You are here

ਪੰਜਾਬ

ਪਿੰਡ ਗੋਰਾਹੂਰ 'ਚ ਕਰਵਾਈ ਗਈ ਝੋਨੇ ਦੀ ਸਿੱਧੀ ਬਿਜਾਈ :  ਮੁੱਖ ਖੇਤੀਬਾੜੀ ਅਫ਼ਸਰ ਡਾ. ਬੈਨੀਪਾਲ

ਸਿੱਧਵਾਂ ਬੇਟ/ਲੁਧਿਆਣਾ, 04 ਜੂਨ (ਰਣਜੀਤ ਸਿੱਧਵਾਂ) - ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਲਾਗੂ ਕਰਵਾਉਣ ਹਿੱਤ ਚਲਾਈ ਜਾ ਰਹੀ ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਿੱਧਵਾ ਬੇਟ ਦੇ ਪਿੰਡ ਗੋਰਾਹੂਰ ਵਿਖੇ ਸ. ਕਰਤਿੰਦਰਪਾਲ ਸਿੰਘ (ਪੰਮੀ) ਸਾਬਕਾ ਸਰਪੰਚ ਸਿੰਘਪੁਰਾ ਦੇ ਖੇਤਾਂ ਵਿੱਚ ਤਿੰਨ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਡਾ. ਜਸਵਿੰਦਰਪਾਲ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਪੰਜਾਬ ਦੀ ਹਾਜ਼ਰੀ ਵਿੱਚ ਕਰਵਾਈ ਗਈ।ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਗਰੇਵਾਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਦੇ ਖੇਤਾਂ ਵਿੱਚ ਮੌਕੇ 'ਤੇ ਜਾ ਕੇ ਪ੍ਰਦਰਸ਼ਨੀਆਂ ਲਗਵਾਈਆਂ ਜਾ ਰਹੀਆਂ ਹਨ। ਇਸ ਵਿਧੀ ਨੂੰ ਪੁਰਜੋਰ ਢੰਗ ਨਾਲ ਲਾਗੂ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕਿਸਾਨ ਸਿਖਲਾਈ ਕੈਂਪਾਂ ਰਾਹੀਂ, ਲਿਟਰੈਚਰ ਵੰਡ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਇਸ ਤਕਨੀਕ ਹੇਠ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ.ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਵਲੋਂ ਕਿਹਾ ਗਿਆ ਕਿ ਇਸ ਤਕਨੀਕ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਧਰਤੀ ਹੇਠ ਪਾਣੀ ਰੀਚਾਰਜ ਵੀ ਹੁੰਦਾ ਹੈ, ਲੇਬਰ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ ਕੀੜੇ- ਮਕੌੜੇ ਵੀ ਘੱਟ ਲੱਗਦੇ ਹਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ 15 ਜੂਨ ਅਤੇ ਬਾਸਮਤੀ ਦੀ ਸਿੱਧੀ ਬਿਜਾਈ 30 ਜੂਨ ਤੱਕ ਕੀਤੀ ਜਾ ਸਕਦੀ ਹੈ।ਕਿਸਾਨ ਕਰਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਥੋੜ੍ਹਾ-ਥੋੜ੍ਹਾ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆ ਰਿਹਾ ਹੈ ਅਤੇ ਇਸ ਸਾਲ ਤਕਰੀਬਨ 06 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ, ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਕੱਦੂ ਕਰਕੇ ਬੀਜੇ ਝੋਨੇ ਦੇ ਬਰਾਬਰ ਜਾਂ ਜਿਆਦਾ ਹੀ ਪ੍ਰਾਪਤ ਹੁੰਦਾ ਹੈ।ਇਸ ਮੌਕੇ ਡਾ. ਜਗਦੇਵ ਸਿੰਘ ਐਗਰੋਨੌਮਿਸਟ, ਲੁਧਿਆਣਾ, ਇੰਜੀ. ਅਮਨਪ੍ਰੀਤ ਸਿੰਘ ਘਈ,  ਡਾ. ਗੁਰਮੁੱਖ ਸਿੰਘ, ਬਲਾਕ ਖੇਤੀਬਾੜੀ ਅਫਸਰ, ਸਿੱਧਵਾ ਬੇਟ ਵਲੋਂ ਸਿੱਧੀ ਬਿਜਾਈ ਦੀ ਤਕਨੀਕ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਇਸ ਪ੍ਰਦਰਸ਼ਨੀ ਦਾ ਆਯੋਜਨ ਸਰਕਲ ਭੂੰਦੜੀ ਦੇ ਖੇਤੀਬਾੜੀ ਵਿਸਥਾਰ ਅਫਸਰ, ਡਾ .ਸ਼ੇਰਅਜੀਤ ਸਿੰਘ ਮੰਡ ਵਲੋਂ ਕੀਤਾ ਗਿਆ।

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਸ਼ੁਰੂ ਕਰਵਾਈ ਛਬੀਲ

 ਜਗਰਾਉ 3 ਜੂਨ (ਅਮਿਤਖੰਨਾ)ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ  ਨੇਡ਼ੇ ਗੁਰਦੁਆਰਾ ਰਾਮਗੜ੍ਹੀਆ ਕਮੇਟੀ ਪਾਰਕ ਵਿਖੇ  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਤਿੱਨ ਚਾਰ ਮਹੀਨੇ ਚੱਲਣ ਵਾਲੀ ਠੰਡੇ ਪਾਣੀ ਦੀ ਛਬੀਲ ਸ਼ੁਰੂ ਕਰਵਾਈ  ਰਾਹਗੀਰਾਂ ਨੂੰ ਗਰਮੀ ਦੇ ਮੌਸਮ ਵਿੱਚ ਪਾਣੀ ਲਈ ਪਾਣੀ ਨਾ ਮਿਲਣਾ ਯਾਨੀ ਮੁਸ਼ਕਲਾਂ ਦਾ ਹੱਲ ਕਰਨਾ ਕਰਦਿਆਂ ਐਸੋਸੀਏਸ਼ਨ ਨੇ  ਛਬੀਲ ਦਾ ਸ਼ੁੱਭ ਆਰੰਭ ਭਾਈ ਜਸਵੰਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸੰਗਤਾਂ ਨੂੰ ਜਲ ਛਕਾਇਆ ਗਿਆ  ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਕਿਹਾ ਕਿ ਸੰਸਥਾ ਦੇ ਸਰਪ੍ਰਸਤ ਸਵ: ਸ ਮਹਿੰਦਰ ਸਿੰਘ  ਸੋਈ ਤੇ ਰਤਨ ਸਿੰਘ ਧੰਜਲ ਦੀ ਸੋਚ ਨੂੰ ਸਾਕਾਰ ਕਰਦਿਆਂ ਲੋੜਵੰਦ ਦੀ ਮਦਦ ਲਈ ਇਹ ਛਬੀਲ ਸ਼ੁਰੂ ਹੋਈ ਹੈ  ਇਸ ਮੌਕੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ  ਹੱਤਿਆ ਦੀ ਨਿੰਦਾ ਕਰਦਿਆਂ ਦੋ ਮਿੰਟ ਦਾ ਮੌਨ ਵੀ ਧਾਰਿਆ  ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ ,ਗੁਰਮੇਲ ਸਿੰਘ ਢੁੱਡੀਕੇ, ਪ੍ਰਿਤਪਾਲ ਸਿੰਘ ਮਣਕੂ, ਗੁਰਦੁਆਰਾ ਰਾਮਗੜ੍ਹੀਆ ਦੇ ਪ੍ਰਧਾਨ ਕਰਮ ਸਿੰਘ ਜਗਦੇ, ਸੈਕਟਰੀ ਅਮਰਜੀਤ ਸਿੰਘ ਘਟੌੜੇ ,ਮੀਤ ਪ੍ਰਧਾਨ ਮੰਗਲ ਸਿੰਘ ਸਿੱਧੂ, ਮਨਪ੍ਰੀਤ ਸਿੰਘ ਮਨੀ, ਪ੍ਰੀਤਮ ਸਿੰਘ ਜੰਡੂ, ਸੁਰਿੰਦਰ ਸਿੰਘ ਕਾਕਾ,  ਗੁਰਮੇਲ ਸਿੰਘ ਬਿੱਟੂ ,ਹਰਜੀਤ ਸਿੰਘ ਭੰਵਰਾ ,ਜਸਵਿੰਦਰ ਸਿੰਘ ਮਠਾੜੂ , ਨਿਰਮਲ ਸਿੰਘ ਨਿੰਮਾ , ਹਰਦਿਆਲ ਸਿੰਘ ਭੰਮਰਾ, ਜਗਦੀਸ਼ ਸਿੰਘ ਦੀਸ਼ਾ ,ਸਤਪਾਲ ਸਿੰਘ ਮਲਕ, ਬਲਜੀਤ ਸਿੰਘ, ਅਮਨਦੀਪ ਸਿੰਘ ਮਠਾੜੂ, ਜਸਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਲੱਕੀ , ਧਰਮ ਸਿੰਘ ਰਾਜੂ ਆਦਿ ਹਾਜ਼ਰ ਸਨ

ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਇੱਕ ਵਧੀਆ ਉਪਰਾਲਾ

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਸਰਕਾਰੀ ਸਕੂਲਾਂ ਵਿੱਚ ਹਰੇਕ ਸਾਲ ਦੀ ਤਰਾਂ੍ਹ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ।ਪ੍ਰੰਤੂ ਬਹੁਤ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਸਮਰ ਕੈਂਪ ਲਗਾਏ ਜਾ ਰਹੇ ਹਨ।ਇਹਨਾਂ ਕੈਂਪਾ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਜਿਵੇਂ ਗਿੱਧਾ,ਭੰਗੜਾ, ਕੋਰੀਓਗ੍ਰਾਫੀ,ਸਿਲਾਈ ਕਢਾਈ,ਗਾਰਡਨਿੰਗ,ਯੋਗਾ,ਕਰਾਟੇ,ਖਾਣਾ ਤਿਆਰ ਕਰਨਾ, ਆਰਟ ਐਂਡ ਕਰਾਫਟ ਅਤੇ ਵੱਖ-ਵੱਖ ਖੇਡਾਂ ਆਦਿ ਬੱਚਿਆਂ ਨੂੰ ਸਿਖਾਏ ਜਾਂਦੇ ਹਨ।ਇਸ ਸਬੰਧੀ ਗੱਲਬਾਤ ਕਰਦਿਆਂ ਸੈਂਟਰ ਹੈੱਡ ਟੀਚਰ ਇਤਬਾਰ ਸਿੰਘ,ਸੁਰਿੰਦਰ ਕੁਮਾਰ ਭੰਮੀਪੁਰਾ ਅਤੇ ਰਾਜਮਿੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਪਿੰਡ ਮਾਣੂੰਕੇ ਵਿਖੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਸਵੇਰੇ ਸੱਤ ਵਜੇ ਤੋਂ ਦਸ ਵਜੇ ਤੱਕ ਸਮਰ ਕੈਂਪ ਵਿੱਚ ਬੱਚਿਆਂ ਨੂੰ ਉਪ੍ਰੋਕਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਹਨਾਂ ਗਤੀਵਿਧੀਆਂ ਦਾ ਮੁੱਖ ਉਦੇਸ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ, ਬੱਚਿਆਂ ਵਿੱਚ ਕਰਿਟੀਵਿਟੀ ਪੈਦਾ ਕਰਨੀ ਅਤੇ ਖੇਡਾਂ ਲਈ ਵੀ ਤਿਆਰ ਕਰਨਾ ਹੈ।ਇਸ ਮੌਕੇ ਉਨ੍ਹਾ ਨਾਲ ਸੈਂਟਰ ਹੈੱਡ ਟੀਚਰ ਬਲਵੀਰ ਸਿੰਘ ਮਾਣੂੰਕੇ,ਗੁਰਪ੍ਰੀਤ ਸਿੰਘ ਸੰਧੂ,ਬਲਜੀਤ ਸਿੰਘ,ਜੰਗਪਾਲ ਸਿੰਘ ਆਦਿ ਹਾਜਿਰ ਸਨ ।

ਫਾਹਾ ਲੈ ਕੇ ਜੀਵਨ ਲੀਲਾ ਖਤਮ ਕੀਤੀ  

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਦੇਹੜਕਾ ਦੇ ਵਿਅਕਤੀ ਵੱਲੋ ਕਰਜੇ ਤੋ ਤੰਗ ਆ ਕੇ ਖੁਦਕਸੀ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਚੰਨਣ ਸਿੰਘ (58)ਪੁੱਤਰ ਦਲੀਪ ਸਿੰਘ ਜੋ ਗੱਡੀਆ ਅਤੇ ਖੇਤੀ-ਬਾੜੀ ਦਾ ਕੰਮ ਕਰਦਾ ਸੀ।ਜਿਸ ਗੱਡੀਆ ਅਤੇ ਖੇਤੀਬਾੜੀ ਵਿਚੋ ਵੱਡਾ ਘਾਟਾ ਪੈ ਗਿਆ ਉਸ ਨੇ ਆਪਣਾ ਘਰ ਅਤੇ ਜਮੀਨ ਵੀ ਗਹਿਣੇ ਰੱਖ ਦਿੱਤੀ ਫਿਰ ਵੀ ਉਸ ਦੇ ਸਿਰ 6 ਲੱਖ ਰੁਪਏ ਦਾ ਕਰਜਾ ਹੋ ਗਿਆ।ਸੁੱਕਰਵਾਰ ਨੂੰ ਰਾਤ ਦੀ ਰੋਟੀ ਖਾਣ ਉਪਰੰਤ ਪਿੰਡ ਦੇਹੜਕਾ ਦੇ ਧਾਰਮਿਕ ਸਥਾਨ ਬਾਬਾ ਸ਼ਹੀਦ ਹਾਕਮ ਸਿੰਘ ਦੇ ਸਥਾਨ ਤੇ ਜਾ ਕੇ ਬਰਾਡੇ ਵਿਚ ਛੱਤ ਵਾਲੇ ਪੱਖੇ ਵਾਲੀ ਹੁੱਕ ਨਾਲ ਆਪਣੇ-ਆਪ ਨੂੰ ਫਾਹਾ ਲੈ ਲਿਆ।ਜਿਸ ਦਾ ਅੱਜ ਜਦੋ ਪਿੰਡ ਵਾਸੀਆ ਨੂੰ ਪਤਾ ਲੱਗਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ,ਹਠੂਰ ਪੁਲਿਸ ਨੇ ਲਾਸ ਨੂੰ ਕਬਜੇ ਵਿਚ ਲੈ ਲਿਆ।ਉਨ੍ਹਾ ਦੱਸਿਆ ਮ੍ਰਿਤਕ ਦੇ ਵੱਡੇ ਭਰਾ ਸੁਖਦਰਸਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਦੇਹੜਕਾ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ ਦਾ ਪੋਸਟਮਾਰਟਮ  ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।

ਪੰਜ ਸਾਲਾ ਤੋ ਭਗੌੜਾ ਹਠੂਰ ਪੁਲਿਸ ਨੇ ਕੀਤਾ ਕਾਬੂ

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਪਿਛਲੇ ਪੰਜ ਸਾਲਾ ਤੋ ਮਾਨਯੋਗ ਅਦਾਲਤ ਵੱਲੋ ਭਗੌੜਾ ਚੱਲਦਾ ਆ ਰਿਹਾ ਇੱਕ ਨੌਜਵਾਨ ਨੂੰ ਹਠੂਰ ਪੁਲਿਸ ਨੇ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਰਸੂਲਪੁਰ (ਮੱਲ੍ਹਾ)ਦੇ ਖਿਲਾਫ ਸਾਲ 2014 ਵਿਚ ਮੁਕੱਦਮਾ ਨੰਬਰ 47 ਧਾਰਾ 22 ਐਨ ਡੀ ਪੀ ਐਸ ਤਹਿਤ ਅਤੇ ਸਾਲ 2015 ਵਿਚ ਮੁਕੱਦਮਾ ਨੰਬਰ 32 ਧਾਰਾ 22 ਐਨ ਡੀ ਪੀ ਐਸ ਤਹਿਤ ਪੁਲਿਸ ਥਾਣਾ ਹਠੂਰ ਵਿਖੇ ਦੋ ਮੁਕੱਦਮੇ ਦਰਜ ਕੀਤੇ ਗਏ ਸਨ।ਉਨ੍ਹਾ ਦੱਸਿਆ ਕਿ ਹਰਜਿੰਦਰ ਸਿੰਘ 2017 ਤੋ ਮਾਨਯੋਗ ਅਦਾਲਤ ਵਿਚੋ ਭਗੌੜਾ ਚੱਲਿਆ ਆ ਰਿਹਾ ਸੀ ਜਿਸ ਨੂੰ ਅੱਜ ਹਠੂਰ ਪੁਲਿਸ ਨੇ ਕਾਬੂ ਕੀਤਾ ਹੈ ਅਤੇ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਜੇਲ ਵਿਚ ਭੇਜਿਆ ਜਾ ਰਿਹਾ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਸੁਲੱਖਣ ਸਿੰਘ,ਜਤਿੰਦਰ ਸਿੰਘ,ਜਸਵਿੰਦਰ ਸਿੰਘ,ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਏ ਐਸ ਆਈ ਸੁਲੱਖਣ ਸਿੰਘ ਕਾਬੂ ਕੀਤੇ ਨੌਜਵਾਨ ਸਬੰਧੀ ਜਾਣਕਾਰੀ ਦਿੰਦੇ ਹੋਏ।

ਫੁੱਟਬਾਲ ਆਈ ਲੀਗ ਖੇਡ ਕੇ ਪਰਤੇ ਗੁਰਮੁਖ ਸਿੰਘ ਸਿੱਧੂ ਦਾ ਸਨਮਾਨ

ਹਠੂਰ,4,ਜੂਨ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਕੋਲਕਾਤਾ ਵਿਖੇ ਹੋਈ ਫੁੱਟਬਾਲ ਆਈ ਲੀਗ ਵਿੱਚ ਚਕਰ ਸਪੋਰਟਸ ਅਕੈਡਮੀ ਦੇ ਖਿਡਾਰੀ ਗੁਰਮੁਖ ਸਿੰਘ ਸਿੱਧੂ ਨੇ ਰਾਜਸਥਾਨ ਫੱੁਟਬਾਲ ਕਲੱਬ ਵੱਲੋਂ ਖੇਡ ਕੇ ਪਿੰਡ ਚਕਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਅੱਜ ਗੁਰਮੁਖ ਸਿੰਘ ਦੀ ਪਿੰਡ ਵਾਪਸੀ ਉੱਤੇ ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਖਿਡਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕਾਂ ਜਸਕਿਰਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਗੁਰਮੁਖ ਸਿੰਘ ਚਕਰ ਅਕੈਡਮੀ ਦਾ ਬਿਹਤਰੀਨ ਫੱੁਟਬਾਲ ਖਿਡਾਰੀ ਹੈ ਜੋ ਈਸਟ ਬੰਗਾਲ, ਮਿਨਰਵਾ ਅਕੈਡਮੀ ਚੰਡੀਗੜ੍ਹ ਅਤੇ ਗੜਵਾਲ ਕਲੱਬ ਦਿੱਲੀ ਵੱਲੋਂ ਵੀ ਖੇਡ ਚੁੱਕਿਆ ਹੈ।ਪਿਛਲੇ ਸਾਲ ਉਸ ਦੀ ਚੋਣ ਰਾਜਸਥਾਨ ਫੱੁਟਬਾਲ ਕਲੱਬ ਵਿੱਚ ਹੋ ਗਈ ਸੀ।ਬੰਗਲੋਰ ਵਿਖੇ ਹੋਈ ਸੈਕੰਡ ਡਿਵੀਜ਼ਨ ਆਈ ਲੀਗ ਵਿੱਚ ਰਾਜਸਥਾਨ ਫੱੁਟਬਾਲ ਕਲੱਬ ਦੀ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਗੁਰਮੁਖ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ।ਇਸ ਮੌਕੇ ਗੁਰਮੁਖ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਆਈ ਲੀਗ ਵਿੱਚ 'ਰਾਜਸਥਾਨ ਫੱੁਟਬਾਲ ਕਲੱਬ' ਵੱਲੋਂ ਖੇਡੇ ਗਏ ਕੱੁਲ ਅਠਾਰਾਂ ਮੈਚਾਂ ਵਿੱਚੋਂ ਉਸ ਨੇ ਸੋਲਾਂ ਮੈਚ ਖੇਡੇ ਹਨ।ਇਨ੍ਹਾਂ ਵਿੱਚੋਂ ਇੱਕ ਮੈਚ ਵਿੱਚ ਉਹ 'ਮੈਨ ਆਫ਼ ਦਾ ਮੈਚ' ਵੀ ਚੁਣਿਆ ਗਿਆ।ਇਸ ਸਨਮਾਨ ਸਮਾਰੋਹ ਦੌਰਾਨ ਸਰਪੰਚ ਸੁਖਦੇਵ ਸਿੰਘ,ਸਾਬਕਾ ਸਰਪੰਚ ਮੇਜਰ ਸਿੰਘ,ਸਾਬਕਾ ਪੰਚ ਰੂਪ ਸਿੰਘ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਗੁਰਮੁਖ ਸਿੰਘ ਦਾ ਹੌਸਲਾ ਵਧਾੳੇੁਂਦਿਆਂ ਕਿ ਗੁਰਮੁਖ ਸਿੰਘ ਖੇਡ ਖੇਤਰ ਵਿੱਚ ਚੰਗੀਆਂ ਪੈੜਾਂ ਪਾ ਰਿਹਾ ਹੈ।ਇਸ ਮੌਕੇ ਚਕਰ ਸਪੋਰਟਸ ਅਕੈਡਮੀ ਦੇ ਪ੍ਰਬੰਧਕ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਅਕੈਡਮੀ ਦੇ ਪਹਿਲੇ ਕੋਚ ਜਗਜੀਤ ਸਿੰਘ ਮੱਲ੍ਹਾ ਨੇ ਪਿੰਡ ਅਤੇ ਪੰਜਾਬ ਦਾ ਮਾਣ ਵਧਾਉਣ ਲਈ ਗੁਰਮੁਖ ਸਿੰਘ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਉਨ੍ਹਾ ਨਾਲ ਨੰਬਰਦਾਰ ਜਗਜੀਤ ਸਿੰਘ ਸਿੱਧੂ ਯੂ ਐਸ ਏ,ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਬਾਕਸਿੰਗ ਕੋਚ ਲਵਪ੍ਰੀਤ ਕੌਰ, ਜਗਜੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਸੰਧੂ, ਜਗਸੀਰ ਸਿੰਘ ਸੰਧੂ, ਚਮਕੌਰ ਸਿੰਘ ਸਿੱਧੂ, ਸੁਖਵੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਖਿਡਾਰੀ ਗੁਰਮੁਖ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੀ ਹੋਈ ਗ੍ਰਾਮ ਪੰਚਾਇਤ ਚਕਰ ਅਤੇ ਪਿੰਡ ਵਾਸੀ।

ਸ਼ਹੀਦੀ ਗੁਰਪੁਰਬ ਅਤੇ ਹਫਤਾਵਾਰੀ ਗੁਰਮਤਿ ਦੀਵਾਨ

 

"ਸ਼ਹੀਦੀ ਗੁਰਪੁਰਬ ਅਤੇ ਹਫਤਾਵਾਰੀ ਗੁਰਮਤਿ ਦੀਵਾਨ"

      ਮਿਤੀ 04-06-2022, ਸ਼ਨੀਵਾਰ

 

ਮਿਤੀ 04-06-2022 ਦਿਨ ਸ਼ਨੀਵਾਰ  ਨੂੰ ਸ਼ਾਮ 06-30 ਤੋਂ ਰਾਤ 09 ਤੱਕ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ,"ਸ਼ਹੀਦੀ ਗੁਰਪੁਰਬ ਅਤੇ ਹਫਤਾਵਾਰੀ ਵਿਸ਼ੇਸ਼ ਗੁਰਮਤਿ ਦੀਵਾਨ ਸਜੇਗਾ।

ਜਿਸ ਵਿੱਚ ਭਾਈ ਸਰਵਣ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਇਤਿਹਾਸ ਨਾਲ ਜੋੜਨਗੇ।

 

       ਆਪਜੀ ਨੂੰ ਪ੍ਰਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ। 

 

ਸਮਾਪਤੀ ਤੇ ਛਬੀਲ ਅਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।

 

               ਪ੍ਰਬੰਧਕ ਸੇਵਾਦਾਰ

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।9417600502

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 103ਵਾਂ ਦਿਨ  

ਸਰਕਾਰਾਂ ਦੇ ਬੀਜੇ ਕੰਡੇ ਨੌਜਵਾਨ ਗੈਂਗਸਟਾਰ ਬਣਨ ਨੂੰ ਹੀ ਆਪਣਾ ਭਵਿੱਖ ਸਮਝੀ ਬੈਠੇ ਹਨ : ਦੇਵ ਸਰਾਭਾ

ਮੁੱਲਾਂਪੁਰ ਦਾਖਾ , 3 ਜੂਨ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 103ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਗੁਰਮੀਤ ਸਿੰਘ ਢੱਟ,ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ,ਕੈਪਟਨ ਰਾਮ ਲੋਕ ਸਿੰਘ ਸਰਾਭਾ, ਭਿੰਦਰ ਸਿੰਘ ਬਿੱਲੂ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ  ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ 'ਚ ਰਾਜ ਕਰ ਚੁੱਕੀਆਂ ਨਿਕੰਮੀਆਂ ਸਰਕਾਰਾਂ ਦੇ ਬੀਜੇ ਕੰਡੇ ਨੌਜਵਾਨ ਅੱਜ ਗੈਂਗਸਟਾਰ ਬਣਨ ਨੂੰ ਹੀ ਆਪਣਾ ਭਵਿੱਖ ਸਮਝੀ ਬੈਠੇ ਨੇ ਜੋ ਆਪਣੇ ਗੁਰੂਆਂ ,ਸ਼ਹੀਦਾਂ ਦੇ ਇਤਿਹਾਸ ਨੂੰ ਭੁੱਲ ਗਏ । ਜਦ ਕੇ ਹਰੇਕ ਮਾਂ ਬਾਪ ਦਾ ਇਹ ਸਪਨਾ ਹੁੰਦਾ ਕਿ ਉਸ ਦਾ ਪੁੱਤ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਉਹ ਆਪਣੇ ਮਾਂ - ਮਾਪਿਆਂ ਤੇ ਪੂਰੇ ਪਿੰਡ ਅਤੇ ਦੇਸ਼ ਦਾ ਨਾਮ ਦੁਨੀਆਂ ਤੇ ਚਮਕਾਏ । ਪਰ ਕੁਝ ਦੇਸ਼ ਵਿਰੋਧੀ ਤਾਕਤਾਂ ਨੌਜਵਾਨਾਂ ਨੂੰ ਆਪਣੇ ਸਟਾਈਲ ਨਾਲ ਵਾਰਤ ਦੀਆਂ ਨੇ ਜੋ ਇਨ੍ਹਾਂ ਨੂੰ ਨਸ਼ਿਆਂ ਦੇ ਰਾਹ ਪਾ ਕੇ ਕਾਲਜਾਂ ਦੇ ਪ੍ਰਧਾਨ ਬਣਾ ਕੇ ਇਨ੍ਹਾਂ ਨੂੰ ਆਪਸ ਵਿੱਚ ਲੜਾਈਆਂ ਕਰਵਾ ਕੇ ਇਨ੍ਹਾਂ ਤੋਂ ਇਕ ਦੂਜੇ ਦੇ ਕਤਲ ਕਰਵਾ ਕੇ ਗੈਂਗਸਟਰਾਂ ਦੇ ਰਾਹ ਪਾਉਂਦੀਆਂ ਨੇ ।ਸੋ ਅਸੀਂ ਤਾਂ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਨੌਜਵਾਨਾਂ ਨੂੰ ਆਪਣੀ  ਮਿਹਰ ਨਾਲ ਸਿੱਧੇ ਰਸਤੇ ਪਾਉਣ ਤੇ ਇਨ੍ਹਾਂ ਨੂੰ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਬਲ ਬਖਸ਼ਣ । ਜਦੋਂ ਨੌਜਵਾਨ ਗੈਂਗਸਟਾਰ ਹਥਿਆਰਾਂ ਛੱਡ ਕੇ ਝੰਡੇ ਫੜ ਕੇ ਸੰਘਰਸ਼ਾਂ ਕਰਨਗੇ ਤਾਂ ਜਿੱਤਾਂ ਵੀ ਇਨ੍ਹਾਂ ਦੇ ਪੈਰ ਚੁੰਮਣਗੀਆਂ। ਉਨ੍ਹਾਂ ਅੱਗੇ ਆਖਿਆ ਕਿ ਜੇ ਸਰਕਾਰਾਂ ਨੂੰ ਨੌਜਵਾਨਾਂ ਦੇ ਹੱਥਾਂ ਵਿੱਚ ਫੜੀਆਂ ਡਿਗਰੀਆਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਂਦੀਆਂ ਤਾਂ ਨੌਜਵਾਨ ਆਪਣੀ ਜ਼ਿੰਦਗੀ ਬਰਬਾਦੀ ਦੇ ਰਾਹ ਕਦੇ ਨਾ ਪਾਉਂਦੇ । ਜਦਕਿ ਇਨ੍ਹਾਂ ਦੀ ਬਰਬਾਦੀ ਦਾ ਅਸਲ ਕਾਰਨ ਵੀ ਸਰਕਾਰਾਂ ਹਨ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜੋ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਹੀ ਬੰਦੀ ਸਿੰਘਾਂ ਦੀ ਜ਼ਿੰਦਗੀ ਨੂੰ ਗੌਰ ਨਾਲ ਪੜ੍ਹਿਆ ਜਾਵੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ । ਜਿਨ੍ਹਾਂ ਉੱਚੀ ਵਿੱਦਿਆ ਹਾਸਲ ਕਰਨ ਦੇ ਬਾਵਜੂਦ ਪੰਜਾਬ 'ਚ ਕਾਲੇ ਦੌਰ ਦੇ ਦੌਰਾਨ ਸਿੱਖ ਕੌਮ ਤੇ ਵਾਪਰੇ ਕਹਿਰ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਹੋਏ ਖਿਲਵਾੜ ਅਤੇ ਨੌਜਵਾਨ ਘਰੋਂ ਗਏ ਸੈਰ ਕਾਰਨ ਅਤਿਵਾਦੀ ਕਹਿ ਕੇ ਮੁਕਾਬਲੇ ਕਰਕੇ ਮਾਰੇ ਤਾਂ ਬੰਦੀ ਸਿੰਘਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਘੜਾਮ ਚੌਧਰੀ ਲੀਡਰਾਂ ਨੂੰ ਸੋਧਿਆ। ਜਿਸ ਦੀ ਸਜ਼ਾ ਉਹ ਦੇਸ਼ ਦੇ ਸੰਵਿਧਾਨ ਮੁਤਾਬਕ ਭੁਗਤ ਚੁੱਕੇ ਹਨ  ਪਰ ਹੁਣ ਸਰਕਾਰਾਂ ਉਨ੍ਹਾਂ ਨੂੰ ਕਿਉਂ ਧੱਕੇ ਨਾਲ ਜੇਲ੍ਹਾਂ 'ਚ ਡੱਕੀ ਬੈਠੀਆਂ ਹਨ  । ਹੁਣ ਸਮੁੱਚੀ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਇਕ ਮੰਚ ਤੇ ਇਕ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਊਗਾ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸਨਪਰ, ਹਰਬੰਸ ਸਿੰਘ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਭੁਪਿੰਦਰ ਸਿੰਘ ਬਿੱਲੂ ,ਅਮਰਜੀਤ ਸਿੰਘ ਸਰਾਭਾ,ਜਸਵਿੰਦਰ ਸਿੰਘ ਕਾਲਖ,ਸਵਰਨਜੀਤ ਸਿੰਘ ਬਰਮੀ, ਅਮਰਜੀਤ ਸਿੰਘ ਅੰਮੀ ਸਰਾਭਾ,  
ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ, ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਢੈਪਈ ਵਿਖੇ ਸ੍ਰੀ ਗੁਰੂ ਅਰਜਨ ਦੇਵ  ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ  

ਮੁੱਲਾਂਪੁਰ ਦਾਖਾ 3 ਜੂਨ (ਸਤਵਿੰਦਰ  ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਪਿੰਡ ਢੈਪਈ ਜ਼ਿਲ੍ਹਾ ਲੁਧਿਆਣਾ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਵੱਲੋਂ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਵਰਸਾਏ ਬਾਬਾ ਹਰਨੇਕ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਢੈਪਈ   ਦੀਆਂ ਸੰਗਤਾਂ ਵੱਲੋਂ ਮੁੱਖ ਮਾਰਗ ਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ   ਠੰਢੇ ਮਿੱਠੇ ਜਲ ਛਕਾਉਣ ਦੀ ਸੇਵਾ ਕੀਤੀ।ਇਸ ਸਮੇਂ ਸ੍ਰੀ ਨਾਨਕਸਰ ਆਸ਼ਰਮ ਠਾਠ ਸਿਆੜ,ਬਰਾਂਚ ਠਾਠ ਪਿੰਡ ਢੈਪਈ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਦੀਪਾ ਜੋਧਾਂ ਵਾਲੇ ਹਾਜ਼ਰ ਸਨ ।

ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸਵੱਦੀ ਕਲਾਂ ਚ ਨਗਰ ਕੀਰਤਨ ਸਜਾਇਆ ਗਿਆ*

ਮੁੱਲਾਂਪੁਰ ਦਾਖਾ,3 ਜੂਨ(ਸਤਵਿੰਦਰ ਸਿੰਘ ਗਿੱਲ)ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਸਵੱਦੀ ਕਲਾਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਅਤੇ ਗੁਰਦਵਾਰਾ ਨਾਨਕਸਰ ਸਾਹਿਬ ਸਵੱਦੀ ਕਲਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ ਕਰੀਬ 9 ਵਜੇ ਪੂਰੀਆਂ ਧਾਰਮਿਕ ਰੀਤੀ ਰਿਵਾਜਾਂ ਨਾਲ ਸ਼ੁਰੂ ਹੋਏ ਇਸ ਨਗਰ ਕੀਰਤਨ ਤੇ ਵੱਡੀ ਗਿਣਤੀ ਪਿੰਡ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਜਿਸ ਵਿਚ ਵੱਡੀ ਗਿਣਤੀ ਟਰੈਕਟਰ ਅਤੇ ਟਰਾਲੀਆਂ ਵੀ ਫੁੱਲਾਂ ਨਾਲ ਸਜਾਏ ਗਏ ਸਨ। ਵੱਖ ਵੱਖ ਪੜਾਵਾਂ ਰਾਹੀਂ ਹੁੰਦਾ ਹੋਇਆ ਇਹ ਨਗਰ ਕੀਰਤਨ ਦੇਰ ਸ਼ਾਮ ਨੂੰ ਵਿਧੀਆ ਪਾਸਾ ਵਾਲੇ ਪੜਾਅ ਤੇ ਜਦੋਂ ਪੁੱਜਾ ਤਾਂ ਲੋਕਾਂ ਵਿਚ ਬਹੁਤ ਧਾਰਮਿਕ ਭਾਵਨਾ ਦਿਖਾਈ ਦੇ ਰਹੀ ਸੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਪਿੰਡ ਦੇ ਵੱਖ ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ ਅਤੇ ਸਮੋਸੇ ਆਦਿ ਵੀ ਸੰਗਤਾਂ ਵੱਲੋ ਰਾਹਗੀਰਾਂ ਨੂੰ ਵਰਤਾਏ ਗਏ। ਇਸ ਨਗਰ ਕੀਰਤਨ ਦੌਰਾਨ ਢਾਡੀ ਹਰਦੀਪ ਸਿੰਘ ਬਲੋਵਾਲ ਦੇ ਢਾਡੀ ਜਥੇ ਨੇ ਹਾਜਰ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਅਤੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਾਰੇ ਕਿਹਾ ਕਿ ਉਹ ਮਹਾਨ ਸ਼ਹੀਦ ਸਨ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਪੰਚ ਭਾਈ ਗੁਰਦੀਪ ਸਿੰਘ ਕਾਕਾ ਸਵੱਦੀ ਕਲਾਂ ਨੇ ਬਾਖੂਬੀ ਨਾਲ ਨਿਭਾਈ।

ਕਰਜੇ ਤੋ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕਸੀ

ਜਗਰਾਓ,ਹਠੂਰ,3,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਨੱਥੋਵਾਲ ਦੇ ਕਿਸਾਨ ਵੱਲੋ ਕਰਜੇ ਤੋ ਤੰਗ ਆ ਕੇ ਖੁਦਕਸੀ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੇਵ ਸਿੰਘ (70)ਪੁੱਤਰ ਅਰਜਨ ਸਿੰਘ ਜੋ ਖੇਤੀ-ਬਾੜੀ ਦਾ ਕੰਮ ਕਰਦਾ ਸੀ ਅਤੇ ਬੀਤੀ ਹਾੜੀ ਦੀ ਫਸਲ ਵਿਚੋ ਵੱਡਾ ਘਾਟਾ ਪੈ ਗਿਆ।ਉਸ ਦੇ ਸਿਰ 7 ਲੱਖ ਰੁਪਏ ਦਾ ਕਰਜਾ ਹੋ ਗਿਆ ਅਤੇ ਉਹ ਕੁਝ ਦਿਨਾ ਤੋ ਪ੍ਰੇਸਾਨ ਰਹਿਣ ਲੱਗ ਗਿਆ ਤਾਂ ਉਸ ਨੇ ਵੀਰਵਾਰ ਨੂੰ ਆਪਣੇ ਖੇਤ ਜਾ ਕੇ ਕੀਟ ਨਾਸਕ ਦਵਾਈ ਪੀ ਲਈ, ਜਿਸ ਨੂੰ ਪਰਿਵਾਰਕ ਮੈਬਰਾ ਨੇ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਇਲਾਜ ਲਈ ਲਿਆਦਾ ਤਾਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਮਨਪ੍ਰੀਤ ਸਿੰਘ ਵਾਸੀ ਨੱਥੋਵਾਲ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਸਰਕਾਰੀ ਹਸਪਤਾਲ ਜਗਰਾਓ ਤੋ ਲਾਸ ਦਾ ਪੋਸਟਮਾਰਟਮ  ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਇਸ ਮੌਕੇ ਪਿੰਡ ਵਾਸੀਆ ਅਤੇ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਗੁਰਦੇਵ ਸਿੰਘ ਦਾ ਕਰਜਾ ਮਾਫ ਕਰਕੇ ਯੋਗ ਸਹਾਇਤਾ ਕੀਤੀ ਜਾਵੇ।

ਡੱਲਾ ਨਹਿਰ ਵਿਚੋ ਔਰਤ ਦੀ ਲਾਸ ਅਤੇ ਮੋਟਰਸਾਇਕਲ ਮਿਿਲਆ

ਹਠੂਰ,3,ਜੂਨ-(ਕੌਸ਼ਲ ਮੱਲ੍ਹਾ)-ਲੁਧਿਆਣਾ-ਅਬੋਹਰ ਬਰਾਚ ਜੋ ਪਿੰਡ ਡੱਲਾ ਵਿਚੋ ਦੀ ਲੰਘਦੀ ਹੈ ਇਸ ਨਹਿਰ ਵਿਚੋ ਇੱਕ ਅਣਪਛਾਤੀ ਔਰਤ ਦੀ ਲਾਸ ਅਤੇ ਮੋਟਰਸਾਇਕਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਡੱਲਾ ਵੱਲੋ ਸੜਕ ਅਤੇ ਨਹਿਰ ਦੇ ਕਿਨਾਰਿਆ ਤੇ ਵੱਡੀ ਮਾਤਰਾ ਵਿਚ ਉੱਗੀ ਗਾਜਰ ਬੂਟੀ ਨੂੰ ਪੁੱਟਣ ਲਈ ਮਨਰੇਗਾ ਕਾਮੇ ਲਾਏ ਹੋਏ ਸਨ ਅਤੇ ਨਹਿਰ ਦਾ ਪਾਣੀ ਬੰਦ ਹੋਣ ਕਰਕੇ ਜਦੋ ਕਾਮਿਆ ਨੇ ਅਖਾੜੇ ਵਾਲੇ ਪਾਸੇ ਜਾ ਕੇ ਦੇਖਿਆ ਤਾਂ ਨਹਿਰ ਵਿਚ ਦੱਬੀ ਹੋਈ ਅਤੇ ਬੁਰੀ ਤਰ੍ਹਾ ਗਲੀ-ਸੜੀ ਇੱਕ ਔਰਤ ਦੀ ਲਾਸ ਮਿਲੀ ਅਤੇ ਕੁਝ ਹੀ ਦੂਰੀ ਤੇ ਬਿਨਾ ਨੰਬਰ ਤੋ ਇੱਕ ਕਾਲੇ ਰੰਗ ਦਾ ਹੀਰੋ ਮੋਟਰਸਾਇਕਲ ਮਿਿਲਆ ਜਿਸ ਦੀ ਸੂਚਨਾ ਮਨਰੇਗਾ ਕਾਮਿਆ ਨੇ ਗ੍ਰਾਮ ਪੰਚਾਇਤ ਡੱਲਾ ਨੂੰ ਦਿੱਤੀ ਅਤੇ ਗ੍ਰਾਮ ਪੰਚਾਇਤ ਡੱਲਾ ਨੇ ਇਸ ਬਾਰੇ ਸਬੰਧਤ ਪੁਲਿਸ ਚੌਕੀ ਕਾਉਕੇ ਕਲਾਂ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਮੁਲਾਜਮਾ ਨੇ ਔਰਤ ਦੀ ਲਾਸ ਆਪਣੇ ਕਬਜੇ ਵਿਚ ਲੈ ਲਈ ਅਤੇ ਮੋਟਰਸਾਇਕਲ ਸਰਪੰਚ ਡੱਲਾ ਦੇ ਘਰ ਖੜ੍ਹਾ ਕਰ ਦਿੱਤਾ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਜਿਸ ਕਿਸੇ ਵੀਰ ਦਾ ਇਹ ਮੋਟਰਸਾਇਕਲ ਹੈ ਉਹ ਪੁਲਿਸ ਚੌਕੀ ਕਾਉਕੇ ਕਲਾਂ ਨਾਲ ਸੰਪਰਕ ਕਰ ਸਕਦਾ ਹੈ।ਇਸ ਸਬੰਧੀ ਜਦੋ ਪੁਲਿਸ ਚੌਕੀ ਕਾਉਕੇ ਕਲਾਂ ਦੇ ਏ ਐਸ ਆਈ ਗੁਰਸੇਵਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਕੁਝ ਸਮੇਂ ਬਾਅਦ ਤੁਹਾਨੂੰ ਫੋਨ ਕਰਦਾ ਹਾਂ ਪਰ ਖਬਰ ਲਿਖੇ ਜਾਣ ਤੱਕ ਕੱਟ ਏ ਐਸ ਆਈ ਗੁਰਸੇਵਕ ਸਿੰਘ ਦਾ ਫੋਨ ਨਹੀ ਆਇਆ।

 

ਗ੍ਰਾਮ ਪੰਚਾਇਤ ਮੱਲ੍ਹਾ ਨੇ ਚਿੱਟੇ ਦੇ ਖਿਲਾਫ ਮਤਾ ਪਾਸ ਕੀਤਾ

ਹਠੂਰ,3,ਜੂਨ-(ਕੌਸ਼ਲ ਮੱਲ੍ਹਾ)- ਚਿੱਟਾ ਵੇਚਣ ਵਾਲਿਆ ਖਿਲਾਫ ਸਮੂਹ ਪਿੰਡ ਵਾਸੀਆ ਦਾ ਇੱਕ ਭਾਰੀ ਇਕੱਠ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਗ੍ਰਾਮ ਪੰਚਾਇਤ ਮੱਲ੍ਹਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਖੇ ਨਿੰਮ ਵਾਲੇ ਥੱੜ੍ਹੇ ਤੇ ਹੋਇਆ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ ਵੇਚਦਾ ਹੈ ਤਾਂ ਉਸ ਖਿਲਾਫ ਗ੍ਰਾਮ ਪੰਚਾਇਤ ਮੱਲ੍ਹਾ ਵੱਲੋ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਜੇਕਰ ਚਿੱਟਾ ਵੇਚਣ ਵਾਲੇ ਦੀ ਪਿੰਡ ਵਿਚੋ ਕੋਈ ਵਿਅਕਤੀ ਜਮਾਨਤ ਦੇਵੇਗਾ ਤਾਂ ਜਮਾਨਤ ਦੇਣ ਵਾਲੇ ਵਿਅਕਤੀ ਦਾ ਪਿੰਡ ਵਿਚੋ ਸਮਾਜਿਕ ਬਾਈਕਾਟ ਕੀਤਾ ਜਾਵੇਗਾ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਚਿੱਟਾ ਵੇਚਦਾ ਹੈ ਤਾਂ ਉਹ ਤੁਰੰਤ ਇਹ ਗੈਰ ਕਾਨੂੰਨੀ ਕੰਮ ਬੰਦ ਕਰ ਦੇਵੇ ਨਹੀ ਤਾਂ ਆਉਣ ਵਾਲੇ ਦਿਨਾ ਵਿਚ ਇਸ ਦੇ ਸਿੱਟੇ ਗੰਭੀਰ ਨਿਕਲਣਗੇ।ਇਸ ਮੌਕੇ ਪਿੰਡ ਵਾਸੀਆ ਨੇ ਨਸ਼ਾ ਵਿਰੋਧੀ ਐਕਸਨ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਅਤੇ ਪਿੰਡ ਵਾਸੀਆ ਨੇ ਚਿੱਟੇ ਦੇ ਖਿਲਾਫ ਇੱਕ ਜੁੱਟ ਹੁਣ ਦਾ ਪ੍ਰਣ ਲਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਦੀਪ ਸਿੰਘ ਖਾਲਸਾ,ਮੀਤ ਪ੍ਰਧਾਨ ਰੁਲਦੂ ਸਿੰਘ,ਸੈਕਟਰੀ ਗੁਰਮੀਤ ਸਿੰਘ,ਬੂਟਾ ਸਿੰਘ,ਹਰਜੀਤ ਸਿੰਘ,ਭਾਈ ਅਮਰਜੀਤ ਸਿੰਘ ਖਾਲਸਾ,ਹਰਦੀਪ ਕੌਸ਼ਲ ਮੱਲ੍ਹਾ,ਗੁਰਮੀਤ ਸਿੰਘ ਕੁਬੈਤ ਵਾਲੇ,ਕੁਲਵੰਤ ਸਿੰਘ,ਬਲਦੇਵ ਸਿੰਘ,ਗੁਰਚਰਨ ਸਿੰਘ ਸੰਧੂ,ਜਗਜੀਤ ਸਿੰਘ ਖੇਲਾ,ਕਰਮਜੀਤ ਸਿੰਘ,ਨੰਬਰਦਾਰ ਜਸਪਾਲ ਸਿੰਘ,ਲਖਵੀਰ ਸਿੰਘ ਦਿਓਲ,ਅਮਰੀਕ ਸਿੰਘ,ਸੁਦਾਗਰ ਸਿੰਘ,ਸੇਵਕ ਸਿੰਘ,ਗੁਰਬਖਸ ਸਿੰਘ ਧਾਲੀਵਾਲ,ਗਿਆਨੀ ਅਵਤਾਰ ਸਿੰਘ,ਸਤਨਾਮ ਸਿੰਘ,ਦਵਿੰਦਰਪਾਲ ਸ਼ਰਮਾਂ,ਭਜਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਾਬਕਾ ਸਰਪੰਚ ਗੁਰਮੇਲ ਸਿੰਘ ਇਕੱਠ ਨੂੰ ਸੰਬੋਧਨ ਕਰਦੇ ਹੋਏ।

ਸ ਪ੍ਰੀਤਮ ਸਿੰਘ ਖਹਿਰਾ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ  

ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ  

ਸਿਧਵਾਂ ਬੇਟ, 2 ਜੂਨ (ਮਨਜਿੰਦਰ ਗਿੱਲ  )-ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਅਤੇ  ਗੁਰਦੀਪ ਸਿੰਘ ਖੈਹਿਰਾ ਕੈਨੇਡਾ ਦੇ ਪਿਤਾ ਸ. ਪ੍ਰੀਤਮ ਸਿੰਘ ਖੈਹਿਰਾ (91) ਸਾਬਕਾ ਸਰਪੰਚ ਪਿੰਡ  ਗਿੱਦੜਵਿੰਡੀ ਜੋ 23 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਦੀ ਯਾਦ 'ਚ ਗੁਰਦੁਆਰਾ ਬਾਉਲੀ ਸਾਹਿਬ, ਸੋਢੀਵਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਭਾਈ ਸੁਖਦੇਵ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ । ਅੰਤਿਮ ਅਰਦਾਸ ਉਪਰੰਤ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਚੇਅਰਮੈਨ ਮੇਜਰ ਸਿੰਘ ਭੈਣੀ, 'ਆਪ' ਆਗੂ ਪ੍ਰੀਤਮ ਸਿੰਘ ਅਖਾੜਾ, ਢਾਡੀ ਜਗਦੇਵ ਸਿੰਘ ਜਾਚਕ ਨੇ ਆਖਿਆ ਕਿ ਮਾਪੇ ਹਮੇਸ਼ਾ ਘਰ ਦੀ ਸ਼ਾਨ ਹੁੰਦੇ ਹਨ।ਇਨਸਾਨ ਨੂੰ ਇਸ ਦਾ ਅਹਿਸਾਸ ਮਾਪਿਆਂ ਦੇ ਵਿਛੋੜੇ ਉਪਰੰਤ ਹੀ ਹੁੰਦਾ ਹੈ । ਇਸ ਮੌਕੇ ਖੈਹਿਰਾ ਪਰਿਵਾਰ ਵਲੋਂ ਸਵ. ਪ੍ਰੀਤਮ ਸਿੰਘ ਦੀ ਯਾਦ 'ਚ ਵੱਖ-ਵੱਖ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਨੂੰ ਮਾਇਆ ਦਾਨ ਵਜੋਂ ਦਿੱਤੀ ਗਈ । ਇਸ ਮੌਕੇ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਿਧਵਾਂ, ਸਾਬਕਾ ਚੇਅਰਮੈਨ ਸਤਿੰਦਰਪਾਲ ਕਾਕਾ ਗਰੇਵਾਲ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਪ੍ਰੋ. ਸਖਵਿੰਦਰ ਸਿੰਘ, ਪ੍ਰਧਾਨ ਬਿੰਦਰ ਮਨੀਲਾ, ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਪਰਮਜੀਤ ਸਿੰਘ ਪੱਪੀ, ਸਰਪੰਚ ਜੋਗਿੰਦਰ ਸਿੰਘ ਮਲਸੀਹਾਂ, ਸਰਪੰਚ ਜਗਜੀਤ ਸਿੰਘ ਤਿਹਾੜਾ, ਸਰਪੰਚ ਜਤਿੰਦਰ ਪਾਲ ਸਿੰਘ ਸਫੀਪੁਰਾ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਜਗਦੇਵ ਸਿੰਘ ਗਿੱਦੜਪਿੰਡੀ, ਐਡਵੋਕੇਟ ਗੁਰਬਿੰਦਰ ਸਿੰਘ ਸਿੱਧੂ, ਡਾ. ਨਛੱਤਰ ਸਿੰਘ, ਕੁਲਦੀਪ ਸਿੰਘ ਗਿੱਲ, ਐਡਵੋਕੇਟ ਜਰਨੈਲ ਸਿੰਘ ਖੈਹਿਰਾ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਚਰਨਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ ਖੈਹਿਰਾ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਸੰਮਤੀ ਮੈਂਬਰ ਜੀਵਨ ਸਿੰਘ ਬਾਘੀਆਂ, ਕਾਂਗਰਸੀ ਆਗੂ ਮਨੀ ਗਰਗ, ਜਸਵੰਤ ਸਿੰਘ ਗਰੇਵਾਲ, ਮਲਕੀਤ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਜ਼ੈਲਦਾਰ ਗੁਰਦੀਪ ਸਿੰਘ, ਪਵਿੱਤਰ ਸਿੰਘ, ਤੇਜਿੰਦਰ ਸਿੰਘ ਖਹਿਰਾ , ਰਵਿੰਦਰ ਸਿੰਘ, ਅਮਨਜੀਤ ਸਿੰਘ ਗਿੱਲ, ਡਾ. ਜਗਦੇਵ ਸਿੰਘ ਅਤੇ ਬਲਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸਰਪੰਚ, ਪੰਚਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਹਾਜ਼ਰੀ ਭਰਦਿਆਂ ਖੈਹਿਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇੰਗਲੈਂਡ ਤੋਂ ਫੋਨ ਰਾਹੀਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸ ਅਮਨਜੀਤ ਸਿੰਘ ਖਹਿਰਾ ਨੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਥੇ ਸਰਦਾਰ ਪ੍ਰੀਤਮ ਸਿੰਘ ਬਾਰੇ ਜਾਣਕਾਰੀ ਦਿੰਦੇ ਦੱਸਿਆ ਕੇ ਸ ਪ੍ਰੀਤਮ ਸਿੰਘ ਖਹਿਰਾ ਨੂੰ ਦੋ ਵਾਰ ਗਿੱਦੜਵਿੰਡੀ ਪਿੰਡ ਦੀ ਸਰਪੰਚੀ ਕਰਨ ਦਾ ਮੌਕਾ ਮਿਲਿਆ । ਆਪਣੇ ਸਰਪੰਚੀ ਦੇ ਸਮੇਂ ਦੌਰਾਨ ਸ ਪ੍ਰੀਤਮ ਸਿੰਘ ਖਹਿਰਾ ਨੇ ਪਿੰਡ ਦੀ ਡਿਵੈੱਲਪਮੈਂਟ ਅਤੇ ਪਿੰਡ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ । ਸਭ ਤੋਂ ਪਹਿਲਾਂ ਬੇਟ ਇਲਾਕੇ ਵਿਚ  ਮੱਸਿਆ ਦੇ ਦਿਹਾਡ਼ੇ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਟਰੈਕਟਰ ਤੇ ਲੈ ਕੇ ਜਾਣ ਅਤੇ ਦਰਸ਼ਨ ਕਰਾਉਣ ਦੀ ਸੇਵਾ ਵੀ ਸ ਪ੍ਰੀਤਮ ਸਿੰਘ ਦੇ ਹਿੱਸੇ ਆਈ । ਚਾਹੇ ਆਪਣੇ ਜੀਵਨ ਦੌਰਾਨ 1984 ਦੇ ਕਾਲੇ ਦੌਰ ਵਿੱਚ ਬਹੁਤ ਕਠਿਨ ਸਮਾਂ ਗੁਜ਼ਾਰਿਆ  ਪਰ ਫਿਰ ਵੀ ਪਰਿਵਾਰ ਤੇ ਹਲਕੇ ਨੂੰ ਆਪਣੀ ਸੁਯੋਗਤਾ ਨਾਲ ਸਦਾ ਮੂਹਰਲੀ ਕਤਾਰ ਵਿੱਚ ਰੱਖਿਆ । ਜਿੱਥੇ ਅੱਜ ਪਰਿਵਾਰ ਨੂੰ ਸਰਦਾਰ ਪ੍ਰੀਤਮ ਸਿੰਘ ਖਹਿਰਾ ਦੇ ਵਿਛੜ ਜਾਣ ਦਾ ਦੁੱਖ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ ਇਸ ਇਲਾਕੇ ਨੂੰ ਵੀ ਇਸ ਬਹੁਤ ਹੀ ਸੂਝਵਾਨ ਅਤੇ ਅਗਾਂਹਵਧੂ ਵਿਚਾਰਾਂ ਵਾਲੇ ਇਨਸਾਨ ਦੇ ਤੁਰ ਜਾਣ ਨਾਲ ਵੱਡਾ ਘਾਟਾ ਪਿਆ ਹੈ । ਸ ਪ੍ਰੀਤਮ ਸਿੰਘ ਖਹਿਰਾ ਮੇਰੇ ਵਰਗੇ ਬਹੁਤ ਸਾਰੇ ਇਲਾਕੇ ਭਰ ਦੇ ਲੋਕਾਂ ਦੇ ਮਾਰਗ ਦਰਸ਼ਕ ਸਨ । 

ਆੜ੍ਹਤ ਨਾ ਦੇਣ ਤੇ ਸਿਰਫ ਸੁਸਾਇਟੀਆਂ ਰਾਹੀਂ ਮੂੰਗੀ ਖ਼ਰੀਦਣ ਦੇ ਫੈਸਲੇ ਦੇ ਵਿਰੋਧ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ

ਜਗਰਾਉ 02 ਜੂਨ (ਅਮਿਤਖੰਨਾ) ਪੰਜਾਬ ਸਰਕਾਰ ਵੱਲੋਂ ਮੂੰਗੀ 'ਤੇ ਐੱਮਐੱਸਪੀ ਐਲਾਨਣ ਦੇ ਨਾਲ ਹੀ ਆੜ੍ਹਤੀਆਂ ਨੂੰ ਆੜ੍ਹਤ ਨਾ ਦੇਣ ਤੇ ਸਿਰਫ ਸੁਸਾਇਟੀਆਂ ਰਾਹੀਂ ਮੂੰਗੀ ਖ਼ਰੀਦਣ ਦੇ ਫੈਸਲੇ ਦੇ ਵਿਰੋਧ 'ਚ ਆੜ੍ਹਤੀ ਐਸੋਸੀਏਸ਼ਨ ਜਗਰਾਓਂ ਤੇ ਗੱਲਾ ਮਜ਼ਦੂਰ ਯੂਨੀਅਨ ਜਗਰਾਓਂ ਵੱਲੋਂ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਗਈ। ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਦੋਵੇਂ ਜਥੇਬੰਦੀਆਂ ਦੀ ਵਿੱਤ ਮੰਤਰੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਮਸਲਿਆਂ ਦਾ ਢੁਕਵਾਂ ਹੱਲ ਕਰਨ ਦਾ ਭਰੋਸਾ ਮਿਲਿਆ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਅਤੇ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ ਪਾਲਾ, ਦੇਵ ਰਾਜ ਨੇ ਕਿਹਾ ਕਿ ਮੂੰਗੀ 'ਤੇ ਐੱਮਐੱਸਪੀ ਐਲਾਨਣਾ ਪੰਜਾਬ ਸਰਕਾਰ ਦਾ ਕਿਸਾਨੀ ਦੀ ਬਿਹਤਰੀ ਲਈ ਵੱਡਾ ਸ਼ਲਾਘਾਯੋਗ ਫ਼ੈਸਲਾ ਹੈ ਪਰ ਇਸ ਦੇ ਨਾਲ ਹੀ ਮੂੰਗੀ 'ਤੇ ਆੜ੍ਹਤੀਆਂ ਨੂੰ ਆੜ੍ਹਤ ਨਾ ਦੇਣ ਅਤੇ ਸਿਰਫ ਸੁਸਾਇਟੀਆਂ ਰਾਹੀਂ ਹੀ ਮੂੰਗੀ ਖਰੀਦਣ ਦੇ ਫ਼ੈਸਲੇ ਨਾਲ ਆੜ੍ਹਤੀ ਅਤੇ ਮਜ਼ਦੂਰ ਵਰਗ ਬੇਰੁਜ਼ਗਾਰ ਹੋ ਜਾਵੇਗਾ। ਇਸ ਲਈ ਸਰਕਾਰ ਪਹਿਲਾਂ ਵਾਂਗ ਹੀ ਮੂੰਗੀ ਦੀ ਖ਼ਰੀਦ ਦੇ ਚੱਲ ਰਹੇ ਸਿਸਟਮ ਨੂੰ ਜਾਰੀ ਰੱਖੇ। ਇਸ ਮੌਕੇ ਪ੍ਰਧਾਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚਾਹੇ ਅਜੇ ਪਾਲਿਸੀ ਆਉਣੀ ਹੈ ਪਰ ਉਹ ਅੱਜ ਦੇ ਮੰਗ ਪੱਤਰ ਰਾਹੀਂ ਮੰਗ ਕਰਦੇ ਹਨ ਕਿ ਇਸ ਵਿਚ ਆੜ੍ਹਤੀਆਂ ਦੀ ਸ਼ਮੂਲੀਅਤ ਨੂੰ ਬਣਾਈ ਰੱਖਿਆ ਜਾਵੇ, ਕਿਉਂਕਿ ਸੂਬੇ ਦੇ ਹਜ਼ਾਰਾਂ ਆੜ੍ਹਤੀ ਇਸ ਧੰਦੇ ਨਾਲ ਜੁੜੇ ਹੋਏ ਹਨ, ਉਸ ਤੋਂ ਵੀ ਤਿੰਨ ਗੁਣਾ ਮੁਨੀਮ ਅਤੇ ਹੋਰ ਕਰਿੰਦੇ ਆੜ੍ਹਤ ਦੇ ਇਸ ਕਾਰੋਬਾਰ ਨਾਲ ਆਪਣਾ ਘਰ ਚਲਾ ਰਹੇ ਹਨ। ਉਨ੍ਹਾਂ ਵਿਧਾਇਕਾ ਮਾਣੂੰਕੇ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਉਣ 'ਤੇ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਗਰੇਵਾਲ, ਨੀਰਜ ਬਾਂਸਲ, ਰਮੇਸ਼ ਚੰਦਰ ਜੈਨ, ਮਨੋਹਰ ਲਾਲ, ਨਵੀਨ ਸਿੰਗਲਾ, ਸੋਨੂੰ, ਪਾਲਾ ਚੌਧਰੀ ਆਦਿ ਹਾਜ਼ਰ ਸਨ।

ਸ਼ੌਕ ✍️ ਸਲੇਮਪੁਰੀ ਦੀ ਚੂੰਢੀ

 -  ਛੁੱਟੀਆਂ 'ਚ
ਨਾਨਕੇ ਜਾਣ  
 ਦੇ ਸ਼ੌਕ ਨੇ
ਆਪਣਾ ਰਾਹ
ਬਦਲਦਿਆਂ
ਹੁਣ  
ਚਿੱਟਾ,
ਸਮੈਕ
ਤੇ ਹੈਰੋਇਨ
 ਨਿਗਲਣ ਦੇ ਨਾਲ ਨਾਲ
ਬੁਲਟ ਦੇ ਪਟਾਕੇ
ਪਾਉਣ ਤੋਂ
ਵੱਧਦਿਆਂ, ਵੱਧਦਿਆਂ
ਏ. ਕੇ. 47
ਨੂੰ ਪਾਰ ਕਰਦਿਆਂ,
 ਏ. ਐਨ.94
ਦਾ ਅੰਕੜਾ
ਛੂਹਣ ਵਲ
 ਕਰ ਲਿਆ ਹੈ!
ਬਸ-
ਦਿਲ ਨੂੰ
ਝੋਰਾ ਜਿਹਾ
ਖਾਈ ਜਾਂਦੈ
ਕਿ-
ਸ਼ੌਕ  ਵਿਕਾਸ
ਦੀਆਂ
ਪੁਲਾਘਾਂ
 ਪੁੱਟਦਾ ਪੁੱਟਦਾ
 ਕਿਤੇ
 ਤੋਪਾਂ ਦੇ ਗੋਲਿਆਂ
ਦੀਆਂ ਲਾਟਾਂ
ਤੱਕ ਨਾ
ਅੱਪੜ ਜਾਵੇ!
- ਸੁਖਦੇਵ ਸਲੇਮਪੁਰੀ
09780620233
2 ਜੂਨ, 2022

ਮਿਰਜ਼ਾ ਗ਼ੁਲਾਮ ਅਹਿਮਦ ਦੇ ਦੇਹਾਂਤ ‘ਤੇ ਵਿਸ਼ੇਸ – 26 ਮਈ 1908 

ਮਿਰਜ਼ਾ ਗ਼ੁਲਾਮ ਅਹਿਮਦ ਦਾ ਜਨਮ 13 ਫਰਵਰੀ 1835 ਨੂੰ ਹੋਇਆ। ਮਿਰਜ਼ਾ ਗੁਲਾਮ ਅਹਿਮਦ ਦੇ ਮਾਤਾ ਦਾ ਨਾਂ ਚਿਰਾਗ ਬੀਬੀ ਮਾਂ ਅਤੇ ਪਿਤਾ ਦਾ ਨਾਂ ਮਿਰਜਾ ਗੁਲਾਮ ਮੁਰਤਜਾ ਸੀ । ਮਿਰਜ਼ਾ ਗ਼ਾਲਬ ਇੱਕ ਅਮੀਰ ਮੁਗਲ ਪਰਿਵਾਰ ਵਿੱਚ ਪੈਦਾ ਹੋਏ। ਉਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਸਾਮਰਾਜ ਵਿੱਚ ਪੈਦਾ ਹੋਇਆ ਸੀ। ਉਸਨੇ ਕੁਰਾਨ ਦਾ ਅਰਬੀ ਪਾਠ ਪੜ੍ਹਨਾ ਸਿੱਖਿਆ ਅਤੇ ਫਾਜ਼ਿਲ-ਇ-ਇਲਾਹੀ ਨਾਮਕ ਅਧਿਆਪਕ ਤੋਂ ਮੂਲ ਅਰਬੀ ਵਿਆਕਰਣ ਅਤੇ ਫ਼ਾਰਸੀ ਭਾਸ਼ਾ ਦਾ ਅਧਿਐਨ ਕੀਤਾ। ਉਸਦਾ ਵਿਆਹ ਹੁਰਮਤ ਬੀਬੀ ਤੇ ਨੁਸਰਤ ਜਗਾਂ ਬੇਗਮ ਨਾਲ ਹੋਇਆ। 10 ਸਾਲ ਦੀ ਉਮਰ ਵਿੱਚ, ਉਸਨੇ ਫਜ਼ਲ ਅਹਿਮਦ ਨਾਮ ਦੇ ਇੱਕ ਅਧਿਆਪਕ ਤੋਂ ਸਿੱਖਿਆ। ਫਿਰ 17 ਜਾਂ 18 ਸਾਲ ਦੀ ਉਮਰ ਵਿੱਚ ਉਸਨੇ ਗੁਲ ਅਲੀ ਸ਼ਾਹ ਨਾਮ ਦੇ ਇੱਕ ਅਧਿਆਪਕ ਤੋਂ ਸਿੱਖਿਆ।ਇਸ ਤੋਂ ਇਲਾਵਾ, ਉਸਨੇ ਆਪਣੇ ਪਿਤਾ, ਮਿਰਜ਼ਾ ਗੁਲਾਮ ਮੁਰਤਜ਼ਾ, ਜੋ ਕਿ ਇੱਕ ਡਾਕਟਰ ਸਨ, ਤੋਂ ਦਵਾਈ ਬਾਰੇ ਕੁਝ ਰਚਨਾਵਾਂ ਦਾ ਅਧਿਐਨ ਵੀ ਕੀਤਾ। ਗੁਲਾਮ ਅਹਿਮਦ ਇਸਲਾਮ ਲਈ ਇੱਕ ਲੇਖਕ ਅਤੇ ਬਹਿਸ ਕਰਨ ਵਾਲੇ ਵਜੋਂ ਉਭਰਿਆ। ਜਦੋਂ ਉਹ ਚਾਲੀ ਸਾਲਾਂ ਦਾ ਸੀ, ਤਾਂ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਸ ਸਮੇਂ ਦੇ ਆਸਪਾਸ ਉਸਨੂੰ ਯਕੀਨ ਹੋ ਗਿਆ ਕਿ ਰੱਬ ਨੇ ਉਸਦੇ ਨਾਲ ਸੰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। 1889 ਵਿੱਚ, ਉਸਨੇ ਲੁਧਿਆਣਾ ਵਿੱਚ ਆਪਣੇ ਚਾਲੀ ਸਮਰਥਕਾਂ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ।
1859 ਈ ਵਿੱਚ ਮਿਰਜ਼ਾ ਗੁਲਾਮ ਅਹਿਮਦ ਨੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਅਹਿਮਦੀਆ ਲਹਿਰ ਦੀ ਨੀਂਹ ਰੱਖੀ। ਉਸਦੇ ਪੈਰੋਕਾਰਾਂ ਨੂੰ ਅਹਿਮਦੀਏ ਕਿਹਾ ਜਾਂਦਾ ਹੈ।ਮਿਰਜ਼ਾ ਗੁਲਾਮ ਅਹਿਮਦ ਨੇ 1890 ਈ ਤੱਕ ਆਪਣੇ ਅਨੁਯਾਈ ਬਣਾਉਣੇ ਸ਼ੁਰੂ ਕਰ ਦਿੱਤੇ ਸੀ। 1900 ਦੇ ਲਗਭਗ ਉਹਨਾਂ ਨੇ ਆਪਣੇ ਆਪ ਨੂੰ ਪੈਗੰਬਰ ਅਖਵਾਉਣਾ ਅਰੰਭ ਕਰ ਦਿੱਤਾ ਸੀ। ਉਸਨੇ ਇਸਲਾਮ ਦੇ ਸ਼ਾਂਤਮਈ ਪ੍ਰਚਾਰ ਦੀ ਵਕਾਲਤ ਕੀਤੀ ਅਤੇ ਮੌਜੂਦਾ ਦੌਰ ਵਿੱਚ ਮੌਜੂਦਾ ਹਾਲਾਤਾਂ ਵਿੱਚ ਫੌਜੀ ਜਹਾਦ ਦੀ ਇਜਾਜ਼ਤ ਦੇਣ ਦੇ ਵਿਰੁੱਧ ਜ਼ੋਰਦਾਰ ਦਲੀਲ ਦਿੱਤੀ।ਆਪਣੀ ਮੌਤ ਦੇ ਸਮੇਂ ਤੱਕ, ਉਸਨੇ ਲਗਭਗ 400,000 ਅਨੁਯਾਈਆਂ ਨੂੰ ਇਕੱਠਾ ਕਰ ਲਿਆ ਸੀ, ਖਾਸ ਤੌਰ 'ਤੇ ਸੰਯੁਕਤ ਪ੍ਰਾਂਤਾਂ, ਪੰਜਾਬ ਅਤੇ ਸਿੰਧ ਅਤੇ ਇੱਕ ਕਾਰਜਕਾਰੀ ਸੰਸਥਾ ਦੇ ਨਾਲ ਇੱਕ ਗਤੀਸ਼ੀਲ ਧਾਰਮਿਕ ਸੰਸਥਾ ਦਾ ਨਿਰਮਾਣ ਕੀਤਾ ਗਿਆ ਸੀ। ਆਪਣੀ ਪ੍ਰਿੰਟਿੰਗ ਪ੍ਰੈਸ ਲਗਾਲਈ ਸੀ ।ਉਹ ਕੁਰਾਨ ਨੂੰ ਬਹੁਤ ਮਹੱਤਵ ਦਿੰਦੇ ਸੀ। ਇਸਲਾਮ ਧਰਮ ਨੂੰ ਸਭ ਤੋਂ ਉੱਪਰ ਮੰਨਦੇ ਸਨ ।ਉਹਨਾਂ ਨੇ ਆਪਸੀ ਭਾਈਚਾਰੇ ਤੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਚਾਰ ਕੀਤਾ। ਉਂਹਨਾਂ ਨੂੰ ਕੁਰਾਨ ਦੇ ਉਪਦੇਸ਼ ‘ਤੇ ਚੱਲਣ ਲਈ ਕਿਹਾ ਸੀ।ਉਹ ਹਿੰਦੂਆਂ ਵਿਰੁੱਧ ਜ਼ਿਹਾਦ ਦੇ ਪੱਖ ਵਿੱਚ ਨਹੀਂ ਸੀ। ਉਹਨਾਂ ਨੇ ਕਈ ਸਕੂਲਾਂ ਤੇ ਕਾਲਜਾਂ ਦੀ ਸਥਾਪਨਾ ਕੀਤੀ। ਇਹਨਾਂ ਵਿੱਚ ਧਾਰਮਿਕ ਸਿੱਖਿਆ ਦੇ ਨਾਲ਼ ਨਾਲ਼ ਪੱਛਮੀ ਸਿੱਖਿਆ ਵੀ ਦਿੱਤੀ ਜਾਂਦੀ ਸੀ।26 ਮਈ 1908 ਮਿਰਜ਼ਾ ਗੁਲਾਮ ਅਹਿਮਦ ਦੀ ਮੌਤ ਹੋ ਗਈ ਸੀ ।ਉਸ ਤੋਂ ਬਾਅਦ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਉੱਤਰਾਧਿਕਾਰੀਆਂ ਨੇ ਜਾਰੀ ਰੱਖਿਆ।ਅਹਿਮਦੀਆ ਲੋਕ ਮਿਰਜ਼ਾ ਗੁਲਾਮ ਅਹਿਮਦ ਨੂੰ ਪੈਗ਼ੰਬਰ ਮੰਨਦੇ ਸਨ। ਇਸ ਲਈ ਉਹ ਮੁਸਲਮਾਨਾਂ ਵਿੱਚ ਇੱਕ ਵੱਖਰੀ ਸੰਪਰਦਾਇ ਬਣ ਗਏ। ਅਹਿਮਦੀਆ ਲਹਿਰ ਨੇ ਇਸਲਾਮ ਦਾ ਪ੍ਰਚਾਰ ਕਰਨ ਲਈ ਅਫ਼ਰੀਕਾ ਅਮਰੀਕਾ ਅਤੇ ਯੂਰਪ ਵਿੱਚ ਆਪਣੇ ਕੇਂਦਰ ਸਥਾਪਿਤ ਕੀਤੇ। ਉਸਦੀ ਮੌਤ ਤੋਂ ਬਾਅਦ ਉਸਦੇ ਨਜ਼ਦੀਕੀ ਸਾਥੀ ਹਕੀਮ ਨੂਰ-ਉਦ-ਦੀਨ ਨੂੰ ਉਸਦਾ ਸਰਪ੍ਰਸਤ ਸਥਾਪਿਤ ਕੀਤਾ ਗਿਆ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ

 

ਕਰਜੇ ਤੋ ਤੰਗ ਹੋ ਕੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਖਤਮ

ਹਠੂਰ,2,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਦੇ ਨੌਜਵਾਨ ਵੱਲੋ ਕਰਜੇ ਤੋ ਤੰਗ ਹੋ ਕੇ ਜਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਉਰਫ ਲਾਡੀ (34)ਪੁੱਤਰ ਬਲਵਿੰਦਰ ਸਿੰਘ ਦਾ ਸਾਲ 2016 ਵਿਚ ਵਿਆਹ ਹੋਇਆ ਸੀ ਜਿਸ ਦੀ ਪਤਨੀ ਨਿਊਜੀਲੈਡ ਵਿਚ ਰਹਿ ਰਹੀ ਹੈ ਅਤੇ ਵਿਆਹ ਤੋ ਬਾਅਦ ਕਰਨਪ੍ਰੀਤ ਸਿੰਘ ਨੇ ਨਿਊਜੀਲੈਡ ਜਾਣ ਲਈ ਕਈ ਵਾਰ ਕਰਜਾ ਚੁੱਕ ਕੇ ਫਾਇਲ ਲਾਈ ਪਰ ਹਰ ਵਾਰ ਫਾਇਲ ਰੱਦ ਹੁੰਦੀ ਰਹੀ ਜਿਸ ਕਰਕੇ ਉਹ ਵਿਦੇਸ ਨਾ ਜਾ ਸਕਿਆ ਅਤੇ ਬੀਤੀ ਹਾੜੀ ਦੀ ਫਸਲ ਵਿਚੋ ਵੀ ਵੱਡਾ ਘਾਟਾ ਪੈ ਗਿਆ।ਉਸ ਦੇ ਸਿਰ 6 ਲੱਖ ਰੁਪਏ ਦਾ ਕਰਜਾ ਹੋ ਗਿਆ ਅਤੇ ਉਹ ਪ੍ਰੇਸਾਨ ਰਹਿਣ ਲੱਗ ਗਿਆ ਤਾਂ ਬੁੱਧਵਾਰ ਨੂੰ ਆਪਣੇ ਖੇਤ ਜਾ ਕੇ ਕੀਟ ਨਾਸਕ ਦਵਾਈ ਪੀ ਲਈ, ਕਰਨਪ੍ਰੀਤ ਸਿੰਘ ਨੂੰ ਪਰਿਵਾਰਕ ਮੈਬਰਾ ਨੇ ਸਰਕਾਰੀ ਹਸਪਤਾਲ ਜਗਰਾਓ ਵਿਖੇ ਇਲਾਜ ਲਈ ਲਿਆਦਾ ਤਾਂ ਉਸ ਦੀ ਮੌਤ ਹੋ ਗਈ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਸੂਲਪੁਰ (ਮੱਲ੍ਹਾ) ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ ਦਾ ਪੋਸਟਮਾਰਟਮ  ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਇਸ ਮੌਕੇ ਗ੍ਰਾਮ ਪੰਚਾਇਤ ਰਸੂਲਪੁਰ ਅਤੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਦਾ ਕਰਜਾ ਮਾਫ ਕਰਕੇ ਯੋਗ ਸਹਾਇਤਾ ਕੀਤੀ ਜਾਵੇ।

ਨਿਵੇਸਕ ਸਿੱਖਿਆ ਜਾਗਰੂਕਤਾ ਅਤੇ ਸੁਰੱਖਿਆ ਬਾਰੇ 3 ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਸੰਗਰੂਰ - -(ਡਾ ਸੁਖਵਿੰਦਰ ਬਾਪਲਾ/ਗੁਰਸੇਵਕ ਸੋਹੀ ) -ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਮਿਤੀ 1 ਜੂਨ 2022 ਤੋਂ 3 ਜੂਨ 2022 ਤੱਕ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਤਕਰੀਬਨ 80 ਦੇ ਕਰੀਬ ਨੌਜਵਾਨਾਂ ਨੂੰ ਨਿਵੇਸਕ ਸਿੱਖਿਆ ਦੇ ਸੰਬੰਧ ਵਿੱਚ ਜਾਗਰੂਕ ਕੀਤਾ ਜਾਵੇਗਾ।ਇਸ ਪ੍ਰੋਗਰਾਮ ਦਾ ਆਯੋਜਨ ਜਿਲਾ ਯੂਥ ਅਫ਼ਸਰ ਸ਼੍ਰੀਮਾਨ ਸਰਬਜੀਤ ਸਿੰਘ, ਅਕਾਊਂਟਸ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਸ਼੍ਰੀਮਤੀ ਅਮਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸਰਦਾਰ ਜਸਵੰਤ ਸਿੰਘ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਸਾਮਲ ਹੋਏ ਜਿੰਨਾਂ ਨੇ ਨਹਿਰੂ ਯੁਵਾ ਕੇਂਦਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਨੌਜਵਾਨਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ। ਇਸ ਪ੍ਰੋਗਰਾਮ ਵਿੱਚ ਬਤੌਰ ਬੁਲਾਰੇ ਸ਼੍ਰੀਮਤੀ ਪਰਮਜੀਤ ਕੌਰ ਰਿਟਾਇਰਡ ਪ੍ਰੋਫੈਸਰ ,ਸਰਦਾਰ ਜਸਪਾਲ ਸਿੰਘ ,ਪ੍ਰਿੰਸੀਪਲ ਡੀਫਾਰਮੇਸੀ ਕਾਲਜ ਮਸਤੂਆਣਾ ਸਾਹਿਬ , ਸਰਦਾਰ ਰਾਜਿੰਦਰ ਸਿੰਘ ਪ੍ਰਿੰਸੀਪਲ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਸਾਮਿਲ ਹੋਏ, ਜਿੰਨਾਂ ਨੇ ਇੱਕ- ਇੱਕ ਕਰਕੇ ਮੁੱਖ ਵਿਸੇ ਦੇ ਸੰਬੰਧ ਵਿੱਚ ਨੌਜਵਾਨਾਂ ਅੱਗੇ ਆਪਣੇ ਕੀਮਤੀ ਵਿਚਾਰ ਰੱਖੇ।

ਗ਼ਰੀਬ ਕਿਸਾਨ ਪਰਿਵਾਰ ਦਾ ਪੁੱਤ 8ਵੀਂ ਜਮਾਤ ਦੇ ਨਤੀਜਿਆਂ 'ਚ ਛਾਇਆ, ਪੰਜਾਬ ਭਰ ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ....

ਬਰਨਾਲਾ/ ਮਹਿਲ ਕਲਾਂ - 2 ਜੂਨ- (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)-  ਜ਼ਿਲ੍ਹਾ ਬਰਨਾਲਾ ਦੇ ਗੁੰਮਟੀ ਦੇ ਗ਼ਰੀਬ ਕਿਸਾਨ ਪਰਿਵਾਰ ਦੇ ਮਨਪ੍ਰੀਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜਿਆਂ 'ਚ 600 ਚੋਂ 600 ਅੰਕ ਪ੍ਰਾਪਤ ਕਰ ਕੇ ਪੰਜਾਬ ਸਭ ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। 2014 'ਚ ਪਿਤਾ ਦੀ ਮੌਤ ਤੋਂ ਬਾਅਦ ਮਾਤਾ ਕਿਰਨਜੀਤ ਕੌਰ ਨੇ ਮਿਹਨਤ ਮਜ਼ਦੂਰੀ ਕਰ ਕੇ ਮਨਪ੍ਰੀਤ ਅਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਕੀਤਾ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਈ.ਏ.ਐਸ. ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਆਪਣੀ ਮੰਜ਼ਲ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰੇਗਾ। ਘਰ ਦੀ ਗ਼ਰੀਬੀ ਦੇ ਬਾਵਜੂਦ ਇਹ ਮੁਕਾਮ ਹਾਸਿਲ ਕਰਨਾ ਸਚਮੁੱਚ ਹੀ ਸਾਰਿਆ ਲਈ ਪ੍ਰੇਰਨਾਸ੍ਰੋਤ ਹੈ, ਮਨਪ੍ਰੀਤ ਨੇ ਇਹ ਸਾਬਤ ਕਰ ਦਿੱਤਾ ਕਿ ਕਠਿਨ ਹਾਲਾਤਾਂ 'ਚ ਵੀ ਸਖਤ ਮਿਹਨਤ ਅਤੇ ਦ੍ਰਿੜ ਹੌਸਲੇ ਨਾਲ ਮੰਜ਼ਲ ਪ੍ਰਾਪਤ ਕੀਤੀ ਜਾ ਸਕਦੀ ਹੈ।