You are here

ਪੰਜਾਬ

ਅਰਸ਼ਦੀਪ ਕੌਰ ਨੇ 8ਵੀ ਬੋਰਡ ਦੀ ਪ੍ਰੀਖਿਆ ਵਿਚੌ 600 ਵਿੱਚੋ 567 ਅੰਕ ਪ੍ਰਪਾਤ ਕਰਕੇ ਅਪਣੇ ਸਕੂਲ ਗੋਬਿੰਦਗੜ੍ਹ ਦਾ ਨਾਂ ਰੌਸ਼ਨ ਕੀਤਾ

ਰਾਏਕੋਟ,13 ਜੂਨ  (ਡਾ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਪਿੰਡ ਗੋਬਿੰਦਗੜ੍ਹ  ਦੀ ਬੱਚੀ ਨੇ 8 ਵੀ ਬੋਰਡ ਦੀ ਪ੍ਰੀਖਿਆ ਵਿੱਚੋ ਪਹਿਲਾਂ ਸਥਾਨ ਹਾਸਲ ਕਰਕੇ ਅਪਣੇ ਮਾਤਾ ਪਿਤਾ ਅਤੇ ਅਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅਰਸ਼ਦੀਪ ਦੇ ਪਿਤਾ ਮਜ਼ਦੂਰ ਹਨ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ। ਓਨਾ ਦੀ 14 ਸਾਲ ਦੀ ਬੱਚੀ ਅਰਸ਼ਦੀਪ ਨੇ (ਸਰਕਾਰੀ ਮਿਡਲ) ਸਕੂਲ ਗੋਬਿੰਦਗੜ੍ਹ ਵਿਖੇ ਪੜਾਈ ਕਰਕੇ 8 ਵੀ ਬੋਰਡ ਦੀ ਪ੍ਰੀਖਿਆ ਵਿੱਚੋ 600 ਚੋਂ 567 ਅੰਕ ਹਾਸਲ ਕੀਤੇ ਹਨ। ਅਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਓਥੋਂ ਦੇ ਮਾਸਟਰ ਅਮਨਦੀਪ ਸਿੰਘ  ,ਮਾਸਟਰ ਮੰਗਲ ਸਿੰਘ ਨੇ ਕਿਹਾ ਸਾਡਾ ਸਾਰਾ ਐਜੂਕੇਸ਼ਨਲ ਸਟਾਫ ਹੈ ਜੋ ਕਿ ਬੜੀ ਮੇਹਨਤ ਤੇ ਲਗਨ ਨਾਲ ਬੱਚਿਆ ਨੂੰ ਸਿੱਖਿਆ ਦੇ ਰਹੇ ਹਨ। ਬੇਟੀ ਅਰਸ਼ਦੀਪ ਦੇ ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੋਈ ਏ ਖਬਰ ਸੁਣ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਬੱਚੀ ਦਾ ਮਿੱਠਾ ਮੂੰਹ ਕਰਵਾਇਆ ਗਿਆ। ਪਿੰਡ ਵਾਸੀਆਂ ਵਲੋਂ ਵੀ ਖੁਸ਼ੀ ਮਨਾਈ ਗਈ ਏਸ ਮੌਕੇ ਪਿਤਾ ਦਲਵਿੰਦਰ ਸਿੰਘ, ਮਾਤਾ ਮਨਦੀਪ ਕੋਰ  ਹਾਜਰ ਸਨ।

ਸ. ਸੁਖਚੈਨ ਸਿੰਘ ਕੁਰੜ ਤੇ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ “ਮਾਂ ਦੇ ਸੁਪਨਿਆਂ ਦੀ ਪਰਵਾਜ਼”ਸ੍ਰੀ ਗੁਰੂਦੁਆਰਾ ਮਿਲਾਪਸਰ ਸਾਹਿਬ ਕੁਰੜ ਵਿਖੇ ਕੀਤੀ ਗਈ ਲੋਕ ਅਰਪਨ


ਨੇੜਲੇ ਪਿੰਡ ਕੁਰੜ ਜ਼ਿਲ੍ਹਾ ਬਰਨਾਲਾ ਦੇ ਉੱਘੇ ਗੀਤਕਾਰ ਸ. ਸੁਖਚੈਨ ਸਿੰਘ ਕੁਰੜ ਜਿੰਨ੍ਹਾਂ ਨੇ ਆਪਣੀ ਗੀਤਕਾਰੀ ਤੇ ਆਪਣੀਆਂ ਰਚਨਾਵਾਂ ਰਾਹੀਂ ਅੰਤਰਰਾਸ਼ਟਰੀ ਪਹਿਚਾਣ ਬਣਾਈ ਹੋਈ ਹੈ। ਉਹਨਾਂ ਦੀ ਪਤਨੀ ਉੱਘੀ ਲੇਖਿਕਾ ਗਗਨਦੀਪ ਕੌਰ ਧਾਲੀਵਾਲ ਜਿਸ ਨੇ ਆਪਣੀਆਂ ਰਚਨਾਵਾਂ ਦੀ ਲੇਖਣੀ ਨਾਲ਼ ਅੰਤਰਰਾਸ਼ਟਰੀ ਪੱਧਰ 'ਤੇ ਪਹਿਚਾਣ ਬਣਾਈ ਹੋਈ ਹੈ ।ਪਹਿਲਾ ਵੀ ਗਗਨਦੀਪ ਕੌਰ ਧਾਲੀਵਾਲ ਲਗ-ਪਗ ਦਰਜਨ ਪੁਸਤਕਾਂ ਸੰਪਾਦਿਤ ਕਰਕੇ ਸਾਹਿਤ ਦੀ ਝੋਲੀ ਪਾ ਚੁੱਕੀ ਹੈ।ਬੀਤੀ 10 ਜੂਨ 2022 ਨੂੰ ਸ.ਸੁਖਚੈਨ ਸਿੰਘ ਕੁਰੜ ਨੇ ਆਪਣੀ ਮਾਂ ਦੀ ਬਰਸੀ ਤੇ ਵਿਸ਼ੇਸ਼ 'ਮਾਂ ਦੇ ਸੁਪਨਿਆਂ ਦੀ ਪਰਵਾਜ਼' ਸੰਪਾਦਿਤ ਸਾਂਝੇ ਕਾਵਿ ਤੇ ਗੀਤ ਸੰਗ੍ਰਹਿ ਨੂੰ ਪਿੰਡ ਦੇ ਗੁਰੂਘਰ ਗੁਰਦੁਆਰਾ ਮਿਲਾਪਸਰ ਵਿਖੇ ਪ੍ਰਬੰਧਕ ਕਮੇਟੀ ਤੇ ਸੰਗਤ ਦੀ ਹਾਜ਼ਰੀ ਵਿੱਚ ਲੋਕ ਅਰਪਨ ਕੀਤਾ। ਇਸ ਮੌਕੇ ਉੱਘੇ ਪਰਚਾਰਕ ਮਨਜੀਤ ਸਿੰਘ ਨੇ ਪਿੰਡ ਦੀ ਸੰਗਤ ਦੀ ਹਾਜ਼ਰੀ ਵਿੱਚ 'ਮਾਂ ਦੇ ਸੁਪਨਿਆਂ ਦੀ ਪਰਵਾਜ਼' ਕਿਤਾਬ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਿਤਾਬ ਵਿੱਚ ਲਗਭਗ 36 ਸਾਹਿਤਕਾਰਾਂ ਦੀਆਂ ਰਚਨਾਵਾਂ ਤੇ ਗੀਤ ਸ਼ਾਮਿਲ ਕੀਤੇ ਗਏ ਹਨ।ਇਸ ਮੌਕੇ ਪਰਿਵਾਰ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ਤੇ ਅਰਦਾਸ ਕਰਵਾਈ ਗਈ। ਅਰਦਾਸ ਕਰਨ ਉਪਰੰਤ ਪਰਿਵਾਰ ਵੱਲੋਂ ਮਾਂ ਦੀ ਬਰਸੀ 'ਤੇ ਵਿਸ਼ੇਸ਼ ਪਿੰਡ ਦੇ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਸਮੇਤ ਪਿੰਡ ਦੀ ਮਸਜਿਦ ਤੇ ਗੁਰੂਘਰਾਂ ਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਭੇਂਟ ਕੀਤਾ ਗਿਆ। ਪਰਿਵਾਰ ਵੱਲੋਂ ਪ੍ਰਚਾਰਕ ਸ. ਮਨਜੀਤ ਸਿੰਘ ਤੇ ਗ੍ਰੰਥੀ ਸਿੰਘ ਭਾਈ ਜਸਵੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸ.ਗੁਰਚਰਨ ਸਿੰਘ ਬਦੇਸ਼ਾ, ਪਰਗਟ ਸਿੰਘ ਬਦੇਸ਼ਾ, ਗਗਨਦੀਪ ਕੌਰ ਸਿੱਧੂ, ਅਨਮੋਲ ਸਿੰਘ ਸਿੱਧੂ, ਸੰਤੋਖ ਸਿੰਘ ਗਿੱਲ, ਗੁਰਮੀਤ ਕੌਰ, ਪ੍ਰਿਥੀ ਸਿੰਘ ਬਦੇਸ਼ਾ, ਪ੍ਰੀਤਮ ਕੌਰ ਬਦੇਸ਼ਾ, ਗਗਨਪ੍ਰੀਤ ਕੌਰ ਬਦੇਸ਼ਾ, ਮਨਦੀਪ ਕੌਰ ਬਦੇਸ਼ਾ ਪਰਿਵਾਰਕ ਮੈਂਬਰ ਅਤੇ ਮੌਕੇ ‘ਤੇ ਪਿੰਡ ਦੇ ਮੋਹਤਬਰ ਅਮਰ ਸਿੰਘ ਸਿੱਧੂ, ਚੰਦ ਸਿੰਘ ਧਾਲੀਵਾਲ, ਭਾਗ ਸਿੰਘ ਸਰਾਂ ਹਾਜ਼ਰ ਸਨ

ਬੀ ਕੇ ਯੂ ਡਕੌਂਦਾ ਨੇ ਮੀਟਿੰਗਾ ਕੀਤੀਆ


ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਅੱਜ ਬੀ ਕੇ ਯੂ ਡਕੌਂਦਾ ਵੱਲੋਂ ਹਠੂਰ ਅਤੇ ਲੱਖਾ ਦੇ ਕਸਿਾਨਾ ਨਾਲ ਮੀਟੰਿਗਾਂ ਕੀਤੀਆਂ ਗਈਆਂ ।ਜਸਿ ਵੱਿਚ ਮੂੰਗੀ ਦੇ ਮੰਡੀਕਰਨ ਦੀ ਅਤੇ ਡੱਿਗ ਰਹੇ ਪਾਣੀ ਦੇ ਪੱਧਰ ਦੀ ਸਮੱਸਆਿ ਬਾਰੇ ਵਚਿਾਰਾਂ ਕੀਤੀਆ ਗਈਆ।ਇਸ ਮੌਕੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਤਾਰ ਸੰਿਘ ਦੇਹੜਕਾ ਨੇ ਕਿਹਾ ਕ ਿਸਾਰੀਆਂ ਸ਼ਰਤਾਂ ਬੇਲੋੜੀਆਂ ਹਨ ਅਤੇ ਕਸਿਾਨਾਂ ਨੂੰ ਖੱਜਲ ਖੁਆਰ ਕਰਨ ਵਾਲੀਆਂ ਹਨ।ਇਸ ਤਰ੍ਹਾਂ ਦੀਆਂ ਸ਼ਰਤਾਂ ਲਾਕੇ ਸਰਕਾਰ ਮੂੰਗੀ ਖਰੀਦਣ ਤੋਂ  ਭੱਜ ਰਹੀ ਹੈ।ਉਨ੍ਹਾ ਕਿਹਾ ਕਿ ਬੀਕੇਯੂ ਡਕੌਂਦਾ ਜਲਿਾ ਲੁਧਆਿਣਾ ਦੀਆਂ ਸਾਰੀਆਂ ਇਕਾਈਆਂ ਵੱਲੋਂ 13 ਜੂਨ ਦਿਨ ਸੋਮਵਾਰ ਨੂੰ ਲੁਧਆਿਣਾ ਡੀ ਸੀ ਦਫਤਰ ਘੇਰਆਿ ਜਾਵੇਗਾ ਤੇ ਮੂੰਗੀ ਵੇਚਣ ਸਮੇਂ ਕਸਿਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਮੰਗ ਪੱਤਰ ਦੱਿਤਾ ਜਾਵੇਗਾ।ਉਨ੍ਹਾ ਪਾਣੀ ਦੇ ਡੱਿਗ ਰਹੇ ਪੱਧਰ ਬਾਰੇ ਕਿਹਾ ਕ ਿਪਾਣੀ ਬਚਾ ਕੇ ਧਰਤੀ ਤੇ ਜਉਿਣ ਜੋਗੇ ਹਾਲਾਤ ਬਣਾਉਣੇ ਜਰੂਰੀ ਹਨ,ਇਸ ਬਾਰੇ ਦੱਸਆਿ ਗਆਿ ਕ ਿਕਸਿਾਨ ਤਾਂ ਪਾਣੀ ਦੀ ਵਰਤੋਂ ਅੰਨ ਪੈਦਾ ਕਰਨ ਲਈ ਕਰਦੇ ਹਨ ਜੋ ਦੇਸ ਦੀ 135 ਕਰੋੜ ਅਬਾਦੀ ਦਾ ਢੱਿਡ ਭਰਨ ਲਈ ਜਰੂਰੀ ਹੈ, ਜੇ ਕਸਿਾਨਾਂ ਨੂੰ ਮੱਕੀ ਵਰਗੀਆਂ ਫਸਲਾਂ ਤੇ ਐਮ ਐਸ ਪੀ ਦੱਿਤੀ ਜਾਵੇ ਤਾਂ ਕਸਿਾਨ ਝੋਨਾ ਨਹੀਂ ਬੀਜਣਗੇ ਪਰ ਸਰਕਾਰ ਕਸਿਾਨਾਂ ਨੂੰ ਝੋਨਾ ਬੀਜਣ ਲਈ ਮਜਬੂਰ ਕਰ ਰਹੀ ਹੈ,ਸਰਕਾਰ ਮੀਂਹ ਦਾ ਅਤੇ ਦਰਆਿਵਾਂ ਦਾ ਪਾਣੀ ਨਹਰਿਾਂ ਰਾਹੀਂ ਕਸਿਾਨਾਂ ਦੇ ਖੇਤਾਂ ਵਚਿ ਨਹੀਂ ਪਹੁੰਚਾਅ ਰਹੀ,ਸ਼ਹਰਿਾਂ ਅਤੇ ਕਾਰਖਾਨਆਿਂ ਦਾ ਗੰਦਾ  ਪਾਣੀ ਬਨਿਾ ਸਾਫ ਕੀਤੇ ਦਰਆਿਵਾਂ  ਵੱਿਚ ਪਾਇਆ ਜਾ ਰਹਿਾ ਹੈ, ਕਈ ਕਾਰਖਾਨੇ ਡੂੰਘੇ ਬੋਰ ਕਰਕੇ ਗੰਦਾ ਪਾਣੀ ਧਰਤੀ ਵੱਿਚ ਧੱਕ ਰਹੇ ਨੇ,ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ,ਦਰਖਤਾਂ ਦੀ ਕਟਾਈ ਵੀ ਸਰਕਾਰੀ ਮਲਿੀ ਭੁਗਤ ਨਾਲ ਅੰਨੇ੍ ਵਾਹ ਕੀਤੀ ਗਈ ਹੈ ਤੇ ਦਰਖਤ ਲਾਉਣ ਦੀਆਂ ਗੱਲਾਂ ਸਰਕਾਰੀ ਫਾਈਲਾਂ ਤੱਕ ਸੀਮਤ ਹਨ।ਇਸ ਮੌਕੇ ਉਨ੍ਹਾ ਨਾਲ ਬਲਾਕ ਪ੍ਰਧਾਨ ਜਗਤਾਰ ਸੰਿਘ ਦੇਹੜਕਾ, ਮੀਤ ਪ੍ਧਾਨ ਮਨਦੀਪ ਭੰਮੀਪੁਰਾ,ਮਾਸਟਰ ਇਕਬਾਲ ਸਿੰਘ ਮੱਲ੍ਹਾ,ਗੁਰਮੀਤ ਸਿੰਘ ਮੱਲ੍ਹਾ,ਨਰਿਮਲ ਸਿੰਘ ਭੰਮੀਪੁਰਾ, ਲਖਮੇਰ ਸੰਿਘ ਦੇਹੜਕਾ, ਬਹਾਦਰ ਸੰਿਘ ਲੱਖਾ, ਲਾਡੀ  ਇਕਾਈ ਪ੍ਰਧਾਨ ਹਠੂਰ,ਕਰਮਜੀਤ ਸਿੰਘ ਹਠੂਰ, ਪ੍ਰਧਾਨ ਕਮਲਜੀਤ ਸਿੰਘ ਹਠੂਰ, ਭਾਗ ਸਿੰਘ,ਪੱਪੀ ਹਠੂਰ,ਦਵਿੰਦਰ ਸਿੰਘ ਗਰੇਵਾਲ, ਡਾ: ਕਮਲ ਹਠੂਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਹਠੂਰ ਵਿਖੇ ਮੀਟਿੰਗ ਕਰਦੇ ਹੋਏ ਜਗਤਾਰ ਸਿੰਘ ਦੇਹੜਕਾ ਅਤੇ ਹੋਰ।

  ਠੰਡੇ-ਮਿੱਠੇ ਜਲ ਦੀ ਛਬੀਲ ਲਾਈ

          
ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਸ਼ਹੀਦਾ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਤਹਿ ਖਾਲਸਾ ਚੈਰੀਟੇਬਲ ਟਰੱਸਟ (ਰਜਿ:)ਦੀ ਅਗਵਾਈ ਹੇਠ ਪਿੰਡ ਚਕਰ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਾਈ ਗਈ।ਇਸ ਮੌਕੇ ਚੈਰੀਟੇਬਲ ਦੇ ਚੇਅਰਮੈਨ ਭਾਈ ਬਸੰਤ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਗੁਰੂ ਸਹਿਬਾ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ਕਿਉਕਿ ਸਾਡੇ ਗੁਰੂ ਸਹਿਬਾ ਨੇ ਸਾਡੀ ਕੌਮ ਖਾਤਰ ਸ਼ਹੀਦੀਆ ਪ੍ਰਾਪਤ ਕੀਤੀਆ ਹਨ।ਇਸ ਮੌਕੇ ਨੌਜਵਾਨਾ ਨੇ ਰਾਹਗੀਰਾ ਨੂੰ ਰੋਕ-ਰੋਕ ਤੇ ਠੰਡਾ-ਮਿੱਠਾ ਜਲ ਛਕਾਇਆ ਅਤੇ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਭਾਈ ਅਮਨਦੀਪ ਸਿੰਘ,ਗੁਰਜੰਟ ਸਿੰਘ,ਸੁਖਪ੍ਰੀਤ ਸਿੰਘ,ਜਗਸੀਰ ਸਿੰਘ,ਸੁਖਮਨਪ੍ਰੀਤ ਸਿੰਘ,ਏਕਮ ਸਿੰਘ,ਸਤਪਾਲ ਸਿੰਘ,ਅਕਾਸਦੀਪ ਸਿੰਘ,ਅੰਗਰੇਜ ਸਿੰਘ,ਜਗਰੂਪ ਸਿੰਘ,ਪ੍ਰਿਤਪਾਲ ਸਿੰਘ,ਜਸਪ੍ਰੀਤ ਸਿੰਘ,ਜਗਜੀਤ ਸਿੰਘ,ਅੰਮ੍ਰਿਤਪਾਲ ਸਿੰਘ,ਗੁਰਵਿੰਦਰ ਸਿੰਘ,ਨਿੱਕਾ ਸਿੰਘ,ਅਰਜਨ ਸਿੰਘ ਆਦਿ ਹਾਜ਼ਰ ਸਨ।  
ਫੋਟੋ ਕੈਪਸ਼ਨ:-ਪਿੰਡ ਚਕਰ ਦੇ ਨੌਜਵਾਨ ਠੰਡੇ-ਮਿੱਠੇ ਜਲ ਦੀ ਛਬੀਲ ਲਾਉਣ ਸਮੇ।

 ਧੰਨ-ਧੰਨ ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ ਬਰਸੀ ਸਮਾਗਮ 14 ਨੂੰ


ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਗ੍ਰਾਮ ਪੰਚਾਇਤ ਡੱਲਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਧੰਨ-ਧੰਨ ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ 68 ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਗੁਰਪੁਰੀ ਠਾਠ ਡੱਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ 14 ਜੂਨ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ 29 ਮਈ ਤੋ ਅਰੰਭ ਹੋਏ ਇਹ ਧਾਰਮਿਕ ਸਮਾਗਮ 14 ਜੂਨ ਨੂੰ ਸਮਾਪਤ ਹੋਣਗੇ।ਇਸ ਮੌਕੇ 120 ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ ਭਾਈ ਅਮਰਜੀਤ ਸਿੰਘ ਗਾਲਿਬ ਦਾ ਕੀਰਤਨੀ ਜੱਥਾ ਕੀਰਤਨ ਕਰੇਗਾ,ਭਾਈ ਭਗਵਾਨ ਸਿੰਘ ਟੱਲੇਵਾਲ ਵਾਲੇ ਕਥਾ ਕਰਨਗੇ,ਭਾਈ ਰਛਪਾਲ ਸਿੰਘ ਪੁਮਾਲ ਦਾ ਢਾਡੀ ਜੱਥਾ ਵਾਰਾ ਪੇਸ ਕਰਨਗਾ,ਸੰਤ ਬਾਬਾ ਕਮਲਜੀਤ ਸਿੰਘ ਸੁਖਾਨੰਦ ਵਾਲੇ ਧਾਰਮਿਕ ਦੀਵਾਨ ਸਜਾਉਣਗੇ ਅਤੇ ਹੋਰ ਧਾਰਮਿਕ ਸਖਸੀਅਤਾ ਆਪੋ-ਆਪਣੇ ਵਿਚਾਰ ਪੇਸ ਕਰਨਗੀਆ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ 14 ਜੂਨ ਨੂੰ ਸਮਾਗਮ ਵਿਚ ਵੱਧ ਤੋ ਵੱਧ ਸੰਗਤਾ ਹਾਜ਼ਰੀ ਭਰਨ।ਇਸ ਮੌਕੇ ਉਨ੍ਹਾ ਨਾਲ ਬਾਬਾ ਰਾਮ ਸਿੰਘ ,ਕੁਲਦੀਪ ਸਿੰਘ, ਡਾ:ਰਾਜਾ ਸਿੰਘ, ਭਾਈ ਭਿੰਦਰ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਪਾਲੀ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ, ਗੁਰਚਰਨ ਸਿੰਘ,ਪ੍ਰਦੀਪ ਸਿੰਘ,ਦਰਸਨ ਸਿੰਘ,ਦੇਵ ਸਿੰਘ,ਸਵਰਨ ਸਿੰਘ,ਦਰਵਾਰਾ ਸਿੰਘ,ਮੇਜਰ ਸਿੰਘ,ਹਰਚੰਦ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:–ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਅਤੇ ਹੋਰ।

ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਪ ਲਗਾਇਆ

  

ਹਠੂਰ,12,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਚਲਾਈ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਨ ਲਈ ਅੱਜ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਪਿੰਡ ਲੱਖਾ ਵਿਖੇ ਕੈਪ ਲਗਾਇਆ ਗਿਆ।ਇਸ ਮੌਕੇ ਟੀਮ ਦੇ ਮੁੱਖ ਬੁਲਾਰੇ ਅਮਿਤ ਸਿੰਘ ਅਤੇ ਸੁਨੀਲ ਸੇਠੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਰਪ੍ਰਸਤੀ ਹੇਠ ਪਿੰਡਾ ਵਿਚ ਰੋਜਾਨਾ ਜਾਗ੍ਰਿਤ ਕੈਪ ਲਾਏ ਜਾਦੇ ਹਨ ਤਾਂ ਜੋ ਸੂਬਾ ਵਾਸੀ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰ ਸਕਣ,ਉਨ੍ਹਾ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕੇਗਾ,ਸਾਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਟੀਮ ਵੱਲੋ ਪਿੰਡ ਭੰਮੀਪੁਰਾ ਦੇ 230 ਲਾਭਪਾਤਰੀ ਕਾਰਡ ਬਣਾਏ ਗਏ ਅਤੇ ਜੋ ਵਿਅਕਤੀ ਕਾਰਡ ਬਣਾਉਣ ਤੋ ਅੱਜ ਵਾਝੇ ਰਹਿ ਗਏ ਹਨ।ਉਨ੍ਹਾ ਦੇ ਕਾਰਡ ਅਗਲੇ ਹਫਤੇ ਬਣਾਏ ਜਾਣਗੇ।ਪਿੰਡ ਭੰਮੀਪੁਰਾ ਵਾਸੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਰਨੈਲ ਸਿੰਘ ਬਰਾੜ,ਕੁਲਵੰਤ ਸਿੰਘ,ਭਜਨ ਸਿੰਘ ਕੁਲਾਰ,ਦਰਸ਼ਨ ਸਿੰਘ,ਮੇਜਰ ਸਿੰਘ,ਕੈਪਟਨ ਅਜੈਬ ਸਿੰਘ,ਮਾਸਟਰ ਚਮਕੌਰ ਸਿੰਘ,ਗੁਰਚਰਨ ਸਿੰਘ,ਇੰਦਰਪਾਲ ਸਿੰਘ,ਅਲਵਿੰਦਰ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:–ਪਿੰਡ ਲੱਖਾ ਵਿਖੇ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਦੀ ਹੋਈ ਟੀਮ।

ਪਾਵਰਕੌਮ ਵੱਲੋਂ ਸਵੱਦੀ ਕਲਾਂ ਚ ਮੋਟਰਾਂ ਦਾ ਲੋਡ ਵਧਾਉਣ ਲਈ ਕੈਂਪ ਲਗਾਇਆ ਗਿਆ


ਮੁੱਲਾਂਪੁਰ ਦਾਖਾ,12 ਜੂਨ(ਸਤਵਿੰਦਰ  ਸਿੰਘ ਗਿੱਲ) ਸਬ ਸਟੇਸ਼ਨ ਅੱਡਾ ਦਾਖਾ ਅਧੀਨ ਆਉਂਦੇ ਪਿੰਡ ਸਵੱਦੀ ਕਲਾਂ ਵਿੱਚ ਪਾਵਰ ਸਟੇਟ ਪਾਵਰ ਕਾਰਪੋਰੇਸ਼ਨ ਵਲੋ ਮੋਟਰਾਂ ਵਾਲੀ ਬਿਜਲੀ ਦਾ ਲੋਡ ਵਧਾਉਣ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਐਸ ਡੀ ਓ ਪਰਮਿੰਦਰ ਸਿੰਘ ਦੀ ਅਗਵਾਈ ਚ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਪੁੱਜ ਕੇ ਲਾਹਾ ਲਿਆ। ਐਸ ਡੀ ਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਤੀ ਹਾਰਸ ਪਾਵਰ 2700 ਰੁਪਏ ਮਹਿਕਮੇ ਵਲੋ ਲਏ ਜਾ ਰਹੇ ਹਨ ਜਿਸ ਦੀ ਬਕਾਇਦਾ ਰਸੀਦ ਦਿੱਤੀ ਜਾਂਦੀ ਹੈ।ਜੇ ਈ ਮੁਖਸ਼ਿੰਦਰ ਸਿੰਘ ਸਵੱਦੀ  ਨੇ ਇਲਾਕੇ ਭਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਹਨਾਂ ਇਹ ਵੀ ਦਸਿਆ ਕਿ ਝੋਨੇ ਦੇ ਸੀਜ਼ਨ ਨੂੰ ਮੱਦੇਨਜ਼ਰ ਮਹਿਕਮੇ ਵੱਲੋਂ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਦੀ ਸਪਲਾਈ ਸਹੀ ਦਿੱਤੀ ਜਾਵੇਗੀ ਤਾਂ ਜੌ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਕਰ ਸਕਣ। ਇਸ ਮੌਕੇ ਆਰ ਏ ਲਖਵਿੰਦਰ ਸਿੰਘ, ਲਾਇਨਮੈਂਨ ਗੁਰਮੇਲ ਸਿੰਘ, ਲਾਈਂਨਮੈਂਨ ਜਸਵਿੰਦਰ ਸਿੰਘ ਆਦਿ ਤੋਂ ਇਲਾਵਾ ਕਿਸਾਨ ਜਗਮੋਹਨ ਸਿੰਘ ਤੂਰ ਅਤੇ ਸੁਰਿੰਦਰ ਸਿੰਘ ਆਦਿ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ
ਜਗਰਾਉਂ(ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਧੀਨ ਸਿੱਧਵਾਂ ਬੇਟ ਦੇ ਪਿੰਡ ਸੋਢੀ ਵਾਲ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਵਿਸ਼ੇਸ਼ ਤੋਰ ਤੇ ਪੁੱਜੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵਲੋਂ ਮੂੰਗੀ ਦੀ ਖਰੀਦ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੜੀਆਂ ਤੁਗਲਕੀ ਸ਼ਰਤਾਂ ਖਤਮ ਕਰਾਉਣ ਲਈ ਭਲਕੇ 13ਜੂਨ ਨੂੰ ਜਿਲੇ ਭਰ ਦੇ ਕਿਸਾਨ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇਣ ਗੇ। ਉਨਾਂ ਦਸਿਆ ਕਿ ਕੇਂਦਰ ਦੀ ਹਕੂਮਤ ਭਗਵੰਤ ਮਾਨ ਦੀ ਪੰਜਾਬ ਸਰਕਾਰ ਰਾਹੀਂ ਮੂੰਗੀ ਮਹੀੰਗੀ ਖਰੀਦ ਕੇ ਵਪਾਰੀਆਂ ਨੂੰ ਸਸਤੇ ਭਾਅ ਲੁਟਾਉਣ ਜਾ ਰਹੀ ਹੈ। ਸਿੱਟੇ ਵਜੋ ਅਨਾਜ ਮੰਡੀਆਂ ਚ ਆੜਤੀਆਂ ਅਤੇ ਗੱਲਾ ਮਜ਼ਦੂਰ  ਗਿਆਰਾਂ ਦਿਨ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਚਲ ਰਹੇ ਹਨ। ਪੰਜਾਬ ਸਰਕਾਰ ਦੇ ਕੰਨਾਂ ਤੇ ਅਜੇ ਤਕ ਜੂੰ ਨਹੀਂ ਸਰਕੀ । ਉਨਾਂ ਕਿਸਾਨਾਂ ਨੂੰ ਡੀ ਸੀ ਦਫਤਰ ਧਰਨੇ ਚ ਪੁੱਜਣ‌ਦਾ ਸੱਦਾ ਦਿੱਤਾ। ਇਸ ਸਮੇਂ ਜਥੇਬੰਦੀ ਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਲਦੇਵ ਸਿੰਘ ਪ੍ਰਧਾਨ,ਚਰਨ ਸਿੰਘ ਮੀਤ ਪ੍ਰਧਾਨ, ਮਨਦੀਪ ਸਿੰਘ ਸਕੱਤਰ,ਰਾਜਪਰੀਤਮ ਸਿੰਘ ਜਾਇੰਟ ਸਕਤਰ ਅਤੇ ਜਸਮੇਲ ਸਿੰਘ ਖਜਾਨਚੀ ਚੁਣੇ ਗਏ। ਇਸ ਸਮੇਂ ਬਚਿੱਤਰ ਸਿੰਘ ਜਨੇਤਪੁਰਾ, ਦੇਵਿੰਦਰ ਸਿੰਘ ਕਾਉਂਕੇ ਬਲਾਕ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਕਾਉਂਕੇ ਆਗੂ ਹਾਜਰ ਸਨ।

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ 16.25 ਕਰੋੜ ਦੀ ਲਾਗਤ ਨਾਲ ਤਿਆਰ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ

ਪੰਜਾਬ ਚ ਪਹਿਲੀ ਵਾਰ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ- ਬਿਜਲੀ ਮੰਤਰੀ

ਲੁਧਿਆਣਾ, 12 ਜੂਨ (ਰਣਜੀਤ ਸਿੱਧਵਾਂ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਸੁਧਾਰ ਦਾ ਜ਼ੋਰ ਲਗਾਤਾਰ ਜਾਰੀ ਹੈ।ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਲਾਡੋਵਾਲ ਜੀਟੀ ਰੋਡ ਲੁਧਿਆਣਾ 220 ਕੇਵੀ ਸਬ ਸਟੇਸ਼ਨ ਤੋਂ 66 ਕੇਵੀ ਮੋਨੋਪੋਲ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਪੀਐਸਪੀਸੀਐਲ ਵੱਲੋਂ ਉਦਯੋਗਿਕ ਖੇਤਰਾਂ ਵਿੱਚ ਨਿਰੰਤਰ ਸਪਲਾਈ ਪੁਖਤਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਇਸਦੇ ਤਹਿਤ ਸੰਘਣੇ ਇਲਾਕਿਆਂ ਵਿੱਚ ਮੋਨੋਪੋਲ ਲਾਈਨਾਂ ਲਗਾਈਆਂ ਜਾ ਰਹੀਆਂ ਹਨ। ਭਾਵੇਂ ਇਸਦੀ ਲਾਗਤ ਜ਼ਿਆਦਾ ਹੈ, ਲੇਕਿਨ ਉਦਯੋਗਾਂ ਅਤੇ ਲੋਕਾਂ ਨੂੰ ਬਿਹਤਰੀਨ ਬਿਜਲੀ ਸੇਵਾਵਾਂ ਦੇਣ ਨੂੰ ਸਰਕਾਰ ਆਪਣਾ ਫਰਜ਼ ਸਮਝਦੀ ਹੈ।  ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਵਾਸਤੇ ਮੋਨੋਪੋਲ ਲਾਈਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਖਾਸ ਤੌਰ ਤੇ ਸ਼ਹਿਰ ਦੇ ਸੰਘਣੀ ਹਿੱਸਿਆਂ ਵਿੱਚ ਬਿਜਲੀ ਦੀ ਸਪਲਾਈ ਦੇਣ ਲਈ ਮੱਦਦ ਮਿਲੇਗੀ, ਜਿੱਥੇ ਪੁਰਾਣੇ ਖੰਭੇ ਜ਼ਿਆਦਾ ਜਗ੍ਹਾ ਥਾਂ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਗ੍ਹਾ ਘੱਟ ਹੋਣ ਕਾਰਨ ਪੀਐੱਸਪੀਸੀਐੱਲ ਲਈ ਸਬ ਸਟੇਸ਼ਨ ਤੋਂ 66 ਕੇਵੀ ਟਰਾਂਸਮਿਸ਼ਨ ਲਾਈਨ ਨੂੰ ਲਿਆਉਣਾ ਮੁਸ਼ਕਿਲ ਸੀ, ਜਿਸ ਕਾਰਨ ਮੋਨੋਪੋਲਜ ਰਾਹੀਂ ਲਾਈਨ ਵਿਛਾਉਣ ਦੀ ਯੋਜਨਾ ਬਣੀ। ਇਸ 12 ਕਿਲੋਮੀਟਰ ਡਬਲ ਸਰਕਟ ਲਾਈਨ ਨੂੰ ਪੀਐਸਪੀਸੀਐਲ ਵੱਲੋਂ 16.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 12 ਕਿਲੋਮੀਟਰ ਲਾਈਨ ਵਿੱਚੋਂ ਕਰੀਬ 6 ਕਿਲੋਮੀਟਰ ਲਾਈਨ ਮੋਨੋਪੋਲਜ ਤੇ ਹੈ। ਭਵਿੱਖ ਵਿਚ ਮੋਨੋਪੋਲ ਲਾਇਨਜ਼ ਦਾ ਵਿਸਥਾਰ ਹੋਰ ਵੀ ਇਲਾਕਿਆਂ ਵਿਚ ਕੀਤਾ ਜਾਵੇਗਾ। ਇਸ ਮੌਕੇ ਬਿਜਲੀ ਮੰਤਰੀ ਵੱਲੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਵਿਖੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ ਗਿਆ।ਜਿਸ ਤੇ ਪੀਐਸਟੀਸੀਐਲ ਵੱਲੋਂ ਦੂਸਰਾ 160 MVA, 220/66 KV ਪਾਵਰ ਟਰਾਂਸਫਾਰਮਰ 9.5 ਕਰੋਡ਼ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜਿਹੜਾ ਕੰਮ 15 ਜੁਲਾਈ, 2022 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤਰ੍ਹਾਂ ਉਨ੍ਹਾਂ ਨੇ ਸਬ ਸਟੇਸ਼ਨ ਵਿਖੇ ਦੋ 220 ਕੇਵੀ ਟਰਾਂਸਮਿਸ਼ਨ ਸਿਸਟਮ ਤੇ ਹੌਟਲਾਈਨ ਮੇਨਟੇਨਸ ਤਕਨੀਕਾਂ ਦਾ ਵੀ ਨਿਰੀਖਣ ਕੀਤਾ। ਬਿਜਲੀ ਮੰਤਰੀ ਨੇ ਦੱਸਿਆ ਕਿ ਬੀਤੇ ਮਹੀਨੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਨੇ 8.5 ਕਰੋੜ ਰੁਪਏ ਦੀ ਲਾਗਤ ਨਾਲ ਦੋ 220 ਕੇਵੀ ਸਬ ਸਟੇਸ਼ਨ ਬੀਬੀਐਮਬੀ ਜਮਾਲਪੁਰ ਸਥਿਤ 1*100 MVA 220/66 KV ਪਾਵਰ ਟਰਾਂਸਫਾਰਮਰ ਨੂੰ 160 MVA ਦੀ ਸ਼ਮਤਾ ਤੇ ਅਪਗ੍ਰੇਡ ਕੀਤਾ ਗਿਆ ਸੀ।
ਇਸ ਤਰ੍ਹਾਂ, ਸੂਬੇ ਵਿੱਚ ਆਉਂਦੇ ਝੋਨੇ ਦੇ ਸੀਜ਼ਨ ਕਾਰਨ ਖੇਤੀਬਾੜੀ ਟਿਊਬਵੈੱਲ ਮੋਟਰਾਂ ਦੀ ਉੱਚ ਸਮਰੱਥਾ ਦੀ ਲੋੜ ਨੂੰ ਪੂਰਾ ਕਰਨ ਲਈ ਖੇਤੀਬਾੜੀ ਟਿਊਬਵੈੱਲ (ਏ.ਪੀ) ਕੁਨੈਕਸ਼ਨਾਂ ਦੇ ਲੋਡ ਵਿੱਚ ਵਾਧੇ ਨੂੰ ਨਿਯਮਤ ਕਰਨ ਲਈ ਵਾਲੰਟਰੀ ਡਿਸਕਲੋਜ਼ਰ ਸਕੀਮ (ਵੀਡੀਐਸ) ਲਾਗੂ ਕੀਤੀ ਜਾ ਰਹੀ ਹੈ। ਇਸ ਲਈ ਬਕਾਇਦਾ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਸਿਰਫ਼ 2,700 ਰੁਪਏ ਦੀ ਰਾਸ਼ੀ ਅਦਾ ਕਰਕੇ ਇਸ ਸਕੀਮ ਦਾ ਫਾਇਦਾ ਲਿਆ ਜਾ ਸਕਦਾ ਹੈ। ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ ਨੇ ਦੱਸਿਆ ਕਿ ਇਹ ਸਪਲਾਈ 440 ਕੇਵੀ ਨਕੋਦਰ ਗਰਿੱਡ ਤੋਂ 220 ਕੇਵੀ ਲਾਡੋਵਾਲ ਸਬ ਸਟੇਸ਼ਨ ਨੂੰ ਆਏਗੀ ਤੇ ਉਥੋਂ 66 ਕੇਵੀ ਲਾਈਨ ਮੋਨੋਪੋਲਜ ਰਾਹੀਂ ਅਮਲਤਾਸ ਗਰਿੱਡ ਨੂੰ ਜਾਵੇਗੀ। ਜਦਕਿ ਇਸ ਤੋਂ ਪਹਿਲਾਂ ਲਲਤੋਂ ਕਲਾਂ ਗਰਿੱਡ ਤੋਂ  66 ਕੇਵੀ ਅਮਲਤਾਸ, 66 ਕੇਵੀ ਸੁੰਦਰ ਨਗਰ ਅਤੇ 66 ਕੇਵੀ ਜੀਟੀ ਰੋਡ ਤੇ 66 ਕੇਵੀ ਚੌੜਾ ਬਜ਼ਾਰ ਨੂੰ ਬਿਜਲੀ ਦੀ ਸਪਲਾਈ ਜਾਂਦੇ ਸੀ ਅਤੇ ਓਵਰਲੋਡ ਹੋਣ ਕਾਰਨ ਕੱਟ ਲੱਗਦੇ ਸਨ। ਪਰ ਇਸ ਨਵੇਂ ਵਿਕਲਪ ਨਾਲ ਹੁਣ ਗਰਿੱਡ ਓਵਰਲੋਡ ਨਹੀਂ ਹੋਵੇਗਾ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ, ਪੁਲੀਸ ਤੇ ਪ੍ਰਸ਼ਾਸਨ ਵੱਲੋਂ ਬਿਜਲੀ ਮੰਤਰੀ ਨੂੰ ਲੁਧਿਆਣਾ ਪਹੁੰਚਣ ਤੇ ਗਾਰਡ ਆਫ ਆਨਰ ਦਿੱਤਾ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਏਡੀਸੀਪੀ ਪਰੱਗਿਆ ਜੈਨ, ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ, ਚੀਫ਼ ਇੰਜੀਨੀਅਰ ਟੀਐੱਸ ਪੀਐਸਪੀਸੀ ਐਲ, ਚੀਫ਼ ਇੰਜਨੀਅਰ ਪੀ.ਐਂਡ.ਐੈੱਮ ਪੀਐਸਟੀਸੀਐਲ ਤੇ ਚੀਫ਼ ਇੰਜਨੀਅਰ ਸੈਂਟਰਲ ਜੋਨ ਪੀਐੱਸਪੀਸੀ ਐਲ ਲੁਧਿਆਣਾ ਵੀ ਮੌਜੂਦ ਰਹੇ।

ਲੈਮਨ ਗਰਾਸ ਤੰਦਰੁਸਤੀ ਲਈ ਚਮਤਕਾਰੀ ਪੌਦਾ ਗਰੀਨ ਪੰਜਾਬ ਮਿਸ਼ਨ ਟੀਮ

ਜਗਰਾਉ 11 ਜੂਨ (ਅਮਿਤਖੰਨਾ) ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਦੁਆਰਾ ਬਹੁਤ ਵੱਡਾ ਅਤੇ ਸ਼ਲਾਘਾਯੋਗ ਉਪਰਾਲਾ ਕਰਕੇ ਅੈਸ ਬੀ ਬੀ ਐਸ ਲਾਹੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ ਵਿਖੇ ਆਮ ਲੋਕਾਂ ਨੂੰ ਧਰਤੀ ਮਾਂ ਨਾਲ ਜੁੜਣ ਲਈ ਅਨੋਖੇ ਢੰਗ ਨਾਲ ਸੁਨੇਹਾ ਦਿੱਤਾ ਗਿਆ। ਨੈਸ਼ਨਲ ਐਵਾਰਡ ਜੇਤੂ ਨੇਚਰ ਲਵਰ ਅਧਿਆਪਕ ਮਾਸਟਰ ਪਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਨੂੰ ਲੋਕਾਂ ਨੂੰ ਕੁਦਰਤੀ ਪੌਦੇ ਲੈਵਨ ਗ੍ਰਾਸ ਦੇ ਪੌਦਿਆਂ ਨੂੰ ਵੰਡ ਕੇ ਧਰਤੀ ਮਾਂ ਦੀ ਸੇਵਾ ਲਈ 6500 ਰੁ: ਦੀ ਮਾਲੀ ਸਹਾਇਤਾ ਅਤੇ ਇਸ ਪੌਦੇ ਦੇ ਤੰਦਰੁਸਤੀ ਲਈ ਚਮਤਕਾਰੀ ਨਤੀਜਿਆਂ ਨੂੰ ਸਾਂਝਾ ਕਰ ਕੇ ਮਨਾਇਆ ਗਿਆ । ਮਾਸਟਰ ਪਰਮਿੰਦਰ ਸਿੰਘ ਲੰਮੇ ਸਮੇਂ ਤੋਂ ਧਰਤੀ ਮਾਂ ਦੀ ਸੇਵਾ ਲਈ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਸੇਵਾ ਨਿਭਾ ਰਹੇ ਹਨ । ਉਹਨਾਂ ਦੁਆਰਾ ਸਮੇਂ ਸਮੇਂ ਤੇ ਕੁਦਰਤੀ ਪੌਦਿਆਂ ਤੋਂ ਅਸੀਂ ਕਿਸ ਤਰ੍ਹਾਂ ਤੰਦਰੁਸਤੀ ਹਾਸਲ ਕਰ ਸਕਦੇ ਹਾਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ । ਅੱਜ ਉਹਨਾਂ ਦੁਆਰਾ ਲੈਮਨ ਗਰਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਨੂੰ ਉਬਾਲ ਕੇ ਪੀਣ ਨਾਲ ਸਰੀਰ ਦੇ ਨਸ਼ੀਲੇ ਪਦਾਰਥ ਅਤੇ ਵਾਧੂ ਚਰਬੀ ਸਰੀਰ ਤੋਂ  ਚਮਤਕਾਰੀ ਤਰੀਕੇ ਨਾਲ ਬਾਹਰ ਨਿਕਲ ਜਾਂਦੀ ਹੈ। ਜਿਸ ਨਾਲ ਸਾਡਾ ਵਾਧੂ ਵਜਨ ਚਮਤਕਾਰੀ  ਅਤੇ ਕੁਦਰਤੀ ਤਰੀਕੇ ਨਾਲ ਘੱਟਦਾ ਹੈ। ਚਾਇਨੀ ਲੋਕ ਇਸਨੂੰ ਭਰਪੂਰ ਮਾਤਰਾ ਵਿੱਚ ਇਸਤੇਮਾਲ ਕਰਕੇ ਭਰਪੂਰ ਫਾਇਦਾ ਲੈਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਨੇ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਦੇਸ਼ ਅੰਦਰ ਹਰ ਇਕ ਵਿਅਕਤੀ ਨੂੰ ਇਸ ਦੀ ਜ਼ਰੂਰਤ ਹੈ । ਤੰਦਰੁਸਤ ਵਿਅਕਤੀ ਇਸ ਨੂੰ ਹਫਤੇ ਵਿਚ ਇਕ ਵਾਰ ਅਤੇ ਬੀਮਾਰ ਵਿਅਕਤੀ ਇਸ ਨੂੰ ਹਰ ਰੋਜ਼ ਇਸਤੇਮਾਲ ਕਰਕੇ ਤੰਦਰੁਸਤ ਰਹਿ  ਸਕਦਾ ਹੈ। ਮਹਿਗਾਈ ਦੇ ਦੌਰ ਅੰਦਰ ਮਹਿੰਗੀਆਂ ਦਵਾਈਆਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹਾਂ।  ਅਸੀਂ ਇਸ ਨੂੰ ਘਰ ਅੰਦਰ ਗਮਲਿਆਂ ਵਿਚ ਹੀ ਲਗਾ ਸਕਦੇ ਹਾਂ। ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਦੀਆਂ ਪੱਤੀਆਂ ਨੂੰ ਹਰ ਰੋਜ਼ ਉਬਾਲ ਕੇ ਪੀਣ ਨਾਲ ਚਮਤਕਾਰੀ ਨਤੀਜੇ ਸਾਹਮਣੇ ਆਉਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਵਾਲੇ ਦਿਨ ਇਨ੍ਹਾਂ ਪੌਦਿਆਂ ਨੂੰ ਵੰਡਿਆ ਗਿਆ ਅਤੇ ਲੈਮਨ ਗਰਾਸ ਦੀਆਂ ਬਹੁਤ ਸਾਰੀਆਂ ਗੁੱਟੀਆਂ ਵੀ ਤਿਆਰ ਕਰਕੇ ਮੌਕੇ ਤੇ ਚਾਹਵਾਨ ਲੋਕਾਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਏ ਦੁਆਰਾ ਪੂਰੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਗਈ। ਗਰੀਨ ਮਿਸ਼ਨ ਪੰਜਾਬ ਟੀਮ ਮੈਂਬਰ ਸੱਤਪਾਲ ਸਿੰਘ ਦੇਹੜਕਾ ਵੱਲੋਂ ਦੱਸਿਆ ਗਿਆ ਕਿ ਹੋਰ ਹਰਬਲ ਪੌਦਿਆਂ ਨੂੰ ਪ੍ਰਾਪਤ ਕਰਨ ਅਤੇ ਪੂਰੀ ਜਾਣਕਾਰੀ ਲੈਣ ਲਈ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ  ਸੰਪਰਕ ਕੀਤਾ ਜਾ ਸਕਦਾ ਹੈ। ਮੌਕੇ ਤੇ ਹਾਜਰ ਸਾਰਿਆਂ ਵੱਲੋਂ ਜਿੱਥੇ ਮਾਸਟਰ ਪ੍ਰਮਿੰਦਰ ਸਿੰਘ ਦੇ ਬੇਟੇ ਨੂੰ ਜਨਮ ਦਿਨ ਲਈ ਮੁਬਾਰਕਬਾਦ ਦਿੱਤੀ ਉਥੇ ਇਸ ਅਨੋਖੇ ਢੰਗ ਨਾਲ ਧਰਤੀ ਮਾਂ ਦੀ ਸੇਵਾ ਲਈ ਅਨੋਖੇ ਉਪਰਾਲੇ ਤੋਂ ਆਮ ਲੋਕਾਂ ਨੂੰ ਸਾਦਗੀ ਭਰੇ ਕਾਰਜ ਤੋਂ ਸੇਧ ਲੈਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਪਰਮਿੰਦਰ ਸਿੰਘ ਨੈਸ਼ਨਲ ਅਵਾਰਡ ਜੇਤੂ, ਸੱਤਪਾਲ ਸਿੰਘ ਦੇਹੜਕਾ, ਮਾਸਟਰ ਹਰਨਾਰਾਇਣ ਸਿੰਘ, ਰਾਮ ਸ਼ਰਨਮ ਗੁਪਤਾ, ਮੈਡਮ ਕੰਚਨ ਗੁਪਤਾ,ਕੇਵਲ ਮਲਹੋਤਰਾ, ਨਵੀਨ ਗੋਇਲ ਆਦਿ ਹਾਜ਼ਰ ਸਨ

ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇ ਜਖਮੀ ਰੋਜ ਦਾ ਇਲਾਜ ਕਰਵਾ ਕੇ ਜੰਗਲੀ ਵਿਭਾਗ ਨੂੰ ਸੌਂਪਿਆ ।

ਜਗਰਾਉ 11 ਜੂਨ (ਅਮਿਤਖੰਨਾ) ਨਾਨਕਸਰ ਜਗਰਾਓ  ਦੇ ਨਜਦੀਕੀ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਵੱਲੋ ਬੁਰੀ ਤਰਾਂ ਜਖਮੀ ਹੋਏ ਰੋਜ ਦੇ ਬੱਚੇ ਦਾ ਇਲਾਜ ਕਰਵਾ ਕੇ ਜੰਗਲੀ ਵਿਭਾਗ ਨੂੰ ਸੌਪਿਆ ਗਿਆਂ । ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰੋਜ ਦੇ ਬੱਚੇ ਦੀ ਲੱਤ ਟੱੁਟਣ ਕਾਰਨ ਉਹ ਚੱਲਣ ਫਿਰਨ ਤੋ ਅਸਮਰਥ ਸੀ ਜਿਸ ਦੀ ਸੂਚਨਾ ਹੀਰਾ ਐਨੀਮਲਜ ਹਸਪਤਾਲ ਨੂੰ ਮਿਲੀ ਸੀ , ਜਿਸ ਦਾ ਸਫਲ ਇਲਾਜ ਕਰਵਾ ਕੇ ਜੰਗਲੀ ਵਿਭਾਗ ਨੂੰ ਸੌਂਪਿਆ ਗਿਆਂ । ਉਨਾ ਇਹ ਵੀ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵਿਖੇ  ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜਖਮੀ ਗਊਆ ਤੇ ਜੀਵਾਂ ਦਾ ਨਿਸਕਾਮ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਉਨਾ ਨਾਲ ਕਾਕਾ ਪੰਡਿਤ ਸੇਵਾਦਾਰ,ਦਵਿੰਦਰ ਸਿੰਘ ਢਿੱਲੋ, ਹਰਪ੍ਰੀਤ ਸਿੰਘ ਗੁਰੂਸਰ, ਜਸਵੀਰ ਸਿੰਘ ਸੀਰਾ , ਸੱੁਖੀ ਕਾਉਂਕੇ ਸਮੇਤ ਹੋਰ ਵੀ ਹਸਪਤਾਲ ਦੇ ਸੇਵਾਦਾਰ ਹਾਜਿਰ ਸਨ ।

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ,        

ਜਗਰਾਉ 11 ਜੂਨ (ਅਮਿਤਖੰਨਾ) ਕਾਲਜ ਰੋਡ ਨਜ਼ਦੀਕ ਡੀ,ਏ,ਵੀ ਕਾਲਜ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਮੌਕੇ ਜੀਆ ਲਾਲ, ਰੱਤੀ ਰਾਮ, ਮਾਸਟਰ ਕਿਸ਼ਨ ਲਾਲ, ਡਾਕਟਰ ਮਹਿੰਦਰ ਪਾਲ, ਬਿੱਟੂ ਝਾੰਜੀ , ਬੱਲਧੀਰ ਸਿੰਘ, ਸੋਨੂ, ਮਨੀ, ਲੱੜੂ, ਕਾਲਾ, ਕਿਸ਼ਨ ਲਾਲ, ਵਿਸੂ਼ ਬਾਂਸਲ ਅਤੇ ਮਾਰਕਿਟ ਦੇ ਹੋਰ ਕਈ ਦੁਕਾਨਦਾਰਾਂ ਨੇ ਸੇਵਾ ਕਰਵਾਈ

ਲੈਮਨ ਗਰਾਸ ਤੰਦਰੁਸਤੀ ਲਈ ਚਮਤਕਾਰੀ ਪੌਦਾ ਗਰੀਨ ਪੰਜਾਬ ਮਿਸ਼ਨ ਟੀਮ

ਜਗਰਾਉਂ 12 ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ   )   ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਦੁਆਰਾ ਬਹੁਤ ਵੱਡਾ ਅਤੇ ਸ਼ਲਾਘਾਯੋਗ ਉਪਰਾਲਾ ਕਰਕੇ ਅੈਸ ਬੀ ਬੀ ਐਸ ਲਾਹੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ ਵਿਖੇ ਆਮ ਲੋਕਾਂ ਨੂੰ ਧਰਤੀ ਮਾਂ ਨਾਲ ਜੁੜਣ ਲਈ ਅਨੋਖੇ ਢੰਗ ਨਾਲ ਸੁਨੇਹਾ ਦਿੱਤਾ ਗਿਆ। ਨੈਸ਼ਨਲ ਐਵਾਰਡ ਜੇਤੂ ਨੇਚਰ ਲਵਰ ਅਧਿਆਪਕ ਮਾਸਟਰ ਪਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਨੂੰ ਲੋਕਾਂ ਨੂੰ ਕੁਦਰਤੀ ਪੌਦੇ ਲੈਵਨ ਗ੍ਰਾਸ ਦੇ ਪੌਦਿਆਂ ਨੂੰ ਵੰਡ ਕੇ ਧਰਤੀ ਮਾਂ ਦੀ ਸੇਵਾ ਲਈ 6500 ਰੁ: ਦੀ ਮਾਲੀ ਸਹਾਇਤਾ ਅਤੇ ਇਸ ਪੌਦੇ ਦੇ ਤੰਦਰੁਸਤੀ ਲਈ ਚਮਤਕਾਰੀ ਨਤੀਜਿਆਂ ਨੂੰ ਸਾਂਝਾ ਕਰ ਕੇ ਮਨਾਇਆ ਗਿਆ । ਮਾਸਟਰ ਪਰਮਿੰਦਰ ਸਿੰਘ ਲੰਮੇ ਸਮੇਂ ਤੋਂ ਧਰਤੀ ਮਾਂ ਦੀ ਸੇਵਾ ਲਈ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਸੇਵਾ ਨਿਭਾ ਰਹੇ ਹਨ । ਉਹਨਾਂ ਦੁਆਰਾ ਸਮੇਂ ਸਮੇਂ ਤੇ ਕੁਦਰਤੀ ਪੌਦਿਆਂ ਤੋਂ ਅਸੀਂ ਕਿਸ ਤਰ੍ਹਾਂ ਤੰਦਰੁਸਤੀ ਹਾਸਲ ਕਰ ਸਕਦੇ ਹਾਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ । ਅੱਜ ਉਹਨਾਂ ਦੁਆਰਾ ਲੈਮਨ ਗਰਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਨੂੰ ਉਬਾਲ ਕੇ ਪੀਣ ਨਾਲ ਸਰੀਰ ਦੇ ਨਸ਼ੀਲੇ ਪਦਾਰਥ ਅਤੇ ਵਾਧੂ ਚਰਬੀ ਸਰੀਰ ਤੋਂ  ਚਮਤਕਾਰੀ ਤਰੀਕੇ ਨਾਲ ਬਾਹਰ ਨਿਕਲ ਜਾਂਦੀ ਹੈ। ਜਿਸ ਨਾਲ ਸਾਡਾ ਵਾਧੂ ਵਜਨ ਚਮਤਕਾਰੀ  ਅਤੇ ਕੁਦਰਤੀ ਤਰੀਕੇ ਨਾਲ ਘੱਟਦਾ ਹੈ। ਚਾਇਨੀ ਲੋਕ ਇਸਨੂੰ ਭਰਪੂਰ ਮਾਤਰਾ ਵਿੱਚ ਇਸਤੇਮਾਲ ਕਰਕੇ ਭਰਪੂਰ ਫਾਇਦਾ ਲੈਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਨੇ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਦੇਸ਼ ਅੰਦਰ ਹਰ ਇਕ ਵਿਅਕਤੀ ਨੂੰ ਇਸ ਦੀ ਜ਼ਰੂਰਤ ਹੈ । ਤੰਦਰੁਸਤ ਵਿਅਕਤੀ ਇਸ ਨੂੰ ਹਫਤੇ ਵਿਚ ਇਕ ਵਾਰ ਅਤੇ ਬੀਮਾਰ ਵਿਅਕਤੀ ਇਸ ਨੂੰ ਹਰ ਰੋਜ਼ ਇਸਤੇਮਾਲ ਕਰਕੇ ਤੰਦਰੁਸਤ ਰਹਿ  ਸਕਦਾ ਹੈ। ਮਹਿਗਾਈ ਦੇ ਦੌਰ ਅੰਦਰ ਮਹਿੰਗੀਆਂ ਦਵਾਈਆਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹਾਂ।  ਅਸੀਂ ਇਸ ਨੂੰ ਘਰ ਅੰਦਰ ਗਮਲਿਆਂ ਵਿਚ ਹੀ ਲਗਾ ਸਕਦੇ ਹਾਂ। ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਦੀਆਂ ਪੱਤੀਆਂ ਨੂੰ ਹਰ ਰੋਜ਼ ਉਬਾਲ ਕੇ ਪੀਣ ਨਾਲ ਚਮਤਕਾਰੀ ਨਤੀਜੇ ਸਾਹਮਣੇ ਆਉਂਦੇ ਹਨ । ਮਾਸਟਰ ਪ੍ਰਮਿੰਦਰ ਸਿੰਘ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਵਾਲੇ ਦਿਨ ਇਨ੍ਹਾਂ ਪੌਦਿਆਂ ਨੂੰ ਵੰਡਿਆ ਗਿਆ ਅਤੇ ਲੈਮਨ ਗਰਾਸ ਦੀਆਂ ਬਹੁਤ ਸਾਰੀਆਂ ਗੁੱਟੀਆਂ ਵੀ ਤਿਆਰ ਕਰਕੇ ਮੌਕੇ ਤੇ ਚਾਹਵਾਨ ਲੋਕਾਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਏ ਦੁਆਰਾ ਪੂਰੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਗਈ। ਗਰੀਨ ਮਿਸ਼ਨ ਪੰਜਾਬ ਟੀਮ ਮੈਂਬਰ ਸੱਤਪਾਲ ਸਿੰਘ ਦੇਹੜਕਾ ਵੱਲੋਂ ਦੱਸਿਆ ਗਿਆ ਕਿ ਹੋਰ ਹਰਬਲ ਪੌਦਿਆਂ ਨੂੰ ਪ੍ਰਾਪਤ ਕਰਨ ਅਤੇ ਪੂਰੀ ਜਾਣਕਾਰੀ ਲੈਣ ਲਈ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ  ਸੰਪਰਕ ਕੀਤਾ ਜਾ ਸਕਦਾ ਹੈ। ਮੌਕੇ ਤੇ ਹਾਜਰ ਸਾਰਿਆਂ ਵੱਲੋਂ ਜਿੱਥੇ ਮਾਸਟਰ ਪ੍ਰਮਿੰਦਰ ਸਿੰਘ ਦੇ ਬੇਟੇ ਨੂੰ ਜਨਮ ਦਿਨ ਲਈ ਮੁਬਾਰਕਬਾਦ ਦਿੱਤੀ ਉਥੇ ਇਸ ਅਨੋਖੇ ਢੰਗ ਨਾਲ ਧਰਤੀ ਮਾਂ ਦੀ ਸੇਵਾ ਲਈ ਅਨੋਖੇ ਉਪਰਾਲੇ ਤੋਂ ਆਮ ਲੋਕਾਂ ਨੂੰ ਸਾਦਗੀ ਭਰੇ ਕਾਰਜ ਤੋਂ ਸੇਧ ਲੈਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਪਰਮਿੰਦਰ ਸਿੰਘ ਨੈਸ਼ਨਲ ਅਵਾਰਡ ਜੇਤੂ, ਸੱਤਪਾਲ ਸਿੰਘ ਦੇਹੜਕਾ, ਮਾਸਟਰ ਹਰਨਾਰਾਇਣ ਸਿੰਘ, ਰਾਮ ਸ਼ਰਨਮ ਗੁਪਤਾ, ਮੈਡਮ ਕੰਚਨ ਗੁਪਤਾ,ਕੇਵਲ ਮਲਹੋਤਰਾ, ਨਵੀਨ ਗੋਇਲ ਆਦਿ ਹਾਜ਼ਰ ਸਨ।

ਲਾਜਪਤ ਰਾਏ ਡੀ ਐ ਵੀ ਕਾਲਜ ਵਿਖੇ ਵਿਦਾਇਗੀ ਪਾਰਟੀ ਸਾਓਨਾਰਾ ਦਾ ਆਯੋਜਨ ਕੀਤਾ ਗਿਆ

ਜਗਰਾਉਂ11 ਜੂਨ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਲਾਜਪਤ ਰਾਏ ਡੀ.ਏ.ਵੀ ਕਾਲਜ ਜਗਰਾਉਂ ਵਿਖੇ ਪ੍ਰਿੰਸੀਪਲ ਡਾ: ਅਨੁਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਿਦਾਇਗੀ ਪਾਰਟੀ 'ਸਾਓਨਾਰਾ' ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਡੀ.ਏ.ਵੀ ਗਾਨ ਨਾਲ ਹੋਈ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ. ਅਨੁਜ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਗਲੇ ਸਫ਼ਰ ਲਈ ਸਫਲਤਾ ਦੀ ਕਾਮਨਾ ਕੀਤੀ। ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਗਾਇਨ,  ਮਜ਼ੇਦਾਰ ਖੇਡਾਂ ਅਤੇ ਡਾਂਸ ਆਈਟਮਾਂ ਵਿੱਚ ਹਿੱਸਾ ਲਿਆ। ਫਾਈਨਲ ਵਿਦਿਆਰਥੀਆਂ ਦੇ ਭਾਵੁਕ ਭਾਸ਼ਣਾਂ ਨੇ ਸਾਰਿਆਂ ਨੂੰ ਯਾਦ ਕਰ ਦਿੱਤਾ। ਵਿਦਿਆਰਥੀਆਂ ਦੁਆਰਾ ਗਾਏ ਗਏ ਸੁਰੀਲੇ ਗੀਤਾਂ ਨੇ ਹਾਲ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ। ਫੈਸ਼ਨ ਸ਼ੋਅ ਸ਼ਾਨਦਾਰ ਸਮਾਰੋਹ ਲਈ ਇੱਕ ਢੁਕਵਾਂ ਫਾਈਨਲ ਸੀ। ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ ਦੇ ਮਨਭਾਉਂਦੇ ਖਿਤਾਬ ਮਿਸਟਰ ਮੋਹਤਕਰ ਸੇਤੀਆ ਅਤੇ ਮਿਸ ਰੀਆ ਨੂੰ ਦਿੱਤੇ ਗਏ, ਮਿਸਟਰ ਗੁਰਸਿਮਰਨ ਸਿੰਘ ਅਤੇ ਮਿਸ ਰਾਜਵੀਰ ਕੌਰ ਨੇ ਮਿਸਟਰ ਹੈਂਡਸਮ ਅਤੇ ਮਿਸ ਬਿਊਟੀਫੁੱਲ ਦੇ ਖਿਤਾਬ ਹਾਸਲ ਕੀਤੇ। ਕਸ਼ਿਸ਼ ਜਿੰਦਲ ਨੂੰ ਦਿਲਾਸਾ ਇਨਾਮ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਵਿਕਾਸ ਮੈਂਦੀਰੱਤਾ, ਡਾ: ਬਿੰਦੂ ਸ਼ਰਮਾ, ਡਾ: ਪੀ.ਐੱਸ. ਬਾਜਵਾ, ਡਾ: ਕੁਨਾਲ, ਡਾ: ਮੀਨਾਕਸ਼ੀ, ਪ੍ਰੋ: ਰੇਣੂ, ਪ੍ਰੋ: ਮਲਕੀਤ, ਪ੍ਰੋ: ਪ੍ਰਿਅੰਕਾ, ਪ੍ਰੋ: ਮਨਦੀਪ, ਪ੍ਰੋ: ਸੁਭਾਸ਼, ਪ੍ਰੋ: ਵਿਸ਼ਨੂੰ, ਡਾ: ਹਰਪ੍ਰਤਾਪ, ਡਾ: ਬਿਕਰਮਜੀਤ ਆਦਿ ਹਾਜ਼ਰ ਸਨ।

ਸੁਖਦੇਵ ਮਾਦਪੁਰੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

12 ਜੂਨ 1935 ਨੂੰ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਦਿਆ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਸੁਖਦੇਵ ਮਾਦਪੁਰੀ ਦਾ ਜਨਮ ਹੋਇਆ। ਆਪਣੇ ਪਿੰਡ ਤੋਂ ਪ੍ਰਾਇਮਰੀ ਦੀ ਪੜ੍ਹਾਈ ਕੀਤੀ,ਮੈਟ੍ਰਿਕ ਜਸਪਾਲੋਂ ਤੋਂ ਅਤੇ ਜੇ.ਬੀ.ਟੀ ਕੁਰਾਲੀ ਤੋਂ ਕਰਕੇ‌ ਮਾਦਪੁਰੀ ਪਿੰਡ ਢਿੱਲਵਾਂ, ਜ਼ਿਲ੍ਹਾ ਲੁਧਿਆਣਾ 'ਚ ਪ੍ਰਾਇਮਰੀ ਸਕੂਲ ‘ਚ 19 ਮਈ 1954 ਨੂੰ ਅਧਿਆਪਕ ਵੱਜੋਂ ਲੱਗ ਗਏ ਤੇ 1978 ਤੱਕ ਆਪਣੀ ਡਿਊਟੀ ਨਿਭਾਉਂਦੇ ਰਹੇ। ਇਸ ਸਮੇਂ ਦੌਰਾਨ ਹੀ ਉਨ੍ਹਾਂ ਦਾ ਸਾਹਿਤਕ ਸਫ਼ਰ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਇਸ ਦੌਰਾਨ ਨਾਲ਼ ਨਾਲ਼ ਹੀ ਉਹਨਾਂ ਨੇ ਪ੍ਰਾਈਵੇਟ ਤੌਰ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੰਜਾਬੀ ਦੀ ਐੱਮ.ਏ. ਕਰ ਲਈ।
1978 ਤੋਂ 80 ਤਕ 'ਪੰਜਾਬ ਸਕੂਲ ਸਿੱਖਿਆ ਬੋਰਡ' ਵਿਚ ਬਤੌਰ ਵਿਸ਼ਾ ਮਾਹਿਰ ਸੇਵਾ ਨਿਭਾਈ। 1980 ਤੋਂ 1993 ਤਕ ਸਿੱਖਿਆ ਬੋਰਡ ਦੇ ਬੱਚਿਆਂ ਲਈ ਨਿਕਲਦੇ ਪਰਚਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' ਦਾ ਸੰਪਾਦਨ ਕੀਤਾ। 'ਪੰਜਾਬ ਸਕੂਲ ਸਿੱਖਿਆ ਬੋਰਡ' ਮੋਹਾਲੀ ਤੋਂ ਹੀ ਉਹ ਬਤੌਰ ਸਹਾਇਕ ਡਾਇਰੈਕਟਰ ਸੇਵਾ ਨਿਵਰਿਤ ਹੋਇਆ ਅਤੇ 1993 ਤੋਂ 1996 ਤਕ 'ਪੰਜਾਬੀ ਬਾਲ ਸਾਹਿਤ ਪ੍ਰਾਜੈਕਟ' ਦੇ ਸੰਚਾਲਕ ਵਜੋਂ ਕਾਰਜ ਕੀਤਾ। ਉਹ ਬਹੁਪੱਖੀ ਸਾਹਿਤਕਾਰ ਸਨ, ਕਵੀ ਸਨ, ਕਹਾਣੀਕਾਰ ਸਨ, ਵਾਰਤਕਕਾਰ ਸਨ, ਸੰਪਾਦਕ ਸਨ, ਅਨੁਵਾਦਕ ਸਨ, ਖੋਜਾਰਥੀ ਸਨ। ਇਹ ਕਲਮ ਦੀ ਮਿਹਰਬਾਨੀ ਸਦਕਾ ਉਹ ਸੁਭਾਅ ਪੱਖੋਂ ਨੇਕ, ਨਿੱਘੇ ਤੇ ਮਿਲਾਪੜੇ ਵੀ ਸਨ।
ਉਹਨਾਂ ਨੇ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਨੂੰ ਲੈਕੇ ਆਪਣੀ ਜ਼ਿੰਦਗੀ ਵਿੱਚ ਲੋਕ ਖੇਡਾਂ, ਲੋਕ ਗੀਤ, ਲੋਕ ਕਹਾਣੀਆਂ, ਲੋਕ ਬੁਝਾਰਤਾਂ, ਪੰਜਾਬੀ ਸਭਿਆਚਾਰ, ਬਾਲ ਸਾਹਿਤ ਬਾਰੇ ਤੀਹ ਦੇ ਕਰੀਬ ਕਿਤਾਬਾਂ ਲਿਖੀਆਂ।
ਮਾਦਪੁਰੀ ਖੁਦ ਦੱਸਦੇ ਹਨ ਕਿ ਲੋਕ ਗੀਤਾਂ ਨੂੰ ਇਕੱਠੇ ਕਰਨ ਦਾ ਫੁਰਨਾ ਉਹਨਾਂ ਦੇ ਮਨ 1954 'ਚ ਅਚਾਨਕ ਹੀ ਆਇਆ ਸੀ। ਸੋਚਿਆ  'ਮਨਾਂ ਬਾਪੂ, ਬੇਬੇ ਤੇ ਤਾਈ ਨੇ ਆਖ਼ਰ ਮਰ ਜਾਣੈ ਨਾਲ ਹੀ ਇਹ ਗੀਤ ਵੀ ਮੁੱਕ ਜਾਣਗੇ। ਕਿਉਂ ਨਾ ਇਨ੍ਹਾਂ ਨੂੰ ਕਿਸੇ ਕਾਪੀ ਤੇ ਲਿਖ ਲਵਾਂ।' ਉਸ ਵੇਲੇ ਦੀ ਮਨ ਦੀ ਆਵਾਜ਼ ਨੇ ਕਾਪੀ ਤੇ ਕਲਮ ਨਾਲ਼ ਸਾਂਝ ਬਣਾ ਦਿੱਤੀ।
ਮਾਦਪੁਰੀ ਨੇ ਇੱਕ ਸਾਲ ਵਿਚ ਵੱਡੇ ਅਕਾਰ ਦੀ ਕਾਪੀ ਉੱਤੇ 1231 ਲੋਕ-ਗੀਤ ਉਤਾਰ ਲਏ। ਸਫ਼ਰ ਫਿਰ ਵੀ ਜਾਰੀ, ਅਗਲੀ ਕਾਪੀ ਸ਼ੁਰੂ ਹੋਈ, ਭਰ ਗਈ, ਸਫ਼ਰ ਫਿਰ ਵੀ ਜਾਰੀ।
ਉਹ ਕਹਿੰਦੇ ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਨੇ। ਜਿਹੜੀ ਦੁੱਖਾਂ ਭਰੀ ਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ, ਇਹ ਉਸ ਦਾ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਦੇ ਇਨ੍ਹਾਂ ਗੀਤਾਂ ਨੂੰ ਔਰਤ ਨੇ ਖ਼ੁਦ ਸਿਰਜਿਆ ਹੈ। ਜਦੋਂ ਉਹ ਇਨ੍ਹਾਂ ਨੂੰ ਸੁਰ ਵਿਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਉਕੇ ਸੁਣਾਈ ਦਿੰਦੇ ਹਨ।
ਮਾਦਪੁਰੀ ਦਾ ਪਹਿਲਾ ਲੇਖ ਨਵੰਬਰ-ਦਸੰਬਰ 1954 ਦੇ 'ਪੰਜਾਬੀ ਦੁਨੀਆਂ' ਵਿਚ ਛਪਿਆ। ਪਿਆਰਾ ਸਿੰਘ ਪਦਮ ਦਾ ਪਹਿਲਾਂ ਥਾਪੜਾ ਕੰਧੇ 'ਤੇ ਆਣ ਟਿਕਿਆ। ਉਦੋਂ ਇਸ ਸਿਰੜੀ ਦੀ ਉਮਰ ਮਸਾਂ 20 ਸਾਲ ਦੀ ਸੀ। ਫਿਰ ਇਕ ਗੀਤ ਬਾਰੇ ਤਬਸਰਾ 'ਜਾਗ੍ਰਿਤੀ' ਵਿਚ ਛਪਿਆ। ਦੂਜਾ ਥਾਪੜਾ ਕੁਲਵੰਤ ਸਿੰਘ ਵਿਰਕ ਨੇ ਜਨਵਰੀ 1955 ਵਿਚ ਦਿੱਤਾ। ਇਹੋ ਜਿਹੇ ਥਾਪੜਿਆਂ ਦੀ ਹੱਲਾਸ਼ੇਰੀ ਸਦਕਾ ਤਾਂ ਮਾਦਪੁਰੀ ਫਿਰ ਬਸ ਵਗਦੇ ਪਾਣੀ ਵਾਂਗ ਅੱਗੇ ਹੀ ਅੱਗੇ ਵਧਦਾ ਲੋਕ ਧਾਰਾ ਦਾ ਆਪ ਇੱਕ ਵੱਡਾ ਦਰਿਆ  ਹੋ ਨਿੱਬੜਿਆ।
ਮਾਦਪੁਰੀ ਨੇ ਪੰਜਾਬ ਦੀਆਂ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖੌਤਾਂ ਅਤੇ ਲੋਕ ਬੋਲੀਆਂ ਨੂੰ ਪਿੰਡ-ਪਿੰਡ ਜਾ ਕੇ ਇਕੱਤਰ ਕੀਤਾ। ਗਾਉਂਦਾ ਪੰਜਾਬ, ਫੁੱਲਾਂ ਭਰੀ ਚੰਗੇਰ,ਖੰਡ ਮਿਸ਼ਰੀ ਦੀਆਂ ਡਲੀਆਂ, ਲੋਕ ਗੀਤਾਂ ਦੀ ਸਮਾਜਿਕ ਵਿਆਖਿਆ, ਨੈਂਣੀ ਨੀਂਦ ਨਾ ਆਵੇ,ਕਿੱਕਲੀ ਕਲੀਰ ਦੀ, ਸ਼ਾਵਾ ਨੀ ਬੰਬੀਹਾ ਬੋਲੇ, ਬੋਲੀਆਂ ਦਾ ਪਾਵਾਂ ਬੰਗਲਾ, ਕੱਲਰ ਦੀਵਾ ਮੱਚਦਾ, ਬੁਝਾਰਤਾਂ,ਜ਼ਰੀ ਦਾ ਟੋਟਾ,ਪਰਾਇਆ ਧਨ (ਨਾਟਕ),ਗਾਉਂਦਾ ਪੰਜਾਬ (ਮਾਲਵੇ ਦੇ ਲੋਕ-ਗੀਤ),ਪੰਜਾਬ ਦੀਆਂ ਵਿਰਾਸਤੀ ਖੇਡਾਂ,ਕਿੱਕਲੀ ਕਲੀਰ ਦੀ,ਫੁੱਲਾਂ ਭਰੀ ਚੰਗੇਰ,ਪੰਜਾਬ ਦੇ ਲੋਕ ਨਾਇਕ,ਪੰਜਾਬ ਦੀਆਂ ਲੋਕ ਖੇਡਾਂ,ਬਾਤਾਂ ਦੇਸ ਪੰਜਾਬ ਦੀਆਂ,ਨੈਣਾ ਦੇ ਵਣਜਾਰੇ,ਮਹਿਕ ਪੰਜਾਬ ਦੀ: ਪੰਜਾਬ ਦੇ ਜੱਟਾਂ ਦੀ ਲੋਕਧਾਰਾ,ਖੰਡ ਮਿਸ਼ਰੀ ਦੀਆਂ ਡਲੀਆਂ,,ਲੋਕਗੀਤਾਂ ਦੀਆਂ ਕੂਲ੍ਹਾਂ: ਸ਼ਗਨਾਂ ਦੇ ਗੀਤ, ਲੋਕ ਦੋਹੇ ਤੇ ਮਾਹੀਆ, ਪੰਜਾਬੀ ਸਭਿਆਚਾਰ ਦੀ ਆਰਸੀ: ਸੋਮੇ ਤੇ ਪਰੰਪਰਾ ਆਦਿ ਢੇਰ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਤੇ ਲੋਕਧਾਰਾ ਦੀ ਝੋਲੀ ਪਾਈਆਂ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤੇ ਸਾਹਿਤ ਅਕਾਦਮੀ ਦਿੱਲੀ ਨੇ ਵੀ ਉਸ ਨੂੰ ਵੱਕਾਰੀ ਐਵਾਰਡ ਸਾਹਿਤ ਅਕਾਦਮੀ ਪੁਰਸਕਾਰ 2015 ਦੇ ਕੇ ਮਾਣ ਦਿੱਤਾ।
26 ਅਪਰੈਲ 2020 ਦਾ ਦਿਨ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਸੁਖਦੇਵ ਮਾਦਪੁਰੀ ਦਾ ਸਰੀਰਕ ਤੌਰ ਤੇ ਆਖਰੀ ਦਿਨ ਸੀ। ਉਸ ਦੀ ਰੂਹ ਪਰਮਾਤਮਾ ਦੇ ਹੁਕਮ ਅਨੁਸਾਰ ਆਪਣੇ ਹਿੱਸੇ ਦੇ ਕਾਰਜ ਨਿਭਾ ਕੇ ਵਾਪਸ ਚਲੀ ਗਈ। ਸੁਖਦੇਵ ਮਾਦਪੁਰੀ ਦਾ ਨਾਂ ਲੋਕਧਾਰਾ ਦੀ ਇੱਕ ਸੰਸਥਾ ਵਜੋਂ ਪੰਜਾਬੀ ਸਾਹਿਤ ਵਿੱਚ ਹਮੇਸ਼ਾ ਜਿਉਂਦਾ ਰਹੇਗਾ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਮਿਆਰੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਘਰੇਲੂ ਪਾਲਤੂ ਜਾਨਵਰਾਂ ਨੂੰ ਗੋਦ ਲਿਆ ਜਾ ਸਕਦਾ ਹੈ : ਡਿਪਟੀ ਕਮਿਸ਼ਨਰ

ਲੁਧਿਆਣਾ, 11 ਜੂਨ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਆਰੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਘਰੇਲੂ ਪਾਲਤੂ ਜਾਨਵਰਾਂ ਨੂੰ ਗੋਦ ਲਿਆ ਜਾ ਸਕਦਾ ਹੈ। ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ (ਏ.ਡਬਲਯੂ.ਬੀ.ਆਈ.) ਜਾਨਵਰਾਂ 'ਤੇ ਬੇਰਹਿਮੀ ਦੀ ਰੋਕਥਾਮ ਐਕਟ, 1960 ਦੇ ਤਹਿਤ ਸਥਾਪਿਤ ਇੱਕ ਵਿਧਾਨਕ ਸੰਸਥਾ ਹੈ ਜਿਨ੍ਹਾਂ ਵੱਲੋਂ ਜਾਨਵਰਾਂ ਦੇ ਅਧਿਕਾਰਾਂ ਦੀ ਸੁਰੱਖਿਆ 'ਤੇ ਪਹਿਰਾ ਦਿੱਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਭਾਰਤ ਦੇ ਦੇਸੀ ਕੁੱਤਿਆਂ ਦੀਆਂ ਨਸਲਾਂ ਕੁਦਰਤੀ ਤੌਰ 'ਤੇ ਸਿਹਤਮੰਦ ਹਨ ਅਤੇ ਸਥਾਨਕ ਮੌਸਮ ਦੇ ਅਨੁਕੂਲ ਹਨ। ਉਨ੍ਹਾਂ ਦੱਸਿਆ ਕਿ ਸਾਡੀਆਂ ਗਲੀਆਂ ਵਿੱਚ ਅਤੇ ਦੇਸ਼ ਭਰ ਵਿੱਚ ਆਸਰਾ ਘਰਾਂ ਵਿੱਚ ਬਹੁਤ ਸਾਰੇ ਦੇਸੀ ਨਸਲ ਦੇ ਕੁੱਤੇ ਹਨ ਜੋ ਆਪਣੇ ਬੇਮਿਸਾਲ ਗੁਣਾਂ ਲਈ ਸ਼ਾਨਦਾਰ ਪਾਲਤੂ ਜਾਨਵਰ ਵਜੋਂ ਗੋਦ ਲਏ ਜਾ ਸਕਦੇ ਹਨ।ਘਰੇਲੂ ਪਾਲਤੂ ਜਾਨਵਰਾਂ ਨੂੰ ਗੋਦ ਲੈਣ ਲਈ ਮਿਆਰੀ ਪ੍ਰੋਟੋਕੋਲ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਕਾਗਜ਼ੀ ਕਾਰਵਾਈ ਦੇ ਨਾਲ-ਨਾਲ ਮੈਡੀਕਲ ਜਾਂਚ ਅਤੇ ਟੀਕਾਕਰਨ, ਨਗਰ ਕੌਂਸਲ/ਨਗਰ ਨਿਗਮ/ਨਗਰ ਪੰਚਾਇਤਾਂ ਜਾਂ ਕਿਸੇ ਕਾਰਜਕਾਰੀ ਕਾਨੂੰਨੀ ਅਥਾਰਟੀ/ਜ਼ਿਲ੍ਹਾ ਐਸ.ਪੀ.ਸੀ.ਏ. ਰਾਹੀਂ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੁੱਤੇ ਨੂੰ ਗੋਦ ਲੈਣ ਲਈ ਲਾਜ਼ਮੀ ਹਦਾਇਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਾਲਤੂ ਜਾਨਵਰ ਨੂੰ ਗੋਦ ਲੈਣ ਦੇ ਚਾਹਵਾਨ ਵਿਅਕਤੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ, ਵਿਅਕਤੀ ਚੰਗੀ ਸੋਚ ਰੱਖਦਾ ਹੋਵੇ, ਵਿਅਕਤੀ ਨੂੰ ਲੋੜੀਂਦੀ ਦੇਖਭਾਲ ਅਤੇ ਰੱਖ-ਰਖਾਅ ਪ੍ਰਦਾਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਜਿਸ ਵਿੱਚ ਢੁਕਵਾਂ ਪੋਸ਼ਣ, ਪਸ਼ੂ ਚਿਕਿਤਸਾ ਦੇਖਭਾਲ ਅਤੇ ਰਿਹਾਇਸ਼ ਸ਼ਾਮਲ ਹਨ।

ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਜਗਰਾਉਂ 11ਜੂਨ  (ਰਣਜੀਤ ਸਿੱਧਵਾਂ) :  ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਧੰਨ-ਧੰਨ ਬਾਬਾ ਨੰਦ ਸਿੰਘ ਜੀ ਪਾਰਕ ਲੋਪੋ ਡਾਲਾ ਅਗਵਾਡ਼ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਜ਼ਿਕਰਯੋਗ ਹੈ ਕਿ ਇਸ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ । ਇਸ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸਿਰ ਵਿੱਚ ਤੱਤੀ ਰੇਤ ਪਾਈ ਗਈ ਸੀ ।  ਗੁਰੂ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਧੰਨ-ਧੰਨ ਬਾਬਾ ਨੰਦ ਸਿੰਘ ਪਾਰਕ ਲੋਪੋ ਡਾਲਾ ਅਗਵਾਡ਼ ਵਿਖੇ ਰਾਹੀਆਂ ਨੂੰ ਰੋਕ ਕੇ ਜਲ ਛਕਾਇਆ ਗਿਆ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਵਾਲਾ ਹੈ ਅਸੀਂ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਹੀਂ ਭੁਲਾ ਸਕਦੇ । ਇਸ ਤਪਦੀ ਗਰਮੀ ਮੌਕੇ ਛੋਟੇ ਬੱਚਿਆਂ ਅਤੇ ਬੱਚੀਆਂ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਰਾਹ ਵਿੱਚ ਜਾਂਦੇ ਲੋਕਾਂ ਨੂੰ ਰੋਕ ਕੇ ਜਲ ਛਕਾ ਕੇ ਸੇਵਾ ਕੀਤੀ  । ਇਸ ਮੌਕੇ ਠੇਕੇਦਾਰ ਗੁਰਸੇਵਕ ਸਿੰਘ ਪਨੇਸਰ, ਭਰਪੂਰ ਸਿੰਘ ਸੱਗੂ, ਜਸਪ੍ਰੀਤ ਸਿੰਘ ਸੱਗੂ, ਗੁਰਜੀਤ ਸਿੰਘ ਸੱਗੂ, ਤਰਨਵੀਰ ਸਿੰਘ ਸੱਗੂ,  ਸ਼ਿਵਰਾਜ ਬਾਬਾ ਰਾਜੂ, ਰਿਟਾਇਰ ਮੈਨੇਜਰ ਮਹਿੰਦਰ ਸਿੰਘ ਸਰਨਾ, ਸਹਿਜਪ੍ਰੀਤ ਕੌਰ ਧਨੀ, ਹਰਲੀਨ ਕੌਰ ਸੱਗੂ, ਜਸਪ੍ਰੀਤ ਕੌਰ ਸੱਗੂ, ਵਨੀਤ ਕੌਰ, ਅਰਸ਼ਪ੍ਰੀਤ ਸਿੰਘ ਸੱਗੂ, ਏਕਮਪ੍ਰੀਤ ਸਿੰਘ, ਕਰਨ ਵਰਮਾ ਸੇਵਾ ਵਿੱਚ ਹਾਜ਼ਰ ਸਨ।

111ਵੇਂ ਦਿਨ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਲੋਂ ਜੂਨ 84 ਦੇ ਘੱਲੂਘਾਰੇ ਦੇ ਸਬੰਧ ‘ਚ ਪੰਥਕ ਇਕੱਠ ਕੀਤਾ

ਮਾ: ਦਰਸ਼ਨ ਸਿੰਘ ਰਕਬਾ, ਡਾ: ਇਕਬਾਲ ਸਿੰਘ ਮਾਂਗਟ, ਡਾ: ਜਸਵੰਤ ਸਿੰਘ, ਸਰਪੰਚ ਜਗਦੇਵ ਸਿੰਘ, ਮਾ: ਮੁਕੰਦ ਸਿੰਘ, ਬੀਬੀ ਪਰਮਜੀਤ ਕੌਰ ਨੇ ਪਾਈ ਵਿਚਾਰਾਂ ਦੀ ਸ਼ਾਂਝ
ਸਾ: ਫੌਜੀ ਬਾਪੂ ਧੰਨ ਸਿੰਘ ਪੰਧੇਰ ਨੇ ਸਾਬਕਾ ਫੌਜੀਆਂ ਦੇ ਜੱਥੇ ਸਮੇਤ ਭਰੀ ਹਾਜ਼ਰੀ
ਮੁੱਲਾਂਪੁਰ  ਦਾਖਾ,11 ਜੂਨ (ਸਤਵਿੰਦਰ  ਸਿੰਘ ਗਿੱਲ)- ਸ੍ਰ: ਜਸਪਾਲ ਸਿੰਘ ਹੇਰਾਂ ਦੀ ਪ੍ਰੇਰਣਾ ਅਤੇ ਸਹਿਯੋਗੀਆਂ ਨਾਲ, ਅੱਜ ਇਕ ਸੌ  ਗਿਆਰਾਂ ਦਿਨਾਂ ਤੋਂ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਗਦਰੀ ਬਾਬਾ ਕਰਤਾਰ ਸਿੰਘ ਸਰਾਭਾ ਦੇ ਜਨਮ ਭੋਏਂ ਵਿਚਲੇ ਮੁੱਖ ਚੌਰਾਸਤੇ ਸਥਿੱਤ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਜੀ ਹਵਾਈ ਅੱਡਾ ਰੱਖਣ, ਕੌਮੀ ਸ਼ਹੀਦ ਦਾ ਦਰਜ਼ਾ ਦਿਵਾਉਣ ਵਰਗੀਆਂ ਮੰਗਾਂ ਲਈ ਰੋਜਾਨਾਂ ਭੁੱਖ ਹੜਤਾਲ ‘ਤੇ ਬੈਠਦੇ ਜੁਝਾਰੂ ਬਿਰਤੀ ਦੇ ਧਾਰਨੀ ਬਲਦੇਵ ਸਿੰਘ ‘ਦੇਵ ਸਰਾਭਾ’ ਅਤੇ ਉਨ੍ਹਾਂ ਦੇ ਸਹਿਯੋਗੀ ਮਾਸਟਰ ਦਰਸ਼ਨ ਸਿੰਘ ‘ਰਕਬਾ’ ਵਲੋਂ ਸਹਿਯੋਗੀਆਂ ਨਾਲ ਜੂਨ 1984 ਦੇ ਘੱਲੂਘਾਰੇ ‘ਚ ਸ਼ਹੀਦ ਹੋਣ ਵਾਲਿਆਂ ਦੀ ਯਾਦ ‘ਚ ਸਮਾਗਮ ਕੀਤਾ।
ਉਘੇ ਸਿੱਖ ਚਿੰਤਕ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਸਮਾਗਮ ‘ਚ ਵਿਚਾਰਾਂ ਦੀ ਸਾਂਝ ਪਾਉਦਿਆਂ ਗਰਮ ਸੁਰਾਂ ਨੂੰ  ਬੋਲਾਂ ‘ਚ ਰੱਖਦਿਆਂ ਕਿਹਾ ਕਿ ਜੂਨ ਮਹੀਨੇ ਦਾ ਪਹਿਲਾ ਹਫਤਾ ਸਿੱਖ ਸਮਾਜ ਲਈ ਜਜ਼ਬਾਤਾਂ ਦੇ ਹੜ੍ਹ ਵਾਂਗੂੰ ਹਰ ਵਰ੍ਹੇ ਆਉਦਾ ਹੈ, ਪਰ ਕੌਮ ਦੇ ਆਗੂਆਂ ਦੀ ਭਵਿੱਖ ਦੀਆਂ ਚਣੌਤੀਆਂ ਵਲੋਂ ਕੀਤੀਆਂ ਗਲਤੀਆਂ/ਅਣਗਹਿਲੀਆਂ ਨੇ ਅੱਜ ਦੇ ਦਿਨ ਵਿਖਾਂ ਦਿੱਤੇ। ਉਨ੍ਹਾਂ ਕਿਹਾ ਜੇਲ੍ਹਾਂ ‘ਚ ਬੰਦ ਸਿੰਘਾਂ ਪ੍ਰਤੀ ਕੌਮੀ ਆਗੂਆਂ ਦੀ ਨੀਅਤ, ਕਹਿਣੀ ਤੇ ਕਥਨ ਵਿਚਲੇ ਅੰਤਰ ਦਾ ਅਸਲ ਕਾਰਣ ਹੀ ਹੈ।ਕਾਸ਼! ਉਨ੍ਹਾਂ ਇਸ ਪਾਸੇ ਸੰਜੀਦਗੀ ਤੇ ਕਾਨੂੰਨੀ ਪੱਖਾਂ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਹੁੰਦੀ। ਭਾ: ਮਹਿੰਦਰ ਸਿੰਘ ਕਥਾ ਵਾਚਕ ਲੁਧਿਆਣਾ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸਿੱਖਾਂ ਦੇ ਰਿਸ਼ਤੇ ਵਿਸ਼ੇ ‘ਤੇ ਵਿਚਾਰ ਸਾਝੇ ਕੀਤੇ।ਮੋਰਚੇ ਦੀ ਅਗਵਾਈ ਕਰਨ ਵਾਲੇ ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’  ਨੇ ਜੂਨ 1984 ਨੂੰ ਯਾਦ ਕਰਦਿਆਂ ਉਦਾਸ ਦਿਲਾਂ ਦੀਆਂ ਬਰੂਹਾਂ ‘ਤੇ ਨਿਰਣਾਇਕ ਦੌਰ ‘ਚ ਦਾਖਲੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਵਿਚਾਰਾਂ ਸਾਝੀਆਂ ਕਰਦਿਆਂ ਸਥਾਨਕ ਪ੍ਰਸ਼ਾਸ਼ਨ ਨੂੰ ਮੋਰਚੇ ਦੇ ਅਸਲ ਪੱਖਾਂ ਦੀ ਰਿਪੋਰਟ ਸੂਬਾ ਤੇ ਕੇਂਦਰ ਸਰਕਾਰਾਂ ਤੱਕ ਪਹੁਚਾਉਣ ਲਈ ਕਹਿੰਦਿਆਂ ਸਪੱਸ਼ਟ ਕੀਤਾ ਕਿ ਉਹ ਸ਼ਾਂਤਮਈ ਰੂਪ ‘ਚ ਕੌਮੀ ਫਰਜ਼ ਨਿਭਾਂਉਦਿਆਂ ਹੱਕੀ ਮੰਗਾਂ ਲਈ ਭੁੱਖ ਹੜਤਾਲ ‘ਤੇ ਬੈਠਦੇ ਹਨ। ਸਾਡਾ ਅਸਲ ਮੁੱਦਾ ਆਪਣੀ ਅਵਾਜ਼ ਸਰਕਾਰ ਦੇ ਬੋਲ਼ੇ ਕੰਨਾਂ ਤੱਕ ਪਹੁੰਚਾਉਣਾ ਹੈ, ਨਾ ਕਿ ਕਿਸੇ ਸੜਕ ‘ਤੇ ਧਰਨਾ ਦੇ ਕੇ ਕਿਸੇ ਰਾਹਗੀਰ ਨੂੰ ਕਸ਼ਟ ਦੇਣਾ।ਭਾਈ ਮੁਕੰਦ ਸਿੰਘ ਚੌਕੀਮਾਨ ਅਤੇ ਬੀਬੀ ਪਰਮਜੀਤ ਕੌਰ ਹੰਬੜਾਂ ਨੇ ਕੌਮੀ ਮਸਲਿਆਂ ਨੂੰ ਜਜ਼ਬਾਤੀ ਸੁਰਾਂ ‘ਚ ਸਾਝਾ ਕੀਤਾ, ਜਦਕਿ ਭਾਈ ਮਨਜੀਤ ਸਿੰਘ, ਭਾਈ ਦਵਿੰਦਰ ਸਿੰਘ ਭਨੋਹੜ ਅਤੇ ਭਾਈ ਚਰਨਜੀਤ ਸਿੰਘ ਸਰਾਭਾ ਨੇ ਦੇਵ ਸਰਾਭਾ ਵਲੋਂ ਸ੍ਰ: ਹੇਰਾਂ ਦੀ ਗਤੀਸ਼ੀਲ ਅਗਵਾਈ ਹੇਠ ਲਾਏ ਮੋਰਚੇ ਨੂੰ ਹਰ-ਪੱਖ ਤੋਂ ਸਹਿਯੋਗ ਦਿੰਦੇ ਰਹਿਣ ਦਾ ਭਰੋਸਾ ਦਿੱਤਾ। ਸਟੇਜ਼ ਸੰਚਾਲਨ ਦੀ ਅਹਿਮ ਜਿਮੇਵਾਰੀ ਸਾ: ਸਰਪੰਚ ਜਗਤਾਰ ਸਿੰਘ ਸਰਾਭਾ ਨੇ ਨਿਭਾਉਦਿਆਂ 111 ਦਿਨਾਂ ਦੇ ਸ਼ਾਂਤਮਈ ਭੁੱਖ ਹੜਤਾਲ ਮੋਰਚੇ ਦੀ ਕਈ ਪਹਿਲੂਆਂ ਨੂੰ ਸਾਂਝੇ ਕਰਦਿਆਂ ਸਪੱਸ਼ਟ ਕੀਤਾ ਕਿ 5 ਸਹਿਯੋਗੀਆਂ ਨਾਲ ਭੁੱਖ ਹੜਤਾਲ ਦੀ ਅਰੰਭਤਾ ਅਤੇ ਅੱਜ ਮਿਲ ਰਹੇ ਸਹਿਯੋਗ ਬਦੌਲਤ ਤਪਦੀ ਜੇਠ ਮਹੀਨੇ ਦੀ ਦੁਪਿਹਰ ‘ਚ ਵੀ ਦ੍ਰਿੜਤਾ ਨਾਲ ਸ਼ਾਂਤੀ ਦਾ ਸੋਮਾ ਵਰਤਦਾ ਰਿਹਾ ਹੈ।ਵਿਦਵਾਨ ਡਾ: ਇਕਬਾਲ ਸਿੰਘ ਮਾਂਗਟ, ਡਾ: ਜਸਵੰਤ ਸਿੰਘ ਨੇ ਵੀ ਸ਼ੰਘਰਸ਼ ਦੇ ਕਾਰਣ ਅਤੇ ਜੂਝਣ ਵਾਲਿਆਂ ਦਾ ਜਜ਼ਬਾ ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ। ਬਾਪੂ ਧੰਨ ਸਿੰਘ ਪੰਧੇਰ ਭੁੱਟਾ ਦੇ ਨਾਲ ਸਹਿਯੋਗੀ ਸਾਬਕਾ ਫੌਜੀਆਂ ਦਾ ਜੱਥਾ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਵਿਸ਼ੇਸ਼ ਤੌਰ ‘ਤੇ ਆਇਆ। ਹੋਰਨਾ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਰਿਵਾਰ ਤੋਂ ਬਾਬਾ ਬੰਤਾ ਸਿੰਘ ਮਹੋਲੀ ਖੁਰਦ, ਰਾਜਵੀਰ ਸਿੰਘ ਲੋਹਟਬੱਧੀ,   ਹਰਬੰਸ ਸਿੰਘ ਦਿਓਲ, ਖੁਸ਼ਕਿਸਮਤ ਸਿੰਘ, ਗੁਰਦੇਵ ਸਿੰਘ ਬੋਪਾਰਾਏ (ਤਿਨੋ ਚੌਕੀਮਾਨ), ਅਮਰਜੀਤ ਸਿੰਘ ਸਰਾਭਾ, ਮੇਵਾ ਸਿੰਘ ਸਰਾਭਾ, ਬੀਬੀ ਮਨਜੀਤ ਕੌਰ ਦਾਖਾ, ਜਸਪ੍ਰੀਤ ਸਿੰਘ ਖਾਲਸਾ, ਨਿਹੰਗ ਸਿੰਘ ਬਾਬਾ ਰਛਪਾਲ ਸਿੰਘ ‘ਢੱਟ’, ਜਮੀਰ ਸਿੰਘ, ਜੋਰਾ ਸਿੰਘ, ਬਲਵੀਰ ਸਿੰਘ, ਮੋਹਨ ਸਿੰਘ ਮਨਜੀਤ ਸਿੰਘ, ਗੁਰਬਖਸ਼ ਸਿੰਘ, ਬਲਦਵੀਰ  ਚਰਨਜੀਤ ਸਿੰਘ, ਡਾ: ਕਰਤਾਰ ਸਿੰਘ, ਦਰਸ਼ਨ ਸਿੰਘ, ਮੇਵਾ ਸਿੰਘ, ਅਮਰਜੀਤ ਸਿੰਘ, ਮਾ: ਆਤਮਾ ਸਿੰਘ, ਸ੍ਰ: ਮੁਕੰਦ ਸਿੰਘ ਆਦਿ ਸਹਿਯੋਗੀਆਂ ਨੇ ਮੌਕੇ ਦੀਆਂ ਪ੍ਰਸਥੀਤੀਆਂ ਜਾਨਣ ‘ਤੇ ਜੋਰ ਦਿੱਤਾ। ਅੱਜ ਕਨੇਚ ਵਾਸੀ ਭਾਈ ਸ਼ੇਰ ਸਿੰਘ, ਤਰਲੋਚਨ ਸਿੰਘ, ਗੁਰਮੇਲ ਸਿੰਘ, ਕਮਿੱਕਰ ਸਿੰਘ ਆਦਿ ਅੱਜ ਬਲਦੇਵ ਸਿੰਘ ‘ਦੇਵ ਸਰਾਭਾ ਨਾਲ ਭੁੱਖ ਹੜਤਾਲ ‘ਤੇ ਬੈਠੇ। ਜਦ ਕਿ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਨੇ ਹਫਤੇ ‘ਚ ਇਕ ਦਿਨ ਸ਼ਨੀਵਾਰ ਨੂੰ ਇਸੇ ਤਰ੍ਹਾਂ ਦਾ ਪੰਥਕ ਇਕੱਠ ਕਰਨ ਦਾ ਮਤਾ ਪਾਸ ਕੀਤਾ।

ਛੱਤਰਪਤੀ ਸ਼ਿਵਾ ਜੀ ਇਕ ਯੋਗ ਰਾਜ ਪ੍ਰਬੰਧਕ ✍️ ਪੂਜਾ ਰਤੀਆ

ਲੜੀ ਨੰਬਰ.2

ਜਿਵੇਂ ਕਿ ਤੁਸੀਂ ਪਿਛਲੇ ਅੰਕ ਵਿੱਚ ਸ਼ਿਵਾ ਜੀ ਦੇ ਜੀਵਨ ਅਤੇ ਉਸਦੀਆਂ ਜਿੱਤਾ ਬਾਰੇ ਪੜ੍ਹਿਆ ਹੈ। ਸ਼ਿਵਾ ਜੀ ਨੇ ਇਨ੍ਹਾਂ ਜਿੱਤੇ ਹੋਏ ਇਲਾਕਿਆਂ ਦਾ ਕੁਸ਼ਲ ਸ਼ਾਸਨ ਪ੍ਰਬੰਧ ਕੀਤਾ।
 ਡਾ. ਈਸ਼ਵਰੀ ਪ੍ਰਸ਼ਾਦ ਅਨੁਸਾਰ"ਸ਼ਿਵਾ ਜੀ ਨੇ ਅਜਿਹੇ ਸ਼ਾਸਨ ਪ੍ਰਬੰਧ ਦਾ ਸੰਗਠਨ ਕੀਤਾ ਜੋ ਕਈ ਗੱਲਾਂ ਵਿਚ ਮੁਗ਼ਲਾਂ ਦੇ ਸ਼ਾਸਨ ਪ੍ਰਬੰਧ ਤੋਂ ਵੀ ਵਧੇਰੇ ਕੁਸ਼ਲ ਸੀ।"
 ਕੇਂਦਰੀ ਪ੍ਰਬੰਧ ਸ਼ਾਸਨ ਪ੍ਰਬੰਧ ਦਾ ਮੁਖੀਆ ਰਾਜਾ ਆਪ ਸੀ।ਸਾਰੇ ਅਧਿਕਾਰੀਆ ਨੂੰ ਰਾਜਾ ਆਪ ਹੀ ਨਿਯੁਕਤ ਕਰਦਾ ਸੀ ਅਤੇ ਆਪ ਹੀ ਹਟਾਉਂਦਾ ਸੀ। ਸ਼ਿਵਾ ਜੀ ਨੇ ਆਪਣੀਆਂ ਸ਼ਕਤੀਆਂ ਦੀ ਗਲਤ ਵਰਤੋਂ ਨਹੀਂ ਕੀਤੀ ਸੀ।
ਰਾਜੇ ਦੀ ਸ਼ਾਸਨ ਪ੍ਰਬੰਧ ਚਲਾਉਣ ਵਿੱਚ ਮੰਤਰੀ ਨਿਯੁਕਤ ਕੀਤੇ ਜਾਂਦੇ ਸਨ ਜੋ ਉਸਦੀ ਸਹਾਇਤਾ ਕਰਦੇ ਸਨ।ਸ਼ਿਵਾ ਜੀ ਨੇ ਅੱਠ ਮੰਤਰੀਆਂ ਦੀ ਇਕ ਕੌਸ਼ਿਲ ਤਿਆਰ ਕੀਤੀ ਜਿਸਨੂੰ ਅਸ਼ਟ ਪ੍ਰਧਾਨ ਕਿਹਾ ਜਾਂਦਾ ਸੀ। ਕੇਂਦਰੀ ਸਰਕਾਰ ਦੇ ਕੁੱਲ 18ਵਿਭਾਗ ਸਨ।ਅੱਠ ਮੰਤਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ
 ਪੇਸ਼ਵਾ ਜਾਂ ਪ੍ਰਧਾਨ ਮੰਤਰੀ ਰਾਜ ਦਾ ਪ੍ਰਧਾਨ ਮੰਤਰੀ ਹੁੰਦਾ ਸੀ। ਸਰਕਾਰੀ ਕਾਗਜ਼ ਵਿੱਚ ਰਾਜੇ ਦੀ ਮੁਹਰ ਨੀਚੇ ਉਸਦੀ ਮੁਹਰ ਅਤੇ ਦਸਤਖ਼ਤ ਹੁੰਦੇ ਸਨ। ਰਾਜੇ ਦੀ ਗ਼ੈਰ ਹਾਜ਼ਰੀ ਵਿੱਚ ਉਹ ਪ੍ਰਤੀਨਿਧੀ ਵਜੋਂ ਰਾਜ ਦੇ ਸਾਰੇ ਕੰਮ ਕਰਦਾ ਸੀ। ਅਮਾਤਯ ਵਿੱਤ ਮੰਤਰੀ ਹੁੰਦਾ ਸੀ ਜੋ ਰਾਜ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਸੀ। ਮੰਤਰੀ ਰਾਜ ਦਾ ਵਾਕਿਆਨਵੀਸ ਸੀ ਜੋ ਰਾਜ ਦੇ ਰੋਜ ਦੇ ਕੰਮਾਂ ਦਾ ਰਿਕਾਰਡ ਰੱਖਦਾ ਸੀ। ਸਚਿਵ ਇਕ ਪ੍ਰਕਾਰ ਦਾ ਸੁਪਰਡੈਂਟ ਹੁੰਦਾ ਸੀ ਜੋ ਸਰਕਾਰੀ ਪੱਤਰਾਂ ਦੀ ਲਿਪੀ ਠੀਕ ਕਰਦਾ ਸੀ ਅਤੇ ਸਾਰੇ ਪੱਤਰਾਂ ਨੂੰ ਰਿਕਾਰਡ ਵਿੱਚ ਦਰਜ ਕਰਦਾ ਸੀ। ਸੁਮੰਤ ਇਹ ਵਿਦੇਸ਼ੀ ਕੰਮਾਂ ਦਾ ਮੰਤਰੀ ਸੀ। ਪੰਡਿਤ ਰਾਓ     ਇਹ ਧਾਰਮਿਕ ਕੰਮਾਂ ਦਾ ਮੰਤਰੀ ਸੀ ਜੋ ਧਾਰਮਿਕ ਝਗੜਿਆ ਦਾ ਨਿਪਟਾਰਾ ਅਤੇ ਧਾਰਮਿਕ ਰੀਤੀ ਰਿਵਾਜ਼ਾਂ ਲਈ ਨਿਯਮ ਬਣਾਉਂਦਾ ਸੀ। ਸੈਨਾਪਤੀ ਇਹ ਰਾਜ ਦੀ ਸੈਨਾ ਦਾ ਮੰਤਰੀ ਸੀ। ਸੈਨਾ ਨੂੰ ਭਰਤੀ, ਅਨੁਸ਼ਾਸ਼ਨ ਅਤੇ ਯੁੱਧ ਸਮੇਂ ਯੁੱਧ ਯੋਜਨਾ ਬਣਾਉਣਾ ਇਸਦਾ ਕੰਮ ਸੀ। ਨਿਆਧੀਸ਼ ਸਭ ਤੋਂ ਵੱਡਾ ਅਧਿਕਾਰੀ ਸੀ। ਦੀਵਾਨੀ ਅਤੇ ਫ਼ੌਜਦਾਰੀ ਦੇ ਮੁਕਦਮਿਆਂ ਦਾ ਫ਼ੈਸਲਾ ਕਰਦਾ ਸੀ।
 ਸਥਾਨਕ ਪ੍ਰਸ਼ਾਸਨ ਸ਼ਿਵਾ ਜੀ ਨੇ ਆਪਣੇ ਸਾਮਰਾਜ ਨੂੰ ਚਾਰ ਪ੍ਰਾਂਤਾ ਵਿੱਚ ਵੰਡਿਆ ਹੋਇਆ ਸੀ -  ਉੱਤਰੀ ਪ੍ਰਾਂਤ, ਦੱਖਣੀ ਪ੍ਰਾਂਤ, ਦੱਖਣ ਪੂਰਬੀ ਪ੍ਰਾਂਤ ਅਤੇ ਚੌਥਾ ਪ੍ਰਾਂਤ ਅਜੋਕੇ ਮੈਸੂਰ ਰਾਜ ਦੇ ਉੱਤਰੀ, ਕੇਂਦਰੀ ਅਤੇ ਪੂਰਬੀ ਭਾਗ ਜਿਨ੍ਹਾਂ ਨੂੰ ਸ਼ਿਵਾ ਜੀ ਨੇ 1676- 78ਵਿੱਚ ਜਿੱਤਿਆ ਸੀ।ਇਸ ਪ੍ਰਾਂਤ ਦਾ ਪ੍ਰਬੰਧ ਸੈਨਾ ਅਧੀਨ ਰਿਹਾ।ਪ੍ਰਾਂਤਾ ਨੂੰ ਅੱਗੋ ਪਰਗਨਿਆ ਵਿੱਚ ਵੰਡਿਆਂ ਹੋਇਆ ਸੀ ਜਿਸਦਾ ਪ੍ਰਬੰਧ ਕਲੈਕਟਰ ਦੇ ਹੱਥਾਂ ਵਿੱਚ ਸੀ।ਪਰਗਨਿਆ ਨੂੰ ਅੱਗੋ ਪਿੰਡਾਂ ਵਿਚ ਵੰਡਿਆਂ ਹੋਇਆ ਸੀ ਜਿਸਦਾ ਪ੍ਰਬੰਧ ਪਿੰਡ ਦੀ ਪੰਚਾਇਤ ਦੁਬਾਰਾ ਕੀਤਾ ਜਾਂਦਾ ਸੀ।
 ਵਿੱਤੀ ਪ੍ਰਬੰਧ ਸ਼ਿਵਾ ਜੀ ਨੇ ਵਿੱਤੀ ਪ੍ਰਣਾਲੀ ਦਾ ਪ੍ਰਬੰਧ ਬੜੀ ਯੋਗਤਾ ਨਾਲ ਕੀਤਾ।ਉਸਨੇ ਭੂਮੀ ਪ੍ਰਣਾਲੀ ਵਿਚ ਸੁਧਾਰ ਕੀਤੇ ਅਤੇ ਜਾਗੀਰਦਾਰੀ ਅਤੇ ਜਿੰਮੀਦਾਰੀ ਪ੍ਰਥਾਵਾਂ ਨੂੰ ਸਮਾਪਤ ਕੀਤਾ।ਸ਼ਿਵਾ ਜੀ ਨੇ ਰਈਅਤਵਾੜੀ ਪ੍ਰਥਾ ਚਾਲੂ ਕੀਤੀ ਜਿਸ ਅਨੁਸਾਰ ਕਿਸਾਨਾਂ ਅਤੇ ਸਰਕਾਰ ਦਾ ਸਿੱਧਾ ਸਬੰਧ ਕਾਇਮ ਹੋਇਆ।
ਸਾਰੀ ਭੂਮੀ ਦਾ ਨਾਪ ਕਾਠੀ ਨਾਮੀ ਗਜ਼ ਰਾਹੀ ਕੀਤਾ ਗਿਆ ਅਤੇ ਜ਼ਮੀਨ ਦੀ ਉਪਜ ਦਾ ਪਤਾ ਲਗਾਉਣ ਲਈ ਉਸਨੂੰ ਤਿੰਨ ਭਾਗਾ ਵਿੱਚ ਵੰਡਿਆਂ ਗਿਆ - ਵਧੀਆ, ਦਰਮਿਆਨੀ ਅਤੇ ਘਟੀਆ ਆਦਿ।ਭੂਮੀ ਕਰ ਉਪਜ ਦੇ ਹਿਸਾਬ ਨਾਲ ਲਿਆ ਜਾਂਦਾ ਸੀ।ਭੂਮੀ ਕਰ ਤੋਂ ਇਲਾਵਾ ਆਮਦਨ ਦੇ ਹੋਰ ਸਾਧਨ ਵੀ ਸਨ ਜਿਨ੍ਹਾਂ ਵਿੱਚੋਂ ਚੌਥ ਅਤੇ ਸਰਦੇਸ਼ਮੁਖੀ ਸਭ ਤੋਂ ਪ੍ਰਸਿੱਧ ਸਨ। ਚੌਥ ਕਿਸੇ ਪ੍ਰਦੇਸ਼ ਦੇ ਭੂਮੀ ਕਰ ਦਾ ਸਾਧਾਰਨ ਤੌਰ ਤੇ ਚੌਥਾ ਹਿੱਸਾ ਹੁੰਦਾ ਸੀ ਅਤੇ ਸਰਦੇਸ਼ਮੁਖੀ ਅਨੁਸਾਰ ਮਹਾਰਾਸ਼ਟਰ ਦੇ ਸਾਰੇ ਜਾਗੀਰਦਾਰ ਸ਼ਿਵਾ ਜੀ ਨੂੰ ਆਪਣੀ ਆਮਦਨ ਦਾ ਦਸਵਾਂ ਭਾਗ ਦਿੰਦੇ ਸਨ।ਇਸ ਤੋਂ ਇਲਾਵਾ ਚੁੰਗੀ ਕਰ, ਪੇਸ਼ਾ ਕਰ, ਜੁਰਮਾਨੇ ਆਦਿ ਤੋਂ ਵੀ ਮਰਾਠਾ ਸਰਕਾਰ ਨੂੰ ਕਾਫ਼ੀ ਆਮਦਨ ਪ੍ਰਾਪਤ ਹੋ ਜਾਂਦੀ ਸੀ।
(ਬਾਕੀ ਅਗਲੇ ਅੰਕ ਵਿੱਚ)
ਪੂਜਾ 9815591967

ਇਸਲਾਮ ਧਰਮ ਦੇ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸ਼ਾਨ ਦੇ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ ਪੂਰੀ ਦੁਨੀਆਂ ਵਿੱਚ ਰੋਸ ਮੁਜ਼ਾਹਰੇ

ਹਲਕਾ ਮਹਿਲ ਕਲਾਂ ਵਿੱਚ ਵੀ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਮੁਰਦਾਬਾਦ ਦੇ ਲੱਗੇ ਨਾਅਰੇ

ਦੋਸ਼ੀਆਂ ਨੂੰ ਫੜ ਕੇ ਸਜਾਏ ਮੌਤ ਦੀ ਕੀਤੀ ਗਈ ਮੰਗ

ਮਹਿਲ ਕਲਾਂ 10 ਜੂਨ (ਡਾਕਟਰ ਸੁਖਵਿੰਦਰ ਬਾਪਲਾ ) ਇਸਲਾਮ ਧਰਮ ਦੇ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸ਼ਾਨ ਦੇ ਖ਼ਿਲਾਫ਼ ਬੋਲਣ ਵਾਲੇ ਭਾਜਪਾ ਦੇ ਪ੍ਰਮੁੱਖ ਨੇਤਾ ਨੂਪੁਰ ਸਰਮਾਂ ਅਤੇ ਨਵੀਨ ਜਿੰਦਲ ਦੇ ਵਿਰੁੱਧ ਪੂਰੇ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ। ਅੱਜ ਮੁਸਲਿਮ ਜਥੇਬੰਦੀਆਂ ਵੱਲੋ ਪੂਰੇ ਭਾਰਤ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ । ਜਿਸ ਦੀ ਕੜੀ ਵਜੋਂ ਅੱਜ ਇਲਾਕਾ ਮਹਿਲ ਕਲਾਂ ਵਿਖੇ ਵੀ ਰੋਸ ਮੁਜ਼ਾਹਰਾ ਕੀਤਾ ਗਿਆ , ਜਿਸ ਦੀ ਅਗਵਾਈ ਡਾ ਮਿੱਠੂ ਮੁਹੰਮਦ, ਕਮੇਟੀ ਪ੍ਰਧਾਨ ਮੁਹੰਮਦ ਅਕਬਰ, ਮੀਤ ਪ੍ਰਧਾਨ ਮੁਹੰਮਦ ਸਲੀਮ, ਜਰਨਲ ਸਕੱਤਰ ਸਿਤਾਰਦੀਨ, ਖਜ਼ਾਨਚੀ ਨਸੀਬ ਖ਼ਾਨ , ਪ੍ਰੈੱਸ ਸਕੱਤਰ ਸੁਬਹਾਨ ਅਬਦੁਲ,ਮੁੱਖ ਸਲਾਹਕਾਰ ਅਕਬਰ ਖ਼ਾਨ, ਐਗਜ਼ੈਕਟਿਵ ਮੈਂਬਰ ਬੂਟਾ ਖਾਨ, ਵਕੀਲ ਖਾਨ ,ਸੁਖਪਾਲ ਦੀਨ ਨੇ ਕੀਤੀ । ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਕਿਸੇ ਵੀ ਹਿੰਦੂ, ਸਿੱਖ ਜਾਂ ਇਸਾਈ  ਨਾਲ ਕੋਈ  ਜਾਤੀ ਝਗੜਾ ਜਾਂ ਰੰਜਿਸ਼ ਨਹੀਂ ਹੈ ।

ਮਹਿਲ ਕਲਾਂ ਦੀ ਧਰਤੀ ਤੇ  ""ਹਿੰਦੂ ,ਮੁਸਲਿਮ, ਸਿੱਖ, ਇਸਾਈ- ਆਪਸ ਦੇ ਵਿੱਚ ਭਾਈ ਭਾਈ""  ਦੇ ਨਾਅਰੇ ਥੱਲੇ ਆਪਣਾ ਜੀਵਨ ਬਤੀਤ ਕਰ ਰਹੇ ਹਨ । ਪਰ ਕੁਝ  ਫ਼ਿਰਕਾਪ੍ਰਸਤ ਲੀਡਰ ,ਫੁੱਟ ਪਾਊ ਅਤੇ ਫੋਕੀ  ਸ਼ੁਹਰਤ ਪ੍ਰਾਪਤ ਕਰਨ ਵਾਲੇ ਮੌਕਾ-ਪ੍ਸਤ ਲੀਡਰ ਸਾਡੇ ਪਿਆਰੇ ਨਬੀ ਮੁਹੰਮਦ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਦੇ ਖ਼ਿਲਾਫ਼ ਬੋਲਦੇ ਹਨ,ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਹਜ਼ਰਤ ਮੁਹੰਮਦ ਸਾਹਿਬ ਜੀ  ਦੀ ਸ਼ਾਨ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਸੁਣ ਸਕਦੇ। ਆਪਣੀਆਂ ਜਾਨਾਂ ਵਾਰ ਦਿਆਂਗੇ ਪਰ ਆਪਣੇ ਸਿਦਕ ਤੋਂ ਪਿੱਛੇ ਨਹੀਂ  ਹਟਾਂਗੇ। ਫੁੱਟ ਪਾਊ ਤਾਕਤਾਂ ਮੁਰਦਾਬਾਦ, ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਮੁਰਦਾਬਾਦ, ਲੋਕ ਏਕਤਾ ਜ਼ਿੰਦਾਬਾਦ  , ਮੁਸਲਿਮ ਏਕਤਾ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਅਰੇ ਲਗਾਏ ਗਏ। 

ਬੁਲਾਰਿਆਂ ਨੇ ਮੰਗ ਕੀਤੀ ਕਿ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਦਿੱਤੀ ਜਾਵੇ  ਤਾਂ ਜੋ ਅੱਗੇ ਵਾਸਤੇ ਕੋਈ ਅਜਿਹੀ ਗੁਸਤਾਖ਼ੀ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਅਜਿਹਾ   ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਮੁਹੰਮਦ ਜ਼ਮੀਲ, ਬੂਟਾ ਖ਼ਾਨ, ਫਕੀਰੀਆ ਖਾਨ, ਨਜ਼ੀਰ ਖ਼ਾਨ ,ਲੱਡੂ ਖਾਨ, ਦਿਲਬਰ ਹੁਸੈਨ,ਖਿਜਰ ਅਲੀ 'ਅਰਸ਼ਦ ਅਲੀ , ਤਰਸੇਮ ਖਾਨ, ਮੁਹੰਮਦ ਸ਼ਮਸ਼ੇਰ ਅਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਹਾਜ਼ਰ ਸਨ ।