You are here

ਲੁਧਿਆਣਾ

ਜੋ ਸਗੰਤ ਸ੍ਰੀ ਹਜੂਰ ਸਾਹਿਬ ਤੋ ਆਈ ਹੈ ਉਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਜਾਣਾ ਸਿੱਖਾਂ ਨਾਲ ਸਰਾਸਰ ਧੱਕਾ ਹੈ:ਭਾਈ ਸੁਖਦੇਵ ਸਿੰਘ ਨਸਰਾਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੇਵਾ,ਸਿਮਰਨ,ਲੰਗਰ ਅਤੇ ਪੰਗਤ ਸਿੱਖੀ ਦੇ ਬੁਨਿਆਦੀ ਅਸੂਲ ਹਨ ਇਨ੍ਹਾਂ ਨੂੰ ਸਿੱਖੀ ਤੋਂ ਕਿਸੇ ਵੀ ਕੀਮਤ ਤੇ ਵੱਖ ਨਹੀਂ ਕੀਤਾ ਜਾ ਸਕਦਾ।ਪਰ ਸਿੱਖ ਵਿਰੋਧੀ ਤਾਕਤਾ ਕਿਸੇ ਨਾ ਕਿਸੇ ਬਹਾਨੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਕਹਿੰਦੀਆਂ ਹਨ ਤੇ ਸਿੱਖ ਕੌਮ ਇਨ੍ਹਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੰਦੀ ਰਹੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਕਦੇ ਵੀ ਬਿਪਤਾ ਆਵੇ ਤਾਂ ਵੀ ਵੀ ਸਿੱਖ ਉਥੋਂ ਦੇ ਲੋਕਾਂ ਦੀ ਮੱਦਦ ਲਈ ਹਮੇਸ਼ਾ ਪਹਿਲਾਂ ਬਹੁੜਦੇ ਹਨ ਤੇ ਦੁਨੀਆਂ ਦੇ ਲੋਕਾਂ ,ਇਥੋਂ ਤੱਕ ਕਿ ਦੁਨੀਆਂ ਦੇ ਵੱਡੇ ਦੇਸ਼' ਦੇ ਮੁਖੀਆਂ ਨੇ ਵੀ ਸਿੱਖਾਂ ਦੇ ਗੁਰਦਆਰੇ ਤੇ ਲੰਗਰ ਦੀ ਪ੍ਰਸ਼ੰਸਾ ਕੀਤਾ ਹੈ ਤੇ ਇੱਥੋਂ ਤੱਕ ਅਖਿਆ ਕਿ ਹਰ ਖਿੱਤੇ ਵਿੱਚ ਗੁਰਦੁਆਰਾ ਤੇ ਸਿੱਖ ਹੋਣੇ ਚਾਹੀਦੇ ਹਨ ਤੇ ਸਿੱਖ ਵਿਰੋਧੀ ਤਾਕਤਾਂ ਜੋ ਸਿੱਖਾਂ ਤੇ ਕੁਝੇ ਹਮਲੇ ਕਰਦੀਆਂ ਹਨ।ਦੇਸ਼ ਵਿਚ ਫੈਲੀ ਕਰੋੋਨਾ ਮਹਾਂਮਰੀ ਕਰਕੇ ਜਿੱਥੇਂ ਦੁਨੀਆਂ ਦੇ ਲੋਕ ਲਾਕਡਾਉਨ ਕਰਕੇ ਅੰਦਰ ਵੜੇ ਹੋਏ ਹਨ ਉਥੇਂ ਵੀ ਸਿੱਖਾਂ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਦੀ ਤਰ੍ਹਾਂ ਅੱਗੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਰੁੱਝੇ ਹੋਏ ਹਨ।ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਜੋ ਸੰਗਤ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਹੈ ਉਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਜਾਣਾ ਸਿੱਖਾਂ ਨਾਲ ਸਰਾਸਰ ਧੱਕਾ ਹੈ।ਗਲਤੀਆਂ ਸਰਕਾਰ ਕਰਦਿਆਂ ਹਨ ਤੇ ਉਸ ਦਾ ਖਮਿਆਜ਼ਾਂ ਸਿੱਖਾਂ ਨੂੰ ਭੁਗਤਣਾ ਪੈਂਦਾ ਹੈ।ਉਨ੍ਹਾਂ ਮਹਾਂਰਾਸ਼ਟਰ ਦੇ ਮੰਤਰੀ ਦੀ ਵੀ ਨਿਖੇਧੀ ਕੀਤੀ ਜੋ ਕਹਿ ਰਿਹਾ ਹੈ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਪੰਜਾਬ ਤੋਂ ਆਇਆ ਹੈ।ਦੁਨੀਆਂ ਦੇ ਹਰ ਸ਼ਹਿਰ,ਕਸਬੇ ਵਿੱਚ ਕਰੋਨਾ ਫੈਲਿਆਂ ਹੋਇਆ ਹੈ ਫਿਰ ਇਹ ਕਹਿਣਾ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਸਿੱਖਾਂ ਕਰਕੇ ਆਇਆ ਹੈ ਕਿਸੇ ਸਾਜਿਸ਼ ਵਲ ਹੀ ਸੰਕੇਤ ਕਰਦਾ ਹੈ।ਸਿੱਖ ਤਾਂ ਹਮੇਸ਼ਾ ਰੋਜ਼ਾਨਾਂ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦਾ ਹੈ।ਉਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਆਖਿਆ ਕਿ ਉਹ ਸਿੱਖਾਂ ਤੇ ਆਜਿਹਾਂ ਕੋਝੇ ਦੋਸ਼ ਲਾਉਣ ਬੰਦ ਕਰਨ।

ਬਿਜਲੀ ਬੋਰਡ ਦੇ ਜੇਈ ਮਨਜੀਤ ਸਿੰਘ ਵਿਰਕ ਦਾ ਵਧੀਆ ਸੇਵਾਵਾਂ ਦੇਣ ਤੇ ਕੀਤਾ ਸਨਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਰੋਨਾ ਵਾਇਰਸ ਦੇ ਖਾਤਮੇ ਲਈ ਜਿਥੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਸੇਵਾ ਕਰ ਰਿਹਾ ਉਥੇ ਬਿਜਲੀ ਮੁਲਜ਼ਮ ਵੀ ਡਿਊਟੀ ਆਪਣੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।ਪਤਾ ਹੋਣ ਦੇ ਬਾਵਜੂਦ ਕਿ ਇਹ ਬਹੁਤ ਖਤਰਨਾਕ ਵਾਇਰਸ ਹੈ ਫਿਰ ਲੋਕਾਂ ਨੂੰ ਪੂਰੀਆ ਸੇਵਾਵਾਂ ਦੇ ਰਹੇ ਹਨ।ਇਹਨਾਂ ਦੇ ਕੰਮ ਨੂੰ ਦੇਖਦਿਆਂ ਅੱਜ ਵਾਰਡ ਨੰਬਰ 23 ਜੀ.ਟੀ.ਰੋਡ ਜਗਰਾਉ (ਕੋਠੇ ਸ਼ੇਰਜੰਗ) ਵਿੱਚ ਬਿਜਲੀ ਬੋਰਡ ਦੇ ਜੇਈ ਮਨਜੀਤ ਸਿੰਘ ਵਿਰਕ ਨੂੰ ਵਧੀਆ ਕੰਮ ਕਰਨ ਲਈ ਉਸ ਦਾ ਸਨਮਾਨ ਕੀਤਾ ਗਿਆ।ਇਸ ਸਮੇ ਦਲਜੀਤ ਤਲਵੰਡੀ ਨੇ ਕਿਹਾ ਜਿੱਥੇ ਦੇਸ਼ ਭਰ ਲਾਕਡਾਊਨ ਲੱਗਾ ਹੈ ਉੱਥੇ ਜੇਈ ਮਨਜੀਤ ਸਿੰਘ ਵਿਰਕ ਦੇ ਕੰਮਾਂ ਦੀ ਅਸੀ ਸਾਰੇ ਵਾਰਡ ਵਾਲੇ ਸ਼ਲਾਘਾ ਕਰਦੇ ਹਾਂ। ਇਸ ਸਮੇ ਤੇਜਿੰਦਰ ਸਿੰਘ ਨੰਨੀ,ਦਲਜੀਤ ਸਿੰਘ ਤਲਵੰਡੀ ਮੋਟਰ ਗੈਰਜ,ਗੁਰਪ੍ਰੀਤ ਸਿੰਘ ਗੋਪੀ,ਮਾਸਟਰ ਅਮਰਜੀਤ ਸਿੰਘ ਕੋਠੇ ਸ਼ੇਰ ਜੰਗ,ਮੋਹਣ ਸਿੰਘ ਅਲੀਗੜ੍ਹ,ਕੁਲਦੀਪ ਸਿੰਘ ਅਲੀਗੜ੍ਹ,ਦੀਪ ਸਿੰਘ ਬੱਧਨੀ,ਬੌਬੀ ਗਾਲਿਬ,

ਹੀਰੋ ਪੱਤਰਕਾਰ ਨੂੰ ਸਦਮਾ ਮਾਮੇ ਦੇ ਲੜਕੇ ਦਾ ਦੇਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਧਰਮਕੋਟ ਤੋਂ ਮਾਲਵਾ ਯੂੂਨੀਅਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਹੀਰੋ ਕਿਸ਼ਨਪੁਰੀ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਮੇ ਦੇ ਪੱੁਤਰ ਸਰਦਾਰ ਗੁਰਦੇਵ ਸਿੰਘ ਸੱਗੂ ਭਿੰਡਰਾਂ ਕਲਾਂ(ਕਿਰਪਾਨਾਂ ਵਾਲੇ) ਦਾ ਦਿਹਾਂਤ ਹੋ ਗਿਆ।ਗੁਰਮੀਤ ਸਿੰਘ ਪੱਪੂ ਅਤੇ ਹਰਪ੍ਰੀਤ ਸਿੰਘ ਦੇ ਪਿਤਾ ਕੁਝ ਸਮਾਂ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਰਹੇ ਪਰ ਤਿੰਨ ਮਈ ਦੀ ਸ਼ਾਮ ਨੂੰ ਸਾਢੇ ਪੰਜ ਵਜੇ ਇਹ ਮਹਾਨ ਰੂਹ ਸੰਸਾਰ ਨੂੰ ਅਲਵਿਦਾ ਆਖ ਗਈ।81 ਵਰ੍ਹਿਆਂ ਦੇ ਗੁਰਦੇਵ ਸਿੰਘ ਸੱਗੂ ਦਾ ਸਰਕਾਰ ਪਿੰਡ ਭਿੰਡਰ ਕਲਾਂ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਇਸ ਸਮੇਂ ਵਿਸ਼ਵ ਭਰ ਵਿੱਚ ਚੱਲ ਰਹੀ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪਰਿਵਾਰਕ ਮੈਂਬਰ ਨੇ ਚੋਣਵੇਂ ਹੀ ਸਾਕ ਸਬੰਧੀਆਂ ਸਮੇਤ ਮ੍ਰਿਤਕ ਗੁਰਦੇਵ ਸਿੰਘ ਸੱਗੂ ਦੀਆਂ ਅੰਤਿਮ ਰਸਮਾਂ ਨਿਭਾਈਆਂ।

ਪਿੰਡ ਗਹੋਰ ਵਿੱਚ ਇੱਕ ਔਰਤ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ਼

ਮੁੱਲਾਂਪੁਰ/ਲੁਧਿਆਣਾ, ਮਈ 2020 - (ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ)- ਮੁਲਾਂਪੁਰ ਵਿੱਚ ਪਿੰਡ ਗਹੋਰ ਦੀ ਇੱਕ ਔਰਤ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਥਾਣਾ ਮੁਲਾਂਪੁਰ ਵਿੱਚ ਮੁੱਕਦਮਾ ਦਰਜ਼ ਕਰ ਲਿਆ ਹੈ। ਏ.ਐਸ. ਆਈ ਨਿਰਮਲ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸੁਰਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਗਹੋਰ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਰਾਤ ਦੇ 9 ਵਜੇ ਗੁਰਬਚਨ ਸਿੰਘ ਦੇ ਘਰ ਉਸਦੇ ਲੜਕੇ ਆਪਸ ਵਿੱਚ ਉੱਚੀ ਉੱਚੀ ਬੋਲ ਬੁਲਾਰਾ ਕਰ ਰਿਹੇ ਸਨ ਮੈਂ ਉਨ੍ਹਾਂ ਦਾ ਰੌਲਾ ਸੁਣ ਕੇ ਉਨ੍ਹਾਂ ਦੇ ਘਰ ਸਮਝਾਉਣ ਲਈ ਚਲੀ ਗਈ ਜਦੋਂ ਰੋਲਾ ਹੱਟਣ ਤੋਂ ਬਾਅਦ ਮੈਂ ਆਪਣੇ ਘਰ ਤੁਰਨ ਲੱਗੀ ਤਾਂ ਉਨ੍ਹਾਂ ਦੇ ਗੁਆਂਢੀ ਦਰਸ਼ਨ ਸਿੰਘ ਅਤੇ ਨਵਦੀਪ ਕੌਰ ਆ ਗਏ ਉਨ੍ਹਾਂ ਨੇ ਆ ਕੇ ਬਿਨਾਂ ਕਿਸੇ ਗੱਲ ਤੋਂ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਅਤੇ ਦਰਸ਼ਨ ਸਿੰਘ ਨੇ ਮੇਰੇ ਸਾਰੇ ਕੱਪੜੇ ਪਾੜ ਦਿੱਤੇ ।ਅਸੀਂ ਸੁਰਿੰਦਰ ਕੌਰ ਦੇ ਬਿਆਨਾਂ ਤੇ ਤਫਤੀਸ਼ ਕਰਕੇ ਨਵਦੀਪ ਕੌਰ ਤੇ ਦਰਸ਼ਨ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ।

ਪਿੰਡ ਚਕਰ ਵਿੱਚ ਸਰਾਬ ਦੇ ਠੇਕੇ ਦੀ ਗਰਿੱਲ ਪੁੱਟ ਕੇ ਸਰਾਬ ਚੋਰੀ

ਜਗਰਾਉਂ/ ਲੁਧਿਆਣਾ , ਮਈ 2020 -( ਰਾਣਾ ਸ਼ੇਖਦੌਲਤ / ਮਨਜਿੰਦਰ ਗਿੱਲ)- ਇੱਥੋਂ ਨਜ਼ਦੀਕ ਪਿੰਡ ਚਕਰ ਵਿੱਚ ਸਰਾਬ ਦੇ ਠੇਕੇ ਦੀ ਗਰਿੱਲ ਪੁੱਟ ਕੇ ਕੀਮਤੀ ਸਰਾਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਿਕ ਜਾਣਕਾਰੀ ਅਨੁਸਾਰ ਤਾਰਾ ਸਿੰਘ ਪੁੱਤਰ ਬਖਸ਼ੀ ਰਾਮ ਨੇ ਦੱਸਿਆ ਕਿ ਮੈਂ ਹਠੂਰ ਸ਼ਰਕਲ ਦੇ ਸਰਾਬ ਦੇ ਠੇਕਿਆਂ ਦਾ ਇੰਚਾਰਜ਼ ਹਾਂ।ਕਰੋਨਾ ਵਾਇਰਸ ਕਰਕੇ ਸਾਰੇ ਸਰਾਬ ਦੇ ਠੇਕੇ ਬੰਦ ਪਏ ਹਨ ਪਰ ਠੇਕੇ ਦੀ ਦੇਖ ਰੇਖ ਵਾਸਤੇ ਕਰਿੰਦੇ ਰੱਖੇਂ ਹੋਏ ਹਨ ਅੱਜ ਸਵੇਰੇ ਮੈਨੂੰ  ਪਿੰਡ ਚਕਰ ਸਰਾਬ ਦੇ ਠੇਕੇ ਤੇ ਰੱਖੇ ਕਰਿੰਦੇ ਬਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬਿਲਾਸਪੁਰ ਦਾ ਫੋਨ ਆਇਆ ਕਿ ਰਾਤ ਘਰ ਚਲਾ ਗਿਆ ਸੀ ਪਰ ਠੇਕੇ ਤੇ ਰਾਤ ਚੋਰੀ ਹੋ ਗਈ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਤਾਂ ਬਹੁਤ ਸਾਰੀ ਸਰਾਬ ਜੋ ਕੀਮਤੀ ਬੋਤਲਾਂ ਸਨ ਚੋਰੀ ਹੋ ਗਈਆ।  ਥਾਣਾ ਹਠੂਰ ਨੂੰ  ਸ਼ਕਾਇਤ ਕੀਤੀ ਅਤੇ ਥਾਣਾ ਹਠੂਰ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ 

ਸਰਕਾਰ ਗਰੀਬਾ ਨਾਲ ਕਰ ਰਹੀ ਹੈ ਮਜ਼ਾਕ

ਹਠੂਰ, ਮਈ 2020 -(ਕੌਸ਼ਲ ਮੱਲ੍ਹਾ)-ਕੋਰੋਨਾ ਵਾਇਰਸ ਤੋ ਬਚਣ ਲਈ ਦੇਸ ਵਿਚ ਕਰਫਿਊ ਲੱਗਾ ਹੋਣ ਕਰਕੇ ਇਥੋ ਦਾ ਹਰ ਵਰਗ ਆਪਣੇ ਕੰਮ ਛੱਡ ਕੇ ਘਰਾ ਵਿਚ ਬੈਠਾ ਹੈ।ਜਿਨ੍ਹਾ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰੋਜਾਨਾ ਅਨੇਕਾ ਦਾਅਵੇ ਕਰ ਰਹੀਆ ਹਨ ਪਰ ਇਹ ਦਾਅਵੇ ਸਭ ਝੂਠ ਦਾ ਪਲੰਦਾ ਹਨ।ਇਸ ਸਬੰਧੀ ਗੱਲਬਾਤ ਕਰਦਿਆ ਅੱਜ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਸਾਨੂੰ ਪਿਛਲੇ ਕਈ ਦਿਨਾ ਤੋ ਪ੍ਰਸਾਸਨ ਦੇ ਉੱਚ ਅਧਿਕਾਰੀ ਫੋਨ ਕਰ ਰਹੇ ਸਨ ਕਿ ਪਿੰਡ ਡੱਲਾ ਦੇ ਗਰੀਬ ਘਰਾ ਲਈ ਰਾਸਨ ਦੀਆ ਕਿੱਟਾ ਲੈ ਜਾਓ ਪਰ ਅੱਜ ਜਦੋ ਅਸੀ ਰਾਸਨ ਕਿੱਟਾ ਲੈਣ ਗਏ ਤਾਂ ਸਾਨੂੰ ਸਿਰਫ ਦੋ ਸੌ ਹੀ ਰਾਸਨ ਕਿੱਟਾ ਦਿੱਤੀਆ ਗਈਆ,ਜਿਨ੍ਹਾ ਵਿਚ ਦਸ ਕਿਲੋਗ੍ਰਾਮ ਆਟਾ,ਦੋ ਕਿਲੋਗ੍ਰਾਮ ਖੰਡ ਅਤੇ ਦੋ ਕਿਲੋਗ੍ਰਾਮ ਦਾਲ ਹੈ।ਉਨ੍ਹਾ ਦੱਸਿਆ ਕਿ ਸਾਡੇ ਪਿੰਡ ਡੱਲਾ ਵਿਚ ਛੇ ਸੌ ਘਰ ਗਰੀਬ ਪਰਿਵਾਰਾ ਦੇ ਹਨ।ਅਸੀ ਹੁਣ ਆਪਣੇ ਤੌਰ ਤੇ ਇਹ ਸਰਕਾਰ ਦੀਆ ਭੇਜੀਆ ਦੋ ਸੌ ਕਿਟਾ ਨੂੰ ਛੇ ਸੋ ਘਰਾ ਵਿਚ ਵੰਡ ਰਹੇ ਹਾਂ।ਉਨ੍ਹਾ ਦੱਸਿਆ ਕਿ ਹੁਣ ਅਸੀ ਇੱਕ ਘਰ ਨੂੰ ਸਵਾ ਤਿੰਨ ਕਿਲੋਗ੍ਰਾਮ ਆਟਾ ਇੱਕ ਘਰ ਨੂੰ ਦੋ ਕਿਲੋਗ੍ਰਾਮ ਖੰਡ ਅਤੇ ਦੂਜੇ ਘਰ ਨੂੰ ਦੋ ਕਿਲੋਗ੍ਰਾਮ ਦਾਲ ਵੰਡ ਰਹੇ ਹਾਂ।ਉਨ੍ਹਾ ਕਿਹਾ ਕਿ ਅਸੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਗਰੀਬ ਘਰਾ ਨੂੰ ਰਾਸਨ ਦੇਣਾ ਹੈ ਤਾਂ ਪਿੰਡਾ ਦੇ ਸਾਰੇ ਗਰੀਬ ਘਰਾ ਨੂੰ ਰਾਸਨ ਦਿੱਤਾ ਜਾਵੇ।ਇਸ ਤਰ੍ਹਾ ਤਾਂ ਗਰੀਬਾ ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਜਾਕ ਕਰ ਰਹੀ ਹੈ।ਉਨ੍ਹਾ ਦੱਸਿਆ ਕਿ ਕਰਫਿਊ ਦੌਰਾਨ ਅਸੀ ਗ੍ਰਾਮ ਪੰਚਾਇਤ ਡੱਲਾ ਵੱਲੋ ਗਰੀਬ ਅਤੇ ਲੋੜਵੰਦ 735 ਘਰਾ ਨੂੰ ਤਿੰਨ ਲੱਖ 35 ਹਜਾਰ ਰੁਪਏ ਦਾ ਰਾਸਨ ਪਹਿਲਾ ਹੀ ਵੰਡ ਚੁੱਕੇ ਹਾਂ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਮੀਤ ਕੌਰ,ਪਰਮਜੀਤ ਕੌਰ,ਗੁਰਮੀਤ ਕੌਰ,ਚਰਨ ਕੌਰ,ਛਿੰਦਰਪਾਲ ਕੌਰ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਪ੍ਰੀਤ ਸਿੰਘ,ਗੁਰਮੇਲ ਸਿੰਘ,ਰਾਡੂ ਸਿੰਘ,ਗੁਰਚਰਨ ਸਿੰਘ ਸਰਾਂ,ਅਵਤਾਰ ਸਿੰਘ,ਇਕਬਾਲ ਸਿੰਘ,ਨਛੱਤਰ ਸਿੰਘ,ਕਮਲਜੀਤ ਸਿੰਘ ਜੀਓਜੀ,ਕਰਮਜੀਤ ਸਿੰਘ,ਹਾਕਮ ਸਿੰਘ,ਪਾਲ ਸਿੰਘ,ਇਕਬਾਲ ਸਿੰਘ ਸਮੂਹ ਗ੍ਰਾਮ ਪੰਚਾਇਤ ਡੱਲਾ ਹਾਜ਼ਰ ਸਨ।
 

ਮਜਦੂਰਾ ਨੇ ਕੀਤੀ ਰਾਸਨ ਕਿੱਟਾ ਦੀ ਮੰਗ

ਹਠੂਰ,ਮਈ 2020 -(ਕੌਸ਼ਲ ਮੱਲ੍ਹਾ)-ਤਾਲਾਬੰਦੀ ਤੋ ਤੰਗ ਅਤੇ ਕੰਮਾ ਕਾਰਾ ਤੋ ਵਾਝੇ ਕਿਰਤੀਆ ਨੇ ਅੱਜ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਰਾਸਨ ਕਿੱਟਾ ਅਤੇ ਆਰਥਿਕ ਮੱਦਦ ਜਾਰੀ ਕਰਵਾਉਣ ਲਈ ਜੱਥੇਬੰਦੀ ਵੱਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਐਤਵਾਰ ਨੂੰ ਪਿੰਡ ਮੱਲ੍ਹਾ ਅਤੇ ਲੱਖਾ ਵਿਖੇ ਸਮਾਜਿਕ ਦੂਰੀ ਬਣਾ ਕੇ ਪ੍ਰਦਰਸਨ ਕਰਦਿਆ ਮੰਗ ਕੀਤੀ ਕਿ ਮਜਦੂਰਾ ਨੂੰ ਤਿੰਨ ਮਹੀਨੇ ਲਈ ਕਣਕ,ਖੰਡ,ਦਾਲਾ,ਘਿਓ,ਤੇਲ ਆਦਿ ਜਰੂਰੀ ਵਸਤਾ ਮਹੁੱਈਆ ਕਰਵਾਈਆ ਜਾਣ ਅਤੇ ਹਰ ਮਜਦੂਰਾ ਨੂੰ 15 ਹਜਾਰ ਰੁਪਏ ਦੀ ਆਰਥਿਕ ਮੱਦਦ ਕੀਤੀ ਜਾਵੇ।ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਕੋਰੋਨਾ ਸੰਕਟ ਨੂੰ ਦੇਸ਼ ਦੇ ਹਾਕਮ ਧਾਰਮਿਕ ਅਤੇ ਸਿਆਸੀ ਰੰਗਤ ਦੇ ਕੇ ਆਪਣੀ ਕੁਰਸੀ ਨੂੰ ਮਜਬੂਤ ਕਰ ਰਹੇ ਹਨ।ਉਨ੍ਹਾ ਕਿਹਾ ਕਿ ਕੋਰੋਨਾ ਦੇ ਨਾਮ ਉੱਪਰ ਜਿਥੇ ਧਾਰਮਿਕ ਤੌਰ ਤੇ ਸਿੱਖਾ ਅਤੇ ਮੁਸਲਿਮ ਘੱਟ ਗਿਣਤੀਆ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਉਥੇ ਸਰਕਾਰੀ ਰਾਸਨ ਕਿੱਟਾ ਤੇ ਫੋਟੋ ਲਾ ਕੇ ਲੋੜਵੰਦ ਦੀ ਜਰੂਰਤ ਪੂਰੀ ਕਰਨ ਦੀ ਥਾ ਵੋਟਬੰਦੀ ਲਈ ਰਾਸਨ ਦੇਣਾ ਘਟੀਆ ਰਾਜਨੀਤੀ ਦੀ ਸਿੱਖਰ ਹੈ।ਉਨ੍ਹਾ ਕਿਹਾ ਕਿ ਹਾਕਮ ਵਾਇਰਸ ਕਾਬੂ ਕਰਨ ਦੇ ਨਾਮ ਥੱਲੇ ਅਸਲੀ ਮੁੱਦੇ ਕਾਬੂ ਕਰ ਰਹੇ ਹਨ।ਉਨ੍ਹਾ ਕਿਹਾ ਕਿ ਅੱਜ ਜਦੋ ਦੇਸ ਗਹਿਰੇ ਸੰਕਟ ਵਿਚੋ ਗੁਜਰ ਰਿਹਾ ਹੈ ਤਾਂ ਅਮੀਰ ਘਰਾਣਿਆ ਨੂੰ 68 ਹਜਾਰ 06 ਸੌ ਕਰੋੜ ਦੀ ਕਰਜਾ ਮਾਫੀ ਕਈ ਸਵਾਲ ਖੜ੍ਹੇ ਕਰਦੀ ਹੈ।ਅੰਤ ਵਿਚ ਉਨ੍ਹਾ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਲਦੀ ਰਾਸਨ ਕਿੱਟਾ ਨਹੀ ਦਿੰਦੀ ਤਾਂ ਜੱਥੇਬੰਦੀ ਵੱਲੋ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਗੁਰਮੇਲ ਸਿੰਘ,ਨਿਰਮਲ ਸਿੰਘ,ਗੁਰਚਰਨ ਸਿੰਘ,ਅਵਤਾਰ ਸਿੰਘ,ਹਰਦੇਵ ਸਿੰਘ,ਅਜੈਬ ਸਿੰਘ,ਸਤਨਾਮ ਸਿੰਘ,ਜੰਗੀਰ ਸਿੰਘ,ਪ੍ਰਮਜੀਤ ਸਿੰਘ,ਪ੍ਰਿਤਾ ਸਿੰਘ,ਬਿੱਲਾ ਸਿੰਘ,ਪੰਮਾ ਸਿੰਘ,ਚਰਨਜੀਤ ਕੌਰ,ਅਮਰਜੀਤ ਕੌਰ ਆਦਿ ਹਾਜ਼ਰ ਸਨ।

ਲੋੜਵੰਦ ਪਰਿਵਾਰਾ ਨੂੰ ਦੂਜੀ ਵਾਰ ਸਹਾਇਤਾ ਰਾਸੀ ਵੰਡੀ

ਹਠੂਰ, ਮਈ 2020-(ਕੌਸ਼ਲ ਮੱਲ੍ਹਾ)-ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਲ ਕੈਨੇਡਾ,ਸਿਮਰਨਜੀਤ ਕੌਰ ਚਾਹਲ ਕੈਨੇਡਾ ਅਤੇ ਕੁਲਦੀਪ ਕੌਰ ਚਾਹਲ ਕੈਨੇਡਾ ਵੱਲੋ ਪਿੰਡ ਭੰਮੀਪੁਰਾ ਕਲਾਂ ਦੇ ਗਰੀਬ ਅਤੇ ਲੋੜਵੰਦ ਪਰਿਵਾਰਾ ਨੂੰ ਸਹਾਇਤਾ ਰਾਸੀ ਦਿੱਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵਕ ਅਮਰਜੀਤ ਸਿੰਘ ਚਾਹਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਕਰਫਿਊ ਲੱਗਾ ਹੋਣ ਕਾਰਨ ਲੋਕ ਘਰਾ ਵਿਚ ਬੈਠੇ ਹਨ। ਗਰੀਬ ਅਤੇ ਮਜਦੂਰ ਲੋਕ ਦੋ ਵਕਤ ਰੋਟੀ ਤੋ ਵੀ ਮੁਥਾਜ ਹੋ ਚੁੱਕੇ ਹਨ ਇਸ ਗੱਲ ਨੂੰ ਮੁੱਖ ਰੱਖਦਿਆ ਚਾਹਲ ਪਰਿਵਾਰ ਵੱਲੋ ਪਹਿਲਾ ਅਪ੍ਰੈਲ ਮਹੀਨੇ ਵਿਚ ਲੋੜਵੰਦ ਪਰਿਵਾਰਾ ਨੂੰ ਘਰ ਦਾ ਰਾਸਨ ਅਤੇ ਨਗਦ ਰਾਸੀ ਵੰਡੀ ਗਈ ਸੀ ਅਤੇ ਹੁਣ ਚਾਹਲ ਪਰਿਵਾਰ ਵੱਲੋ ਦੂਜੀ ਵਾਰ ਪਿੰਡ ਭੰਮੀਪੁਰਾ ਕਲਾਂ ਦੇ 200 ਪਰਿਵਾਰਾ ਨੂੰ 500-500 ਰੁਪਏ,15 ਪਰਿਵਾਰਾ ਨੂੰ 1000-1000 ਹਜਾਰ ਰੁਪਏ ਅਤੇ 10 ਪਰਿਵਾਰਾ ਨੂੰ 1500-1500 ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ।ਉਨ੍ਹਾ ਕਿਹਾ ਕਿ ਇਹ ਸੇਵਾ ਕਰਫਿਊ ਦੇ ਦਿਨਾ ਵਿਚ ਜਾਰੀ ਰਹੇਗੀ।ਉਨ੍ਹਾ ਦੱਸਿਆ ਕਿ ਚਾਹਲ ਪਰਿਵਾਰ ਵੱਲੋ ਪਿੰਡ ਭੰਮੀਪੁਰਾ ਕਲਾਂ ਦੇ ਅੱਖਾ ਤੋ ਮਨਾਖੇ ਤਿੰਨ ਨੌਜਵਾਨਾ ਨੂੰ ਹਰ ਮਹੀਨੇ ਸਾਰੀ ਜਿੰਦਗੀ ਇੱਕ-ਇੱਕ ਹਜਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਚਾਹਲ ਪਰਿਵਾਰ ਵੱਲੋ ਪਿੰਡ ਭੰਮੀਪੁਰਾ ਦੇ ਵਿਕਾਸ ਕਾਰਜਾ ਲਈ ਪਿਛਲੀ ਗ੍ਰਾਮ ਪੰਚਾਇਤ ਨੂੰ ਅੱਠ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ।ਅੰਤ ਵਿਚ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਸਮੂਹ ਚਾਹਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਲ,ਬਲਵਿੰਦਰ ਕੌਰ ਚਾਹਲ,ਕਰਨਲ ਮੁਖਤਿਆਰ ਸਿੰਘ,ਹਾਕਮ ਸਿੰਘ ਧਾਲੀਵਾਲ,ਜਸਵਿੰਦਰ ਸਿੰਘ ਹਾਂਸ,ਜਗਜੀਤ ਸਿੰਘ,ਕਬੱਡੀ ਖਿਡਾਰੀ ਗੋਰੀ ਭੰਮੀਪੁਰਾ ਆਦਿ ਹਾਜਰ ਸਨ।
 

ਪਿੰਡ ਬੁਰਜ ਕੁਲਾਰਾ ਵਿੱਚ ,ਨੈਚਰੋ ਲਾਈਫ ਕੇਅਰ ਹਸਪਤਾਲ,ਵੱਲੋਂ ਇਮਊਨਟੀ ਵਧਾਉਣ ਵਾਸਤੇ ਦਵਾਈਆਂ ਦਿੱਤੀਆਂ

ਜਗਰਾਉਂ (ਰਾਣਾ ਸ਼ੇਖਦੌਲਤ)ਇੱਥੋਂ ਨਜ਼ਦੀਕ ਪਿੰਡ ਬੁਰਜ ਕੁਲਾਰਾ ਵਿੱਚ ਨੈਚਰੋ ਲਾਈਫ ਕੇਅਰ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਸਰਾਂ ਨੇ ਪੂਰੇ ਪਿੰਡ ਨੂੰ ਇਮਊਨਟੀ ਵਧਾਉਣ ਵਾਸਤੇ ਦਵਾਈਆਂ ਦਿੱਤੀਆਂ ਡਾਕਟਰ ਮਨਦੀਪ ਸਿੰਘ ਸਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਵਾਈ ਅਸੀਂ ਆਯੂਰਵੈਦਿਕ ਢੰਗ ਨਾਲ ਤਿਆਰ ਕੀਤੀ ਹੈ ਇਸ ਵਿੱਚ ਬਹੁਤ ਸਾਰੀਆਂ ਦੇਸੀ ਚੀਜ਼ਾਂ ਪਾ ਕੇ ਉਨ੍ਹਾਂ ਦਾ ਸਿਰਪ ਤਿਆਰ ਕਰਕੇ ਇਹ ਦਵਾਈ ਬਣਾਈ ਹੈ ਕਿਉਂਕਿ ਜਦੋਂ ਆਪਣਾ ਸਰੀਰ ਅੰਦਰੋਂ ਕਮਜ਼ੋਰ ਹੁੰਦਾ ਹੈ ਤਾਂ ਕਰੋਨਾ ਵਾਇਰਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਬੀਮਾਰੀਆਂ ਪਕੜ ਲੈਦੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਰੋਨਾ ਵਾਇਰਸ ਦਾ ਮਰੀਜ਼ ਹੋਵੇ ਤਾਂ ਉਸ ਨੂੰ ਇਹ ਦਵਾਈ ਜਾਰੂਰ ਦਿਓ।ਅਤੇ ਉਹ ਦਿਨ ਵਿੱਚ ਪੰਜ ਵਾਰ ਇਹ ਦਵਾਈ ਲਵੇ। ਅਤੇ ਸਾਨੂੰ ਕਿਸੇ ਵੀ ਕਰੋਨਾ ਵਾਇਰਸ ਵਾਲੇ ਮਰੀਜ਼ ਤੋਂ ਨਫਰਤ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਉਸ ਨੂੰ ਤੰਦਰੁਸਤ ਹੋਣ ਲਈ ਹੌਸਲਾ ਦਿਓ। ਡਾਕਟਰ ਮਨਦੀਪ ਸਿੰਘ ਸਰਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਰੋਨਾ ਵਾਇਰਸ ਕਰਕੇ ਇਸ ਔਖੀ ਘੜੀ ਵਿੱਚ ਜੋ ਅਦਾਰੇ ਸੇਵਾ ਕਰ ਰਹੇ ਹਨ ਉਨ੍ਹਾਂ ਸਾਰੇ ਅਦਾਰਿਆਂ ਨੂੰ ਦਵਾਈਆਂ ਦੇ ਚੁੱਕੇ ਹਾਂ।ਇਹ ਸਾਡੀ ਦਵਾਈ ਬੱਚੇ ਤੋਂ ਲੈ ਕੇ ਕੋਈ ਵੀ ਉਮਰ ਤੱਕ ਲੈ ਸਕਦਾ ਹੈ।ਇਹ ਦਵਾਈ ਪੂਰੇ ਨਗਰ ਅਤੇ ਨੌਜਵਾਨਾਂ,ਗੁਰਦੁਆਰਾ ਪ੍ਰਬੰਧਕ ਕਾਮੇਟੀ ਦੇ ਸਹਿਯੋਗ ਨਾਲ ਦਿੱਤੀ ਇਸ ਮੌਕੇ ਵਾਹਿਗੁਰੂਪਾਲ ਸਿੰਘ, ਮਾਸਟਰ ਜਗਦੀਪ ਸਿੰਘ ਸਰਾਂ,ਗੁਰਪ੍ਰੀਤ ਸਿੰਘ,ਗਿਆਨੀ ਗੁਰਨੈਵ ਸਿੰਘ,ਅਮਨ ਸਰਾਂ, ਬਲਕਾਰ ਸਿੰਘ ਸਰਾਂ,ਪ੍ਰਭਦੀਪ ਸਿੰਘ,ਉਪਿੰਦਰ ਸਿੰਘ ਸਰਾਂ,ਜੱਸੀ ਸਿੰਧੂ,ਰਿੱਤੂ,ਸੁਖਪ੍ਰੀਤ ਸਿੰਘ ਸੁੱਖਾ,ਮਨਪ੍ਰੀਤ ਸਿੰਘ, ਚਰਨਜੀਤ ਸਿੰਘ,ਸਵਰਨ ਸਿੰਘ ਸਰਾਂ,ਲਖਵੰਤ ਸਿੰਘ ਸਰਾਂ,ਗੁਰਪ੍ਰੀਤ ਸਿੰਘ ਸਰਾਂ, ਅਰਮਾਨਦੀਪ ਸਿੰਘ ਸਰਾਂ ਆਦਿ ਨੇ ਡਾਕਟਰ ਮਨਦੀਪ ਸਿੰਘ ਸਰਾਂ ਦਾ ਸਨਮਾਨ ਵੀ ਕੀਤਾ।

ਸ੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਮਿਲਣ ਪੁੱਜੇ ਬੈਂਸ

(ਫੋਟੋ:-ਸਿਮਰਜੀਤ ਸਿੰਘ ਬੈਸ ਯਾਤਰੀਆਂ ਨੂੰ ਮਿਲਦੇ ਹੋਏ)

ਅੱਜ ਰਾਤ ਤਕ ਟੈਸਟ ਕਰਕੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਜਾਵੇਗਾ ਭੇਜਿਆ -ਬੈਂਸ

ਸਿਵਲ ਹਸਪਤਾਲ 'ਚ ਕੈਦੀਆਂ ਵਾਂਗ ਰੱਖਿਆ ਗਿਆ ਮਰੀਜ਼ਾਂ ਨੂੰ

 

ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਕੋਰੋਨਾ ਮਹਾਮਾਰੀ ਨਾਲ ਜਿੱਥੇ ਦੇਸ਼ ਭਰ ਦੇ ਲੋਕ ਘਰਾਂ ਵਿੱਚ ਕੈਦ ਹਨ ਅਤੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਦੇਣ ਪੁੱਜਦਾ ਨਾ ਕਰਨ ਦੇ ਸਰਕਾਰਾਂ ਤੇ ਦੋਸ਼ ਲੱਗ ਰਹੇ ਹਨ ਉੱਥੇ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਜੋ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਕਵਾਰਟਾਈਨ ਕੀਤੀ ਹੋਈ ਹੈ, ਨੂੰ ਮਿਲਣ ਲਈ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਆਪਣੀ ਟੀਮ ਨਾਲ ਪੁੱਜੇ ਅਤੇ ਮੌਕੇ ਤੇ ਹੀ ਲੋਕਾਂ ਦੀ ਮੰਗ ਅਨੁਸਾਰ (ਨੈਬੂਲਾਈਜ਼ਰ) ਭਾਫ ਲੈਣ ਵਾਲੀ ਮਸ਼ੀਨ ਸਮੇਤ ਹੋਰ ਜਰੁਰੂ ਸਮਾਨ ਵੀ ਦਿੱਤਾ

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਫੇਸ ਬੁੱਕ ਤੋਂ ਮਿਲੀਆਂ ਸਨ ਅਤੇ ਉਹ ਮਰੀਜਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੇਖਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਇੱਥੇ ਲੋਕਾਂ ਨੂੰ ਅਨੇਕਾਂ ਸ਼ਿਕਾਇਤਾਂ ਕੀਤੀਆਂ ਹਨ ਅਤੇ ਮਰੀਜਾਂ ਨੇ ਦੱਸਿਆ ਕਿ ਨਾ ਹੀ ਇੱਥੇ ਪੂਰੇ ਬਾਥਰੂਮ ਹਨ ਅਤੇ ਸਾਰੇ ਬਾਥਰੂਮਾਂ ਵਿੱਚ ਗੰਦਗੀ ਹੈ, ਇਸ ਤੋਂ ਇਲਾਕਾ ਖਾਣਾ ਵੀ ਵਧੀਆ ਨਾ ਹੋ ਕੇ ਸੜੀਆਂ ਹੋਈਆਂ ਰੋਟੀਆਂ ਦਿੱਤੀਆਂ ਜਾ ਰਹੀਆਂ ਹਨ। ਮਰੀਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਜਦੋਂ ਵੀ ਉਹ ਕੋਈ ਸ਼ਿਕਾਇਤ ਕਰਦੇ ਹਨ ਜਾਂ ਕੋਈ ਚੀਜ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਸਟਾਫ ਵਲੋਂ ਪੁੱਠੇ ਸਿੱਧੇ ਜਵਾਬ ਦਿੱਤੇ ਜਾਂਦੇ ਹਨ। ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਸਾਰੇ ਮਰੀਜਾਂ ਨੂੰ ਸਬਰ ਸੰਤੋਖ ਤੋਂ ਕੰਮ ਲੈਣ ਦੀ ਗੱਲ ਆਖੀ ਅਤੇ ਸਾਰਿਆਂ ਨੂੰ ਕਿਹਾ ਕਿ ਇਹ ਬਿਮਾਰੀ ਨੂੰ ਦੂਰ ਦੂਰ ਰਹਿ ਕੇ ਹੀ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਵਿÎਧਾਇਕ ਬੈਂਸ ਨੇ ਸਿਵਲ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਮਰੀਜਾਂ ਦਾ ਹਾਲ ਚਾਲ ਪੁੱਿਛਆ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੀ ਟੀਮ ਵਲੋਂ ਮਰੀਜਾਂ ਲਈ ਮਾਸਕ, ਸੈਨੇਟਾਈਜਰ, ਸੇਬ, ਕੇਲੇ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਬਾਲਟੀਆਂ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ।

ਇਸ ਦੌਰਾਨ ਜਦੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਿਵਲ ਹਸਪਤਾਲ ਪੁੱਜੇ ਤਾਂ ਉੱਥੇ ਇਕ ਮਰੀਜ ਨੇ ਹਸਪਤਾਲ ਦੀ ਬਿਲਡਿੰਗ ਤੋਂ ਖਿੜਕੀ ਰਾਹੀਂ ਆਵਾਜ ਮਾਰ ਕੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਕੈਦੀਆਂ ਵਾਂਗ ਰੱਖਿਆ ਗਿਆ ਹੈ ਅਤੇ ਇਸ ਤਰਾਂ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਉਹ ਬਹੁਤ ਵੱਡੇ ਗੈਂਗਸਟਰ ਹੋਣ। ਮਰੀਜ ਨੇ ਦੋਸ਼ ਲਗਾਇਆ ਕਿ ਇੱਥੇ ਮਰੀਜਾਂ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਸਫਾਈ ਨਾਮ ਦੀ ਕੋਈ ਚੀਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਰਹਿ ਕੇ ਤਾਂ ਜੇਕਰ ਉਨ੍ਹਾਂ ਨੂੰ ਕਰੋਨਾ ਬਿਮਾਰੀ ਨਾ ਵੀ ਹੋਵੇ ਤਾਂ ਵੀ ਹੋਰਨਾਂ ਅਨੇਕਾਂ ਬਿਮਾਰੀਆਂ ਨੇ ਘੇਰ ਲੈਣਾ ਹੈ। ਇਸ ਦੌਰਾਨ ਵਿਧਾਇਕ ਬੈਂਸ ਨੇ ਮਰੀਜਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਸਾਰੇ ਪ੍ਰਬੰਧ ਕਰਵਾਏ ਜਾ ਰਹੇ ਹਨ।

 

ਇਸ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਵਿਧਾਇਕ ਬੈਂਸ ਨੇ ਇਲਾਕੇ ਦੇ ਐਸਡੀਐਮ ਨਾਲ ਗੱਲ ਕੀਤੀ ਅਤੇ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ। ਜਿਸ ਤੋਂ ਬਾਅਦ ਐਸਡੀਐਮ ਨੇ ਵਿਧਾਇਕ ਬੈਂਸ ਨੂੁੰ ਭਰੋਸਾ ਦਿੱਤਾ ਹੈ ਕਿ ਅੱਜ ਰਾਤ ਤੱਕ ਸਾਰੇ ਮਰੀਜਾਂ ਦੇ ਟੈਸਟ ਹੋ ਜਾਣਗੇ ਅਤੇ ਜਿਹੜੇ ਮਰੀਜਾਂ ਕਵਾਰਨਟਾਈਨ ਕਰਨਾ ਹੋਵੇਗਾ ਉਨ੍ਹਾਂ ਮਰੀਜਾਂ ਨੂੰ ਉਨ੍ਹਾਂ ਦੇ ਹੀ ਰਿਹਾਇਸ਼ੀ ਪਿੰਡ ਦੇ ਨੇੜਲੇ ਪਿੰਡ ਜਾਂ ਕਸਬੇ ਵਿੱਚ ਭੇਜ ਦਿੱਤਾ ਜਾਵੇਗਾ ਜਿੱਥੇ ਉਨ੍ਹਾਂ ਨੂੰ 21 ਦਿਨ ਤੱਕ ਕਵਾਰਨਟਾਈਨ ਵਿੱਚ ਰੱਖਿਆ ਜਾਵੇਗਾ, ਜਿਸ ਨਾਲ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਲਈ ਵੀ ਸੌਖਾ ਕੰਮ ਹੋ ਜਾਵੇਗਾ ਉੱਥੇ ਮਰੀਜ ਵੀ ਆਪਣੇ ਘਰਾਂ ਦੇ ਨੇੜੇ ਪੁੱਜ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਰੀਜਾਂ ਨੂੰ ਖਾਣਾ ਅਤੇ ਹੋਰ ਸਮਾਨ ਵੀ ਮੁਹਈਆ ਕਰਵਾ ਸਕਦੇ ਹਨ। ਇਸ ਸਬੰਧੀ ਮੌਰੀਟੋਰਿਅਸ ਸਕੂਲ ਵਿੱਚ ਰੱਖ ਗਏ ਮਰੀਜਾਂ ਨੇ ਸ਼ਿਕਾਇਤ ਕੀਤੀ ਸੀ ਅਤੇ ਵਿਧਾਇਕ ਬੈਂਸ ਨੇ ਮੌਕੇ ਤੇ ਹੀ ਐਸਡੀਐਮ ਨਾਲ ਗੱਲ ਕੀਤੀ ਅਤੇ ਇਸ ਦਾ ਨਿਪਟਾਰਾ ਕੀਤਾ।