You are here

ਲੁਧਿਆਣਾ

ਨਿਹਾਲ ਸਿੰਘ ਵਾਲਾ ਦੇ ਤਸੀਲਦਾਰ ਦੇ ਭ੍ਰਿਸ਼ਟਾਚਾਰੀ ਚਿਹਰਾ ਜਲਦੀ ਨੰਗਾ ਕਰਾਂਗੇ, ਨੰਬਰਦਾਰਾ ਐਸੋਸੀਏਸਨ ਮਾਲ ਵਿਭਾਗ ਦੇ ਖਿਲਾਫ ਜਲਦੀ ਸੰਘਰਸ਼ ਸ਼ੁਰੂ ਕਰੇਗੀ: ਪ੍ਰਧਾਨ ਗਾਲਿਬ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਪੰਜਾਬ ਨੰਬਰਦਾਰਾਂ ਐਸੋਸੀਏਸਨ ਰਜਿ਼ 169 ਗਾਲਿਬ ਗਰੁੱਪ ਵੱਲੋਂ ਮਾਲ ਵਿਭਾਗ ਦੇ ਭਿ੍ਰਸ਼ਟਾਚਾਰ ਅਫਸਰਾਂ ਵਿਰੁਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸੋਸੀਏਸਨ ਦੇ ਪ੍ਰਧਾਨ ਪਰਮਿੰਦਰਜੀਤ ਸਿੰਘ ਗਾਲਿਬ ਨੇ ਪੱਤਰਕਾਰਾਂ ਨਾਲ ਕੀਤੇ।ਉਨ੍ਹਾਂ ਕਿਹਾ ਕਿ ਨਿਹਾਲ ਸਿੰਘ ਵਾਲੇ ਦੇ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਵੱਲੋਂ ਸੂਬੇ ਦੇ ਜਰਨਲ ਸਕੱਤਰ ਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਜੀਤ ਸਿੰਘ ਖਾਈ ਵੱਲੋਂ ਪੇਸ਼ ਕੀਤੀ ਰਜਿਸਟਰੀ ਨਾ ਕਰਨਾ ਅਤੇ ਰਿਸ਼ਵਤ ਮੰਗਣ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਮਾਲ ਵਿਭਾਗ ਦੀ ਅਹਿਮ ਕੜੀ ਹਨ ਅਤੇ ਭਿ੍ਰਸ਼ ਅਫਸਰਾਂ ਵੱਲੋਂ ਉਨਾਂ ਨੰਬਰਦਾਰ ਨਾਲ ਘਟੀਆ ਵਤੀਰਾ ਸਹਿਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੁੱਚੀ ਜਥੇਬੰਦੀ ਪ੍ਰਧਾਨ ਜਗਜੀਤ ਸਿੰਘ ਖਾਈ ਦੇ ਨਾਲ ਹੈ।ਉਨ੍ਹਾਂ ਕਿਹਾ ਕਿ ਜੱਥੇਬੰਦੀ ਜਲਦੀ ਮੀਟਿੰਗ ਕਰਕੇ ਸੰਘਰਸ਼ ਵਿੱਢੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਮਾਲ ਵਿਭਾਗ ਅਤੇ ਸਰਕਾਰ ਦੀ ਹੋਵੇਗੀ।ਪ੍ਰਧਾਨ ਪਰਵਿੰਦਰ ਜੀਤ ਸਿੰਘ ਗਾਲਬ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਾਲ ਮੰਤਰੀ ਤੁਰੰਤ ਰਿਸ਼ਵਤ ਖੋਰ ਅਫਸਰਾਂ ਨੂੰ ਨੱਥ ਪਾਉਣ।ਇਸ ਮੌਕੇ ਹਰਨੇਕ ਸਿੰਘ ਹਠੂਰ ਤਹਿਸੀਲ  ਪ੍ਰਧਾਨ,ਜਸਵੰਤ ਸਿੰਘ ਸੇਖਦੋਲਤ, ਅਵਤਾਰ ਸਿੰਘ ਕਉਕੇ,ਸਤਿਨਾਮ ਸਿੰਘ ਬੱਸੂਵਾਲ, ਬਲਬੀਰ ਸਿੰਘ ਨੰਬਰਦਾਰ,ਮਹਿੰਦਰ ਸਿੰਘ, ਇਕਬਾਲ ਸਿੰਘ ਕਮਾਲਪੁਰਾ,ਆਤਮਾ ਸਿੰਘ ਕਲੇਰ ਅਤੇ ਰੇਸ਼ਮ ਸਿੰਘ ਆਦਿ ਹਾਜ਼ਰ ਸਨ।

ਕਿਸਾਨ ਸੰਘਰਸ਼ ਸਹਿਯੋਗ ਕਮੇਟੀ ਜਗਰਾਉਂ ਵੱਲੋਂ ਭਾਰਤ ਸਰਕਾਰ ਨੂੰ ਮੰਗ ਪੱਤਰ

ਜਗਰਾਉਂ ,ਦਸੰਬਰ  2020 -(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਭਾਰਤ ਭਰ ਚ ਚੱਲ ਰਹੇ ਕਿਸਾਨ ਸੰਘਰਸ਼ ਸਬੰਧੀ ਅੱਜ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਵਿਖੇ ਕਿਸਾਨ ਸੰਘਰਸ਼ ਕਮੇਟੀ ਜਗਰਾਉਂ ਵੱਲੋਂ ਐੱਸ.ਡੀ.ਐੱਮ. ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਰਾਹੀ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਨ੍ਹਾਂ ਦੇਰ ਕੀਤਿਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਦਾ ਐਲਾਨ ਕੀਤਾ ਜਾਵੇ। ਕਿਸਾਨ ਵਿਰੋਧੀ ਕਨੂੰਨ, ਬਿਜਲੀ ਸੋਧ ਬਿੱਲ, ਖੇਤੀਬਾੜੀ ਪ੍ਰਦੂਸ਼ਣ ਐਕਟ ਰੱਦ ਕੀਤੇ ਜਾਣ। ਸਿੱਖਿਆ ਦਾ ਨਿੱਜੀਕਰਨ ਤੇ ਭਗਵਾਕਰਨ ਬੰਦ ਕੀਤਾ ਜਾਵੇ। ਜੇਲ੍ਹਾਂ ਚ ਬੰਦ ਜਮਹੂਰੀ ਹੱਕਾਂ ਦੇ ਕਾਰਕੁਨ ਰਿਹਾਅ ਕੀਤੇ ਜਾਣ। ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣ ਆਦਿ ਮੰਗਾਂ ਕੀਤੀਆਂ ਗਈਆਂ। ਰੈਲੀ ਚ ਬੁਲਾਰਿਆਂ ਨੇ ਇਸ ਗੱਲ ਤੇ ਤਸੱਲੀ ਜਾਹਰ ਕੀਤੀ ਕਿ ਫਾਸ਼ੀ ਸਰਕਾਰ ਘੋਲ ਨੂੰ ਹੰਭਾਉਣ ਚ ਬੁਰੀ ਤਰ੍ਹਾ ਨਾਕਾਮ ਰਹੀ ਹੈ ਅਤੇ ਘੋਲ ਦਿਨ ਬ ਦਿਨ  ਵੱਡਾ ਹੁੰਦਾ ਜਾ ਰਿਹਾ ਹੈ।ਬੁਲਾਰਿਆਂ ਨੇ ਕਿਸਾਨ ਲੀਡਰਾਂ ਦੇ ਫੈਸਲੇ ਕਿ ਕਾਲੇ ਕਾਨੂੰਨਾਂ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸਤਰ ਬੁਲਾ ਕੇ ਰੱਦ ਕੀਤਾ ਜਾਵੇ ਦਾ ਸਵਾਗਤ ਕੀਤਾ। ਮੌਕਾਪ੍ਰਸਤ ਸਿਆਸੀ ਪਾਰਟੀਆਂ ਦਾ ਦੋਗਲਾਪਣ ਨੰਗਾ ਕਰਦੇ ਹੋਏ ਬੁਲਾਰਿਆਂ ਨੇ ਅਪਣੀ ਰਾਖੀ ਆਪ ਕਰੋ,ਜੋਕਾਂ ਤੋਂ ਨਾ ਝਾਕ ਕਰੋ ਦੇ ਨਾਅਰੇ ਬੁਲੰਦ ਕੀਤੇ। ਅੱਜ ਦੀ ਇਸ ਮੀਟਿੰਗ ਚ ਹਰਬੰਸ ਸਿੰਘ ਅਖਾੜਾ, ਅਵਤਾਰ ਸਿੰਘ ਡਾਇਟ, ਜੋਗਿੰਦਰ ਆਜ਼ਾਦ, ਮਲਕੀਤ ਸਿੰਘ, ਕਰਮ ਸਿੰਘ ਸੰਧੂ, ਹਰਭਜਨ ਸਿੰਘ ਸਿੱਧੂ, ਮਜ਼ਦੂਰ ਆਗੂ ਬਲਦੇਵ ਰਸੂਲਪੁਰ, ਕਿਸਾਨ ਆਗੂ ਜਸਮੇਲ ਸਿੰਘ ਅਤੇ ਪਰਵਾਰ ਸਿੰਘ, ਸੱਤਪਾਲ ਸਿੰਘ ਦੇਹੜਕਾ, ਸਾਹਿਤਕਾਰ ਰਾਜਦੀਪ ਸਿੰਘ ਤੂਰ, ਪ੍ਰਭਜੋਤ ਸੋਹੀ, ਸੁਖਦੇਵ ਹਠੂਰ, ਡੀ.ਟੀ.ਐੱਫ਼. ਆਗੂ ਮਨਜਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਸਿੱਧੂ, ਸੁਧੀਰ ਝਾਂਜੀ, ਹਰਦੀਪ ਸਿੰਘ, ਸਰਬਜੀਤ ਸਿੰਘ, ਭਜਨ ਸਿੰਘ, ਬਲਜਿੰਦਰ ਸਿੰਘ ਗੁਰਮੀਤ ਸਿੰਘ,ਜਸਵੰਤ ਕਲੇਰ ਆਦਿ ਹਾਜ਼ਰ ਸਨ।

ਮੋਦੀ ਸਰਕਾਰ ਦੇ"ਕਾਲੇ ਕਾਨੂੰਨ ਖਿਲਾਫ ਜੰਗ ਜਿੱਤ ਕੇ ਆਵਾਂਗੇ -ਕੈਪਟਨ ਕੁਲਵੰਤ ਸਿੰਘ ਬਾੜੇਵਾਲ

ਲੁਧਿਆਣਾ, ਦਸੰਬਰ  2020 (ਰਾਣਾ ਸ਼ੇਖਦੌਲਤ)

ਮੋਦੀ ਸਰਕਾਰ ਨੇ ਖੇਤੀ ਮਾਰੂ ਕਾਨੂੰਨ ਬਿੱਲਾ ਨੂੰ ਪਾਸ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਪਰ ਕਿਸਾਨ ਜੱਥੇਬੰਦੀਆਂ ਇਹ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਵਾਪਿਸ ਆਉਣ ਗਈਆਂ ਅੱਜ ਕੈਪਟਨ ਕੁਲਵੰਤ ਸਿੰਘ ਬਾੜੇਵਾਲ ਨੇ ਕਿਹਾ ਕਿ ਪਿੰਡ ਬਾੜੇਵਾਲ ਨੇ ਕਿਸਾਨਾਂ ਲਈ ਬਿਸਤਰੇ,ਅਤੇ ਵਿੱਤੀ ਸਹਾਇਤਾ ਵੀ ਭੇਜੀ ਹੈ ਅਤੇ ਜਿਨ੍ਹਾਂ ਦਾਨੀ ਸੱਜਣਾਂ ਨੇ ਇਹ ਮੱਦਦ ਕੀਤੀ ਹੈ ਕੈਪਟਨ ਕੁਲਵੰਤ ਸਿੰਘ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਜਿਨ੍ਹਾਂ ਨੇ ਹੋਰ ਵੀ ਮੱਦਦ ਕੀਤੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਕੈਪਟਨ ਕੁਲਵੰਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਬਿੱਲਾ ਨੂੰ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਇਸ ਕਰਕੇ ਕਿਸਾਨ ਜੱਥੇਬੰਦੀਆਂ ਲਗਾਤਾਰ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਨੇ ਅਤੇ ਇਸ ਜੰਗ ਨੂੰ ਜਾਰੂਰ ਜਿੱਤਾਗੇ ਅਸੀਂ ਸਾਰੇ ਐਡਵੋਕੇਟ ਅਤੇ ਆਰਮੀ ਦੇ ਸਾਰੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ

ਕੂੜੇ ਦੇ ਡੰਪ ਨੂੰ  ਹਟਾਕੇ ਮਿਉਂਸਪਲ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ-ਮਲਕੀਤ ਸਿੰਘ ਦਾਖਾ

ਜਗਰਾਉਂ, ਦਸੰਬਰ 2020 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

 ਜਗਰਾਉਂ ਦੇ ਪ੍ਰਮੁੱਖ ਸ੍ਰੀ ਭਦਰਕਾਲੀ ਮੰਦਿਰ ਦੇ ਬਾਹਰ ਬੜੇ ਲੰਮੇ ਸਮੇਂ ਤੋਂ ਕੁੜੇ ਦੇ ਡੰਪ ਨੂੰ ਚੁਕਾਨ ਲਈ ਇਕ ਸੰਘਰਸ਼ ਚਲ ਰਿਹਾ ਸੀ ਅੱਜ ਉਹ ਸੰਘਰਸ਼ ਜਿਤ ਕੇ ਉਸ ਜਗ੍ਹਾ ਤੇ ਮਿਉਂਸੀਪਲ ਕਮੇਟੀ ਵਲੋਂ ਇਕ ਸੁੰਦਰ ਪਾਰਕ ਦੇ ਨਿਰਮਾਣ ਲਈ 47 ਲੱਖ ਰੁਪਏ ਲਗਾਏ ਜਾਣ ਗੇ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਚੈਅਰਮੈਨ ਜ਼ਿਲ੍ਹਾ ਪਲਾਨੀਗ ਬੋਰਡ ਸ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਇਸ ਜਗ੍ਹਾ ਤੇ ਮਿਉਂਸਪਲ ਪਾਰਕ ਦਾ ਨਿਰਮਾਣ ਕਰਕੇ ਸ਼ਹਿਰ ਵਾਸੀਆਂ ਨੂੰ ਸੋਂਪਿਆ ਜਾਵੇਗਾ। ਇਸ ਸਮੇਂ ਉਨ੍ਹਾਂ ਨੇ ਉਸ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਐਸ ਉ ਸੁਖਦੀਪ ਸਿੰਘ, ਰਵਿੰਦਰ ਕੁਮਾਰ ਸਭਰਵਾਲ ਫੀਨਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਕਾਕਾ ਗਰੇਵਾਲ ਚੈਅਰਮੈਨ ਮਾਰਕੀਟ ਕਮੇਟੀ,ਕਾਲਾ ਕਲਿਆਨ, ਕਰਮਜੀਤ ਕੈਂਥ, ਸੁਖਦੇਵ ਸਿੰਘ ਸੈਂਬੀ,ਸਾਜਨ ਮਲਹੋਤਰਾ, ਕੁਲਦੀਪ ਸਿੰਘ ਕੈਲੇ , ਗੋਪਾਲ ਸ਼ਰਮਾ, ਪ੍ਰਾਸ਼ਰ ਦੇਵ ਸ਼ਰਮਾ, ਪ੍ਰਵੀਨ ਕੁਮਾਰ ਰਾਣਾ, ਬੋਬੀ ਕਪੂਰ, ਵਿਕਰਮ ਜਸੀ, ਪ੍ਰਿਂਸ ਮਲਕ,ਮਨੀ ਗਰਗ, ਭਜਨ ਸਿੰਘ ਬਚਿੱਤਰ ਸਿੰਘ ਅਮਰ ਜੀਤ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।

ਪਿੰਡ ਢੋਲਣ ਦੇ ਸਰਪੰਚ ਰਵਿੰਦਰ ਸਿੰਘ ਜੋਗਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਇੱਥੋਂ ਥੋੜ੍ਹੀ ਦੂਰ ਪਿੰਡ ਢੋਲਣ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਰਵਿੰਦਰ ਸਿੰਘ ਜੋਗਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਸੋਹਣ ਸਿੰਘ ਕੈਸ਼ੀਅਰ (77) ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਕੈਪਟਨ ਸੰਦੀਪ ਸਿੰਘ ਸੰਧੂ ਮੇਜਰ ਸਿੰਘ ਮੁੱਲਾਂਪੁਰ, ਕਰਨ ਵੜਿੰਗ, ਮੇਜਰ ਭੇਣੀ ਆਦਿ ਨੇ ਸਰਪੰਚ ਰਵਿੰਦਰ ਸਿੰਘ ਜੋਗਾ ਨਾਲ ਦੁੱਖ ਸਾਂਝਾ ਕੀਤਾ।ਸੋਹਣ ਸਿੰਘ ਕੈਸ਼ੀਅਰ ਦੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 11 ਦਸੰਬਰ ਨੂੰ ਗੁਰਦਵਾਰਾ ਸ਼ਹੀਦਾਂ ਸਾਹਿਬ ਪਿੰਡ ਢੋਲਣ ਵਿਖੇ ਹੋਵੇਗੀ।

ਹਠੂਰ ਥਾਣੇ ਅੱਗੇ ਦਿੱਤਾ ਰੋਸ ਧਰਨਾ

ਹਠੂਰ, ਦਸੰਬਰ 2020-(ਕੌਸ਼ਲ ਮੱਲ੍ਹਾ)-ਅੱਜ ਪੁਲਿਸ ਥਾਣਾ ਹਠੂਰ ਅੱਗੇ ਜਨਤਕ ਜੱਥੇਬੰਦੀਆ ਅਤੇ ਇਨਸਾਫ ਪਸੰਦ ਲੋਕਾ ਵੱਲੋ ਰੋਸ ਧਰਨਾ ਦੇ ਕੇ ਦਲਿਤ ਲੜਕੀ ਨੂੰ ਸਾੜ ਕੇ ਮਾਰਨ ਵਾਲੇ ਦੋਸੀਆ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਤਰਸੇਮ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਮੰੂਮ (ਬਰਨਾਲਾ) ਨੇ ਦੱਸਿਆ ਕਿ ਮੇਰੀ ਨਬਾਲਗ ਲੜਕੀ ਨੂੰ ਇੱਕ ਲੜਕਾ ਵਿਆਹ ਦਾ ਝਾਸਾ ਦੇ ਕੇ ਕਿਸੇ ਅਣ ਦੱਸੀ ਜਗ੍ਹਾਂ ਤੇ ਲੈ ਗਿਆ ਸੀ।ਜਿਸ ਬਾਰੇ ਮੈ ਥਾਣਾ ਮਹਿਲ ਕਲਾਂ ਵਿਖੇ ਦਰਖਾਸਤ ਦਿੱਤੀ ਸੀ ਪਰ ਪੁਲਿਸ ਨੇ ਲੜਕੀ ਦੀ ਕੋਈ ਪੜਤਾਲ ਨਹੀ ਕੀਤੀ।ਮ੍ਰਿਤਕ ਲੜਕੀ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਮੈਨੂੰ ਕੁਝ ਦਿਨ ਪਹਿਲਾ ਹੀ ਪਤਾ ਲੱਗਾ ਸੀ ਕਿ ਮੇਰੀ ਲੜਕੀ ਨੂੰ ਪਿੰਡ ਚੱਕ ਭਾਈ ਕਾ ਦਾ ਲੜਕਾ ਆਪਣੇ ਘਰ ਲੈ ਗਿਆ ਹੈ ਅਤੇ ਲੜਕੇ ਦੇ ਪਰਿਵਾਰ ਵੱਲੋ ਮੇਰੀ ਲੜਕੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ।ਜਿਸ ਦੀ 27 ਨਵੰਬਰ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ ਅਤੇ ਮੇਰੀ ਲੜਕੀ ਦਾ ਸਰਕਾਰੀ ਹਸਪਤਾਲ ਜਗਰਾਓ ਵਿਖੇ ਪੋਸਟਮਾਰਟਮ ਕਰਵਾਇਆ ਗਿਆ,ਪਰ ਹਠੂਰ ਪੁਲਿਸ ਨੇ ਲੜਕੇ ਦੇ ਪਰਿਵਾਰ ਤੇ ਕੋਈ ਵੀ ਕਾਰਵਾਈ ਨਹੀ ਕੀਤੀ।ਉਨ੍ਹਾ ਕਿਹਾ ਕਿ ਸਾਨੂੰ ਹਠੂਰ ਪੁਲਿਸ ਵੱਲੋ ਵਾਰ-ਵਾਰ ਆਖਿਆ ਗਿਆ ਕਿ ਜਦੋ ਪੋਸਟਮਾਰਟਮ ਦੀ ਰਿਪੋਰਟ ਆਏਗੀ ਤਾਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾ ਪੁਲਿਸ ਪ੍ਰਸਾਸਨ ਦੇ ਉੱਚ ਅਧਿਅਕਾਰੀ ਤੋ ਮੰਗ ਕੀਤੀ ਕਿ ਲੜਕੀ ਦੇ ਕਾਤਲਾ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾ ਨਾਲ ਰਣਜੀਤ ਸਿੰਘ ਛੀਨੀਵਾਲ ਕਲਾਂ,ਕਾਕਾ ਸਿੰਘ,ਭੋਲਾ ਸਿੰਘ,ਕਮਲ ਸਿੰਘ,ਜਗਤਾਰ ਸਿੰਘ,ਰਮਨ ਕੌਰ,ਸੰਦੀਪ ਕੌਰ,ਤਾਰੀ ਕੌਰ,ਤਰਸੇਮ ਸਿੰਘ, ਉਜਾਗਰ ਸਿੰਘ ਅੱਕੀ ਕੌਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇਚਾਰਜ ਰੁਬਨੀਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮ੍ਰਿਤਕ ਲੜਕੀ ਵੱਲੋ ਪਹਿਲਾ ਆਪਣੇ ਮਾਤਾ-ਪਿਤਾ ਅਤੇ ਭਰਾ ਖਿਲਾਫ ਕੋਰਟ ਵਿਚ ਬਿਆਨ ਦਰਜ ਕਰਵਾਏ ਗਏ ਹਨ ਅਤੇ ਮਰਨ ਤੋ ਪਹਿਲਾ ਲੜਕੀ ਨੇ ਬਿਆਨ ਦਿੱਤੇ ਕਿ ਮੈ ਘਰ ਵਿਚ ਖਾਣਾ ਬਣਾ ਰਹੀ ਸੀ ਤਾਂ ਗੈਸ ਲੀਕ ਹੋਣ ਕਾਰਨ ਮੈਨੂੰ ਅੱਗ ਲੱਗੀ,ਮੇਰੇ ਸਹੁਰੇ ਪਰਿਵਾਰ ਨੇ ਅੱਗ ਬੁਝਾਉਣ ਦੀ ਬਹੁਤ ਕੋਸਿਸ ਕੀਤੀ ਉਨ੍ਹਾ ਮੇਰੇ ਉੱਪਰ ਕੰਬਲ ਵੀ ਦਿੱਤਾ ।

ਗੁਰੂ ਜੀ ਦੇ ਕਿਰਤ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਿਸਾਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਦਿਬਾਇਆ ਨਹੀਂ ਜਾ ਸਕਦਾ: ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਲੋਂ ਕਿਰਤ ਅਤੇ ਸਿਧਾਂਤ ਤੇ ਪਹਿਰਾ ਦਿੱਤਾ ਅਤੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਉਨਾ ਨੇ ਖੁਦ ਖੇਤੀ ਕੀਤੀ ਅਤੇ ਅੱਜ ਪੰਜਾਬ ਦਾ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਸਾਂਝੇ ਤੌਰ ਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਸਭਾ ਇੰਟਰਨੈਸ਼ਨਲ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕਿਹਾ ਹੈ ਕਿ ਉਹ ਅੱਜ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕਰਨ । ਉਨ੍ਹਾਂ ਆਖਿਆ ਹੈ ਕਿ ਗੁਰੂ ਜੀ ਨੇ ਸਦੀਆ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਤੇ ਗੁਰੂ ਜੀ ਦੇ ਕਿਰਤ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਿਸਾਨਾਂ ਨੂੰ ਦਬਾਇਆ ਜਾਣਾ ਨਿੰਦਣਯੋਗ ਹੈ।ਸਰਕਾਰ ਦੀ ਅੜੀ ਕਾਰਨ ਅੰਨਦਾਤਾ ਆਪਣੀ ਹੋਦ ਦੀ ਲੜਾਈ ਲੜਦਾ ਹੋਇਆ ਘਰੋਂ ਬੇਘਰ ਹੋ ਗਿਆ ਹੈ ਇਸ ਮੌਕੇ ਉਨ੍ਹਾਂ ਸੰਗਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਪ੍ਰੇਰਨਾ ਦਿਦਿਆਂ ਕਿਹਾ ਕਿ ਗੁਰੂ ਸਾਹਿਬ ਸਮੁੱਚੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ ਸਨ ਜਿੰਨ੍ਹਾਂ ਨੇ ਆਪਣੀ ਵਿਚਾਰਧਾਰਾ ਨਾਲ ਸਮਾਜ ਅੰਦਰ ਇਕ ਵੱਡੀ ਤਬਦੀਲੀ ਲਿਆਂਦੀ।ਉਹਨਾਂ ਨੇ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਆਪਣੇ ਵਿਚਾਰਾ ਨਾਲ ਅਜ਼ਾਦੀ ਦੇ ਰਾਹ ਤੁਰਿਆ।ਭਾਈ ਪਾਰਸ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੀ ਨਬਜ਼ ਪਛਾਣ ਅਤੇ ਇਮਾਨਦਾਰੀ ਨਾਲ ਕਿਸਾਨਾਂ ਦੀ ਪ੍ਰਫੁਲਤਾ ਲਈ ਕੰਮ ਕਰੇ ਤਾਂ ਹੀ ਦੇਸ਼ ਦਾ ਸਮੁੱਚਾ ਕਿਸਾਨ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਜਲਦੀ ਵਾਪਸ ਲਵੇ।

 

ਪਿੰਡ ਗਾਲਿਬ ਖੁਰਦ ਦੇ 19 ਸਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲ ਦਾ ਪਰਮਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਲਾਡਲਾ ਭਰਾ ਸੀ ਜੋ ਬੀਤੀ ਦੇਰ ਸ਼ਾਮ ਜਗਰਾਉਂ ਤੋਂ ਟਿਊਸ਼ਨ ਪੜ੍ਹਕੇ ਬੋਲਟ ਮੋਟਰਸਾਈਕਲ ਤੇ ਆਪਣੀ ਭੈਣ ਰਮਨਦੀਪ ਕੌਰ ਨਾਲ ਘਰ ਆ ਰਿਹਾ ਸੀ ਲੰਡੇ ਰੇਲਵੇ ਫਾਟਕਾਂ ਨੇੜੇ ਸਾਈਕਲ ਸਵਾਰ ਨਾਲ ਟੱਕਰ  ਹੋਈ ਤਾਂ ਖੂਨ ਨਾਲ ਲਥਪਥ ਭੈਣ ਭਰਾ ਨੂੰ ਲੋਕਾਂ ਨੇ ਜਗਰਾਓਂ ਹਸਪਤਾਲ ਵਿੱਚ ਲਿਜਾਇਆ ਗਿਆ। ਪਰ ਰਾਸਤੇ ਵਿਚ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਜਿਸ ਨੂੰ ਹਸਪਤਾਲ ਦੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਤੇ ਰਮਨਦੀਪ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਦੂਜੇ ਪਾਸੇ ਸਾਈਕਲ ਸਵਾਰ ਦੀ ਮੌਕ ਤੇ ਹੀ ਮੌਤ ਹੋ ਗਈ। ਨੌਜਵਾਨ ਪਰਮਿੰਦਰ ਸਿੰਘ ਦੀ ਅਚਾਨਕ ਮੌਤ ਕਾਰਨ ਪਿੰਡ ਵਿਚ ਮਾਤਮ ਤੇ ਸੋਗਮਈ ਮਾਹੌਲ ਹੈ ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਨੂੰ ਅੰਤਮ ਸੰਸਕਾਰ ਸਮੇਂ ਰਿਸ਼ਤੇਦਾਰ ਦੋਸਤ ਇਲਾਕਾ ਨਿਵਾਸੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਹੈ ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਤੇ ਅਮਰਜੀਤ ਸਿੰਘ ਗਾਲਿਬ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਅੰਤਮ ਅਰਦਾਸ ਦੇ ਭੋਗ 11 ਦਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

ਕਲਾਲ ਮਾਜ਼ਰਾ, ਖੰਨਾ ਵਿਖੇ ਫੌਜ ਭਰਤੀ ਰੈਲੀ ਦਾ ਆਯੋਜਨ 7 ਤੋਂ 22 ਦਸੰਬਰ ਤੱਕ

ਸਵੇਰੇ 07 ਤੋਂ 10 ਵਜੇ ਤੱਕ ਭਰਤੀ ਵਾਲੀ ਜਗ੍ਹਾ 'ਤੇ ਦਾਖਲ ਹੋ ਸਕਦੇ ਹਨ ਉਮੀਦਵਾਰ

ਰਿਕਰੂਟਮੈਂਟ ਸਕਰੀਨਿੰਗ ਲਈ 14632 ਉਮੀਦਵਾਰ ਹੋਏ ਰਜਿਸਟਰਡ - ਡਾਇਰੈਕਟਰ ਰਿਕਰੂਟਿੰਗ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਸਬੰਧੀ ਏ.ਆਰ.ਓ. ਦੀ ਅਗਵਾਈ ਵਿੱਚ ਫੌਜ ਭਰਤੀ ਦਫ਼ਤਰ, ਏ.ਐਸ. ਕਾਲਜ, ਕਲਾਲ ਮਾਜਰਾ, ਖੰਨਾ ਵਿਖੇ 7 ਦੰਸਬਰ ਤੋਂ 22 ਦਸੰਬਰ, 2020 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਐੱਨ ਨੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਰਜਿਸਟਰਡ ਈ-ਮੇਲ 'ਤੇ ਆਪਣਾ ਐਡਮਿਟ ਕਾਰਡ ਅਤੇ ਕੋਵਿਡ-19 ਨੈਗਟਿਵ ਸਰਟੀਫਿਕੇਟ ਡਾਊਨਲੋਡ ਕਰਨ। ਉਨ੍ਹਾਂ ਕਿਹਾ ਕਿ ਉਮੀਦਵਾਰ ਭਰਤੀ ਵਾਲੀ ਜਗ੍ਹਾਂ 'ਤੇ ਸਵੇਰੇ 07 ਵਜੇ ਤੋਂ 10 ਵਜੇ ਤੱਕ ਦਾਖਲ ਹੋ ਸਕਦੇ ਹਨ।ਡਾਇਰੈਕਟਰ ਰਿਕਰੂਟਿੰਗ ਨੇ ਅੱਗੇ ਦੱਸਿਆ ਕਿ ਰਿਕਰੂਟਮੈਂਟ ਸਕਰੀਨਿੰਗ ਲਈ ਕੁੱਲ 14632 ਉਮੀਦਵਾਰ ਰਜਿਸਟਰਡ ਹੋਏ ਹਨ। ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਪ ਪ੍ਰੀਖਿਆ ਦੇ ਯੋਗ ਉਮੀਦਵਾਰਾਂ ਲਈ ਦਸਤਾਵੇਜ਼ਾਂ ਦੀ ਵਿਸਥਾਰਤ ਜਾਂਚ ਕੀਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰਾਂ ਲਾਜ਼ਮੀ ਤੌਰ 'ਤੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣ ਜਿਸ ਵਿੱਚ ਆਧਾਰ ਕਾਰਡ, ਵਿਦਿਅਕ ਯੋਗਤਾ ਸਰਟੀਫਿਕੇਟ ਸਬੰਧਤ ਬੋਰਡ ਵੱਲੋਂ ਜਾਰੀ ਕੀਤੇ ਗਏ, ਆਨਲਾਈਨ ਰਿਹਾਇਸ਼/ਜਨਮ ਸਰਟੀਫਿਕੇਟ ਐਸ.ਡੀ.ਐਮ./ਤਹਿਸੀਲਦਾਰ ਦੁਆਰਾ ਜਾਰੀ ਕੀਤਾ ਗਿਆ, ਆਨਲਾਈਨ ਜਾਤੀ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਅਨਮੈਰਿਡ ਸਰਟੀਫਿਕੇਟ ਪਿੰਡ ਦੇ ਸਰਪੰਚ/ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ 6 ਮਹੀਨੇ ਦੌਰਾਨ ਨਾਲ ਫੋਟੋ, ਨੋ ਕਲੇਮ ਸਰਟੀਫਿਕੇਟ ਪਿੰਡ ਦੇ ਸਰਪੰਚ ਵੱਲੋਂ ਨਾਲ ਫੋਟੋ, 18 ਸਾਲ ਤੋਂ ਘੱਟ ਦੇ ਉਮੀਦਵਾਰ ਨੋ ਕਲੇਮ ਸਰਟੀਫਿਕੇਟ ਆਪਣੇ ਮਾਪਿਆਂ ਤੋਂ ਹਸਤਾਖ਼ਰ ਕਰਵਾ ਕੇ ਲਿਆਉਣ, ਐਨ.ਸੀ.ਸੀ. ਸਰਟੀਫਿਕੇਟ(ਏ/ਬੀ/ਸੀ), ਪਿਛਲੇ 2 ਸਾਲਾਂ ਦੌਰਾਨ ਖੇਡਾਂ ਵਿੱਚ ਅੰਤਰ ਰਾਸ਼ਟਰੀ/ਰਾਸ਼ਟਰੀ/ਰਾਜ ਪੱਧਰ 'ਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੋਵੇ, ਰਿਲੇਸ਼ਨਸ਼ਿਪ ਸਰਟੀਫਿਕੇਟ ਅਤੇ ਡਿਸ ਬੁੱਕ (ਮੌਜੂਦਾ ਸੈਨਿਕ ਜਾਂ ਸਾਬਕਾ ਸੈਨਿਕ ਨਾਲ ਸਬੰਧਤ ਉਮੀਦਵਾਰ)। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਮੈਨੂਅਲ ਸਰਟੀਫਿਕੇਟ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਸਿੱਖ ਉਮੀਦਵਾਰ ਆਪਣੀਆਂ ਤਾਜ਼ਾ ਤਸਵੀਰਾਂ ਪਗੜੀ ਦੇ ਨਾਲ ਅਤੇ ਪਗੜੀ ਤੋਂ ਬਿਨਾਂ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਅਜਿਹੇ ਯੋਗ ਉਮੀਦਵਾਰਾਂ ਦੀ ਡਾਕਟਰੀ ਜਾਂਚ ਸਰੀਰਕ ਜਾਂਚ ਤੋਂ ਅਗਲੇ ਦਿਨ ਕੀਤੀ ਜਾਵੇਗੀ।ਡਾਇਰੈਕਟਰ ਭਰਤੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੀ ਸਬੰਧਤ ਸਕ੍ਰੀਨਿੰਗ ਦੇ ਦਿਨ ਸਵੇਰੇ 06.30 ਵਜੇ ਤੱਕ ਰੈਲੀ ਵਾਲੀ ਥਾਂ ਤੇ ਰਿਪੋਰਟ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਦਾਖਲਾ ਕਾਰਡ ਵੈਬਸਾਈਟ www.joinindianarmy.nic.in ਤੋਂ ਡਾਊਨਲੋਡ ਕਰਨਗੇ।ਉਨ੍ਹਾਂ ਕਿਹਾ ਕਿ ਸਕਰੀਨਿੰਗ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਈ.) ਸਬੰਧੀ ਰੈਲੀ ਦੌਰਾਨ ਸੂਚਿਤ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਰੈਲੀ ਕੋਵਿਡ-19 ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆ ਕੀਤੀ ਜਾਵੇਗੀ, ਜਿਸਦੇ ਤਹਿਤ ਕੋਈ ਵੀ ਉਮੀਦਵਾਰ ਇੱਕ ਦਿਨ ਪਹਿਲਾਂ ਰੈਲੀ ਵਾਲੀ ਥਾਂ 'ਤੇ ਰਿਪੋਰਟ ਨਹੀਂ ਕਰੇਗਾ, ਦੋਸਤਾਂ/ਮਾਪਿਆਂ ਨੂੰ ਰੈਲੀ ਵਾਲੀ ਥਾਂ 'ਤੇ ਇਜਾਜ਼ਤ ਨਹੀਂ ਹੈ, ਸਾਰੇ ਉਮੀਦਵਾਰ ਪੰਜ ਦਿਨ ਪਹਿਲਾਂ ਆਰ.ਟੀ-ਪੀ.ਸੀ.ਆਰ. ਟੈਸਟ ਕਰਵਾਉਣਗੇ ਅਤੇ ਸਰਕਾਰੀ ਡਾਕਟਰ ਵੱਲੋਂ ਦਸਤਖਤ ਕੀਤੇ ਕੋਵਿਡ-19 ਨੈਗਟਿਵ ਸਰਟੀਫਿਕੇਟ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਕੋਵੀਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਮਾਸਕ, ਦਸਤਾਨੇ ਅਤੇ ਹੱਥਾਂ ਦੀ ਸਫਾਈ ਰੱਖਣੀ ਲਾਜ਼ਮੀ ਹੋਵੇਗੀ।ਰੈਲੀ ਦੌਰਾਨ ਝੂਠੇ ਨਾਮਾਂਕਣ ਦੀ ਕੋਸ਼ਿਸ਼ ਕਰ ਰਹੇ ਉਮੀਦਵਾਰਾਂ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ।

ਪੁਲਿਸ ਦੀ ਮਸਤੈਦੀ ਨਾਲ ਢਾਈ ਸਾਲ ਦਾ ਅਗਵਾਸ਼ੁਦਾ ਬੱਚਾ 20 ਘੰਟਿਆਂ ਬਾਅਦ ਸਹੀ ਸਲਾਮਤ ਬ੍ਰਾਂਮਦ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਪੰਕਜ ਗੁਪਤਾ ਪੁੱਤਰ ਲੇਟ ਪ੍ਰੇਮ ਗੁਪਤਾ ਵਾਸੀ ਮਕਾਨ ਨੰਬਰ 502-ਐਫ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਹ ਕੀਜ਼ ਹੋਟਲ ਦਾ ਮਾਲਕ ਹੈ ਅਤੇ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਮਿਤੀ 01-12-2020 ਨੂੰ ਕਰੀਬ 01:30 ਵਜੇ ਉਹਨਾ ਦਾ ਡਰਾਈਵਰ ਹਰਜਿੰਦਰਪਾਲ ਸਿੰਘ ਉਸਦੇ ਢਾਈ ਸਾਲ ਦੇ ਬੇਟੇ ਨੂੰ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ.10ਐਫ.ਐਲ-8124, ਰੰਗ ਚਿੱਟਾ ਵਿਚ ਰੋਜ਼ਾਨਾ ਵਾਗ ਘਮਾਉਣ ਲਈ ਲੈ ਕੇ ਗਿਆ ਸੀ। ਕੁਝ ਸਮੇਂ ਬਾਅਦ ਪੰਕਜ ਗੁਪਤਾ ਦੀ ਪਤਨੀ ਦੇ ਮੋਬਾਇਲ ਫੋਨ ਤੇ ਇਕ ਕਾਲ ਆਈ ਕਿ ਤੁਹਾਡੇ ਲੜਕੇ ਨੂੰ ਅਗਵਾ ਕਰ ਲਿਆ ਹੈ, ਜੇ ਤੁਸੀ 4 ਕਰੋੜ ਰੁਪਏ ਫਿਰੌਤੀ ਦੇ ਸਕਦੇ ਹੋ ਤਾਂ ਠੀਕ ਹੈ ਨਹੀ ਤਾਂ ਬੱਚੇ ਦਾ ਕਤਲ ਕਰ ਦਿੱਤਾ ਜਾਵੇਗਾ। ਅਗਵਾਕਾਰਾਂ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਕਿ ਜੇਕਰ ਇਸ ਬਾਰੇ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਤਾਂ ਹਸ਼ਰ ਮਾੜਾ ਹੋਵੇਗਾ। ਇਸਤੇ ਮੁਕੱਦਮਾ ਨੰਬਰ 215 ਮਿਤੀ 01-12-2020 ਅਧੀਨ ਧਾਰਾ 364ਏ-369-342-506-381 ਭ:ਦੰਡ, ਥਾਣਾ ਦੁੱਗਰੀ, ਲੁਧਿਆਣਾ ਦਰਜ ਕੀਤਾ ਗਿਆ ਅਤੇ ਤੁਰੰਤ ਸਰਚ ਅਪਰੇਸ਼ਨ ਸੁਰੂ ਕਰ ਦਿੱਤਾ।

ਅਗਵਾ ਦੀ ਸੂਚਨਾ ਮਿਲਣ ਤੇ ਤੁਰੰਤ ਪੁਲਿਸ ਹਰਕਤ ਵਿਚ ਆਈ ਅਤੇ ਕਮਿਸ਼ਨਰ ਪੁਲਿਸ, ਲੁਧਿਆਣਾ ਰਾਕੇਸ਼ ਅਗਰਵਾਲ, ਵੱਲੋਂ ਪੂਰਾ ਮਾਮਲਾ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗ੍ਹੜ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ, ਦੇ ਧਿਆਨ ਵਿਚ ਲਿਆਂਦਾ ਗਿਆ। ਸ੍ਰੀ ਦਿਨਕਰ ਗੁਪਤਾ ਜੀ ਵੱਲੋਂ ਪੂਰੇ ਅਪਰੇਸ਼ਨ ਦੀ ਕਮਾਂਡ ਆਪਣੇ ਹੱਥ ਵਿਚ ਲੈ ਕੇ ਅਗਵਾਸੁ਼ਦਾ ਬੱਚੇ ਨੂੰ ਸਹੀ ਸਲਾਮਤ ਬ੍ਰਾਂਮਦ ਕਰਾਉਣ ਲਈ ਵੱਖ-ਵੱਖ ਯੋਜਨਾਵਾ ਤਿਆਰ ਕੀਤੀਆ ਗਈਆਂ, ਜਿਸ ਅਨੁਸਾਰ ਸ੍ਰੀ ਈਸ਼ਵਰ ਸਿੰਘ ਆਈ.ਪੀ.ਐਸ, ਏ.ਡੀ.ਜੀ.ਪੀ ਲਾਅ ਐਂਡ ਆਰਡਰ, ਪੰਜਾਬ, ਚੰਡੀਗੜ੍ਹ ਜੀ ਵੱਲੋ ਪੂਰੇ ਪੰਜਾਬ ਵਿਚ ਤੁਰੰਤ ਨਾਕਾਬੰਦੀ ਕਰਵਾਈ ਗਈ ਅਤੇ ਪੰਜਾਬ ਦੇ ਸਾਰੇ ਜਿਲਿਆ ਨੂੰ ਅਲਰਟ ਕੀਤਾ ਗਿਆ। ਸਰਚ ਅਪਰੇਸ਼ਨ ਵਿਚ 2000 ਪੁਲਿਸ ਮੁਲਾਜਮਾਂ ਨੂੰ ਸ਼ਾਮਲ ਕੀਤਾ ਗਿਆ। ਸ੍ਰੀ ਆਰ.ਐਨ.ਢੋਕੇ. ਆਈ.ਪੀ.ਐੋਸ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਇੰਟਰਨਲ ਸਕਿਊਰਟੀ, ਪੰਜਾਬ, ਚੰਡੀਗੜ੍ਹ ਨੂੰ ਵੀ ਅਪਰੇਸ਼ਨ ਵਿਚ ਸਹਿਯੋਗ ਦੇਣ ਲਈ ਸ਼ਾਮਲ ਕੀਤਾ ਗਿਆ।

ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗ੍ਹੜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਕੇ, ਉਹਨਾ ਨੂੰ ਤੁਰੰਤ ਰਵਾਨਾਂ ਕੀਤਾ। ਦੌਰਾਨੇ ਤਫਤੀਸ਼ ਇਹ ਪਤਾ ਲੱਗਿਆ ਕਿ ਕਾਰੋਬਾਰੀ ਪੰਕਜ ਗੁਪਤਾ ਦਾ ਡਰਾਈਵਰ ਰੋਜ਼ਾਨਾ ਦੀ ਤਰ੍ਹਾ ਉਹਨਾਂ ਦੇ ਢਾਈ ਸਾਲ ਦੇ ਬੇਟੇ ਨੂੰ ਘਮਾਉਣ ਲਈ ਕਾਰ ਵਿਚ ਲੈ ਕੇ ਗਿਆ ਸੀ, ਉਸਦੋ ਬਾਅਦ ਉਸਦਾ ਫੋਨ ਮੋਗਾ ਦੇ ਨਜ਼ਦੀਕ ਜਾ ਕੇ ਬੰਦ ਹੋ ਗਿਆ। ਫਿਰ ਇਕ ਅਣਪਛਾਤੇ ਫੋਨ ਨੰਬਰ ਤੋ ਉਸਨੇ 4 ਕਰੋੜ ਫਿਰੌਤੀ ਦੀ ਮੰਗ ਬਾਰੇ ਕਾਲ ਕਰਨੀ ਸੁਰੂ ਕਰ ਦਿੱਤੀ। ਟੈਕਨੀਕਲ ਸਪੋਰਟ ਯੂਨਿਟ ਦੀ ਮਦਦ ਨਾਲ ਪਤਾ ਲਗਾ ਲਿਆ ਗਿਆ ਕਿ ਅਗਵਾਕਾਰਾਂ ਵਿਚ ਡਰਾਈਵਰ ਹਰਜਿੰਦਰਪਾਲ ਸਿੰਘ ਦੇ ਨਾਲ ਉਸਦੇ ਸਾਥੀ ਲਾਲ ਸਿੰਘ, ਸੁਖਦੇਵ ਸਿੰਘ ਉਰਫ ਸੁੱਖਾ ਅਤੇ ਕੁਝ ਹੋਰ ਵਿਅਕਤੀ ਇਸ ਵਾਰਦਾਤ ਵਿਚ ਸ਼ਾਮਲ ਹਨ ਅਤੇ ਉਹਨਾਂ ਦਾ ਜਗਰਾਉ ਅਤੇ ਮੋਗਾ ਸਾਈਡ ਜਾਣ ਬਾਰੇ ਵੀ ਪਤਾ ਲੱਗਿਆ।

ਬੱਚੇ ਦੀ ਸਲਾਮਤੀ ਅਤੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਮੋਗਾ ਏਰੀਆ ਵਿਚ ਸਰਚ ਅਪਰੇਸ਼ਨ ਸਾਰੀ ਰਾਤ ਚੱਲਦਾ ਰਿਹਾ। ਸ੍ਰੀ ਆਰ.ਐਨ.ਢੋਕੇ. ਆਈ.ਪੀ.ਐੋਸ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਇੰਟਰਨਲ ਸਕਿਊਰਟੀ, ਪੰਜਾਬ, ਚੰਡੀਗੜ੍ਹ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਤੇ ਮੋਗਾ ਪੁਲਿਸ ਦੇ ਸਹਿਯੋਗ ਨਾਲ ਸਰਚ ਅਪਰੇਸ਼ਨ ਦੌਰਾਨ ਲੁਧਿਆਣਾ ਪੁਲਿਸ ਵੱਲੋਂ ਬਣਾਏ ਗਏ ਦਬਾਅ ਕਾਰਨ ਅਗਵਾਕਾਰਂ ਬੱਚੇ ਨੂੰ ਆਪਣੀ ਪੋਲੋ ਕਾਰ ਵਿਚ ਡੱਗਰੂ ਰੇਲਵੇ ਫਾਟਕ ਮੋਗਾ ਵਿਖੇ ਛੱਡਕੇ ਫਰਾਰ ਹੋ ਗਏ। ਬੱਚੇ ਨੂੰ ਸਹੀ ਸਲਾਮਤ ਤੁਰੰਤ ਬ੍ਰਾਮਦ ਕੀਤਾ ਗਿਆ ਅਤੇ ਇਕ ਦੋਸ਼ੀ ਰਛਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਉਹਨਾਂ ਦਾ ਲਗਾਤਾਰ ਪਿੱਛਾ ਕਰ ਰਹੀਆਂ ਹਨ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ। ਇਹਨਾਂ ਦੋਸ਼ੀਆਂ ਤੋ ਇਲਾਵਾ ਹੋਰ ਵੀ ਕਈ ਵਿਅਕਤੀਆਂ ਦੀ ਸਮੂਲੀਅਤ ਹੋਣ ਦੀ ਸੰਭਾਵਨਾ ਹੈ।

ਦੋਸ਼ੀਆਂ ਦੇ ਨਾਮ:-

ਹਰਿੰਦਰਪਾਲ ਸਿੰਘ ਡਰਾਈਵਰ ਪੁੱਤਰ ਬੂਟਾ ਰਾਮ ਵਾਸੀ ਜਿਲਾ ਫਾਜ਼ਿਲਕਾ, ਹਾਲ ਵਾਸੀ ਪਿੰਡ ਮਾਣਕਵਾਲ, ਲੁਧਿਆਣਾ।

ਲਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਜੱਟ ਵਾਸੀ ਅਮਰਗੜ੍ਹ ਬਾਡੀਆਂ, ਥਾਣਾ ਸਦਰ, ਜ਼ੀਰਾ।

ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਝੋਟਿਆਂ ਵਾਲੀ ਢਾਂਣੀ, ਥਾਣਾ ਅਰਨੀਵਾਲ, ਫਾਜ਼ਿਲਕਾ।

ਰਛਪਾਲ ਸਿੰਘ ਸਾਬਕਾ ਸਰਪੰਚ ਪੁੱਤਰ ਸਮਸ਼ੇਰ ਸਿੰਘ, ਵਾਸੀ ਪਿੰਡ ਮੱਲੂਵਾਲ ਬਣੀਆਂ, ਥਾਣਾ ਸਦਰ, ਜੀਰਾ (ਗ੍ਰਿਫਤਾਰ)

ਬ੍ਰਾਂਮਦਗੀਆਂ ਦਾ ਵੇਰਵਾ:-

ਇਕ ਰਿਵਾਲਵਰ 32 ਬੋਰ 35 ਜ਼ਿੰਦਾ ਰੌਦ

ਇਕ ਏਅਰ ਪਿਸਟਲ

ਇਕ 12 ਬੋਰ ਡੀ.ਬੀ.ਬੀ.ਐਲ ਗੰਨ

ਇਕ ਸਿੰਗਲ ਬੈਰਲ ਗੰਨ

62 ਜਿੰਦਾ ਕਾਰਤੂਸ 12 ਬੋਰ ਅਤੇ 2 ਮਿਸ ਕਾਰਤੂਸ

ਅਪਰਾਧਿਕ ਪਿਛੋਕੜ:-

ਦੋਸ਼ੀਆਂ ਦੇ ਅਪਰਾਧਿਕ ਰਿਕਾਰਡ ਦੀ ਛਾਣਬਾਣ ਕਰਨ ਤੋ ਇਹਨਾਂ ਅਗਵਾਕਾਰਾਂ ਦੇ ਖਿਲਾਫ ਨਿਮਨ ਲਿਖਤ ਮੁਕੱਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ:-

ਹਰਿੰਦਰਪਾਲ ਸਿੰਘ ਡਰਾਈਵਰ ਪੁੱਤਰ ਬੂਟਾ ਰਾਮ ਵਾਸੀ ਜਿਲਾ ਫਾਜ਼ਿਲਕਾ, ਹਾਲ ਵਾਸੀ ਪਿੰਡ ਮਾਣਕਵਾਲ, ਲੁਧਿਆਣਾ।

ਮੁਕੱਦਮਾ ਨੰਬਰ 152 ਮਿਤੀ 05-09-2006 ਅਧੀਨ ਧਾਰਾ 407-420-201 ਭ:ਦੰਡ, ਥਾਣਾ ਸਰਹੰਦ।

ਮੁਕੱਦਮਾ ਨੰਬਰ 32 ਮਿਤੀ 02-06-2010 ਅਧੀਨ ਧਾਰਾ 364-323-148-149-302 ਭ:ਦੰਡ, ਥਾਣਾ ਅਰਨੀਵਾਲ।

ਮੁਕੱਦਮਾ ਨੰਬਰ 37 ਮਿਤੀ 10-06-2010 ਅਧੀਨ ਧਾਰਾ 411 ਭ:ਦੰਡ, ਥਾਣਾ ਅਰਨੀਵਾਲ

ਮੁਕੱਦਮਾ ਨੰਬਰ 178 ਮਿਤੀ 19-05-2010 ਅਧੀਨ ਧਾਰਾ 395 ਭ:ਦੰਡ, 25-54-59 ਅਸਲਾ ਐਕਟ, ਥਾਣਾ ਰਤੀਆ, ਹਰਿਆਣਾ।

ਮੁਕੱਦਮਾ ਨੰਬਰ 291 ਮਿਤੀ ਮਿਤੀ 21-12-2017 ਅਧੀਨ ਧਾਰਾ 395-392-365-341-342-120ਬੀ ਭ:ਦੰਡ, ਥਾਣਾ ਸੂਰਤਗੜ੍ਹ, ਰਾਜਸਥਾਨ।

ਲਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਜੱਟ ਵਾਸੀ ਅਮਰਗੜ੍ਹ ਬਾਡੀਆਂ, ਥਾਣਾ ਸਦਰ, ਜ਼ੀਰਾ।

ਮੁਕੱਦਮਾ ਨੰਬਰ 77 ਮਿਤੀ 10-06-2004 ਅਧੀਨ ਧਾਰਾ 323-341-342-365 ਭ:ਦੰਡ, ਥਾਣਾ ਸਦਰ ਜੀ਼ਰਾ।

ਮੁਕੱਦਮਾ ਨੰਬਰ 34 ਮਿਤੀ 17-04-2014 ਅਧੀਨ ਧਾਰਾ 302-506-120ਬੀ ਭ:ਦੰਡ, ਸਦਰ ਜੀ਼ਰਾ

ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਝੋਟਿਆਂ ਵਾਲੀ ਢਾਂਣੀ, ਥਾਣਾ ਅਰਨੀਵਾਲ, ਫਾਜ਼ਿਲਕਾ।

ਮੁਕੱਦਮਾ ਨੰਬਰ 14 ਮਿਤੀ 15-09-2019 ਅਧੀਨ ਧਾਰਾ 325-323-34 ਭ:ਦੰਡ, ਥਾਣਾ ਅਰਨੀਵਾਲਾ, ਫਾਜਿਲਕਾ।

ਮੁਕੱਦਮਾ ਨੰਬਰ 54 ਮਿਤੀ 02-04-2008 ਅਧੀਨ ਧਾਰਾ 15-61-85 ਐਨ.ਡੀ.ਪੀ.ਐਸ ਐਕਟ,

ਮੁਕੱਦਮਾ ਨੰਬਰ 178 ਮਿਤੀ 19-05-2020 ਅਧੀਨ ਧਾਰਾ 395 ਭ:ਦੰਡ, 25-54-59 ਅਸਲਾ ਐਕਟ, ਥਾਣਾ ਰਤੀਆ।

ਮੁਕੱਦਮਾ ਨੰਬਰ 37 ਮਿਤੀ 10-06-2020 ਅਧੀਨ ਧਾਰਾ 411 ਭ:ਦੰਡ, ਥਾਣਾ ਅਰਨੀਵਾਲਾ, ਫਾਜਿਲਕਾ।

ਮੁਕੱਦਮਾ ਨੰਬਰ 291 ਮਿਤੀ 21-12-2017 ਅਧੀਨ ਧਾਰਾ 395-392-365-341-342-120ਬੀ ਭ:ਦੰਡ, ਥਾਣਾ ਸਰਦੂਲਗੜ੍ਹ।

ਮੁਕੱਦਮਾ ਨੰਬਰ 398 ਮਿਤੀ 29-10-2007 ਅਧੀਨ ਧਾਰਾ 15-61-85 ਐਨ.ਡੀ.ਪੀ.ਐਸ ਐਕਟ,