You are here

ਲੁਧਿਆਣਾ

ਬਾਬਾ ਅਮਰਜੀਤ ਸਿੰਘ ਗਗੜੇ( ਜਗਰਾਉਂ )ਵਾਲੇ ਟਿਕਰੀ ਬਾਰਡਰ ਤੇ 1000 ਜ਼ੁਰਾਬਾਂ ਸੰਘਰਸ਼ ਕਰ ਰਹੇ ਕਿਸਾਨਾਂ  ਲਈ ਲੈ ਕੇ ਪਹੁੰਚੇ   

ਜਗਰਾਉਂ,  ਦਸੰਬਰ 2020 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਜੋ ਆਰਡੀਨੈਂਸਾਂ ਨੂੰ ਲੈ ਕੇ ਚੱਲ ਰਿਹਾ ਹੈ ਇਸ ਵਿੱਚ ਉਹ ਕਿਸਾਨ ਜੋ ਫਰੰਟ ਲਾਈਨ ਉੱਪਰ  ਠੰਢ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਇਸ ਸੰਘਰਸ਼ ਵਿੱਚ ਆਪਣਾ ਵੱਡਾ ਯੋਗਦਾਨ ਦੇ ਰਹੇ ਹਨ । ਉਨ੍ਹਾਂ ਕਿਸਾਨਾਂ ਲਈ ਬਾਬਾ ਅਮਰਜੀਤ ਸਿੰਘ ਗਗੜੇ ਵਾਲੇ ਸੰਗਤਾਂ ਦੇ ਸਹਿਯੋਗ ਨਾਲ  ਹਰ ਵਕਤ ਜ਼ਰੂਰਤ ਅਨੁਸਾਰ ਵਸਤੂਆਂ ਲੈ ਕੇ ਪਹੁੰਚ ਰਹੇ ਹਨ  ।ਅੱਜ ਫੇਰ ਬਾਬਾ ਜੀ ਉਨ੍ਹਾਂ ਦੇ ਭਰਾ ਗੁਰਿੰਦਰਜੀਤ ਸਿੰਘ ਰੂਮੀ ,ਡਾ ਕੌਰ ਸਿੰਘ ਜਗਰਾਉਂ ਅਤੇ ਸੰਗਤਾਂ ਇੱਕ ਹਜ਼ਾਰ ਜੁਰਾਬਾਂ ਲੈ ਕੇ ਟਿਕਰੀ ਬਾਰਡਰ ਉੱਪਰ  ਕਿਸਾਨਾਂ ਦੀ ਸੇਵਾ ਲਈ ਪਹੁੰਚੇ । ਉਸ ਸਮੇਂ ਬਾਬਾ ਜੀ ਨੇ ਆਖਿਆ ਕਿ ਕਿਸਾਨ ਸੰਘਰਸ਼ ਵਿਚ ਇਕ ਡਿਗਰੀ ਤੋਂ ਵੀ ਘੱਟ ਰਾਤ ਦੇ   ਠੰਢ ਦੇ ਸਮੇਂ ਵਿੱਚ ਇਨ੍ਹਾਂ ਕਿਸਾਨਾਂ ਦਾ ਸੜਕਾਂ ਉਪਰ ਬੈਠਣਾ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਕਾਰਜ ਹੈ ਅਸੀਂ ਰਿਣੀ ਹਾਂ ਇਨ੍ਹਾਂ ਕਿਸਾਨਾਂ ਦੇ ਜਿਹੜੇ ਅੱਜ ਕਿਸਾਨੀ ਦੀ ਹੋਂਦ ਨੂੰ ਬਚਾਉਣ ਲਈ ਸੜਕਾਂ ਉਪਰ ਡਟੇ ਹੋਏ ਹਨ ।   

ਕਿਸਾਨੀ ਸੰਘਰਸ਼ ਚ ਮੀਡੀਆ ਦੀ ਭੂਮਿਕਾ ਤੇ ਸੈਮੀਨਾਰ ਕਰਵਾਇਆ

 ਜਗਰਾਉਂ, ਦਸੰਬਰ 2020 -(ਮੋਹਿਤ  ਗੋਇਲ /ਕੁਲਦੀਪ ਸਿੰਘ ਕੋਮਲ)-

ਪ੍ਰੈੱਸ ਕਲੱਬ ਰਜਿ ਜਗਰਾਓਂ ਵੱਲੋਂ ਅੱਜ ‘ਕਿਸਾਨੀ ਸੰਘਰਸ਼ ’ਚ ਮੀਡੀਏ ਦੀ ਭੂਮਿਕਾ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖੇ ਕਰਵਾਇਆ ਗਿਆ। ਸੈਮੀਨਾਰ ਦੇ ਬੁਲਾਰੇ ਜਸਪਾਲ ਸਿੰਘ ਹੇਰਾਂ ਸੂਬਾ ਪ੍ਰਧਾਨ ਪੰਜਾਬ ਯੂਨੀਅਨ ਆਫ਼ ਜਰਨਾਲਿਸਟ, ਡਾ: ਅਮਰਜੀਤ ਕੌਰ ਨਾਜ਼ ਪਿ੍ਰੰਸੀਪਲ ਬਲੌਜ਼ਮ ਕਾਨਵੈਂਟ ਸਕੂਲ ਅਤੇ ਪ੍ਰੋ: ਰਾਜਿੰਦਰ ਸਿੰਘ ਲੁਧਿਆਣਾ ਸਮੇਤ ਕਲੱਬ ਮੈਂਬਰਾਂ ਤੇ ਮਹਿਮਾਨਾਂ ਦਾ ਸਵਾਗਤ ਕਲੱਬ ਪ੍ਰਧਾਨ ਸੁਖਦੇਵ ਗਰਗ ਨੇ ਕਰਦਿਆਂ ਜਿੱਥੇ ਕਿਸਾਨਾਂ ਦੇ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਉੱਥੇ ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਨੂੰ ਗ਼ਲਤ ਰੰਗਤ ਦੇ ਕੇ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲਣ ਵਾਲੇ ਮੀਡੀਏ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਚੋਂ ਕਿਸਾਨਾਂ ਨੂੰ ਪੂਰਾ ਸਮਰਥਨ ਮਿਲਣ ਦੇ ਬਾਵਜੂਦ ਗੋਦੀ ਮੀਡੀਏ ਵੱਲੋਂ ਕਿਸਾਨ ਦੇ ਸੰਘਰਸ਼ ਨੂੰ ਅਸਫਲ ਬਣਾਉਣ ਵਿਚ ਲੱਗਾ ਹੋਇਆ ਹੈ। ਇਸ ਮੌਕੇ ਜਸਪਾਲ ਸਿੰਘ ਹੇਰਾਂ ਸੂਬਾ ਪ੍ਰਧਾਨ ਪੰਜਾਬ ਯੂਨੀਅਨ ਆਫ਼ ਜਰਨਾਲਿਸਟ ਨੇ ਕਿਹਾ ਕਿ ਲੋਕਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਵਾਲਾ ਲੋਕਤੰਤਰ ਦਾ ਚੌਥਾ ਥੰਮ ਮੀਡੀਏ ਦਾ ਜ਼ਿਆਦਾਤਰ ਹਿੱਸਾ ਵੱਡੇ ਕਾਰਪੋਰੇਟ ਘਰਾਣਿਆਂ ਦਾ ਹੈ ਤਾਂ ਤੁਸੀਂ ਉਨ੍ਹਾਂ ਤੋਂ ਸੱਚ ਦਿਖਾਉਣ ਦੀ ਉਮੀਦ ਕਿਵੇਂ ਰੱਖ ਸਕਦੇ ਹੋ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਛੋਟੇ ਪੱਧਰ ਦੇ ਪੱਤਰਕਾਰਾਂ ਨੂੰ ਇੱਕ ਹੋ ਕੇ ਲੋਕਾਂ ਦੀ ਆਵਾਜ਼ ਨੂੰ ਉਠਾਉਣ ਦੀ ਕਿਉਂਕਿ ਆਮ ਲੋਕਾਂ ਦਾ ਸਾਹਮਣਾ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਤਾਂ ਲੋਕਾਂ ਵਿਚ ਵਿਚਰਨ ਵਾਲੇ ਪੱਤਰਕਾਰਾਂ ਨੂੰ ਦੇਣੇ ਪੈਣਗੇ। ਉਨ੍ਹਾਂ ਸਮੂਹ ਪੱਤਰਕਾਰਾਂ ਨੂੰ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪੁੱਜਦਾ ਕਰਨ ਲਈ ਇਕੱਠੇ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪਿ੍ਰੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਮੀਡੀਏ ਆਪਣੀ ਡਿਊਟੀ ਨਿਭਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੀਡੀਏ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਸੜਕਾਂ ’ਤੇ ਧਰਨੇ ਦੇਣ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਰਾਤੋਂ ਰਾਤ ਨਹੀਂ ਬਣੇ ਬਲਕਿ ਕਈ ਸਾਲ ਪਹਿਲਾਂ ਇਹ ਕਾਲੇ ਕਾਨੂੰਨ ਬਣਾਉਣ ਦੀ ਨੀਤੀ ਘੜੀ ਗਈ ਸੀ ਅਤੇ ਨੈਸ਼ਨਲ ਮੀਡੀਏ ਨੇ ਸਭ ਕੱੁਝ ਜਾਣਦੇ ਹੋਏ ਸਰਕਾਰ ਦੀ ਨੀਤੀ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵੀ ਜੇ ਮੀਡੀਏ ਆਪਣੀ ਸ਼ਕਤੀ ਤੇ ਜ਼ਮੀਰ ਦੀ ਆਵਾਜ਼ ਨੂੰ ਸੁਣ ਲਵੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਰੇ ਮਸਲੇ ਹੱਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਾਰਾ ਮੀਡੀਏ ਹੀ ‘ਗੋਦੀ ਮੀਡੀਏ’ ਹੈ ਅਜਿਹਾ ਨਹੀਂ ਹੈ, ਪੰੂਜੀਪਤੀਆਂ ਦੀ ਛਤਰ ਛਾਇਆ ਹੇਠ ਕੰਮ ਕਰ ਰਹੇ ਗੋਦੀ ਮੀਡੀਏ ਨੂੰ ਕਿਸਾਨਾਂ ਨੇ ਆਪਣੇ ਸੰਘਰਸ਼ ਵਿਚ ਸ਼ਾਮਲ ਹੋਣ ਤੋਂ ਭਜਾ ਦਿੱਤਾ ਹੈ। ਇਸ ਮੌਕੇ ਪ੍ਰੋ: ਰਾਜਿੰਦਰ ਸਿੰਘ ਨੇ ਗੁਰਬਾਣੀ ਦੀਆਂ ਤੁਕਾਂ ਦਾ ਜ਼ਿਕਰ ਕਰਦਿਆਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਹੱਡ ਚੀਰਵੀਂ ਠੰਢ ਵਿਚ ਟਰਾਲੀਆਂ ਤੇ ਟੈਂਟ ਵਿਚ ਰਾਤ ਕੱਟ ਰਹੇ ਕਿਸਾਨਾਂ ਨਾਲ ਬੈਠੇ ਫਿਰ ਆਪਣੀ ਕਮਲ ਨਾਲ ਦਿਲੋਂ ਚੋਂ ਨਿਕਲੀ ਗੱਲ ਬਾਰੇ ਲਿਖਣ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਜ਼ਹਿਰ ਦਾ ਇੱਕ ਟੀਕਾ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸ ਖ਼ਿਲਾਫ਼ ਦੇਸ਼ ਦਾ ਹਰ ਵਰਗ ਸੜਕਾਂ ’ਤੇ ਕਿਸਾਨਾਂ ਦੇ ਸਮਰਥਨ ਵਿਚ ਉੱਤਰਿਆ ਹੋਇਆ ਅਤੇ ਉਹ ਦਿਨ ਜ਼ਿਆਦਾ ਦੂਰ ਨਹੀਂ ਜਦ ਕਿਸਾਨਾਂ ਦੀ ਜਿੱਤ ਦੀ ਖ਼ਬਰ ਆਵੇਗੀ। ਇਸ ਮੌਕੇ ਸਤਪਾਲ ਸਿੰਘ ਦੇਹਡ਼ਕਾ, ਪਿ੍ੰਸੀਪਲ ਰਾਜ ਪਾਲ ਕੌਰ, ਸਰਪ੍ਰਸਤ ਓਮ ਪ੍ਰਕਾਸ਼ ਭੰਡਾਰੀ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਜਨਰਲ ਸਕੱਤਰ ਸੁਖਦੀਪ ਨਾਹਰ, ਅਸ਼ੋਕ ਸੰਗਮ, ਅਮਿਤ ਖੰਨਾ, ਕਿਸ਼ਨ ਵਰਮਾ, ਕਮਲਦੀਪ ਬਾਂਸਲ, ਰਣਜੀਤ ਸਿੰਘ ਸਿੱਧਵਾਂ, ਬਲਜੀਤ ਸਿੰਘ ਗੋਲਡੀ, ਚਰਨਜੀਤ  ਸਿੰਘ ਚੰਨ, ਦੀਪਕ ਜੈਨ ਬੌਬੀ, ਕਰ ਭਲਾ ਹੋ ਭਲਾ ਦੇ ਚੇਅਰਮੈਨ ਅਮਿਤ ਅਰੋੜਾ ਨੇ, ਦਿਨੇਸ਼ ਕਾਕਾ, ਭੁਪਿੰਦਰ ਸਿੰਘ ਮੁਰਲੀ, ਨਾਰੇਸ਼ ਗਾਂਧੀ, ਪੰਕਜ ਅਰੋੜਾ, ਦਵਿੰਦਰ ਜੈਨ ਅਸ਼ਵਨੀ ਸ਼ਰਮਾ ਜੋਗਿੰਦਰ ਚੋਹਾਨ ਮੋਹਿਤ ਗੋਇਲ,ਪ੍ਰਦੀਪ ਪਾਲ ਵੀ ਹਾਜ਼ਰ ਸਨ।

ਕਿਸਾਨ ਜਥੇਬੰਦੀਆਂ 3 ਕਾਲੇ ਕਾਨੂੰਨਾਂ  ਨੂੰ ਕਦੇ ਪਾਸ ਨਹੀਂ ਹੋਣ ਦੇਣਗੀਆਂ -ਲਾਡੀ ਸਹੌਲੀ

ਨੌਜਵਾਨਾਂ ਤੋਂ ਇਲਾਵਾ ਬੱਚੇ,ਬਜ਼ੁਰਗ, ਮਾਤਾ,ਭੈਣਾਂ ਸੰਘਰਸ਼ ਵਿਚ ਪਿੱਛੇ ਨਹੀਂ ਹਟੇ    

ਰਾਏਕੋਟ/ਲੁਧਿਆਣਾ -ਦਸੰਬਰ 2020 - (ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ 3 ਆਰਡੀਨੈਂਸਾਂ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ 82 ਦਿਨਾਂ ਤੋਂ ਰੇਲਵੇ ਸਟੇਸ਼ਨਾਂ ,ਮੌਲ ਅਤੇ ਪੈਟਰੋਲ ਪੰਪਾਂ ਤੇ ਦਿਨ ਰਾਤ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਨੇ ਇਸ ਨੂੰ ਅਣਦੇਖਾ ਕਰ ਦਿੱਤਾ । ਹੁਣ ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦਾ ਚਾਰੇ ਘਿਰਾਓ ਕਰਕੇ ਹੋਰ ਵੀ ਤੇਜ਼ ਸੰਘਰਸ਼ ਕੀਤਾ ਜਾ ਰਿਹਾ ਹੈ । ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਲਾਡੀ ਸਹੌਲੀ ਨੇ ਕਿਹਾ ਕਿ ਪੋਹ ਦੇ ਮਹੀਨੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੱਡ ਚੀਰਵੀਂ ਠੰਢ ਨੂੰ ਦੇਖਦੇ ਹੋਏ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਬਜ਼ੁਰਗ,ਮਾਤਾ,ਭੈਣਾਂ ਬੱਚਿਆਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਕਿਸਾਨਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਆਪਣਾ ਹੋਸ਼ ਗੁਆ ਬੈਠੀ ਹੈ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕੇ ਮੋਰਚੇ ਲਾਕੇ ਬੈਠੇ ਗਏ ਹਨ। ਕੁਰਬਾਨੀਆਂ ਦੇਣ ਵਾਲੀ ਕੌਮ ਛੋਟੇ ਸਾਹਿਬਜ਼ਾਦਿਆਂ ਅਤੇ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਨਹੀਂ ਕਰਦੇ ਅਤੇ ਹਰ ਇੱਕ ਵਰਗ ਦੇ ਵੱਲੋਂ ਆਪਣੇ ਗੁਰੂ ਦੇ ਦੱਸੇ ਹੋਏ ਸਿਧਾਂਤਾਂ ਤੇ ਚੱਲਦੇ ਹੋਏ ਸ਼ਾਂਤਮਈ ਦੇ ਨਾਲ ਦਿੱਲੀ ਨੂੰ ਚਾਰੇ ਪਾਸੇ ਮੋਰਚੇ ਲਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ। ਅਖ਼ੀਰ ਦੇ ਵਿੱਚ ਲਾਡੀ ਸਹੌਲੀ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ 3 ਕਾਲੇ ਕਾਨੂੰਨ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।

ਕਿਸਾਨੀ ਆਰਡੀਨੈੱਸਾਂ ਨੂੰ ਲੈ ਕੇ ਬੁੱਧੀਜੀਵੀ ਵਰਗ ਵੀ ਹੈ ਚਿੰਤਤ  

ਜਗਰਾਉਂ, ਦਸੰਬਰ 2020 -( ਮਨਜਿੰਦਰ ਗਿੱਲ/ ਗੁਰਕੀਰਤ ਸਿੰਘ ਜਗਰਾਉਂ) ਪੰਜਾਬ ਦਾ ਬੁੱਧੀਜੀਵੀ ਵਰਗ ਕਿਸਾਨ ਮਾਰੂ ਆਰਡੀਨੈਂਸ ਨੂੰ ਲੈ ਕੇ ਬਹੁਤ ਚਿੰਤਤ ਹੋ ਰਿਹਾ ਹੈ ਬੁੱਧੀਜੀਵੀ ਵਰਗ ਦੇ ਵਿਚ ਇਕ ਵਧੀਆ ਅਕਸ ਰੱਖਣ ਵਾਲੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨਾਲ ਸਾਡੀ ਗੱਲਬਾਤ ਹੋਈ ਤੁਸੀਂ ਵੀ ਸੁਣੋ ਉਹ ਗੱਲਬਾਤ  

ਕਿਸਾਨਾਂ ਦੇ ਮੁੱਦੇ ਤੇ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਬੁਰਾ ਭਲਾ ਕਹਿਣ ਲਈ ਮਜਬੂਰ 

ਜਗਰਾਉਂ, ਦਸੰਬਰ 2020 -( ਮਨਜਿੰਦਰ ਗਿੱਲ/ ਗੁਰਕੀਰਤ ਸਿੰਘ ਜਗਰਾਉਂ) ਕਿਸਾਨੀ ਸੰਘਰਸ਼ ਨੂੰ ਲੈ ਕੇ ਆਰਡੀਨੈਂਸ ਬਿੱਲਾਂ ਨੂੰ ਨਾ ਰੱਦ ਕਰਨਾ ਮੋਦੀ ਸਰਕਾਰ ਦੀ ਸ਼ਹਿਦ ਵੱਡੀ ਗਲਤੀ ਹੋਵੇਗੀ  ਪੰਜਾਬ ਦੇ ਲੋਕ ਗੁੱਸੇ ਵਿਚ ਲਾਲ ਪੀਲੇ ਹੋ ਰਹੇ ਹਨ  ਸਾਡੇ ਨਾਲ ਗੱਲਬਾਤ ਕਰਦੇ ਸਤਪਾਲ ਸਿੰਘ ਦੇਹਡ਼ਕਾ ਸਮਾਜਸੇਵੀ ਵੱਲੋਂ ਮੋਦੀ ਨੂੰ ਲਾਹਨਤਾਂ ਪਾਈਆਂ ਗਈਆਂ ਪੂਰੀ ਜਾਣਕਾਰੀ ਲਈ ਦੇਖੋ ਵੀਡੀਓ     

 

 

 

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਤੇ ਮੁੱਲਾਂਪੁਰ ਦਾਖਾ ਵਿਖੇ ਲੋਕਾਂ ਦੇ ਭਾਰੀ ਇਕੱਠ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ -VIDEO

ਲੁਧਿਆਣਾ, ਦਸੰਬਰ  2020 -(ਗੁਰਦੇਵ ਗ਼ਾਲਿਬ /ਮਨਜਿੰਦਰ ਗਿੱਲ  )- 

ਬੀਤੀ ਕੱਲ ਸਮੁੱਚੇ ਪੰਜਾਬ ਅੰਦਰ ਕਿਸਾਨੀ ਸੰਘਰਸ਼ ਅੰਦਰ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸੇ ਤਰ੍ਹਾਂ ਹੀ ਮੁੱਲਾਂਪੁਰ ਦਾਖਾ ਦੀਆਂ ਗਰਾਊਂਡਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ  ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਗੁਜ਼ਾਰਨੀ ਸ਼ੰਘਰਸ਼ ਅੰਦਰ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਅਤੇ ਸ਼ਰਧਾਂਜਲੀ ਅਰਪਣ ਕੀਤੀ ਗਈ  ਹੋਰ ਜਾਣਕਾਰੀ ਲਈ ਦੇਖੋ ਵੀਡੀਓ  

ਪਿੰਡ ਫਤਿਹਗੜ੍ਹ ਸਿਵੀਆਂ ਦੇ ਵਾਸੀਆਂ ਵੱਲੋਂ ਮਾਤਾ ਚਿੰਤਪੁਰਨੀ ਦਾ ਭੰਡਾਰਾ ਲਾਇਆ ਗਿਆ-VIDEO  

ਜਗਰਾਉਂ ,ਦਸੰਬਰ 2020 , (ਜਸਮੇਲ ਗ਼ਾਲਬ/ ਮਨਜਿੰਦਰ ਗਿੱਲ ) 

ਜਗਰਾਉਂ ਦੇ ਲਾਗਲੇ ਪਿੰਡ ਫਤਿਹਗੜ੍ਹ ਸਿਵੀਆਂ ਦੇ ਵਾਸੀਆਂ ਵੱਲੋਂ ਇਕੱਠੇ ਹੋ ਕੇ ਮਾਤਾ ਚਿੰਤਪੂਰਨੀ ਦਾ ਭੰਡਾਰਾ ਲਾਇਆ ਗਿਆ ਜਿਸ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ  ਪੂਰੀ ਜਾਣਕਾਰੀ ਲਈ ਦੇਖੋ ਵੀਡੀਓ  

ਬੀਤੇ ਕੱਲ੍ਹ ਜਗਰਾਉਂ ਵਿੱਚ ਕਿਸਾਨ ਸੰਘਰਸ਼ ਦੇ ਦੌਰਾਨ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ  -VIDEO

ਜਗਰਾਉਂ, ਦਸੰਬਰ 2020 (ਗੁਰਕੀਰਤ ਸਿੰਘ ਜਗਰਾਉਂ/   ਮਨਜਿੰਦਰ ਗਿੱਲ)

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਪਰ    ਜਗਰਾਉਂ ਅਤੇ ਇਸਦੇ ਆਲੇ ਦੁਆਲੇ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਅੱਜ ਜਗਰਾਉਂ ਰੇਲਵੇ ਸਟੇਸ਼ਨ ਉੱਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਪੂਰੀ ਜਾਣਕਾਰੀ ਲਈ ਦੇਖੋ ਵੀਡੀਓ      

"ਇੱਕ ਰੈਂਕ ਇੱਕ ਪੈਨਸ਼ਨ" ਨੂੰ ਲੈ ਕੇ ਸਾਬਕਾ ਸੈਨਿਕਾਂ ਨੇ ਡੀ.ਸੀ ਅਤੇ ਏ.ਡੀ.ਸੀ ਨੂੰ ਦਿੱਤਾ ਰੋਸ ਪੱਤਰ

ਲੁਧਿਆਣਾ /ਜਗਰਾਉਂ, ਦਸੰਬਰ  2020 (ਰਾਣਾ ਸ਼ੇਖਦੌਲਤ)

ਇੱਕ ਪਾਸੇ ਤਾਂ ਕਿਸਾਨਾਂ ਦਾ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਸਾਬਕਾ ਸੈਨਿਕਾਂ ਦੀਆਂ ਪੈਨਸ਼ਨਾਂ ਵਿਚੋਂ ਕਟੌਤੀ ਕਰਕੇ ਆਪਣੇ ਆਪ ਨੂੰ ਹੋਰ ਮੁਸ਼ਕਲਾਂ ਵਿੱਚ ਪਾ ਲਿਆ ਹੈ ਅੱਜ ਕੈਪਟਨ ਕੁਲਵੰਤ ਸਿੰਘ ਬਾੜੇਵਾਲ ਅਤੇ ਕੈਪਟਨ ਬਲਵਿੰਦਰ ਸਿੰਘ ਰਾਏਕੋਟ ਦੀ ਅਗਵਾਈ ਹੇਠ ਲੁਧਿਆਣਾ ਦੇ ਡੀ.ਸੀ ਅਤੇ ਏ.ਡੀ.ਸੀ ਨੂੰ ਰੋਸ ਪੱਤਰ ਦਿੱਤਾ ਜਿਸ ਵਿੱਚ ਜਰਨਲ ਵਿਪਿਨ ਰਾਵਤ ਦੁਆਰਾ ਪਾਸ ਕੀਤੇ ਕਾਨੂੰਨ ਨੂੰ ਵਾਪਿਸ ਲੈਣ ਲਈ ਕਿਹਾ ਗਿਆ ਕਿਉਂਕਿ ਸੈਨਿਕ ਸਾਰੀ ਜਿੰਦਗੀ ਦੇਸ਼ ਦੀ ਰਾਖੀ ਕਰਨ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਬਾਰਡਰਾਂ ਤੇ ਮੌਜੂਦ ਹਨ ਜੇਕਰ ਬਾਅਦ ਵਿੱਚ ਉਨ੍ਹਾਂ ਨਾਲ ਅਜਿਹਾ ਵਿਤਕਰਾ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਨੌਜਵਾਨ ਫੌਜ਼ ਚ ਭਰਤੀ ਹੋਣ ਤੋਂ ਗਰੇਜ਼ ਕਰੇਗਾ ਇਸ ਮੌਕੇ ਕੁਲਵੰਤ ਸਿੰਘ ਬਾੜੇਵਾਲ ਅਤੇ ਬਲਵਿੰਦਰ ਸਿੰਘ ਰਾਏਕੋਟ ਨੇ ਕਿਸਾਨਾਂ ਦੇ ਹੱਕ ਲਈ ਵੀ ਸਰਕਾਰ ਦੀ ਨਿੰਦਾ ਕੀਤੀ ਰੋਸ ਪੱਤਰ ਦੇਣ ਮੌਕੇ ਕੈਪਟਨ ਨਛੱਤਰ ਸਿੰਘ ਲੁਧਿਆਣਾ,ਸੂਬੇਦਾਰ ਸਤਪਾਲ ਸਿੰਘ,ਕੈਪਟਨ ਨਿਰਮਲ ਸਿੰਘ, ਵੈਟਰਨ ਬਲਜੀਤ ਸਿੰਘ,ਹੌਲਦਾਰ ਨਿਰਮਲ ਸਿੰਘ, ਹੌਲਦਾਰ ਧੰਨਜੀਤ ਸਿੰਘ, ਸੂਬੇਦਾਰ ਸੰਤ ਸਿੰਘ ਆਦਿ ਹਾਜ਼ਰ ਸਨ

ਕਿਸਾਨੀ ਮੋਰਚੇ 'ਚ ਅੱਜ ਤੋਂ ਭੁੱਖ ਹੜਤਾਲ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-   

ਜਗਰਾਓਂ 'ਚ ਕਿਸਾਨੀ ਮੋਰਚੇ ਦੇ ਅੱਜ 82ਵੇਂ ਦਿਨ ਇਲਾਕੇ ਭਰ ਤੋਂ ਪੁੱਜੇ ਲੋਕਾਂ ਦੇ ਇਕੱਠ ਨੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਮੰਗਲਵਾਰ ਤੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਲੜੀਵਾਰ 5 ਮੈਂਬਰੀ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਗਿਆ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਇੰਦਰਜੀਤ ਸਿੰਘ ਧਾਲੀਵਾਲ ਬਲਾਕ ਪ੍ਰਧਾਨ, ਧਰਮ ਸਿੰਘ ਸੂਜਾਪੁੁਰ, ਹਰਬੰਸ ਸਿੰਘ ਅਖਾੜਾ,ਚਮਕੌਰ ਸਿੰਘ ਦੌਧਰ, ਨਰਿੰਦਰ ਸਿੰਘ ਨਿੰਦੀ, ਹਰਭਜਨ ਸਿੰਘ ਦੌਧਰ, ਰਾਮਜੀ ਦਾਸ ਆਦਿ ਆਗੂਆਂ ਨੇ ਦੱਸਿਆ ਕਿ ਦੇਸ਼ ਦੇ 22 ਸੂਬਿਆਂ 'ਚ 90 ਹਜਾਰ ਥਾਵਾਂ ਤੇ ਕਿਸਾਨ ਸ਼ਹੀਦਾਂ ਨੂੰ ਲੋਕਾਂ ਨੇ ਵੱਡੇ ਛੋਟੇ ਇੱਕਠ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਭਲਕੇ ਤੋਂ ਪੰਜ ਪੰਜ ਸੰਘਰਸ਼ਕਾਰੀਆਂ ਦਾ ਜੱਥਾ ਸਾਰੇ ਮੋਰਚਿਆਂ ਵਾਂਗ ਭੱੁਖ ਹੜਤਾਲ ਤੇ ਬੈਠੇਗਾ। ਧਰਨੇ 'ਚ ਇਕ ਮਤੇ ਰਾਹੀਂ ਬੀਤੇ ਦਿਨੀਂ ਪਟਿਆਲਾ ਵਿਖੇ ਬੇਰੁੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਦੀ ਨਿੰਦਾ ਕੀਤੀ ਗਈ। ਇਸ ਸਮੇਂ ਲਖਵੀਰ ਸਿੱਧੂ ਨੇ ਰੋਜ ਦੀ ਤਰ੍ਹਾਂ ਗੀਤ ਸੰਗੀਤ ਰਾਹੀਂ ਹਾਜਰੀ ਲਗਵਾਈ।