You are here

ਲੁਧਿਆਣਾ

ਰੂਮੀ-ਅਖਾੜਾ ਡਰੇਨ ਤੰਗ ਪੁਲੀ ਦੀ ਥਾਂ ਇਕ ਪਿੱਲਰ ਪੁਲ ਬਣਾਉਣ ਦੀ ਸ਼ੁਰੂਆਤ ਕਰਵਾਈ

ਜਗਰਾਓਂ, 15 ਜੁਨ (ਅਮਿਤ ਖੰਨਾ, )  ਬਾਰਿਸ਼ ਦੇ ਦਿਨਾਂ ਅਖਾੜਾ ਡਰੇਨ 'ਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਅਕਸਰ ਪਾਣੀ ਦੀ ਮਾਰ ਹੇਠ ਆ ਜਾਂਦੀਆਂ ਸਨ ਜਿਸ ਦਾ ਹੁਣ ਪੱਕਾ ਹੱਲ ਉਸ ਸਮੇਂ ਹੁੰਦਾ ਨਜ਼ਰ ਆਇਆ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਖੇਤਰ 'ਚ ਹੜ੍ਹ ਦਾ ਕਰਨ ਬਣਦੀ ਰੂਮੀ-ਅਖਾੜਾ ਡਰੇਨ ਤੰਗ ਪੁਲੀ ਦੀ ਥਾਂ ਇਕ ਪਿੱਲਰ ਪੁਲ ਬਣਾਉਣ ਦੀ ਸ਼ੁਰੂਆਤ ਕਰਵਾ ਦਿੱਤੀ | ਇਸ ਸਬੰਧੀ ਪੁਲ ਬਣਾਉਣ ਦੇ ਕੰਮ ਦਾ ਟੱਕ ਲਾ ਕੇ ਉਦਘਾਟਨ ਕਰਨ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲ ਨਾ ਹੋਣ ਕਾਰਨ ਇਸ ਡਰੇਨ 'ਚ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਅਕਸਰ ਪਿਛਲੇ ਪਿੰਡ ਪਾਣੀ ਦੀ ਮਾਰ ਹੇਠ ਆ ਜਾਂਦੇ ਸਨ | ਪਰ ਹੁਣ ਪੁਲ ਬਣਨ ਨਾਲ ਉਕਤ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ | ਕੈਪਟਨ ਸੰਧੂ ਨੇ ਦੱਸਿਆ ਕਿ ਇਹ ਪੁਲ ਮੰਡੀਕਰਨ ਬੋਰਡ ਵੱਲੋਂ ਬਣਾਇਆ ਜਾਵੇਗਾ ਜਿਸ 'ਤੇ ਕਰੀਬ 54 ਲੱਖ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ | ਉਨ੍ਹਾਂ ਦੱਸਿਆ ਕਿ ਨਜ਼ਦੀਕੀ ਬਾਰਿਸ਼ਾਂ ਦੇ ਮੌਸਮ ਨੂੰ ਧਿਆਨਹਿੱਤ ਰੱਖਦਿਆਂ ਇਹ ਪੁਲ ਨੂੰ ਸਿਰਫ਼ 45 ਦਿਨਾਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ | ਇਸ ਮੌਕੇ ਪੁਲ ਬਣਨ ਦੀ ਖ਼ੁਸ਼ੀ 'ਚ ਪਿੰਡਾਂ ਦੇ ਕਿਸਾਨਾਂ ਵੱਲੋਂ ਲੱਡੂ ਵੰਡੇ ਗਏ ਅਤੇ ਕੈਪਟਨ ਸੰਦੀਪ ਸੰਧੂ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਗਿਆ | ਪੁਲ ਦੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੈਪਟਨ ਸੰਧੂ ਨੇ ਖੁਦ ਦੀ ਥਾਂ ਬੁਜ਼ਰਗ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਸੁਖਦੇਵ ਸਿੰਘ (ਕਾਕਾ ਅਖਾੜਾ) ਹੱਥੋ ਰੀਬਨ ਕਟਵਾ ਕੇ ਕਰਵਾਈ | ਇਸ ਮੌਕੇ ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਰਵਿੰਦਰ ਸਿੰਘ ਢੋਲਣ, ਸਰਪੰਚ ਕੁਲਦੀਪ ਸਿੰਘ ਰੂਮੀ, ਗੁਰਮੀਤ ਸਿੰਘ ਮਿੰਟੂ, ਜੇ.ਈ. ਪ੍ਰਮਿੰਦਰ ਸਿੰਘ ਢੋਲਣ, ਨਿਰਭੈ ਸਿੰਘ ਸੂਜਾਪੁਰ, ਰਣਜੋਧ ਸਿੰਘ ਢੋਲਣ, ਜਸਵੀਰ ਸਿੰਘ ਪੰਚ, ਰਾਜਪਾਲ ਸਿੰਘ ਆਦਿ ਆਗੂ ਹਾਜ਼ਰ ਸਨ |

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਤੇ ਵਿਸ਼ੇਸ਼  

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਗੌਰਵ ਖੁੱਲਰ ਮੰਡਲ ਪ੍ਰਧਾਨ ਹਨੀ ਗੋਇਲ ਨੇ  ਸ਼ਰਧਾ ਦੇ ਫੁੱਲ ਭੇਟ ਕੀਤੇ  

 

 

ਚੇਅਰਮੈਨ ਕਾਕਾ ਗਰੇਵਾਲ ਦੀ ਯੋਗ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਹਨੇਰੀ

ਜਗਰਾਉਂ:-  ਜੂਨ 2021,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਾਰਕਿਟ ਕਮੇਟੀ ਜਗਰਾਓਂ ਦੇ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਮਾਰਕਿਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਹਨੇਰੀ ਲਿਆਂਦੀ ਹੋਈ ਹੈ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਮਨਜ਼ੂਰ ਕਰਵਾ ਲਗਾਤਾਰ ਮਾਰਕੀਟ ਕਮੇਟੀ ਜਗਰਾਉਂ ਦੇ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ ਅੱਜ ਦੀ ਉਹਨਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੀ ਯੋਗ ਅਗਵਾਈ ਹੇਠ ਮਾਰਕੀਟ ਕਮੇਟੀ ਜਗਰਾਓਂ ਦੇ ਅਧੀਨ ਪੈਂਦੀ ਰੂਮੀ ਸੜਕ ਉਪਰੋ ਲੰਘਦੀ ਸੇਮ ਦੇ ਪੁੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਚੇਅਰਮੈਨ ਗਰੇਵਾਲ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਸੇਮ ਪੁੱਲ ਦੀ ਲੰਬਾਈ 27 ਫੁੱਟ ਤੇ ਚੜਾਈ 26 ਫੁੱਟ ਹੈ ਇਸ ਸੇਮ ਪੁੱਲ ਦੀ ਨਵੀਂ ਉਸਾਰੀ ਤੇ ਤਕਰੀਬਨ 54 ਲੱਖ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਚੇਅਰਮੈਨ ਗਰੇਵਾਲ ਵੱਲੋਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮਾਰਕੀਟ ਕਮੇਟੀ ਜਗਰਾਂਓ ਦੇ ਅਧੀਨ ਪੈਂਦੇ ਪਿੰਡ ਢੋਲਨ ਤੋਂ ਛੱਜਾਵਾਲ ਦੇ ਲਿੰਕ ਰੋਡ ਦੀ ਤਕਰੀਬਨ 44 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾ ਕੇ ਤਿਆਰ ਹੋ ਚੁੱਕੀ ਸੜਕ ਦਾ ਉਦਘਾਟਨ ਵੀ ਅੱਜ ਕੈਪਟਨ ਸੰਦੀਪ ਸੰਧੂ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਹੈ। ਇਸ ਮੌਕੇ ਮੇਜਰ ਸਿੰਘ ਮੁੱਲਾਪੁਰ ,ਜਤਿਨ ਸਿੰਗਲਾ,ਐਸ ਡੀ ਓ ਪਰਮਿੰਦਰ ਸਿੰਘ,ਜੇਈ ਰਵਿੰਦਰ ਸਿੰਘ ਸਰਪੰਚ ਢੋਲਣ, ਕੁਲਦੀਪ ਸਿੰਘ ਸਰਪੰਚ ਰੂੰਮੀ, ਸੁਖਦੇਵ ਸਿੰਘ ਸਾਬਕਾ ਸਰਪੰਚ ਅਖਾੜਾ, ਜਸਬੀਰ ਸਿੰਘ ਢੋਲਣ, ਅੰਮ੍ਰਿਤਪਾਲ ਸਿੰਘ ਨੀਟਾ, ਜਗਸੀਰ ਸਿੰਘ ਢੋਲਣ, ਗੁਰਪ੍ਰੀਤ ਸਿੰਘ ਮਿੰਟੂ ਦੀਪਾ ਪ੍ਰਧਾਨ ਰੂੰਮੀ,ਸੁਖਦੀਪ ਸਿੰਘ ਅਖਾੜਾ ,ਨਰੇਸ਼ ਗੁਜਰ ਇਸ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਅਤੇ ਸਮੁੱਚੀ ਲੀਡਰਸ਼ਿਪ ਮੌਜੂਦ ਸਨ।

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਕੀਤਾ ਗਿਆ ਸਮੂਹਿਕ ਪਾਠ 

ਜਗਰਾਓਂ, 14 ਜੁਨ (ਅਮਿਤ ਖੰਨਾ,)  ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਆਨਲਾਈਨ ਪਾਠ ਕਰਕੇ ਬੜੀ ਸ਼ਰਧਾ ਪੂਰਵਕ ਢੰਗ ਨਾਲ ਮਨਾਇਆ ਗਿਆ ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ ਸਵੇਰੇ 9 ਵਜੇ ਬੱਚਿਆਂ ਨੂੰ ਆਨਲਾਈਨ ਕਰਕੇ ਵੱਖ ਵੱਖ ਪਾਠ ਅਤੇ ਸਿਮਰਨ ਦੀ ਲੜੀ ਚਲਾਈ ਗਈ ਜਿਸ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਬਾਰ•ਵੀਂ ਤਕ ਲਗਪਗ ਸਾਰੇ ਬੱਚਿਆਂ ਨੇ ਹਿੱਸਾ ਲਿਆ ਅਤੇ ਉਨ•ਾਂ ਦੇ  ਮਾਪਿਆਂ ਨੇ ਵੀ ਨਾਲ ਸ਼ਾਮਿਲ ਹੋ ਕੇ ਗੁਰੂ ਸਾਹਿਬ ਜੀ ਦੇ ਪਾਠ ਸਿਮਰਨ ਦਾ ਆਨੰਦ ਮਾਣਿਆ  ਇਸ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਉਨ•ਾਂ ਦੀ  ਲਾਸਾਨੀ ਸ਼ਹਾਦਤ  ਅਤੇ ਬਾਵੀ ਰੂਪੀ ਅਨਮੋਲ ਰਚਨਾਵਾਂ ਦੀ ਜਾਣਕਾਰੀ ਵੀ ਦਿੱਤੀ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਦੁਆਰਾ ਅੱਧੇ ਘੰਟੇ ਤੱਕ ਚਲਦੇ ਰਹੇ ਇਸ ਪਾਠ ਸਿਮਰਨ ਦੀ ਅਰਦਾਸ ਕੀਤੀ ਗਈ ਅਤੇ ਅਕਾਲ  ਪੂਰਬ ਤੋਂ ਸਰਬੱਤ ਦੇ ਭਲੇ ਅਤੇ ਮਾਨਵਤਾ ਦੀ ਸੁਰੱਖਿਆ ਦੀ ਦਾਤ ਮੰਗੀ ਗਈ

ਐਕਸਿਸ ਬੈਂਕ ਵੱਲੋਂ  ਬਲਵੰਤ ਸਿੰਘ ਨੂੰ ਦਿੱਤਾ ਗਿਆ ਬੈਸਟ ਫੋਰੈਕਸ ਪਾਰਟਨਰ ਲੁਧਿਆਣਾ ਜ਼ੋਨ ਦਾ ਐਵਾਰਡ  

ਜਗਰਾਓਂ, 14 ਜੁਨ (ਅਮਿਤ ਖੰਨਾ,)  ਜਗਰਾਓਂ ਤੇ ਰਾਏਕੋਟ ਇਲਾਕੇ ਦੀ ਮੰਨੀ ਪ੍ਰਸਿੱਧ ਸੰਸਥਾ ਫੌਰਚਿਊਨ ਆਈਲੈਟਸ ਸਕੂਲ ਐਂਡ  ਇਮੀਗ੍ਰੇਸ਼ਨ  ਸਰਵਿਸਿਜ਼ ਦੇ ਡਾਇਰੈਕਟਰ ਬਲਵੰਤ ਸਿੰਘ ਨੂੰ  ਐਕਸਿਸ ਬੈਂਕ ਰਾਏਕੋਟ ਦੇ ਮਨੇਜਰ  ਰਾਹੁਲ ਮਹਿੰਦਰਾ ਵੱਲੋਂ  ਬੈਸਟ ਫੋਰੈਕਸ ਪਾਰਟਨਰ ਲੁਧਿਆਣਾ ਜ਼ੋਨ ਦਾ ਐਵਾਰਡ ਦਿੱਤਾ ਗਿਆ  ਬਲਵੰਤ ਸਿੰਘ ਜੀ ਨੇ ਦੱਸਿਆ ਕਿ ਅਸੀਂ ਐਕਸਿਸ ਬੈਂਕ ਬੈਂਕ ਦੇ ਨਾਲ ਪਿਛਲੇ 4, 5 ਸਾਲਾਂ ਤੋਂ ਜੁੜੇ ਹਾਂ  ਐਕਸਿਸ ਬੈਂਕ ਆਪਣੇ ਗਾਹਕਾਂ ਨੂੰ ਬਹੁਤ ਹੀ ਵਧੀਆ ਸੇਵਾਵਾਂ ਦੇ ਰਹੇ ਹਨ  ਅਤੇ ਬੈਂਕ ਮੈਨੇਜਰ  ਰਾਹੁਲ ਮਹਿੰਦਰਾ ਜੀ ਨੇ ਵੀ ਕਿਹਾ ਕਿ ਬਲਵੰਤ ਸਿੰਘ ਜੀ ਵੀ ਸਾਡੇ  ਬਹੁਤ ਵਧੀਆ ਬੈਸਟ ਫੋਰੈਕਸ ਪਾਰਟਨਰ  ਹਨ  ਇਥੇ ਐਕਸਿਸ ਬੈਂਕ ਨੇ ਪੂਰੇ ਲੁਧਿਆਣਾ ਜ਼ੋਨ ਦੇ ਵਿੱਚ 2ਐਵਾਰਡ ਦਿੱਤੇ ਹਨ  ਜਿਨ੍ਹਾਂ ਵਿਚੋਂ 1 ਐਵਾਰਡ  ਬਲਵੰਤ ਸਿੰਘ ਜੀ ਨੂੰ ਦਿੱਤਾ ਗਿਆ

ਬੀਜੇਪੀ ਦੇ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ ਨੂੰ ਸਦਮਾ  

ਜਗਰਾਓਂ, 14 ਜੁਨ (ਅਮਿਤ ਖੰਨਾ, )  ਬੀਜੇਪੀ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ•ਾਂ ਦੀ ਦੀ ਸੱਸ ਰਵੀ ਕਾਂਤਾ ਦੁੱਗਲ ਪਤਨੀ ਸਵਰਗਵਾਸੀ ਸ੍ਰੀ ਜਗਦੀਸ਼ ਕੁਮਾਰ ਦੁੱਗਲ  ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਚ ਜਾ ਬਿਰਾਜੇ ਹਨ  ਉਨ•ਾਂ ਦਾ ਅੰਤਿਮ ਸਸਕਾਰ ਅੱਜ  ਸ਼ੇਰਪੁਰ ਰੋਡ ਸ਼ਮਸ਼ਾਨਘਾਟ ਜਗਰਾਉਂ ਵਿਖੇ ਕਰ ਦਿੱਤਾ ਗਿਆ  ਇਸ ਦੁੱਖ ਦੀ ਘੜੀ ਵਿੱਚ ਮੰਡਲ ਪ੍ਰਧਾਨ ਹਨੀ ਗੋਇਲ,   ਨਵਦੀਪ ਗਰੇਵਾਲ ਜ਼ਿਲ•ਾ ਜਨਰਲ ਸਕੱਤਰ,  ਜਗਦੀਸ਼ ਓਹਰੀ , ਜ਼ਿਲ•ਾ ਮੀਤ ਪ੍ਰਧਾਨ ਸੰਜੀਵ ਢੰਡ, ਜਨਰਲ ਸਕੱਤਰ ਵਿਵੇਕ ਭਾਰਦਵਾਜ,  ਸੁਸ਼ੀਲ ਜੈਨ, ਮੰਡਲ ਮੀਤ ਪ੍ਰਧਾਨ ਰਜੇਸ਼ ਲੂੰਬਾ,  ਖਜ਼ਾਨਚੀ ਰਾਜੀਵ ਗੋਇਲ , ਰਜੇਸ਼ ਕੁਮਾਰ ਬੌਬੀ, ਸੋਸ਼ਲ ਮੀਡੀਆ ਇੰਚਾਰਜ ਅੰਕੁਸ਼ ਗੋਇਲ,  ਦਰਸ਼ਨ ਕੁਮਾਰ, ਭੁਪਿੰਦਰ ਸਿੰਘ ਮੁੱਲਾਂਪੁਰ,  ਰੋਹਿਤ,  ਰਕੇਸ਼ ਖੁੱਲਰ, ਕੁਨਾਲ ਖੁੱਲਰ , ਰਾਜੇਸ਼ ਕਤਿਆਲ, ਰਮੇਸ਼ ਕਤਿਆਲ ਸੱਤਿਅਮ ਜਿਊਲਰ ਵਾਲੇ,  ਜ਼ਿਲ•ਾ ਬਲਾਕ  ਕਾਂਗਰਸੀ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਫੀਨਾ, ਐਡਵੋਕੇਟ ਅੰਕੁਸ਼ ਧੀਰ,  ਹਰਜੀਤ ਸਿੰਘ ਸੋਨੂੰ ਅਰੋੜਾ ਪ੍ਰਾਪਟੀ ਡੀਲਰ,  ਐਡਵੋਕੇਟ ਨਵੀਨ ਗੁਪਤਾ,  ਰਵਿੰਦਰ ਵਰਮਾ, ਆਦਿ ਸ਼ਾਮਲ ਸਨ

ਪੰਜਵੇ ਗੁਰੂ ਸਾਹਿਬ ਨੂੰ ਕਿਸਾਨ ਮੋਰਚੇ ਨੇ ਕੀਤਾ ਸਿਜਦਾ    

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

                                 ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਮੋਰਚੇ ਚ  ਸ਼ਹੀਦਾਂ ਦੇ ਸਰਤਾਜ ਗੁਰੂ ਸ਼੍ਰੀ ਅਰਜਨ ਦੇਵ ਨੂੰ ਸਿਜਦਾ ਕੀਤਾ। ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਪ੍ਰਸਿੱਧ ਵਿਦਵਾਨ ਸੁਰਜੀਤ ਦੌਧਰ ਨੇ ਕਿਹਾ ਕਿ ਗੁਰੂ ਸ਼ਾਹਿਬ ਵਲੋਂ ਮੁਗਲਸ਼ਾਹੀ ਨਾਲ ਟੱਕਰ ਲੈਣ ਅਤੇ ਧਰਮ ਨਾ ਬਦਲਣ ਦੇ ਇਵਜ ਚ  ਤੱਤੀ ਤਵੀ ਤੇ ਬੈਠ ਕੇ ਮਹਾਨ ਸ਼ਹਾਦਤ ਦਾ ਜਾਮ ਪੀਣਾ ਪਿਆ।ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਨੇ  ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਅਤੇ ਨੋਵੇਂ ਗੁਰੂ ਦੀ ਸ਼ਹਾਦਤ ਤੋਂ ਬਾਅਦ ਦਸਵੇਂ ਗੁਰੂ ਨੇ ਹਥਿਆਰ ਚੁੱਕੇ। ਇਸ ਦਾ ਅਰਥ ਹੈ ਕਿ ਜੁਲਮ ਦੀ ਇੰਤਹਾ ਤੋਂ ਬਾਦ ਹਥਿਆਰ ਚੁੱਕਣਾ ਲਾਜਮੀ ਹੈ।ਜਦੋਂ ਧਿਰ ਉਪਾਵਾਂ ਦੀ ਹਾਰਦੀ ਤਾਂ ਜਾਇਜ ਵਰਤੋਂ ਤਲਵਾਰ ਦੀ। ਉਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਚ ਪੰਜਵੇ ਗੁਰੂ ਸਾਹਿਬ ਦਾ ਵੱਡਾ ਯੋਗਦਾਨ ਹੈ ।ਗੁਰੂ ਸਾਹਿਬ ਨੇ ਗੁਰਬਾਣੀ ਚ ਜੋ ਸ਼ਲੋਕ ਦਰਜ ਕੀਤੇ ਹਨ ਉਹ ਅੱਜ ਵੀ ਸਾਰਥਕ ਹਨ ,।ਗੁਰੂ ਅਰਜਨ ਦੇਵ ਜੀ ਨੇ ਕਿਸੇ
ਪਰਲੋਕ ਚ ਨਰਕ ਸੁਰਗ ਦੇ ਸਿਧਾਂਤ ਨੂੰ ਰੱਦ ਕੀਤਾ। ਇਸ ਸਮੇਂ ਅਪਣੇ ਸੰਬੋਧਨ ਚ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਗੁਰਮੇਲ ਸਿੰਘ ਭਰੋਵਾਲ ਅਤੇ ਗੁਰਪ੍ਰੀਤ ਸਿੰਘ  ਸਿਧਵਾਂ ਨੇ ਕਿਹਾ ਕਿ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੇ ਝੂਠ ਤੇ ਪਾਖੰਡ ਨੂੰ ਸੰਸਾਰ ਭਰ ਚ ਬੇਪਰਦ ਕੀਤਾ, ਤਾਰ ਤਾਰ ਕੀਤਾ। ਗੁਰੂ ਸਾਹਿਬ ਦੀ ਸੱਚੀ ਸੁੱਚੀ ਸ਼ਹਾਦਤ ਤੋਂ ਪ੍ਰੇਰਨਾ ਲੈਂਦੇ ਹੋਏ ਅਜ ਹਜਾਰਾਂ ਕਿਸਾਨ ਦਿਲੀ ਚ ਹਨੇਰੀ ਝੱਖੜ ਤੇ ਮੂਸਲਾਧਾਰ ਬਾਰਿਸ਼ ਚ  ਉਸੇ ਸਿਦਕ ਤੇ ਸਬਰ ਨਾਲ ਬੈਠੇ ਹਨ ।  ਅਜ ਸਮੁੱਚੀ ਕਿਸਾਨ ਮਜਦੂਰ ਲਹਿਰ ਅਪਣੇ ਗੁਰੂਆਂ ਦੇ ਮਹਾਨ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਲੰਮੇ ਇਤਿਹਾਸਕ ਸੰਘਰਸ਼ ਦੇ ਮੈਦਾਨ ਚ ਡਟੇ ਹੋਏ ਹਨ। ਇਸ ਸਮੇਂ ਲਖਵੀਰ ਸਿੰਘ ਸਿੱਧੂ ਅਤੇ ਬਾਲ ਕਲਾਕਾਰ ਹਮਮਰਮਨ ਦੀਪ ਬਾਰਦੇਕੇ ਨੇ ਗੁਰੂ ਸਾਹਿਬ ਦੀ ਯਾਦ ਰੁਸ਼ਨਾਊਂਦੇ ਗੀਤ ਪੇਸ਼ ਕੀਤੇ ।ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਕਨੇਡੀਅਨ  ਜਿਲਾ ਸਕੱਤਰ,ਜਗਦੀਸ਼ ਸਿੰਘ, ਮਦਨ ਸਿੰਘ ਗੁਰਮੁੱਖਸਿੰਘ ਬਾਰਦੇਕੇ ,ਬਲਬੀਰ ਸਿੰਘ ਅਗਵਾੜ ਲੋਪੋ ,ਇਕਬਾਲ ਸਿੰਘ ਬੁੱਟਰ ਆਦਿ ਹਾਜ਼ਰ ਸਨ।

ਖੇਤੀ ਕਾਨੂੰਨਾਂ ਵਿਰੁੱਧ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨਾ ਲਗਾਤਾਰ ਜਾਰੀ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਧਰਨਾ ਲਗਾਤਾਰ ਜਾਰੀ ਹੈ। ਝੋਨੇ ਦੀ ਲਵਾਈ ਦੇ ਬਾਵਜੂਦ ਵੀ ਧਰਨਕਾਰੀਆਂ ਦੀ ਸ਼ਮੂਲੀਅਤ ਵਾਰੀ ਅਨੁਸਾਰ ਜਾਰੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਭੂਰਾ ਸਿੰਘ ਅਤੇ ਸਕੂਲੀ ਬੱਚੇ ਹਰਨਿੰਦਰ ਸਿੰਘ ਨੇ ਇਨਕਲਾਬੀ ਕਵਿਤਾਵਾਂ ਰਾਹੀਂ ਕੀਤੀ।
 ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਦੇ ਜਸਦੇਵ ਸਿੰਘ ਲਲਤੋਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕ੍ਰੀਮਾਂ, ਸਕੱਤਰ ਮਾ ਆਤਮਾ ਸਿੰਘ ਬੋਪਾਰਾਏ, ਸੂਬੇਦਾਰ ਦੇਵਿੰਦਰ ਸਿੰਘ,  ਜਸਬੀਰ ਸਿੰਘ ਗੁੜੇ,ਅਧਿਆਪਕ ਆਗੂ ਚਰਨ ਸਿੰਘ ਸਰਾਭਾ, ਮਾ ਗੁਰਮਿੰਦਰ ਸਿੰਘ'ਸੇਖੋਂ, ਕੁਲ-ਹਿੰਦ ਕਿਸਾਨ ਸਭਾ ਦੇ ਆਗੂ ਚਮਕੌਰ ਸਿੰਘ ਬਰਮੀ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਪਰ ਕੁੱਝ ਭਾਜਪਾ ਸਮੇਤ ਹਾਕਮ ਜਮਾਤ ਪਾਰਟੀਆਂ ਮਜ਼ਦੁਰਾਂ ਅਤੇ ਕਿਸਾਨਾਂ ਵਿੱਚ ਝੋਨੇ ਦੀ ਲਵਾਈ ਨੂੰ ਲੈਕੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਮਸਲਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਸਬੰਧਿਤ ਮਾਮਲੇ ਮਿਲ ਬੈਠ ਕੇ ਹੀ ਹੱਲ ਕਰਨ ਕਿਉਂਕਿ ਖੇਤੀ ਕਾਨੂੰਨਾਂ ਦੀ ਤਲਵਾਰ ਕਿਸਾਨਾਂ ਅਤੇ ਮਜ਼ਦੂਰਾਂ ਉੱਪਰ ਬਰਾਬਰ ਲਟਕ ਰਹੀ ਹੈ। ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਜ਼ਮੀਨ ਕਾਰਪੋਰੇਟ ਘਰਾਣਿਆਂ ਕਬਜ਼ੇ ਵਿੱਚ ਜਾਵੇਗੀ ਉੱਥੇ ਹੀ ਮਜ਼ਦੁਰਾਂ ਦੇ ਰੁਜ਼ਗਾਰ ਉੱਪਰ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਏਕਤਾ ਦੀ ਅਹਿਮ ਜ਼ਰੂਰਤ ਹੈ, ਕਿਸੇ ਕਿਸਮ ਦੇ ਮਤੇ ਨਾ ਪਾਏ ਜਾਣ ਜੋਂ ਸਾਡੀ ਏਕਤਾ ਲਈ ਖ਼ਤਰਾੱਮ ਬਣ ਕੇ ਸੰਘਰਸ਼ ਨੂੰ ਕਮਜ਼ੋਰ ਕਰਦਾ ਹੋਵੇ। ਇਸ ਮੌਕੇ ਸੁਖਜੀਵਨ ਸਿੰਘ, ਬਾਬਾ ਹਰੀ ਸਿੰਘ ਚਚਰਾੜੀ, ਗੁਰਚਰਨ ਸਿੰਘ ਇਟਲੀ, ਪੱਪੂ ਮਾਨ, ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ, ਰਣਜੋਧ ਸਿੰਘ ਜੱਗਾ ਮੋਜੂਦ ਸਨ।

ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਲੋਕ ਪੱਖੀ ਬੁਧੀਜੀਵੀਆਂ ਨੂੰ ਬਿਨਾ ਸ਼ਰਤ ਰਿਹਾ ਕਰੇ ਸਰਕਾਰ-ਕਿਸਾਨ ਆਗੂ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਥਾਨਕ ਰੇਲ ਪਾਰਕ ਜਗਰਾਂਓ ਵਿਖੇ 256 ਦਿਨ ਚ ਦਾਖਲ ਹੋਏ ਕਿਸਾਨ ਸੰਘਰਸ਼ ਮੋਰਚੇ ਚ ਅੱਜ ਦੇਸ਼ ਭਰ ਦੀਆਂ ਜੇਲਾਂ ਚ ਬੰਦ ਲੋਕ ਪੱਖੀ ਬੁੱਧੀਜੀਵੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਸਮਰਪਿਤ ਕੀਤਾ ਗਿਆ। ਇਸ ਸਮੇਂ ਉਘੇ ਰੰਗਕਰਮੀ,ਫਿਲਮੀ ਅਭਿਨੇਤਾ,ਨਾਟਕਕਾਰ ਸੁਰਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਭਾਜਪਾ ਦੇ ਇਸ ਫਾਸ਼ੀ ਰਾਜ ਚ ਹਰ ਵਿਰੋਧੀ ਆਵਾਜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ । ਉਨਾਂ ਕਿਹਾ ਕਿ ਅੱਜ 22 ਦੇ ਕਰੀਬ ਬੁੱਧੀਜੀਵੀ ਦੇਸ਼ ਧ੍ਰੋਹ ਦੇ ਦੋਸ਼ਾਂ ਚ ਤਿੰਨ ਤਿੰਨ ਸਾਲਾਂ ਤੋਂ ਜੇਲ ਚ ਬੰਦ ਹਨ । ਞਿਦਞਾਨ ਆਨੰਦ ਤੇਲ ਤੁੰਬੜੇ , ਪ੍ਰਸਿੱਧ ਵਕੀਲ ਸੁਧਾ ਭਾਰਦਵਾਜ,ਜਾਣੇ ਪਛਾਣੇ ਚਿੰਤਕ ਗੋਤਮ ਨੌਲੱਖਾ , ਜਮਹੂਰੀ ਘੁਲਾਟੀਏ ਨਤਾਸ਼ਾ ਨਰਵਾਲ, ਉਮਰ ਖਾਲਿਦ ਆਦਿ ਜਿਹੀਆਂ ਸਖਸ਼ੀਅਤਾਂ ਨੂੰ ਜੇਲ ਚ ਬੰਦ ਕਰਕੇ ਅਸਿੱਧੀ ਐਮਰਜੈਂਸੀ ਲਾ ਰੱਖੀ ਹੈ । ਉਨਾਂ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਸੂਬੇ ਭਰ ਚ ਕੇੰਦਰਸਾਸ਼ਤ ਪ੍ਰਦੇਸ਼ ਲਕਸ਼ਦਵੀਪ ਚ  ਲੋਕਵਿਰੋਧੀ ਗਵਰਨਰ ਪਟੇਲ ਦੇ ਆਪਹੁਦਰੀਆਂ ਖਿਲਾਫ ਟਵੀਟ ਕਰਨ ਤੇ ਦੇਸ਼ਧਰੋਹ ਦਾ ਪਰਚਾ ਦਰਜ ਕਰਨ ਦੀ ਜੋਰਦਾਰ ਨਿੰਦਾ ਕਰਦਿਆਂ ਇਹ ਫਰਮਾਨ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਇਕ ਮਤੇ ਰਾਹੀਂ ਜੇਲਾਂ ਚ  ਬੰਦ ਬੁੱਧੀਜੀਵੀ ਰਿਹਾ ਕਰਨ ਦੀ ਮੰਗ ਕੀਤੀ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਜਿ ਆ ਸਕਤਰ ਅਤੇ ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ ਨੇ ਬੀਤੇ ਦਿਨੀ  ਗੜੇਮਾਰੀ ਨਾਲ ਇਲਾਕੇ ਭਰ ਚ ਅਤੇ ਪੰਜਾਬ  ਦੀਆਂ ਵਖ  ਵਖ ਥਾਵਾਂ ਤੇ ਮੱਕੀ, ਮੂੰਗੀ,ਪੁਦੀਨੇ ਦੀ  ਫਸਲ ਦੇ ਹੋਏ ਭਾਰੀ ਨੁਕਸਾਨ ਦਾ ਸਰਕਾਰ ਵਲੋਂ ਯੋਗ ਮੁਆਵਜਾ ਦੇਣ ਦੀ ਜੋਰਦਾਰ ਮੰਗ ਕੀਤੀ ਗਈ।  ਉਨਾਂ ਬਿਨਾਂ ਦੇਰੀ ਨੁਕਸਾਨੀ ਫਸਲ ਦੀ ਗਿਰਦਾਵਰੀ ਕਰਵਾ ਕੇ ਪਹਿਲ ਦੇ ਆਧਾਰ ਤੇ ਮੁਆਵਜਾ ਜਾਰੀ ਕਰਨ ਦੀ ਮੰਗ ਕੀਤੀ। ਇਸ ਸਮੇਂ ਕੁਲਦੀਪ ਸਿੰਘ ਗੁਰੂਸਰ,ਮਦਨ ਸਿੰਘ, ਜਗਜੀਤ ਸਿੰਘ ਮਲਕ ਆਦਿ ਆਗੂ ਹਾਜ਼ਰ ਸਨ।

ਜਿਲ•ਾਂ ਯੂਥ ਕਾਂਗਰਸ ਦੇ ਨਵ-ਨਿਯੁਕਤ ਸੀਨੀਅਰ ਵਾਇਸ ਪ੍ਰਧਾਨ ਮਨੀ ਗਰਗ ਦਾ ਕੀਤਾ ਸਨਮਾਨ 

ਜਗਰਾਓਂ, 13 ਜੁਨ (ਅਮਿਤ ਖੰਨਾ,) ਪਿੰਡ ਗਿੱਦੜਵਿੰਡੀ ਵਿਖੇ ਜਿਲ•ਾਂ ਯੂਥ ਕਾਂਗਰਸ ਦੇ ਨਵ-ਨਿਯੁਕਤ ਸੀਨੀਅਰ ਵਾਇਸ ਪ੍ਰਧਾਨ ਮਨੀ ਗਰਗ ਦਾ ਸਨਮਾਨ ਕੀਤਾ ਗਿਆ ਜ਼ਿਕਰਯੋਗ ਹੈ ਕਿ ਮਨੀ ਗਰਗ, ਸੀਨੀਅਰ ਕਾਂਗਰਸ ਆਗੂ ਸੁਰੇਸ਼ ਗਰਗ ਦੇ ਪੱੁਤਰ ਹਨ ਤੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਨਾਲ ਜੁੜੇ ਹੋਏ ਹਨ | ਯੂਥ ਆਗੂ ਮਨੀ ਗਰਗ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਵਲੋਂ ਦਿੱਤੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੋਕੇ ਬਲਾਕ ਯੂਥ ਕਾਂਗਰਸ ਦਿਹਾਤੀ ਪ੍ਰਧਾਨ ਸਰਪੰਚ ਚਰਨਪ੍ਰੀਤ ਸਿੰਘ,ਸਾਬਕਾ ਸਰਪੰਚ ਪ੍ਰੀਤਮ ਸਿੰਘ,ਸਾਬਕਾ ਸਰਪੰਚ ਗੁਰਬਚਨ ਸਿੰਘ, ਕਾਮਰੇਡ ਨਛੱਤਰ ਸਿੰਘ, ਨੰਬਰਦਾਰ ਮਲਕੀਤ ਸਿੰਘ ਪੋਲਾ, ਪੰਚ ਰੋਸ਼ਨ ਸਿੰਘ, ਪੰਚ ਕਾਲਾ ਸਿੰਘ, ਜਗਰਾਜ ਸਿੰਘ ਕੰਨਗੋ,ਅਵਤਾਰ ਸਿੰਘ, ਗੁਰਦੇਵ ਸਿੰਘ,ਤਰਸੇਮ ਸਿੰਘ, ਕੇਵਲ ਸਿੰਘ, ਭਾਈ ਇਕਬਾਲ ਸਿੰਘ ਲਾਲੋ, ਪ੍ਰਧਾਨ ਦਰਸ਼ਨ ਸਿੰਘ ਫੋਜੀ, ਸੁਖਦੇਵ ਸਿੰਘ ਡੇਅਰੀ ਵਾਲੇ,ਸਮਸ਼ੇਰ ਸਿੰਘ, ਜਸਪਾਲ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ, ਅਜੈਬ ਸਿੰਘ,ਜਗਰਾਜ ਸਿੰਘ, ਅਮ੍ਰਿਤਪਾਲ ਸਿੰਘ, ਤਾਰਾ ਸਿੰਘ, ਬੂਟਾ ਸਿੰਘ, ਗੁਰਜੰਟ ਸਿੰਘ, ਜਗਜੀਤ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ,ਪਰਮਜੀਤ ਸਿੰਘ, ਗੋਗੀ ਸਿੰਘ, ਝਲਮਣ ਸਿੰਘ,ਗੋਲਡੀ, ਗੁਰਜੋਤ ਸਿੰਘ, ਗਗਨ ਖੈਹਿਰਾ, ਸੁੱਖਾ ਖੈਹਿਰਾ,ਗੁਰਜੀਤ ਸਿੰਘ ਪੋਨਾ, ਸਿਮਰਨ ਕੋਠੇ ਜੀਵੇ, ਨਰਵਿੰਦਰ ਸਿੰਘ ਕੋਠੇ ਜੀਵੇ ਆਦਿ ਹਾਜਰ ਸਨ||