You are here

ਪੰਜਾਬ

ਨਗਰ ਭਲਾਈ ਸਭਾ ( ਰਜਿ:) ਖੰਡੂਰ ਵੱਲੋਂ ਅੱਜ ਖੁਦ ਲੰਗਰ ਤਿਆਰ ਕਰਕੇ 1450  ਲੋੜਵੰਦ ਵਿਅਕਤੀਅਾਂ ਨੂੰ ਘਰ ਘਰ ਪਹੁੰਚਾਇਅਾ ਜੋ ਕਿ ਕਰਫਿਊ ਤੱਕ ਲਗਾਤਾਰ ਜਾਰੀ ਰਹੇਗਾ .....

ਨਗਰ ਭਲਾਈ ਸਭਾ ( ਰਜਿ:) ਖੰਡੂਰ ਵੱਲੋਂ ਅੱਜ ਖੁਦ ਲੰਗਰ ਤਿਆਰ ਕਰਕੇ 1450  ਲੋੜਵੰਦ ਵਿਅਕਤੀਅਾਂ ਨੂੰ ਘਰ ਘਰ ਪਹੁੰਚਾਇਅਾ ਜੋ ਕਿ ਕਰਫਿਊ ਤੱਕ ਲਗਾਤਾਰ ਜਾਰੀ ਰਹੇਗਾ .....

 

ਨਗਰ ਨਿਵਾਸੀ ਸੇਵਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ  : ਨਗਰ ਭਲਾਈ ਸਭਾ ਖੰਡੂਰ

 

ਜੋਧਾਂ/ਲੁਧਿਆਣਾ , ਅਪ੍ਰੈਲ 2020 -(ਸਤਪਾਲ ਸਿੰਘ ਦਹੜਕਾਂ/ਮਨਜਿੰਦਰ ਗਿੱਲ )ਕਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਪੰਜਾਬ ਵਿੱਚ ਕਰਫਿਊ ਲਾਗੂ ਹੋਣ ਤੇ ਜਿੱਥੇ ਮਜ਼ਦੂਰਾਂ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪਿੰਡ ਖੰਡੂਰ ਦੀ ਨਗਰ ਭਲਾਈ ਸਭਾ ਵੱਲੋਂ ਸਰਦੂਲ ਸਿੰਘ ਦਿਓਲ ਯੂ ਐੱਸ ਏ , ਹਰਜੀਤ ਸਿੰਘ ਬੱਬੂ ਯੂ ਐਸ ਏ , ਗੁਰਦੁਆਰਾ ਦਮਦਮਾ ਸਾਹਿਬ ਦੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਤਿਆਰ ਕਰਕੇ 1450 ਮੈਂਬਰਾਂ ਨੂੰ ਘਰ ਘਰ ਪਹੁੰਚਾਇਆ ਗਿਆ ਇਸ ਸਮੇਂ ਨਗਰ ਭਲਾਈ ਸਭਾ ਦੇ ਚੇਅਰਮੈਨ ਸੁਰਿੰਦਰ ਸਿੰਘ ਬਿਜਲੀ ਵਾਲੇ, ਨਗਰ ਭਲਾਈ ਸਭਾ ਦੇ ਸਰਪ੍ਸਤ ਦੀਪਕ ਖੰਡੂਰ, ਪ੍ਧਾਨ ਕੁਲਦੀਪ ਸਿੰਘ ਖੰਡੂਰੀਅਾ, ੳੁੱਪ ਚੇਅਰਮੈਨ ਨਗਾਹੀਅਾ ਸਿੰਘ ਦਿੳੁਲ, ਡਾ. ਮੋਹਣ ਸਿੰਘ, ਗੁਰਚਰਨ ਸਿੰਘ ਨਾਰਵੇ, ਸੁਰਿੰਦਰਪਾਲ ਸਿੰਘ ਡੀ ਸੀ. ਗੁਰਦੀਪ ਸਿੰਘ ਮੇਛੀ, ਚਮਕੌਰ ਸਿੰਘ ਕਾਕਾ , ਜੱਗੀ ਕਲੋਨੀ, ਗੁਰਦੀਪ ਸਿੰਘ ਟਿਮਾਣਾ, ਚਮਕੌਰ ਸਿੰਘ ਦਿੳੁਲ , ਬਲਵਿੰਦਰ ਸਿੰਘ ਪਿੰਦੀ , ਜਗਦੇਵ ਸਿੰਘ ਬਿੱਟੂ, ਪੈ੍ਸ ਸਕੱਤਰ ਦਰਸ਼ਨ ਸਿੰਘ ਗੋਗੀ, ਚਰਨਜੀਤ ਸਿੰਘ ਬਿੱਟੂ, ਵਿੱਕੀ ਖੰਡੂਰ, ਸਮਸ਼ੇਰ ਸਿੰਘ ਕਾਲਾ, ਅਮਰਿੰਦਰ ਸਿੰਘ ਦਿੳੁਲ  ਤੇ ਹੋਰ ਸੇਵਾਦਾਰ ਹਾਜਰ ਸਨ| ਨਗਰ ਭਲਾਈ ਸਭਾ ਦੇ ਅਹੁਦੇਦਾਰਾਂ ਨੇ ਦੱਸਿਅਾ ਕਿ ਜਿੰਨਾਂ ਚਿਰ ਕਰਫਿੳੂ ਲਾਗੂ ਰਹੇਗਾ ੳੁਨਾਂ ਚਿਰ ਸਭਾ ਵੱਲੋ ਲੋੜਵੰਦ ਪਰਿਵਾਰਾਂ ਨੂੰ ਦੋ ਟਾਈਮ ਦਾ ਖਾਣਾ ਘਰੋ ਘਰ ਪਹੁੰਚਾਇਅਾ ਜਾਵੇਗਾ ਤੇ ਪਿੰਡ ਖੰਡੂਰ ਵਿੱਚ ਕਿਸੇ ਵੀ ਵਸਨੀਕ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ੳੁਨਾਂ ਅੱਗੇ ਕਿਹਾ ਕਿ ਨਗਰ ਨਿਵਾਸੀ ਸੇਵਾ ਵਿੱਚ  ਵੱਡਾ ਯੋਗਦਾਨ ਪਾ ਰਹੇ ਹਨ|

ਬਾਬਾ ਜੰਗ ਸਿੰਘ ਦੀਵਾਨਾ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ

ਮਹਿਲ  ਕਲਾਂ / ਬਰਨਾਲਾ ,ਮਾਰਚ 2020 -(ਗੁਰਸੇਵਕ  ਸਿੰਘ  ਸੋਹੀ) -

ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫ਼ਿਊ ਨੂੰ ਦੇਖਦਿਆਂ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਕੀਤਾ ਤੇ ਪੰਜਾਬ ਅੰਦਰ ਕਰਫਿਊ ਲਾਇਆ ਗਿਆ ਹੈ ਜਿਸ ਨੂੰ ਲੈ ਕੇ ਲੋੜਵੰਦ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਸਨ।ਕਿ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਰਹੇ ਇਸ ਲਈ ਅੱਜ ਅਸੀ ਰਾਸ਼ਨ ਦੀ ਸੇਵਾ ਕਰ ਰਹੇ ਹਾਂ ਅਤੇ ਜਦੋਂ ਵੀ ਕਿਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੇਰੇ ਸਹਿਯੋਗੀ ਸਿਮਰਜੀਤ ਸਿੰਘ ਫੌਜੀ,ਹਰਪ੍ਰੀਤ ਸਿੰਘ ਲੱਖਾ,ਗੁਰਭੇਜ ਸਿੰਘ ਅਮਰੀਕਾ,ਬਲਜੀਤ ਸਿੰਘ ਕੈਨੇਡਾ, ਸੁਰਜੀਤ ਸਿੰਘ ਅਮਰੀਕ, ਰਣਜੀਤ ਸਿੰਘ ਰਾਣਾ, ਏ,ਐਸ,ਆਈ ਹਰਪਾਲ ਸਿੰਘ ਭਾਈ ਰੂਪਾ, ਹਰਦੀਪ ਸਿੰਘ ਫੌਜੀ ਰਸੂਲਪੁਰ,ਸੂਬੇਦਾਰ ਬਲਜੀਤ ਸਿੰਘ ਸੁਧਾਰ,ਸੁੱਖੀ ਆਸਟਰੇਲੀਆ ਵਾਲੇ ਵੱਧ ਚੜਕੇ ਆਪਣਾ ਯੋਗਦਾਨ ਪਾਉਂਦੇ ਹਨ।ਇਸ ਮੌਕੇ ਉਨ੍ਹਾਂ ਨਾਲ  ਗੁਰਦੀਪ ਸਿੰਘ ਦੀਵਾਨਾ ਸੂਬਾ    ਜਰਨਲ ਸਕੱਤਰ ਦਲਿਤ ਵੈਲਫੇਅਰ, ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਪੰਚ ਗੁਰਸੇਵਕ ਸਿੰਘ ਦੀਵਾਨਾਂ ਆਦਿ ਹਾਜ਼ਰ ਸਨ।

ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਘਰ ਵਿੱਚ ਰਹਿਣਾ ਆਪਣੀ ਸਿਹਤ ਅਤੇ ਘਰ ਦੀ ਸਫਾਈ ਰੱਖਣਾ ਜਰੂਰੀ।ਸੰਤ ਬਾਬਾ ਮੁਨੀ ਰਾਮ ਜੀ       

ਹਠੂਰ, ਮਾਰਚ 2020 -(ਗੁਰਸੇਵਕ ਸਿੰਘ ਸੋਹੀ ) -

ਡੇਰਾ ਪ੍ਰਗਟਸਰ ਰਾਣੀ ਵਾਲਾ ਦੇ ਮੁਖੀ ਸੰਤ ਬਾਬਾ ਮੁਨੀ ਰਾਮ ਜੀ ਪਿੰਡ ਲੱਖਾ (ਲੁਧਿਆਣਾ)ਨੇ ਕਿਹਾ ਹੈ ਅੱਜ ਕਰੋਨਾ ਵਾਇਰਸ ਦੀ ਮਹਾਂਮਾਰੀ ਚੱਲਦੀ ਹੈ ਉਸ ਤੋਂ ਵਚਨ ਦੇ ਲਈ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾ ਗੰਭੀਰ ਬਣੋ ਆਪਣੀ ਸਰਕਾਰ ਦੇ ਹਰ ਆਦੇਸ਼ ਦਾ ਗੰਭੀਰਤਾ ਨਾਲ ਪਾਲਣ ਕਰਨਾ ਹੈ। ਸਿਹਤ ਵਿਭਾਗ ਇਸ ਰੁਝਾਨ ਨੂੰ ਸਮਝ ਗਿਆ ਹੈ। ਆਪਣੇ ਘਰ ਵਿੱਚ ਰਹੋ ਆਪਣਾ ਘਰ ਅਤੇ ਆਲਾ-ਦੁਆਲਾ ਸਾਫ ਸੁਥਰਾ ਰੱਖੋ ਤਾਂ ਕਿ ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇ।ਵਾਰ- ਵਾਰ ਹੱਥ ਸਾਫ ਕਰੋ ਕਿਸੇ ਨਾਲ ਹੱਥ ਨਾ ਮਿਲਾਓ। ਜੇਕਰ ਕੋਈ ਸ਼ੱਕ ਹੈ ਤਾਂ ਡਾਕਟਰ ਨੂੰ  ਜ਼ਰੂਰ ਮਿਲੋ। ਇਸ ਵਾਇਰਸ ਤੇ ਚੁਟਕਲੇ ਨਾ ਬਣਾਓ  ਇਸ ਵਾਇਰਸ ਦੇ ਨੇੜੇ ਹੋ ਗਏ ਤਾਂ  ਹਮੇਸ਼ਾ ਲਈ ਚੁੱਟਕਲੇ ਬੰਦ ਹੋ ਜਾਣਗੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ। ਮੈਨੂੰ ਨਹੀਂ ਪਤਾ ਕਿ ਤੁਸੀਂ ਕਲਪਨਾਸ਼ੀਲ ਹੋਵੋਗੇ ਜਾਂ ਨਹੀਂ ਪਰ ਜੇ ਤੁਸੀਂ ਸਰਕਾਰ ਦਾ ਸਮਰਥਨ ਕਰੋ ਅਤੇ ਸਹੀ ਰਾਹ ਤੁਰੋ ਆਪਣੇ ਆਪ ਅਤੇ ਪਰਿਵਾਰ ਤੇ ਪੂਰਾ ਧਿਆਨ ਰੱਖੋ। ਕੇਂਦ੍ਰਤ ਕਰਦਿਆਂ ਸਾਡੇ ਡਾਕਟਰਾਂ ਦਾ ਇਸ ਤੇ ਪੂਰਾ ਧਿਆਨ ਹੈ।ਅਖੀਰ ਵਿੱਚ ਉਨਾ ਨੇ ਕਿਹਾ ਕਿ ਮੈਂ ਨਿਰਮਤਾ ਨਾਲ  ਬੇਨਤੀ ਕਰਦਾ ਹਾਂ ਕਿ ਸਮੇਂ ਦਾ ਧਿਆਨ ਰੱਖਿਆ ਜਾਵੇ ਜਨਤਕ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।

ਮੁਹਾਲੀ ਵਿਚ ਇਕ ਵਿਅਕਤੀ ਤੇ ਦੋ ਔਰਤਾਂ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ

ਮੁਹਾਲੀ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਮੁਹਾਲੀ  ਜ਼ਿਲ੍ਹੇ ‘ਚ ਕੋਰੋਨਾਗ੍ਰਸਤ ਵਿਅਕਤੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਮੁਹਾਲੀ ਦੇ ਫ਼ੇਜ਼ 9 ਤੋਂ ਦੋ ਹੋਰ ਔਰਤਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਲੋਕ ਚੰਡੀਗੜ੍ਹ ਤੋਂ ਕੋਰੋਨਾ ਪਾਜ਼ੀਟਿਵ ਜੋੜੇ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਵਿਚ ਵਿਅਕਤੀ ਦੀ ਪੁੱਤਰੀ ਤੇ ਸੱਸ ਸ਼ਾਮਲ ਹੈ। ਇਸ ਤੋਂ ਇਲਾਵਾ ਜਗਤਪੁਰੇ ਪਿੰਡ ਵਿਚ ਵੀ ਇਕ ਵਿਅਕਤੀ ਨੂੰ ਕੋਰੋਨਾ ਦਾ ਲਾਗ ਪਾਇਆ ਗਿਆ ਹੈ। ਇਹ ਵਿਅਕਤੀ ਵੀ ਚੰਡੀਗੜ੍ਹ ਵਿਖੇ ਇਲਾਜ ਅਧੀਨ ਦੁਬਈ ਤੋਂ ਆਏ ਵਿਅਕਤੀ ਦੇ ਸੰਪਰਕ ‘ਚ ਸੀ। ਇਨ੍ਹਾਂ ਦੇ ਸੈਂਪਲ ਮੰਗਲਵਾਰ ਨੂੰ ਲੈ ਗਏ ਸਨ, ਜ਼ਿਲ੍ਹੇ ‘ਚ ਕੋਰੋਨਾ ਗ੍ਰਸਤਾਂ ਦੀ ਗਿਣਤੀ 10 ਹੋ ਗਈ ਹੈ।   

ਸਰਕਾਰ ਅਤੇ ਸਿਹਤ ਵਿਭਾਗ ਦੀ ਮਿਹਨਤ ਸਦਕਾ ਅਜੇ ਤੱਕ ਜਿਲ੍ਹਾ ਕੋਰੋਨਾ ਮੁੱਕਤ- ਡਾ. ਬਾਵਾ

 ਕਪੂਰਥਲਾ, ਮਾਰਚ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਆਰ.ਆਰ.ਟੀ. (ਟੀਮਾਂ) ਅਤੇ ਵਰਕਰ ਬਹੁਤ ਹੀ ਵਧੀਆਂ ਤਰੀਕੇ ਨਾਲ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਮਿਹਨਤ ਸਦਕਾ ਜਿਲ੍ਹੇ ਵਿੱਚ ਅਜੇ ਤੱਕ ਕੋਈ ਵੀ ਕੋਰੋਨਾ ਦਾ ਕੇਸ ਸਾਹਮਣੇ ਨਹੀ ਆਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਸਮੀਤ ਬਾਵਾ ਸਿਵਲ ਸਰਜਨ, ਕਪੂਰਥਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਕੋਆਰਿਨਟਾਇਨ ਕੀਤਾ ਗਿਆ। ਉਨ੍ਹਾਂ ਵੱਲੋ ਵੀ ਸਰਕਾਰ ਤੇ ਸਿਹਤ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਹਦਾਇਤਾ ਦੀ ਪਾਲਨਾ ਕਰਕੇ ਸਹਿਯੋਗ ਕੀਤਾ ਜਾ ਰਿਹਾ ਹੈ। 
ਡਾ. ਜਸਮੀਤ ਬਾਵਾ ਨੇ ਦੱਸਿਆ ਕਿ  ਸਾਡੀਆਂ ਸਾਰੀਆਂ ਸਿਹਤ ਸੰਸਥਾਵਾਂ ਸੋਡੀਅਮ ਹਾਈਪੋ੍ਰਕਲੋਰਾਈਟ ਨਾਲ ਸੈਨੇਟਾਈਜ਼ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਿਹਤ ਸੰਸਥਾਵਾਂ ਪੂਰੀ ਤਰ੍ਹਾਂ ਕੀਟਾਣੂ ਮੁਕਤ ਹੋ ਸਕਣ। ਇਸੇ ਤਰ੍ਹਾਂ ਸਿਹਤ ਸੰਸਥਾਵਾਂ ਅਤੇ ਫੀਲਡ ਵਿੱਚ ਕੰਮ ਕਰ ਰਹੇ ਸਟਾਫ ਲਈ ਗਾਓਨ, ਮਾਸਕ, ਹੈਂਡ ਸੈਨੇਟਾਈਜਰ, ਲੀਕਵਡ ਸੋਪ, ਗਲਵਜ਼ ਆਦਿ ਜਰੂਰਤ ਅਨੁਸਾਰ ਦਿੱਤੇ ਜਾ ਰਹੇ ਹਨ ਤਾਂ ਕਿ ਸਿਹਤ ਵਿਭਾਗ ਦੇ ਵਰਕਰ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੋ ਕੇ ਕੰਮ ਕਰ ਸਕਣ ਅਤੇ ਲੋਕਾਂ ਦੀ ਵੀ ਸੁਰੱਖਿਅਤ ਦੇਖਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਵਰਕਰ ਬਹੁਤ ਹੀ ਤਨਦੇਹੀ ਨਾਲ ਕੰਮ ਕਰ ਰਹੇ ਹਨ।ਜਿਨ੍ਹਾਂ ਦੀ ਮਿਹਨਤ ਸਦਕਾ ਜਿਲ੍ਹਾ ਕੋਰੋਨਾ ਦੀ ਬੀਮਾਰੀ ਤੋਂ ਅਜੇ ਤੱਕ ਮੁੱਕਤ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੇ ਅਤੇ ਸਮੇਂ ਸਮਂੇ ਤੇ ਸਿਹਤ ਵਿਭਾਗ ਅਤੇ ਸਰਕਾਰ ਵੱਲੋ ਜਾਰੀ ਕੀਤੀਆਂ ਜਾਂਦੀਆ ਹਦਾਇਤਾ ਦੀ ਪਾਲਣਾ ਕਰਦੇ ਰਹੇ ਤਾਂ ਅਸੀ ਇਸੇ ਤਰ੍ਹਾਂ ਇਸ ਬੀਮਾਰੀ ਤੋ ਸੁਰਖਿਅਤ ਰਹਾਂਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਜਾਰ, ਮੈਡੀਕਲ ਸਟੋਰ, ਹਸਪਤਾਲ ਆਦਿ ਜਗ੍ਹਾਂ ਤੇ ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਬਣਾਈ ਰੱਖੋ, ਧੀਰਜ ਰੱਖੋ ਅਤੇ ਜਰੂਰੀ ਸਾਮਾਨ/ਇਲਾਜ ਨਾਲ ਸਬੰਧਤ ਸਾਮਾਨਾਂ ਦੀ ਖਰੀਦਦਾਰੀ ਸੰਜਮ ਨਾਲ ਕਰੋ, ਕਰਿਆਨਾ/ਇਲਾਜ ਸਮੱਗਰੀ ਖਰੀਦਣ ਦੇ ਲਈ ਵਾਰ ਵਾਰ ਬਾਜਾਰ ਨਾ ਜਾਓ। ਖੰਘਦੇ ਅਤੇ ਛਿਕਦੇ ਸਮੇਂ ਰੁਮਾਲ ਨਾਲ ਮੂੰਹ ਅਤੇ ਨੱਕ ਢੱਕ ਕੇ ਰੱਖਣਾ ਚਾਹੀਦਾ ਹੈ, ਖੰਘਦੇ ਜਾਂ ਛਿਕਦੇ ਸਮੇਂ ਮੂੰਹ ਤੇ ਹੱਥ ਲਗਾਉਣ ਦੀ ਬਜਾਏ ਕੌਣੀ ਜਾਂ ਮੋਡਾ ਕੋਲ ਕਰਕੇ ਖੰਘਣਾ, ਛਿਕਣਾ ਚਾਹੀਦਾ ਹੈ, ਸਾਬਣ ਅਤੇ ਪਾਣੀ ਹੱਥਾ ਨੂੰ ਵਾਰ ਵਾਰ ਧੋਵੋ ਜੇਕਰ ਕੋਈ ਬੀਮਾਰ ਵਿਅਕਤੀ ਹੈ ਤਾਂ ਘਰ ਵਿੱਚ ਵੱਖਰੇ ਕਮਰੇ ਵਿੱਚ ਰਹੇ। ਜੇਕਰ ਕੋਈ ਵਿਅਕਤੀ ਬੀਮਾਰ ਜਾਂ ਇਸ ਬੀਮਾਰੀ ਦੇ ਲੱਛਣ ਨਾਲ ਪੀੜਿਤ ਹੈ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।

ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁਕਵੀਂ ਸਪਲਾਈ ਲਈ ਪ੍ਰਸ਼ਾਸਨ ਵਚਨਬੱਧ-ਡੀ. ਸੀ ਉੱਪਲ

ਜ਼ਾਬਤੇ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ ਜ਼ਿਲਾ ਵਾਸੀ-ਐਸ. ਐਸ. ਪੀ. ਵਿਰਕ
ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਈ ਸਾਂਝੀ ਮੀਟਿੰਗ
ਲੋਕ ਹਿੱਤ ਵਿਚ ਚੁੱਕੇ ਗਏ ਕਦਮਾਂ ਦਾ ਲਿਆ ਜਾਇਜ਼ਾ
ਕਰਫਿਊ ਦੌਰਾਨ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਹੋਇਆ ਵਿਚਾਰ-ਵਟਾਂਦਰਾ
ਕਪੂਰਥਲਾ, ਮਾਰਚ 2020 - (ਹਰਜੀਤ ਸਿੰਘ ਵਿਰਕ)-

ਨੋਵਲ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲੇ ਵਿਚ ਲਗਾਏ ਗਏ ਕਰਫਿਊ ਦੌਰਾਨ ਲੋਕ ਹਿੱਤ ਵਿਚ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਮੀਟਿੰਗ ਹੋਈ। ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਵਿਚ  ਕਰਫਿਊ  ਦੌਰਾਨ ਜ਼ਿਲਾ ਵਾਸੀਆਂ ਨੂੰ ਕਿਸੇ ਵੀ ਤਰਾਂ ਦੀਆਂ ਦਰਪੇਸ਼ ਦਿੱਕਤਾਂ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਲਈ ਖੁੱਲ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜ਼ਿਲੇ ਵਿਚ ਕਰਫਿੳੂ ਦੌਰਾਨ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁਕਵੀਂ ਤੇ ਨਿਰੰਤਰ ਸਪਲਾਈ ਯਕੀਨੀ ਲਈ ਪ੍ਰਸ਼ਾਸਨ ਵਚਨਬੱਧ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਬਾਹਰ ਨਾ ਆਉਣ। ਉਨਾਂ ਕਿਹਾ ਕਿ ਕਰਫਿੳੂ ਦੌਰਾਨ ਜੋ ਲੋੜੀਂਦੀਆਂ ਛੋਟਾਂ ਦਿੱਤੀਆਂ ਗਈਆਂ ਹਨ, ਉਹ ਘਰੋ-ਘਰੀ ਸਪਲਾਈ ਦੇਣ ਲਈ ਦਿੱਤੀਆਂ ਗਈਆਂ ਹਨ ਨਾ ਕਿ ਦੁਕਾਨਾਂ ਆਦਿ ’ਤੇ ਜਾ ਕੇ ਖ਼ਰੀਦਦਾਰੀ ਕਰਨ ਲਈ। ਉਨਾਂ ਇਹ ਵੀ ਦੱਸਿਆ ਕਿ ਜ਼ਿਲੇ ਵਿਚ ਟੀਮਾਂ ਦਾ ਗਠਨ ਕਰਕੇ ਗਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਭੋਜਨ ਮੁਹੱਈਆ ਕਰਵਾਉਣ ਦੇ ਵੀ ਉਪਰਾਲੇ ਕੀਤੇ ਗਏ ਹਨ, ਜਿਸ ਵਿਚ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਇਸ ਔਖੀ ਘੜੀ ਵਿਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਲੇਬਰ ਦੀ ਮਾਈਗ੍ਰੇਸ਼ਨ ਨੂੰ ਦੇਖਦਿਆਂ ਉਨਾਂ ਲਈ ਸ਼ੈਲਟਰ ਹਾਊਸ ਬਣਾਉਣ ਦੀ ਵੀ ਹਦਾਇਤ ਕੀਤੀ ਅਤੇ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕਿਹਾ। ਉਨਾਂ ਅਧਿਕਾਰੀਆਂ ਨੂੰ ਪਿੰਡਾਂ ਵਿਚ ਲੋੜੀਂਦੀਆਂ ਵਸਤਾਂ ਅਤੇ ਬੁਨਿਆਦੀ ਸੇਵਾਵਾਂ ਦੀ ਸਪਲਾਈ ਪੁਖਤਾ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਸਬੰਧੀ ਪੰਜ-ਪੰਜ, ਸੱਤ-ਸੱਤ ਪਿੰਡਾਂ ਦੇ ਕਲੱਸਟਰ ਬਣਾ ਕੇ ਢੁਕਵੀਂ ਸਪਲਾਈ ਕਰਵਾਈ ਜਾਵੇ ਅਤੇ ਇਸ ਦਾ ਸਮੁੱਚਾ ਰਿਕਾਰਡ ਰੱਖਿਆ ਜਾਵੇ। ਉਨਾਂ ਇਹ ਵੀ ਆਦੇਸ਼ ਦਿੱਤੇ ਕਿ ਸਿਹਤ ਸੁਵਿਧਾਵਾਂ ਤੋਂ ਵਾਂਝੇ ਪਿੰਡਾਂ ਦੀ ਲਿਸਟ ਬਣਾ ਕੇ ਉਥੇ ਸਿਹਤ ਵਿਭਾਗ ਦੀ ਮੋਬਾਈਲ ਵੈਨ ਰਾਹੀਂ ਸਿਹਤ ਸੇਵਾਵਾਂ ਦਿੱਤੀਆਂ ਜਾਣ। ਉਨਾਂ ਕਿਹਾ ਕਿ ਇਸ ਕੰਮ ਵਿਚ ਜੀ. ਓ. ਜੀਜ਼ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ। ਉਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਮਾਜਿਕ ਵਿੱਥ ਸਮੇਤ ਸਾਰੇ ਇਹਤਿਆਤਾਂ ਅਤੇ ਸਾਵਧਾਨੀਆਂ ਵਰਤਣ ਅਤੇ ਸੰਜਮ ਤੇ ਅਨੁਸ਼ਾਸਨ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਸਬ-ਡਵੀਜ਼ਨ ਪੱਧਰ ’ਤੇ ਚੁੱਕੇ ਗਏ ਕਦਮਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਇਸ ਸਬੰਧੀ ਅਧਿਕਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਨੇ ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਇਸ ਔਖੀ ਘੜੀ ਵਿਚ ਆਪਣੀ ਡਿੳੂਟੀ ਤਨਦੇਹੀ ਨਾਲ ਨਿਭਾਉਣ। ਉਨਾਂ ਕਿਹਾ ਕਿ ਜ਼ਿਲੇ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਇਸ ਵੇਲੇ ਸਿਵਲ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਕਰਫਿੳੂ ਉਨਾਂ ਦੇ ਭਲੇ ਲਈ ਲਗਾਇਆ ਗਿਆ ਹੈ, ਇਸ ਲਈ ਉਨਾਂ ਨੂੰ ਜ਼ਾਬਤੇ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਉਮੀਦ ਜ਼ਾਹਿਰ ਕੀਤੀ ਕਿ ਜਿਸ ਤਰਾਂ ਲੋਕਾਂ ਵੱਲੋਂ ਹੁਣ ਤੱਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਸਾਥ ਦਿੱਤਾ ਗਿਆ ਹੈ, ਅੱਗੋਂ ਵੀ ਉਹ ਇਸੇ ਤਰਾਂ ਸਹਿਯੋਗ ਦੇਣਗੇ। ਉਨਾਂ ਕਿਹਾ ਕਿ ਜਲਦ ਹੀ ਅਸੀਂ ਕੋਰੋਨਾ ਵਾਇਰਸ ਨਾਲ ਇਸ ਜੰਗ ਵਿਚ ਜੇਤੂ ਹੋ ਕੇ ਨਿਕਲਾਂਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਐਸ. ਪੀ ਸ. ਮਨਦੀਪ ਸਿੰਘ ਤੇ ਸ. ਮਨਵਿੰਦਰ ਸਿੰਘ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ, ਸ. ਗੁਰਵਿੰਦਰ ਸਿੰਘ ਜੌਹਲ ਤੇ ਸ. ਰਣਦੀਪ ਸਿੰਘ ਹੀਰ, ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਮਾਲ ਅਫ਼ਸਰ ਸ. ਪਰਮਜੀਤ ਸਿੰਘ ਸਹੋਤਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ ਤੋਂ ਇਲਾਵਾ ਜ਼ਿਲੇ ਦੇ ਸਮੂਹ ਡੀ. ਐਸ. ਪੀਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :-ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਤੇ ਹੋਰ।

ਨਿਰਧਾਰਤ ਕੀਮਤਾਂ ਤੋਂ ਵੱਧ ਰੇਟ ਵਸੂਲਣ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ-ਡੀ. ਸੀ

ਕਪੂਰਥਲਾ 31 ਮਾਰਚ (ਹਰਜੀਤ ਸਿੰਘ ਵਿਰਕ)
ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਅੰਦਰ ਲਗਾਏ ਗਏ ਕਰਫਿੳੂ ਦੌਰਾਨ ਆਮ ਲੋਕਾਂ ਨੂੰ ਰੋਜ਼ਮਰਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਅਤੇ ਸੇਵਾਵਾਂ ਉਨਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕਦਮ ਉਠਾਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਸਬੰਧਤ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਡਾਇਰੈਕਟਰੀ ਜਾਰੀ ਕੀਤੀ ਗਈ ਹੈ ਅਤੇ ਜ਼ਿਲਾ ਵਾਸੀ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਫੋਨ ਕਰਕੇ ਸਾਰਾ ਲੋੜੀਂਦਾ ਸਾਮਾਨ ਮੰਗਵਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਿਆਨਾ ਅਤੇ ਹੋਰ ਵੱਖ-ਵੱਖ ਚੀਜ਼ਾਂ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸੇ ਤਰਾਂ ਸਬਜ਼ੀਆਂ ਦੇ ਰੇਟ ਵੀ ਰੋਜ਼ਾਨਾ ਨਿਰਧਾਰਤ ਕੀਤੇ ਜਾਂਦੇ ਹਨ। ਉਨਾ ਸਬੰਧਤ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇਸ ਔਖੀ ਘੜੀ ਵਿਚ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਕੋਲੋਂ ਨਿਰਧਾਰਤ ਰੇਟ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ ਅਤੇ ਨਾ ਹੀ ਜਮਾਂਖੋਰੀ ਕੀਤੀ ਜਾਵੇ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਅਚਾਨਕ ਛਾਪੇਮਾਰੀ ਕਰਕੇ ਅਜਿਹੇ ਵਰਤਾਰੇ ਨੂੰ ਠੱਲ ਪਾਉਣਗੀਆਂ। ਉਨਾਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਜ਼ਰੂਰੀ ਵਸਤਾਂ ਉਨਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ। 
ਕੈਪਸ਼ਨ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਡਿਪਟੀ ਕਮਿਸ਼ਨਰ ਵੱਲੋਂ ਲੋੜਵੰਦਾਂ ਦੀ ਮਦਦ ਲਈ ਵੱਧ-ਚੜ ਕੇ ਅੱਗੇ ਆਉਣ ਦੀ ਅਪੀਲ

ਦਾਨੀ ਲੋਕਾਂ ਵੱਲੋਂ ਜ਼ਿਲਾ ਰੈੱਡ ਕਰਾਸ ਸੁਸਾਇਟੀ ਰਾਹੀਂ ਪਾਇਆ ਜਾ ਸਕਦੈ ਯੋਗਦਾਨ
ਕਪੂਰਥਲਾ- ਮਾਰਚ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਨੋਵਲ ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਦੇ ਹਰੇਕ ਗਰੀਬ ਅਤੇ ਲੋੜਵੰਦ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਵੇਲੇ ਜ਼ਿਲੇ ਦੇ ਬਹੁਤ ਸਾਰੇ ਬੇਘਰੇ, ਬੇਸਹਾਰਾ ਅਤੇ ਹੋਰ ਲੋੜਵੰਦ ਲੋਕਾਂ ਨੂੰ ਜੀਵਨ ਨਿਰਬਾਹ ਲਈ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਖ਼ਤ ਜ਼ਰੂਰਤ ਹੈ।  ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰੇਕ ਲੋੜਵੰਦ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਵੱਧ-ਚੜ ਕੇ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਜਿਹੜੇ ਦਾਨੀ ਲੋਕ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ ਜ਼ਿਲਾ ਰੈੱਡ ਕਰਾਸ ਸੁਸਾਇਟੀ ਰਾਹੀਂ ਇਸ ਕੰਮ ਵਿਚ ਆਪਣਾ ਹਿੱਸਾ ਪਾ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਦਾਨ ਜ਼ਿਲਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਦੇ ਖਾਤਾ ਨੰਬਰ 850101 00007262, ਆਈ. ਐਫ. ਐਸ. ਸੀ ਕੋਡ PUNBOPGB003 ਵਿਚ ਦਿੱਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਆਰ. ਸੀ. ਬਿਰਹਾ ਨਾਲ ਮੋਬਾਈਲ ਨੰਬਰ 98146-78434 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਦਾਨੀ ਲੋਕਾਂ ਵੱਲੋਂ ਦਿੱਤੀ ਰਾਸ਼ੀ ਦਾ ਪੂਰਾ ਹਿਸਾਬ ਰੱਖਿਆ ਜਾਵੇਗਾ ਅਤੇ ਲੋੜਵੰਦਾਂ ਤੱਕ ਪਹੁੰਚਾਏ ਸਾਮਾਨ ਦਾ ਪਾਰਦਰਸ਼ੀ ਢੰਗ ਨਾਲ ਪੂਰਾ ਰਿਕਾਰਡ ਰੱਖਿਆ ਜਾਵੇਗਾ।
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਮਾਲ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਲੋੜਵੰਦਾਂ ਨੂੰ 700 ਕਿੱਟਾਂ ਤਕਸੀਮ

ਕਪੂਰਥਲਾ, ਮਾਰਚ 2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਜ ਕਪੂਰਥਲਾ ਵਿਖੇ ਵੱਖ-ਵੱਖ ਥਾਵਾਂ ’ਤੇ 700 ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਕਿੱਟਾਂ ਮੁਫ਼ਤ ਤਕਸੀਮ ਕੀਤੀਆਂ ਗਈਆਂ। ਇਸ ਦੌਰਾਨ ਆਰ. ਸੀ. ਐਫ, ਤਲਵੰਡੀ, ਸੀਨਪੁਰ, ਪੀਰ ਚੌਧਰੀ, ਅਜੀਤ ਨਗਰ, ਕਪੂਰਥਲਾ ਬਾਈਪਾਸ, ਮਹਿਤਾਬਗੜ, ਬਾਵਾ ਲਾਲਵਾਨੀ ਸਕੂਲ ਦੇ ਪਿਛਲੇ ਪਾਸੇ ਦੇ ਇਲਾਕੇ ਅਤੇ ਵਡਾਲਾ ਕਲਾਂ ਨੇੜੇ ਝੁੱਗੀ-ਝੌਂਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ।
ਕੈਪਸ਼ਨ :
-ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਕਿੱਟਾਂ ਤਕਸੀਮ ਕਰਦੇ ਹੋਏ ਮਾਲ ਵਿਭਾਗ ਦੇ ਅਧਿਕਾਰੀ।

ਜ਼ਿਲਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਡਾਇਰੈਕਟਰੀ ਜਾਰੀ

ਦੁਕਾਨਦਾਰਾਂ ਨੂੰ ਨਿਰਧਾਰਤ ਕੀਮਤ ਤੋਂ ਵੱਧ ਰੇਟ ਨਾ ਵਸੂਲਣ ਦੀ ਕੀਤੀ ਹਦਾਇਤ
ਕਪੂਰਥਲਾ, ਮਾਰਚ 2020 -(ਹਰਜੀਤ ਸਿੰਘ ਵਿਰਕ)-
ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਅੰਦਰ ਲਗਾਏ ਗਏ ਕਰਫਿੳੂ ਦੌਰਾਨ ਆਮ ਲੋਕਾਂ ਨੂੰ ਰੋਜ਼ਮਰਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਉਨਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਦਵਾਈਆਂ, ਕਰਿਆਨਾ, ਸਬਜ਼ੀਆਂ, ਫਲਾਂ ਤੇ ਪਸ਼ੂਆਂ ਲਈ ਚਾਰੇ ਸਮੇਤ ਹੋਰ ਲੋੜੀਂਦੀਆਂ ਵਸਤਾਂ ਦੇ ਦੁਕਾਨਦਾਰਾਂ ਦੀ ਡਾਇਰੈਕਟਰੀ ਜਾਰੀ ਕੀਤੀ। ਜ਼ਿਲਾ ਵਾਸੀ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਫੋਨ ਕਰਕੇ ਸਾਰਾ ਲੋੜੀਂਦਾ ਸਾਮਾਨ ਮੰਗਵਾ ਸਕਦੇ ਹਨ। ਇਨਾਂ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਲੋੜ ਮੁਤਾਬਿਕ ਅਦਾਇਗੀ ਆਧਾਰ ’ਤੇ ਜ਼ਰੂਰੀ ਸਾਮਾਨ ਪ੍ਰਦਾਨ ਕਰਵਾਇਆ ਜਾਵੇਗਾ। ਉਨਾਂ ਸਭ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਜ਼ਰੂਰੀ ਚੀਜ਼ਾਂ ਉਨਾਂ ਦੇ ਦਰਵਾਜ਼ੇ ਤੱਕ ਪਹੁੰਚਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਉਨਾਂ ਸਮੂਹ ਵਪਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਸੰਕਟ ਦੀ ਇਸ ਘੜੀ ਦੌਰਾਨ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ ਅਤੇ ਨਾ ਹੀ ਜਮਾਂਖੋਰੀ ਕੀਤੀ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲੇ ਅੰਦਰ ਅਜਿਹੇ ਪ੍ਰਬੰਧ ਕੀਤੇ ਹਨ, ਤਾਂ ਕਿ ਲੋਕਾਂ ਨੂੰ ਉਨਾਂ ਦੀਆਂ ਲੋੜੀਂਦੀਆਂ ਵਸਤਾਂ ਤੇ ਰਾਸ਼ਨ ਆਦਿ ਉਨਾ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਿਲੇ ਵਿਚ ਰਹਿੰਦੇ ਗਰੀਬਾਂ, ਬੇਸਹਾਰਾ ਅਤੇ ਲੋੜਵੰਦਾਂ ਅਤੇ ਖਾਸ ਕਰਕੇ ਸਲੱਮ ਇਲਾਕਿਆਂ ਵਿਚ ਰਾਸ਼ਨ ਤੇ ਹੋਰ ਸਾਮਾਨ ਪਹੁੰਚਾਉਣ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਜ਼ਿਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਅੱਗੋਂ ਵੀ ਕਰਫਿੳੂ ਦੌਰਾਨ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਇਸ ਡਾਇਰੈਕਟਰੀ ਵਿਚ ਕੰਟਰੋਲ ਰੂਮ ਨੰਬਰ, ਕਰਿਆਨਾ ਸਟੋਰਾਂ, ਸਬਜ਼ੀਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ, ਡਿੳੂਟੀ ਮੈਜਿਸਟਰੇਟਾਂ, ਪੁਲਿਸ ਅਫ਼ਸਰਾਂ ਅਤੇ ਪਿੰਡਾਂ ਵਿਚ ਕਿਸੇ ਵੀ ਸਹੂਲਤਾ ਵਾਸਤੇ ਪੰਚਾਇਤ ਵਾਈਜ਼ ਅਤੇ ਸ਼ਹਿਰਾਂ ਵਿਚ ਵਾਰਡ ਵਾਈਜ਼ ਹੈਲਪ ਲਾਈਨ ਨੰਬਰ ਦਿੱਤੇ ਗਏ ਹਨ।
ਕੈਪਸ਼ਨ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਕੱਲ ਦੀ ਸਭ ਤੋਂ ਭਿਆਨਕ ਖਬਰ

ਸ਼ੱਕੀ ਮਿ੍ਤਕ ਮਰੀਜ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿਆ ਰੋਲਾ

ਫ਼ਿਰੋਜ਼ਪੁਰ ,ਮਾਰਚ 2020 -(ਜਸਮੇਲ ਗਾਲਿਬ/ਗੁਰਦੇਵ ਗਾਲਿਬ)-

ਸ਼ੱਕੀ ਮਰੀਜ ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੋਬਿੰਦ ਨਗਰੀ ਫ਼ਿਰੋਜ਼ਪੁਰ ਸ਼ਹਿਰ ਦੀ ਹੋਈ ਮੌਤ ਦਾ ਕਾਰਣ ਬੇਸ਼ਕ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਵਿਅਕਤੀ ਕੋਰੋਨਾ ਵਾਇਰਸ ਪੀੜਤ ਸੀ ਕਿ ਨਹੀ ਜਿਸ ਦੇ ਲਏ ਗਏ ਟੈਸਟ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ । ਪਰ ਮਿ੍ਤਕ ਸੁਖਦੇਵ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਜਦ ਉਸ ਦੇ ਪ੍ਰੀਵਾਰਕ ਮੈਂਬਰ ਸ਼ਮਸ਼ਾਨ ਘਾਟ ਫ਼ਿਰੋਜ਼ਪੁਰ ਛਾਉਣੀ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਇਸ ਦਾ ਰੋਸ ਜਿਤਾ ਕੇ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ ਹੈ । ਹਾਲਾਤਾਂ ਨਾਲ ਨਿਪਟਣ ਲਈ ਪੁਲਿਸ ਮੌਕੇ ਤੇ ਪਹੁੰਚ ਕਾਰਵਾਈ ਆਰੰਭ ਦਿੱਤੀ ਗਈ ਹੈ ।

ਬ੍ਰਿਟੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਵੱਲੋਂ ਮੋਦੀ ਨੂੰ ਜਹਾਜ਼ ਦਾ ਪ੍ਰਬੰਧ ਕਰਵਾਉਣ ਦੀ ਅਪੀਲ 

ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਬ੍ਰਿਟੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਹਾਜ਼ ਦਾ ਪ੍ਰਬੰਧ ਕਰਵਾਉਣ ਦੀ ਅਪੀਲ ਕੀਤੀ ਹੈ। ਕਰੀਬ 380 ਭਾਰਤੀ ਵਿਦਿਆਰਥੀਆਂ ਨੇ ਭਾਰਤ ਸਰਕਾਰ ਨੂੰ ਸਾਂਝੀ ਅਪੀਲ ਕਰਨ ਲਈ ਹੀ ਆਪਣੇ ਪਾਸਪੋਰਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਵਿਚ ਕੇਰਲ ਦੇ ਮਰੀਨ ਇੰਜੀਨੀਅਰਾਂ ਦਾ ਇਕ ਗਰੁੱਪ ਵੀ ਸ਼ਾਮਲ ਹੈ ਜਿਸ ਨੂੰ ਇਸ ਹਫ਼ਤੇ ਆਪਣੀਆਂ ਪ੍ਰੀਖਿਆਵਾਂ ਦੇਣ ਪਿੱਛੋਂ ਭਾਰਤ ਪਰਤਣਾ ਸੀ। ਭਾਰਤ ਨੇ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ 16 ਅਪ੍ਰੈਲ ਤਕ ਜਹਾਜ਼ ਸੇਵਾਵਾਂ 'ਤੇ ਪਾਬੰਦੀ ਲਗਾ ਰੱਖੀ ਹੈ।

ਐੱਨਵਾਈਕੇ ਸ਼ਿਪ ਮੈਨੇਜਮੈਂਟ ਵਿਚ ਫਸਟ ਇੰਜੀਨੀਅਰ ਅਖਿਲ ਧਰਮਰਾਜ ਨੇ ਕਿਹਾ ਕਿ ਸਾਡੀਆਂ 23 ਅਤੇ 24 ਮਾਰਚ ਨੂੰ ਪ੍ਰੀਖਿਆਵਾਂ ਹੋਣੀਆਂ ਸਨ। 23 ਤਰੀਕ ਨੂੰ ਪ੍ਰੀਖਿਆ ਕੇਂਦਰ ਵਿਚ ਪ੍ਰਸ਼ਨ ਪੱਤਰ ਮਿਲਣ ਪਿੱਛੋਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਭਾਰਤ ਨੇ ਵੀ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ। ਅਸੀਂ ਅਪਾਰਟਮੈਂਟ ਅਤੇ ਹੋਸਟਲ ਵਿਚ ਅਲੱਗ-ਅਲੱਗ ਰਹਿ ਰਹੇ ਹਾਂ। ਸਾਡੇ ਕੋਲ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਵੀ ਨਹੀਂ ਹਨ ਜਿਸ ਕਾਰਨ ਸਾਨੂੰ ਸਾਰਿਆਂ ਨੂੰ ਇਸ ਜਾਨਲੇਵਾ ਵਾਇਰਸ ਦੇ ਸੰਪਰਕ ਵਿਚ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੂੰ ਕੋਚੀਨ ਏਅਰਪੋਰਟ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਵਿਚ ਸਿਡਨੀ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਕ ਜਹਾਜ਼ ਉਤਰਿਆ ਹੈ। ਭਾਰਤੀਆਂ ਨੂੰ ਹੋਰ ਦੇਸ਼ਾਂ ਤੋਂ ਕੱਢਿਆ ਜਾ ਰਿਹਾ ਹੈ ਪ੍ਰੰਤੂ ਪਤਾ ਨਹੀਂ ਸਾਨੂੰ ਕਿਉਂ ਛੱਡ ਦਿੱਤਾ ਗਿਆ।

ਜੌਨਸਨ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਅਪੀਲ

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੇਸ਼ ਦੇ ਤਿੰਨ ਕਰੋੜ ਪਰਿਵਾਰਾਂ ਨੂੰ ਪੱਤਰ ਲਿਖ ਕੇ ਘਰ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇੰਸਟਾਗ੍ਰਾਮ 'ਤੇ ਪੋਸਟ ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਚੀਜ਼ਾਂ ਬਿਹਤਰ ਹੋਣ ਤੋਂ ਪਹਿਲੇ ਖ਼ਰਾਬ ਹੋਣਗੀਆਂ ਪ੍ਰੰਤੂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਜ਼ਿਆਦਾ ਅਸੀਂ ਨਿਯਮਾਂ ਦਾ ਪਾਲਣ ਕਰਾਂਗੇ ਉੱਨਾ ਹੀ ਘੱਟ ਨੁਕਸਾਨ ਹੋਵੇਗਾ ਅਤੇ ਜਲਦੀ ਹੀ ਜੀਵਨ ਆਮ ਵਾਂਗ ਹੋ ਜਾਵੇਗਾ। ਮੈਂ ਜਾਣਦਾ ਹਾਂ ਕਿ ਪਾਬੰਦੀਆਂ ਕਾਰਨ ਤੁਹਾਨੂੰ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ। ਇਨਫੈਕਸ਼ਨ ਦਾ ਪਤਾ ਚੱਲਣ ਪਿੱਛੋਂ ਜੌਨਸਨ ਆਈਸੋਲੇਸ਼ਨ ਵਿਚ ਹਨ।

ਕਾਬੁਲ ਹਮਲੇ 'ਚ ਮਾਰੇ ਗਏ ਤਿੰਨ ਸਿੱਖਾਂ ਦੀਆਂ ਦੇਹਾਂ ਅੱਜ ਭਾਰਤ ਲਿਆਂਦੀਆਂ ਜਾਣਗੀਆਂ- ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਹੈ ਕਿ ਕਾਬੁਲ ਵਿਖੇ ਗੁਰਦੁਆਰਾ ਸਾਹਿਬ ਉੱਤੇ ਹਮਲੇ ਵਿਚ ਮਾਰੇ ਗਏ ਤਿੰਨ ਸਿੱਖਾਂ, ਜਿਹਨਾਂ ਦੇ ਪਰਿਵਾਰ ਭਾਰਤ ਵਿਚ ਰਹਿੰਦੇ ਹਨ, ਦੀਆਂ ਮ੍ਰਿਤਕ ਦੇਹਾਂ ਕੱਲ੍ਹ ਨੂੰ ਵਤਨ ਵਾਪਸ ਲਿਆਂਦੀਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸਾਰੇ ਅਫਗਾਨ ਸਿੱਖਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਚੁੱਕਣ, ਜੋ ਅਫਗਾਨਿਸਤਾਨ ਛੱਡ ਕੇ ਭਾਰਤ ਵਿਚ ਵਸਣਾ ਚਾਹੁੰਦੇ ਹਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹਨਾਂ ਤਿੰਨ ਸਿੱਖਾਂ ਦੀਆਂ ਦੇਹਾਂ ਕੱਲ੍ਹ ਨੂੰ ਭਾਰਤ ਵਾਪਸ ਲਿਆਂਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਦੋ ਸਿੱਖਾਂ ਸ਼ੰਕਰ ਸਿੰਘ ਅਤੇ ਜੀਵਨ ਸਿੰਘ ਦੇ ਪਰਿਵਾਰ ਲੁਧਿਆਣਾ ਵਿਚ ਰਹਿੰਦੇ ਹਨ ਜਦਕਿ ਤੀਜੇ ਵਿਅਕਤੀ ਟਿਆਨ ਸਿੰਘ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ।

ਬੀਬਾ ਬਾਦਲ ਨੇ ਕਿਹਾ ਕਿ ਸ਼ੰਕਰ ਦੀ ਪਤਨੀ ਵੀ ਆਪਣੇ ਪਤੀ ਦੀ ਦੇਹ ਨਾਲ ਲੁਧਿਆਣਾ ਵਿਖੇ ਆਵੇਗੀ, ਜਿੱਥੇ ਉਸ ਦੇ ਛੇ ਬੱਚੇ ਆਪਣੇ ਨਾਨਾ ਨਾਨੀ ਕੋਲ ਰਹਿ ਰਹੇ ਹਨ। ਜੀਵਨ ਸਿੰਘ ਦੀ ਪਤਨੀ ਅਤੇ ਬੱਚੇ ਲੁਧਿਆਣਾ ਵਿਚ ਰਹਿ ਰਹੇ ਹਨ।

ਇਸ ਦੌਰਾਨ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਸਾਰੇ ਸਿੱਖਾਂ ਦੇ ਮੁੜ ਵਸੇਬੇ ਲਈ ਕਦਮ ਚੁੱਕਣ, ਜਿਹੜੇ ਆਪਣੀ ਜਾਨ ਅਤੇ ਰੁਜ਼ਗਾਰ ਨੂੰ ਵਧ ਰਹੇ ਖਤਰਿਆਂ ਕਰਕੇ ਅਫਗਾਨਿਸਤਾਨ ਵਿਚੋਂ ਨਿਕਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿਚ ਕਿਸੇ ਸਮੇਂ ਵਸਦੇ ਕਈ ਹਜ਼ਾਰ ਸਿੱਖਾਂ ਵਿਚੋਂ ਹੁਣ ਸਿਰਫ 300-400 ਪਰਿਵਾਰ ਹੀ ਰਹਿ ਗਏ ਹਨ ਜਦਕਿ ਬਾਕੀ ਸਾਰੇ ਪਿਛਲੇ ਇੱਕ ਤੋਂ ਵੱਧ ਦਹਾਕੇ ਦੌਰਾਨ ਭਾਰਤ ਅਤੇ ਹੋਰ ਮੁਲਕਾਂ ਵਿਚ ਪਰਵਾਸ ਕਰ ਗਏ ਹਨ।

ਬੀਬਾ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉੱਥੇ ਦੀ ਸਰਕਾਰ ਕੋਲ ਉਠਾਉਣ ਦੀ ਵੀ ਅਪੀਲ ਕੀਤੀ।ਉਹਨਾਂ ਕਿਹਾ ਕਿ ਸਿੱਖਾਂ ਨੂੰ ਅਫਗਾਨਿਸਤਾਨ ਵਿਚ ਬਹੁਤ ਜ਼ਿਆਦਾ ਕਸ਼ਟ ਭੋਗਣੇ ਪੈ ਰਹੇ ਹਨ। ਹਰ ਰੋਜ਼ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਉੱਥੇ ਸਿੱਖਾਂ ਉਤੇ ਹਮਲੇ ਹੋ ਚੁੱਕੇ ਹਨ, ਜਿਹਨਾਂ ਵਿਚ 2018 ਵਿਚ ਜਲਾਲਾਬਾਦ ਵਿਖੇ ਹੋਏ ਇੱਕ ਹਮਲੇ ਵਿਚ 13 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਬਹੁਤ ਸਾਰੇ ਸਿੱਖ ਅਫਗਾਨਿਸਤਾਨ ਛੱਡ ਕੇ ਭਾਰਤ ਵਿਚ ਵਸਣਾ ਚਾਹੁੰਦੇ ਹਨ। ਇਸ ਲਈ ਜਲਦੀ ਤੋਂ ਜਲਦੀ ਉਹਨਾਂ ਦਾ ਇੱਥੇ ਮੁੜ ਵਸੇਬਾ ਕਰਵਾਇਆ ਜਾਣਾ ਚਾਹੀਦਾ ਹੈ।

ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਫੈਕਟਰੀਆਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਮਨਜ਼ੂਰੀ 

ਚੰਡੀਗੜ੍ਹ ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫ਼ਿਊ ਕਾਰਨ ਸਾਰੇ ਕੰਮਕਾਜ ਅਤੇ ਫੈਕਟਰੀਆਂ ਬੰਦ ਹਨ। ਇਸ ਕਾਰਨ ਰਾਜ ਦੇ ਪ੍ਰਵਾਸੀ ਮਜ਼ਦੂਰ ਪਲਾਇਨ ਕਰ ਰਹੇ ਹਨ। ਇਸ ਪਲਾਇਨ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ 'ਚ ਫੈਕਟਰੀਆਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਅਤੇ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਦ ਦਿੱਤੀ ਹੈ।

ਸੁਰੱਖਿਅਤ ਮਾਹੌਲ ਦੀ ਸ਼ਰਤ 'ਤੇ ਉਦਯੋਗਾਂ, ਭੱਠੇ ਚਲਾਉਣ ਦੀ ਇਜਾਜ਼ਤ

ਕੋਵਿਡ19 ਕਾਰਨ 21 ਦਿਨਾਂ ਦੇ ਲਾਕਡਾਊਨ ਅਤੇ ਰਾਜ 'ਚ ਚੱਲ ਰਹੇ ਕਰਫ਼ਿਊ ਦੌਰਾਨ ਮਜ਼ਦੂਰਾਂ ਦੇ ਪਲਾਇਨ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਦੇਰ ਸ਼ਾਮ ਇਹ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਦੇਰ ਸ਼ਾਮ ਇਹ ਆਦੇਸ਼ ਜਾਰੀ ਕੀਤੇ। ਸਰਕਾਰ ਇਹ ਫ਼ੈਸਲਾ ਇਸ ਲਈ ਵੀ ਲੈ ਰਹੀ ਹੈ, ਕਿਉਂਕਿ ਅਗਲੇ ਮਹੀਨੇ ਤੋਂ ਕਣਕ ਦੀ ਵਾਢੀ ਸ਼ੁਰੂ ਹੋ ਰਹੀ ਹੈ। ਅਜਿਹੇ 'ਚ ਜੇਕਰ ਮਜ਼ਦੂਰ ਵਾਪਸ ਚਲੇ ਗਏ ਤਾਂ ਕਣਕ ਵੱਢਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਨੇ ਡੇਰਾ ਬਿਆਸ ਨਾਲ ਮਜ਼ਦੂਰਾਂ ਦੇ ਰੁਕਣ ਦਾ ਪ੍ਰਬੰਧ ਕਰਨ ਲਈ ਗੱਲਬਾਤ ਕੀਤੀ ਹੈ। ਡੇਰਾ ਬਿਆਸ ਨੇ ਆਪਣੇ ਭਵਨਾ ਨੂੰ ਆਈਸੋਲੇਸ਼ਨ ਸੈਂਟਰ ਬਦਲਣ ਦਾ ਆਫ਼ਰ ਦਿੱਤਾ ਸੀ।

ਮੁੱਖ ਮੰਤਰੀ ਨੇ ਆਦੇਸ਼ ਦਿੱਤਾ ਹੈ ਕਿ ਜੇਕਰ ਉਦਮੀ ਆਪਣੀ ਫੈਕਟਰੀ ਜਾਂ ਇੰਡਸਟਰੀ 'ਚ ਮਜ਼ਦੂਰਾਂ ਨੂੰ ਸੁਰੱਖਿਅਤ ਮਾਹੌਲ ਦੇ ਸਕਦੇ ਹਨ ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਇਸ ਫ਼ੈਸਲੇ 'ਚ ਇੱਟ ਭੱਠਾ ਉਦਯੋਗ ਵੀ ਸ਼ਾਮਲ ਹੋਵੇਗਾ। ਸਰਕਾਰ ਨੇ ਇਹ ਕਦਮ ਉਦੋਂ ਚੁੱਕਿਆ ਹੈ, ਜਦੀ ਦੋ ਦਿਨਾਂ ਤੋਂ ਰਾਜ 'ਚ ਕੋਰੋਨਾ ਵਾਇਰਸ ਨਾਲ ਪੀੜਤ ਕੋਈ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ। ਰਾਜ 'ਚ ਵਰਤਮਾਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 38 ਹੈ।

ਮਜ਼ਦੂਰ ਨਾ ਜਾਣ ਵਾਪਸ ਆਪਣੇ ਘਰ ਇਸ ਲਈ ਡੇਰਾ ਬਿਆਸ 'ਚ ਰਹਿਣ ਦਾ ਕਰੇਗੀ ਸਰਕਾਰ ਇੰਤਜ਼ਾਮ

ਉੱਥੇ, ਰਾਜ 'ਚੋਂ ਲਗਾਤਾਰ ਵਾਪਸ ਜਾ ਰਹੇ ਮਜ਼ਦੂਰਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਡੇਰਾ ਬਿਆਸ ਦੇ ਸਤਿਸੰਗ ਘਰਾਂ 'ਚ ਰੋਕਣ ਦਾ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਦਯੋਗਿਕ ਇਕਾਈਆ ਅਤੇ ਭੱਠਾ ਮਾਲਕਾਂ ਕੋਲ ਪ੍ਰਵਾਸੀ ਮਜ਼ਦੂਰਾਂ ਨੂੰ ਰੱਖਣ ਲਈ ਜਗ੍ਹਾ ਅਤੇ ਭੋਜਨ ਦੇਣ ਦੀ ਸਮਰੱਥਾ ਹੈ, ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਇਸ ਸਮੇਂ ਦੌਰਾਨ ਸਰੀਰਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ।

ਇਨ੍ਹਾਂ ਸ਼ਰਤਾਂ 'ਤੇ ਮਿਲੇਗੀ ਛੋਟ

-ਜੇਕਰ ਉਦਯੋਗਿਕ ਇਕਾਈਆਂ ਅਤੇ ਭੱਠਾ ਮਾਲਕਾਂ ਕੋਲ ਮਜ਼ਦੂਰਾਂ ਨੂੰ ਰੱਖਣ ਲਈ ਜਗ੍ਹਾ ਤੇ ਭੋਜਨ ਦੇਣ ਦੀ ਸਮਰੱਥਾ ਹੋਵੇ।

-ਸਾਰੀਆਂ ਉਦਯੋਗਿਕ ਇਕਾਈਆਂ ਨੂੰ ਕੰਮ ਦੌਰਾਨ ਸਰੀਰਕ ਦੂਰੀ ਕਾਇਮ ਰੱਖਣ ਨੂੰ ਯਕੀਨੀ ਬਣਾਉਣਾ ਪਵੇਗਾ।

-ਮਜ਼ਦੂਰਾਂ ਲਈ ਸਾਫ਼-ਸਫ਼ਾਈ ਦੇ ਸਾਰੇ ਚੌਕਸੀ ਕਦਮ ਪੂਰੀ ਤਰ੍ਹਾਂ ਚੁੱਕਣੇ ਪੈਣਗੇ।

-ਜਨਤਕ ਥਾਵਾਂ 'ਤੇ ਸਫ਼ਾਈ ਅਤੇ ਵਰਕਰਾਂ ਲਈ ਸਾਬਣ ਅਤੇ ਖੁੱਲ੍ਹੇ ਪਾਣੀ ਦੇ ਪੁਖ਼ਤਾ ਪ੍ਰਬੰਧ ਕਰਨੇ ਪੈਣਗੇ।

-ਕੰਮ ਵਾਲੀ ਜਗ੍ਹਾ ਦੇ ਮੁੱਖ ਥਾਵਾਂ 'ਤੇ ਹੱਥ ਧੋਣ ਦੀ ਸੁਵਿਧਾ ਅਤੇ ਸੈਨੀਟਾਈਜ਼ਰ ਵੀ ਮੁਹੱਈਆ ਕਰਵਾਉਣਾ ਪਵੇਗਾ।

ਅਧਿਕਾਰੀਆਂ ਨੂੰ ਆਦੇਸ਼- ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਨਾ ਹੋਵੇ

ਸਰਕਾਰ ਨੇ ਐਤਵਾਰ ਨੂੰ ਮਜ਼ਦੂਰਾਂ ਦੇ ਘਰ ਪਰਤਣ ਦੀ ਸਮੱਸਿਆ 'ਤੇ ਵੀ ਚਰਚਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਉਦਯੋਗ ਤੇ ਭੱਠਾ ਮਾਲਕਾਂ ਤੇ ਲਾਕਡਾਊਨ ਕਾਰਨ ਰੁਜ਼ਗਾਰ ਗੁਆ ਚੁੱਕੇ ਮਜ਼ਦੂਰਾਂ ਲਈ ਲਾਭਕਾਰੀ ਹੋਵੇਗਾ। ਕੈਪਟਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸੰਕਟ ਦੀ ਘੜੀ 'ਚ ਮਜ਼ਦੂਰਾਂ, ਦਿਹਾੜੀਦਾਰਾਂ ਨੂੰ ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਨਾ ਹੋਵੇ। ਉੱਥੇ, ਕਿਰਤ ਵਿਭਾਗ ਨੇ ਉਦਯੋਗਾਂ ਨੂੰ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਕਿ ਮਜ਼ਦੂਰਾਂ ਨੂੰ ਨੌਕਰੀ ਤੋਂ ਨਾ ਹਟਾਉਣ ਅਤੇ ਉਨ੍ਹਾ ਦੀ ਤਨਖ਼ਾਹ 'ਚ ਕਟੌਤੀ ਨਾ ਕਰਨ।

ਪੰਜਾਬ 'ਚ ਬੈਂਕ 30 ਮਾਰਚ ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ 

ਚੰਡੀਗੜ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ 'ਚ ਲਾਗੂ ਕਰਫ਼ਿਊ ਦੌਰਾਨ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਬੈਂਕ 30 ਮਾਰਚ ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ ਜਦਕਿ 1 ਅਪ੍ਰੈਲ ਨੂੰ ਬੈਂਕ ਲੋਕਾਂ ਨਾਲ ਕੋਈ ਡੀਲ ਨਹੀਂ ਕਰਨਗੇ। 3 ਅਪ੍ਰੈਲ ਤੋਂ ਬੈਂਕ ਬ੍ਰਾਂਚਾਂ ਹਫ਼ਤੇ 'ਚ 2 ਦਿਨ ਰੋਟੇਸ਼ਨ ਅਨੁਸਾਰ ਖੁੱਲ੍ਹਣਗੀਆਂ। ਸਿਰਫ਼ ਇਕ ਤਿਹਾਈ ਬ੍ਰਾਂਚਾਂ ਬਾਕੀ ਦਿਨ ਵੀ ਖੁੱਲ੍ਹੀਆਂ ਰਹਿਣਗੀਆਂ। ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲੀਅਤ ਲਈ ਇਹ ਕਦਮ ਉਠਾਇਆ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਵੀ ਇਹ ਜਾਣਕਾਰੀ ਦਿੱਤੀ ਹੈ।

ਕੋਰੋਨਾ ਵਾਇਰਸ ਦਾ ਕਹਿਰ ..!

ਕੋਰੋਨਾ ਵਾਇਰਸ ਦਾ ਕਹਿਰ ..!

ਦੇਸ਼ 'ਚ 1100 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਬਿਮਾਰ, ਹੁਣ ਤਕ 28 ਲੋਕਾਂ ਦੀ ਮੌਤ

ਨਵੀਂ ਦਿੱਲੀ 

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 135 ਨਵੇਂ ਮਾਮਲੇ ਸਾਹਮਣੇ ਆਏ ਤੇ ਸੰਕ੍ਰਮਿਤਾਂ ਦਾ ਅੰਕੜਾ 1100 ਤੋਂ ਪਾਰ ਕਰ ਗਿਆ ਹੈ। ਇਨ੍ਹਾਂ 'ਚ ਵਿਦੇਸ਼ੀ ਨਾਗਰਿਕ ਤੇ ਵਾਇਰਸ ਦੇ ਚਲਦੇ ਜਾਨ ਗਵਾਉਣ ਵਾਲੇ ਵੀ ਸ਼ਾਮਲ ਹਨ। 99 ਲੋਕ ਹੁਣ ਤਕ ਸਿਹਤਮੰਦ ਹੋ ਚੁੱਕੇ ਹਨ । ਐਤਵਾਰ ਨੂੰ ਗੁਜਰਾਤ,ਪੰਜਾਬ ਤੇ ਜੰਮੂ-ਕਸ਼ਮੀਰ 'ਚ ਇਕ-ਇਕ ਵਿਅਕਤੀ ਦੀ ਹੋਰ ਜਾਨ ਚਲੀ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ।

 

ਐਤਵਾਰ ਗੁਜਰਾਤ,ਪੰਜਾਬ ਤੇ ਜੰਮੂ ਕਸ਼ਮੀਰ 'ਚ ਇਂਕ-ਇਕ ਵਿਅਕਤੀ ਨੇ ਦਮ ਤੋੜਿਆ, ਅੰਕੜਾ 28 'ਤੇ ਪੁੱਜਾ

 

ਕੇਂਦਰੀ ਸਿਹਤ ਮੰਤਰਾਲੇ ਤੇ ਸੂਬਿਆਂ 'ਚ ਸਿਹਤ ਵਿਭਾਂਗਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ 'ਚ ਹਾਲੇ ਤਕ ਕੋਰੋਨਾ ਵਾਇਰਸ ਦੇ 1,123 ਪੌਜ਼ਿਟਿਵ ਕੇਸ ਪਾਏ ਗਏ ਹਨ। 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ ਮਹਾਰਾਸ਼ਟਰ 'ਚ ਛੇ, ਗੁਜਰਾਤ 'ਚ ਪੰਜ, ਕਰਨਾਟਕ 'ਚ ਤਿੰਨ, ਮੱਧ ਪ੍ਰਦੇਸ਼ ,ਦਿੱਲੀ, ਪੰਜਾਬ ਤੇ ਜੰਮੂ ਕਸ਼ਮੀਰ 'ਚ ਦੋ-ਦੋ ਤੇ ਕੇਰਲ, ਤੇਲੰਗਾਨਾ, ਤਾਮਿਲਨਾਡੂ, ਬਿਹਾਰ,  ਬੰਗਾਲ ਤੇ ਹਿਮਾਚਲ ਪ੍ਰਦੇਸ਼ 'ਚ ਇਕ-ਇਕ ਵਿਅਕਤੀ ਸ਼ਾਮਲ ਹੈ।

 

ਮਹਾਰਾਸ਼ਟਰ ਤੇ ਕੇਰਲ ਦੋਵਾਂ ਸੂਬਿਆਂ 'ਚ ਪੀੜਤਾਂ ਦੀ ਗਿਣਤੀ ਦੋ ਸੌ ਤੋਂ ਪਾਰ

 

ਮਹਾਰਾਸ਼ਟਰ 'ਚ ਹਾਲੇ ਤਕ ਸਭ ਤੋਂ ਜ਼ਿਆਦਾ 203 ਲੋਕ ਬਿਮਾਰ ਹੋਏ ਹਨ। ਐਤਵਾਰ ਨੂੰ 22 ਨਵੇਂ ਮਾਮਲੇ ਸਾਹਮਣੇ ਆਏ। 34 ਲੋਕ ਸਿਹਤਮੰਦ ਹੋ ਚੁੱਕੇ ਹਨ। 20 ਨਵੇਂ ਕੇਸਾਂ ਨਾਲ ਕੇਰਲ 'ਚ ਬਿਮਾਰਾਂ ਦੀ ਗਿਣਤੀ 202 ਹੋ ਗਈ ਹੈ।

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ

ਕੋਰੋਨਾ ਵਾਇਰਸ ਦਾ ਕਹਿਰ ..!

ਅੰਮ੍ਰਿਤਸਰ, ਮਾਰਚ 2020-(ਏਜੰਸੀ )-

ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਅੱਜ ਦੂਸਰੀ ਮੌਤ ਹੋਣ ਦੀ ਖਬਰ ਹੈ। 60-65 ਸਾਲਾ ਮ੍ਰਿਤਕ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਅੱਜ ਸ਼ਾਮ ਦਮ ਤੋੜਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ ਰਿਹਾ ਸੀ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤੀ। 

ਕਪੂਰਥਲਾ ਅਤੇ ਢਿਲਵਾਂ ਦੇ ਸਲੱਮ ਏਰੀਏ ਦੇ 2000 ਲੋਕਾਂ ਨੂੰ ਤਿਆਰ ਭੋਜਨ ਦੀ ਕੀਤੀ ਵੰਡ

ਕਪੂਰਥਲਾ ,ਮਾਰਚ 2020 -(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਟਰ ਸ੍ਰੀਮਤੀ ਦੀਪਤੀ ਉੱਪਲ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਡੇਰਾ ਬਿਆਸ ਦੇ ਸਹਿਯੋਗ ਨਾਲ ਕਪੂਰਥਲਾ ਅਤੇ ਢਿਲਵਾਂ ਇਲਾਕੇ ਦੇ ਸਲੱਮ ਏਰੀਏ ਦੇ 2000 ਦੇ ਕਰੀਬ ਲੋੜਵੰਦ ਲੋਕਾਂ ਨੂੰ ਤਿਆਰ ਕੀਤਾ ਗਿਆ ਭੋਜਨ ਮੁਹੱਈਆ ਕਰਵਾਇਆ ਗਿਆ। ਇਸ ਦੌਰਾਨ ਝੁੱਗੀ-ਝੌਂਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਸਵੇਰ ਅਤੇ ਸ਼ਾਮ ਦੋ ਟਾਈਮ ਦਾ ਭੋਜਨ ਵੰਡਿਆ ਗਿਆ। ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਪੀ ਸ. ਮਨਦੀਪ ਸਿੰਘ, ਡੀ. ਐਸ. ਪੀ. ਹਰਿੰਦਰ ਸਿੰਘ ਗਿੱਲ, ਤਹਿਸੀਲਦਾਰ ਸ. ਮਨਵੀਰ ਸਿੰਘ ਢਿੱਲੋਂ ਤੋਂ ਇਲਾਵਾ ਐਸ. ਐਚ. ਓ ਕੋਤਵਾਲੀ, ਐਸ. ਐਚ. ਓ ਸਿਟੀ, ਐਸ. ਐਚ. ਓ ਸਦਰ ਅਤੇ ਐਸ. ਐਚ. ਓ ਸੁਭਾਨਪੁਰ ਨੇ ਵੱਖ-ਵੱਖ ਟੀਮਾਂ ਦੀ ਅਗਵਾਈ ਕੀਤੀ ਅਤੇ ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜਿਆ। ਇਸ ਮੌਕੇ ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਐਸ. ਪੀ ਸ. ਮਨਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਇਸ ਔਖੀ ਘੜੀ ਵਿਚ ਭੁੱਖਾ ਨਾ ਰਹੇ।

ਸਲੱਮ ਏਰੀਏ ਦੇ ਲੋੜਵੰਦ ਲੋਕਾਂ ਨੂੰ ਭੋਜਨ ਦੀ ਵੰਡ ਕਰਦੇ ਕੀਤੇ ਜਾਣ ਦੀਆਂ ਤਸਵੀਰਾਂ।

ਘਰ ਬੈਠੇ ਦਵਾਈਆਂ ਅਤੇ ਲੋੜੀਂਦਾ ਸਾਮਾਨ ਮਿਲਣ ਨਾਲ ਬਜ਼ੁਰਗਾਂ ਨੂੰ ਮਿਲ ਰਹੀ ਹੈ ਵੱਡੀ ਰਾਹਤ

ਜ਼ਿਲਾ ਪ੍ਰਸ਼ਾਸਨ ਦੇ ਉਪਰਾਲੇ ਦੀ ਹੋ ਰਹੀ ਹੈ ਚੁਫੇਰਿਓਂ ਸ਼ਲਾਘਾ

ਕਪੂਰਥਲਾ , ਮਾਰਚ  2020-(ਹਰਜੀਤ ਸਿੰਘ ਵਿਰਕ)-
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਕਰਫਿੳੂ ਦੌਰਾਨ ਜ਼ਿਲੇ ਦੇ 60 ਸਾਲ ਤੋਂ ਉੱਪਰ ਉਮਰ ਵਾਲੇ ਬਜ਼ੁਰਗਾਂ ਨੂੰ ਜ਼ਰੂਰੀ ਸਾਮਾਨ ਘਰ ਬੈਠੇ ਮੁਹੱਈਆ ਕਰਵਾਉਣ ਦੇ ਉਪਰਾਲੇ ਦੀ ਚੁਫੇਰਿਓਂ ਸਲਾਘਾ ਹੋ ਰਹੀ ਹੈ। ਪ੍ਰਸ਼ਾਸਨ ਦੇ ਇਸ ਨੇਕ ਕਦਮ ਸਦਕਾ ਬਜ਼ੁਰਗਾਂ ਵੱਲੋਂ ਵੱਡੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਉਨਾਂ ਦਾ ਕਹਿਣਾ ਹੈ ਕਿ ਇਸ ਬੇਹੱਦ ਔਖੀ ਘੜੀ ਵਿਚ ਉਨਾਂ ਨੂੰ ਵੱਡਾ ਸਹਾਰਾ ਮਿਲਿਆ ਹੈ ਅਤੇ ਇਸ ਦੌਰਾਨ ਉਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਉਨਾਂ ਦੇ ਘਰਾਂ ਵਿਚ ਸਾਰਾ ਲੋੜੀਂਦਾ ਸਾਮਾਨ ਪਹੁੰਚ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਨੂੰ ਕਰਫਿੳੂ ਦੌਰਾਨ ਕਰਿਆਨਾ, ਸਬਜ਼ੀਆਂ, ਫਲ, ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਘਰ ਬੈਠੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਨੰਬਰ ਜਾਰੀ ਕੀਤੇ ਗਏ ਹਨ, ਜਿਨਾਂ ’ਤੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਫੋਨ ਕਰਕੇ ਬਜ਼ੁਰਗ ਆਪਣਾ ਨਾਂਅ, ਉਮਰ, ਪੂਰਾ ਪਤਾ ਅਤੇ ਮੰਗਵਾਈਆਂ ਜਾਣ ਵਾਲੀਆਂ ਵਸਤਾਂ ਦਾ ਵੇਰਵਾ ਦੇ ਕੇ ਇਹ ਸਹੂਲਤ ਲੈ ਰਹੇ ਹਨ। ਮੰਗਵਾਏ ਗਏ ਸਾਮਾਨ ਦੇ ਕੇਵਲ ਬਿੱਲ ਦੀ ਅਦਾਇਗੀ ਹੀ ਉਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤਹਿਤ 1000 ਰੁਪਏ ਤੱਕ ਦਾ ਸਾਮਾਨ ਮੰਗਵਾਇਆ ਜਾ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਬ-ਡਵੀਜ਼ਨ ਪੱਧਰ ’ਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮਨੁੱਖਤਾ ਦੀ ਭਲਾਈ ਦੇ ਇਸ ਕੰਮ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਜ਼ਿਲੇ ਦੇ ਬਹੁਤ ਸਾਰੇ ਸਮਾਜ ਸੇਵਕ ਜੀਅ-ਜਾਨ ਨਾਲ ਜੁੱਟੇ ਹੋਏ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਹੈ ਕਿ ਇਸ ਮੌਕੇ ਇਹੀ ਮਨੁੱਖਤਾ ਦੀ ਅਸਲ ਸੇਵਾ ਹੈ। ਉਨਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਕਪੂਰਥਲਾ ਸ਼ਹਿਰ ਲਈ 98882-41178 ਅਤੇ 98142-02873 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰਾਂ ਫਗਵਾੜਾ ਸ਼ਹਿਰ ਲਈ 01824-260201 ਅਤੇ 62397-45143 ਉੱਤੇ, ਸੁਲਤਾਨਪੁਰ ਲੋਧੀ ਸ਼ਹਿਰ ਲਈ 98726-96727 ਉੱਤੇ ਅਤੇ ਭੁਲੱਥ, ਨਡਾਲਾ ਤੇ ਬੇਗੋਵਾਲ ਲਈ 79861-92955 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
 

30 ਅਤੇ 31 ਮਾਰਚ ਨੂੰ ਬੈਂਕਾਂ ਦੀਆਂ ਸਮੂਹ ਬਰਾਂਚਾਂ ਅਤੇ ਏ. ਟੀ. ਐਮ ਖੁੱਲੇ ਰਹਿਣਗੇ

ਕਪੂਰਥਲਾ, ਮਾਰਚ 2020- (ਹਰਜੀਤ ਸਿੰਘ ਵਿਰਕ)-
ਲੀਡ ਬੈਂਕ ਮੈਨੇਜਰ ਕਪੂਰਥਲਾ ਸ੍ਰੀ ਦਰਸ਼ਨ ਲਾਲ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਵਾਸੀਆਂ ਨੂੰ ਸਮਾਜਿਕ ਸਕੀਮਾਂ ਦੇ ਲਾਭ ਦੀ ਅਦਾਇਗੀ ਅਤੇ ਬੈਂਕਾਂ ਦੇ ਕਲੋਜਿੰਗ ਕੰਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਦੀਆ ਸਮੂਹ ਬੈਂਕ ਬਰਾਂਚਾਂ ਅਤੇ ਇਨਾਂ ਦੇ ਪ੍ਰਸ਼ਾਸਕੀ ਦਫ਼ਤਰਾਂ ਨੂੰ ਮਿਤੀ 30 ਮਾਰਚ 2020 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸਾਰੇ ਬੈਂਕਾਂ ਦੇ ਏ. ਟੀ. ਐਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲਣਗੇ ਅਤੇ ਏ. ਟੀ. ਐਮ ਵਿਚ ਕੈਸ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਾਇਆ ਜਾਵੇਗਾ। ਉਨਾਂ ਕਿਹਾ ਕਿ ਬੈਂਕਾਂ ਵਿਚ ਕੇਵਲ ਕੈਸ਼, ਜ਼ਰੂਰੀ ਟ੍ਰਾਂਜ਼ੈਕਸ਼ਨਸ, ਜਿਵੇਂ ਕਿ ਕੈਸ਼ ਟ੍ਰਾਂਜ਼ੈਕਸ਼ਨਸ, ਰਿਮਿਟਟੈਂਸਸ, ਸਰਕਾਰੀ ਟ੍ਰਾਂਜ਼ੈਕਸ਼ਨਸ, ਕਲੀਅਰਿੰਗ ਆਦਿ ਹੀ ਕੀਤੇ ਜਾਣਗੇ। ਸਾਰੇ ਬੈਂਕਾਂ ਦੀਆਂ ਕਰੰਸੀ ਚੈਸਟ 30 ਮਾਰਚ 2020 ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।  ਉਨਾਂ ਦੱਸਿਆ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਪਾਲਣਾ ਯਕੀਨੀ ਲਈ ਸਮੂਹ ਬੈਂਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਾਰੇ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਬੈਂਕ ਵਿਚ ਸਟਾਫ/ਪਬਲਿਕ ਨੂੰ ਕੋਵਿਡ-19 ਤੋਂ ਬਚਣ ਲਈ ਇਹਤਿਆਤ, ਜਿਵੇਂ ਕਿ ਆਪਸ ਵਿਚ 3 ਫੁੱਟ ਦੀ ਪੂਰੀ, ਸੈਨੀਟਾਈਜ਼ਰ ਮਾਸਕ ਅਤੇ ਗਲੱਵਜ਼ ਆਦਿ ਦਾ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।