You are here

ਲੁਧਿਆਣਾ

ਭਾਈ ਖਾਲਸਾ ਜੀ ਦੇ ਗਾਇਨ ਕੀਤੇ ਸ਼ਬਦਾ ਨੂੰ ਇਨਾਸਿਗਨੀਆਂ ਵਜੋ ਲਾਇਆ ਜਾਵੇ: ਭਾਈ ਪਾਰਸ,ਭਾਈ ਖਾਲਸਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਤਿਕਾਰਯੋਗ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸਬੰਧਿਤ ਅਧਾਰੇ ਨੂੰ ਬੇਨਤੀ ਹੈ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋ ਰੋਜ਼ਾਨਾ ਪ੍ਰਸਾਰਿਤ ਹੋਣ ਵਾਲੇ ਕੀਰਤਨ ਤੋ ਪਹਿਲਾਂ ਅਤੇ ਬਾਅਦ ਵਿਚ ਜੋ ਇਨਸਿਗਨੀਆਂ ਸ਼ਬਦ ਲਗਾਇਆ ਜਾਦਾ ਹੈ ਸਵੇਰੇ ਸ਼ਾਮ ਪਦਮਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੇ ਸ਼ਬਦ ਅੰਮ੍ਰਿਤਸਰ ਸਿਫਤੀ ਦੇ ਘਰ ਲਗਾਇਆ ਜਾਵੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ(ਰਜਿ.) ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਅਤੇ ਜੱਥੇਬੰਦੀ ਦੇ ਮੁੱਖ ਅਹੁਦੇਦਾਰ ਭਾਈ ਮਨਜਿੰਦਰ ਸਿੰਘ ਖਾਲਸਾ ਜਗਰਾਉ ਵਾਲਿਆ ਨੇ ਕੀਤੇ ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਮਨ ਵਿਚ ਭਾਈ ਸਾਹਿਬ ਜੀ ਦਾ ਅਥਾਹ ਸਤਕਾਰ ਹੈ ਇਹ ਬੇਨਤੀ ਨੂੰ ਪਰਵਾਨ ਕੀਤਾ ਜਾਵੇ।ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀੂਵਾਨਾ,ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਭਗਵੰਤ ਸਿੰਘ ਗਾਲਿਬ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਉਕਾਰ ਸਿੰਘਊਮੀ,ਇੰਦਰਜੀਤ ਸਿੰਘ ਬੋਦਲਵਾਲਾ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਭੋਲਾ ਸਿੰਘ ਜਗਰਾਉ,ਭਾਈ ਬੱਗਾ ਸਿੰਘ ਨਾਨਕਸਰ,ਭਾਈ ਸੁਖਦੇਵ ਸਿੰਘ ਲੋਪੋ, ਭਾਈ ਸੁਖਪਾਲ ਸਿੰਘ,ਭਾਈ ਤਰਸੇਮ ਸਿੰਘ ਭਰੋਵਾਲ, ਭਾਈ ਅਮਨਦੀਪ ਸਿੰਘ ਡਾਗੀਆਂ, ਭਾਈ ਮੋੜੀ ਸਿੰਘ,ਭਾਈ ਪਰਮਵੀਰ ਸਿੰਘ ਜਗਰਾੳ,ਭਾਈ ਨਛੱਤਰ ਸਿੰਘ,ਭਾਈ ਜਗਵਿੰਦਰ ਸਿੰਘ ਜਗਰਾਉ,ਸਤਪਾਲ ਸਿੰਘ ਲੋਪੋ,ਭਾਈ ਬਲਜਿੰਦਰ ਸਿੰਘ ਅਲੀਗੜ੍ਹ,ਮੱਖਣ ਸਿੰਘ ਰਾਉਕੇ ,ਕੁਲਵੰਤ ਸਿੰਘ, ਸੁਖਜੀਵਨ ਸਿੰਘ,ਰਾਜੂ ਡਾਗੀਆਂ ਆਦਿ ਹਾਜ਼ਰ ਸਨ।

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੁਝ ਸੈਕਟਰਾਂ ਵਿੱਚ ਸ਼ਰਤਾਂ ਅਧੀਨ ਉਸਾਰੀ ਕਾਰਜ ਮੁਕੰਮਲ ਕਰਨ ਦੀ ਇਜਾਜ਼ਤ

ਸੜਕਾਂ ਦੀ ਉਸਾਰੀ, ਸਿੰਚਾਈ ਪ੍ਰੋਜੈਕਟ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਬਿਜਲੀ ਅਤੇ ਟੈਲੀਕਾਮ ਵਿਭਾਗ ਦੇ ਕੰਮਾਂ ਆਦਿ ਨੂੰ ਵੀ ਖੁੱਲ੍ਹ

ਸਨਅਤੀ ਅਸਟੇਟਾਂ ਅਤੇ ਪੇਂਡੂ ਖੇਤਰਾਂ ਵਿੱਚ ਹਰ

ਹਰ ਤਰ੍ਹਾਂ ਦੇ ਸਨਅਤੀ ਪ੍ਰੋਜੈਕਟਾਂ, ਐੱਮ. ਐੱਸ. ਐੱਮ. ਈ. ਲਈ ਵੀ ਆਗਿਆ

ਅੱਜ ਕੋਈ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ

ਨੰਦੇੜ ਤੋਂ ਆਏ ਸਾਰੇ ਯਾਤਰੀਆਂ ਅਤੇ ਕੋਟਾ ਤੋਂ ਆਏ ਵਿਦਿਆਰਥੀਆਂ ਦੀ ਜਾਂਚ ਕੀਤੀ ਜਾ ਰਹੀ

ਲੁਧਿਆਣਾ,ਅਪ੍ਰੈੱਲ ( ਇਕਬਾਲ ਸਿੰਘ ਰਸੂਲਪੁਰ/ਚਰਨਜੀਤ ਸਿੰਘ ਚਨ /ਮਨਜਿੰਦਰ ਗਿੱਲ)-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿੱਚ (ਹੌਟਸਪਾਟ ਖੇਤਰਾਂ ਨੂੰ ਛੱਡ ਕੇ) ਉਨ੍ਹਾਂ ਉਸਾਰੀ ਕਾਰਜਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਕਰਫਿਊ/ਲੌਕਡਾਊਨ ਤੋਂ ਪਹਿਲਾਂ ਸ਼ੁਰੂ ਹੋਏ ਸਨ। ਇਸ ਨਾਲ ਮਜ਼ਦੂਰਾਂ/ਲੇਬਰ ਨੂੰ ਆਪਣੇ ਕੰਮ ਨਾਲ ਮੁੜ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਲਈ ਇਜਾਜ਼ਤ ਲੈਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਪ੍ਰਫਾਰਮਾ ਤਿਆਰ ਕੀਤਾ ਗਿਆ ਹੈ, ਜੋ ਕਿ ਜ਼ਿਲ੍ਹਾ ਪ੍ਰਸਾਸ਼ਨ ਦੀ ਵੈੱਬਸਾਈਟ www.ludhiana.nic.in <http://www.ludhiana.nic.in> 'ਤੇ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਟਵਿੱਟਰ ਹੈਂਡਲ @LudhianaDpro ਅਤੇ ਫੇਸਬੁੱਕ ਪੇਜ਼ <https://www.facebook.com/dproludhianapage/> 'ਤੇ ਅਪਲੋਡ ਕੀਤਾ ਜਾਵੇਗਾ। ਇਛੁੱਕ ਵਿਅਕਤੀ ਇਹ ਪ੍ਰਫਾਰਮਾ ਭਰ ਕੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਈਮੇਲ ਪਤੇ acgludhiana@gmail.com 'ਤੇ ਭੇਜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਵਿਅਕਤੀ ਜਾਂ ਠੇਕੇਦਾਰ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰੀ ਹਦਾਇਤਾਂ ਤਹਿਤ ਲੇਬਰ ਨੂੰ ਕੰਮ ਵਾਲੀ ਜਗ੍ਹਾਂ 'ਤੇ 'ਇਨ ਸੀਟੂ ਮੈਨੇਜਮੈਂਟ' ਤਹਿਤ ਰੱਖਣਾ ਅਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਣੀਆਂ ਲਾਜ਼ਮੀ ਹੋਵੇਗਾ। ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਵਿੱਚ ਸੜਕਾਂ ਬਣਾਉਣਾ, ਸਿੰਚਾਈ ਪ੍ਰੋਜੈਕਟ, ਇਮਾਰਤਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਬਿਜਲੀ ਅਤੇ ਟੈਲੀਕਾਮ ਵਿਭਾਗ ਦੀਆਂ ਤਾਰਾਂ ਵਿਛਾਉਣਾ, ਸਨਅਤੀ ਅਸਟੇਟਾਂ ਅਤੇ ਪੇਂਡੂ ਖੇਤਰਾਂ ਵਿੱਚ ਹਰ ਤਰ੍ਹਾਂ ਦੇ ਸਨਅਤੀ ਪ੍ਰੋਜੈਕਟਾਂ, ਮੁੜ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਅਤੇ ਐੱਮ. ਐੱਸ. ਐੱਮ. ਈਜ਼ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਹਦੂਦ ਅੰਦਰ ਉਨ੍ਹਾਂ ਉਸਾਰੀ ਕਾਰਜਾਂ ਨੂੰ ਵੀ ਸ਼ੁਰੂ ਕਰਨ ਦੀ ਖੁੱਲ੍ਹ ਦਿੱਤੀ ਹੈ, ਜਿੱਥੇ ਲੇਬਰ ਨੂੰ ਪ੍ਰੋਜੈਕਟ ਸਥਾਨ 'ਤੇ ਹੀ ਰੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਸਾਸ਼ਨ ਤੋਂ ਢੁੱਕਵੀਂ ਆਗਿਆ ਲੈਣੀ ਲਾਜ਼ਮੀ ਹੋਵੇਗੀ। ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜੋ ਵੀ ਠੇਕੇਦਾਰ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸਦੀ ਆਗਿਆ ਰੱਦ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ 28 ਅਪ੍ਰੈੱਲ ਤੱਕ 1991 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 1670 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 1649 ਨਮੂਨੇ ਨੈਗੇਟਿਵ ਪਾਏ ਗਏ ਹਨ। ਕੁੱਲ 21 ਨਮੂਨੇ ਪਾਏ ਗਏ ਹਨ, ਜਿਨ੍ਹਾਂ ਵਿੱਚ 18 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 3 ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। 7 ਮਰੀਜ਼ (6 ਲੁਧਿਆਣਾ ਅਤੇ 1 ਹੋਰ ਜ਼ਿਲ੍ਹਾ) ਹੁਣ ਤੱਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਹੁਣ ਤੱਕ 5 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 4 ਲੁਧਿਆਣਾ ਅਤੇ 1 ਹੋਰ ਜ਼ਿਲ੍ਹੇ ਨਾਲ ਸੰਬੰਧਤ ਹਨ। ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਵਿੱਚ 9 ਮਰੀਜ਼ਾਂ ਦਾ ਇਲਾਜ਼ ਜਾਰੀ ਹੈ, ਜਿਨ੍ਹਾਂ ਵਿੱਚ 8 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 1 ਹੋਰ ਜ਼ਿਲ੍ਹੇ ਨਾਲ ਸੰਬੰਧਤ ਹੈ। ਅਗਰਵਾਲ ਨੇ ਦੱਸਿਆ ਕਿ ਜਦੋਂ ਮਰੀਜ਼ ਪਾਜ਼ੀਟਿਵ ਆ ਜਾਂਦਾ ਹੈ ਤਾਂ ਉਸ ਦਾ 14 ਦਿਨ ਬਾਅਦ ਨਮੂਨਾ ਲਿਆ ਜਾਂਦਾ ਹੈ, ਜੇਕਰ ਉਹ ਨੈਗੇਟਿਵ ਆ ਜਾਵੇ ਤਾਂ ਉਸ ਦਾ 24 ਘੰਟੇ ਬਾਅਦ ਇੱਕ ਹੋਰ ਨਮੂਨਾ ਲਿਆ ਜਾਂਦਾ ਹੈ। ਜੇਕਰ ਲਗਾਤਾਰ ਦੂਜਾ ਨਮੂਨਾ ਵੀ ਨੈਗੇਟਿਵ ਆ ਜਾਂਦਾ ਹੈ ਤਾਂ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜੋ ਸ਼ਰਧਾਲੂ ਨੰਦੇੜ (ਮਹਾਰਾਸ਼ਟਰ) ਤੋਂ ਅਤੇ ਵਿਦਿਆਰਥੀ ਕੋਟਾ (ਰਾਜਸਥਾਨ) ਤੋਂ ਪੰਜਾਬ ਸਰਕਾਰ ਦੇ ਉੱਦਮ ਨਾਲ ਵਾਪਸ ਲਿਆਂਦੇ ਗਏ ਹਨ, ਉਨ੍ਹਾਂ ਦੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ।

ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ-ਮੈਂ ਵੀ ਹਰਜੀਤ ਸਿੰਘ ਹਾਂ,ਦੇ ਨਾਅਰਿਆਂ ਨਾਲ ਗੂੰਜ ਉਠਿਆਂ ਪੰਜਾਬ

ਜਗਰਾਉਂ(ਰਾਣਾ ਸ਼ੇਖਦੌਲਤ) ਪੰਜਾਬ ਪੁਲਿਸ ਦੇ ਡੀ.ਜੀ.ਪੀ ਸ੍ਰੀ ਦਿਨਕਰ ਗੁਪਤਾ ਜੀ ਦੇ ਹੁਕਮਾਂ ਅਨੁਸਾਰ ਕੋਵਿਡ 19 ਕਰੋਨਾ ਵਾਇਰਸ ਦੇ ਵਿਰੁੱਧ ਸਾਡੇ ਸਾਰਿਆਂ ਦੀ ਲੜਾਈ ਵਿੱਚ ਐਸ. ਆਈ ਹਰਜੀਤ ਸਿੰਘ ਜੀ ਦਾ ਨਾਮ ਚਮਕਦੇ ਸਿਤਾਰੇ ਵਾਂਗ ਉੱਭਰ ਕੇ ਸਾਹਮਣੇ ਆਇਆ ਹੈ ਜਿਨ੍ਹਾਂ ਗੈਰ ਸਮਾਜਿਕ ਅਨਸਰਾਂ ਖਿਲਾਫ ਲੜਦਿਆਂ ਵੀ ਆਪਾਂ ਨਹੀਂ ਖੋਇਆ ਤੇ ਸੰਜਮ ਬਣਾਈ ਰੱਖਿਆਂ। ਮਾਨਯੋਗ ਸ੍ਰੀ ਡੀ. ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਜੀ ਵੱਲੋਂ ਇੱਕ ਮੁਹਿੰਮ  ਜਿਸ ਦਾ ਨਾਮ ,ਮੈਂ ਹਰਜੀਤ ਸਿੰਘ ਹਾਂ,ਦਾ ਆਗਾਜ਼ ਕੀਤਾ ਗਿਆ ਇਸ ਤਹਿਤ ਸਾਰੀ ਪੁਲਿਸ ਨੇ ਨੇਮ-ਪਲੇਟ ਪਰ ਹਰਜੀਤ ਸਿੰਘ ਦਾ ਨਾਮ ਲਿਖ ਕੇ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਇਸ ਮੁਹਿੰਮ ਵਿੱਚ ਆਮ ਲੋਕਾਂ ਨੇ ਵੀ ਆਪਣਾ ਹਿੱਸਾ ਲਿਆ ਉਨ੍ਹਾਂ ਨੇ ਵੀ ,ਮੈ ਹਰਜੀਤ ਸਿੰਘ ਹਾਂ, ਲਿਖ ਕੇ ਪੋਸਟਾਂ ਪਾਈਆਂ ਇਸ ਤਰ੍ਹਾਂ ਕੱਲ੍ਹ ਪੂਰਾ ਵਿਸ਼ਵ ,ਮੈਂ ਹਰਜੀਤ ਸਿੰਘ ਹਾਂ, ਦੇ ਨਾਮ ਨਾਲ ਗੂੰਜ ਰਿਹਾ ਸੀ।ਪੰਜਾਬ ਪੁਲਿਸ ਦੇ ਹਰ ਨੋਜਵਾਨ ਨੇ ਕਿਹਾ ਕੇ ਅਸੀਂ ਐਸ.ਆਈ ਹਰਜੀਤ ਸਿੰਘ ਦੇ ਨਾਲ ਹਾਂ ਲੋੜ ਪੈਣ ਤੇ ਅਸੀਂ ਵੀ ਹੱਥ ਕਟਵਾ ਸਕਦੇ ਹਾਂ ।

ਲੁਧਿਆਣਾ (ਪੂਰਬੀ) ਵਿੱਚ ਸੁੱਕੇ ਅਤੇ ਤਿਆਰ ਭੋਜਨ ਦੀ ਵੰਡ ਦਾ ਕੰਮ ਲਗਾਤਾਰ ਜਾਰੀ

ਸਮੂਹ ਸਟਾਫ਼ ਪੁਰਜ਼ੋਰ ਯਤਨਾਂ ਨਾਲ ਲੋੜਵੰਦਾਂ ਤੱਕ ਪਹੁੰਚਾ ਰਿਹੈ ਭੋਜਨ

ਲੁਧਿਆਣਾ, ਅਪ੍ਰੈਲ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਐਮ. ਪੂਰਬੀ ਅਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਤਹਿਸੀਲਦਾਰ ਲੁਧਿਆਣਾ ਗੁਰਮੀਤ ਸਿੰਘ ਮਾਨ ਅਤੇ ਤਹਿਸੀਲ ਪੂਰਬੀ ਦੇ ਸਮੂਹ ਨਾਇਬ ਤਹਿਸੀਲਦਾਰਾਂ, ਪਟਵਾਰੀ, ਕਾਨੂੰਗੋ ਅਤੇ ਸਮੂਹ ਕਲੈਰੀਕਲ ਸਟਾਫ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਹੁਣ ਤੱਕ ਲੁਧਿਆਣਾ (ਪੂਰਬੀ) ਇਲਾਕੇ ਵਿੱਚ ਸਰਕਾਰੀ ਤੌਰ 'ਤੇ 50 ਹਜ਼ਾਰ ਤੋਂ ਵਧੇਰੇ ਰਾਸ਼ਨ ਕਿੱਟਾਂ ਲੋੜਵੰਦਾਂ ਤੱਕ ਪਹੁੰਚਾਉਣ ਤੋਂ ਇਲਾਵਾ ਤਿਆਰ ਰੋਜ਼ਾਨਾ ਤਿਆਰ ਭੋਜਨ ਵੀ ਮੁਹੱਈਆ ਕਰਵਾਇਆ ਗਿਆ ਹੈ। ਗੁਰਮੀਤ ਸਿੰਘ ਮਾਨ ਨੇ ਦੱਸਿਆ ਕਿ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਪਰਵਾਹ ਨਾ ਕਰਦੇ ਹੋਏ ਇਨਸਾਨੀਅਤ ਦੀ ਸੇਵਾ ਕਰਦੇ ਹੋਏ ਲਗਾਤਾਰ ਇਕ ਮਹੀਨੇ ਤੋਂ ਜੋ ਪੰਜਾਬ ਸਰਕਾਰ ਵੱਲੋਂ ਸੁੱਕਾ ਰਾਸ਼ਨ ਜਰੂਰਤਮੰਦ ਲੋਕਾਂ ਨੂੰ ਚਾਹੇ ਉਹ ਪੰਜਾਬ ਦਾ ਮੂਲ ਨਿਵਾਸੀ ਹੋਵੇ ਜਾਂ ਪ੍ਰਵਾਸੀ ਲੋਕ ਹੋਣ ਉਨਾਂ ਨੂੰ ਮੁੱਢਲੀ ਜ਼ਰੂਰਤਾਂ ਵਿੱਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਜਿਨਾਂ ਵਿੱਚ ਆਟਾ, ਆਲੂ, ਚਾਵਲ, ਤੇਲ ਆਦਿ ਦਿਨ-ਰਾਤ ਕਿਸੇ ਵੀ ਸਮੇਂ ਉਨਾਂ ਨੂੰ ਪਹੁੰਚਾ ਰਹੇ ਹਨ। ਇਸ ਸੇਵਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਸਟਾਫ ਆਪਣੇ ਨਿੱਜੀ ਵਹੀਕਲਾਂ ਦਾ ਇਸਤੇਮਾਲ ਕਰਦੇ ਹਨ। ਇਸ ਟੀਮ ਵੱਲੋਂ ਜਿੱਥੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾਂਦਾ ਹੈ ਓਥੇ ਨਾਲ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਲੋਕਾਂ ਨੂੰ ਜਾਣੂ ਵੀ ਕਰਵਾਇਆ ਜਾਂਦਾ ਹੈ ਕਿ ਤੁਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਪੂਰਨ ਸਹਿਯੋਗ ਦਿਓ ਤਾਂ ਜੋ ਸਾਡਾ ਘੁੱਗ ਵਸਦਾ ਪੰਜਾਬ ਆਪਣੀਆਂ ਪੁਰਾਣੀਆਂ ਲੀਹਾਂ 'ਤੇ ਦੁਬਾਰਾ ਆ ਕੇ ਖੁਸ਼ਹਾਲ ਹੋ ਸਕੇ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਨਾ ਬੱਸਾਂ ਰਾਹੀਂ ਸੁੱਕਾ ਰਾਸ਼ਨ ਆਉਂਦਾ ਹੈ ਉਨਾਂ ਬੱਸਾਂ ਨੂੰ ਚੰਗੀ ਤਰਾਂ ਸੈਨੀਟਾਈਜ ਕੀਤਾ ਜਾਂਦਾ ਹੈ।ਸਮੂਹ ਕਰਮਚਾਰੀਆਂ ਵੱਲੋਂ ਮਾਨਵਤਾ ਦੀ ਸੇਵਾ ਨਿਰਪੱਖ ਤੌਰ 'ਤੇ ਕੀਤੀ ਜਾ ਰਹੀ ਹੈ ਤਾਂ ਜੋਂ ਕੋਈ ਵੀ ਲੋੜਵੰਦ ਭੁਖਾ ਨਾ ਸੋਂਵੇ।

ਵਿਦੇਸ਼ਾਂ ਵਿੱਚ ਫਸੇ ਜ਼ਿਲਾ ਵਾਸੀ ਪ੍ਰਸਾਸ਼ਨ ਨਾਲ ਸੰਪਰਕ ਕਰਨ- ਵਧੀਕ ਡਿਪਟੀ ਕਮਿਸ਼ਨਰ

ਜ਼ਿਲਾ ਵਾਸੀਆਂ ਦੀ ਸਹੂਲਤ ਲਈ ਆਨਲਾਈਨ ਵੈੱਬ ਲਿੰਕ https://forms.gle/QNMdK48Vk੬P3K੮4V੭ ਜਾਰੀ

ਲੁਧਿਆਣਾ,ਅਪ੍ਰੈਲ 2020 - ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਨਾਂ ਵਿਦਿਆਰਥੀਆਂ ਅਤੇ ਲੋਕਾਂ ਦੀ ਸੂਚਨਾ ਦੀ ਮੰਗ ਕੀਤੀ ਹੈ, ਜੋ ਸਿੱਖਿਆ ਜਾਂ ਕੰਮ ਦੇ ਚੱਲਦਿਆਂ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ। ਅਜਿਹੇ ਵਿਅਕਤੀ ਜ਼ਿਲਾ ਪ੍ਰਸਾਸ਼ਨ ਨਾਲ ਸੰਪਰਕ ਕਰ ਸਕਦੇ ਹਨ।

ਉਨਾਂ ਦੱਸਿਆ ਕਿ ਇਸ ਲਈ https://forms.gle/QNMdK48Vk੬P3K੮4V੭  ਲਿੰਕ 'ਤੇ ਜਾਣਕਾਰੀ, ਜਿਵੇਂਕਿ ਨਾਮ, ਪਿਤਾ ਜਾਂ ਪਤੀ ਦਾ ਨਾਮ, ਮੋਬਾਈਲ ਨੰਬਰ, ਰਹਿਣ ਵਾਲਾ ਦੇਸ਼, ਮੌਜੂਦਾ ਪਤਾ, ਪਾਸਪੋਰਟ ਨੰਬਰ, ਈਮੇਲ, ਜੇਕਰ ਕੋਈ ਨਾਲ ਹੈ ਤਾਂ ਉਸ ਦੀ ਡਿਟੇਲ, ਜ਼ਿਲਾ ਲੁਧਿਆਣਾ ਦਾ ਪਤਾ, ਨੇੜਲਾ ਹਵਾਈ ਅੱਡਾ ਆਦਿ,  ਭਰਨੀ ਪਵੇਗੀ।ਦੱਸਣਯੋਗ ਹੈ ਕਿ ਕੋਵਿਡ 19 ਦੇ ਚੱਲਦਿਆਂ ਕਈ ਭਾਰਤੀ ਨਾਗਰਿਕ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ ਅਤੇ ਉਹ ਵਾਪਸ ਆਉਣਾ ਚਾਹੁੰਦੇ ਹਨ। ਇਸ ਬਿਮਾਰੀ ਦੇ ਫੈਲਣ ਦੇ ਖਦਸ਼ੇ ਕਾਰਨ ਕਈ ਫਲਾਈਟਾਂ ਬੰਦ ਹਨ, ਜਿਸ ਕਾਰਨ ਉਹ ਵਾਪਸ ਨਹੀਂ ਆ ਪਾ ਰਹੇ। ਸ੍ਰੀਮਤੀ ਸਿੰਘ ਨੇ ਕਿਹਾ ਕਿ ਉਨਾਂ ਦੁਆਰਾ ਭਰੀ ਗਈ ਇਹ ਜਾਣਕਾਰੀ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਜਾਵੇਗੀ। ਤਾਂ ਜੋ ਅਜਿਹੇ ਲੋਕਾਂ ਨੂੰ ਲਿਆਉਣ ਲਈ ਯਤਨ ਕੀਤੇ ਜਾ ਸਕਣ।

ਨੰਦੇੜ ਤੋਂ 56 ਯਾਤਰੀਆਂ ਦਾ ਪਹਿਲਾ ਜੱਥਾ ਲੁਧਿਆਣਾ ਪਹੁੰਚਿਆ

(ਫੋਟੋ :- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ)

ਸਿਵਲ ਹਸਪਤਾਲ ਜਗਰਾਂਉ ਤੋਂ ਇੱਕ ਹੋਰ ਮਰੀਜ਼ ਤੰਦਰੁਸਤ ਹੋ ਕੇ ਘਰ ਪਹੁੰਚਿਆ

ਲੁਧਿਆਣਾ, ਅਪ੍ਰੈਲ 2020 - ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

( ਹਰਵਿੰਦਰ ਸਿੰਘ ਸੱਗੂ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਲਾਜ਼ ਪ੍ਰਾਪਤ ਕਰ ਰਹੇ 7 ਮਰੀਜ਼ ਬਿਲਕੁਲ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਇਨਾਂ ਵਿੱਚ 6 ਜ਼ਿਲਾ ਲੁਧਿਆਣਾ ਨਾਲ ਅਤੇ 1 ਜ਼ਿਲਾ ਜਲੰਧਰ ਨਾਲ ਸੰਬੰਧਤ ਹੈ। ਉਨਾਂ ਦੱਸਿਆ ਕਿ ਅੱਜ ਇੱਕ ਮਰੀਜ਼ ਸਿਵਲ ਹਸਪਤਾਲ ਜਗਰਾਂਉ ਤੋਂ ਛੁੱਟੀ ਲੈ ਕੇ ਘਰ ਪਹੁੰਚਿਆ।ਅਗਰਵਾਲ ਨੇ ਦੱਸਿਆ ਕਿ 26 ਅਪ੍ਰੈੱਲ, 2020 ਤੱਕ ਜ਼ਿਲਾ ਲੁਧਿਆਣਾ ਵਿੱਚ 1707 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 1465 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨਾਂ ਵਿੱਚੋਂ 1444 ਨਮੂਨੇ ਨੈਗੇਟਿਵ ਪਾਏ ਗਏ ਹਨ। 21 ਨਮੂਨੇ ਪਾਜ਼ੀਟਿਵ ਪਾਏ ਗਏ ਹਨ। ਇਨਾਂ ਵਿੱਚ 18 ਜ਼ਿਲਾ ਲੁਧਿਆਣਾ ਨਾਲ ਅਤੇ ਬਾਕੀ ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ। ਉਨਾਂ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਾ ਪਤੀ ਦਾ ਨਮੂਨਾ ਵੀ ਪਾਜ਼ੀਟਿਵ ਪਾਇਆ ਗਿਆ ਹੈ।ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਬਦਕਿਸਮਤੀ ਨਾਲ 5 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ 6 ਮਰੀਜ਼ (5 ਲੁਧਿਆਣਾ ਦੇ ਅਤੇ 1 ਜਲੰਧਰ ਦਾ) ਠੀਕ ਹੋਏ ਹਨ। ਉਨਾਂ ਦੱਸਿਆ ਕਿ ਮੌਜੂਦਾ ਸਮੇਂ 9 ਮਰੀਜ਼ (8 ਜ਼ਿਲਾ ਲੁਧਿਆਣਾ ਦੇ ਅਤੇ 1 ਹੋਰ ਜ਼ਿਲੇ ਤੋਂ) ਜ਼ਿਲਾ ਲੁਧਿਆਣਾ ਵਿੱਚ ਇਲਾਜ਼ ਅਧੀਨ ਹਨ। ਉਨਾਂ ਖੁਸ਼ੀ ਜ਼ਾਹਿਰ ਕੀਤੀ ਕਿ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਉਨਾਂ ਕਿਹਾ ਕਿ ਇਸ ਪਿੱਛੇ ਜ਼ਿਲਾ ਪ੍ਰਸਾਸ਼ਨ ਵੱਲੋਂ ਨਮੂਨੇ ਲੈਣ ਅਤੇ ਜਾਂਚ ਕਰਾਉਣ ਵਿੱਚ ਲਗਾਤਾਰ ਕੀਤੀ ਜਾ ਰਹੀ ਤੇਜ਼ੀ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਵਧੀਆ ਇਲਾਜ਼ ਹੈ।ਅਗਰਵਾਲ ਨੇ ਦੱਸਿਆ ਕਿ 56 ਯਾਤਰੀਆਂ ਦਾ ਪਹਿਲਾ ਜੱਥਾ ਦੋ ਵਿਸ਼ੇਸ਼ ਬੱਸਾਂ ਰਾਹੀਂ ਨੰਦੇੜ ਤੋਂ ਲੁਧਿਆਣਾ ਪਹੁੰਚ ਚੁੱਕਾ ਹੈ। ਜ਼ਿਲਾ ਲੁਧਿਆਣਾ ਦੇ 174 ਯਾਤਰੀਆਂ ਨੂੰ ਨੰਦੇੜ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਨਾਂ ਯਾਤਰੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕਰਨ ਉਪਰੰਤ ਉਨਾਂ ਦੇ ਆਪਣੇ ਘਰਾਂ ਵਿੱਚ ਹੀ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਨਾਂ ਵਿੱਚੋਂ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਅਗਰਵਾਲ ਨੇ ਦੱਸਿਆ ਕਿ ਵਾਪਸ ਮੁੜੇ ਯਾਤਰੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਨਾਂ ਸਪੱਸ਼ਟ ਕੀਤਾ ਕਿ ਕੁਝ ਲੋਕਾਂ ਦੇ ਮਨਾਂ ਵਿੱਚ ਇਨਾਂ ਯਾਤਰੀਆਂ ਦੇ ਤੰਦਰੁਸਤ ਹੋਣ ਬਾਰੇ ਸ਼ੰਕੇ ਸਨ। ਪਰ ਅਜਿਹੇ ਲੋਕਾਂ ਨੂੰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਇਨਾਂ ਸਾਰੇ ਯਾਤਰੀਆਂ ਦੀ ਬਕਾਇਦਾ ਸਿਹਤ ਵਿਭਾਗ ਵੱਲੋਂ ਦੋ ਵਾਰ ਸਕਰੀਨਿੰਗ ਕੀਤੀ ਜਾ ਚੁੱਕੀ ਹੈ।ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਟਾ (ਰਾਜਸਥਾਨ) ਵਿੱਚ ਕੋਚਿੰਗ ਲੈ ਰਹੇ ਪੰਜਾਬ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਵੀ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਇਨਾਂ ਵਿਦਿਆਰਥੀਆਂ ਦੇ ਮਿਤੀ 27 ਅਪ੍ਰੈੱਲ ਨੂੰ ਲੁਧਿਆਣਾ ਪਹੁੰਚਣ ਦੀ ਸੰਭਾਵਨਾ ਹੈ। ਇਨਾਂ ਵਿਦਿਆਰਥੀਆਂ ਨੂੰ ਵੀ ਸਕਰੀਨ ਕਰਨ ਤੋਂ ਬਾਅਦ ਘਰਾਂ ਵਿੱਚ ਇਕਾਂਤਵਾਸ ਕੀਤਾ ਜਾਵੇਗਾ।ਅਗਰਵਾਲ ਨੇ ਕਿਹਾ ਕਿ ਕੁਝ ਸਨਅਤਕਾਰਾਂ ਵੱਲੋਂ ਆਪਣੀਆਂ ਸਨਅਤਾਂ ਤਾਂ ਖੋਲੀਆਂ ਜਾ ਰਹੀਆਂ ਹਨ ਪਰ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਸੰਬੰਧੀ ਕੁਝ ਸ਼ੰਕੇ ਹਨ। ਇਹ ਸ਼ੰਕੇ ਟਰਾਂਸਪੋਰਟੇਸ਼ਨ ਸਹੂਲਤ ਮੁਹੱਈਆ ਕਰਾਉਣ ਜਾਂ ਨਾ ਕਰਵਾਉਣ ਬਾਰੇ ਹੈ। ਉਨਾਂ ਕਿਹਾ ਕਿ ਸਨਅਤਾਂ ਕੋਲ ਦੋ ਤਰਾਂ ਦਾ ਸਟਾਫ ਹੁੰਦਾ ਹੈ। ਇੱਕ ਤਾਂ ਪ੍ਰਬੰਧਕੀ ਅਹੁਦਿਆਂ 'ਤੇ ਹੁੰਦੇ ਹਨ, ਜੋ ਆਮ ਤੌਰ 'ਤੇ ਚਾਰ ਪਹੀਆ ਵਾਹਨਾਂ 'ਤੇ ਆਉਂਦੇ ਹਨ, ਜਦਕਿ ਦੂਜੇ ਹੁੰਦੇ ਹਨ ਮਜ਼ਦੂਰ, ਜੋ ਬੱਸ, ਸਾਈਕਲ, ਦੁਪੱਹੀਆ ਵਾਹਨ ਰਾਹੀਂ ਪਹੁੰਚਦੇ ਹਨ।ਉਨਾਂ ਸਪੱਸ਼ਟ ਕੀਤਾ ਕਿ ਸਨਅਤਾਂ ਨੂੰ ਆਪਣੀ ਲੇਬਰ ਜਾਂ ਮਜ਼ਦੂਰਾਂ ਨੂੰ ਟਰਾਂਸਪੋਰਟੇਸ਼ਨ ਸਹੂਲਤ (ਸਿਰਫ਼ 30-40 ਫੀਸਦੀ ਸਮਰੱਥਾ) ਮੁਹੱਈਆ ਕਰਵਾਉਣੀ ਪੈਣੀ ਹੈ ਕਿਉਂਕਿ ਅਜਿਹੇ ਲੋਕਾਂ ਦੀ ਆਵਾਜਾਈ ਵਿਅਕਤੀਗਤ ਤੌਰ 'ਤੇ ਮਨਾਹੀ ਹੈ। ਲੇਬਰ ਦੀ ਢੋਆ-ਢੁਆਈ ਵੇਲੇ ਸਨਅਤਕਾਰਾਂ ਨੂੰ ਵਾਹਨਾਂ ਵਿੱਚ ਲੇਬਰ ਦੀ ਸਮਾਜਿਕ ਦੂਰੀ ਅਤੇ ਹੋਰ ਹਦਾਇਤਾਂ ਦੀ ਪਾਲਣਾ ਯਕੀਨੀ ਤੌਰ 'ਤੇ ਕਰਨੀ ਪਵੇਗੀ। ਉਨਾਂ ਕਿਹਾ ਕਿ ਪ੍ਰਬੰਧਕੀ ਅਹੁਦਿਆਂ 'ਤੇ ਕੰਮ ਕਰਨ ਵਾਲੇ ਕਰਮਚਾਰੀ ਕਾਰ ਪੂਲਿੰਗ ਕਰ ਸਕਦੇ ਹਨ ਪਰ ਇੱਕ ਚਾਹ ਪਹੀਆ ਵਾਹਨ ਵਿੱਚ 2 ਤੋਂ ਵੱਧ ਲੋਕ ਨਹੀਂ ਸਫ਼ਰ ਕਰਨੇ ਚਾਹੀਦੇ।

ਕਣਕ ਦੀ ਖਰੀਦ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਡੀਆਂ ਦੀ ਚੈਕਿੰਗ

(ਫੋਟੋ:-ਐਸ ਡੀ ਐਮ ਜਗਰਾਓਂ ਡਾ ਬਲਵਿੰਦਰ ਸਿੰਘ ।ਤਸਿਲਦਾਰ ਮਨਮੋਹਨ ਕੌਸਕ ਮੰਡੀਆਂ ਦਾ ਜਾਇਜ਼ਾ ਲੈਦੇ ਹੋਏ)

ਜਗਰਾਉਂ ਅਪੈ੍ਰਲ 2020 (ਮਨਜਿੰਦਰ ਗਿੱਲ,ਸਤਪਾਲ ਸਿੰਘ ਦੇਹੜਕਾ )  ਮਾਨਯੋਗ ਡਾ: ਬਲਜਿੰਦਰ ਸਿੰਘ ਢਿੱਲੋਂ ਉਪ ਮੰਡਲ ਮੈਜਿਸਟਰੇਟ, ਜਗਰਾਉਂ ਵੱਲੋਂ ਸਥਾਨਕ ਅਨਾਜ ਮੰਡੀ ਜਗਰਾਉਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਕਣਕ ਲੁਹਾਉਣ ਲਈ ਬਣਾਏ ਫੜਾਂ ਦੀ ਚੈਕਿੰਗ ਕੀਤੀ ਗਈ ਅਤੇ ਪਾਈਆਂ ਗਈਆਂ ਊਣਤਾਈਆਂ ਬਾਰੇ ਨਿਯਮਾਂ ਅਨੁਸਾਰ ਪੰਜਾਬ ਮੰਡੀ ਬੋਰਡ ਨੂੰ ਲਿਿਖਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਚਨਬੱਧ ਹੈ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਹੀ ਦੇ ਮੱਦੇਨਜ਼ਰ ਪਾਸਾਂ ਅਨੁਸਾਰ ਹੀ ਕਣਕ ਦੀਆਂ ਟਰਾਲੀਆਂ ਮੰਡੀ ਵਿੱਚ ਲਿਆਂਦੀਆਂ ਜਾਣ ਤਾਂ ਜੋ ਮਹਾਂਮਾਹੀ ਤੋਂ ਬਚਿਆ ਜਾ ਸਕੇ। ਉਨ੍ਹਾਂ ਮਾਰਕੀਟ ਕਮੇਟੀ ਜਗਰਾਉਂ ਦੇ ਸੈਕਟਰੀ ਅਤੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਕਿਸਾਨ ਮੰਡੀਆਂ ਵਿੱਚ ਕਣਕ ਲੈ ਕੇ ਆਉਂਦੇ ਹਨ ਉਨ੍ਹਾਂ ਦੇ ਸਮੇਂ-ਸਮੇਂ ਸੈਨੇਟਾਈਜਰ ਨਾਲ ਹੱਥ ਸਾਫ਼ ਕਰਵਾਏ ਜਾਣ ਅਤੇ ਕਿਸਾਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖਰੇ-ਵੱਖਰੇ ਬਿਠਾਇਆ ਜਾਵੇ ਅਤੇ ਮੂੰਹ ਤੇ ਮਾਸਕ ਪੁਆਏ ਜਾਣ।    
ਇਸ ਤੋਂ ਇਲਾਵਾ ਤਹਿਸੀਲਦਾਰ ਜਗਰਾਉਂ ਵੱਲੋਂ ਖਰੀਦ ਕੇਂਦਰ ਸਿੱਧਵਾਂ ਬੇਟ, ਲੀਲਾਂ, ਰਸੂਲਪੁਰ, ਸਿੱਧਵਾਂ ਕਲਾਂ, ਬਰਸਾਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਵੱਖ-ਵੱਖ ਮੰਡੀਆਂ ਵਿੱਚ ਆਏ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੁਸਕਿਲਾਂ ਸੁਣੀਆਂ ਗਈਆਂ ਅਤੇ ਮੌਕਾ ਪਰ ਕਿਸਾਨਾਂ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਕਣਕ ਮੁਤਾਬਕ ਪਾਸ ਹੀ ਲਿਆਂਦੀ ਜਾਵੇ। ਪਿੰਡ ਰਸੂਲਪੁਰ ਵਿਖੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੁਆਰਾ ਖਰੀਦ ਏਜੰਸੀ ਨੂੰ ਮੌਕੇ ਤੇ ਕਣਕ ਦੀ ਬੋਲੀ ਲਗਾਈ ਗਈ ਅਤੇ ਸਿੱਧਵਾਂ ਬੇਟ ਵਿਖੇ ਆੜ੍ਹਤੀਆਂ ਵੱਲੋਂ ਲਿਫਟਿੰਗ ਅਤੇ ਬਾਰਦਾਨੇ ਦੀ ਸਮੱਸਿਆ ਸਬੰਧੀ ਜਾਣੂੰ ਕਰਵਾਇਆ ਗਿਆ। ਜਿਸ ਸਬੰਧੀ ਪ੍ਰਧਾਨ ਟਰੱਕ ਯੂਨੀਅਨ ਅਤੇ ਸਬੰਧਤ ਖਰੀਦ ਏਜੰਸੀਆਂ ਨੂੰ ਬਾਰਦਾਨਾ ਸਪਲਾਈ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਕੰਮ ਠੀਕ ਢੰਗ ਨਾਲ ਚੱਲ ਰਿਹਾ ਹੈ।  

Recovery of Weapons and arrest of accused by Raikot Police

Rajkot,April 2020 -(Satpal Singh Daharaka/Manjinder Gill)-

During Nakabandi  last evening, team from CIA staff rounded up a white swift desire car vehicle number PB11BD-7555. The accused turn their car around but were rounded up. From their possesion two country made pistols, bullets and a knife were recovered. 

FIR Number 31/20, PS Sadar Raikot Under section 25/54/59 Arms Act

Accused

1. Gurvinder Singh S/O Amarjit Singh R/O Malomajra, PS Pasiana, District Patiala.

2. Gurpiyar Singh S/O Chand Singh, R/O Rajpura Masani, PS Bhawanigarh, District Sangroor.

3. Akashdeep Singh S/O Randhir Singh R/O Kakrala, PS Pasiana, District Patiala.

Recovery

1. One Countrymade Revolver, .32 bore

2. 2 rounds of .32 bore

3. One countrymade weapon, 0.315 Bore

4. 4 rounds 0.315 Bore.

5. One kirch

6. White Swift Desire car number PB11BD7555.

Further investigation is going on

 

ਪੱਤਰਕਾਰ ਤੇ ਕਾਤਾਲਾਨਾਂ ਹਮਲਾ ਕਰਨ ਵਾਲੇ ਦੋਸੀਆਂ ਖਿਲਾਫ ਥਾਣਾ ਸਿੱਧਵਾਂ ਬੇਟ 'ਚ ਮਾਮਲਾ ਦਰਜ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ,ਰਾਣਾ ਸ਼ੇਖਦੌਲਤ)ਜਗਰਾਉਂ ਪੁਲਿਸ ਵੱਲੋਂ ਪੱਤਰਕਾਰ ਨਸੀਬ ਵਿਰਕ ਦੇ ਹੋਏ ਕਾਤਾਲਾਨਾਂ ਹਮਲੇ ਸੰਬੰਧੀ ਮਾਮਲੇ 'ਚ ਢਿੱਲ ਵਰਤਣ ਅਤੇ ਕਾਰਵਾਈ ਨਾ ਕਰਨ ਤੋਂ ਖਫਾਂ ਹੋ ਕੇ ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਪਲੇਟ ਫਾਤਰਮ ਤੇ ਇੱਕਠੇ ਹੋ ਕੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਭੰਦੜੀ ਚੌਕੀ ਵਿਖੇ ਧਰਨਾ ਲਗਾ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਗਿਆ ਸੀ।ਇਸ ਧਰਨੇ 'ਚ ਭੰੂਦੜੀ,ਹੰਬੜਾ,ਸਵੱਦੀ,ਚੌਕੀਮਾਨ,ਸਿੱਧਵਾਂ ਬੇਟ,ਜਗਰਾਉਂ ਲਾਡੋਵਾਲ ਦੇ ਪੱਤਰਕਾਰਾਂ ਵੱਲੋਂ ਵੱਡੀ ਗਿਣਤੀ 'ਚ ਸਮੂਲੀਅਤ ਕੀਤੀ ਗਈ।ਇਸ ਧਰਨੇ ਦੀ ਅਗਵਾਈ ਸਤਲੁੱਜ ਪ੍ਰੈਸ ਕਲੱਬ ਦੇ ਚੇਅਰਮੈਂਨ ਸਤਨਾਮ ਸਿੰਘ ਹੰਬੜਾ ,ਮਨਜੀਤ ਸਿੰਘ ਲੀਲਾਂ,ਰਵੀ ਲਾਡੋਵਾਲ ਨੇ ਪੁਲਿਸ ਖਿਲਾਫ ਰੋਸ ਜਾਹਰ ਕਰਦਿਆਂ ਕਿਹਾ ਕਿ ਪੁਲਿਸ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਿਆਸੀ ਦਬਾਅ ਹੇਠ ਪੀੜਤ ਨੂੰ ਇਨਸਾਫ ਦੇਣ ਦੀ ਬਜਾਏ ਉਲਟਾ ਪੀੜਤ ਨੂੰ ਦਬਾਅ ਰਹੀ ਹੈ।ਜਦ ਕਿ ਅਸਲੀਅਤ ਇਹ ਹੈ ਕਿ ਦੋਸ਼ੀਆਂ ਨੇ ਪੀੜਿਤ ਨਸੀਬ ਵਿਰਕ ਦੇ ਘਰ ਜਾ ਕੇ ਹਮਲਾ ਕੀਤਾ ਸੀ।ਇਸ ਹਮਲੇ ਦੀ ਵੀਡਿੳ ਵੀ ਸਾਹਮਣੇ ਆ ਜਾਣ ਤੋਂ ਬਾਅਦ ਵੀ ਪੁਲਿਸ ਮੂਕ ਦਰਸ਼ਕ ਬਣ ਗਈ ਹੈ।ਇਸ ਹਮਲੇ ਦੀ ਵੀਡਿੳ ਵੀ ਸਾਹਮਣੇ ਆ ਜਾਣ ਤੋਂ ਬਾਅਦ ਵੀ ਪੁਲਿਸ ਮੂਕ ਦਰਸ਼ਕ ਬਣ ਗਈ ਹੈ।ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਰਵੀ ਲਾਡੋਵਾਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਲੇ ਪੱਤਰਕਾਰਾਂ ਭਾਈਚਾਰੇ ਨੂੰ ਇਨਸਾਫ ਲੈਣ ਲਈ ਧਰਨਾ ਲਗਾਉਣ ਪੈ ਗਿਆ ਹੈ ਅਜਿਹੇ ਵਿਚ ਪੁਲਿਸ ਤੋਂ ਇਨਸਾਫ ਦੀ ਆਸ ਰੱਖਣ ਵਾਲੇ ਆਮ ਆਦਮੀ ਦੇ ਕੀ ਹਲਾਤ ਹੋਣਗੇ।ਇਸ ਮੌਕੇ ਪੱਤਰਕਾਰ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਪੀੜਤ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਆਖਰ ਨੂੰ ਮੀਡੀਆਂ ਦੀ ਤਾਕਤ ਅੱਗੇ ਝੁੱਕਦੇ ਹੋਏ ਪੁਲਿਸ ਪ੍ਰਸਾਸਨ ਨੇ ਦੇਰ ਵਰਾਤ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਹੋਏ ਕਾਰਵਾਈ ਅਮਲ ਲਿਆਦੀ ।ਇਸ ਸਮੇਂ ਜਗਤਾਰ ਸਿੰਘ ਤਾਰਾ ਪੁੱਤਰ ਸਿਕੰਦਰ ਸਿੰਘ ਉਰਫ ਕਿੰਦਰ ,ਗੁਰਤੇਜ ਸਿੰਘ ਗੁਰੀ ਪੁੱਤਰ ਜਗਤਾਰ ਸਿੰਘ ਤਾਰਾ,ਹਰਮਨ ਸਿੰਘ ਪੁੱਤਰ ਬਲਜੀਤ ਸਿੰਘ,ਲਾਡੀ ਪੁੱਤਰ ਬੱਲੂ ਸਿੰਘ ,ਗਿਆਨੀ ਪੁੱਤਰ ਸਵਰਨ ਸਿੰਘ ਬਿੱਲੂ ਅਤੇ ਪਰਮਜੀਤ ਸਿੰਘ ਪੁੱਤਰ ਦਾਰਾ ਸਿੰਘ ਸਮੇਤ ਕਈ ਅਣਪਛਾਤੇ ਵਿਅਕਤੀਆਂ ਤੇ ਐਫ.ਆਰ.ਆਈ ਨੰ 0047 ਆਈ.ਪੀ.ਐਸ.ਧਾਰਾ 451,323,149,188,506,511 ਤਹਿਤ ਪਰਚ ਦਰਜ ਕੀਤਾ ਗਿਆ।

ਪੱਤਰਕਾਰ ਏਕਤਾ ਦੀ ਹੋਈ ਜਿੱਤ,ਵਿਰੋਧੀ ਧਿਰ ਤੇ ਮੁਕੱਦਮਾ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ, ਜਸਮੇਲ ਗਾਲਿਬ)  ਬੀਤੇ ਦਿਨੀਂ ਪੱਤਰਕਾਰ ਨਸੀਬ ਵਿਰਕ ਤੇ  ਉਸਦੇ ਹੀ ਪਿੰਡ ਦੇ ਕੁੱਝ ਗਲਤ ਅਨਸਰਾਂ ਵੱਲੋਂ ਉਸ ਦੇ ਘਰ ਵਿੱਚ ਦਾਖਲ ਹੋ ਕੇ ਪੱਤਰਕਾਰ ਨਸੀਬ ਵਿਰਕ ਨਾਲ ਹੱਥਾਂਪਾਈ ਹੋਣ ਦੀ ਵੀਡੀਓ ਬਣਾ ਕੇ ਵੈਂਰਲ ਕਰ ਦੇਣ ਤੋਂ ਬਾਅਦ ਅੱਜ ਪੱਤਰਕਾਰਾਂ ਨੇ ਇੱਕਠੇ ਹੋ ਕੇ ਭੂੰਦੜੀ ਚੌਕੀ ਅੱਗੇ ਧਰਨਾਂ ਲਗਾਇਆ ।ਇਸ ਧਰਨੇ ਤੋਂ ਬਾਅਦ ਪੁਲਿਸ ਥਾਣਾ ਸਿੱਧਵਾਂ ਬੇਟ ਦੇ ਮੁੱਖ ਅਫਸਰ ਅਤੇ ਭੂੰਦੜੀ ਚੌਕੀ ਦੇ ਇੰਚਾਰਜ਼ ਨੇ  ਦੋਸੀਆਂ ਖਿਲਾਫ ਮੁੱਕਦਮਾ ਦਰਜ਼ ਕਰਕੇ ਦੋਸੀਆਂ ਦੀ ਭਾਲ ਜ਼ਾਰੀ ਕਰ ਦਿੱਤੀ।ਥਾਣਾ ਮੁਖੀ ਸਿੱਧਵਾ ਬੇਟ  ਨੇ ਕਿਹਾ ਕਿ ਨਸੀਬ ਵਿਰਕ ਇੱਕ ਵਧੀਆ ਪੱਤਰਕਾਰ ਹਨ ਅਤੇ ਹਮੇਸ਼ਾ ਸੱਚ ਹੀ ਲਿਖਦੇ ਹਨ ਇਸ ਕਰਕੇ ਕੁੱਝ ਗਲਤ ਅਨਸਰ ਇਸ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਹਨ ਪਰ ਕੋਈ ਵੀ ਅਨਸਰ ਬਖਸ਼ਿਆ ਨਹੀਂ ਜਾਵੇਗਾ ਅਸੀਂ ਪੂਰੇ ਪੱਤਰਕਾਰ ਭਾਈਚਾਰੇ ਦੇ ਨਾਲ ਹਾਂ ਇਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ ਇਨ੍ਹਾਂ ਚੋਂ ਕੋਈ ਦੋਸ਼ੀ ਵੀ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ  ਚੇਅਰਮੈਨ ਸਤਨਾਮ ਸਿੰਘ ਹੰਬੜਾ,ਮਨਜੀਤ ਸਿੰਘ ਲੀਲ,ਰਵੀ ਗਾਦੜਾ ਲਾਡੋਵਾਲ ,ਸਤਲੁਜ ਪ੍ਰੈਸ ਕਲੱਬ ਚੇਅਰਮੈਨ ਸਤਨਾਮ ਸਿੰਘ ਹੰਬੜਾ, ਡਾ ਮਨਜੀਤ ਸਿੰਘ ਲੀਲਾਂ, ਜਸਮੇਲ ਗਾਲਿਬ , ਗੁਰਦੇਵ ਸਿੰਘ ਗਾਲਿਬ, ਰਾਣਾ ਸ਼ੇਖਦੋਲਤ,ਮਨੀ ਰਸੂਲਪੁਰੀ, ਜਗਜੀਤ ਸਿੰਘ ਬਿੱਟੂ, ਰਵੀ ਗਾਦੜਾ,  ਗੁਰਮੀਤ ਪਮਾਲ,ਗੁਰਪਰੀਤ ਭਰੋਵਾਲ, ਮਨਜਿੰਦਰ ਚੱਕ, ਜਗਮੋਹਨ ਸਿੰਘ ਸਵੱਦੀ ,ਤੋ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾੲੀਚਾਰਾਂ ਹਾਜਰ ਸਨ।