You are here

ਪੰਜਾਬ

ਸ਼ਹਿਰ ਮੋਗਾ ਤੋਂ ਰੋਜ਼ਾਨਾ ਜਾਇਆ ਕਰੇਗੀ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸ

 ਸਭ ਤੋਂ ਵੱਧ ਐਨ.ਆਰ.ਆਈ ਪਰਿਵਾਰਾਂ ਵਾਲੇ ਜ਼ਿਲ੍ਹਾ ਮੋਗਾ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ

ਮੋਗਾ, 10 ਜੂਨ (ਰਣਜੀਤ ਸਿੱਧਵਾਂ) - ਸੂਬੇ ਵਿੱਚ ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਦੇ ਇਸ ਐਲਾਨ ਦਾ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਮੋਗਾ ਡੀਪੂ ਦੇ ਜਨਰਲ ਮੈਨੇਜਰ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਮਾਲਵਾ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਸਭ ਤੋਂ ਵੱਧ ਐਨ ਆਰ ਆਈ ਪਰਿਵਾਰ ਰਹਿੰਦੇ ਹਨ। ਜਿਸ ਕਾਰਨ ਜ਼ਿਲ੍ਹਾ ਮੋਗਾ ਨੂੰ ਇਸ ਦਾ ਬਹੁਤ ਲਾਭ ਮਿਲੇਗਾ। ਉਹਨਾਂ ਕਿਹਾ ਕਿ ਕੋਸ਼ਿਸ਼ ਹੈ ਕਿ ਸ਼ਹਿਰ ਮੋਗਾ ਤੋਂ ਰੋਜ਼ਾਨਾ ਇਕ ਲਗਜ਼ਰੀ ਬੱਸ ਦਿੱਲੀ ਹਵਾਈ ਅੱਡੇ ਲਈ ਚਲਾਈ ਜਾਵੇ। ਇਸ ਲਈ ਟਰਾਂਸਪੋਰਟ ਵਿਭਾਗ ਨੂੰ ਪਰਮਿਟ ਜਾਰੀ ਕਰਨ ਲਈ ਲਿਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬੱਸ ਰੋਜ਼ਾਨਾ ਮੋਗਾ ਦੇ ਮੁੱਖ ਬੱਸ ਸਟੈਂਡ ਤੋਂ ਸਵੇਰੇ 9 ਵਜੇ ਚੱਲਿਆ ਕਰੇਗੀ ਅਤੇ 8 ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ਪਹੁੰਚਿਆ ਕਰੇਗੀ। ਉਸ ਉਪਰੰਤ ਰਾਤ ਨੂੰ 11 ਵਜੇ ਤੱਕ ਫਲਾਇਟਾਂ ਦੀ ਉਡੀਕ ਕਰਕੇ ਵਾਪਿਸ ਮੋਗਾ ਲਈ ਚੱਲਿਆ ਕਰੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੈੱਬਸਾਈਟਾਂ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਵੈੱਬਸਾਈਟਾਂ ਤੇ ਉਪਲਬਧ ਹੋਵੇਗਾ।
ਉਹਨਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਬੱਸ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਕਿਰਾਇਆ ਵੀ ਨਿੱਜੀ ਬੱਸਾਂ ਤੋਂ ਅੱਧਾ ਲੱਗੇਗਾ। ਦੱਸਣਯੋਗ ਹੈ ਕਿ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਨੂੰ ਲੋਕਾਂ ਨੇ ਮਾਫ਼ੀਆ ਦੇ ਖ਼ਾਤਮੇ ਲਈ ਸੂਬੇ ਵਿੱਚ ਸੇਵਾ ਕਰਨ ਲਈ ਫਤਵਾ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਟਰਾਂਸਪੋਰਟ ਮਾਫ਼ੀਆ ਬੀਤੇ ਦੀ ਗੱਲ ਬਣ ਜਾਵੇਗਾ।”
ਮੁੱਖ ਮੰਤਰੀ ਨੇ ਝੋਰਾ ਪ੍ਰਗਟਾਇਆ ਕਿ ਦਹਾਕਿਆਂ ਤੋਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ਉਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਸਨ। ਇਹ ਵੀ ਦੱਸਣਯੋਗ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਕਿਉਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੀ ਇਸ ਰੂਟ ਉਤੇ ਬੱਸਾਂ ਚਲਾਉਣ ਦਾ ਹੱਕ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟਾਂ ਉਤੇ ਬੱਸਾਂ ਨਹੀਂ ਚਲਾ ਰਹੀ।

ਪਿੰਡ ਕੈਲਪੁਰ ਚ ਬਣ ਰਹੀ ਇਮਾਰਤ ਦਾ ਮਾਮਲਾ ਗਰਮਾਇਆ


ਸ਼ਿਕਾਇਤ ਤੋ ਬਾਅਦ ਗਲਾਡਾ ਨੇ ਕੰਮ ਰੋਕਣ ਦਾ ਨੋਟਿਸ ਦੇ ਕੇ ਪੱਲਾ ਝਾੜਿਆ 
ਮੁੱਲਾਂਪੁਰ ਦਾਖਾ,10 ਜੂਨ (ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਤੋ ਸਾਬਕਾ ਕਾਂਗਰਸੀ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਹੱਦ ਬਸਤ ਪਿੰਡ ਕੈਲਪੁਰ ਵਿਖੇ ਬਣਾਏ ਜਾ ਰਹੇ ਗੈਰਕਾਨੂੰਨੀ ਵਪਾਰਕ ਕੰਪਲੈਕਸ ਮਾਮਲੇ ਵਿਚ ਗਲਾਡਾ ਦੇ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਪੱਲਾ ਝਾਡ਼ਦੇ ਵਿਖਾਈ ਦੇ ਰਹੇ ਹਨ।
ਬੇਸ਼ੱਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰੰਤੂ ਲੁਧਿਆਣਾ ਗਲਾਡਾ ਅੰਦਰ ਸਾਬਕਾ ਕਾਂਗਰਸੀ ਵਿਧਾਇਕ ਦੀ ਤੂਤੀ ਅੱਜ ਵੀ  ਪੂਰੀ ਤਰ੍ਹਾਂ ਬੋਲਦੀ ਵਿਖਾਈ ਦੇ ਰਹੀ ਹੈ, ਕਿਉਂਕਿ ਕਰੀਬ ਇੱਕ ਸਾਲ ਪਹਿਲਾਂ ਇਸ ਗੈਰਕਾਨੂੰਨੀ ਵਿਉਪਾਰਕ ਕੰਪਲੈਕਸ ਸੰਬੰਧੀ ਸ਼ਿਕਾਇਤ ਦੇਣ ਦੇ ਬਾਵਜੂਦ ਗਲਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੌਜੂਦਾ ਸਮੇਂ ਜਦੋਂ ਵਪਾਰਕ ਕੰਪਲੈਕਸ ਦੇ ਪਹਿਲੇ ਪੜਾਅ ਅੰਦਰ ਕਰੀਬ 13 ਦੁਕਾਨਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਗਲਾਡਾ ਵੱਲੋਂ ਕੰਮ ਬੰਦ ਕਰਨ ਸੰਬੰਧੀ  ਨੋਟਿਸ ਜਾਰੀ ਕਰਕੇ  ਖਾਨਾਪੂਰਤੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੈਲਪੁਰ ਦੇ ਹੀ ਨਿਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਲਾਂਪੁਰ ਤੋਂ ਲਾਡੋਵਾਲ ਤਕ ਜਾਂਦੇ ਬਾਈਪਾਸ ਉੱਪਰ ਕਰੀਬ 26 ਤੋਂ 30 ਦੁਕਾਨਾਂ ਬਣਾਉਣ ਦੀ  ਸ਼ੁਰੂਆਤ ਦੇ ਮਾਮਲੇ ਵਿਚ ਹੀ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਅੰਦਰ ਬਾਈਪਾਸ ਤੇ ਟ੍ਰੈਫ਼ਿਕ ਸਮੱਸਿਆ ਦੇ ਮੱਦੇਨਜ਼ਰ  ਇਸ ਨਾਜਾਇਜ਼ ਤੌਰ ਤੇ ਬਣ ਰਹੇ ਵਪਾਰਕ ਕੰਪਲੈਕਸ ਨੂੰ ਨਿਯਮਾਂ ਅਨੁਸਾਰ ਬਣਵਾਉਣ ਲਈ ਗਲਾਡਾ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪ੍ਰੰਤੂ ਗਲਾਡਾ ਵੱਲੋਂ ਇਸ ਮੁੱਦੇ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ  ਅਤੇ ਹੁਣ ਜਦੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ  ਇਕ ਸਾਲ ਬਾਅਦ  13 ਦੁਕਾਨਾਂ ਬਣ ਕੇ ਤਿਆਰ ਹੋ ਗਈਆਂ ਹਨ ਤਾਂ ਕੰਮ ਬੰਦ ਕਰਨ ਦਾ ਨੋਟਿਸ ਦੇ ਦਿੱਤਾ ਗਿਆ ਹੈ, ਜਦ ਕਿ ਕਾਨੂੰਨ ਅਨੁਸਾਰ ਗਲਾਡਾ ਵੱਲੋਂ ਗੈਰਕਾਨੂੰਨੀ ਵਪਾਰਕ ਕੰਪਲੈਕਸ ਨੂੰ ਡੇਗਣ ਦੇ ਨਾਲ ਮਾਲਕ ਖਿਲਾਫ ਪੁਲਸ ਮੁਕੱਦਮਾ ਦਰਜ  ਕਰਵਾਉਣਾ ਬਣਦਾ ਸੀ, ਇਸ ਦੇ ਨਾਲ ਸੰਬੰਧਤ ਰਕਬੇ ਅੰਦਰ ਇਕ ਸੂਚਨਾ ਬੋਰਡ ਵੀ ਲਗਾਇਆ ਜਾਣਾ ਚਾਹੀਦਾ ਸੀ, ਪਰੰਤੂ ਗਲਾਡਾ ਵੱਲੋਂ ਕਾਰਵਾਈ ਵਿਚ ਕੀਤੀ ਜਾ ਰਹੀ ਢਿੱਲ ਮੱਠ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਕਈ ਸੁਆਲ ਖੜ੍ਹੇ ਕਰਦੀ ਹੈ  
ਹਾਈਕੋਰਟ ਤੱਕ ਪਹੁੰਚ ਕਰਾਂਗਾ : ਸ਼ਿਕਾਇਤਕਰਤਾ  
ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਗਲਾਡਾ ਪ੍ਰਸ਼ਾਸਨ ਵੱਲੋਂ ਇਸ ਗੈਰ ਕਾਨੂੰਨੀ ਇਮਾਰਤ ਨੂੰ ਨਹੀਂ ਡੇਗਿਆ ਜਾਂਦਾ ਤਾਂ ਉਹ ਮਾਣਯੋਗ ਹਾਈਕੋਰਟ ਤੱਕ ਪਹੁੰਚ ਕਰਨਗੇ ਅਤੇ ਇਸ ਮਾਮਲੇ ਵਿੱਚ ਅਣਦੇਖੀ ਕਰਨ ਵਾਲੇ ਗਲਾਡਾ ਅਧਿਕਾਰੀਆਂ ਖ਼ਿਲਾਫ਼  ਕਾਰਵਾਈ ਦੀ ਮੰਗ ਕਰਨਗੇ।  

ਬਣਦੀ ਕਾਰਵਾਈ ਹੋਵੇਗੀ :ਗਲਾਡਾ ਅਧਿਕਾਰੀ   
ਜਦੋਂ ਇਸ ਸੰਬੰਧੀ ਗਲਾਡਾ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਦਬਾਅ  ਹੇਠ ਨਹੀਂ ਹਨ ਅਤੇ ਇਸ ਮਾਮਲੇ ਵਿੱਚ  ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

ਬੱਚਿਆ ਤੋਂ ਭਿੱਖਿਆ ਮੰਗਵਾਉਣ ਅਤੇ ਬਾਲ ਮਜਦੂਰੀ ਕਰਵਾਉਣ ਵਾਲੇ ਤੇ ਹੋਵੇਗੀ ਐਫ. ਆਈ. ਆਰ - ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 10 ਜੂਨ (ਰਣਜੀਤ ਸਿੱਧਵਾਂ)  : ਸ੍ਰੀ ਵਨੀਤ ਕੁਮਾਰ ਆਈ.ਏ. ਐਸ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਵੱਲੋ ਅੱਜ਼ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਨਾਲ ਮੀਟਿੰਗ ਕੀਤੀ ਅਤੇ ਦੱਸਿਆ ਕਿ ਬੱਚਿਆਂ ਤੋਂ  ਬਾਲ ਭਿੱਖਿਆ ਅਤੇ ਬਾਲ ਮਜਦੂਰੀ ਕਰਵਾਉਣ ਵਾਲੇ ਤੇ ਐਫ. ਆਈ. ਆਰ ਦਰਜ ਕੀਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ 1 ਜੂਨ  ਤੋਂ 30 ਜੂਨ 2022 ਤੱਕ ਬਾਲ ਮਜ਼ਦੂਰੀ ਖਾਤਮਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਤਹਿਤ ਛੋਟੇ-ਛੋਟੇ ਬੱਚੇ, ਜਿੰਨ੍ਹਾਂ ਨੂੰ ਸਕੂਲ ਵਿੱਚ ਪੜ੍ਹਨਾ ਚਾਹੀਦਾ ਸੀ ਉਹ ਮਾਂ-ਬਾਪ ਦੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਬਾਲ ਮਜ਼ਦੂਰੀ ਕਰਦੇ ਹਨ ਅਤੇ ਚੰਦ ਪੈਸਿਆਂ ਦੇ ਲਈ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ “ਵਿੱਦਿਆ ਪ੍ਰਕਾਸ਼ ਸਕੂਲ ਵਾਪਸੀ ਦਾ ਆਗਾਜ” ਤਹਿਤ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਕਿਹਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਬਾਲ ਮਜ਼ਦੂਰੀ ਕਰਦੇ ਜਾਂ ਭਿੱਖਿਆ ਮੰਗਦੇ ਮਿਲਦੇ ਹਨ, ਉਨ੍ਹਾਂ ਨੂੰ ਸਕੂਲਾਂ ਵਿੱਚ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਅਤੇ ਸਮੂਹ ਵਪਾਰ ਮੰਡਲ ਨੂੰ ਹਦਾਇਤ ਜਾਰੀ ਕਰਨ ਲਈ ਕਿਹਾ ਗਿਆ ਕਿ ਕਿਸੇ ਵੀ ਬੱਚੇ ਤੋਂ ਬਾਲ ਮਜਦੂਰੀ ਨਾ ਕਰਵਾਈ ਜਾਵੇ। ਜੇਕਰ ਕੋਈ ਅਜਿਹਾ ਬੱਚਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਜੁੜ ਕੇ ਉਸ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ। ਵਪਾਰ ਮੰਡਲ ਵੱਲੋਂ ਕਿਹਾ ਗਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਦੇਣਗੇ ਅਤੇ ਕਿਸੇ ਵੀ ਬਾਲ ਕਿਰਤੀ ਤੋਂ ਮਜਦੂਰੀ ਨਹੀਂ ਕਰਵਾਉਣਗੇ। ਡਿਪਟੀ ਕਮਿਸ਼ਨਰ ਨੇ ਉਪ-ਮੰਡਲ ਮੈਜਿਸਟ੍ਰੇਟ, ਸ੍ਰੀ ਮੁਕਤਸਰ ਸਾਹਿਬ ਸਵਰਨਜੀਤ ਕੌਰ ਅਤੇ ਉਪ- ਮੰਡਲ ਮੈਜਿਸਟ੍ਰੇਟ, ਮਲੋਟ ਗਗਨਦੀਪ ਸਿੰਘ ਨੂੰ ਕਿਹਾ ਕਿ ਉਹ ਸਮੂਹ ਬਲਾਕਾਂ ਵਿੱਚ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਦੇ ਖਾਤਮੇ ਲਈ ਇਸ ਮੁਹਿੰਮ ਨੂੰ ਚਲਾਉਣ ਤਾਂ ਜੋ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਦਾ ਖਾਤਮਾ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਡੀ.ਐਸ.ਪੀ. ਮਾਨਵਜੀਤ ਸਿੰਘ ਨੂੰ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲੇ ਅਤੇ ਭਿੱਖਿਆ ਮੰਗਵਾਉਣ ਵਾਲੇ ਤੇ ਐਫ.ਆਈ.ਆਰ ਦਰਜ ਕਰਨ ਨੂੰ ਕਿਹਾ।
ਇਸ ਮੌਕੇ ਅਸ਼ਵਾਨੀ ਗਿਰਧਰ, ਸੀਨੀਅਰ ਅਸਿਸਟੈਂਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੀਵਨ, ਉਪ-ਕਪਤਾਨ ਪੁਲਿਸ, ਮਾਨਵਜੀਤ ਸਿੰਘ ਸਿੱਧੂ, ਡਾ. ਵਿਕਰਮਜੀਤ, ਮੈਡੀਕਲ ਅਫ਼ਸਰ ਡਾ. ਰਿਚਾ ਗੋਇਲ, ਰਵੀ ਕੁਮਾਰ, ਕਲਰਕ ਲੇਬਰ ਵਿਭਾਗ, ਗੋਲਡੀ ਸ਼ਰਮਾ, ਚੇਅਰਪਰਸਨ ਬਾਲ ਭਲਾਈ ਕਮੇਟੀ, ਸਰਵਰਿੰਦਰ ਸਿੰਘ ਵੀ ਹਾਜਰ ਸਨ।

ਪੰਜਾਬ ਸਰਕਾਰ ਨੇ ਵਾਸ਼ਿੰਗਟਨ ਡੀਸੀ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਅੰਗਰੇਜ਼ੀ ਅਧਿਆਪਕਾਂ ਲਈ ਵਰਕਸ਼ਾਪ ਲਗਾਈ

ਜਲਦ ਹੀ ਅਧਿਆਪਕਾਂ ਨੂੰ ਗੈਰ- ਅਧਿਆਪਨ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇਗਾ, ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ
ਲੁਧਿਆਣਾ, 10 ਜੂਨ  (ਰਣਜੀਤ ਸਿੱਧਵਾਂ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਕੀਤੀ ਵਚਨਬੱਧਤਾ ਤਹਿਤ ਵਾਸ਼ਿੰਗਟਨ ਡੀ.ਸੀ. ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ (ਰੇਲੋ) ਵੱਲੋਂ ਅੰਗਰੇਜ਼ੀ ਅਧਿਆਪਕਾਂ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ।ਇਸ ਵਰਕਸ਼ਾਪ ਵਿੱਚ ਪੰਜਾਬ ਭਰ ਤੋਂ 320 ਅੰਗਰੇਜੀ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਭਾਗ ਲਿਆ।ਸਿਖਲਾਈ ਸੈਸ਼ਨ ਵਿੱਚ ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ,  
ਡਾਇਰੈਕਟਰ ਐਜੂਕੇਸ਼ਨ ਜੀਐਨਸੀਟੀ ਦਿੱਲੀ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਸ਼ੈਲੇਂਦਰ ਸ਼ਰਮਾ, ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਓਐਸਡੀ ਡਾ. ਪ੍ਰਵੀਨ ਚੌਧਰੀ, ਡਾਇਰੈਕਟਰ ਐਸ.ਸੀ.ਈ. ਆਰ.ਟੀ.  ਡਾ. ਮਨਿੰਦਰ ਸਰਕਾਰੀਆ, ਸਹਾਇਕ ਡਾਇਰੈਕਟਰ ਸ੍ਰੀ ਰਾਜੇਸ਼ ਭਾਰਦਵਾਜ, ਸਹਾਇਕ ਡਾਇਰੈਕਟਰ ਸ੍ਰੀ ਗੁਰਜੀਤ ਸਿੰਘ, ਸਟੇਟ ਰਿਸੋਰਸ ਪਰਸਨ ਸ੍ਰੀ ਚੰਦਰ ਸ਼ੇਖਰ ਉਚੇਚੇ ਤੌਰ  ‘ਤੇ ਸ਼ਾਮਲ ਹੋਏ। ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ, ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਅਫ਼ਸਰ ਸ੍ਰੀਮਤੀ ਰੂਥ ਗੂਡੇ, ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਮਾਹਿਰ ਸ਼ਵੇਤਾ ਖੰਨਾ, ਮੈਂਟਰ (ਸਲਾਹਕਾਰ) ਅਧਿਆਪਕ ਅਤੇ ਸਿੱਖਿਆ ਡਾਇਰੈਕਟੋਰੇਟ, ਜੀਐਨਸੀਟੀ ਦਿੱਲੀ ਵਿਖੇ ਅੰਗਰੇਜ਼ੀ ਭਾਸ਼ਾ ਅਧਿਆਪਕ ਮਨੂੰ ਗੁਲਾਟੀ ਨੇ ਇਸ ਵਰਕਸ਼ਾਪ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇੱਕ ਪ੍ਰਭਾਵਸ਼ਾਲੀ ਅਤੇ ਮਿਆਰੀ ਗੱਲਬਾਤ ਸੈਸ਼ਨ ਦੱਸਿਆ। ਸ੍ਰੀਮਤੀ ਰੂਥ ਗੂਡੇ (ਰੇਲੋ) ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਭਾਸ਼ਾਈ ਕਲਾਸਰੂਮਾਂ ਵਿੱਚ ਅੰਗਰੇਜ਼ੀ ਦੀ ਵਰਤੋਂ ਦੇ ਮਹੱਤਵ ‘ਤੇ ਧਿਆਨ ਕੇਂਦਰਿਤ ਕਰਕੇ ਅਧਿਆਪਕਾਂ ਨਾਲ ਆਪਣੇ ਜੀਵਨ ਦੇ ਪ੍ਰੇਰਣਾਦਾਇਕ ਤੇ ਆਲਮੀ ਅਨੁਭਵ ਸਾਂਝੇ ਕੀਤੇ।ਸਿੱਖਿਆ ਮੰਤਰੀ ਮੀਤ ਹੇਅਰ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਬੰਧਿਤ  ਸਕੂਲਾਂ ਵਿੱਚ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਬੜੇ ਗਹੁ ਨਾਲ ਸੁਣੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੀ ਸਰਵਪੱਖੀ ਤਰੱਕੀ ਅਤੇ ਵਿਕਾਸ ਲਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ  ਸ਼ਾਨਦਾਰ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਸਿਰਫ਼ ਅਧਿਆਪਨ ‘ਤੇ ਪੂਰੀ ਤਵੱਜੋ ਦੇਣ ਲਈ ਪ੍ਰੇਰਿਤ ਕਰਦਿਆਂ ਭਰੋਸਾ ਦਿੱਤਾ ਕਿ ਉਹਨਾਂ ਨੂੰ ਭਵਿੱਖ ਵਿੱਚ ਸਾਰੀਆਂ ਗੈਰ-ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ। ਸ੍ਰੀ ਮੀਤ ਹੇਅਰ ਨੇ ਪੰਜਾਬ ਵਿੱਚ ਮਿਆਰੀ ਸਿੱਖਿਆ ਲਿਆਉਣ ਲਈ ਵਿਦੇਸ਼ਾਂ ਤੋਂ ਹਰ ਸੰਭਵ ਵਿਚਾਰਾਂ ਅਤੇ ਵਿਧੀਆਂ ਨੂੰ ਅਪਣਾਉਣ ਅਤੇ ਸਮਝਣ ਦਾ ਵਾਅਦਾ ਵੀ ਕੀਤਾ। ਸਿੱਖਿਆ ਮੰਤਰੀ ਨੇ ਇਹ ਵੀ ਆਖਿਆ ਕਿ ਕਿਸੇ ਵੀ ਅਧਿਆਪਕ ਉੱਤੇ ਫਰਜ਼ੀ ਅੰਕੜੇ ਦਿਖਾਉਣ ਲਈ ਦਬਾਅ ਨਹੀਂ ਪਾਇਆ ਜਾਵੇਗਾ ਅਤੇ ਅਸਲ ਤੱਥਾਂ/ਨਤੀਜਿਆਂ ਨੂੰ ਲੈ ਕੇ ਹੀ ਅੱਗੇ ਚੱਲਿਆ ਜਾਵੇਗਾ।

 

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਜਗਰਾਉ 10 ਜੂਨ (ਅਮਿਤਖੰਨਾ) ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਕੀ ਲੋਹਟਬੱਦੀ ਵੱਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ 6 ਜੂਨ ਨੂੰ ਪਿੰਡ ਲੋਹਟਬੱਦੀ ਤੋਂ ਇਕ ਹੀਰੋ ਹਾਂਡਾ ਪੈਸ਼ਨ ਮੋਟਰ ਸਾਈਕਲ ਚੋਰੀ ਹੋਇਆ ਸੀ, ਜਿਸ ਸਬੰਧੀ ਜਗਸੀਰ ਸਿੰਘ ਵਾਸੀ ਮਹੇਰਨਾਂ ਕਲਾਂ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਜਰਨੈਲ ਸਿੰਘ ਉਰਫ ਬੁਗਰ ਸਿੰਘ ਵਾਸੀ ਪੱਖੋਵਾਲ ਤੇ ਸੁਖਜਿੰਦਰ ਸਿੰਘ ਵਾਸੀ ਲੋਹਟਬੱਦੀ ਹਾਲਵਾਸੀ ਪੱਖੋਵਾਲ ਵਿਰੁੱਧ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ।ਇਸ ਤਹਿਤ ਏਐੱਸਆਈ ਕੇਵਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਤਫਤੀਸ਼ ਦੌਰਾਨ ਜਰਨੈਲ ਸਿੰਘ ਉਰਫ ਬੁਗਰ ਸਿੰਘ ਵਾਸੀ ਪੱਖੋਵਾਲ ਨੂੰ ਕਾਬੂ ਕਰਕੇ ਚੋਰੀ ਕੀਤਾ ਮੋਟਰ ਸਾਈਕਲ ਬਰਾਮਦ ਕੀਤਾ, ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ। ਉਨ੍ਹਾਂ ਦੱਸਿਆ ਉਕਤ ਵਿਅਕਤੀ ਦੇ ਦੂਜੇ ਸਾਥੀ ਸੁਖਜਿੰਦਰ ਸਿੰਘ ਉਰਫ ਸੁੱਖਾ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

ਰੂਪ ਵਾਟਿਕਾ ਸਕੂਲ ਵਿੱਚ  ਅੋਰੀਏਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਜਗਰਾਉ 10 ਜੂਨ (ਅਮਿਤਖੰਨਾ) ਰੂਪ ਵਾਟਿਕਾ ਸਕੂਲ ਵਿੱਚ ਗਿਆਰ੍ਹਵੀਂ ਜਮਾਤ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ ਗਿਆ  ਇਸ ਜਮਾਤ ਵਿਚ ਇਸ ਪ੍ਰੋਗਰਾਮ ਵਿਚ ਬੱਚਿਆਂ ਦੁਆਰਾ  ਰੱਖੀਆਂ ਗਈਆਂ  ਸਟਰੀਮਨ ਬਣਨ   ਮੈਡੀਕਲ ਨਾਨ  ਮੈਡੀਕਲ ਕਾਮਰਸ  ਤੇ ਆਰਟਸ ਦੇ ਲਾਭ ਦੱਸੇ ਗਏ  ਇਨ੍ਹਾਂ ਸਟਰੀਮਨ ਨਾਲ ਸਬੰਧਿਤ ਅਲੱਗ ਅਲੱਗ  ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਵਿਚ ਬੱਚੇ ਇਨ੍ਹਾਂ ਨੂੰ ਪੜ੍ਹ ਕੇ ਭਵਿੱਖ ਵਿੱਚ ਸਹੀ ਚੁਨਾਵ ਕਰ ਸਕਦੇ ਹਨ  ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਵੀ ਬੱਚਿਆਂ ਨੂੰ ਸਮਝਾਇਆ ਕਿ ਸਟ੍ਰੀਮ ਨਾਲ ਸੰਬੰਧਿਤ ਆਪਣੇ ਕੈਰੀਅਰ ਦੀ ਸਹੀ ਚੋਣ ਕਰ ਸਕਦੇ ਹਨ ਤੇ ਬੱਚੇ ਆਉਣ ਵਾਲੇ ਸਮੇਂ ਵਿੱਚ ਆਪਣੀ  ਰੁਚੀ ਅਨੁਸਾਰ ਆਪਣੀ ਆਪਣੀ ਪਦਵੀ ਹਾਸਲ ਕਰਨ ਤੇ ਸਕੂਲ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ

ਜੈ ਮਾਂ ਮਨਸਾ ਦੇਵੀ ਕਲੱਬ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਜਗਰਾਉ 10 ਜੂਨ (ਅਮਿਤਖੰਨਾ) ਜੈ ਮਾਂ ਮਨਸਾ ਦੇਵੀ ਕਲੱਬ ਜਗਰਾਉਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਅੱਜ ਝਾਂਸੀ ਰਾਣੀ ਚੌਕ ਦੇ ਨੇੜੇ ਲਗਾਈ ਗਈ  ਜਿਸ ਵਿੱਚ ਕਲੱਬ ਦੇ ਪ੍ਰਧਾਨ ਵਿੱਕੀ ਚੇਅਰਮੈਨ ਮਨੀ ਕੈਸ਼ੀਅਰ ਗੁਰੀ ਅਤੇ ਬਾਕੀ ਸਮੂਹ ਮੈਂਬਰਾਂ ਵੱਲੋਂ  ਇਸ ਛਬੀਲ ਵਿੱਚ ਸੇਵਾ ਕੀਤੀ ਗਈ

ਲੋਕ ਨਿਰਮਾਣ ਮੰਤਰੀ ਵੱਲੋਂ ਡਿਗਰੀ ਕਾਲਜ ਨੂੰ |ਜਲੰਧਰ ਮੋਗਾ ਰਾਸ਼ਟਰੀ ਮਾਰਗ ਨਾਲ ਜੋੜਨ ਦਾ ਭਰੋਸਾ   

  ਕਾਲਜ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਹਰਭਜਨ ਸਿੰਘ ਕੈਬਨਿਟ ਮੰਤਰੀ਼  

 ਧਰਮਕੋਟ 10 (ਮਨੋਜ ਕੁਮਾਰ ਨਿੱਕੂ )  ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਦਸ ਨੂੰ ਭਰਸਾ ਦਿੱਤਾ ਹੈ ਕਿ ਪਿੰਡ ਫਤਹਿਗੜ੍ਹ ਕਰਟਾਣਾ ਵਿਖੇ ਤਿਆਰ ਕੀਤੇ ਗਏ ਡਿਗਰੀ ਕਾਲਜ ਨੂੰ ਜਲੰਧਰ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਕਾਲਜ ਨੂੰ ਹੋਰ ਵੀ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਹ ਬੀਤੇ ਦਿਨੀਂ ਵਿਸ਼ੇਸ ਤੌਰ ਉੱਤੇ ਇਸ ਕਾਲਜ ਦਾ ਨਿਰੀਖਣ ਕਰਨ ਲਈ ਆਏ ਸਨ। ਉਹਨਾਂ ਕਿਹਾ ਕਿ ਇਸ ਇਲਾਕੇ ਵਿਚ ਇਸ ਕਾਲਜ ਵੀ ਵੱਡੀ ਲੋੜ ਸੀ। ਪਿਛਲੀ ਸਰਕਾਰ ਨੇ ਇਮਾਰਤਾਂ ਤਾਂ ਖੜ੍ਹੀਆਂ ਕਰ ਦਿੱਤੀਆਂ ਪਰ ਇਹਨਾਂ ਨੂੰ ਚਲਾਉਣ ਦੀ ਕਸਸ ਨਹੀਂ ਕੀਤੀ।ਉਹਨਾਂ ਕਿਹਾ ਕਿ ਜਿੱਥੇ ਇਸ ਡਿਗਰੀ ਕਾਲਜ ਨੂੰ ਜਲੰਧਰ ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ ਉਥੇ ਕਾਲਜ ਵਿਚ ਪਾਰਕਿੰਗ ਅਤੇ ਸੁਰੱਖਿਆ ਪੱਖੋਂ ਬਾਹਰੀ ਦੀਵਾਰ ਉੱਤੇ ਗਰਿੱਲ ਵੀ ਲਗਵਾਈ ਜਾਵੇਗੀ। ਰਾਸ਼ਟਰੀ ਮਾਰਗ ਨਾਲ ਜੁੜਨ ਨਾਲ ਬੱਚਿਆਂ ਨੂੰ ਕਾਲਜ ਆਉਣ ਦੀ ਸੌਖ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਹੋਰ ਸੁਧਾਰਣ ਲਈ ਜਲ੍ਹਾ ਮੋਗਾ ਦੇ ਪਿੰਡ ਫਤਿਹਗੜ੍ਹ ਕਰਟਾਣਾ ਵਿਖੇ ਸਰਕਾਰੀ ਡਿਗਰੀ ਕਾਲਜ ਦੀ ਉਸਾਰੀ ਕੀਤੀ ਗਈ ਹੈ, ਜੋ ਕਿ ਜਲੰਧਰ-ਮੋਗਾ ਉੱਪਰ ਮੋਗਾ ਤੋਂ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਕਾਲਜ ਬਲਾਕ ਕੋਟ ਈਸੇ ਖਾਂ ਅਤੇ ਆਲੇ ਦੁਆਲੇ ਦੇ ਲਗਭਗ 50 ਪਿੰਡਾਂ ਦੇ ਇੱਕ ਲੱਖ ਲੋਕਾਂ ਦੀ ਸਿੱਖਿਆ ਸਬੰਧੀ ਜਰੂਰਤਾਂ ਨੂੰ ਪੂਰੀਆਂ ਕਰੇਗਾ। ਇਸ ਕਾਲਜ ਦੀ ਉਸਾਰੀ ਲਈ 10 ਏਕੜ ਜ਼ਮੀਨ ਗ੍ਰਾਮ ਪੰਚਾਇਤ ਪਿੰਡ ਫਤਿਹਗੜ੍ਹ ਕੋਰੋਟਾਣਾ ਵਲੋਂ ਮੁਹੱਈਆ ਕਰਵਾਈ ਗਈ ਹੈ। ਕਾਲਜ ਦੀ ਇਮਾਰਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਇਸ ਕੰਮ ਨੂੰ ਮੁਕੰਮਲ ਕਰਨ ਲਈ 10 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸ ਕਾਲਜ ਦੀ ਦੋ ਮੰਜਲਾ ਇਮਾਰਤ ਵਿੱਚ ਪ੍ਰਿੰਸੀਪਲ ਰੂਮ, ਸਟਾਫ ਰੂਮ, ਪ੍ਰਬੰਧਕੀ ਬਲਾਕ, ਰਿਸੇਪਸ਼ਨ, ਸੈਮੀਨਾਰ ਹਾਲ, ਫੀਸ ਕਾਉਂਟਰ, ਲੇਖਾ ਸੈਕਸਨ, ਲਾਇਬ੍ਰੇਰੀ, ਸਾਇੰਸ ਲੰਬ, ਮੁੱਖ ਦੁਆਰ, ਕੰਟੀਨ, ਕਲਾਸ ਰੂਮ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੈਂਪਸ ਵਿੱਚ ਲੋੜ ਅਨੁਸਾਰ ਖੇਡਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਖਾਲੀ ਥਾਂ ਵੀ ਉਪਲੱਬਧ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦੇਮਿਆਰ ਨੂੰ ਉੱਚਾ ਚੁੱਕਣ ਲਈ ਦ੍ਰਿੜ ਸੰਕਲਪ ਹੈ। ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ  ਤੋਂ ਇਲਾਵਾ ਕਈ ਅਧਿਕਾਰੀ ਅਤੇ ਇਲਾਕਾ ਨਿਵਾਸੀ ਵੀ ਹਾਜਰ ਸਨ।

ਡਿਗਰੀ ਕਾਲਜ ਫ਼ਤਹਿਗੜ੍ਹ ਕੋਰੋਟਾਣਾ ਆਉਣ ’ਤੇ  ਬਿਜਲੀ ਮੰਤਰੀ ਦਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤਾ ਸਵਾਗਤ   

ਧਰਮਕੋਟ 10 ਜੂਨ (ਮਨੋਜ ਕੁਮਾਰ ਨਿੱਕੂ )ਧਰਮਕੋਟ ਹਲਕੇ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ ਵਿਖੇ ਸਥਿਤ ਡਿਗਰੀ ਕਾਲਜ ਵਿਖੇ ਆਏ ਪੰਜਾਬ ਸਰਕਾਰ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਵਿਧਾਇਕ ਢੋਸ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।ਇਸ ਸਮੇਂ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਡਿਗਰੀ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ ਇਸ ਦੌਰਾਨ ਗੱਲਬਾਤ ਕਰਦੇ ਹੋਏ ਬਿਜਲੀ ਮੰਤਰੀ ਨੇ ਕਿਹਾ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਪੰਜਾਬ ਵਾਸੀਆਂ ਨੂੰ ਬਿਜਲੀ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਸਾਡੀ ਸਰਕਾਰ ਨੇ ਇਸ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਉਹ ਅੱਜ ਮੋਗੇ ਜ਼ਿਲ੍ਹੇ ਵਿੱਚ ਬਣਨ ਵਾਲੀ 200 ਕਿਲੋਮੀਟਰ ਦੇ ਕਰੀਬ ਸੜਕਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਤੇ‌ ਆਪਣੇ ਦੋਵੇਂ ਵਿਭਾਗਾਂ ਦੇ ਚਾਲੂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਤੇ ਡਿਗਰੀ ਕਾਲਜ ਵਿੱਚ ਵਿਜ਼ਿਟ ਕਰਨ ਲਈ ਪੁੱਜੇ ਸਨ ।ਉਨ੍ਹਾਂ ਕਿਹਾ ਕਿ ਮੋਗੇ ਜ਼ਿਲ੍ਹੇ ਵਿਚ 200 ਕਿਲੋਮੀਟਰ ਸੜਕਾਂ ਦਾ ਕੰਮ ਚੱਲ ਰਿਹਾ ਹੈ। ਜਦ ਸੜਕਾਂ ਬਣਦੀਆਂ ਹਨ ਤਾਂ ਕਈ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਜ਼ਰੂਰਤ ਪੈਂਦੀ ਹੈ ਇਸ ਤਾਲਮੇਲ ਦੀ ਕਮੀ ਕਾਰਨ ਹੀ ਇਹ ਕੰਮ ਅੱਧ ਵਿਚਾਲੇ ਲਟਕੇ ਹੋਏ ਸਨ। ਉਹ ਅੱਜ ਇਨ੍ਹਾਂ ਵਿਭਾਗਾਂ ਵਿੱਚ ਆਪਸੀ ਤਾਲਮੇਲ ਕਰਵਾਉਣ ਦੀ ਮਨਸ਼ਾ ਨਾਲ ਹੀ ਆਏ ਹਨ ਜੋ ਕਿ ਕਰਵਾ ਦਿੱਤਾ ਗਿਆ ਹੈ ਹੁਣ ਇਹ ਸਾਰੇ ਕੰਮ ਜਲਦ ਹੀ ਮੁਕੰਮਲ ਕਰਵਾ ਦਿੱਤੇ ਜਾਣਗੇ ਉਨ੍ਹਾਂ ਕਿਹਾਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਇਸ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਵੱਲ ਲਗਾਇਆ ਜਾ ਰਿਹਾ ਹੈ ।ਇਸ ਸਮੇਂ ਬਿਜਲੀ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਵਧਾਇਕ ਦਵਿੰਦਰਜੀਤ ਸਿੰਘ ਢੋਸ ਹਲਕਾ ਧਰਮਕੋਟ, ਵਧਾਇਕਾ ਅਮਨਦੀਪ ਕੌਰ ਅਰੋੜਾ ਹਲਕਾ ਮੋਗਾ ਹਰਮਨ ਬਰਾਡ ਗੁਰਵਿੰਦਰ ਸਿੰਘ ਗੱਗੂ ਸਾਬਕਾ ਸਰਪੰਚ ਦਾਤਾ ਸਰਪੰਚ ਜੱਜ ਸਿੰਘ, ਸਰਪੰਚ ਹਰਨੇਕ ਸਿੰਘ, ਸਾਬਕਾ ਸਰਪੰਚ ਗਲੋਟੀ, ਸੁਖਚੈਨ ਸਿੰਘ ਸੰਗਲਾ, ਅਮਨ ਪੰਡੋਰੀ, ਗੁਰਤਾਰ ਸਿੰਘ ਕਮਾਲ ਕੇ ਪਵਨ ਕੁਮਾਰ ਰੇਲੀਆ, ਰਮਨ ਜਿੰਦਲ, ਡਾ ਗੁਰਮੀਤ ਸਿੰਘ ਗਿੱਲ ਧਰਮਕੋਟ, ਗੁਰਭੇਜ ਸਿੰਘ ਮੌਜਗੜ, ਗੁਰਜੀਤ ਸਿੰਘ ਮੌਜਗੜ੍ਹ ਸਾਹਬ ਸਿੰਘ ਬਾਕਰਵਾਲਾ, ਦਿਲਬਾਗ ਸਿੰਘ ਰਸੂਲਪੁਰ, ਸਰਪੰਚ ਗੁਰਪ੍ਰੀਤ ਸਿੰਘ, ਤੋਂ ਇਲਾਵਾ ਆਪ ਪਾਰਟੀ ਦੇ ਮੁੱਖ ਆਗੂ ਅਤੇ ਕਾਲਜ ਸਟਾਫ ਦੇ ਸਮੂਹ ਮੈਂਬਰ ਹਾਜ਼ਰ ਸਨ ।

ਵਿਦਿਆਰਥੀ ਮਨਪ੍ਰੀਤ ਸਿੰਘ ਗੁੰਮਟੀ ਨੇ ਪੰਜਾਬ ਭਰ ਚੋ ਪਹਿਲਾ ਸਥਾਨ ਕੀਤਾ ਪ੍ਰਾਪਤ

ਬੱਚੇ ਦੀ ਪ੍ਰਾਪਤੀ 'ਤੇ ਮਾਣ, ਉਸਦੇ ਅਧਿਆਪਕਾਂ ਦੀ ਸਖਤ ਮਿਹਨਤ ਨੂੰ ਭੁੱਲੇ ਅਧਿਕਾਰੀ
ਬਰਨਾਲਾ /ਮਹਿਲ ਕਲਾਂ 10 ਜੂਨ ( ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ  ) ਸਮਾਜ 'ਚ ਅਧਿਆਪਕਾਂ ਨੂੰ ਮਾਂ ਬਾਪ ਦਾ ਰੁਤਬਾ ਦਿੱਤਾ ਜਾਂਦਾ ਹੈ, ਕਿਉਕਿ ਜਿੰਦਗੀ ਦੇ ਅਨੇਕਾਂ ਸਾਲ ਬੱਚੇ ਆਪਣੇ ਅਧਿਆਪਕਾਂ ਨਾਲ ਬਿਤਾਉਦੇ ਹਨ। ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਲੇ ਅਧਿਆਪਕ ਸਮਾਜ ਨੂੰ ਸਨਮਾਨ ਦੇਣਾ ਹਰ ਇੱਕ ਦਾ ਫਰਜ ਹੈ। ਪਰ ਜਦੋਂ ਅਧਿਆਪਕਾਂ ਦੀ ਮਿਹਨਤ ਰੰਗ ਲਿਆਉਦੀ ਹੈ ਤੇ ਸਮਾਜ ਉਸ ਦੀ ਕਦਰ ਕਰਨ 'ਚ ਕਜੂਸੀ ਕਰਦਾ ਹੈ ਤਾਂ ਅਧਿਆਪਕਾਂ ਦਾ ਦਿਲ ਟੁੱਟਣਾ ਸੁਭਾਵਿਕ ਹੈ। ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਜੋ ਕਿ ਅੱਠਵੀ ਦੇ ਨਤੀਜਿਆਂ ਵਿੱਚ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਚੋ ਮੋਹਰੀ ਰਿਹਾ ਤਾਂ ਸਭ ਦੀਆਂ ਨਜਰਾਂ ਉਸ ਗਰੀਬ ਕਿਸਾਨ ਦੇ ਪੁੱਤਰ ਅੰਗਹੀਣ ਮਨਪ੍ਰੀਤ ਸਿੰਘ ਤੇ ਟਿਕ ਗਈਆ। ਸਰਕਾਰ ਤੇ ਸਿੱਖਿਆ ਬੋਰਡ ਦੇ ਅਫਸਰ ਪੁੱਜੇ ਤੇ ਬੱਚੇ ਮਨਪ੍ਰੀਤ ਸਿੰਘ ਤੇ ਉਸਦੀ ਮਾਂ ਦੀ ਸਖਤ ਮਿਹਨਤ ਦੀ ਪ੍ਰਸੰਸਾ ਕੀਤੀ। ਪੰਜਾਬ ਭਰ ਵਿੱਚੋ ਪੁੱਜੇ ਮੀਡੀਆ ਕਰਮੀਆਂ ਨੇ ਉਸ ਦੀਆਂ ਸਟੋਰੀਆਂ ਨੂੰ ਫਿਲਮਾਇਆ। ਬੱਚੇ ਦੀ ਮਿਹਨਤ, ਉਸਦੀ ਮਾਤਾ ਦੀ ਘਾਲਣਾ ਦੇ ਨਾਲ ਨਾਲ ਸਰਕਾਰੀ ਮਿਡਲ ਸਕੂਲ ਗੁੰਮਟੀ (ਬਰਨਾਲਾ) ਦੇ ਅਧਿਆਪਕਾਂ ਦੀ ਪੜਾਉਣ ਦੀ ਸਮਰਪਿਤ ਭਾਵਨਾ ਨੂੰ ਸਿਜਦਾ ਕਰਨਾ ਬਣਦਾ ਹੈ। ਪਰ ਇਸ ਸਾਰੇ ਘਟਨਾਕਰਮ ਵਿੱਚ ਅਧਿਆਪਕਾਂ ਨੂੰ ਬਣਦਾ ਮਾਣ ਸਤਿਕਾਰ ਮੀਡੀਆ ਜਾਂ ਪ੍ਰਸਾਸਨਿਕ ਅਧਿਕਾਰੀਆਂ ਨੇ ਨਹੀ ਦਿੱਤਾ। ਜਿਸ ਨਾਲ ਪੂਰੇ ਅਧਿਆਪਕ ਵਰਗ ਦਾ ਦਿਲ ਦੁਖਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਇੰਚਾਰਜ ਦਰਸਨ ਸਿੰਘ ਖੇੜੀ,ਬਲਵੰਤ ਸਿੰਘ ਵਜੀਦਕੇ,ਰਘਵੀਰ ਚੰਦ ਅਤੇ ਕਮਲਪ੍ਰੀਤ ਕੌਰ ਨੂੰ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਗਿਆ। ਭਾਵੇਕਿ ਸਾਰੇ ਅਧਿਆਪਕ ਅਪਣੇ ਵਿਦਿਆਰਥੀ ਮਨਪ੍ਰੀਤ ਸਿੰਘ ਤੇ ਇਸ ਪ੍ਰਾਪਤੀ ਬਦਲੇ ਮਾਣ ਮਹਿਸੂਸ ਕਰ ਰਹੇ ਹਨ, ਪਰ ਅਧਿਆਪਕਾਂ ਦਾ ਸਨਮਾਨ ਸਮਾਰੋਹ ਜਾਂ ਮੀਡੀਆ ਸਟੋਰੀਆਂ ਵਿੱਚ ਜਿਕਰ ਦਾ ਨਾ ਹੋਣਾ ਵੀ ਅਧਿਆਪਕਾਂ ਦਾ ਦਿਲ ਦਿਖਾਉਦਾ ਹੈ। ਮਨਪ੍ਰੀਤ ਸਿੰਘ ਦੇ ਪੰਜਾਬ ਭਰ ਚੋ ਪਹਿਲਾ ਸਥਾਨ ਪ੍ਰਾਪਤ ਕਰਨ ਚ ਵੱਡਾ ਸਹਿਯੋਗ ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਅਧਿਆਪਕਾਂ ਦਾ ਵੀ ਰਿਹਾ ਹੈ, ਇਸ ਲਈ ਉਹਨਾਂ ਨੂੰ ਵੀ ਪੰਜਾਬ ਪੱਧਰ 'ਤੇ ਮਾਣ ਸਤਿਕਾਰ ਦੇਣ ਦੀ ਲੋੜ ਹੈ। ਜੇਕਰ ਵਿਦਿਆਰਥੀ ਦੀ ਪ੍ਰਾਪਤੀ ਤੇ ਅਧਿਆਪਕਾਂ ਨੂੰ ਅੱਖੋ ਪਰੋਖੇ ਕੀਤਾ ਜਾਵੇਗਾ ,ਤਾਂ ਬੱਚਿਆਂ ਨੂੰ ਸਿੱਦਤ ਨਾਲ ਪੜਾਉਣ ਵਾਲੇ ਅਧਿਆਪਕਾਂ ਦੇ ਮਾਣ ਸਤਿਕਾਰ ਨੂੰ ਸੱਟ ਵੱਜੇਗੀ। ਲੋਕ ਹੈ ਬੱਚਿਆਂ ਦੀ ਪ੍ਰਾਪਤੀ ਤੇ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਪੰਜਾਬ ਪੱਧਰੀ ਸਮਾਗਮਾਂ 'ਚ ਬਣਦਾ ਮਾਣ ਦੇਣ ਦੀ।

ਸਕੂਲ ਦੇ ਕਮਰਿਆਂ ਦਾ ਲੈਂਟਰ ਪਾਇਆ

ਹਠੂਰ,10,ਜੂਨ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਝੋਰੜਾਂ ਦੀ ਨਵੀਂ ਬਣ ਰਹੀ ਇਮਾਰਤ ਦੇ ਤਿੰਨ ਕਮਰਿਆਂ ਦਾ ਅੱਜ ਲੈਂਟਰ ਪਾਇਆ ਗਿਆ ।ਇਸ ਸਬੰਧੀ ਸਕੂਲ ਮੁੱਖੀ ਮੈਡਮ ਸੰਤੋਸ਼ ਬਾਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਅਤੇ ਐਂਮ ਪੀ ਕੋਟੇ ਵਿੱਚੋਂ ਆਈ ਗ੍ਰਾਂਟ ਨਾਲ ਸਕੂਲ ਦੀ ਪੁਰਾਣੀ ਇਮਾਰਤ ਢਾਹ ਕੇ ਨਵੀਂ ਇਮਾਰਤ ਤਿਆਰ ਕੀਤੀ ਜਾ ਰਹੀ ਹੈ । ਚਲਦੇ ਕੰਮ ਵਿੱਚ ਨਗਰ ਨਿਵਾਸੀਆਂ ਅਤੇ ਸਮੁੱਚੀ ਨਗਰ ਪੰਚਾਇਤ ਵੱਲੋਂ ਬੇਨਤੀ ਕਰਨ ਤੇ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਵਾਲਿਆਂ ਨੇ ਵੀ ਨਵੇਂ ਕਮਰੇ ਬਣਾਉਣ ਵਿੱਚ ਮੱਦਦ ਕੀਤੀ ਹੈ,ਉਨ੍ਹਾ ਕਿਹਾ ਕਿ ਨਗਰ ਨਿਵਾਸੀਆਂ ਅਤੇ ਠੇਕੇਦਾਰ ਨੀਲਾ ਸਿੰਘ ਝੋਰੜਾਂ ਨੇ ਵੀ ਸਕੂਲ ਦੀ ਬਣ ਰਹੀ ਇਮਾਰਤ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਐਸ ਐਮ ਸੀ ਕਮੇਟੀ ਮੈਂਬਰ ਮੁਖਤਿਆਰ ਸਿੰਘ,ਨੰਬਰਦਾਰ ਗੁਰਦੇਵ ਸਿੰਘ,ਮੈਡਮ ਅਮਨਦੀਪ ਕੌਰ ,ਸੁਖਦੇਵ ਸਿੰਘ ਜੱਟਪੁਰੀ ਅਤੇ ਠੇਕੇਦਾਰ ਨੀਲਾ ਝੋਰੜਾਂ ਹਾਜ਼ਰ ਸਨ ।

73ਵੇਂ ਦਨਿ 'ਚ ਭੁੱਖ ਹੜਤਾਲ ਤੇ ਧਰਨਾ 80ਵੇਂ ਦਨਿ 'ਚ ਸ਼ਾਮਲ ! 

ਦੋਸ਼ੀ ਡੀ ਐਸ ਪੀ,ਐਸ ਆਈ. ਤੇ ਸਰਪੰਚ ਦੀ ਗ੍ਰਫਿਤਾਰੀ ਤੋਂ ਪੁਲਸਿ ਨਾਬਰ !
ਜਗਰਾਉ,ਹਠੂਰ,10,ਜੂਨ-(ਕੌਸ਼ਲ ਮੱਲ੍ਹਾ)-ਥਾਣੇ ਵੱਿਚ ਅੱਤਆਿਚਾਰ ਕਰਕੇ ਮਾਰ ਮੁਕਾਈ ਨੇੜਲੇ ਪੰਿਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਸਬੰਧੀ ਦਰਜ ਕੀਤੇ ਮੁਕੱਦਮੇ ਵੱਿਚ ਨਾਮਜ਼ਦ ਪੰਜਾਬ ਪੁਲਸਿ ਦੇ ਤੱਤਕਾਲੀ ਥਾਣਾ ਮੁਖੀ ਗੁਰੰਿਦਰ ਬੱਲ (ਹੁਣ  ਡੀ ਐਸ ਪੀ ), ਐਸ ਆਈ . ਰਾਜਵੀਰ ਅਤੇ ਕੋਠੇ ਸ਼ੇਰਜੰਗ ਦੇ ਹਰਜੀਤ ਸਿੰਘ ਸਰਪੰਚ ਦੀ ਗ੍ਰਫਿਤਾਰੀ ਲਈ ਪੀੜ੍ਹਤ ਪਰਵਿਾਰ ਅਤੇ ਇਨਸਾਫ਼ ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਟਿੀ ਮੂਹਰੇ 23 ਮਾਰਚ ਤੋਂ ਸ਼ੁਰੂ ਕੀਤਾ ਅਣਮਥਿੇ ਸਮੇਂ ਦਾ ਧਰਨੇ ਅੱਜ 80ਵੇਂ ਦਨਿ ਤੇ ਮ੍ਿਤਕ ਕੁਲਵੰਤ ਕੌਰ ਦੀ ਮਾਤਾ ਵਲੋਂ ਰੱਖੀ ਭੁੱਖ ਹੜਤਾਲ 73ਵੇਂ ਦਨਿ ਵੀ ਜਾਰੀ ਰਹੀ। ਅੱਜ ਦੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਪੇਂਡੂ ਮਜ਼ਦੂਰ ਯੂਨੀਅਨ ਦੇ ਸਕੱਤਰ ਸੁਖਦੇਵ ਸੰਿਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸੰਿਘ ਫੌਜ਼ੀ, ਭਾਰਤੀ ਕਸਿਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸੰਿਘ ਡੱਲਾ, ਜੱਗਾ ਸੰਿਘ ਢੱਿਲੋਂ, ਰਾਮਤੀਰਥ ਸੰਿਘ ਲੀਲ੍ਹਾਂ, ਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋਂ ਤੇ ਹਰੀ ਸੰਿਘ ਚਚਰਾੜੀ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਏਟਕ ਆਗੂ ਜਗਦੀਸ਼ ਸੰਿਘ ਕਾਉਂਕੇ ਨੇ ਅੈਸ.ਅੈਸ.ਪੀ. ਲੁਧਆਿਣਾ ਦਹਿਾਤੀ ਦੀਪਕ ਹਲਿੋਰੀ, ਆਈ.ਜੀ.ਪੁਲਸਿ ਲੁਧਆਿਣਾ ਅੈਸ.ਅੈਸ.ਪਰਮਾਰ, ਡੀ.ਜੀ.ਪੀ. ਵੀ.ਕੇ.ਭਾਵਰਾ ਅਤੇ ਮੁੱਖ ਮੰਤਰੀ  ਪੰਜਾਬ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕ ਿਮੁਕੱਦਮੇ ਦੇ ਦੋਸ਼ੀਆਂ ਨੂੰ ਨਯਿਮਾਂ ਅਨੁਸਾਰ ਜੇਲ਼ ਦੀਆਂ ਸੀਖਾਂ ਪੱਿਛੇ ਬੰਦ ਕੀਤਾ ਜਾਵੇ ਜਵਿੇਂ ਆਮ ਤੌਰ 'ਤੇ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਫਿ਼ਤਾਰ ਕੀਤਾ ਜਾਂਦਾ ਹੈ। ਇਸ ਸਮੇਂ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰੰਿਦਰ ਕੌਰ ਨੇ ਕਹਿਾ ਕ ਿਭਾਰਤੀ ਸਸਿਟਮ ਵੱਿਚ ਇਨਸਾਫ਼ ਲੈਣਾ ਬਹੁਤ ਹੀ ਅੌਖਾ ਹੈ। ਗਰੀਬ ਲੋਕਾਂ ਦੀ ਇਹ ਤਰਾਸਦੀ ਹੈ ਕ ਿਇਕ ਤਾਂ ਉਹ ਗਰੀਬ ਹਨ, ਦੂਜਾ ਸਸਿਟਮ ਵੱਿਚ ਗਰੀਬਾਂ ਦੀ ਕੋਈ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ।ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਕਹਿਾ ਕ ਿਕਹਿੋ ਜਹਿਾ ਰਾਜ ਪ੍ਰਬੰਧ ਹੈ ਕ ਿਦਹਾਕਆਿਂ ਬੱਧੀ ਲੜ੍ਹਾਈ ਲੜ ਕੇ ਵੀ ਇਨਸਾਫ਼ ਨਹੀਂ ਮਲਿਦਾ ਏਥੇ? ਆਖਰ ਪੀੜ੍ਹਤ ਲੋਕ ਜਾਣ  ਕਥਿੇ? ਜੋ ਲੋਕ ਵੋਟਾਂ ਲੈਣ ਤੋਂ ਪਹਲਿਾਂ ਦਰ-ਦਰ ਮਨਿਤਾਂ ਕਰਦੇ ਨਹੀਂ ਥੱਕਦੇ, ਉਹ ਵੀ ਵੋਟਾਂ ਲੈ ਕੇ ਸ਼ਰੇਅਾਮ ਇਨਸਾਫ਼ ਦਵਿਾਉਣ ਤੋਂ ਪਾਸਾ ਵੱਟ ਜਾਂਦਾ ਨੇ। ਗੁਰੂ ਗ੍ਰੰਥ ਸਤਕਿਾਰ ਕਮੇਟੀ ਦੀ ਆਗੂ ਪੁਸ਼ਪੰਿਦਰ ਕੌਰ ਤੇ ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਮੁਕੱਦਮੇ 'ਚ ਨਾਮਜ਼ਦ ਗੁਰੰਿਦਰ ਬੱਲ, ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਫਿ਼ਤਾਰੀ ਕਰਨ ਦੀ ਮੰਗ ਕੀਤੀ  ਤੇ ਨਾਲ-ਨਾਲ ਪੰਜਾਬ ਪੁਲਸਿ ਅਤੇ ਪੰਜਾਬ ਸਰਕਾਰ ਦੀ ਰੱਜ਼ ਕੇ ਨੰਿਦਾ ਵੀ ਕੀਤੀ। ਅੱਜ ਦੇ ਧਰਨੇ 'ਚ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸੰਿਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਖਤੌਰ ਸੰਿਘ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਨਛੱਤਰ ਸੰਿਘ ਬਾਰਦੇਕੇ, ਅਜਾਇਬ ਸੰਿਘ, ਰਾਮਤੀਰਥ ਸੰਿਘ ਲੀਲਾ, ਰਜੰਿਦਰ ਸੰਿਘ, ਅਵਤਾਰ ਸੰਿਘ ਠੇਕੇਦਾਰ ਨੇ ਵੀ ਦੋਸ਼ੀਆਂ ਨੂੰ ਤੁਰੰਤ ਗ੍ਰਫਿ਼ਤਾਰ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਵੱਿਚ ਨਹਿੰਗ ਮੁਖੀ ਤਰਨਾ ਦਲ਼ ਪੰਜ਼ਵਾਂ ਨਸ਼ਿਾਨ ਬਾਬਾ ਸੁਖਦੇਵ ਸੰਿਘ ਲੋਪੋ ਨੇ ਵੀ ਆਪਣੇ ਸੰਿਘਾਂ ਸਮੇਤ ਹਾਜ਼ਰੀ ਲਗਵਾਈ ਅਤੇ ਪੰਜਾਬ ਸਰਕਾਰ ਦੇ ਪੱਖਪਾਤੀ ਵਤੀਰੇ ਦੀ ਨੰਿਦਾ ਕੀਤੀ।

 

ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਪ ਲਗਾਇਆ

ਹਠੂਰ,10,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਚਲਾਈ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਨ ਲਈ ਅੱਜ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇ ਕੈਪ ਲਗਾਇਆ ਗਿਆ।ਇਸ ਮੌਕੇ ਟੀਮ ਦੇ ਮੁੱਖ ਬੁਲਾਰੇ ਅਮਿਤ ਸਿੰਘ ਅਤੇ ਸੁਨੀਲ ਸੇਠੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਸਰਪ੍ਰਸਤੀ ਹੇਠ ਪਿੰਡਾ ਵਿਚ ਰੋਜਾਨਾ ਜਾਗ੍ਰਿਤ ਕੈਪ ਲਾਏ ਜਾਦੇ ਹਨ ਤਾਂ ਜੋ ਸੂਬਾ ਵਾਸੀ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰ ਸਕਣ,ਉਨ੍ਹਾ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕੇਗਾ,ਸਾਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਟੀਮ ਵੱਲੋ ਪਿੰਡ ਭੰਮੀਪੁਰਾ ਦੇ 250 ਲਾਭਪਾਤਰੀ ਕਾਰਡ ਬਣਾਏ ਗਏ ਅਤੇ ਜੋ ਵਿਅਕਤੀ ਕਾਰਡ ਬਣਾਉਣ ਤੋ ਅੱਜ ਵਾਝੇ ਰਹਿ ਗਏ ਹਨ।ਉਨ੍ਹਾ ਦੇ ਕਾਰਡ ਅਗਲੇ ਹਫਤੇ ਬਣਾਏ ਜਾਣਗੇ।ਪਿੰਡ ਭੰਮੀਪੁਰਾ ਵਾਸੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਮੀਤ ਪ੍ਰਧਾਨ ਦਵਿੰਦਰ ਸਿੰਘ ਧਾਲੀਵਾਲ,ਮਾਸਟਰ ਵਿਜੇ ਕੁਮਾਰ ਸ਼ਰਮਾਂ,ਰਘਵੀਰ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਦਰਸ਼ਨ ਸਿੰਘ,ਸ਼ਮਸੇਰ ਸਿੰਘ,ਬਲਦੇਵ ਸਿੰਘ,ਡਾ:ਹਰਪ੍ਰੀਤ ਸਿੰਘ, ਹਰਦੀਪ ਸਿੰਘ ਕਾਲਾ, ਤਰਸੇਮ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

ਪਟਵਾਰਖਾਨਾ ਪਿੰਡ ਹਮੀਦੀ ਵਿਖੇ ਪਟਵਾਰੀ ਦੀ ਆਸਾਮੀ ਖਾਲੀ ਪਈ ਹੋਣ ਨੂੰ ਲੈ ਕੇ ਬੀ ਕੇ ਯੂ ਉਗਰਾਹਾਂ ਵੱਲੋ ਰੋਸ ਪ੍ਰਦਰਸ਼ਨ ਕਰਕੇ ਖਾਲੀ ਪਈ ਅਸਾਮੀ ਤੇ ਤੁਰੰਤ ਪੱਕਾ ਪਟਵਾਰੀ ਭੇਜਣ ਦੀ ਮੰਗ ਕੀਤੀ।   

ਮਹਿਲਕਲਾਂ 10 ਜੂਨ( ਡਾਕਟਰ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਪਟਵਾਰਖਾਨਾ ਪਿੰਡ ਹਮੀਦੀ ਵਿਖੇ ਪਿਛਲੇ ਦਿਨਾਂ ਤੋਂ ਪਟਵਾਰੀ ਦੀ ਖਾਲੀ ਪਈ ਅਸਾਮੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਆਗੂ ਜਥੇਦਾਰ ਊਦੈ ਸਿੰਘ ਹਮੀਦੀ ਦੀ ਅਗਵਾਈ ਹੇਠ ਕਿਸਾਨ ਵਰਕਰਾਂ ਤੇ ਆਮ ਲੋਕਾਂ ਵੱਲੋਂ ਪਟਵਾਰਖਾਨਾ ਹਮੀਦੀ ਦੇ ਗੇਟ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਟਵਾਰਖਾਨੇ ਅੰਦਰ ਤੁਰੰਤ ਪੱਕ ਪਟਵਾਰੀ ਭੇਜਣ ਦੀ ਮੰਗ ਕੀਤੀ ਇਸ ਮੌਕੇ ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਜਥੇਦਾਰ ਉਦੇ ਸਿੰਘ ਹਮੀਦੀ ਭਜਨ ਸਿੰਘ ਦਿਓਲ ਜਗਸੀਰ ਸਿੰਘ ਚੀਮਾ ਰਣਜੀਤ ਸਿੰਘ ਰਿੰਕੂ ਜ਼ੈਲਦਾਰ ਕੇਵਲ ਸਿੰਘ ਰਣਜੀਤ ਸਿੰਘ ਕਾਲ਼ਾ ਦਿਉਲ ਨੇ ਕਿਹਾ ਕਿ ਪਿਛਲੇ ਸਮੇਂ ਇਸ ਪਟਵਾਰਖਾਨੇ ਅੰਦਰ ਸੇਵਾਵਾਂ ਨਿਭਾਉਂਦੇ ਆ ਰਹੇ ਪਟਵਾਰੀ ਦੀ ਬਦਲੀ ਹੋਣ ਕਾਰਨ ਮਹਿਕਮੇ ਵੱਲੋਂ ਇਕ ਪਟਵਾਰੀ ਨੂੰ ਵਾਧੂ ਚਾਰਜ ਦੇ ਕੇ ਕੰਮ ਕਰਵਾਇਆ ਜਾ ਰਿਹਾ ਸੀ ਪਰ ਉਸ ਪਟਵਾਰੀ ਵੱਲੋਂ ਪਟਵਾਰਖਾਨੇ ਦਾ ਵਾਧੂ ਚਾਰਜ ਛੱਡੇ ਜਾਣ ਕਾਰਨ ਪਿੰਡ ਦੇ ਲੋਕਾਂ ਨੂੰ ਆਪਣੇ ਕੰਮ ਧੰਦੇ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਨ੍ਹਾਂ ਕਿਹਾ ਕਿ  ਕਿਸਾਨਾਂ ਦੇ ਖੇਤਾਂ ਵਿੱਚ ਬੀਜੀ ਮੂੰਗੀ ਦੀ ਫ਼ਸਲ ਕਿਸਾਨਾਂ ਵੱਲੋਂ ਵੱਢਦੇ ਵੇਚਣ ਦੀ ਤਿਆਰੀ ਕੀਤੀ ਹੋਈ ਹੈ ਅਤੇ ਗੋਦਾਵਰੀ ਨੌੰ ਹੋਈਆਂ ਹੋਣ ਕਰਕੇ ਕਿਸਾਨਾਂ ਨੂੰ ਐੱਮਐੱਸਪੀ ਦਾ ਲਾਭ ਨਹੀਂ ਮਿਲ ਸਕੇਗਾ ਉਨ੍ਹਾਂ ਕਿਹਾ ਕਿ ਵੱਖ ਵੱਖ ਕਿਸਾਨ ਜਥੇਬੰਦੀਆਂ ਗ੍ਰਾਮ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਪਟਵਾਰਖਾਨੇ ਅੰਦਰ ਖਾਲੀ ਪਈ ਪਟਵਾਰੀ ਦੀ ਆਸਾਮੀ ਨੂੰ ਪੂਰਾ ਕਰਵਾਉਣ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਉਨ੍ਹਾਂ ਪੰਜਾਬ ਸਰਕਾਰ ਤੇ ਮਹਿਕਮੇ ਪਾਸੋਂ ਪਟਵਾਰਖਾਨਾ ਹਮੀਦੀ ਵਿਖੇ ਪਿਛਲੇ ਦਿਨੀਂ ਪਟਵਾਰੀ ਦੀ ਖਾਲੀ ਪਈ ਅਸਾਮੀ ਤੇ ਪੱਕਾ ਪਟਵਾਰੀ ਭੇਜਣ ਦੀ ਮੰਗ ਕੀਤੀ ਇਸ ਮੌਕੇ ਕਿਸਾਨ ਗੁਰਮੇਲ ਸਿੰਘ ਸਰਬਜੀਤ ਸਿੰਘ ਰੇਸਮ ਸਿੰਘ ਭੁਪਿੰਦਰ ਸਿੰਘ ਬਲਰਾਜ ਸਿੰਘ ਨਛੱਤਰ ਸਿੰਘ ਇਸ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ

ਸਮੂਹ ਲੇਖਕ ਭਾਈਚਾਰਾ ਬਰਮਿੰਘਮ ਯੂਕੇ ਵੱਲੋਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਰੂਬਰੂ ਸਮਾਗਮ 

ਰੂਬਰੂ ਸਮਾਗਮ  ਸਮੇਂ ਕਹਾਣੀਕਾਰ ਸੁਖਜੀਤ ਦਾ ਅਨੁਵਾਦਿਤ ਕਹਾਣੀ ਸੰਗ੍ਰਹਿ ਕੀਤਾ ਗਿਆ ਲੋਕ ਅਰਪਣ

ਬਰਮਿੰਘਮ , (ਅਮਨਜੀਤ ਸਿੰਘ ਖਹਿਰਾ) ਬੀਤੇ ਕੱਲ੍ਹ ਸਮੂਹ ਲੇਖਕ ਭਾਈਚਾਰਾ ਬਰਮਿੰਘਮ ਯੂਕੇ ਵੱਲੋਂ ਯੂਰੋਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਅਨੁਵਾਦਕ ਤੇ ਜੀਵਨੀਕਾਰ ਲੇਖਕ ਸੁਭਾਸ਼ ਭਾਸਕਰ ਅਤੇ ਪੱਤਰਕਾਰ ਤੇ ਪੇਸ਼ਕਾਰ ਦਲਵੀਰ ਹਲਵਾਰਵੀ ਦਾ ਰੂਬਰੂ ਕਰਵਾਇਆ ਗਿਆ। ਜਿਸ ਵਿੱਚ ਬੀਬੀ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ। ਸਮਾਗਮ ਵਿੱਚ ਦੋਹਾਂ ਸਖਸ਼ੀਅਤਾਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਜੀਵਨ, ਉਹਨਾਂ ਦੀ ਲੇਖਣੀ, ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਉੱਪਰ ਖੁੱਲ ਕੇ ਗੱਲਬਾਤ ਕੀਤੀ । ਇਸ ਤੋਂ ਬਾਅਦ ਕਹਾਣੀਕਾਰ ਸੁਖਜੀਤ ਦਾ ਅੰਗਰੇਜ਼ੀ ਵਿਚ ਅਨੁਵਾਦਿਤ ਕਹਾਣੀ ਸੰਗ੍ਰਹਿ " Now I Enjoy rape " ਲੋਕ ਅਰਪਣ ਕੀਤਾ ਗਿਆ। ਜਿਸ ਵਿੱਚ ਕਹਾਣੀਕਾਰ ਸੁਖਜੀਤ ਵੱਲੋਂ ਪੰਜਾਬੀ ਸਾਹਿਤ ਸਭਾ ਸਮਰਾਲਾ, ਲੋਕ ਵਿਰਾਸਤ ਅਕਾਦਮੀ ਲੁਧਿਆਣਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਭੇਜੇ ਗਏ ਸੁਨੇਹੇ ਨੂੰ ਕੁਲਵੰਤ ਕੌਰ ਢਿੱਲੋਂ ਵਲੋਂ ਪੜ ਕੇ ਸਭ ਨਾਲ ਸਾਂਝਾ ਕੀਤਾ। ਬਲਵਿੰਦਰ ਸਿੰਘ ਚਾਹਲ ਨੇ ਸੰਖੇਪ ਵਿੱਚ ਇਸ ਕਹਾਣੀ ਸੰਗ੍ਰਹਿ ਤੇ ਚਾਨਣਾ ਪਾਇਆ। ਉਪਰੋਕ ਬੁਲਾਰਿਆਂ ਵਿੱਚ ਅਜਾਇਬ ਸਿੰਘ ਗਰਚਾ, ਹਰਮੀਤ ਸਿੰਘ ਭਕਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਆਏ ਕਵੀ ਜਨਾਂ ਵੱਲੋਂ ਕਾਵਿਕ ਮਾਹੌਲ ਸਿਰਜਿਆ ਗਿਆ। ਜਿਹਨਾਂ ਵਿੱਚ ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸ਼ਗੁਫਤਾ ਗਿੰਮੀ, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ, ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ ਰਸ਼ਮੀ, ਗੀਤਕਾਰ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਹਰਜਿੰਦਰ ਮੱਲ, ਮਨਮੋਹਨ ਮਹੇੜੂ, ਭੁਪਿੰਦਰ ਸੱਗੂ ਨੇ ਭਾਗ ਲਿਆ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਤੇ ਪ੍ਰਸਿੱਧ ਗਜ਼ਲਗੋ ਰਜਿੰਦਰਜੀਤ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਅਖੀਰ ਵਿੱਚ ਜਸਵਿੰਦਰ ਰੱਤੀਆ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਲਦ ਅਗਲੇ ਕਿਸੇ ਸਮਾਗਮ ਵਿੱਚ ਇਕੱਠੇ ਹੋਣ ਦਾ ਵਾਅਦਾ ਕੀਤਾ।

ਪੱਤੀ ਮੁਲਤਾਨੀ ਵਿੱਚ ਭਾਜਪਾ ਲੋਕ ਸਭਾ ਮੈਂਬਰ ਡਾ.ਭੋਲਾ ਸਿੰਘ ਦਾ ਨਿੱਘਾ ਸਵਾਗਤ,

 ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ਦਾ ਸਾਰਾ ਕੰਮ ਲੋਕਾਂ ਦੇ ਸਾਹਮਣੇ ਦੱਸਿਆ
ਜਗਰਾਉ 9 ਜੂਨ (ਅਮਿਤਖੰਨਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਡਾ: ਭੋਲਾ ਸਿੰਘ , ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਵਿਕਰਮਜੀਤ ਸਿੰਘ ਸੀਮਾ ਭਾਜਪਾ ਏ.ਐਸ.ਸੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਅੱਜ ਜ਼ਿਲ੍ਹਾ ਜਗਰਾਉਂ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਪ੍ਰਧਾਨਗੀ ਹੇਠ ਹੋਈ ਜਨ ਸਭਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਜਿੰਨਾ ਵਿਕਾਸ ਹੋਇਆ ਹੈ, ਓਨਾ  ਪਿਛਲੇ 70 ਸਾਲਾਂ ਦੌਰਾਨ ਵੀ ਨਹੀਂ ਹੋਇਆ ਹੈ। ਕਾਂਗਰਸ ਸਰਕਾਰ।ਸਰਕਾਰ ਵਿੱਚ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ‘ਆਤਮ-ਨਿਰਭਰ ਭਾਰਤ’ ਦੀ ਅਗਵਾਈ ਵਿੱਚ ਅੱਜ ਭਾਰਤ ਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਆਪਣੇ ਦੇਸ਼ ਵਿੱਚ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ ਭਾਰਤ ਅੱਜ ਇਕ ਵੱਡਾ ਬਰਾਮਦਕਾਰ ਬਣ ਗਿਆ ਹੈ। ਅੱਜ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਭਾਰਤ ਤੇਜ਼ੀ ਨਾਲ ਵਿਸ਼ਵ-ਮਾਲਕ ਅਤੇ ਵਿਸ਼ਵ-ਸ਼ਕਤੀ ਬਣਨ ਵੱਲ ਵਧ ਰਿਹਾ ਹੈ। 'ਸਟੇਟ ਆਫ ਦਾ ਆਰਟ ਯੂਥ ਇੰਡੀਆ' ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਸੁਪਨਾ ਹੈ, ਜਿਸ ਲਈ ਉਹ ਅਣਥੱਕ ਮਿਹਨਤ ਕਰ ਰਹੇ ਹਨ।ਡਾ: ਭੋਲਾ ਸਿੰਘ ਨੇ ਮੋਦੀ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਨਾਲ ਸਬੰਧਿਤ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਪਿਛਲੇ 8 ਸਾਲਾਂ ਦੇ ਕਾਰਜਕਾਲ ਬੇਮਿਸਾਲ ਰਹੇ ਹਨ | ਮੋਦੀ ਸਰਕਾਰ ਗਰੀਬਾਂ, ਕਿਸਾਨਾਂ ਅਤੇ ਦਲਿਤਾਂ ਦੀ ਸਰਕਾਰ ਹੈ ਅਤੇ ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਮੋਦੀ ਸਰਕਾਰ ਨੇ 8ਸਾਲਾਂ ਦੌਰਾਨ ਸਖ਼ਤ ਕੋਸ਼ਿਸ਼ ਕੀਤੀ. ਪਿੰਡਾਂ ਵਿੱਚ 6 ਲੱਖ ਪਖਾਨਿਆਂ ਦੀ ਉਸਾਰੀ, 2.6 ਕਰੋੜ ਬਿਜਲੀ ਕੁਨੈਕਸ਼ਨ, ਪਿੰਡਾਂ ਵਿੱਚ 9.5 ਕਰੋੜ ਪਾਣੀ ਦੇ ਕੁਨੈਕਸ਼ਨ, 9.17 ਕਰੋੜ ਔਰਤਾਂ ਦੇ ਗੈਸ ਕੁਨੈਕਸ਼ਨ, ਗਰੀਬਾਂ ਲਈ ਇੱਕ ਰੁਪਏ ਪ੍ਰਤੀ ਮਹੀਨਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਆਦਿ ਇਹ ਸਾਰੀਆਂ ਸਕੀਮਾਂ 8 ਵਿੱਚ ਲਾਗੂ ਕੀਤੀਆਂ ਗਈਆਂ ਹਨ। ਮੋਦੀ ਸਰਕਾਰ ਦੇ ਸਾਲਾਂ ਵਿੱਚ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਮੋਦੀ ਸਰਕਾਰ ਵੱਲੋਂ ਇਨ੍ਹਾਂ ਵਰਗਾਂ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ 100 ਫੀਸਦੀ ਤੱਕ ਪਹੁੰਚ ਗਈ ਹੈ। ਕੋਰੋਨਾ ਸਮੇਂ ਦੌਰਾਨ 20 ਲੱਖ ਕਰੋੜ ਰੁਪਏ ਦਾ ਕੋਵਿਡ ਰਾਹਤ ਪੈਕੇਜ ਦਿੱਤਾ ਗਿਆ, ਕਿਸਾਨ ਸਨਮਾਨ ਨਿਧੀ ਦੀਆਂ 11 ਕਿਸ਼ਤਾਂਇਸ 'ਚ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਸਿੱਧੀ ਰਾਸ਼ੀ ਭੇਜੀ ਗਈ। ਇਸ ਮੌਕੇ ਇਸ ਪ੍ਰੋਗਰਾਮ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਇੰਚਾਰਜ ਸਤੀਸ਼ ਕਾਲੜਾ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਕਿਸਾਨ ਮੋਰਚਾ ਦੇ ਪ੍ਰਧਾਨ ਗੁਰਭੇਜ ਸਿੰਘ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ। ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਐਸ.ਸੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ, ਸਫ਼ਾਈ ਕਰਮਚਾਰੀ ਚੇਅਰਮੈਨ ਗੇਜਾ ਰਾਮ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਜੈਨ, ਜਗਰਾਉਂ ਵਿਧਾਨ ਸਭਾ ਦੇ ਇੰਚਾਰਜ ਕੰਵਰ ਨਰਿੰਦਰ ਸਿੰਘ, ਸ.ਇਸ ਮੌਕੇ ਜ਼ਿਲ੍ਹਾ ਸਕੱਤਰ ਧਰਮਿੰਦਰ ਸਿੰਘ, ਜ਼ਿਲ੍ਹਾ ਸੀਨੀਅਰ ਸਿਟੀਜ਼ਨ ਸੈੱਲ ਦੇ ਦਰਸ਼ਨ ਕੁਮਾਰ, ਕੇਵਲ ਸਿੰਘ, ਨਰਾਇਣ ਸਿੰਘ, ਸਿਮਰਨਜੀਤ ਕੌਰ, ਰੋਹਿਤ ਕੁਮਾਰ, ਰਮਨ ਅਰੋੜਾ, ਗਰਜੰਟ ਸਿੰਘ, ਦਿਆ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

ਭੁੱਖ ਹੜਤਾਲ 72ਵੇਂ ਅਤੇ ਧਰਨਾ 79ਵੇਂ ਦਿਨ 'ਚ ਸ਼ਾਮਲ ! 

ਭੁੱਖ ਹੜਤਾਲ 72ਵੇਂ ਅਤੇ ਧਰਨਾ 79ਵੇਂ ਦਿਨ 'ਚ ਸ਼ਾਮਲ !  ਮਾਮਲਾ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਦਾ!

ਜਗਰਾਉਂ 9 ਜੂਨ ( ਗੁਰਕੀਰਤ ਜਗਰਾਉਂ ) ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਕਿਰਤੀ ਕਿਸਾਨ ਯੂਨੀਅਨ' ਪੇਂਡੂ ਮਜ਼ਦੂਰ ਯੂਨੀਅਨ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਏਟਕ, ਯੂਥ ਵਿੰਗ ਕੇਕੇਯੂ ਵਲੋਂ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦੇ ਧਰਨੇ ਅੱਜ 79ਵੇਂ ਦਿਨ ਵੀ ਜਾਰੀ ਰਿਹਾ। ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ ਤੇ ਕਰਨੈਲ ਸਿੰਘ ਭੋਲਾ,  ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਨੇ ਪੁਲਿਸ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਤੁਰੰਤ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਕੇ 71 ਦਿਨਾਂ ਤੋਂ ਭੁੱਖ ਹੜਤਾਲ ਬੈਠੀ ਅਨੁਸੂਚਿਤ ਜਾਤੀ ਦੀ ਗਰੀਬ ਮਾਤਾ ਸੁਰਿੰਦਰ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਕਿ ਆਮ ਲੋਕ ਕਾਨੂੰਨ 'ਤੇ ਵਿਸਵਾਸ਼ ਕਰ ਸਕਣ। ਅੱਜ ਦੇ ਧਰਨੇ ਵਿਚ ਭੁੱਖ ਹੜਤਾਲ ਤੇ ਬੈਠੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਅਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਦਹਾਕਿਆਂ ਵਿਚ ਵੀ ਇਨਸਾਫ਼ ਨਾਂ ਮਿਲਣਾ ਦੇਸ਼ ਦੀ ਸਭ ਤੋਂ ਵੱਡੀ ਤਰਾਸਦੀ ਏ। ਉਨ੍ਹਾਂ ਬਹੁਤ ਹੀ ਦੁਖੀ ਮਨ ਨਾਲ਼ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਵਿੱਚ ਨਿਆਂ ਪ੍ਰਣਾਲੀ ਫੇਲ਼ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਸਿਆਸੀ ਲੀਡਰ ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ਼ ਸਤਾ ਹਾਸਲ ਕਰਨ ਤੱਕ ਹੀ ਸੀਮਤ ਰਹਿੰਦੇ ਹਨ। ਵੋਟਾਂ ਲੈ ਕੇ ਲੋਕ ਮਸਲਿਆਂ ਨੂੰ ਦਰਕਿਨਾਰ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲੀਆਂ ਸਰਕਾਰਾਂ ਨੇ ਇਨਸਾਫ਼ ਨਹੀਂ ਦਿੱਤਾ ਪਰ ਬਹੁਤ ਆਸਾਂ ਨਾਲ 2022 ਵਿੱਚ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਡੇਰੀ ਆਸ ਸੀ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਨ ਵਾਲੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਵੋਟਾਂ ਲੈ  ਆਮ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦਾ ਪਰਿਵਾਰ 2005 ਤੋਂ ਹੀ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਅਤੇ ਇਨਸਾਫ਼ ਪ੍ਰਾਪਤੀ ਦੀ ਲੜ੍ਹਾਈ ਲੜ੍ਹ ਰਹੇ ਹਨ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਧਰਨੇ ਵਿੱਚ ਪੱਕੀ ਹਾਜ਼ਰੀ ਭਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ, ਜੱਗਾ ਸਿੰਘ ਢਿੱਲੋਂ, ਰਾਮਤੀਰਥ ਸਿੰਘ ਲੀਲਾ, ਗੁਰਮੀਤ ਸਿੰਘ ਜਗਰਾਉਂ, ਅਵਤਾਰ ਸਿੰਘ ਠੇਕੇਦਾਰ ਦਾ ਧੰਨਵਾਦ ਕਰਦਿਆਂ ਆਮ ਲੋਕਾਂ ਤੋਂ ਸਹਿਯੋਗ ਤੋਂ ਮੰਗ ਕੀਤੀ।

ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ

ਸਥਾਨਕ ਅਨਾਜ ਮੰਡੀ ਵਿੱਚ ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ ਸਤਵੇਂ ਦਿਨ ਕਮਲਜੀਤ ਖੰਨਾ ਦੀ ਇਗਵਾਈ ਚ ਦਾਖਲ ਹੋਈ 
ਜਗਰਾਉਂ(ਗੁਰਕੀਰਤ ਸਿੰਘ)ਸਥਾਨਕ ਅਨਾਜ ਮੰਡੀ ਵਿੱਚ ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ ਸਤਵੇਂ ਦਿਨ ਚ ਦਾਖਲ ਹੋ ਗਈ। ਇਸ ਸਮੇਂ ਦਾਣਾ ਮੰਡੀ ਚ ਹੋਈ ਵਿਸ਼ਾਲ ਰੈਲੀ ਵਿਚ ਅਨਾਜ ਮੰਡੀ ਦੇ ਸਾਰੇ ਵਰਗਾਂ ਨੇ ਵਧਚੜ ਕੇ ਭਾਗ ਲਿਆ।ਇਸ ਸਮੇਂ ਸੰਘਰਸ਼ ਕਾਰੀਆਂ ਨੇ ਜਗੀਰਦਾਰੀ ਖਿਲਾਫ ਆਪਣੀ ਜਾਨ ਦੀ ਬਾਜ਼ੀ ਲਾ ਗਏ ਦਸਵੈਂ ਗੁਰੂ ਸਹਿਬਾਨ ਦੇ ਵਰੋਸਾਈ , ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਨਾਉਣ ਵਾਲੇ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਅੰਗਰੇਜ਼ੀ ਰਾਜ ਸਮੇਂ ਆਦਿਵਾਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ‌ਖਿਲਾਫ ਚਲੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਨਾਇਕ ਬਿਰਹਾ ਮੁੰਡਾਂ ਨੂੰ ਉਨਾਂ ਦੇ ਜਨਮਦਿਨ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਰੈਲੀ ਦੋਰਾਨ ਹਾਲਾਤ ਉਸ ਸਮੇਂ‌ ਕਾਫੀ ਉਤੇਜਨਾ ਭਰਪੂਰ ਹੋ ਗਏ ਜਦੋਂ ਸੁਸਾਇਟੀ ਦੀ ਦੁਕਾਨ ਤੇ ਕੋਕਰੀ ਕਲਾਂ‌ ਦੇ ਇਕ ਕਿਸਾਨ ਦੀ ਮੂੰਗੀ ਦੀ ਢੇਰੀ ਦੀ ਸਾਫ ਸਫਾਈ ਹੋਣ ਲੱਗੀ। ਉਸ ਸਮੇਂ ਰੈਲੀ ਕਰਨ ਰਹੇ ਸੰਘਰਸ਼ ਕਾਰੀਆਂ ਨੇ ਸੁਸਾਇਟੀ ਦੀ ਦੁਕਾਨ ਦਾ ਘਿਰਾਓ ਕਰ ਲਿਆ। ਮੋਕੇ ਤੇ ਪੁੱਜੀ ਪੁਲਸ ਅਤੇ ਆਗੂਆਂ ਦੀ ਸੂਝ ਬੂਝ ਸਦਕਾ ਸਬੰਧਤ ਕਿਸਾਨ ਨੇ ਸੰਘਰਸ਼ਕਾਰੀਆਂ ਦੀ ਅਪੀਲ ਤੇ ਅਪਣੀ ਜਿਣਸ ਵੇਚਣ ਤੋਂ ਇਨਕਾਰ ਕਰ ਦਿਤਾ। ਇਸ ਸਮੇਂ ਅਗਵਾਈ ਕਰ ਰਹੇ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਜਿਲਾ  ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਮੂਹ ਕਿਸਾਨ ਵੀਰਾਂ ਨੂੰ ਹੜਤਾਲ ਦੇ ਚਲਦਿਆਂ ਮੰਡੀ ਚ ਅਪਣੀ ਮੂੰਗੀ ਦੀ ਫ਼ਸਲ ਹਾਲ ਦੀ ਘੜੀ ਨਾ ਲੈਣ ਕੇ ਆਉਣ ਦੀ ਜ਼ੋਰਦਾਰ ਅਪੀਲ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਰਾਜਪਾਲ ਬਾਬਾ, ਦੇਵਰਾਜ ,ਆੜਤੀਆਂ ਐਸੋਸੀਏਸ਼ਨ ਵਲੋਂ ਕਾਮਰੇਡ ਬਲਵਿੰਦਰ ਸਿੰਘ, ਧਰਮਿੰਦਰ ਕੁਮਾਰ, ਪਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਆੜਤੀਆਂ ਵਰਗ ਦੀ ਅਜ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿਚ ਕੋਈ ਸਾਰਥਕ ਸਿੱਟਾ ਨਾ ਨਿਕਲਿਆ ਤਾਂ ਭਲਕੇ10 ਜੂਨ ਨੂੰ ਮੋਗਾ ਅਨਾਜ ਮੰਡੀ ਚ ਹੋ ਰਹੀ ਸੂਬਾਈ ਰੈਲੀ ਚ ਜਗਰਾਓਂ ਤੋਂ ਆੜਤੀਆਂ, ਮੁਨੀਮਾਂ ਅਤੇ ਮਜ਼ਦੂਰਾਂ ਦੇ ਕਾਫਲੇ ਭਾਗ ਲੈਣ ਲਈ ਰਵਾਨਾ ਹੋਣਗੇ।ਇਸ ਸਮੇਂ ਸੁਰਿੰਦਰ ਕੁਮਾਰ, ਸਵਰਨਜੀਤ ਸਿੰਘ ਪ੍ਰਧਾਨ ਆੜਤੀਆਂ ਐਸੋਸੀਏਸ਼ਨ , ਜਗਤਾਰ ਸਿੰਘ ਤਾਰੀ, ਕੁਲਦੀਪ ਸਿੰਘ ਸਹੋਤਾ , ਸੋਨੂੰ ਸਿੰਘ ਬਾਬਾ ਅਮਰ ਸਿੰਘ, ਨਛੱਤਰ ਸਿੰਘ ਭਗਤ ਆਦਿ ਹਾਜ਼ਰ ਸਨ।

ਸਿੱਧੂ ਮੂਸੇਵਾਲੇ ਦੀ ਯਾਦ ਵਿਚ ਲਗਾਈ ਛਬੀਲ


 ਬਰਨਾਲਾ, 9 ਜੂਨ (ਡਾਕਟਰ ਸੁਖਵਿੰਦਰ/ਗੁਰਸੇਵਕ ਸੋਹੀ) ਮਾਨ ਪਿੰਡੀ ਧਨੌਲਾ ਵਿਖੇ ਨਿਊ ਯੂਥ ਕਲੱਬ ਵਲੋਂ ਨੋਜਵਾਨਾਂ ਵੱਲੋਂ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਯਾਦ ਵਿਚ ਕੌਮੀ ਮੁੱਖ ਮਾਰਗ ਬਠਿੰਡਾ ਚੰਡੀਗੜ੍ਹ ਤੇ ਦੋਵਾਂ ਪਾਸਿਆਂ ਤੋਂ ਤੇ ਠੰਡੇ ਪਾਣੀ ਜਲ ਦੀ ਛਬੀਲ ਲਗਾਈ ।ਤਕਰੀਬਨ 9 ਤੋਂ 5 ਵਜ਼ੇ ਤੱਕ ਸੰਗਤਾਂ ਨੇ ਛਬੀਲ ਤੇ ਸੇਵਾ ਕੀਤੀ । ਏਸ ਮੌਕੇ ਤੇ ਸੁਖਬੀਰ ਸਿੰਘ, ਬੂਟਾ ਸਿੰਘ, ਸੁਖਦੀਪ ਸਿੰਘ, ਗਗਨਦੀਪ, ਜੀਤ ਸਿੰਘ, ਜਸਕਰਨ ਸਿੰਘ, ਪ੍ਰਦੀਪ ਸਿੰਘ, ਹੈਪੀ ਗਿੱਲ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਮਾਨ, ਗੁਰਦੇਵ ਸਿੰਘ ਭੰਗੂ, ਚਿੱਲੂ ਔਲਖ, ਨਾਨਕ ਸਿੰਘ, ਸੁਰਜੀਤ ਸਿੰਘ ਤੇ ਹੋਰ ਸੇਵਾਦਾਰ ਹਾਜਰ ਸਨ

ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਨੂੰ ਸਮਰਪਿਤ ਕਸਬਾ ਭੁਰਾਲ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ

ਸੰਦੌੜ, 9 ਜੂਨ ( ਡਾਕਟਰ ਸੁਖਵਿੰਦਰ ਸਿੰਘ )  ਪਿੰਡ ਕਸਬਾ ਭੁਰਾਲ ਵਿਖੇ ਸਿੱਧੂ ਮੂਸਵਾਲੇ ਦੀ ਯਾਦਗਾਰ ਨੂੰ ਸਮਰਪਿਤ  ਵਿਖੇ  ਪ੍ਬੰਧਕਾ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੜਕ ਬਾਪਲਾ ਰੋੜ੍ਹ  ਚੌਂਕ ਵਿਖੇ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਛਬੀਲ ਦਾ ਰਾਹਗੀਰਾਂ ਨੇ ਭਰਪੂਰ ਆਨੰਦ ਮਾਨਿਆ ਜਿਕਰਯੋਗ  ਇਹ ਹੈ ਕਿ ਪ੍ਰਸਿੱਧ  ਕਲਾਕਾਰ  ਸੁੱਭਦੀਪ  ਸਿੰਘ ਮੂਸੇਵਾਲਾ ਭਲਾ ਦੀ ਸਾਡੇ  ਵਿੱਚ ਨਹੀਂ ਰਹੇ   ਅੱਜ ਉਨ੍ਹਾਂ ਯਾਦ  ਵਿੱਚ  ਵੱਖ-ਵੱਖ ਥਾਂਵਾ ਤੇ ਜੋ ਉਨ੍ਹਾਂ ਦੇ  ਫੈਨਾ ਵਲੋਂ ਬਰਾਗਮ ਈ ਸੋਗ ਤੇ  ਅੱਤ ਦੀ ਗਰਮੀ ਅਤੇ  ਨੂੰ ਦੇਖਦੇ ਹੋਏ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ ਸ਼ਰਧਾਂਲੂਆ ਵੱਲੋਂ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ  ਜਾ ਰਹੀਆਂ ਹਨ , ਅਤੇ ਛਬੀਲਾਂ 'ਚ ਸੇਵਾਦਾਰਾਂ ਵਧ-ਚੜ੍ਹ ਕੇ ਆਪਣੀ ਸੇਵਾ ਨਿਭਾਉਂਦੇ ਦਿਖਾਈ ਦਿੱਤੇ।  ਛਬੀਲ 'ਚ ਸੇਵਾ ਕਰ ਰਹੇ ਸੇਵਾਦਾਰਾਂ ਵੱਲੋਂ ਰਾਹਗੀਰਾਂ ਨੂੰ ਰੋਕ-ਰੋਕ ਕੇ ਵੀ ਪਾਣੀ ਵਰਤਾਇਆ ਗਿਆ ਜੋ ਕਿ ਬਹੁਤ ਹੀ ਪੁੰਨ ਦਾ ਕੰਮ ਹੈ। ਇਹ ਛਬੀਲ ਸਾਰਾ ਦਿਨ ਚੱਲੀ, ਜਿਸ 'ਚ ਹਰ ਵਰਗ ਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਆਪਣਾ ਯੋਗਦਾਨ  ਪਾਇਆ  ਤੇ ਪੁਨ ਦਾ ਕੰਮ ਕੀਤਾ ਗਿਆ ਹੈ । ਅਤੇ ਬਲਵੀਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਹ ਜਿਆ  ਦੁੱਖ ਨਿਆਈ  ਘਟਨਾ  ਕਿਸੇ ਤੇ ਪ੍ਰਮਾਤਮਾ ਨਾ ਲਿਆਏ । 
  ਇਸ ਮੋਕੇ ਸੇਵਾਦਾਰ ਸੀਰਾ ਸਿੰਘ ,ਹਰਜਿੰਦਰ ਫੋਜੀ ,ਸੋਨੀ ਫੋਜੀ, ਬੱਬਾ ਫੋਜੀ ,ਕਾਲਾ ਸਿੰਘ, ਗੋਰਾ ਫੋਜੀ , ਮਨਜੀਤ ਰੈਕਾ,ਕਲਦੀਪ ਸਿੰਘ, ਸੁਖਵਿੰਦਰ ਸਿੰਘ ਰਾਠੀ ਸੰਦੜ ਵੀ ਹਾਜਰ ਸਨ ।