂ ਹੋ ਰਹੇ। ਉੱਤਰ ਪ੍ਰਦੇਸ਼ 'ਚ 74 ਤੇ ਰਾਜਸਥਾਨ 'ਚ 64 ਨਵੇਂ ਮਾਮਲੇ ਮਿਲੇ ਹਨ। ਦੋਵਾਂ ਸੂਬਿਆਂ 'ਚ ਲੜੀਵਾਰ 3,145 ਤੇ 3,491 ਇਨਫੈਕਟਿਡ ਮਿਲ ਚੁੱਕੇ ਹਨ। ਮੱਧ ਪ੍ਰਦੇਸ਼ 'ਚ ਵੀ 45 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਦੀ ਗਿਣਤੀ 3,285 ਹੋ ਗਈ ਹੈ। ਓਡੀਸ਼ਾ 'ਚ 52 ਨਵੇਂ ਕੇਸ ਮਿਲੇ ਹਨ, ਜਿਹੜੇ ਸੂਬੇ 'ਚ ਇਕ ਦਿਨ 'ਚ ਹੁਣ ਤਕ ਮਿਲੇ ਨਵੇਂ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਨਫੈਕਟਿਡ ਦਾ ਅੰਕੜਾ 272 'ਤੇ ਪਹੁੰਚ ਗਿਆ ਹੈ। 56 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਦੀ ਗਿਣਤੀ ਪੰਜਾਬ 'ਚ 1,753 ਤੇ 30 ਨਵੇਂ ਕੇਸਾਂ ਨਾਲ ਜੰਮੂ-ਕਸ਼ਮੀਰ 'ਚ 823 ਹੋ ਗਈ ਹੈ। ਬਿਹਾਰ 'ਚ 13 ਤੇ ਹਰਿਆਣਾ 'ਚ 20 ਨਵੇਂ ਕੇਸ ਮਿਲੇ ਹਨ। ਬਿਹਾਰ 'ਚ ਇਨਫੈਕਟਿਡ ਦੀ ਗਿਣਤੀ 563 ਤੇ ਹਰਿਆਣਾ 'ਚ 643 ਹੋ ਗਈ ਹੈ।

ਰੇਲ ਪੱਟੜੀ ਸਹਾਰੇ ਘਰਾਂ ਨੂੰ ਪਰਤ ਰਹੇ 14 ਮਜ਼ਦੂਰ ਮਾਲਗੱਡੀ ਨੇ ਦਰੜੇ

ਨਵੀਂ ਦਿੱਲੀ , ਮਈ 2020 -(ਏਜੰਸੀ)-ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਕ ਪਾਸੇ ਲਗਾਤਾਰ ਸਾਹਮਣੇ ਆਏ ਨਵੇਂ ਮਾਮਲੇ ਤੇ ਮਰਦੇ ਲੋਕ, ਤਾਂ ਦੂਸਰੇ ਪਾਸੇ ਲਾਕਡਾਊਨ ਕਾਰਨ ਠੱਪ ਪਈ ਅਰਥਵਿਵਸਥਾ। ਇਨ੍ਹਾਂ ਸਭ ਦੇ ਵਿਚਕਾਰ ਸਭ ਤੋਂ ਵੱਧ ਪਰੇਸ਼ਾਨੀ ਝੱਲ ਰਹੇ ਹਨ ਗ਼ਰੀਬ ਤੇ ਮਜ਼ਦੂਰ। ਉਹ ਮਜ਼ਦੂਰ ਜਿਹੜੇ ਕੰਮ ਦੀ ਤਲਾਸ਼ 'ਚ ਘਰੋਂ ਦੂਰ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਘਰ ਜਾਣਾ ਹੈ। ਸਰਕਾਰਾਂ ਹਰ ਸੰਭਵ ਮਦਦ ਕਰ ਰਹੀਆਂ ਹਨ, ਪਰ ਬੇਸਬਰੀ ਵਧਦੀ ਜਾ ਰਹੀ ਹੈ। ਅਜਿਹੇ ਵਿਚ ਕਈ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਹਾਦਸਾ ਵੀਰਵਾਰ ਦੇਰ ਰਾਤ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਹੋਇਆ। ਦੇਰ ਰਾਤ ਆਪਣੇ ਘਰ ਜਾ ਰਹੇ 14 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਇਹ ਰੇਲ ਪੱਟੜੀ ਸਹਾਰੇ ਜਾਲਨਾ ਤੋਂ ਭੁਸਾਵਲ ਜਾ ਰਹੇ ਸਨ। ਔਰੰਗਾਬਾਦ ਨੇੜੇ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਇਨ੍ਹਾਂ ਦੀ ਮੌਤ ਹੋ ਗਈ। ਸਾਰੇ ਮਜ਼ਦੂਰ ਛੱਤੀਸਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਭਾਰਤ ਔਖੇ ਵੇਲੇ ਦੁਨੀਆਂ ਨਾਲ ਖੜ੍ਹਾ -ਨਰਿੰਦਰ ਮੋਦੀ

ਦਿੱਲੀ, ਮਈ 2020 -(ਏਜੰਸੀ)-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਜਿੱਥੇ ਹਰੇਕ ਭਾਰਤੀ ਦੀ ਜ਼ਿੰਦਗੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਉਥੇ ਆਪਣੀਆਂ ਆਲਮੀ ਜ਼ਿੰਮੇਵਾਰੀਆਂ ਵੀ ਬਿਨਾਂ ਕਿਸੇ ਭੇਦਭਾਵ ਦੇ ਨਿਭਾਅ ਰਿਹਾ ਹੈ। ਬੁੱਧ ਪੂਰਨਿਮਾ ਮੌਕੇ ‘ਵੇਸਾਕ ਆਲਮੀ ਸਮਾਗਮ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਅਜਿਹੇ ਔਖੇ ਸਮੇਂ ’ਚ ਦੁਨੀਆਂ ਭਰ ’ਚ ਨਿਸ਼ਕਾਮ ਸੇਵਾ ਕਰਨ ਵਾਲੇ ਸਨਮਾਨ ਦੇ ਹੱਕਦਾਰ ਹਨ।’ ਉਨ੍ਹਾਂ ਕਿਹਾ, ‘ਅੱਜ ਅਸੀਂ ਸਾਰੇ ਮੁਸ਼ਕਿਲ ਹਾਲਾਤ ’ਚੋਂ ਨਿਕਲਣ ਲਈ ਲਗਾਤਾਰ ਡਟੇ ਹੋਏ ਹਾਂ ਤੇ ਮਿਲ ਕੇ ਕੰਮ ਕਰ ਰਹੇ ਹਾਂ। ਭਾਰਤ ਨਿਸ਼ਕਾਮ ਭਾਵ ਨਾਲ ਬਿਨਾਂ ਕੋਈ ਭੇਦਭਾਵ ਕੀਤੇ ਦੇਸ਼ ਤੇ ਦੁਨੀਆਂ ਦੇ ਸੰਕਟ ’ਚ ਘਿਰੇ ਲੋਕਾਂ ਨਾਲ ਖੜ੍ਹਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਭਰ ’ਚ ਉੱਥਲ-ਪੁੱਥਲ ਦੇ ਇਸ ਮਾਹੌਲ ’ਚ ਕਈ ਵਾਰ ਜਦੋਂ ਦੁੱਖ ਤੇ ਨਿਰਾਸ਼ਾ ਦਾ ਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਤਾਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਹੋਰ ਵੀ ਪ੍ਰਸੰਗਿਕ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਇਸ ਸੰਕਟ ਦੇ ਸਮੇਂ ਇੱਕ ਦੂਜੇ ਦੀ ਜਿੰਨੀ ਹੋ ਸਕੇ, ਮਦਦ ਕੀਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬੁੱਧ ਪੂਰਨਿਮਾ ਦਾ ਇਹ ਸਮਾਗਮ ਕਰੋਨਾਵਾਇਰਸ ਮਹਾਮਾਰੀ ਕਾਰਨ ਆਨਲਾਈਨ ਕਰਵਾਇਆ ਗਿਆ ਹੈ।  

ਵਿਆਹ 'ਚ 50 ਤੇ ਸਸਕਾਰ 'ਚ 20 ਤੋਂ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ

 ਕੰਪਨੀਆਂ 'ਚ ਸਟਾਫ ਨੂੰ ਵੱਖ-ਵੱਖ ਸਮੇਂ ਲੰਚ ਬ੍ਰੇਕ ਦੇਣਾ ਹੋਵੇਗਾ 

 ਗ੍ਰਹਿ ਮੰਤਰਾਲਾ  ਵਲੋਂ ਕਈ ਨਵੇਂ ਹੁਕਮ

ਨਵੀਂ ਦਿੱਲੀ , ਮਈ 2020 -(ਏਜੰਸੀ)

ਕੋਰੋਨਾ ਵਾਇਰਸ ਨਾਲ ਨਿਪਟਣ ਤੇ ਲਾਕਡਾਊਨ ਦੀ ਸਥਿਤੀ ਵਿਚ ਸੁਧਾਰ ਲਈ ਮੰਗਲਵਾਰ ਨੂੰ ਸਿਹਤ ਤੇ ਗ੍ਰਹਿ ਮੰਤਰਾਲੇ ਦੀ ਸੰਯੁਕਤ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ਵਿਆਹ ਜਾਂ ਮਰਗ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਤੈਅ ਕੀਤੀ ਗਈ ਹੈ। ਵਿਆਹ ਵਿਚ 50 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਦੇ ਹਨ ਜਦਕਿ ਅੰਤਿਮ ਯਾਤਰਾ ਵਿਚ 20 ਤੋਂ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ ਹੋਵੇਗੀ। ਅਜਿਹੇ ਮੌਕੇ ਸਰੀਰਕ ਦੂਰੀ ਦੇ ਨਿਯਮ ਦਾ ਪਾਲਨ ਕਰਨਾ ਹੋਵੇਗਾ। ਫੇਸ ਮਾਸਕ ਵੀ ਜ਼ਰੂਰੀ ਹੈ  

  ਵਿਦੇਸ਼ 'ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਦਾ ਕੰਮ ਸ਼ੁਰੂ  

ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਦੇਸ਼ ਵਾਪਸੀ 7 ਮਈ ਤੋਂ ਪੜਾਅਵਾਰ ਤਰੀਕੇ ਨਾਲ ਸ਼ੁਰੂ ਹੋਵੇਗੀ। ਲੋਕਾਂ ਨੂੰ ਵਾਪਸ ਲਿਆਉਣ ਲਈ ਸਟੈਂਡਰਰ ਆਪਰੇਟਿੰਗ ਪ੍ਰੋਟੋਕਾਲ ਨੂੰ ਵੀ ਤਿਆਰ ਕਰ ਲਿਆ ਗਿਆ ਹੈ। ਇਸ ਕੰਮ ਵਿਚ ਭਾਰਤ ਸਰਕਾਰ ਜਹਾਜ਼ ਸੇਵਾ ਤੋਂ ਇਲਾਵਾ ਜਲ-ਸੈਨਾ ਦੀ ਵੀ ਸਹਾਇਤਾ ਲਵੇਗੀ।

ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ 62 ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾਈਆਂ

ਉਨ੍ਹਾਂ ਨੇ ਦੱਸਿਆ ਕਿ ਦੂਜੇ ਸੂਬਿਆਂ ਵਿਚ ਫਸੇ ਪਰਵਾਸੀ ਮਜ਼ਦੂਰਾਂ ਤੇ ਹੋਰ ਲੋਕਾਂ ਲਈ ਹੁਣ ਤਕ ਰੇਲਵੇ ਨੇ 62 ਸ਼੍ਰਮਿਕ ਸਪੈਸ਼ਲ ਟਰੇਨਾਂ ਦਾ ਚਲਾਈਆਂ ਹਨ। ਮੰਗਲਵਾਰ ਨੂੰ 13 ਹੋਰ ਟਰੇਨਾਂ ਚਲਾਈਆਂ ਗਈਆਂ।

ਕੰਪਨੀਆਂ ਲਈ ਕਈ ਨਵੇਂ ਨਿਯਮ 

ਉਨ੍ਹਾਂ ਨੇ ਕਿਹਾ ਕਿ ਦਫਤਰਾਂ ਵਿਚ ਹੈਂਡਵਾਸ਼, ਸੈਨੇਟਾਈਜ਼ਰ ਤੇ ਸਾਫ-ਸਫਾਈ ਦਾ ਹੋਣਾ ਜ਼ਰੂਰੀ ਹੈ। ਕੰਮ ਦੌਰਾਨ ਸਾਰੇ ਮੁਲਾਜ਼ਮ ਫੇਸ ਮਾਸਕ ਲਗਾਉਣੇ ਜ਼ਰੂਰੀ ਹਨ। ਆਫਿਸ ਵਿਚ ਵੀ ਸਰੀਰਕ ਦੂਰੀ ਦਾ ਪਾਲਣ ਹੋਣਾ ਚਾਹੀਦਾ ਹੈ। ਸਟਾਫ ਨੂੰ ਵੱਖ-ਵੱਖ ਸਮੇਂ ਲੰਚ ਬ੍ਰੇਕ ਦੇਣਾ ਹੋਵੇਗਾ, ਜਿਸ ਨਾਲ ਉਨ੍ਹਾਂ ਵਿਚ ਦੂਰੀ ਬਣੀ ਰਹੇ। ਸਾਰੇ ਮੁਲਾਜ਼ਮਾਂ ਦਾ ਆਰੋਗਯ ਸੇਤੂ ਐਪ 'ਤੇ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੈ। ਆਫਿਸ ਤੇ ਆਵਾਜਾਈ ਵਾਹਨ ਨੂੰ ਲਗਾਤਾਰ ਸੈਨੇਟਾਈਜ਼ ਵੀ ਕਰਵਾਉਣਾ ਹੋਵੇਗਾ

ਜਨਧਨ ਖਾਤਾਧਾਰੀ ਔਰਤਾਂ ਨੂੰ ਸੋਮਵਾਰ ਤੋਂ ਮਿਲੇਗੀ 500 ਰੁਪਏ ਦੀ ਦੂਜੀ ਕਿਸ਼ਤ

ਨਵੀਂ ਦਿੱਲੀ,ਮਈ 2020- (ਏਜੰਸੀ)- ਜਨ ਧਨ ਖਾਤਾ ਧਾਰਕਾਂ ਨੂੰ ਐਲਾਨ ਦੇ ਅਨੁਸਾਰ ਸੋਮਵਾਰ ਤੋਂ 500 ਰੁਪਏ ਦੀ ਦੂਜੀ ਕਿਸ਼ਤ ਮਿਲਣੀ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਦਾ ਐਲਾਨ ਮਾਰਚ ਵਿੱਚ ਕੀਤਾ ਸੀ। ਕੋਵਿਡ -19 ਸੰਕਟ ਕਾਰਨ ਸਰਕਾਰ ਨੇ 26 ਮਾਰਚ ਨੂੰ ਕਿਹਾ ਸੀ ਕਿ ਅਪਰੈਲ ਤੋਂ ਅਗਲੇ ਤਿੰਨ ਮਹੀਨਿਆਂ ਲਈ ਔਰਤਾਂ ਦੇ ਜਨ ਧਨ ਖਾਤਿਆਂ ਵਿੱਚ 500 ਰੁਪਏ ਪਾਏ ਜਾਣਗੇ।”ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਮਈ ਮਹੀਨੇ ਦੀ 500 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਕੀਤੀ ਗਈ ਸੀ।  

ਭਾਰਤ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 1223 

ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ ਹੋਈ 37776 

ਨਵੀਂ ਦਿੱਲੀ ,ਮਈ 2020 -(ਏਜੰਸੀ)-ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੁਆਰਾ ਸ਼ਨਿਚਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਭਾਰਤ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 37776 ਹੋ ਗਈ ਹੈ। ਇਨ੍ਹਾਂ ਵਿਚ 26535 ਸਰਗਰਮ ਮਾਮਲੇ ਹਨ। ਮੰਤਰਾਲੇ ਨੇ ਕੋਰੋਨਾ ਵਾਇਰਸ ਨਾਲ ਹੁਣ ਤਕ 1223 ਲੋਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ। ਉੱਥੇ, ਦੱਸਿਆ ਗਿਆ ਕਿ ਹੁਣ ਤਕ 10018 ਲੋਕ ਠੀਕ ਹੋ ਚੁੱਕੇ ਹਨ। ਖੇਤੀ ਖੇਤਰ ਵਿਚ ਜ਼ਰੂਰੀ ਮੁੱਦਿਆਂ ਤੇ ਸੁਧਾਰਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਮੀਟਿੰਗ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਸਨ  

ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਮਹਾਰਾਸ਼ਟਰ ਸਭ ਤੋਂ ਅੱਗੇ

 ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ

ਨਵੀਂ ਦਿੱਲੀ , ਮਈ 2020 -(ਏਜੰਸੀ)-ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਮਹਾਰਾਸ਼ਟਰ 'ਚ ਹਰ ਰੋਜ਼ ਇਨਫੈਕਟਿਡਾਂ ਦੀ ਗਿਣਤੀ ਖ਼ਤਰਨਾਕ ਪੱਧਰ 'ਤੇ ਪੁੱਜਦੀ ਜਾ ਰਹੀ ਹੈ। ਵੀਰਵਾਰ ਨੂੰ ਇਥੇ 583 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 10,498 ਹੋ ਗਈ। ਸੂਬਿਆਂ ਤੋਂ ਮਿਲੇ ਅੰਕੜਿਆਂ ਮੁਤਾਬਕ, ਪੂਰੇ ਦੇਸ਼ 'ਚ ਵੀ 1,800 ਤੋਂ ਜ਼ਿਆਦਾ ਮਾਮਲਿਆਂ ਨਾਲ ਹੁਣ ਤਕ ਪਾਜ਼ੇਟਿਵ ਪਾਏ ਗਏ ਕੁਲ ਮਰੀਜ਼ਾਂ ਦੀ ਗਿਣਤੀ 34,600 ਨੂੰ ਪਾਰ ਕਰ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵੀ 1,137 'ਤੇ ਪੁੱਜ ਗਈ ਹੈ।

ਹੁਣ ਤਕ 8,369 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਪੂਰੇ ਦੇਸ਼ 'ਚ ਇਨਫੈਕਟਿਡਾਂ ਦੀ ਅੰਕੜਾ 33,610 ਤੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ 1,075 ਹੈ। ਅੰਕੜਿਆਂ 'ਚ ਇਹ ਫਰਕ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਕਾਰਨ ਆਉਂਦਾ ਹੈ। ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਇਕੱਠੇ ਕਰਦੀਆਂ ਹਨ। ਵੀਰਵਾਰ ਨੂੰ ਸਭ ਤੋਂ ਚਿੰਤਾਜਨਕ ਅੰਕੜੇ ਮਹਾਰਾਸ਼ਟਰ ਤੋਂ ਸਾਹਮਣੇ ਆਏ। ਇਥੇ 10 ਹਜ਼ਾਰ ਤੋਂ ਜ਼ਿਆਦਾ ਲੋਕ ਹੁਣ ਤਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਮਰਨ ਵਾਲਿਆਂ ਦਾ ਅੰਕੜਾ ਵੀ 459 'ਤੇ ਪੁੱਜ ਗਿਆ ਹੈ, ਜੋ ਪੂਰੇ ਦੇਸ਼ 'ਚ ਕੁਲ ਮਿ੍ਤਕਾਂ ਦੇ ਲਗਪਗ ਅੱਧੇ ਦੇ ਬਰਾਬਰ ਹੈ। ਮਹਾਰਾਸ਼ਟਰ 'ਚ ਇਕੱਲੇ ਮੁੰਬਈ ਵਿਚ ਹੀ 7,061 ਮਰੀਜ਼ ਮਿਲ ਚੁੱਕੇ ਹਨ ਤੇ 290 ਲੋਕ ਜਾਨ ਗੁਆ ਚੁੱਕੇ ਹਨ।

ਚਿੰਤਾ ਦੀ ਗੱਲ ਇਹ ਵੀ ਹੈ ਕਿ ਇਥੋਂ ਦੇ ਝੁੱਗੀ ਝੌਂਪੜੀ ਵਾਲੇ ਇਲਾਕੇ ਧਾਰਾਵੀ 'ਚ ਵੀ ਹੁਣ ਤਕ 369 ਲੋਕਾਂ ਦੇ ਇਨਫੈਕਟਿਡ ਹੋਣ ਪੁਸ਼ਟੀ ਹੋ ਚੁੱਕੀ ਹੈ। ਇਥੇ ਮਾਲੇਗਾਂਓ ਵੀ ਨਵਾਂ ਹਾਟਸਪਾਟ ਬਣ ਕੇ ਸਾਹਮਣੇ ਆ ਰਿਹਾ ਹੈ। ਮਾਲੇਗਾਓਂ 'ਚ 20 ਦਿਨ ਪਹਿਲਾਂ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਤੇ ਅੱਜ ਇਥੇ ਇਨਫੈਕਟਿਡਾਂ ਦੀ ਗਿਣਤੀ 170 'ਤੇ ਪੁੱਜ ਚੁੱਕੀ ਹੈ। ਇਨ੍ਹਾਂ ਵਿਚ 17 ਪੁਲਿਸ ਮੁਲਾਜ਼ਮ ਤੇ 23 ਐੱਸਆਰਪੀਐੱਫ ਦੇ ਜਵਾਨ ਸ਼ਾਮਲ ਹਨ। ਇਥੋਂ ਤਕ 12 ਲੋਕ ਜਾਨ ਗੁਆ ਚੁੱਕੇ ਹਨ। ਗੁਜਰਾਤ 'ਚ ਵੀ ਸਥਿਤੀ 'ਚ ਸੁਧਾਰ ਹੁੰਦਾ ਨਹੀਂ ਦਿਸ ਰਿਹਾ ਹੈ। ਵੀਰਵਾਰ ਨੂੰ 313 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦਾ ਕੁਲ ਅੰਕੜਾ 4,395 'ਤੇ ਪੁੱਜ ਗਿਆ ਹੈ।

ਰਾਜਸਥਾਨ 'ਚ 100 ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਹੁਣ ਤਕ ਕੁਲ 2,556 ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਮੱਧ ਪ੍ਰਦੇਸ਼ 'ਚ ਇਨਫੈਕਟਿਡਾਂ ਦਾ ਅੰਕੜਾ 2,560 'ਤੇ ਪੁੱਜ ਗਿਆ ਹੈ। ਤਾਮਿਲਨਾਡੂ 'ਚ ਰਿਕਾਰਡ 161 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਕੁਲ ਗਿਣਤੀ 2,323 ਹੋ ਗਈ ਹੈ। ਉੱਤਰ ਪ੍ਰਦੇਸ਼ 'ਚ ਵੀ 70 ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 2,200 ਨੂੰ ਪਾਰ ਕਰ ਗਈ ਹੈ। ਇਸ ਵਿਚਾਲੇ ਪੰਜਾਬ 'ਚ ਵੀ ਹਾਲਾਤ ਚਿੰਤਾਜਨਕ ਹੁੰਦੇ ਦਿਸ ਰਹੇ ਹਨ। ਇਥੇ ਵੀਰਵਾਰ ਨੂੰ ਕਰੀਬ 90 ਨਵੇਂ ਮਰੀਜ਼ ਮਿਲੇ ਹਨ। ਹੁਣ ਤਕ 488 ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ।

'84 ਦੰਗਿਆਂ ਦੇ ਦੋਸ਼ੀ ਦੀ ਪੈਰੋਲ ਲਈ ਸੁਪਰੀਮ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ

 

ਨਵੀਂ ਦਿੱਲੀ, ਮਈ 2020 -(ਏਜੰਸੀ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਅਰਜ਼ੀ 'ਤੇ ਸੀਬੀਆਈ ਤੋਂ ਜਵਾਬ ਮੰਗਿਆ। ਉਹ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਅੱਠ ਹਫ਼ਤਿਆਂ ਲਈ ਅੰਤਿ੍ਮ ਜ਼ਮਾਨਤ ਜਾਂ ਪੈਰੋਲ ਦੇਣ ਦੀ ਮੰਗ ਕੀਤੀ ਹੈ। ਖੋਖਰ ਅਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ 17 ਦਸੰਬਰ, 2018 ਨੂੰ ਦਿੱਲੀ ਹਾਈ ਕੋਰਟ ਵੱਲੋਂ ਇਸ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਪਿੱਛੋਂ ਤਿਹਾੜ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਚੀਫ ਜਸਟਿਸ ਐੱਸ ਏ ਬੋਬਡੇ ਅਤੇ ਜੱਜ ਅਨਿਰੁਧ ਬੋਸ ਦੀ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਕੀਤੀ। ਖੋਖਰ ਦੇ ਵਕੀਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਜੇਲ੍ਹਾਂ ਵਿਚ ਭੀੜਭਾੜ ਘੱਟ ਕਰਨ ਦੀ ਲੋੜ ਹੈ। ਅਦਾਲਤ ਖ਼ੁਦ ਹੀ ਇਹ ਸੁਝਾਅ ਸਰਕਾਰ ਨੂੰ ਦੇ ਚੁੱਕੀ ਹੈ।

ਇਸ 'ਤੇ ਬੈਂਚ ਨੇ ਸੀਬੀਆਈ ਦਾ ਪ੍ਰਤੀਨਿਧਤਵ ਕਰ ਰਹੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਜਵਾਬ ਦਾਖ਼ਲ ਕਰਨ ਨੂੰ ਕਿਹਾ। ਖੋਖਰ ਨੂੰ ਪਹਿਲੇ 15 ਜਨਵਰੀ ਨੂੰ ਸਰਬਉੱਚ ਅਦਾਲਤ ਨੇ ਉਸ ਦੇ ਪਿਤਾ ਦੀ ਮੌਤ ਪਿੱਛੋਂ ਚਾਰ ਹਫ਼ਤੇ ਦੀ ਪੈਰੋਲ ਦਿੱਤੀ ਸੀ। ਸੀਨੀਅਰ ਵਕੀਲ ਐੱਚ ਐੱਸ ਫੁਲਕਾ ਜੋ ਦੰਗਾ ਪੀੜਤਾਂ ਦਾ ਪ੍ਰਤੀਨਿਧਤਵ ਕਰਦੇ ਹਨ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ।ਪਟੀਸ਼ਨਕਰਤਾ ਨੇ ਕਿਹਾ ਕਿ ਉਹ 65 ਸਾਲ ਤੋਂ ਜ਼ਿਆਦਾ ਉਮਰ ਦਾ ਸੀਨੀਅਰ ਨਾਗਰਿਕ ਅਤੇ ਸ਼ੂਗਰ, ਬਲੱਡ ਪ੍ਰਰੈੱਸ਼ਰ ਅਤੇ ਜੋੜਾਂ ਦੇ ਦਰਦ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ।

ਉਹ ਛੇ ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ 'ਚ ਬੰਦ ਹੈ। ਉਸ ਨੇ ਆਪਣੀ ਦਲੀਲ ਵਿਚ ਕਿਹਾ ਕਿ ਉਸ ਨੂੰ ਪੈਰੋਲ ਤੋਂ ਵੰਚਿਤ ਕਰ ਦਿੱਤਾ ਗਿਆ ਹੈ ਜੋ ਕੋਵਿਡ-19 ਮਹਾਮਾਰੀ ਕਾਰਨ ਸੈਂਕੜੇ ਕੈਦੀਆਂ ਨੂੰ ਉਦਾਰਤਾਪੂਰਵਕ ਦਿੱਤੀ ਗਈ ਹੈ। ਇਸ ਨਾਲ ਉਸ ਦੀ ਜ਼ਿੰਦਗੀ ਖ਼ਤਰੇ 'ਚ ਪੈ ਗਈ ਹੈ।

ਗ੍ਰਹਿ ਮੰਤਰਾਲੇ ਵਲੋਂ ਹੁਕਮ ਜਾਰੀ

(ਫੋਟੋ:-ਗ੍ਰਹਿ ਮੰਤਰਾਲੇ ਵਲੋਂ ਹੁਕਮ ਦੀ ਚਿੱਠੀ)

ਲਾਕਡਾਊਨ 'ਚ ਫਸੇ ਲੋਕ ਹੁਣ ਆਪਣੇ ਘਰ ਪਰਤ ਸਕਣਗੇ, ਹਦਾਇਤਾਂ ਜਾਰੀ

ਨਵੀਂ ਦਿੱਲੀ, ਅਪ੍ਰੈਲ 2020 -(ਏਜੰਸੀ ) - ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਆਦਿ ਦੀ ਆਵਾਜਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਸੂਬੇ ਆਪਣੇ ਰਾਜ 'ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ 'ਚ ਭੇਜਣ ਅਤੇ ਦੂਜੀਆਂ ਥਾਵਾਂ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਇਕ ਮਾਨਕ ਪ੍ਰੋਟੋਕਾਲ ਤਿਆਰ ਕਰਨ। ਭਾਵ, ਹੁਣ ਹਰ ਰਾਜ ਦੂਜੇ ਰਾਜਾਂ 'ਚੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆ ਸਕੇਗਾ ਅਤੇ ਆਪਣੇ ਰਾਜ 'ਚ ਫਸੇ ਦੂਜੇ ਰਾਜਾਂ ਦੇ ਨਾਗਰਿਕਾਂ ਨੂੰ ਉੱਥੇ ਭੇਜ ਸਕੇਗਾ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਹ ਲੋਕ ਕੁਝ ਸ਼ਰਤਾਂ ਨਾਲ ਹੁਣ ਆਪਣੇ ਘਰ ਜਾ ਸਕਣਗੇ। ਇਸ ਲਈ ਰਾਜ ਸਰਕਾਰਾਂ ਉਨ੍ਹਾਂ ਦੀਆਂ ਬੱਸਾਂ ਦਾ ਪ੍ਰਬੰਧ ਕਰਵਾਉਣਗੀਆਂ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਰਾਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਰਾਜ 'ਚ ਲੋਕਾਂ ਨੂੰ ਵਾਪਸ ਬੁਲਾਉਣ ਅਤੇ ਉਨ੍ਹਾਂ ਨੂੰ ਭੇਜਣ ਲਈ ਨੋਡਲ ਅਥਾਰਟੀ ਅਤੇ ਨਿਯਮ ਬਣਾਉਣ। ਇਹ ਨੋਡਲ ਅਥਾਰਟੀ ਆਪਣੇ ਰਾਜਾਂ 'ਚ ਫਸੇ ਲੋਕਾਂ ਦੀ ਰਜਿਸਟੇਰਸ਼ਨ ਵੀ ਕਰੇਗੀ। ਗ੍ਰਹਿ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਅਨੁਸਾਰ, ਜੇਕਰ ਕਿਸੇ ਰਾਜ 'ਚ ਫਸਿਆ ਕੋਈ ਵਿਅਕਤੀ ਦੂਜੇ ਰਾਜ 'ਚ ਜਾਣਾ ਚਾਹੁੰਦਾ ਹੈ ਤਾਂ ਇਸ ਲਈ ਦੋਵੇਂ ਰਾਜਾਂ ਦੀਆਂ ਸਰਕਾਰਾਂ ਆਪਸ 'ਚ ਗੱਲਬਾਤ ਕਰਕੇ ਉੱਚਿਤ ਕਦਮ ਚੁੱਕਣ। ਲੋਕਾਂ ਨੂੰ ਸੜਕ ਦੇ ਰਸਤੇ ਲਿਜਾਇਆ ਜਾਵੇ। ਲੋਕਾਂ ਨੂੰ ਭੇਜਣ ਤੋਂ ਪਹਿਲਾਂ ਸਾਰਿਆਂ ਦੀ ਮੈਡੀਕਲ ਜਾਂਚ ਕੀਤੀ ਜਾਵੇ। ਜੇਕਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਪਾਇਆ ਜਾਂਦਾ ਤਾਂ ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ। 

ਲੋਕ ਡਾਊਨ ਦੌਰਾਨ ਕੈਂਸਲ ਫਲਾਈਟ ਟਿਕਟਾਂ ਦਾ ਰਿਫੰਡ ਨਹੀਂ ਦਿੱਤਾ, ਸੁਪਰੀਮ ਕੋਰਟ ਨੇ ਡੀਜੀਸੀਏ ਕੇਂਦਰ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ ,ਅਪ੍ਰੈਲ 2020 -(ਏਜੰਸੀ)-

 ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੇਸ਼ 'ਚ 3 ਮਈ ਤਕ ਲਾਕਡਾਊਨ ਹੈ। ਇਹ ਲਾਕਡਾਊਨ ਦਾ ਦੂਸਰਾ ਦਹਾਕਾ ਹੈ ਜਿਸ 'ਚ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਹੈ। ਇਸ ਦੌਰਾਨ ਕੈਂਸਲ ਹੋਈਆਂ ਟਿਕਟਾਂ ਦਾ ਰਿਫੰਡ ਗਾਹਕਾਂ ਨੂੰ ਨਹੀਂ ਦੇਣ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੇ ਡੀਜੀਸੀਏ ਨੂੰ ਨੋਟਿਸ ਜਾਕੀ ਕੀਤਾ ਹੈ। ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਲਾਕਡਾਊਨ ਦੇ ਕਾਰਨ ਜਿੰਨ੍ਹਾਂ ਯਾਤਰੀਆਂ ਨੇ ਫਲਾਈਟ ਦੀ ਟਿਕਟ ਕੈਂਸਲ ਕੀਤੀ ਹੈ ਉਨ੍ਹਾਂ ਨੂੰ ਏਅਰਲਾਇੰਸ ਪੂਰੇ ਪੈਸਿਆਂ ਦਾ ਰਿਫੰਡ ਕਰੇ।

 

ਦਰਅਸਲ, ਕੇਂਦਰ ਸਾਰਕਾਰ ਦੁਆਰਾ ਲਾਗੂ ਕੀਤੇ ਗਏ ਲਾਕਡਾਊਨ ਦੇ ਕਾਰਨ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰਨ ਨਾਲ ਹਜ਼ਾਰਾਂ ਯਾਤਰੀਆਂ ਦਾ ਪੈਸਾ ਏਅਰਲਾਇੰਸ ਕੰਪਨੀਆਂ ਦੇ ਕੋਲ ਫਸ ਗਿਆ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਮਲੇ ਦੀ ਸੁਣਵਾਈ 'ਚ ਕੇਂਦਰ ਸਰਕਾਰ ਤੇ ਡੀਜੀਸੀਏ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਏਅਰਲਾਇੰਸ ਦੁਆਰਾ ਕੈਂਸਲ ਕੀਤੀਆਂ ਗਈਆਂ ਟਿਕਟਾਂ ਦਾ ਪੂਰਾ ਪੈਸਾ ਵਾਪਸ ਨਾ ਕਰਨ ਦੀ ਕਾਰਵਾਈ ਨੂੰ ਸਿਵਿਲ ਐਵਿਏਸ਼ਨ ਦੇ ਨਿਯਮਾਂ ਦੀ ਉਲੰਘਣਾ ਐਲਾਨ ਕਰਨ ਦੀ ਬੇਨਤੀ ਕੀਤੀ ਗਈ ਹੈ।

 

ਲਾਕਡਾਊਨ ਵਧਣ 'ਤੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਦੌਰਾਨ ਟਿਕਟ ਦਾ ਪੈਸਾ ਵਾਪਸ ਨਾ ਕਰਕੇ ਯਾਤਰੀਆਂ ਨੂੰ ਕਿਸੇ ਖ਼ਾਸ ਮੌਕੇ 'ਤੇ ਉਡਾਣ ਦਾ ਅਵਸਰ ਦੇਵੇਗੀ। ਏਅਰਲਾਇੰਸ ਟਿਕਟ ਕੈਂਸਲਲੇਸ਼ਨ 'ਤੇ ਵੱਖ-ਵੱਖ ਸਕੀਮਾਂ ਦੇ ਰਹੀ ਸੀ। ਪੈਸਾ ਰਿਫੰਡ ਕਰਨ ਦੀ ਬਜ਼ਾਏ ਕਈ ਏਅਰਲਾਇੰਸ ਅੱਗੇ ਕਿਸੇ ਹੋਰ ਰੂਟ ਦੀ ਟਿਕਟ ਲੈਣ ਦਾ ਆਫ਼ਰ ਦੇ ਰਹੀ ਸੀ। ਨੁਕਸਾਨ ਤੋਂ ਬਚਣ ਲਈ ਏਅਰਲਾਇੰਸ ਨੇ ਇਹ ਕਦਮ ਚੁੱਕੇ ਸੀ।

ਦੇਸ਼ ਵਿਚ ਹੁਣ ਤਕ ਸਾਹਮਣੇ ਆਏ ਕੁੱਲ 27,892 ਮਾਮਲੇ, 872 ਲੋਕਾਂ ਦੀ ਹੋਈ ਮੌਤ

 ਨਵੀਂ ਦਿੱਲੀ , ਅਪ੍ਰੈਲ 2020 -(ਏਜੰਸੀ)- 

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 28 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਕੇ ਲਗਪਗ 900 ਤਕ ਪਹੁੰਚ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਸੋਮਵਾਰ (27 ਅਪ੍ਰੈਲ) ਸਵੇਰੇ 8 ਵਜੇ ਤਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 27,892 ਮਾਮਲੇ ਸਾਹਮਣੇ ਆ ਚੁੱਕੇ ਹਨ।

ਉੱਥੇ ਹੀ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਕੇ 872 ਤਕ ਚਲਾ ਗਿਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਆਏ ਕੁੱਲ 27,892 ਮਾਮਲਿਆਂ 'ਚੋਂ 20,835 ਮਰੀਜ਼ਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਉੱਥੇ ਹੀ 6185 ਮਰੀਜ਼ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ 'ਚ 1396 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ 48 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ।

ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ ਮਾਮਲੇ

ਸਿਹਤ ਮੰਤਰਾਲੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਨਜ਼ਰ ਆਉਂਦਾ ਹੈ। ਇੱਥੇ ਕੋਰੋਨਾ ਦੇ ਹੁਣ ਤਕ ਕੁੱਲ 8068 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ 342 ਤਕ ਪਹੁੰਚ ਗਿਆ ਹੈ। ਹਾਲਾਂਕਿ ਇੱਥੇ 1076 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਬਾਅਦ ਕੋਰੋਨਾ ਨਾਲ ਦੂਸਰਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਗੁਜਰਾਤ ਹੈ। ਇੱਥੇ ਕੋਰੋਨਾ ਵਾਇਰਸ ਦੇ ਕੁੱਲ 3301 ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਜਰਾਤ 'ਚ 151 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਉੱਥੇ ਹੀ 313 ਮਰੀਜ਼ ਇੱਥੇ ਠੀਕ ਹੋ ਚੁੱਕੇ ਹਨ।

ਇਸ ਤੋਂ ਬਾਅਦ ਦਿੱਲੀ ਜੋ ਕਿ ਕੋਰੋਨਾ ਪ੍ਰਭਾਵਿਤ ਸੂਬਿਆਂ 'ਚ ਤੀਸਰੇ ਨੰਬਰ 'ਤੇ ਹੈ, ਇੱਥੇ ਹੁਣ ਤਕ ਕੁੱਲ 2918 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ 54 ਹੈ, ਉੱਥੇ ਹੀ 877 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਇਸ ਤੋਂ ਬਾਅਦ ਰਾਜਸਥਾਨ 'ਚ ਕੁੱਲ 2185 ਮਾਮਲੇ ਸਾਹਮਣੇ ਆਏ ਹਨ, ਇੱਥੇ ਕੋਰੋਨਾ ਨਾਲ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ 518 ਲੋਕ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹਨ।

ਪੀਐੱਮ ਮੋਦੀ ਦੀ ਮੁੱਖ ਮੰਤਰੀਆਂ ਨਾਲ ਅੱਜ ਹੋਵੇਗੀ ਬੈਠਕ, ਲਾਕਡਾਊਨ 'ਚੋਂ ਬਾਹਰ ਆਉਣ ਦਾ ਬਣੇਗਾ ਰੋਡਮੈਪ

ਨਵੀਂ ਦਿੱਲੀ ,ਅਪ੍ਰੈਲ 2020 -(ਏਜੰਸੀ)-

 ਜਿਵੇਂ-ਜਿਵੇਂ ਤਿੰਨ ਮਈ ਦੀ ਤਰੀਕ ਨਜ਼ਦੀਕ ਆ ਰਹੀ ਹੈ, ਸਰਕਾਰ ਨੇ ਲਾਕਡਾਊਨ ਤੋਂ ਬਾਹਰ ਆਉਣ ਦਾ ਖਾਕਾ (ਰੋਡਮੈਪ) ਬਣਾਉਣ ਦੀ ਦਿਸ਼ਾ ਵਿਚ ਯਤਨ ਵਧਾ ਦਿੱਤੇ ਹਨ। ਤਿੰਨ ਮਈ ਤੋਂ ਬਾਅਦ ਦੇਸ਼ ਪੱਧਰੀ ਲਾਕਡਾਊਨ ਸ਼ਾਇਦ ਸੂਬਾ ਵਾਰ ਹੋ ਜਾਵੇ। ਯਾਨੀ ਰਾਜਾਂ ਵਿਚ ਕੋਰੋਨਾ ਇਨਫੈਕਸ਼ਨ ਮੁਤਾਬਕ ਉੱਥੇ ਲਾਕਡਾਊਨ ਨੂੰ ਉਸੇ ਅਨੁਪਾਤ ਵਿਚ ਖੋਲ੍ਹਣ ਦੀ ਇਜਾਜ਼ਤ ਮਿਲ ਸਕਦੀ ਹੈ। ਰਾਜਾਂ ਨੂੰ ਅਧਿਕਾਰਕ ਰੂਪ ਨਾਲ ਲਾਕਡਾਊਨ ਨੂੰ ਖੋਲ੍ਹਣ ਜਾਂ ਵਧਾਉਣ ਦੀ ਜ਼ਿੰਮੇਦਾਰੀ ਮਿਲਣ ਦੀ ਉਮੀਦ ਹੈ। ਕੇਂਦਰ ਸਰਕਾਰ ਵੱਲੋਂ ਹਵਾਈ ਸੇਵਾ, ਰੇਲ ਸੇਵਾ ਵਿਚ ਕੁਝ ਸ਼ਰਤਾਂ ਦੇ ਨਾਲ ਜ਼ਰੂਰ ਲਾਕਡਾਊਨ ਵਧਾਇਆ ਜਾ ਸਕਦਾ ਹੈ। ਲਾਕਡਾਊਨ ਦਾ ਸਮਾਂ ਵਧਾ ਕੇ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੇ ਜਾਣ ਦੇ ਵੀ ਸੰਕੇਤ ਮਿਲ ਰਹੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁੱਖ ਮੰਤਰੀਆਂ ਦੀ ਮੀਟਿੰਗ ਵਿਚ ਹਾਲਾਤ ਦੀ ਸਮੀਖਿਆ ਹੋਵੇਗੀ। ਆਪਣੇ ਰਾਜਾਂ ਵਿਚ ਕੀਤੇ ਜਾ ਰਹੇ ਯਤਨਾਂ ਦੇ ਨਾਲ ਉਨ੍ਹਾਂ ਨੂੰ ਇਹ ਵੀ ਦੱਸਣਾ ਹੈ ਕਿ ਅੱਗੇ ਕੀ ਕੀਤਾ ਜਾਣਾ ਚਾਹੀਦਾ। ਵੈਸੇ ਆਖ਼ਰੀ ਫ਼ੈਸਲਾ ਇਕ-ਦੋ ਮਈ ਦੇ ਆਸ-ਪਾਸ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਹੋਵੇਗਾ।

ਵੈਸੇ ਤਾਂ ਲਗਪਗ ਅੱਧਾ ਦਰਜਨ ਰਾਜਾਂ ਨੇ ਹੁਣ ਤੋਂ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਉਹ ਲਾਕਡਾਊਨ ਨੂੰ ਦੋ ਹਫ਼ਤੇ ਤਕ ਵਧਾਉਣਾ ਚਾਹੁੰਦੇ ਹਨ। ਸੋਮਵਾਰ ਨੂੰ ਮੀਟਿੰਗ ਵਿਚ ਉਨ੍ਹਾਂ ਤੋਂ ਰਸਮੀ ਤੌਰ 'ਤੇ ਪੁੱਛਿਆ ਜਾ ਸਕਦਾ ਹੈ। ਧਿਆਨ ਰਹੇ ਕਿ ਮਹਾਰਾਸ਼ਟਰ, ਦਿੱਲੀ, ਬੰਗਾਲ, ਗੁਜਰਾਤ, ਮੱਧ ਪ੍ਰਦੇਸ਼ ਵਰਗੇ ਕਈ ਰਾਜਾਂ ਵਿਚ ਕੋਰੋਨਾ ਦੀ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਹੀ ਹੈ। ਬਹਿਰਹਾਲ, ਸ਼ਨਿਚਰਵਾਰ ਨੂੰ ਦੁਕਾਨਾਂ ਖੋਲ੍ਹਣਾ ਦਾ ਫ਼ੈਸਲਾ ਜਿਸ ਤਰ੍ਹਾਂ ਸੂਬਾ ਸਰਕਾਰਾਂ 'ਤੇ ਛੱਡਿਆ ਗਿਆ ਸੀ, ਉਸ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਕੇਂਦਰ ਹੁਣ ਲਾਕਡਾਊਨ ਦੀ ਜ਼ਿੰਮੇਦਾਰੀ ਰਸਮੀ ਤੌਰ 'ਤੇ ਰਾਜਾਂ ਨੂੰ ਦੇਣਾ ਚਾਹੁੰਦਾ ਹੈ।