You are here

ਪੰਜਾਬ

ਨਸਾ ਵੇਚਣ ਵਾਲਿਆ ਨੂੰ ਹਠੂਰ ਪੁਲਿਸ ਨੇ ਕੀਤਾ ਕਾਬੂ

ਹਠੂਰ,20,ਅਪ੍ਰੈਲ-(ਕੌਸ਼ਲ ਮੱਲ੍ਹਾ)- ਨਸਾ ਵੇਚਣ ਵਾਲੇ ਚਾਰ ਵਿਅਕਤੀਆ ਅਤੇ ਇੱਕ ਔਰਤ ਨੂੰ ਹਠੂਰ ਪੁਲਿਸ ਨੇ ਕਾਬੂ ਕੀਤਾ ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੇ ਡੀ ਜੀ ਪੀ ਦੀਆ ਸਖਤ ਹਦਾਇਤਾ ਹਨ ਕਿ ਨਸਾਂ ਵੇਚਣ ਵਾਲਿਆ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਤਹਿਤ ਮਨਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਹਠੂਰ ਦੇ ਖਿਲਾਫ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਨਜੀਤ ਕੌਰ ਨਸਾ ਵੇਚਦੀ ਹੈ ਜਿਸ ਦੇ ਅਧਾਰ ਤੇ ਉਸ ਦੇ ਘਰ ਦੀ ਤਲਾਸੀ ਲਈ ਗਈ ਤਾਂ ਉਸ ਦੇ ਘਰੋ ਇੱਕ ਗ੍ਰਾਮ ਹੀਰੋਇਨ ਬਰਾਮਦ ਕੀਤੀ।ਜਿਸ ਦੇ ਖਿਲਾਫ ਮੁਕੱਦਮਾ ਨੰਬਰ 30 ਧਾਰਾ 21-61-85 ਐਨ ਡੀ ਪੀ ਐਸ ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ।ਇਸ ਤਰ੍ਹਾਂ ਸਤਨਾਮ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਭੰਮੀਪੁਰਾ ਕਲਾਂ ਖਿਲਾਫ ਮੁਕੱਦਮਾ ਨੰਬਰ 28 ਧਾਰਾ 15-61-85,ਗੁਰਮੇਲ ਸਿੰਘ ਉਰਫ ਗੋਲੂ ਪੁੱਤਰ ਕਰਨੈਲ ਸਿੰਘ ਵਾਸੀ ਦੇਹੜਕਾ ਖਿਲਾਫ ਮੁਕੱਦਮਾ ਨੰਬਰ 29 ਧਾਰਾ 15-61-85,ਉਪਿੰਦਰਜੀਤ ਸਿੰਘ ਉਰਫ ਪਿੰਦਰ ਪੁੱਤਰ ਜਗਸੀਰ ਸਿੰਘ ਵਾਸੀ ਮਾਣੂੰਕੇ ਖਿਲਾਫ ਮੁਕੱਦਮਾ ਨੰਬਰ 31 ਧਾਰਾ 27-61-85 ਅਤੇ ਲਛਮਣ ਸਿੰਘ ਉਰਫ ਪਟਵਾਰੀ ਪੁੱਤਰ ਮਲਕੀਤ ਸਿੰਘ ਵਾਸੀ ਅੱਚਰਵਾਲ ਖਿਲਾਫ ਮੁਕੱਦਮਾ ਨੰਬਰ 32 ਧਾਰਾ 61-1-14 ਤਹਿਤ ਮਾਮਲਾ ਦਰਜ ਕਰਕੇ ਤਫਤੀਸ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਜਗਜੀਤ ਸਿੰਘ,ਏ ਐਸ ਆਈ ਰਛਪਾਲ ਸਿੰਘ, ਏ ਐਸ ਆਈ ਸੁਲੱਖਣ ਸਿੰਘ,ਏ ਐਸ ਆਈ ਕੁਲਦੀਪ ਕੁਮਾਰ,ਇੰਦਰਜੀਤ ਸਿੰਘ,ਸਤਵਿੰਦਰ ਸਿੰਘ,ਕੁਲਵੰਤ ਸਿੰਘ,ਜਸਵਿੰਦਰ ਸਿੰਘ,ਰਾਮ ਸਿੰਘ,ਹਰਜੀਤ ਸਿੰਘ ਆਦਿ ਹਾਜ਼ਰ ਸਨ।

ਜ਼ਿਲ੍ਹੇ ’ਚ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਨਜਾਇਜ਼ ਮਾਈਨਿੰਗ : ਸੰਦੀਪ ਹੰਸ

-ਨਾਜਾਇਜ਼ ਮਾਈਨਿੰਗ ਰੋਕਣ ਲਈ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ, ਸਹਿਯੋਗ ਦੀ ਕੀਤੀ ਅਪੀਲ

-ਨਾਜਾਇਜ਼ ਮਾਈਨਿੰਗ ਦੀ ਸੂਚਨਾ ਦੇਣ ਵਾਲੇ ਦੀ ਪਛਾਣ ਰੱਖੀ ਜਾਵੇਗੀ ਗੁਪਤ : ਐੱਸ.ਐੱਸ.ਪੀ.

-ਮੀਟਿੰਗ ਦੌਰਾਨ ਐਸ.ਡੀ.ਐਮਜ਼, ਡੀ.ਐਸ.ਪੀਜ਼ ਤੇ ਮਾਈਨਿੰਗ ਅਧਿਕਾਰੀਆਂ ਨੂੰ ਨਜਾਇਜ਼ ਮਾਈਨਿੰਗ ’ਤੇ ਨਕੇਲ ਕੱਸਣ ਸਬੰਧੀ ਕੀਤੀ ਸਖ਼ਤ ਹਿਦਾਇਤ

ਹੁਸ਼ਿਆਰਪੁਰ, 19 ਅਪ੍ਰੈਲ   (ਰਣਜੀਤ ਸਿੱਧਵਾਂ)   : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਖ਼ਤ ਲਹਿਜੇ ਨਾਲ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕੀਮਤ ’ਤੇ ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਇਸ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਤੁਰੰਤ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੰਜਾਬ ਸਰਕਾਰ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਖਤ ਨੀਤੀ ਬਾਰੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸੰਦੀਪ ਹੰਸ ਨੇ ਮੀਡੀਆ ਤੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਹਿਯੋਗ ਮੰਗਿਆ ਅਤੇ ਭਰੋਸਾ ਦੁਆਇਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕੀਮਤ ’ਤੇ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨਾਲ ਐੱਸ.ਐੱਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਐੱਸ.ਪੀ. (ਹੈਡਕੁਆਟਰ) ਸ੍ਰੀ ਅਸ਼ਵਨੀ ਕੁਮਾਰ ਅਤੇ ਐਕਸੀਅਨ ਮਾਈਨਿੰਗ ਸ੍ਰੀ ਸਰਤਾਜ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਪ੍ਰਸ਼ਾਸਨ ਸਖ਼ਤ ਤਰੀਕੇ ਨਾਲ ਪੇਸ਼ ਆਵੇਗਾ ਅਤੇ ਕਾਨੂੰਨ ਮੁਤਾਬਕ ਜਿਥੇ ਇਨ੍ਹਾਂ ਖਿਲਾਫ਼ ਮਾਮਲੇ ਦਰਜ ਕੀਤੇ ਜਾਣਗੇ, ਉਥੇ ਨਿਯਮਾਂ ਮੁਤਾਬਕ ਭਾਰੀ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਾਲ 2019 ਦੌਰਾਨ ਈ-ਆਕਸ਼ਨ ਰਾਹੀਂ ਜ਼ਿਲ੍ਹੇ ਵਿੱਚ 9 ਖੱਡਾਂ ਚੱਲ ਰਹੀਆਂ ਸਨ, ਜੋ ਠੇਕੇਦਾਰ ਵਲੋਂ ਬਣਦੀ ਅਦਾਇਗੀ ਨਾ ਹੋਣ ਕਾਰਨ ਮੌਜੂਦਾ ਤੌਰ ’ਤੇ ਸਸਪੈਂਡ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਮੇਂ 22 ਸਟੋਨ ਕਰੱਸ਼ਰ ਹਨ ਅਤੇ ਜੇਕਰ ਕੋਈ ਵੀ ਸਟੋਨ ਕਰੱਸ਼ਰ ਦਾ ਮਾਲਕ ਮਾਈਨਿੰਗ ਕਰਦਾ ਫੜਿਆ ਗਿਆ, ਤਾਂ ਉਸ ਖਿਲਾਫ਼  ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਬਾਹਰੀ ਸੂਬਿਆਂ ਤੋਂ/ਜ਼ਿਲਿਆਂ ਤੋਂ ਮਾਈਨਿੰਗ ਮਿਨਰਲ ਦੀ ਢੋਆ-ਢੁਆਈ ਕਰਦਾ ਹੈ, ਤਾਂ ਉਸ ਲਈ ਸਬੰਧਿਤ ਦਸਤਾਵੇਜ਼ ਦਿਖਾਉਣੇ ਜ਼ਰੂਰੀ ਹੋਣਗੇ ਅਤੇ ਦਸਤਾਵੇਜ ਨਾ ਹੋਣ ਦੀ ਸੂਰਤ ਵਿੱਚ  ਕਾਰਵਾਈ ਕੀਤੀ ਜਾਵਗੀ।ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਅਨੁਸਾਰ ਮਿੱਟੀ ਦੀ ਵਰਤੋਂ ਆਪਣੀ ਜ਼ਰੂਰਤ ਲਈ ਆਪਣੀ ਜ਼ਮੀਨ ਵਿੱਚੋਂ ਤਿੰਨ ਫੁੱਟ ਦੀ ਡੂੰਘਾਈ ਤੱਕ ਕੀਤੀ ਜਾ ਸਕਦੀ ਹੈ, ਪਰ ਇਸ ਸਬੰਧੀ ਮਾਈਨਿੰਗ ਵਿਭਾਗ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਕੋਈ ਵੀ ਟਿੱਪਰ/ਟਰਾਲੀ ਬਿੱਲ ਤੋਂ ਬਿਨ੍ਹਾਂ ਪਾਈ ਜਾਂਦੀ ਹੈ, ਤਾਂ ਉਸ ਖਿਲਾਫ਼ ਵੀ ਗੈਰਕਾਨੂੰਨੀ ਮਾਈਨਿੰਗ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਦੁਕਾਨਦਾਰ ਰੇਤ/ਬਜਰੀ ਦੇ ਡੰਪ ਦਾ ਕੰਮ ਕਰਦਾ ਹੈ, ਤਾਂ ਉਸ ਦਾ ਰਸੀਟ ਤੇ ਰਵਾਨਗੀ ਰਜਿਸਟਰ ਮੇਨਟੇਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਵਾਲਿਆਂ ’ਤੇ ਵੀ ਗੈਰ ਕਾਨੂੰਨੀ ਮਾਈਨਿੰਗ ਤਹਿਤ ਕਾਰਵਾਈ ਅਮਲ ਵਿੱਚ  ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਈਨਿੰਗ ਪਾਲਿਸੀ ਮੁਤਾਬਕ ਜ਼ਿਲ੍ਹੇ ਵਿੱਚ  ਕਰੀਬ 122 ਭੱਠੇ ਚੱਲ ਰਹੇ ਹਨ, ਜਿਨ੍ਹਾਂ ਦੇ ਮਾਲਕਾਂ ਪਾਸੋਂ ਮਾਈਨਿੰਗ ਵਿਭਾਗ ਵਲੋਂ 60 ਹਜ਼ਾਰ ਰੁਪਏ ਲਾਇਸੈਂਸ ਫੀਸ ਵਸੂਲ ਕੀਤੀ ਜਾਂਦੀ ਹੈ, ਜਿਸ ਤਹਿਤ ਭੱਠੇ ਦਾ ਮਾਲਕ ਕਿਸੇ ਵੀ ਜ਼ਮੀਨ ਮਾਲਕ ਤੋਂ ਇਕਰਾਰਨਾਮਾ ਕਰਕੇ ਦੋ ਏਕੜ ਜ਼ਮੀਨ ਤੋਂ ਤਿੰਨ ਫੁੱਟ ਦੀ ਡੂੰਘਾਈ ਤੱਕ ਆਰਜ਼ੀ  ਮਿੱਟੀ ਚੁੱਕ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭੱਠੇ ਦਾ ਮਾਲਕ ਲਾਇਸੈਂਸ ਫੀਸ ਨਹੀਂ ਭਰਦਾ ਤਾਂ ਉਸ ਨੂੰ ਵੀ ਗੈਰ ਕਾਨੂੰਨੀ ਮੰਨਿਆ ਜਾਵੇਗਾ।ਐੱਸ.ਐੱਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਸ ਨਾਜਾਇਜ਼ ਕੰਮ ਵਿੱਚ ਲਿਪਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਮਾਈਨਿੰਗ ਦੀ ਕੋਈ ਸੂਚਨਾ ਮਿਲਦੀ ਹੈ, ਤਾਂ ਉਹ ਪੁਲਿਸ ਨਾਲ ਇਸ ਨੂੰ ਸਾਂਝਾ ਕਰ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵਗੀ। ਇਸ ਤੋਂ ਪਹਿਲਾਂ ਸਮੂਹ ਐਸ.ਡੀ.ਐਮਜ਼, ਡੀ.ਐਸ.ਪੀਜ਼ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਹਦਾਇਤ ਕਰਦਿਆਂ ਕਿਹਾ ਕਿ ਆਪਸੀ ਤਾਲਮੇਲ ਕਰਕੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਲਗਾਤਾਰ ਚੈਕਿੰਗ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਜਾਇਜ਼ ਮਾਈਨਿੰਗ ਖਿਲਾਫ਼ ਕਾਫ਼ੀ ਗੰਭੀਰ ਹੈ, ਇਸ ਲਈ ਸਬੰਧਿਤ ਜ਼ਿਲ੍ਹਾ ਅਧਿਕਾਰੀ ਪੂਰੇ ਚੌਕੰਨੇ ਹੋ ਕੇ ਇਸ ਸਬੰਧੀ ਜ਼ਮੀਨੀ ਪੱਧਰ ’ਤੇ ਕਾਰਵਾਈ ਅਮਲ ਵਿੱਚ ਲਿਆਉਣ। ਉਨ੍ਹਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਲਹਿਜੇ ਵਿੱਚ ਕਿਹਾ ਕਿ ਉਨ੍ਹਾਂ ਦੇ ਮੋਬਾਇਲ ਫੋਨ 24 ਘੰਟੇ ਚਾਲੂ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਅਧਿਕਾਰੀ ਜ਼ਿਲ੍ਹਾ ਪੁਲਿਸ ਨਾਲ ਤਾਲਮੇਲ ਕਰਕੇ ਵਿਸ਼ੇਸ਼ ਨਿਗਰਾਨੀ ਰੱਖਣ ਅਤੇ ਜੇਕਰ ਕੋਈ ਨਾਜਾਇਜ਼ ਮਾਈਨਿੰਗ ਦਾ ਕੇਸ ਸਾਹਮਣੇ ਆਉਂਦਾ ਹੈ, ਤਾਂ ਬਿਨ੍ਹਾਂ ਦੇਰੀ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।

ਸਰਕਾਰੀ ਹਸਪਤਾਲ ਸੁਧਾਰ ਵਿਖੇ ਲੱਗਿਆ ਸਿਹਤ ਸੇਵਾਵਾਂ ਮੇਲਾ  

ਸੁਧਾਰ, 19 ਅਪ੍ਰੈਲ (ਜਗਰੂਪ ਸਿੰਘ ਸੁਧਾਰ ) ਅੱਜ ਮਿਤੀ 19-04-22 ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਸੁਧਾਰ ਡਾ ਦਵਿੰਦਰ ਕੁਮਾਰ ਸੰਧੂ ਦੀ ਅਗਵਾਹੀ ਹੇਠ ਸੀ ਐਚ ਸੀ ਵਿਖੇ ਸਿਹਤ ਮੇਲਾ ਲਗਵਾਇਆ ਗਿਆ। ਇਸ ਸਿਹਤ ਮੇਲੇ ਵਿੱਚ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜਾਂ ਦਾ ਡਾਕਟਰਾਂ ਦੁਆਰਾ ਚੈਕ ਅੱਪ ਕੀਤਾ ਗਿਆ। ਜਿਸ ਵਿੱਚ ਜਰਨਲ ਓ ਪੀ ਡੀ, ਸਰਜਰੀ, ਗਾਇਨੀ ਚੈਕ ਅੱਪ, ਆਯੂਰਵੈਦਿਕ , ਹੋਮਿਓਪੈਥਿਕ , ਦੰਦਾਂ ਦੇ ਮਾਹਿਰ ਡਾਕਟਰ ਸ਼ਾਮਿਲ ਸਨ। ਇਸ ਮੇਲੇ ਵਿੱਚ non communicable disease (NCD) ਅੱਖਾਂ ਦਾ ਚੈਕ ਅੱਪ ਕੀਤਾ ਗਿਆ। ਮਰੀਜਾਂ ਨੂੰ ਮੌਕੇ ਤੇ ਹੀ ਮੁਫ਼ਤ ਦਵਾਈਆਂ ਦੇ ਨਾਲ ਨਾਲ ਖੂਨ ਦੇ ਟੈਸਟ ਵੀ ਮੁਫ਼ਤ ਕਰਵਾਏ ਗਏ। ਸਿਹਤ ਮੇਲੇ ਵਿੱਚ ਜਿਲ੍ਹਾ ਪੱਧਰੀ ਟੀਮ ਵਲੋਂ ਖੂਨ ਦਾਨ ਕੈੰਪ ਵੀ ਲਗਾਇਆ ਗਿਆ। ਇਸ ਮੇਲੇ ਦੀ ਦੇਖ ਰੇਖ ਡਾ ਵਰਿੰਦਰ ਜੋਸ਼ੀ,dr ਸੁਧੀਰ  ਡਾ ਅਮਨਦੀਪ , ਹੈਲਥ ਇੰਸਪੈਕਟਰ ਅਵਤਾਰ ਸਿੰਘ ਅਤੇ ਐੱਲ ਐਚ ਵੀ ਦਰਸ਼ਨ ਕੌਰ ਨੇ ਕੀਤੀ। ਇਸ ਮੌਕੇ ਡਾ ਅਵਨੀਤ, ਡਾ ਸਰਵਉਤਮ, ਡਾ ਗੌਰਵ ਚੋਪੜਾ, ਡਾ ਰੂਬਲ, ਡਾ ਲੱਕੀ ਗਾਬਾ, ਡਾ ਸਵਿਤਾ, ਡਾ ਰਵਨੀਤ ਕੌਰ ਅਤੇ ਸਿਹਤ ਕਰਮਚਾਰੀਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਸਿਹਤ ਮੇਲੇ ਵਿੱਚ 450 ਤੋਂ ਜ਼ਿਆਦਾ ਮਰੀਜਾਂ ਨੇ ਸੇਵਾਵਾਂ ਦਾ ਲਾਭ ਲਿਆ

ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸੀ.ਐਚ.ਸੀ. ਚੱਕਸ਼ੇਰੇਵਾਲਾ ਵਿਖੇ ਲਗਾਇਆ ਗਿਆ ਦੂਜਾ ਬਲਾਕ ਪੱਧਰੀ ਸਿਹਤ ਮੇਲਾ

ਸਿਹਤ ਮੇਲੇ ਦਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਉਦਘਾਟਨ

ਸੀ.ਐਚ.ਸੀ. ਚੱਕਸ਼ੇਰੇਵਾਲਾ ਵਿਖੇ ਸਿਹਤ ਮੇਲੇ ਦਾ 840 ਮਰੀਜਾਂ ਨੇ ਲਿਆ ਲਾਭ : ਡਾ. ਰੰਜੂ ਸਿੰਗਲਾ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ 19 ਅਪ੍ਰੈਲ (ਰਣਜੀਤ ਸਿੱਧਵਾਂ)  :  ਸਿਹਤ ਮੰਤਰੀ ਪੰਜਾਬ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਮਿਤੀ 19 ਅਪ੍ਰੈਲ ਨੂੰ ਦੂਜਾ ਬਲਾਕ ਸਿਹਤ ਮੇਲਾ ਸੀ.ਐਚ.ਸੀ. ਚੱਕਸ਼ੇਰੇਵਾਲਾ ਵਿਖੇ ਲਗਾਇਆ ਗਿਆ। ਇਸ ਮੇਲੇ ਵਿੱਚ ਡਾ. ਬਲਜੀਤ ਕੌਰ ਇਸਤਰੀ ਤੇ ਬਾਲ ਵਿਕਾਸ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਣ ਸ਼ਾਮਿਲ ਹੋਏ। ਸ. ਜਗਦੀਪ ਸਿੰਘ ਕਾਕਾ ਬਰਾੜ ਐਮ.ਐਲ.ਏ. ਸ੍ਰੀ ਮੁਕਤਸਰ ਸਾਹਿਬ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਰਾਜਦੀਪ ਕੌਰ ਬਤੌਰ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮੇਂ ਡਾ. ਰੰਜੂ ਸਿੰਗਲਾ ਸਿਵਲ ਸਰਜਨ, ਡਾ. ਕਿਰਨਦੀਪ ਕੌਰ ਜ਼ਿਲ੍ਹਾ  ਪਰਿਵਾਰ ਭਲਾਈ ਅਫ਼ਸਰ, ਡਾ. ਸੁਨੀਲ ਬਾਂਸਲ ਜ਼ਿਲ੍ਹਾ ਟੀਕਾਕਰਣ ਅਫ਼ਸਰ, ਡਾ. ਕੁਲਤਾਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ. ਆਲਮਜੀਤ ਸਿੰਘ, ਡਾ. ਅਰਪਨਜੀਤ ਸਿੰਘ, ਡਾ. ਵਿਕਾਸ, ਡਾ. ਵਰੁਣ, ਡਾ. ਰੇਸ਼ਮ ਸਿੰਘ, ਡਾ. ਲਖਵੀਰ ਕੌਰ, ਡਾ. ਜਤਿੰਦਰਪਾਲ ਸਿੰਘ, ਡਾ. ਅਮਿਤਾ, ਡਾ. ਸੀਮਾ  ਗੋਇਲ, ਡਾ. ਅਮਨਿੰਦਰ ਸਿੰਘ, ਡਾ. ਅਮਨਪ੍ਰੀਤ ਕੌਰ, ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਸ਼ਿਵਪਾਲ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਮਨਬੀਰ ਸਿੰਘ ਹਾਜ਼ਰ ਸਨ। ਸੀ.ਐਚ.ਸੀ. ਚੱਕਸ਼ੇਰੇਵਾਲਾ ਵਿਖੇ ਲਗਾਏ ਗਏ ਬਲਾਕ ਸਿਹਤ ਮੇਲੇ ਦਾ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ। ਉਹਨਾਂ ਸਿਹਤ ਮੇਲੇ ਵਿੱਚ ਲੱਗੇ ਸਾਰੇ ਕਾਊਂਟਰਾਂ ਤੇ ਜਾ ਕੇ ਜਾਣਕਾਰੀ ਲਈ ਅਤੇ ਕਿਹਾ ਕਿ ਬਲਾਕਾਂ ਵਿਖੇ ਲੱਗਣ ਵਾਲੇ ਸਿਹਤ ਮੇਲੇ ਬਜੁਰਗਾਂ, ਬੱਚਿਆਂ ਅਤੇ ਅੋੌਰਤਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੇ ਹਨ। ਇੱਕੋ ਥਾਂ ਤੇ ਵੱਖ-ਵੱਖ ਬਿਮਾਰੀਆ ਨਾਲ ਸਬੰਧਿਤ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੋਵੇਗੀ। ਇਹ ਮੇਲੇ ਉਹਨਾਂ ਲੋਕਾਂ ਲਈ ਰਾਹਤ ਸਾਬਿਤ ਹੋਣਗੇ, ਜੋ ਕਿ ਕਿਸੇ ਵਜ੍ਹਾ ਕਰਕੇ ਹਸਪਤਾਲ ਨਹੀਂ ਜਾ ਸਕਦੇ। ਇਸ ਸਮੇਂ ਮੈਡਮ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਸਿਹਤ ਮੇਲੇ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਜਰੂਰਤਮੰਦ ਲੋਕਾਂ ਨੂੰ ਖੂਨ ਮੁਹੱਈਆਂ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।  ਉਹਨਾ ਕਿਹਾ ਕਿ ਸਾਰਿਆ ਨੁੰ ਰੋਜ਼ਾਨਾ ਪੌਸ਼ਟਿਕ ਭੋਜਣ ਲੈਣਾ ਚਾਹੀਦਾ ਹੈ, ਜੰਕ ਫੂਡ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਹਰ ਰੋਜ਼ ਇੱਕ ਘੰਟਾ ਵਰਜ਼ਿਸ ਅਤੇ ਸੈਰ ਕਰਨੀ ਚਾਹੀਦੀ ਹੈ। ਸਿਹਤ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਮੇਲੇ ਵਿੱਚ ਚਮੜੀ, ਅੱਖਾਂ, ਹੱਡੀਆਂ ਅਤੇ ਜੋੜਾਂ, ਸਰਜਰੀ, ਗਾਇਨੀ ਦੇ ਮਾਹਿਰ, ਜਨਰਲ, ਡਾਕਟਰਾਂ ਤੋਂ ਇਲਾਵਾ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਲਗਭਗ 840 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੈਬਾਟਰੀ ਟੈਸਟ, ਐਕਸ ਰੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਆਯੂਰਵੈਦਿਕ ਵਿਭਾਗ ਵੱਲੋਂ ਡਾ. ਅਮਿਤਾ ਗੁਪਤਾ ਦੀ ਦੇਖਰੇਖ ਵਿੱਚ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਯੋਗਾ ਕੈਂਪ ਲਗਾਇਆ ਗਿਆ। ਇਸ ਸਮੇਂ ਬਲੱਡ ਬੈਂਕ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਸਪੋਰਟਸ ਵਿਭਾਗ ਵੱਲੋਂ ਫਿੱਟ ਇੰਡੀਆ ਮੁਹਿੰਮ ਤਹਿਤ ਜਾਣਕਾਰੀ ਦਿੱਤੀ ਗਈ। ਫੂਡ ਸੇਫ਼ਟੀ ਅਫ਼ਸਰ ਸ੍ਰੀ ਅਭਿਨਵ ਖੋਸਲਾ ਦੀ ਅਗਵਾਈ ਵਿੱਚ ਫੂਡ ਐਕਟ ਸਬੰਧੀ ਜਾਗਰੁੂਕਤਾ ਕੈਂਪ ਲਗਾਇਆ ਗਿਆ। ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਅਭਿਆਨ ਤਹਿਤ ਸੰਤੁਲਿਤ ਭੋਜਨ ਤਿਆਰ ਕਰਕੇ ਆਮ ਲੋਕਾਂ ਨੂੰ ਦਿਖਾਏ ਗਏ ਅਤੇ ਸੰਤੁਲਿਤ ਭੋਜਨ ਖਾਣ ਦਾ ਸੁਨੇਹਾ ਦਿੱਤਾ। ਮਾਸ ਮੀਡੀਆ ਵਿੰਗ ਅਤੇ ਮਲੇਰੀਆ ਵਿੰਗ ਵੱਲੋਂ ਸਿਹਤ ਸਕੀਮਾਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ ਅਤੇ ਆਡੀਓ ਅਤੇ ਵੀਡੀਓ ਰਾਹੀਂ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਡਾ. ਸੁਨੀਲ ਬਾਂਸਲ ਜ਼ਿਲ੍ਹਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਜਿਲੇ ਵਿੱਚ ਹੋਰ ਬਲਾਕ ਸਿਹਤ ਮੇਲੇ ਮਿਤੀ 21/4/2022 ਨੂੰ ਸੀ.ਐਚ.ਸੀ. ਆਲਮਵਾਲਾ ਅਤੇ ਮਿਤੀ 22/4/2022 ਨੂੰ ਸੀ.ਐਚ.ਸੀ. ਲੰਬੀ ਵਿਖੇ ਲਗਾਏ ਜਾ ਰਹੇ ਹਨ। ਉਹਨਾਂ ਇਸ ਸਿਹਤ ਮੇਲੇ ਵਿੱਚ ਸਹਿਯੋਗ ਦੇਣ ਲਈ ਜਿਲਾ ਪ੍ਰਸ਼ਾਸਣ, ਨਹਿਰੂ ਯੁਵਾ ਕੇਂਦਰ ਅਤੇ ਹੋਰ ਵਿਭਾਗਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਰਹਿੰਦੇ ਸਿਹਤ ਮੇਲਿਆਂ ਵਿੱਚ ਹੋਰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਨੁੰ ਸਿਹਤ ਅੰਬੈਸਡਰ ਬਨਾਇਆ ਜਾ ਰਿਹਾ ਹੈ, ਜੋ ਸਵੇਰ ਦੀ ਸਭਾ ਦੌਰਾਨ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੁੰ ਚੰਗਾ ਖਾਣਾ ਖਾਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇਵੇਗਾ।  ਉਹਨਾਂ ਆਮ ਲੋਕਾਂ ਨੂੰ ਇਨਾਂ ਬਲਾਕ ਸਿਹਤ ਮੇਲਿਆਂ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਵਿਖੇ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਦਾ ਨਿਰੀਖਣ

ਅਬੋਹਰ, ਫਾਜ਼ਿਲਕਾ 19 ਅਪ੍ਰੈਲ (ਰਣਜੀਤ ਸਿੱਧਵਾਂ)  : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐੱਸ ਨੇ ਮੰਗਲਵਾਰ ਨੂੰ ਅਬੋਹਰ ਸ਼ਹਿਰ ਵਿਖੇ ਨਗਰ ਨਿਗਮ ਅਤੇ ਹੋਰ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਆਈਏਐੱਸ ਤੇ ਹੋਰ ਅਧਿਕਾਰੀ ਵੀ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸ਼ਹਿਰ ਵਿਚ ਚੱਲ ਰਹੇ ਕੰਮਾਂ ਨੂੰ ਤੈਅ ਸਮਾਂ ਹੱਦ ਅੰਦਰ ਮੁੰਕਮਲ ਕੀਤਾ ਜਾਵੇਗਾ।ਇਸ ਦੋਰਾਨ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਵੱਲੋਂ ਆਭਾ ਸੁਕੇਅਰ, ਵਾਟਰ ਵਰਕਸ, ਸਬ ਡਵੀਜਨ ਦਫ਼ਤਰ, ਅਜੀਮਗੜ੍ਹ ਸਟੇਡੀਅਮ, ਲਾਇਬ੍ਰ੍ਰੇਰੀ, ਪ੍ਰੋਜ਼ੈਕਟ ਕਦਮ ਅਤੇ ਕੈਨਾਲ ਫਰੰਟ ਦੇ ਚੱਲ ਰਹੇ ਕੰਮ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰੋਜ਼ੈਕਟਾਂ ਤੇ ਵਿਸੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਤਾਂ ਜੋ ਸੂਬੇ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ ਅਤੇ ਇਸੇ ਲੜੀ ਵਿੱਚ ਸਾਰੇ ਵਿਭਾਗਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਸਾਰੇ ਪ੍ਰੋਜ਼ੈਕਟ ਤੈਅ ਸਮਾਂ ਹੱਦ ਅੰਦਰ ਉਚ ਗੁਣਵਤਾ ਮਾਪਦੰਡਾਂ ਅਨੁਸਾਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਪ੍ਰੋਜ਼ੈਕਟ ਕਦਮ ਤਹਿਤ ਫੁੱਟਪਾਥ ਨਿਰਮਾਣ ਅਤੇ ਸ਼ਹਿਰ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਵੱਡੀ ਸੌਖ ਹੋਵੇਗੀ। ਇਸੇ ਤਰਾਂ ਆਭਾ ਸੁਕੇਅਰ ਸ਼ਹਿਰ ਵਿੱਚ ਨਵਾਂ ਵਪਾਰਕ ਕੇਂਦਰ ਬਣ ਕੇ ਉਭਰੇਗਾ ਜਦ ਕਿ ਕੈਨਾਲ ਫਰੰਟ ਸ਼ਹਿਰ ਵਾਸੀਆਂ ਦੀ ਕੁਦਰਤ ਨਾਲ ਸਾਂਝ ਨੂੰ ਮਜਬੂਤ ਕਰੇਗਾ।ਲਾਇਬ੍ਰੇਰੀ ਸ਼ਹਿਰ ਵਾਸੀਆਂ ਦੀ ਕਿਤਾਬਾਂ ਨਾਲ ਸਾਂਝ ਪਾਵੇਗੀ ਅਤੇ ਵਿਦਿਆਰਥੀਆਂ ਨੂੰ ਇਸਦਾ ਵੱਡਾ ਲਾਭ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪ੍ਰੋਜ਼ੈਕਟ ਸਹੀ ਦਿਸ਼ਾ ਵਿੱਚ ਚੱਲ ਰਹੇ ਹਨ ਅਤੇ ਜਲਦ ਇੰਨ੍ਹਾਂ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

ਪੈਨਸ਼ਨਰਾਂ ਦੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ 20 ਅਪ੍ਰੈਲ ਨੂੰ ਲਗਾਈ ਜਾਵੇਗੀ ਪੈਨਸ਼ਨ ਲੋਕ ਅਦਾਲਤ : ਡਿਪਟੀ ਕਮਿਸ਼ਨਰ

ਬੱਚਤ ਭਵਨ ਵਿਖੇ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ ਪੈਨਸ਼ਨ ਅਦਾਲਤ
ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਰਣਜੀਤ ਸਿੱਧਵਾਂ)  : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ ਦੇ ਲੰਬਿਤ ਮਾਮਲਿਆਂ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ 20 ਅਪ੍ਰੈਲ ਨੂੰ ਬੱਚਤ ਭਵਨ ਵਿਖੇ ਪੈਨਸ਼ਨ ਲੋਕ ਅਦਾਲਤ ਲਗਾਈ ਜਾਵੇਗੀ ਜੋ ਕਿ ਸਵੇਰੇ 11:00 ਵਜੇ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਪੈਨਸ਼ਨ ਅਦਾਲਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਜਾਵੇਗਾ ਜੋ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੈਨਸ਼ਨ ਅਦਾਲਤ ਵਿੱਚ ਆਪੋ ਆਪਣੇ ਵਿਭਾਗਾਂ ਨਾਲ ਸਬੰਧਿਤ ਪੈਨਸ਼ਨਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਵੱਧ ਤੋਂ ਵੱਧ ਪੈਨਸ਼ਨਰਾਂ ਨੂੰ ਇਸ ਪੈਨਸ਼ਨ ਅਦਾਲਤ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੂੰ ਵੀ ਹਿਦਾਇਤ ਕੀਤੀ ਕਿ ਪੈਨਸ਼ਨ ਅਦਾਲਤ ਵਿੱਚ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜੋ ਪੈਨਸ਼ਨਰਾਂ ਦੀਆਂ ਵੱਖ-ਵੱਖ ਬੈਂਕਾਂ ਸਬੰਧੀ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੈਨਸ਼ਨ ਅਦਾਲਤ ਵਿੱਚ ਪਹੁੰਚ ਕੇ ਇਸ ਦਾ ਲਾਭ ਉਠਾਉਣ।

ਜ਼ਿੰਦਗੀ ਦੇ ਦੁੱਖ ਸੁੱਖ ਚ  ਕੰਮ ਰਿਸ਼ਤੇ ਨਾਤੇ ਹੀ ਆਉਂਦੇ ਹਨ ਨਾ ਕੇ ਮੋਬਾਈਲ  

ਅਜੇ ਵੀ ਦੇਰ ਨਹੀਂ ਹੋਈ -ਰਮਨਪ੍ਰੀਤ ਕੌਰ ਢੁੱਡੀਕੇ

 ਅਜੀਤਵਾਲ (ਬਲਵੀਰ ਸਿੰਘ ਬਾਠ  )ਪਿਆਰੇ ਵਿਦਿਆਰਥੀਓ ਹਾਦਸੇ ਰਿਸ਼ਤੇ ਜ਼ਿੰਦਾਦਿਲੀ ਮੋਹ ਤੇ ਸਹਿਜ ਹੀ ਜ਼ਿੰਦਗੀ ਦੀ ਅਸਲ ਕਮਾਈ ਹਨ ਹਾਦਸੇ ਹੀ ਜ਼ਿੰਦਗੀ ਜਿਊਣ ਦਾ ਬਲ ਬਖ਼ਸ਼ਦੇ ਹਨ ਅਤੇ ਰਿਸ਼ਤੇ ਹਰ ਦੁੱਖ ਸੁੱਖ ਚ ਸਹਾਈ ਰਹਿ ਕੇ ਹੌਂਸਲਾ ਦਿੰਦੇ ਹਨ ਜ਼ਿੰਦਾਦਿਲੀ ਤੇ ਮੋਹ ਹੀ ਸਾਨੂੰ ਤੋਰੀ ਫਿਰਦੇ ਹਨ  ਅਤੇ ਸਹਿਜ ਭਾਵ ਸਬਰ ਸੰਤੋਖ ਸਾਨੂੰ ਧਰਵਾਸ ਦਿੰਦੇ ਹਨ ਇਹ ਸਭ ਹੀ ਜੇਬਾਂ ਲਈ ਜ਼ਰੂਰੀ ਹੈ ਸਿਰਫ਼ ਸਾਹ ਲੈਣਾ ਫਿਰ ਲੈਣਾ ਹੀ ਜਿਉਣਾ ਥੋੜ੍ਹੀ ਹੁੰਦਾ ਪਰ ਜੋ ਅੱਜ ਅਸੀਂ  ਇਨ੍ਹਾਂ ਸਭ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਇੰਨੇ ਵਿਅਸਤ ਹਾਂ ਕਿ ਸਾਡੇ ਕੋਲ ਹਸਨ ਰਿਸ਼ਤੇ ਨਿਭਾਉਣ ਲਈ ਭਗਤ ਹੀ ਨਹੀਂ ਹੋਣਾ ਸੀ ਇਕੱਲੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਸਭ ਦੀ ਥਾਂ ਮੋਬਾਇਲ ਨੂੰ ਜ਼ਿਆਦਾ ਮਹੱਤਤਾ ਦੇ ਰੱਖੀ ਹੈ ਮੋਬਾਈਲ ਨੇ ਸਾਡੇ ਦਰੋਂ ਹੱਸਣਾ ਖੇਡਣਾ ਰਿਸ਼ਤੇ ਮੋਹ ਵਕਤ ਖੋਹ ਲਿਆ ਹੈ ਹਾਲਾਂਕਿ ਮੋਬਾਇਲ ਅੱਜ ਦੇ ਸਮੇਂ ਦੀ ਪਹਿਲੀ ਜ਼ਰੂਰਤ ਹੈ ਇਸ ਦੇ ਬਿਨਾਂ ਨਹੀਂ ਸਰਦਾ ਪਰ ਇਸ ਨੂੰ ਆਪਣੇ ਤੋਂ ਇੰਨਾ ਵੀ ਹਾਵੀ ਨਾ ਹੋਣ ਦਿਓ ਕਿ ਤੁਹਾਨੂੰ ਉਹ ਮਕਸਦ  ਭੁੱਲ ਜਾਵੇ ਜਿਸ ਨੂੰ ਪੂਰਾ ਕਰਨ ਲਈ ਪਰਮਾਤਮਾ ਨੇ ਤੁਹਾਨੂੰ ਦੁਨੀਆਂ ਤੇ ਭੇਜਿਆ ਹੈ ਕਿਸੇ ਵੀ ਸਾਧਨ ਨੂੰ ਤੁਸੀਂ ਵਰਤੋ ਨਾ ਕਿ ਉਹ ਤੁਹਾਨੂੰ ਵਰਤਣ ਲੱਗ ਜਾਵੇ ਇਹ ਸਭ ਤਕਨੀਕਾਂ ਤੁਹਾਡਾ ਮੈਂ ਪਾਸ ਤਾਂ ਵਧੀਆ ਕਰ ਦਿੰਦੀਆਂ ਹਨ ਪਰ ਕਦੇ ਵੀ ਵਾਸਤਵਿਕ ਤਾਂ ਤੁਹਾਡੇ ਰੇਤਿਆਂ ਦੀ ਜਗ੍ਹਾ ਨਹੀਂ ਲੈ ਸਕਦੀਆਂ ਕਿਸੇ ਦੁੱਖ ਸੁੱਖ ਚ ਕੰਮ ਰਿਸ਼ਤੇ ਨਾਤੇ ਹੀ ਆਉਂਦੇ ਹਨ ਨਾ ਕਿ ਮੋਬਾਇਲ  ਦੂਸਰੀ ਗੱਲ  ਕੋਈ ਸ਼ੱਕ ਨਹੀਂ ਕਿ ਮੋਬਾਈਲ ਤੋਂ ਬਹੁਤ ਜਾਣਕਾਰੀ ਮਿਲਦੀ ਹੈ ਪਰ ਜੋ ਜਾਣਕਾਰੀ ਸਾਨੂੰ ਆਪਣਿਆਂ ਨਾਲ ਅਪਵਿੱਤਰ ਕੇ ਮਿਲ ਸਕਦੀ ਹੈ ਉਹ ਮੋਬਾਇਲ ਤੋਂ ਕਦੇ ਨਹੀਂ ਆਓ ਆਪਣੇ ਜੀਵਨ ਨੂੰ ਰਿਸ਼ਤਿਆਂ ਮੋਹ ਸਾਂਝਾਂ  ਰੋਸ਼ਨ ਕਰੀਏ ਤੇ ਜ਼ਿੰਦਗੀ ਦੀ ਅਸਲੀਅਤ ਨੂੰ ਪਹਿਚਾਣੀਏ ਵਕਤ ਰਹਿੰਦਿਆਂ ਉਹ ਸਭ ਬਚਾ ਲਈਏ ਤੇ ਜੋ ਜ਼ਿੰਦਗੀ ਜਿਊਣਾ ਸਿਖਾਉਂਦੇ ਹਨ ਆਓ ਆਪਣੇ ਹਾਸੇ ਰਿਸਤੇ  ਮੌਜ ਸਾਂਝਾਂ ਤੇਜ਼ ਦਿਲੀ ਬਚਾ ਲਈਏ ਅਜੇ ਵੀ ਦੇਰ ਨਹੀਂ ਹੋਈ     ਲੇਖਕਾ ਰਮਨਪ੍ਰੀਤ ਕੌਰ ਢੁੱਡੀਕੇ

ਜ਼ਿੰਦਗੀ ਦੇ ਦੁੱਖ ਸੁੱਖ ਚ  ਕੰਮ ਰਿਸ਼ਤੇ ਨਾਤੇ ਹੀ ਆਉਂਦੇ ਹਨ ਨਾ ਕੇ ਮੋਬਾਈਲ  

ਅਜੇ ਵੀ ਦੇਰ ਨਹੀਂ ਹੋਈ -ਰਮਨਪ੍ਰੀਤ ਕੌਰ ਢੁੱਡੀਕੇ

 ਅਜੀਤਵਾਲ (ਬਲਵੀਰ ਸਿੰਘ ਬਾਠ  )ਪਿਆਰੇ ਵਿਦਿਆਰਥੀਓ ਹਾਦਸੇ ਰਿਸ਼ਤੇ ਜ਼ਿੰਦਾਦਿਲੀ ਮੋਹ ਤੇ ਸਹਿਜ ਹੀ ਜ਼ਿੰਦਗੀ ਦੀ ਅਸਲ ਕਮਾਈ ਹਨ ਹਾਦਸੇ ਹੀ ਜ਼ਿੰਦਗੀ ਜਿਊਣ ਦਾ ਬਲ ਬਖ਼ਸ਼ਦੇ ਹਨ ਅਤੇ ਰਿਸ਼ਤੇ ਹਰ ਦੁੱਖ ਸੁੱਖ ਚ ਸਹਾਈ ਰਹਿ ਕੇ ਹੌਂਸਲਾ ਦਿੰਦੇ ਹਨ ਜ਼ਿੰਦਾਦਿਲੀ ਤੇ ਮੋਹ ਹੀ ਸਾਨੂੰ ਤੋਰੀ ਫਿਰਦੇ ਹਨ  ਅਤੇ ਸਹਿਜ ਭਾਵ ਸਬਰ ਸੰਤੋਖ ਸਾਨੂੰ ਧਰਵਾਸ ਦਿੰਦੇ ਹਨ ਇਹ ਸਭ ਹੀ ਜੇਬਾਂ ਲਈ ਜ਼ਰੂਰੀ ਹੈ ਸਿਰਫ਼ ਸਾਹ ਲੈਣਾ ਫਿਰ ਲੈਣਾ ਹੀ ਜਿਉਣਾ ਥੋੜ੍ਹੀ ਹੁੰਦਾ ਪਰ ਜੋ ਅੱਜ ਅਸੀਂ  ਇਨ੍ਹਾਂ ਸਭ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਇੰਨੇ ਵਿਅਸਤ ਹਾਂ ਕਿ ਸਾਡੇ ਕੋਲ ਹਸਨ ਰਿਸ਼ਤੇ ਨਿਭਾਉਣ ਲਈ ਭਗਤ ਹੀ ਨਹੀਂ ਹੋਣਾ ਸੀ ਇਕੱਲੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਸਭ ਦੀ ਥਾਂ ਮੋਬਾਇਲ ਨੂੰ ਜ਼ਿਆਦਾ ਮਹੱਤਤਾ ਦੇ ਰੱਖੀ ਹੈ ਮੋਬਾਈਲ ਨੇ ਸਾਡੇ ਦਰੋਂ ਹੱਸਣਾ ਖੇਡਣਾ ਰਿਸ਼ਤੇ ਮੋਹ ਵਕਤ ਖੋਹ ਲਿਆ ਹੈ ਹਾਲਾਂਕਿ ਮੋਬਾਇਲ ਅੱਜ ਦੇ ਸਮੇਂ ਦੀ ਪਹਿਲੀ ਜ਼ਰੂਰਤ ਹੈ ਇਸ ਦੇ ਬਿਨਾਂ ਨਹੀਂ ਸਰਦਾ ਪਰ ਇਸ ਨੂੰ ਆਪਣੇ ਤੋਂ ਇੰਨਾ ਵੀ ਹਾਵੀ ਨਾ ਹੋਣ ਦਿਓ ਕਿ ਤੁਹਾਨੂੰ ਉਹ ਮਕਸਦ  ਭੁੱਲ ਜਾਵੇ ਜਿਸ ਨੂੰ ਪੂਰਾ ਕਰਨ ਲਈ ਪਰਮਾਤਮਾ ਨੇ ਤੁਹਾਨੂੰ ਦੁਨੀਆਂ ਤੇ ਭੇਜਿਆ ਹੈ ਕਿਸੇ ਵੀ ਸਾਧਨ ਨੂੰ ਤੁਸੀਂ ਵਰਤੋ ਨਾ ਕਿ ਉਹ ਤੁਹਾਨੂੰ ਵਰਤਣ ਲੱਗ ਜਾਵੇ ਇਹ ਸਭ ਤਕਨੀਕਾਂ ਤੁਹਾਡਾ ਮੈਂ ਪਾਸ ਤਾਂ ਵਧੀਆ ਕਰ ਦਿੰਦੀਆਂ ਹਨ ਪਰ ਕਦੇ ਵੀ ਵਾਸਤਵਿਕ ਤਾਂ ਤੁਹਾਡੇ ਰੇਤਿਆਂ ਦੀ ਜਗ੍ਹਾ ਨਹੀਂ ਲੈ ਸਕਦੀਆਂ ਕਿਸੇ ਦੁੱਖ ਸੁੱਖ ਚ ਕੰਮ ਰਿਸ਼ਤੇ ਨਾਤੇ ਹੀ ਆਉਂਦੇ ਹਨ ਨਾ ਕਿ ਮੋਬਾਇਲ  ਦੂਸਰੀ ਗੱਲ  ਕੋਈ ਸ਼ੱਕ ਨਹੀਂ ਕਿ ਮੋਬਾਈਲ ਤੋਂ ਬਹੁਤ ਜਾਣਕਾਰੀ ਮਿਲਦੀ ਹੈ ਪਰ ਜੋ ਜਾਣਕਾਰੀ ਸਾਨੂੰ ਆਪਣਿਆਂ ਨਾਲ ਅਪਵਿੱਤਰ ਕੇ ਮਿਲ ਸਕਦੀ ਹੈ ਉਹ ਮੋਬਾਇਲ ਤੋਂ ਕਦੇ ਨਹੀਂ ਆਓ ਆਪਣੇ ਜੀਵਨ ਨੂੰ ਰਿਸ਼ਤਿਆਂ ਮੋਹ ਸਾਂਝਾਂ  ਰੋਸ਼ਨ ਕਰੀਏ ਤੇ ਜ਼ਿੰਦਗੀ ਦੀ ਅਸਲੀਅਤ ਨੂੰ ਪਹਿਚਾਣੀਏ ਵਕਤ ਰਹਿੰਦਿਆਂ ਉਹ ਸਭ ਬਚਾ ਲਈਏ ਤੇ ਜੋ ਜ਼ਿੰਦਗੀ ਜਿਊਣਾ ਸਿਖਾਉਂਦੇ ਹਨ ਆਓ ਆਪਣੇ ਹਾਸੇ ਰਿਸਤੇ  ਮੌਜ ਸਾਂਝਾਂ ਤੇਜ਼ ਦਿਲੀ ਬਚਾ ਲਈਏ ਅਜੇ ਵੀ ਦੇਰ ਨਹੀਂ ਹੋਈ     ਲੇਖਕਾ ਰਮਨਪ੍ਰੀਤ ਕੌਰ ਢੁੱਡੀਕੇ

ਮਾਨਯੋਗ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਵਿਸ਼ਵ ਵਿਰਾਸਤ ਦਿਵਸ 'ਤੇ ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਵਿਖੇ ਦਸਤਾਵੇਜ਼ੀ ਫਿਲਮ, "ਬਠਿੰਡਾ ਕਿਲਾ" ਰਿਲੀਜ਼ ਕੀਤੀ ਗਈ

- ਪੰਜਾਬ ਟੂਰਿਜ਼ਮ ਸਾਈਟ ਨੂੰ ਉਤਸ਼ਾਹਿਤ ਕਰਨ ਲਈ "ਵਿਸ਼ਵ ਵਿਰਾਸਤ ਦਿਵਸ" ਦੀ ਪੂਰਵ ਸੰਧਿਆ 'ਤੇ ਜਾਰੀ ਕੀਤੀ ਗਈ ਦਸਤਾਵੇਜ਼ੀ

- ਉੱਘੇ ਲੇਖਕ ਅਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਦੁਆਰਾ ਨਿਰਦੇਸ਼ਤ ਦਸਤਾਵੇਜ਼ੀ

ਅੰਮ੍ਰਿਤਸਰ 18 ਅਪ੍ਰੈਲ 2022  (ਰਣਜੀਤ ਸਿੱਧਵਾਂ)  :  ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ, ਫਿਲਮ ਦੇ ਨਿਰਦੇਸ਼ਕ ਹਰਪ੍ਰੀਤ ਸੰਧੂ ਦੇ ਨਾਲ, ਪੰਜਾਬ ਦੀ ਸੈਰ ਸਪਾਟਾ ਵਿਰਾਸਤੀ ਥਾਂ ਨੂੰ ਪ੍ਰਫੁੱਲਤ ਕਰਨ ਲਈ, “ਬਠਿੰਡਾ ਕਿਲਾ” ਸਿਰਲੇਖ ਵਾਲੀ ਦਸਤਾਵੇਜ਼ੀ ਫਿਲਮ ਦੀ ਵਿਸ਼ਵ ਵਿਆਪੀ ਰਿਲੀਜ਼ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ "ਵਿਸ਼ਵ ਵਿਰਾਸਤ ਦਿਵਸ" ਲਘੂ ਫ਼ਿਲਮ ਬਠਿੰਡਾ ਦੇ ਕਿਲ੍ਹੇ, ਰਾਸ਼ਟਰੀ ਮਹੱਤਵ ਦੇ ਸ਼ਾਨਦਾਰ ਇਤਿਹਾਸਕ ਸਮਾਰਕ ਅਤੇ ਛੇਵੀਂ ਸਦੀ ਦੇ ਆਸ-ਪਾਸ ਬਣੇ ਭਾਰਤ ਵਿੱਚ ਸਭ ਤੋਂ ਪੁਰਾਣੇ ਬਚੇ ਹੋਏ ਕਿਲ੍ਹੇ ਨੂੰ ਦਰਸਾਉਂਦੀ ਹੈ। ਇਸ ਕਿਲ੍ਹੇ ਦੀ ਪਹਿਲੀ ਮਹਿਲਾ ਮਹਾਰਾਣੀ ਰਜ਼ੀਆ ਸੁਲਤਾਨ ਨਾਲ ਸਬੰਧਤ ਇਤਿਹਾਸਕ ਪ੍ਰਸੰਗਿਕਤਾ ਹੈ, ਜਿਸ ਨੂੰ ਇਸ ਕਿਲ੍ਹੇ ਵਿੱਚ ਕੈਦੀ ਵਜੋਂ ਰੱਖਿਆ ਗਿਆ ਸੀ, ਬਾਅਦ ਵਿੱਚ ਉਹ ਬਾਲਕੋਨੀ ਤੋਂ ਛਾਲ ਮਾਰ ਕੇ ਫਰਾਰ ਹੋ ਗਈ ਸੀ। ਇਹ ਤਿੰਨ ਮੰਜ਼ਿਲਾ ਢਾਂਚਾ ਕਿਲ੍ਹਾ ਮੁਗ਼ਲ ਡਿਜ਼ਾਈਨ ਵਿੱਚ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਅਤੇ ਇਹ ਗਵਾਹੀ ਦੇਣ ਯੋਗ ਹੈ। ਇਸ ਕਿਲ੍ਹੇ ਨੂੰ ਗੋਵਿੰਦਗੜ੍ਹ ਕਿਲ੍ਹੇ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਨਾਲ ਇਤਿਹਾਸਕ ਪ੍ਰਸੰਗਿਕਤਾ ਰੱਖਦਾ ਹੈ, ਜੋ ਸਾਲ 1705 ਵਿੱਚ ਇਸ ਕਿਲ੍ਹੇ ਦਾ ਦੌਰਾ ਕੀਤਾ ਸੀ। ਮਾਨਯੋਗ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨੇ ਔਨਲਾਈਨ ਡਾਕੂਮੈਂਟਰੀ ਰਿਲੀਜ਼ ਕਰਨ ਤੋਂ ਬਾਅਦ ਫਿਲਮ ਨੂੰ ਇਸ ਵਿਰਾਸਤੀ ਸਥਾਨ ਦੀ ਝਲਕ ਨੂੰ ਦਰਸਾਉਂਦੀ ਇੱਕ ਸਾਰਥਕ ਦਸਤਾਵੇਜ਼ੀ ਫਿਲਮ ਦੱਸਿਆ ਅਤੇ ਕਿਹਾ ਕਿ ਇਹ ਦਸਤਾਵੇਜ਼ੀ ਫਿਲਮ ਪੰਜਾਬ ਦੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਯਕੀਨੀ ਤੌਰ 'ਤੇ ਸਹਾਈ ਹੋਵੇਗੀ। ਬਠਿੰਡਾ ਦੇ ਇਸ ਵਿਰਾਸਤੀ ਸਥਾਨ ਤੋਂ ਲੋਕ ਅਜੇ ਵੀ ਅਣਜਾਣ ਹਨ। ਉਨ੍ਹਾਂ ਨੇ ਇਸ ਸ਼ਾਨਦਾਰ ਦਸਤਾਵੇਜ਼ੀ ਫਿਲਮ ਲਈ ਫਿਲਮ ਨਿਰਮਾਤਾ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਵੀ ਸ਼ਲਾਘਾ ਕੀਤੀ ਜੋ ਪੰਜਾਬ ਦੇ ਅਮੀਰ ਅਤੇ ਸੱਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਵਿੱਚ ਜਾਣ ਲਈ ਮਦਦ ਕਰੇਗੀ। ਫਿਲਮ ਨਿਰਦੇਸ਼ਕ, ਹਰਪ੍ਰੀਤ ਸੰਧੂ ਨੇ ਕਿਹਾ ਕਿ ਮੈਂ ਇਸ ਡਾਕੂਮੈਂਟਰੀ ਨੂੰ ਪੂਰਾ ਕਰਨ ਲਈ ਸ਼ਕਤੀ ਪ੍ਰਦਾਨ ਕਰਨ ਲਈ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ। ਉਸਨੇ ਅੱਗੇ ਦੱਸਿਆ ਕਿ ਵਿਰਾਸਤੀ ਸਥਾਨਾਂ ਦੀ ਫੋਟੋਗ੍ਰਾਫ਼ੀ ਲਈ ਉਸਦੇ ਜਨੂੰਨ ਨੇ ਉਸਨੂੰ ਲੌਕਡਾਊਨ ਦੌਰਾਨ ਆਪਣੇ ਸਮੇਂ ਦੀ ਰਚਨਾਤਮਕ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਪੰਜਾਬ ਦੇ ਲੋਕਾਂ ਅਤੇ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀਆਂ ਵਿੱਚ ਪੰਜਾਬ ਸੈਰ-ਸਪਾਟਾ ਦੇ ਇਸ ਵਿਰਾਸਤੀ ਸਥਾਨ "ਬਠਿੰਡਾ ਕਿਲ੍ਹੇ" ਨੂੰ ਪੇਸ਼ ਕਰਨ ਦਾ ਇੱਕੋ ਇੱਕ ਉਦੇਸ਼ ਹੈ।
ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਦੀ ਪੂਰਵ ਸੰਧਿਆ 'ਤੇ ਡਾਕੂਮੈਂਟਰੀ ਰਿਲੀਜ਼ ਕਰਨ ਮੌਕੇ ਵੀ ਹਾਜ਼ਰ ਸਨ।

 ਕਿਸਾਨਾ ਨੇ ਦਾਣਾ ਮੰਡੀ ਵਿਚ ਸੈਂਡ ਬਣਾਉਣ ਦੀ ਕੀਤੀ ਮੰਗ

ਹਠੂਰ,18,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਦਸ ਪਿੰਡਾ ਨੂੰ ਆਪਣੀ ਸੇਵਾ ਦੇਣ ਵਾਲੀ ਦਾਣਾ ਮੰਡੀ ਹਠੂਰ ਵਿਚ ਸੈਡ ਬਣਾਉਣ ਲਈ ਕਿਸਾਨਾ ਨੇ ‘ਆਪ’ਸਰਕਾਰ ਨੂੰ ਬੇਨਤੀ ਕੀਤੀ।ਇਸ ਮੌਕੇ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਯੂਥ ਵਿੰਗ ਦੇ ਸੀਨੀਅਰ ਆਗੂ ਸਿਮਰਨਜੋਤ ਸਿੰਘ ਗਾਹਲੇ ਨੇ ਕਿਹਾ ਕਿ ਮਾਰਕੀਟ ਕਮੇਟੀ ਹਠੂਰ ਅਤੇ ਦਾਣਾ ਮੰਡੀ ਹਠੂਰ ਦੀ ਸਥਾਪਨਾ 1987 ਵਿਚ ਹੋਈ ਸੀ।ਉਸ ਸਮੇਂ ਮੰਡੀ ਦਾ ਫੜ ਭਾਵੇ ਕੱਚਾ ਸੀ ਅਤੇ ਸਮੇਂ-ਸਮੇਂ ਦੀਆ ਸਰਕਾਰਾ ਦੇ ਸਹਿਯੋਗ ਨਾਲ ਫੜ ਨੂੰ ਪੱਕਾ ਕੀਤਾ ਗਿਆ।ਉਨ੍ਹਾ ਕਿਹਾ ਕਿ ਇਲਾਕੇ ਦੇ ਕਿਸਾਨਾ ਅਤੇ ਮਜਦੂਰਾ ਦੀ ਮੁੱਖ ਮੰਗ ਹੈ ਕਿ ਮੰਡੀ ਵਿਚ ਫਸਲ ਰੱਖਣ ਅਤੇ ਕਿਸਾਨਾ ਦੇ ਬੈਠਣ ਲਈ ਸੈਂਡ ਬਣਾ ਕੇ ਦਿੱਤਾ ਜਾਵੇ ਅਤੇ ਮੰਡੀ ਦੇ ਮੁੱਖ ਗੇਟ ਤੇ ਫਸਲ ਦਾ ਭਾਰ ਤੋਲਣ ਲਈ ਕੰਡਾ ਸਥਾਪਿਤ ਕੀਤਾ ਜਾਵੇ ਤਾਂ ਜੋ ਕਿਸਾਨਾ ਦੀ ਫਸਲ ਦਾ ਸਹੀ ਨਾਪ-ਤੋਲ ਹੋ ਸਕੇ।ਉਨ੍ਹਾ ਕਿਹਾ ਕਿ ਦਾਣਾ ਮੰਡੀ ਵਿਚ ਸਬਜੀ,ਮੱਕੀ ਅਤੇ ਮੂੰਗੀ ਵੇਚਣ ਲਈ ਆੜ੍ਹਤੀਆ ਨੂੰ ਲਾਇਸੰਸ ਜਾਰੀ ਕੀਤੇ ਜਾਣ,ਜਿਸ ਨਾਲ ਮਾਰਕੀਟ ਕਮੇਟੀ ਹਠੂਰ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਮਜਦੂਰਾ ਨੂੰ ਰੁਜਗਾਰ ਵੀ ਮਿਲੇਗਾ।ਉਨ੍ਹਾ ਕਿਹਾ ਕਿ ਇਸ ਤੋ ਪਹਿਲਾ ਅਸੀ ਅਕਾਲੀ ਦਲ ਅਤੇ ਕਾਗਰਸ ਦੇ ਲੀਡਰਾ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਪਰ 35 ਸਾਲ ਬੀਤਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੈ।ਉਨ੍ਹਾ ਪੰਜਾਬ ਸਰਕਾਰ ਅਤੇ ਪੰਜਾਬ ਮੰਡੀਕਰਨ ਬੋਰਡ ਨੂੰ ਬੇਨਤੀ ਕੀਤੀ ਕਿ ਕਿਸਾਨਾ ਦੀ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ।ਇਸ ਸਬੰਧੀ ਜਦੋ ਮਾਰਕੀਟ ਕਮੇਟੀ ਹਠੂਰ ਦੇ ਸੈਕਟਰੀ ਸੁਭਾਸ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਕਿਸਾਨ ਵੀਰ ਸੈਡ ਬਣਾਉਣ ਲਈ ਲਿਖਤੀ ਰੂਪ ਵਿਚ ਬੇਨਤੀ ਪੱਤਰ ਦੇਣ ਤਾਂ ਜੋ ਉਨ੍ਹਾ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਮੰਡੀਕਰਨ ਬੋਰਡ ਦੇ ਅਧਿਕਾਰੀਆ ਤੱਕ ਪਹੁੰਚਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਭਾਗ ਸਿੰਘ ਗੋਲਡੀ,ਕੁਲਦੀਪ ਸਿੰਘ,ਸੁਰਜੀਤ ਸਿੰਘ,ਅਰਸਦੀਪ ਸਿੰਘ,ਬਿੱਟੂ ਗਰੇਵਾਲ,ਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਭੁਪਿੰਦਰ ਸਿੰਘ,ਕਾਲਾ ਸਿੰਘ,ਸੀਰਾ ਸਿੰਘ,ਨਿੰਮਾ ਸਿੰਘ,ਇੰਦਰਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।
 

ਮਗਨਰੇਗਾ ਭਰਤੀ ਫਾਜ਼ਿਲਕਾ ਲਈ ਹੋਏ ਟੈਸਟ ਅਨੁਸਾਰ ਪਹਿਲੀ ਮੈਰਿਟ ਸੂਚੀ ਜਾਰੀ

ਜ਼ਿਲ੍ਹੇ ਦੀ ਸਰਕਾਰੀ ਵੈਬਸਾਇਟ ਤੇ ਵੇਖੀ ਜਾ ਸਕਦੀ ਹੈ ਸੂਚੀ
ਫਾਜ਼ਿਲਕਾ 18 ਅਪ੍ਰੈਲ  (ਰਣਜੀਤ ਸਿੱਧਵਾਂ)  :  ਫਾਜ਼ਿਲਕਾ ਜ਼ਿਲ੍ਹੇ ਵਿੱਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਐਕਟ (ਮਗਨਰੇਗਾ) ਤਹਿਤ ਵੱਖ- ਵੱਖ ਅਸਾਮੀਆਂ ਦੀ ਭਰਤੀ ਲਈ ਲਈ ਗਈ ਪ੍ਰੀਖਿਆ ਦਾ ਨਤੀਜਾ ਜਾਰੀ ਕਰਦਿਆਂ ਪਹਿਲੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈਏਐੱਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਤੀਜਾ ਫਾਜ਼ਿਲਕਾ ਜ਼ਿਲ੍ਹੇ ਦੀ ਸਰਕਾਰੀ ਵੈਬਸਾਇਟ https://fazilka.nic.in/ ਤੇ ਉਪਲਬੱਧ ਹੈ ਜਿੱਥੋਂ ਪ੍ਰੀਖਿਆਰਥੀ ਮੈਰਿਟ ਲਿਸਟ ਵੇਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਰਿਟ ਲਿਸਟ ਵਿੱਚ ਆਏ ਉਮੀਦਵਾਰਾਂ ਦਾ ਲਾਜਮੀ ਕੰਪਿਊਟਰ ਟਾਇਪਿੰਗ/ਯੋਗਤਾ ਟੈਸਟ 20 ਅਪ੍ਰੈਲ 2022 ਨੂੰ ਹੋਵੇਗਾ।

ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਮਾਲ, ਮੁੜ ਵਸੇਬਾ ਅਤੇ ਸਿੰਚਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਕੀਤੀ ਮੁਲਾਕਾਤ

 ਫਸਲਾਂ ਦੇ ਨੁਕਸਾਨ ਦੇ ਮੁਆਵਜੇ ਅਤੇ ਨਹਿਰੀ ਪਾਣੀ ਦੇ ਮੁੱਦੇ ਉਠਾਏ
ਅਬੋਹਰ, ਫਾਜ਼ਿਲਕਾ, 18 ਅਪ੍ਰੈਲ  (ਰਣਜੀਤ ਸਿੱਧਵਾਂ)   : ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਸਿੰਚਾਈ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਮੁਲਾਕਾਤ ਕਰਕੇ ਆਪਣੇ ਹਲਕੇ ਦੇ ਮੁੱਦੇ ਉਨ੍ਹਾਂ ਦੇ ਸਨਮੁੱਖ ਰੱਖੇ ਹਨ।
 ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2020 ਵਿੱਚ ਭਾਰੀ ਬਰਸਾਤਾਂ ਕਾਰਨ ਉਨ੍ਹਾਂ ਦੇ ਹਲਕੇ ਬੱਲੂਆਣਾ ਵਿੱਚ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ ਪਰ ਹਾਲੇ ਤੱਕ ਵੀ ਕਿਸਾਨਾਂ ਨੂੰ ਇਸ ਨੁਕਸਾਨ ਬਦਲੇ ਮੁਆਵਜਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਮੁਆਵਜਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਕਤ ਬਾਰਿਸਾਂ ਵਿੱਚ ਮਕਾਨਾਂ ਨੂੰ ਵੀ ਨੁਕਸਾਨ ਹੋਇਆ ਸੀ ਜਿਸਦਾ ਮੁਆਵਜਾ ਵੀ ਬਕਾਇਆ ਹੈ। ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਬੱਲੂਆਣਾ ਹਲਕੇ ਵਿੱਚ ਨਹਿਰੀ ਪਾਣੀ ਦੀ ਕਮੀ ਦਾ ਮੁੱਦਾ ਵੀ ਕੈਬਨਿਟ ਮੰਤਰੀ ਕੋਲ ਉਠਾਇਆ। ਉਨ੍ਹਾਂ ਨੇ ਦੱਸਿਆ ਕਿ ਇਸ ਇਲਾਕੇ ਦੀ ਖੇਤੀ ਪੂਰੀ ਤਰਾਂ ਨਾਲ ਨਹਿਰੀ ਪਾਣੀ ਤੇ ਨਿਰਭਰ ਹੈ ਅਤੇ ਧਰਤੀ ਹੇਠਲਾ ਪਾਣੀ ਖਾਰਾ ਹੈ ਜਦ ਕਿ ਨਹਿਰਾਂ ਵਿੱਚ ਕਿਸਾਨਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਆਉਣ ਵਾਲੀ ਸਾਉਣੀ ਦੀ ਫਸਲ ਦੇ ਨਾਲ ਨਾਲ ਇਲਾਕੇ ਵਿਚ ਲੱਗੇ ਕਿਨੂੰ ਦੇ ਬਾਗਾਂ ਤੇ ਮਾੜਾ ਅਸਰ ਪੈ ਸਕਦਾ ਹੈ। ਵਿਧਾਇਕ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਮੁਆਵਜੇ ਸਬੰਧੀ ਕੇਸ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ ਜਦ ਕਿ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਲੂਆਣਾ ਹਲਕੇ ਦੀਆਂ ਨਹਿਰਾਂ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਪੂਰਾ ਪਾਣੀ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ ਅਤੇ ਨਰਮੇ ਦੀ ਬਿਜਾਈ ਸਮੇਂ ਸਿਰ ਹੋ ਸਕੇ।

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਆਈ ਕਣਕ ਦੀ ਨਾਲੋਂ-ਨਾਲ ਖਰੀਦੀ

ਕਿਸਾਨਾਂ ਨੂੰ 146.14 ਕਰੋੜ ਰੁਪਏ ਦੀ ਅਦਾਇਗੀ : ਸੰਯਮ ਅਗਰਵਾਲ
 ਮਾਲੇਰਕੋਟਲਾ 18 ਅਪ੍ਰੈਲ :  (ਰਣਜੀਤ ਸਿੱਧਵਾਂ)   :  ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਵਲੋਂ ਕਣਕ ਦੀ ਖ਼ਰੀਦ ਪ੍ਰਕਿਰਿਆ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਦੇ ਸਾਰਥਿਕ ਨਤੀਜਿਆਂ ਕਾਰਨ ਚਾਲੂ ਸੀਜ਼ਨ ਦੌਰਾਨ ਮੰਡੀਆਂ ਵਿੱਚ ਆਈ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਤੱਕ ਜ਼ਿਲ੍ਹੇ ਦੀਆਂ 45 ਮੰਡੀਆਂ ਵਿੱਚ 1,13,207 ਮੀਟਰਕ ਟਨ ਦੀ ਆਮਦ ਹੋਈ ਹੈ । ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਾਲੋਂ-ਨਾਲ ਖ਼ਰੀਦ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਬੈਠਣਾ ਨਾ ਪਵੇ।           ਜ਼ਿਕਰਯੋਗ ਹੈ ਕਿ ਮਿਤੀ 17 ਅਪ੍ਰੈਲ ਨੂੰ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ 18,260 ਮੀਟਰਕ ਟਨ ਕਣਕ ਦੀ ਆਮਦ ਹੋਈ  । ਹੁਣ ਤੱਕ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਵੱਖ ਵੱਖ ਖ਼ਰੀਦ ਏਜੰਸੀਆਂ ਵਲੋਂ 1,09,616 ਮੀਟਰਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਪਨਗਰੇਨ ਨੇ 69,166, ਮਾਰਕਫੈੱਡ ਨੇ 10,250, ਪਨਸਪ ਨੇ 11,000, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 16,210 ਅਤੇ ਵਪਾਰੀਆ ਵਲੋਂ 2990 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਕਣਕ ਦੀ ਆਮਦ ਵਿੱਚ ਤੇਜ਼ੀ ਆਉਣ ਕਾਰਨ ਲਿਫ਼ਟਿੰਗ ਦੇ ਕੰਮ ਵੀ ਤੇਜ਼ ਆਈ ਹੈ ਜਿਸ ਤਹਿਤ ਖ਼ਰੀਦੀ ਗਈ ਕਣਕ ਵਿੱਚੋਂ ਨਿਰਧਾਰਿਤ 72 ਘੰਟੇ ਦੇ ਸਮੇਂ ਅੰਦਰ ਬਣਦੀ 46,134 ਮੀਟਰਕ ਟਨ ਚੁਕਾਈ ਕੀਤੀ ਗਈ ਹੈ, ਜੋ ਕਿ ਨਿਰਧਾਰਿਤ ਟੀਚੇ ਦਾ 81.4 ਫ਼ੀਸਦੀ ਬਣਦੀ  ਹੈ। ਉਨ੍ਹਾਂ ਦੱਸਿਆ ਕਿ ਮਿਤੀ 17 ਅਪ੍ਰੈਲ ਤੱਕ 146.14 ਕਰੋੜ ਰੁਪਏ ਦੀ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ । ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਖ਼ਰੀਦੀ ਗਈ ਕਣਕ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤੇ ਅੰਦਰ 48 ਘੰਟੇ ਦੇ ਅੰਦਰ-ਅੰਦਰ ਕਰਨੀ ਹੁੰਦੀ ਹੈ, ਜਿਸ ਤਹਿਤ ਖ਼ਰੀਦੀ ਗਈ ਕਣਕ ਦੀ ਨਿਰਧਾਰਿਤ ਸਮੇਂ ਅੰਦਰ ਅਦਾਇਗੀ 139.29 ਕਰੋੜ ਦੇ ਮੁਕਾਬਲੇ 146.14 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕੀਤੇ ਗਏ ਹਨ, ਜੋ ਕਿ ਨਿਰਧਾਰਿਤ ਸਮੇਂ ਅੰਦਰ ਅਦਾਇਗੀ ਦਾ 104.9 ਫ਼ੀਸਦੀ ਬਣਦਾ ਹੈ।

ਕਿਸਾਨਾਂ ਨੂੰ 81.77 ਕਰੋੜ ਰੁਪਏ ਦੀ ਕੀਤੀ ਅਦਾਇਗੀ

 ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 83535 ਮੀਟ੍ਰਿਕ ਟਨ ਕਣਕ ਦੀ ਆਮਦ
 76386 ਮੀਟ੍ਰਿਕ ਟਨ ਕਣਕ ਦੀ ਖ਼ਰੀਦ
 ਖਰੀਦੀ ਕਣਕ ਵਿੱਚੋਂ 37704 ਮੀਟ੍ਰਿਕ ਟਨ ਦੀ ਹੋਈ ਲਿਫਟਿੰਗ
 ਫ਼ਤਹਿਗੜ੍ਹ ਸਾਹਿਬ, 18 ਅਪਰੈਲ (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ ਅਤੇ  ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 83535 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 76386 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਤੇ ਕਿਸਾਨਾਂ ਨੂੰ 81.77 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।  ਉਨ੍ਹਾਂ ਦੱਸਿਆ ਕਿ ਖ਼ਰੀਦੀ ਕਣਕ ਵਿੱਚੋਂ ਪਨਗ੍ਰੇਨ ਨੇ 21944, ਮਾਰਕਫੈੱਡ ਨੇ 12850, ਪਨਸਪ ਨੇ 11545, ਵੇਅਰ ਹਾਊਸ ਨੇ 15574, ਐੱਫਸੀਆਈ ਨੇ 5673 ਮੀਟ੍ਰਿਕ ਟਨ ਕਣਕ ਅਤੇ ਵਪਾਰੀਆਂ ਨੇ 8800 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ ਅਤੇ ਖਰੀਦੀ ਕਣਕ ਵਿੱਚੋਂ 37704 ਮੀਟ੍ਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ।  ਸ੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਮੰਡੀਆਂ ਵਿੱਚ ਪਾਣੀ, ਲਾਈਟਾਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਣਕ ਦੀ ਖਰੀਦ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਸਕਦਾ ਹੈ। ਦਰਪੇਸ਼ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾਵੇਗਾ।

ਪਿਆਜ਼ ਦੀ ਖੇਤੀ ਨਾਲ ਚੰਗਾ ਮੁਨਾਫ਼ਾ  ਕਮਾ ਰਿਹਾ ਕਿਸਾਨ ਗੁਰਪ੍ਰੀਤ ਸਿੰਘ

ਹੋਰਨਾਂ ਕਿਸਾਨਾਂ ਲਈ ਬਣਿਆ ਪ੍ਰੇਰਨਾ ਸਰੋਤ

ਫਤਹਿਗੜ੍ਹ ਸਾਹਿਬ, 18 ਅਪ੍ਰੈਲ  (ਰਣਜੀਤ ਸਿੱਧਵਾਂ)  :  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕੁੱਝ ਰਕਬਾ ਰਵਾਇਤੀ ਫਸਲਾਂ ਹੇਠੋਂ ਕੱਢ ਕੇ ਸਬਜੀਆਂ, ਫਲਾਂ ਅਤੇ ਫੁੱਲਾਂ ਦੀ ਖੇਤੀ ਕੀਤੀ ਜਾਵੇ ਕਿਉਂਕਿ ਇਹਨਾਂ ਲਈ ਪੰਜਾਬ ਦੀ ਜਲਵਾਯੂ ਬਹੁਤ ਅਨੁਕੂਲ ਹੈ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਬੀੜ (ਬਲਾਕ ਖੇੜਾ) ਦੇ ਅਗਾਂਹਵਧੂ ਕਿਸਾਨ ਸ. ਗੁਰਪ੍ਰੀਤ ਸਿੰਘ ਨੇ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਨੂੰ ਅਪਣਾਇਆ ਅਤੇ ਉਹ ਅੱਜ ਖੇਤੀ ਵਿੱਚੋਂ ਚੰਗਾ ਮੁਨਾਫਾ ਕਮਾ ਰਿਹਾ ਹੈ।  ਗੁਰਪ੍ਰੀਤ ਸਿੰਘ ਨੇ ਸਾਲ 2010 ਵਿੱਚ 01 ਏਕੜ ਰਕਬੇ ਵਿੱਚ ਪਿਆਜ਼ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਵਿੱਚੋਂ ਉਸ ਨੂੰ ਭਰਪੂਰ ਮੁਨਾਫਾ ਹੋਇਆ। ਫਿਰ ਸਹਿਜੇ ਸਹਿਜੇ ਪਿਆਜ ਅਧੀਨ ਰਕਬਾ ਵਧਾਉਂਦਾ ਰਿਹਾ ਅਤੇ ਹੁਣ ਤਕਰੀਬਨ 6.5 ਏਕੜ ਰਕਬੇ ਵਿੱਚ ਪਿਆਜ ਦੀ ਫਸਲ ਬੀਜੀ ਹੋਈ ਹੈ ਕਿਸਾਨ ਮੁਤਾਬਿਕ ਉੁਸ ਨੂੰ  ਲਗਭਗ 150 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਹੈ ਜਿਸ ਦੀ ਔਸਤਨ 1000 ਰੁ: ਤੋਂ 2000 ਰੁ: ਪ੍ਰਤੀ ਕੁਇੰਟਲ ਤੱਕ ਵਿਕਰੀ ਕਰਕੇ ਵਧੀਆਂ ਮੁਨਾਫ਼ਾ ਪ੍ਰਾਪਤ ਕਰ ਰਿਹਾ ਹੈ।
ਇਸ ਤੋਂ ਉਤਸ਼ਾਹਿਤ ਹੋ ਕੇ ਹੁਣ ਇਸ ਪਿੰਡ ਦੇ ਹੋਰ ਕਿਸਾਨਾਂ ਨੇ ਵੀ ਇਸ ਫਸਲ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਤਕਰੀਬਨ 55 ਏਕੜ ਵਿੱਚ ਪਿਆਜ ਬੀਜਿਆ ਹੋਇਆ ਹੈ। ਇਸ ਨੁੰ ਦੇਖ ਕੇ ਨੇੜਲੇ ਪਿੰਡ ਘੇਲ, ਸੈਂਪਲੀ, ਬਹਿਲਾਂ, ਬਡਾਲੀ ਅਤੇ ਸਿਰ ਕੱਪੜਾ ਦੇ ਕਿਸਾਨਾਂ ਵੱਲੋਂ ਵੀ ਪਿਆਜ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਉਹ ਆਪਣੇ ਲਈ ਅਤੇ ਸਾਥੀ ਕਿਸਾਨਾਂ ਲਈ ਮਿਆਰੀ ਬੀਜ ਦਾ ਪ੍ਰਬੰਧ ਖੁਦ ਕਰਦਾ ਹੈ ਅਤੇ ਸਮੇਂ ਸਮੇਂ ਤੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਸਪਰੇ ਬਾਰੇ ਵੀ ਹੋਰ ਕਿਸਾਨਾਂ ਨੂੰ ਜਾਣਕਾਰੀ ਦੇ ਕੇ ਮਦਦ ਕਰਦਾ ਹੈ।ਕਿਸਾਨ ਮੁਤਾਬਿਕ ਉਸ ਨੂੰ ਫਸਲ ਵੇਚਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਕਿਉਂਕਿ ਉਸਦਾ ਪਿੰਡ ਚੰਡੀਗੜ੍ਹ ਰੋਡ ਦੇ ਸਥਿਤ ਹੈ ਅਤੇ ਗ੍ਰਾਹਕ ਉਸਦੇ ਘਰ ਤੋਂ ਹੀ ਪਿਆਜ ਲੈ ਕੇ ਜਾਂਦੇ ਹਨ ਅਤੇ ਉਸ ਨੂੰ ਆਪਣੀ ਜਿਨਸ ਮੰਡੀ ਵਿੱਚ ਲਿਜਾਣ ਦੀ ਜਰੂਰਤ ਨਹੀਂ ਪੈਂਦੀ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ੍ਰੀ ਦਰਸ਼ਨ ਲਾਲ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਪਿਆਜ ਦੀ ਬਹੁਤ ਮੰਗ ਹੈ ਅਤੇ ਜਿਆਦਾਤਾਰ ਪਿਆਜ ਦੂਸਰੇ ਸੂਬਿਆਂ ਤੋਂ ਆਉਂਦਾ ਹੈ। ਜ਼ਿਲ੍ਹੇ ਵਿੱਚ ਪਿਆਜ ਦੀ ਕਾਸ਼ਤ ਨਾਲ ਜਿੱਥੇ ਕਿਸਾਨ ਖੁਸ਼ਹਾਲ ਹੋਵੇਗਾ ਉੱਥੇ ਦੂਸਰੇ ਰਾਜਾਂ ਤੇ ਨਿਰਭਰਤਾ ਘਟੇਗੀ। ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਨਵੀਨਤਮ ਜਾਣਕਾਰੀ ਮਹੱਈਆਂ ਕਰਵਾਉਣ ਲਈ ਸੰਭਵ ਉਪਰਾਲੇ ਕਰਦਾ ਹੈ। ਉਹਨਾਂ ਦੂਸਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਿਰਾਂ ਦੀ ਰਾਇ ਮੁਤਾਬਿਕ ਆਧੁਨਿਕ ਖੇਤੀ ਕਰਨ ਤਾਂ ਕਿ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋ ਕਰਕੇ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਇਆ ਜਾ ਸਕੇ।

ਨਿਰੋਈ ਸਿਹਤ ਦਾ ਸੁਨੇਹਾ ਦੇਣ ਖਾਤਿਰ ਲਗਾਏ ਜਾ ਰਹੇ ਹਨ ਸਿਹਤ ਮੇਲੇ :  ਡਿਪਟੀ ਕਮਿਸ਼ਨਰ  

ਮੁਹੰਮਦ ਸਦੀਕ ਐੱਮਪੀ ਫਰੀਦਕੋਟ ਹੋਏ ਉਚੇਚੇ ਤੌਰ ਤੇ ਸ਼ਾਮਿਲ
ਦੋਦਾ,ਸ੍ਰੀ ਮੁਕਤਸਰ ਸਾਹਿਬ 18 ਅਪ੍ਰੈਲ (ਰਣਜੀਤ ਸਿੱਧਵਾਂ)  : ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਹਾਜਰੀ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਆਈਏਐੱਸ ਨੇ ਅੱਜ ਦੋਦਾ ਵਿਖੇ ਲਗਾਏ ਜਾ ਰਹੇ ਮੁਫ਼ਤ ਸਿਹਤ ਕੈਂਪ ਵਿੱਚ ਕਿਹਾ ਕਿ ਸਿਹਤ ਤੋਂ ਵੱਡੀ ਕੋਈ ਦੋਲਤ ਨਹੀਂ ਹੈ, ਉਹਨਾ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਉਹ ਨਿਯਮ ਅਨੁਸਾਰ ਪੋਸ਼ਟਿਕ ਖੁਰਾਕ ਸਹੀ ਸਮੇਂ ਤੇ ਲੈਣ ਅਤੇ ਵਰਜਿਸ/ਸੈਰ ਕਰਨ ਤਾਂ ਜੋ ਉਹ  ਨਿਰੋਈ ਸਿਹਤ ਪ੍ਰਾਪਤ ਕਰ ਸਕਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲੇ ਵਿਚ ਜੋ ਚਾਰ ਰੋਜਾ, 18,19,21 ਅਤੇ 22 ਅਪ੍ਰੈਲ ਤੱਕ  ਸਿਹਤ ਮੇਲੇ ਲਗਾਏ ਜਾ ਰਹੇ ਹਨ, ਉਹਨਾਂ ਵਿੱਚ ਸਰਕਾਰ ਦੀ ਸਾਰੀ ਮਸ਼ੀਨਰੀ ਦਾ ਜੋਰ ਲੋਕਾਂ ਨੂੰ ਸਿਹਤਯਾਬ ਕਰਨ ਲਈ ਲਗਾਇਆ ਜਾਵੇਗਾ। ਇਹਨਾਂ ਮੇਲਿਆਂ ਵਿੱਚ ਆਯੁਰਵੇਦਿਕ, ਹੋਮਿਓਪੈਥਿਕ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ, ਲੈਬ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿਤੀਆਂ ਜਾਣਗੀਆਂ ਇਸ ਦੇ ਨਾਲ ਯੋਗ ਦੀ ਮਹੱਤਤਾ ਬਾਰੇ ਵੀ ਚਾਨਣਾਂ ਪਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਐੱਮਪੀ ਮੁਹੰਮਦ ਸਦੀਕ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁਗ ਵਿੱਚ ਬੱਚੇ ਅਕਸਰ ਹੀ ਬਜ਼ਾਰ ਵਿੱਚੋਂ ਵੰਨ-ਸਵੰਨੀਆਂ ਮੂੰਹ ਦੇ ਸੁਆਦ ਵਾਲੀਆਂ ਪ੍ਰੰਤੂ ਸਿਹਤ ਲਈ ਹਾਨੀਕਾਰਕ ਚੀਜਾਂ ਖਾਣ ਦੇ ਆਦੀ ਹੋ ਰਹੇ ਹਨ, ਉਨ੍ਹਾਂ ਦੱਸਿਆ ਕਿ ਸੂਕਲਾਂ ਵਿੱਚ ਬੱਚਿਆਂ ਨੂੰ ਸਿਹਤ ਅੰਬੈਸਡਰ ਬਣਾਇਆ ਜਾ ਰਿਹਾ ਹੈ ਜੋ ਸਵੇਰ ਦੀ ਸਭਾ ਦੋਰਾਨ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੂੰ ਚੰਗਾ ਖਾਣਾ ਖਾਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇੇਵੇਗਾ, ਇਸ ਰੁਝਾਣ ਨਾਲ ਬੱਚਿਆਂ ਵਿੱਚ ਮਾੜੀਆਂ ਚੀਜਾਂ ਖਾਣ ਦੀ ਪ੍ਰਵਿਰਤੀ ਵਿੱਚ ਠੱਲ ਪੈਣ ਦੀ ਪੂਰੀ ਉਮੀਦ ਹੈ । ਉਹਨਾਂ ਅਪੀਲ ਕੀਤੀ ਕਿ ਇਹਨਾਂ ਮੇਲਿਆਂ ਵਿੱਚ ਆ ਕੇ ਲੋਕ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਡੀਸੀ (ਜ) ਰਾਜਦੀਪ ਕੌਰ, ਸੀਐਮਓ ਡਾ. ਰੰਜੂ ਸਿੰਗਲਾ ਵੀ ਹਾਜਰ ਸਨ ਅਤੇ ਪੋਸ਼ਣ ਅਭਿਆਨ, ਫਿੱਟ ਇੰਡੀਆਂ ਦੀਆਂ ਟੀਮਾਂ ਵੀ ਮੌਕੇ ਤੇ ਹਾਜਰ ਸਨ।

ਕੁਦਰਤ ਦੇ ਨਾਲ ਛੇੜ ਛਾੜ ਕਰਨਾ ਬੰਦ ਕਰੋ

 ਬਰਨਾਲਾ/ ਮਹਿਲ ਕਲਾਂ- 18 ਅਪ੍ਰੈਲ- (ਗੁਰਸੇਵਕ ਸੋਹੀ)-  ਹਰ ਵਾਰ ਹੁੰਦੇ ਇਸ ਮਹਾਂਪਾਪ ਤੋਂ ਬੱਚੀਏ ਜੇ ਅੱਗ ਲਗਾਏ ਬਗੈਰ ਸਰਦਾ ਨਹੀਂ ਤਾਂ ਇਨ੍ਹਾਂ ਬੇਜੁਬਾਨ ਪਰ ਸੰਜੀਵ ਰੁੱਖਾਂ ਨੂੰ ਜਰੂਰ ਬਚਾ ਲਿਓ। ਬਥੇਰੇ ਵੱਡੇ ਵੱਡੇ ਟਰੈਕਟਰ ਤੇ ਹੋਰ ਸੰਦ ਸੰਦੇੜੇ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ ।ਦੋ ਲੀਟਰ ਡੀਜ਼ਲ ਨਾਲ ਕੋਈ ਗ਼ਰੀਬੀ ਨੀ ਆਉਣ ਲੱਗੀ। ਦੇ ਲਿਓ ਦੋ ਚਾਰ ਗੇੜੇ ਇਨ੍ਹਾਂ ਦੇ ਨੇੜੇ ਰੋਟਾਵੇਟਰ ਨਾਲ। ਕਣਕ ਦੇ ਘੱਟ ਝਾੜ ਦਾ ਐਡਾ ਨੁਕਸਾਨ ਵੀ ਝੱਲ ਹੀ ਲਿਆ ,ਹੁਣ ਇਹਦੇ ਨਾਲ ਕੀ ਫਰਕ ਪੈਣ ਲੱਗਿਆ। ਬਾਕੀ ਸਭ ਕੁੱਝ ਪੈਸਾ ਵੀ ਨੀ ਹੁੰਦਾ। ਇਹ ਦਰਖ਼ਤ ਸਾਨੂੰ ਫਲ ਫਰੂਟ ,ਮੇਵੇ ,ਔਸ਼ਧੀਆਂ ,ਤਪਦੀ ਦੁਪਹਿਰ ਚ ਠੰਡੀ ਛਾਂ ,ਸਾਹ ਲੈਣ ਲਈ ਸ਼ੁੱਧ ਆਕਸ਼ੀਜਨ ,ਘਰਾਂ  ਕੋਠੀਆਂ ਚ ਵਰਤੋਂ  ਲਈ ਲੱਕੜੀ  ਦਿੰਦੇ ਹਨ । ਪਰ ਇਵਜ ਚ ਮੰਗਦੇ ਇਹੀ ਨੇ ਕਿਹਾ ਸਾਨੂੰ ਜਿਉਂਦੇ ਜੀਅ ਨਾ ਫੂਕੋ ਜਿਸ ਆਖ਼ਰੀ ਦਿਨ ਤੁਸੀਂ ਮੱਚਣਾ ਹੋਇਆ ਅਸੀਂ ਥੋਡੇ ਨਾਲ ਮੱਚਾਂਗੇ। ਹੈ ਕਿਸੇ ਦਾ ਐਡਾ ਵੱਡਾ ਜ਼ੇਰਾ । ਅਸੀਂ ਸਭ ਕੁੱਝ ਸਮਝਦੇ ਹੋਏ ਰੁੱਖਾਂ ਇਨ੍ਹਾਂ ਪ੍ਰਤੀ ਐਨੇ ਬੇਰੁੱਖੇ ਅਤੇ   ਅਵੇਸਲੇ ਕਿਉਂ ਹਾਂ , ਇਹ ਸਾਡੀ ਬਹੁਤ ਵੱਡੀ ਤ੍ਰਾਸ਼ਦੀ ਹੈ       ਮੁਖਤਿਆਰ ਸਿੰਘ ਪੱਖੋ ਕਲਾਂ

*ਢਾਈ ਮਹੀਨੇ ਬਾਅਦ ਸ਼ੁਰੂ ਹੋਣੀ ਵਾਲੀ ਬਿਜਲੀ ਸਹੂਲਤ 'ਤੇ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਅੱਜ ਹੀ ਕਿਉਂ?*

*ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮਨਪ੍ਰੀਤ ਬਾਦਲ ਵਾਂਗੂ ਚੁੱਪ,ਮਾਨ ਵੱਲੋਂ ਧੜਾਧੜ ਐਲਾਨ*

 

ਬਰਨਾਲਾ /ਮਹਿਲ ਕਲਾਂ - 18 ਅਪ੍ਰੈਲ- (ਗੁਰਸੇਵਕ ਸਿੰਘ ਸੋਹੀ ) -ਲੰਘੀਆਂ ਚੋਣਾਂ 'ਚ ਪੰਜਾਬ ਦੀ ਸੱਤਾ ਹਥਿਆਉਣ ਲਈ ਜਿੱਥੇ ਤਰ੍ਹਾਂ ਤਰ੍ਹਾਂ ਦੇ ਐਲਾਨ ਹੋ ਰਹੇ ਸਨ , ਉੱਥੇ ਵਾਅਦਿਆਂ, ਦਾਅਵਿਆਂ ਤੇ ਗਾਰੰਟੀਆਂ ਦਾ ਰੁਝਾਨ ਸਿਖਰ ਤੇ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਸਾਬਕਾ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ, ਉਥੇ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਵਾਅਦਿਆਂ ਨੂੰ ਗਾਰੰਟੀਆਂ ਦਾ ਰੂਪ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆਉਂਦੇ ਅਤੇ ਪ੍ਰੈੱਸ ਕਾਨਫ਼ਰੰਸ ਕਰਕੇ ਗਰੰਟੀਆਂ ਦੇ ਰੂਪ ਵਿਚ ਚੋਣ ਵਾਅਦੇ ਕਰ ਜਾਦੇ। ਹੁਣ ਜਦੋਂ ਆਮ ਆਦਮੀ ਪਾਰਟੀ ਪੂਰਨ ਬਹੁਮੱਤ ਨਾਲ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਚਲਾ ਰਹੀ ਹੈ, ਤੇ ਇੱਕ ਮਹੀਨਾ ਪੂਰਾ ਕਰ ਚੁੱਕੀ ਹੈ। ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਾਬੜਤੋੜ ਐਲਾਨ ਕੀਤੇ ਜਾਣ ਲੱਗੇ, ਜੋ ਨਿਰੰਤਰ ਜਾਰੀ ਹਨ।  ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਸੁਰੱਖਿਆ ਚ ਸ਼ਾਮਲ ਕਰਮੀ ਵਾਪਸ ਲੈਣਾ   ਵੀ ਸਿਆਸੀ ਸਿਆਸੀ ਸਟੰਟ ਸੀ, ਕਿਉਂਕਿ ਸਰਕਾਰੀ ਕਾਨੂੰਨਾਂ ਮੁਤਾਬਕ ਉਹ ਆਪਣੇ ਆਪ ਵਾਪਸ ਆ ਜਾਣੇ ਸਨ ਤੇ ਨਵੇਂ ਮੰਤਰੀਆਂ ਨਾਲ ਸੁਰੱਖਿਆ ਵਿੱਚ ਜੁੜ ਜਾਣੇ ਸੀ। 36 ਹਜਾਰ ਨੌਕਰੀਆਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੈ ਜੈ ਕਾਰ ਕਰਨੀ ਸ਼ੁਰੂ ਕਰ ਦਿੱਤੀ। ਪਰ ਬੇਰੁਜ਼ਗਾਰ ਊਠ ਦੇ ਬੁੱਲ੍ਹ ਵਾਂਗ ਹੁਣ ਵੀ ਥੱਲੇ ਨੀਝ ਲਾ ਕੇ ਦੇਖ ਰਹੇ ਹਨ ਕਿ ਕਦੋਂ ਡਿੱਗੇਗਾ ਤੇ ਕਦੋਂ ਨੌਕਰੀਆਂ ਮਿਲਣਗੀਆਂ। ਬੇਰੁਜ਼ਗਾਰ ਅੱਜ ਵੀ ਕੰਧਾਂ ਵਿੱਚ ਟੱਕਰਾਂ ਮਾਰਦੇ ਧਰਨੇ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਕੇਂਦਰ ਦੀ ਮੋਦੀ ਸਰਕਾਰ ਦੇ ਜੁਮਲਿਆਂ ਵਾਂਗ ਪੰਜਾਬ ਅੰਦਰ ਆਪ ਵੱਲੋਂ ਜੁਲਮਾਬਾਜੀ ਜੋਰਾਂ ਸੋਰਾਂ ਨਾਲ ਕੀਤੀ ਜਾ ਰਹੀ ਹੈ। ਇਕ ਵਿਧਾਇਕ ਇੱਕ ਪੈਨਸ਼ਨ ਦਾ ਐਲਾਨ ਹੁੰਦਿਆਂ ਹੀ ਜਿਵੇਂ ਪੰਜਾਬੀਆਂ ਨੂੰ ਕੋਈ ਜਾਦੂ ਦੀ ਛੜੀ ਮਿਲ ਗਈ ਹੋਵੇ। ਪੰਜਾਬ ਦੇ ਭਗਵੰਤ ਮਾਨ ਨੂੰ ਚਾਹੁਣ ਵਾਲੇ ਲੋਕਾਂ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ। ਇਹ ਐਲਾਨ ਵੀ ਅਜੇ ਕਾਗਜ਼ਾਂ ਵਿੱਚ ਹੀ ਲਟਕ ਰਿਹਾ ਹੈ। 16 ਅਪਰੈਲ ਨੂੰ ਭਗਵੰਤ ਮਾਨ ਵੱਲੋਂ ਸਸਤੀ ਬਿਜਲੀ ਨੂੰ ਲੈ ਕੇ ਕੀਤੇ ਐਲਾਨ ਨੂੰ ਦੇਸ਼ ਦੇ ਹਰ ਭਾਸ਼ਾਈ ਅਖ਼ਬਾਰਾਂ ਵਿੱਚ ਪਹਿਲੇ ਪੰਨੇ ਦੇ ਇਸ਼ਤਿਹਾਰ ਰੂਪ ਵਿੱਚ ਕਰੋੜਾਂ ਰੁਪਏ ਦੇਕੇ ਪ੍ਰਚਾਰਿਆ ਗਿਆ। ਭਾਵੇਂਕਿ ਇਸ ਐਲਾਨ ਨੂੰ ਲੈ ਕੇ ਪੰਜਾਬ ਵਿੱਚ ਦੁਚਿੱਤੀ ਵਾਲਾ ਮਾਹੌਲ ਬਣ ਗਿਆ ਹੈ,ਪਰ 1 ਜੁਲਾਈ (ਢਾਈ ਮਹੀਨੇ) ਤੋਂ ਬਾਅਦ ਪੂਰੇ ਹੋਣ ਵਾਲੇ ਐਲਾਨ ਤੇ ਏਨੀ ਇਸਤਿਹਾਰਬਾਜੀ ਅਤੇ ਇਨ੍ਹਾਂ ਪ੍ਰਚਾਰ ਕਿਉਂ। ਪੰਜਾਬ ਦੀ ਸੱਤਾ ਹਥਿਆਉਣ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਆਗੂਆਂ ਤੇ ਜੋ ਪੈਸੇ ਦੀ ਬੇਫਜ਼ੂਲੀ ਤੇ ਦੋਸ਼ ਲਾਏ ਜਾ ਰਹੇ ਸਨ। ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ ਲੈ ਕੇ ਕੀਤੇ ਐਲਾਨ,ਬਿਜਲੀ ਸਪਲਾਈ ਨੂੰ ਲੈ ਕੇ ਕੀਤੇ ਐਲਾਨ,ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਨੂੰ ਲੈ ਕੇ ਕੀਤੇ ਐਲਾਨ,ਰੇਤੇ ਦੀ ਮਾਈਨਿੰਗ ਨੂੰ ਲੈ ਕੇ ਕੀਤੇ ਐਲਾਨ,ਸਰਕਾਰੀ ਸਕੂਲਾਂ ਦੇ ਸੁਧਾਰ ਲਈ ਕੀਤੇ ਐਲਾਨ,ਸਿਹਤ ਸਹੂਲਤਾਂ ਲਈ ਕੀਤੇ ਐਲਾਨ ਤੇ ਹੋਰ ਐਲਾਨ ਅੱਜ ਵੀ ਕਾਗਜ਼ਾਂ ਵਿੱਚ ਹੀ ਸੀਮਤ ਹਨ। ਆਮ ਆਦਮੀ ਪਾਰਟੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਾਂਗ ਚੁੱਪ ਚਾਪ ਦਿਖਾਈ ਦੇ ਰਹੇ ਹਨ, ਜਦਕਿ ਮੁੱਖ ਮੰਤਰੀ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ। 01 ਮਹੀਨਾ ਪੂਰਾ ਹੋਣ ਤੇ ਭਾਵੇਂਕਿ ਲੋਕ ਆਮ ਆਦਮੀ ਪਾਰਟੀ ਨੂੰ ਵਧਾਈ ਵੀ ਦੇ ਰਹੇ ਹਨ, ਪਰ ਆਪ ਸਰਕਾਰ ਦੇ ਅਗਲੇ ਕਾਰਜਕਾਰ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ,ਸਿਹਤ ਤੇ ਸਿੱਖਿਆ ਸਹੂਲਤਾਂ ਵਿੱਚ ਚੰਗੇ ਸੁਧਾਰ,ਭ੍ਰਿਸ਼ਟਾਚਾਰ ਨੂੰ ਨੱਥ,ਪੰਜਾਬ ਦੀ ਡਾਵਾਂਡੋਲ ਆਰਥਿਕਤਾ ਨੂੰ ਲੀਹਾਂ ਤੇ ਲਿਆਉਣਾ ਅਤੇ ਆਬਕਾਰੀ ਨੀਤੀ ਚ ਚੰਗੇ ਸੁਧਾਰਾਂ ਦੀ ਲੋੜ ਹੈ। ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੱਡੀਆਂ ਉਮੀਦਾਂ ਲਾ ਕੇ ਬੈਠੇ ਹਨ, ਹਰ ਬਿਆਨ ਤੇ ਐਲਾਨ ਸੋਚ ਸਮਝ ਕੇ ਕਰਨ ਦੀ ਲੋੜ ਹੈ। ਢਾਈ ਮਹੀਨੇ ਬਾਅਦ ਮਿਲਣ ਵਾਲੀ ਸਰਕਾਰੀ ਸਹੂਲਤ ਤੇ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰਕੇ, ਜਿੱਥੇ ਆਪਣੀ ਸਥਿਤੀ ਹਾਸੋਹੀਣੀ ਬਣਾਈ ਜਾ ਰਹੀ ਹੈ, ਉਥੇ ਪੰਜਾਬ ਦਾ ਵੀ ਆਰਥਿਕ ਦੀਵਾਲਾ ਕੱਢਿਆ ਜਾ ਰਿਹਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ  ਤੇ ਸਮੁੱਚੀ ਕੈਬਨਿਟ ਨੂੰ ਸੁਹਿਰਦਤਾ ਨਾਲ ਸੋਚਣ ਅਤੇ ਆਰਥਿਕ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਨੂੰ ਚਲਾਉਣ ਦੀ ਲੋੜ ਹੈ।

ਸਬ ਡਿਵੀਜ਼ਨ ਗਰਿੱਡ ਮਹਿਲਕਲਾਂ ਅੱਗੇ ਕਿਸ‍ਾਨਾ ਨੇ ਬਿਜਲੀ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ  

 ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਤਾਂ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਟਰੈਫਿਕ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ-ਕਿਸਾਨ ਆਗੂ    

ਬਰਨਾਲਾ /ਮਹਿਲ ਕਲਾਂ- 18 ਅਪ੍ਰੈਲ (ਗੁਰਸੇਵਕ ਸੋਹੀ) -ਪਿੰਡ ਕਲਾਲਮਾਜਰਾ ਅਤੇ ਸਹਿਜੜਾ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਸੈਕਟਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਡਿਵੀਜ਼ਨ ਗਰਿੱਡ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਖੇਤੀਬਾੜੀ ਸੈਕਟਰ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਸੁਧਾਰ ਲਿਆ ਕੇ ਕਿਸਾਨਾਂ ਨੂੰ ਪੂਰੀ 10 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਮੱਘਰ ਸਿੰਘ ਸਹਿਜੜਾ, ਬੀ ਕੇ ਯੂ ਡਕੌਂਦਾ ਦੇ ਆਗੂ ਕਰਮਜੀਤ ਸਿੰਘ ਕਲਾਲਮਾਜਰਾ, ਬਲਵਿੰਦਰ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਚੋਣਾਂ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਸੈਕਟਰਾਂ ਲਈ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀਆਂ ਦੀਆਂ ਗਰੰਟੀਆਂ ਦੇ ਕੇ ਦਾਅਵੇ ਕਰਦੀ ਨਹੀਂ ਸੀ ਥੱਕਦੀ, ਪਰ ਦੂਜੇ ਪਾਸੇ ਸਰਕਾਰ ਵੱਲੋਂ ਕਿਸਾਨਾਂ ਨਾਲ ਚੋਣਾਂ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਸੈਕਟਰਾਂ ਨੂੰ 12 ਘੰਟੇ ਬਿਜਲੀ ਸਪਲਾਈ ਤਾਂ ਕੀ ਸੀ ਦੇਣੀ  ਸਗੋਂ ਪਹਿਲਾਂ ਮਿਲਦੀ ਕਿਸਾਨਾਂ  8 ਘੰਟੇ ਬਿਜਲੀ ਸਪਲਾਈ ਵਿੱਚੋਂ ਸਿਰਫ 2 ਘੰਟੇ ਬਿਜਲੀ ਸਪਲਾਈ ਪਾਵਰ ਕੱਟ ਲਗਾ ਕੇ ਦਿੱਤੀ ਜਾ ਰਹੀ ਬਿਜਲੀ ਸਪਲਾਈ ਕਾਰਨ ਪਿੰਡ ਸਹਿਜੜਾ ਅਤੇ ਕਲਾਲ ਮਾਜਰਾ ਦੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਖੇਤਾਂ ਵਿੱਚ ਖੜ੍ਹੀ ਮੱਕੀ, ਮੂੰਗੀ ਦੀਆਂ ਫ਼ਸਲਾਂ ਤੋਂ ਇਲਾਵਾ ਹਰਾ ਚਾਰੇ ਨੂੰ ਪਾਣੀ ਨਾ ਮਿਲਣ ਕਰਕੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਅਤੇ ਚਾਰਾ ਸੁੱਕ ਰਿਹਾ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਖੇਤੀਬਾੜੀ ਸੈਕਟਰਾਂ ਲਈ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਸੁਧਾਰ ਕਰਕੇ ਕਿਸਾਨਾਂ ਨੂੰ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਬ ਡਿਵੀਜ਼ਨ ਗਰਿੱਡ ਮਹਿਲ ਕਲਾਂ ਵੱਲੋਂ ਪਿੰਡ ਸਹਿਜੜਾ ਅਤੇ ਕਲਾਲ ਮਾਜਰਾ ਤੇ ਖੇਤੀਬਾੜੀ ਸੈਕਟਰ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਸਬ ਡਿਵੀਜ਼ਨ ਗਰਿੱਡ ਕਸਬਾ ਮਹਿਲ ਕਲਾਂ ਦੇ ਗੇਟ ਅੱਗੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਜਥੇਬੰਦੀਆ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਕਿਸਾਨਾਂ ਨੇ ਸਬ ਡਿਵੀਜ਼ਨ ਮਹਿਲ ਕਲਾਂ ਗਰਿੱਡ ਦੇ ਐਸਡੀਓ ਨਿਤਿਨ ਕੁਮਾਰ ਗਰਗ ਨੂੰ ਆਪਣਾ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਕੁਲਵਿੰਦਰ ਸਿੰਘ ਕਲਾਲਮਾਜਰਾ, ਸਰਬਜੀਤ ਸਿੰਘ,ਗੁਰਮੇਲ ਸਿੰਘ,ਬਹਾਦਰ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਗਪਾਲ ਸਿੰਘ, ਗੁਰਦੀਪ ਸਿੰਘ ਕਲਾਲ ਮਾਜਰਾ, ਹਰਵਿੰਦਰ ਸਿੰਘ, ਜਤਿੰਦਰ ਸਿੰਘ ਸੋਹੀ, ਮੇਜਰ ਸਿੰਘ ਸਹਿਜੜਾ,ਹਰਪ੍ਰੀਤ ਸਿੰਘ ਸਹਿਜੜਾ, ਜਸਪਾਲ ਸਿੰਘ ਸਹਿਜੜਾ, ਕਰਨੈਲ ਸਿੰਘ ਸਹਿਜਡ਼ਾ ਇਲਾਵਾ ਹੋਰ ਜਥੇਬੰਦੀਆਂ ਦੇ ਵਰਕਰ ਖਪਤਕਾਰ ਵੀ ਹਾਜ਼ਰ ਸਨ।

ਸ਼ਹਿਰਾਂ ਤੇ ਪਿੰਡਾਂ ’ਚ ਬਿਨ੍ਹਾਂ ਭੇਦਭਾਵ ਵਿਕਾਸ ਕਰਵਾ ਰਹੀ ਹੈ ਪੰਜਾਬ ਸਰਕਾਰ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਪਿੰਡ ਨਿਊ ਸ਼ਾਂਤੀ ਨਗਰ ’ਚ 10 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸ ਤੇ ਗਲੀ ਦੇ ਨਿਰਮਾਣ ਕਾਰਜ ਦੇ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ,17 ਅਪ੍ਰੈਲ (ਰਣਜੀਤ ਸਿੱਧਵਾਂ)  :   ਮਾਲ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ, ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਨਿਊ ਸ਼ਾਂਤੀ ਨਗਰ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸ ਅਤੇ ਇੱਕ  ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਤੇ ਪਿੰਡਾਂ ਵਿੱਚ  ਬਿਨ੍ਹਾਂ ਕਿਸੇ ਭੇਦ-ਭਾਵ ਦੇ ਵਿਕਾਸ ਕਾਰਜ ਕਰਵਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਸ਼ਚਿਤ ਸਮੇਂ ਵਿੱਚ ਨਿਪਟਾਰਾ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਵਿਕਾਸ ਪ੍ਰੋਜੇਕਟ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਦੀਆਂ ਹੋਰ ਸਮੱਸਿਆਵਾਂ ਦਾ ਵੀ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਦੇ ਲਗਭਗ ਹਰ ਖੇਤਰ ਵਿੱਚ ਜ਼ਰੂਰੀ ਵਿਕਾਸ ਕਾਰਜ ਕਰਵਾ ਕੇ ਲੋਕਾਂ ਲਈ ਹਰ ਸੁਵਿਧਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਸਾਰੇ ਪਿੰਡਾਂ ਵਿੱਚ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਿਰਫ਼ ਇੱਕ ਮਹੀਨੇ ਵਿੱਚ ਹੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਬੇਮਿਸਾਲ ਕੰਮ ਕਰਦੇ ਹੋਏ ਸੂਬੇ ਦੇ ਲੋਕਾਂ ਦੀ ਹਰ ਜ਼ਰੂਰੀ ਮੰਗ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਸੂਬੇ ਦੇ ਹਿੱਤ ਵਿੱਚ ਕਈ ਇਤਿਹਾਸਕ ਫੈਸਲੇ ਲੈਣ ਜਾ ਰਹੀ ਹੈ। ਇਸ ਮੌਕੇ ਕੌਂਸਲਰ ਜਸਪਾਲ ਸਿੰਘ ਚੇਚੀ, ਵਰਿੰਦਰ ਸ਼ਰਮਾ ਬਿੰਦੂ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।