You are here

ਪੰਜਾਬ

ਪਿੰਡ ਅਲਗੋ ਕੋਠੀਆਂ ਵਿੱਖੇ ਕੈਂਸਰ ਜਾਚ ਕੈਂਪ

ਡਾ ਕੁਲਵੰਤ ਸਿੰਘ ਧਾਲੀਵਾਲ ਅਤੇ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਵਿਸੇਸ ਤੋਰ ਤੇ ਹੋਏ ਹਾਜਰ

ਪੁਲਿਸ ਕਮਿਸਨਰ ਸ ਸੁੱਖਚੈਨ ਸਿੰਘ  ਭੁੱਲਰ ਅਤੇ ਐਸ ਐਸ ਪੀ ਮੁਖਵਿੰਦਰ ਸਿੰਘ ਭੁੱਲਰ ਵਲੋਂ ਆਪਣੇ ਜੱਦੀ ਪਿੰਡ ਦੇ ਵਾਸੀਆਂ ਲਈ ਕੀਤੀ ਗਈ ਸੇਵਾ

ਤਰਨ ਤਾਰਨ,ਦਸੰਬਰ 2019-(ਇਕਬਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਸ. ਸੁੱਖਚੈਨ ਸਿੰਘ ਭੁੱਲਰ ਅਤੇ ਐਸਐਸਪੀ ਸ. ਮੁਖਵਿੰਦਰ ਸਿੰਘ ਭੁੱਲਰ ਵੱਲੋਂ ਆਪਣੇ ਜੱਦੀ ਪਿੰਡ ਅਲਗੋਂ ਕੋਠੀ ਜ਼ਿਲ੍ਹਾ ਤਰਨ ਤਾਰਨ ਵਿਖੇ ਵਰਲਡ ਕੈਂਸਰ ਕੇਅਰ ਦਾ ਕੈਂਸਰ ਜਾਂਚ ਕੈਂਪ ਲਗਵਾਇਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਸ ਕੈਪ ਦਾ ਫਾਇਦਾ ਲਿਆ।ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਜੀ ਵਿਸੇਸ ਤੌਰ ਤੇ ਇੰਗਲੈਂਡ ਤੋਂ ਪੁੱਜੇ ਅਤੇ ਕੈਂਪ ਵਿੱਚ ਪਹੁੰਚਿਆ ਸਤਿਕਾਰਯੋਗ ਸਖਸਿਤਾ ਦੇ ਨਾਲ ਪਿੰਡ ਵਾਸੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਕੈਂਸਰ ਅਤੇ ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਨੂੰ ਰੋਕਣ ਸੁਨੇਹਾ ਦਿੱਤਾ। ਇਸ ਸਮੇ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਵੀ ਉਚੇਚੇ ਤੌਰ ਤੇ ਹਾਜਰ ਸਨ।

ਸਾਗਾ ਮਿਊਜ਼ਿਕ ਵਲੋਂ 'ਬਾਦਸ਼ਾਹ' ਤੇ ਅਮਿਤ ਉਚਾਨਾ ਦਾ ਗੀਤ 'ਕਮਾਲ' ਰਿਲੀਜ਼

ਚੰਡੀਗੜ੍ਹ,ਦਸੰਬਰ 2019- (ਮਨਜਿੰਦਰ ਗਿੱਲ )  ਬਾਲੀਵੱਡ ਸਟਾਰ ਰੈਪਰ ਅਤੇ ਗਾਇਕ ਬਾਦਸ਼ਾਹ ਤੇ ਅਮਿਤ ਉਚਾਨਾ ਦੇ ਗੀਤ 'ਕਮਾਲ' ਨੂੰ ਸਾਗਾ ਮਿਊਜ਼ਿਕ ਅਤੇ ਯਸ਼ ਰਾਜ ਫ਼ਿਲਮਜ਼ ਵਲੋਂ ਰਿਲੀਜ਼ ਕੀਤਾ ਗਿਆ । ਜ਼ਿਕਰਯੋਗ ਹੈ ਕਿ ਅਮਿਤ 'ਬਾਦਸ਼ਾਹ' ਦਾ ਭਰਾ ਹੈ ਜੋ ਇਸ ਗੀਤ ਰਾਹੀਂ ਪੰਜਾਬੀ ਗਾਇਕੀ ਦੇ ਖੇਤਰ ਵੱਲ ਵਧਿਆ ਹੈ। ਇਸ ਗੀਤ ਨੂੰ ਬਾਦਸ਼ਾਹ ਨੇ ਹੀ ਲਿਖਿਆ ਹੈ ਤੇ ਖੁਦ ਹੀ ਸੰਗੀਤ ਦਿੱਤਾ ਹੈ। ਇਸ ਗੀਤ ਦਾ ਵੀਡਿਓ ਨਿਰਦੇਸ਼ਕ 'ਵੀ ਟੂ ਗੈਦਰ' ਨੇ ਵਿਦੇਸ਼ੀ ਲੁਕੇਸ਼ਨਾਂ 'ਤੇ ਬਹੁਤ ਹੀ ਖੂਬਸੁਰਤੀ ਨਾਲ ਫ਼ਿਲਮਾਇਆ ਗਿਆ ਹੈ ਜਿਸ ਵਿੱਚ ਅਮਿਤ ਅਤੇ ਬਾਦਸ਼ਾਹ ਨਾਲ ਬਹੁਤ ਹੀ ਖੂਬਸੁਰਤ ਮਾਡਲ ਅਲੀਨਾ ਰਾਏ ਨੇ ਆਪਣੀਆਂ ਮਨਮੋਹਕ ਅਦਾਵਾਂ ਦੇ ਜ਼ਲਵੇ ਬਿਖੇਰੇ ਹਨ। ਇਸ ਗੀਤ ਸਬੰਧੀ ਸਾਗਾ ਦੇ ਮਾਲਕ ਸੁਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਗੀਤ 'ਕਮਾਲ' ਸੱਚਮੁੱਚ ਹੀ ਕਮਾਲ ਦਾ ਗੀਤ ਹੈ ਜੋ ਦਰਸ਼ਕਾਂ ਦੀ ਪਸੰਦ 'ਤੇ ਪੂਰਾ ਉੱਤਰੇਗਾ। ਇਹ ਗੀਤ ਪੰਜਾਬ ਪੰਜਾਬੀਅਤ ਦੇ ਨਾਲ ਨਾਲ ਮਨੋਰੰਜਕ ਭਰਿਆ ਤੋਹਫ਼ਾ ਹੋਵੇਗਾ। ਯਸ਼ ਰਾਜ ਫ਼ਿਲਮਜ਼ ਨਾਲ ਸਾਗਾ ਇਹ ਕਦਮ ਪੰਜਾਬੀ ਸੰਗੀਤ ਜਗਤ ਵਿੱਚ ਅਮਿਟ ਪੈੜ੍ਹਾਂ ਪਾਵੇਗਾ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਅਤੇ ਬਹੂਮੀਆਂ ਦੇ ਗੀਤ ' ਸੇਮ ਬੀਫ਼' ਨੂੰ ਵੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ । ਆਸ ਹੈ ਕਿ ਇਹ ਗੀਤ 'ਕਮਾਲ' ਵੀ ਦਰਸ਼ਕਾਂ ਦੀ ਪਸੰਦ ਬਣੇਗਾ।

ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਸਰਬੋਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਵਿਜੇ ਇੰਦਰ ਸਿੰਗਲਾ

ਸ਼ਹਿਰ ਲੁਧਿਆਣਾ ਨੂੰ ਮਿਲਣਗੀਆਂ ਅਤਿ-ਆਧੁਨਿਕ ਖੇਡ ਸਹੂਲਤਾਂ-ਭਾਰਤ ਭੂਸ਼ਣ ਆਸ਼ੂ

ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਕੂਲ ਵਿਦਿਆਰਥੀਆਂ ਨੂੰ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਈ ਉਪਰਾਲੇ ਵਿੱਢੇ ਗਏ ਹਨ, ਜਿਸ ਤਹਿਤ ਨੌਜਵਾਨਾਂ ਨੂੰ ਖੇਡਾਂ ਨੂੰ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਸ਼ਬਦ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਈਆਂ 65ਵੀਂਆਂ ਰਾਸ਼ਟਰੀ ਸਕੂਲ ਖੇਡਾਂ ਦਾ ਉਦਘਾਟਨ ਕਰਨ ਦੌਰਾਨ ਕਹੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੀ ਹਾਜ਼ਰ ਸਨ। ਇਨ੍ਹਾਂ ਖੇਡਾਂ ਦੌਰਾਨ ਨੈੱਟਬਾਲ ਅੰਡਰ-19 ਲੜਕੇ ਲੜਕੀਆਂ, ਕਿੱਕ ਬਾਕਸਿੰਗ ਅੰਡਰ 14 ਅਤੇ 19 ਲੜਕੇ ਲੜਕੀਆਂ, ਵੁਸ਼ੂ ਅੰਡਰ 19 ਲੜਕੇ ਲੜਕੀਆਂ, ਸੀਪਕ ਟਕਰਾਅ ਅੰਡਰ 14 ਲੜਕੇ ਲੜਕੀਆਂ ਖੇਡਾਂ ਦਾ ਅੱਜ ਉਦਘਾਟਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ 25 ਰਾਜਾਂ ਪੰਜਾਬ, ਆਂਧਰਾ ਪ੍ਰਦੇਸ਼, ਆਸਾਮ, ਬਿਹਾਰ, ਸੀ. ਬੀ. ਐੱਸ. ਈ. ਵੈੱਲਫੇਅਰ ਸਪੋਰਟਸ ਆਰਗੇਨਾਈਜੇਸ਼ਨ, ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਆਈ. ਪੀ. ਐੱਸ. ਸੀ., ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਓਡੀਸ਼ਾ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਵਿਦਿਆ ਭਾਰਤੀ ਅਤੇ ਪੱਛਮੀ ਬੰਗਾਲ ਦੇ ਹਜ਼ਾਰਾਂ ਖ਼ਿਡਾਰੀ ਪਹੁੰਚੇ ਹਨ। ਇਹ ਮੁਕਾਬਲੇ 24 ਦਸੰਬਰ, 2019 ਤੱਕ ਚੱਲਣਗੇ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ਦੀਆਂ ਸਕੂਲ ਖੇਡਾਂ ਕਰਵਾਉਣ ਦਾ ਮਾਣ ਪੰਜਾਬ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰੇਕ ਵਰਗ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ, ਖੇਡਾਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਖੇਡਾਂ ਹੀ ਵਿਅਕਤੀ ਵਿੱਚ ਇਕੱਠਿਆਂ ਕੰਮ ਕਰਨ ਦੀ ਭਾਵਨਾ, ਏਕਤਾ ਅਤੇ ਅਨੁਸਾਸ਼ਨ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਖੇਡ ਮਹਾਂਕੰੁਭ ਕਰਵਾਏ ਜਾਂਦੇ ਰਹਿਣਗੇ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਜੈਨਪੁਰ ਵਿਖੇ ਕੂੜਾ ਸੁੱਟਣ ਵਾਲੀ ਜਗ੍ਹਾਂ ’ਤੇ 40 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਖੇਡ ਪਾਰਕ ਉਸਾਰਿਆ ਜਾ ਰਿਹਾ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਨਵੀਂ ਅਥਲੈਟਿਕ ਸਿੰਥੈਟਿਕ ਟਰੈਕ ਵਿਛਾਈ ਜਾਵੇਗੀ। ਇੰਡੋਰ ਸਵਿਮਿੰਗ ਪੂਲ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿੱਚ ਮੌਜੂਦ ਸ਼ਾਸਤਰੀ ਹਾਲ, ਬਾਸਕਿਟਬਾਲ ਸਟੇਡੀਅਮ, ਟੇਬਲ ਟੈਨਿਸ ਸਟੇਡੀਅਮ ਅਤੇ ਹੋਰ ਖੇਡ ਸਹੂਲਤਾਂ ਨੂੰ ਜਲਦ ਹੀ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਖੇਡ ਸਹੂਲਤਾਂ ਦਾ ਭਰਪੂਰ ਲਾਭ ਲੈਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਵਿਧਾਇਕ ਸ੍ਰੀ ਸੰਜੇ ਤਲਵਾੜ, ਵਿਧਾਇਕ ਸ੍ਰ. ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਬਿੰਦਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰ. ਯਾਦਵਿੰਦਰ ਸਿੰਘ ਜੰਡਾਲੀ, ਜ਼ਿਲ੍ਹਾ ਕਾਂਗਰਸ (ਸ਼ਹਿਰੀ) ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਸ੍ਰ. ਅਮਰਿੰਦਰ ਸਿੰਘ ਮੱਲ੍ਹੀ, ਸ੍ਰ. ਤੇਜਾ ਸਿੰਘ ਧਾਲੀਵਾਲ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਮਨਮੋਹਨ ਕੌਸ਼ਿਕ ਨੂੰ ਤਹਿਸੀਲਦਾਰ ਬਣਨ ਤੇ ਐਸ. ਡੀ. ਐਮ. ਢਿੱਲੋਂ ਅਤੇ ਸਤੀਸ਼ ਕਾਲੜਾ ਨੇ ਦਿੱਤੀ ਵਧਾਈ

ਜਗਰਾਓਂ/ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜਗਰਾਂਉ ਵਿਖੇ ਮਨਮੋਹਣ ਕੌਸ਼ਿਕ ਨੂੰ ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਬਨਣ ਤੇ ਐਸ. ਡੀ. ਐਮ. ਬਲਜਿੰਦਰ ਸਿੰਘ ਢਿੱਲੋਂ, ਸਤੀਸ਼ ਕਾਲੜਾ ਚੇਅਰਮੈਨ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਅਤੇ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ, ਚਕਰ, ਮੈਨੇਜਿੰਗ ਡਾਇਰੈਕਰ ਸ਼ਾਮ ਸੁੰਦਰ ਭਾਰਦਵਾਜ, ਨਰੇਸ਼ ਵਰਮਾ ਪਿਸੀਪਲ ਆਰ. ਕੇ ਹਾਈ ਸਕੂਲ, ਗੁਰਿੰਦਰ ਸਿੱਧੂ ਐਮ. ਡੀ. ਏ. ਐਸ. ਆਟੋ ਮੋਬਾਇਲ ਅਤੇ ਹੋਰ ਪਤਵੰਤੇ ਸੱਜਣਾ ਵੱਲੋਂ ਮੂੰਹ ਮਿੱਠਾ ਕਰਵਾਉਂਦੇ ਹੋਏ ਬੁਕੇ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਸਤੀਸ਼ ਕਾਲੜਾ ਨੇ ਬੋਲਦੇ ਹੋਏ ਕਿਹਾ ਕਿ ਮਨਮੋਹਣ ਕੌਸ਼ਿਕ 2002 ਵਿੱਚ ਬਤੋਰ ਨਾਇਬ ਤਹਿਸੀਲਦਾਰ ਜਗਰਾਂਉ ਵਿੱਚ ਪਹਿਲੀ ਵਾਰ ਤਇਨਾਤ ਹੋਏ ਅਤੇ ਬਹੁਤਾ ਸਮਾਂ ਜਗਰਾਂਉ ਵਿਖੇ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਅੱਜ ਤਹਿਸੀਲਦਾਰ ਬਨਣ ਤੇ ਮਨਮੋਹਣ ਕੌਸ਼ਿਕ ਨੇ ਕਿਹਾ ਕਿ ਇਲਾਕੇ ਵਿੱਚ ਆਪਣੀਆਂ ਸੇਵਾਵਾ ਦੌਰਾਨ ਜਗਰਾਂਉ ਦੇ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਨਹੀ ਆਉਣ ਦੇਣਗੇ ਅਤੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਦਿੰਦੇ ਰਹਿਣਗੇ। ਅਖੀਰ ਵਿੱਚ ਤਹਿਸੀਲਦਾਰ ਮਨਮੋਹਣ ਕੌਸ਼ਿਕ ਜੀ ਅਤੇ ਐਸ. ਡੀ. ਐਮ. ਬਲਜਿੰਦਰ ਸਿੰਘ ਢਿੱਲੋਂ ਨੇ ਨੰਬਰਦਾਰ ਅਤੇ ਹੋਰ ਪਤਵੰਤੇ ਸੱਜਣਾ ਨਾਲ ਮੀਟਿੰਗ ਕੀਤੀ ਅਤੇ ਜਗਰਾਂਉ ਦੀਆਂ ਸਮੱਸਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

31ਵਾਂ ਸਲਾਨਾ ਜੋੜ ਮੇਲਾ ਧੰਨ ਧੰਨ ਸੰਤ ਬਾਬਾ ਗਰਜਾ ਸਿੰਘ ਦੀ ਯਾਦ ਵਿੱਚ ਬਾਪਲਾ ਵਿਖੇ। ਬਾਬਾ ਗੁਲਜਾਰ ਸਿੰਘ।

ਮਲੇਰਕੋਟਲ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ) - ਧੰਨ ਧੰਨ ਸੰਤ ਗਰਜਾ ਸਿੰਘ ਜੀ ਬਾਪਲੇ ਵਾਲਿਆ ਦੀ ਯਾਦ ਵਿੱਚ 31ਵਾਂ ਸਲਾਨਾ ਜੋੜ ਮੇਲਾ ਪਿੰਡ ਬਾਪਲਾ (ਸੰਗਰੂਰ) ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ 1 ਜਨਵਰੀ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ 2 ਜਨਵਰੀ ਨੂੰ ਸਰਬ ਧਰਮ ਸੰਤ ਸਮੇਲਨ ਹੋਵੇਗਾ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਮੁੱਖ ਸੇਵਾਦਾਰ ਬਾਬਾ ਗੁਲਜਾਰ ਸਿੰਘ ਜੀ ਨੇ ਕਿਹਾ ਕਿ ਸਮੂਹ ਸੰਗਤਾਂ ਨੇ ਤਨ,ਮਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨਾ ਅਤੇ ਸੰਤ ਬਾਬਾ ਗਰਜਾ ਸਿੰਘ ਜੀ ਯਾਦਗਾਰੀ ਸੁਸਾਇਟੀ ਅਤੇ ਸਮੂਹ ਇਨ,ਆਰ,ਆਈ ਵੀਰ ਤੇ ਗ੍ਰਾਮ ਪੰਚਾਈਤ ਵੱਲੋਂ 3 ਜਨਵਰੀ ਨੂੰ ਸਵੇਰੇ 11ਵਜੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ। ਅਤੇ ਧਾਰਮਿਕ ਹਸਤੀਆਂ ਸੰਤ ਜਸਦੇਵਾ ਨੰਦ ਜੀ ਆਲਮਗੀਰ, ਸੰਤ ਭਗਵਾਨ ਸਿੰਘ ਜੀ ਭੁੱਟੇ ਵਾਲੇ, ਸੰਤ ਮਨਪ੍ਰੀਤ ਸਿੰਘ ਜੀ, ਸੰਤ ਹਰਪਾਲ ਦਾਸ ਜੀ ਇਮਾਮਗੜ੍ਹ ਵਾਲੇ, ਸੰਤ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ ਅਤੇ ਹੋਰ ਬੇਅੰਤ ਰਾਗੀ, ਢਾਡੀ ਜੱਥੇ ਪਹੁੰਚ ਪਹੁੰਚ ਰਹੇ ਹਨ।

ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਗ੍ਰਹਿ ਵਿਖੇ ਬੱਚੀ ਨੇ ਜਨਮ ਲਿਆ ਇਲਾਕੇ ਚ ਖ਼ੁਸ਼ੀ ਦੀ ਲਹਿਰ , ਪਿੰਡ ਪੁੱਜਣ ਤੇ ਬੱਚੀ ਦਾ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ

ਲੱਖੋਵਾਲ, ਢੀਂਡਸਾ ,ਭਗਵੰਤ ਮਾਨ,ਕੇਵਲ ਢਿੱਲੋਂ , ਡੀ ਸੀ, ਐੱਸਐੱਸਪੀ, ਡੱਲੇਵਾਲ, ਧਨੇਰ ਸਮੇਤ  ਵੱਖ ਵੱਖ ਆਗੂਆਂ ਨੇ ਦਿੱਤੀਆਂ ਛੀਨੀਵਾਲ ਪਰਿਵਾਰ ਨੂੰ ਵਧਾਈਆਂ

ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)- ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਫਰਜ਼ੰਦ ਜਗਸੀਰ ਸਿੰਘ ਸੀਰਾ ਦੇ ਗ੍ਰਹਿ ਅੱਠ ਸਾਲਾਂ ਬਾਅਦ ਪੈਦਾ ਹੋਈ ਬੱਚੀ ਨੂੰ ਜਦੋਂ ਮੁਹਾਲੀ ਹਸਪਤਾਲ ਤੋਂ ਵਾਪਸ  ਲਿਆਂਦਾ ਗਿਆ ਤਾਂ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ  ਬੱਚੀ ਦਾ ਸਨਮਾਨ ਕੀਤਾ । ਪਿੰਡ ਦੀਆਂ ਔਰਤਾਂ ਵੱਲੋਂ ਫੁਲਕਾਰੀ ਤਾਣ ਕੇ ਬੱਚੀ ਸਿੱਦਕ ਤੇ ਮਾਤਾ ਮਨਪ੍ਰੀਤ ਕੌਰ ਨੂੰ ਪਲਕਾਂ ਤੇ ਬਿਠਾ ਲਿਆ । ਇਸ ਸਮੇਂ ਸਰਪੰਚ ਸਿਮਰਜੀਤ ਕੌਰ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਖਾਲਸਾ ਤੇ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਸਮੇਤ ਕਿਸਾਨ ਜਥੇਬੰਦੀ ਵੱਲੋਂ ਛੀਨੀਵਾਲ ਪਰਿਵਾਰ ਦੇ  ਗ੍ਰਹਿ ਇਕੱਠੇ ਹੋ ਕੇ ਦਾਦਾ ਸੁਰਜੀਤ ਸਿੰਘ ਯੂ ਐਸ ਏ ,ਦਾਦੀ ਮਾਂ ਪਰਮਜੀਤ ਕੌਰ ,ਭੂਆ ਰਮਨਦੀਪ ਕੌਰ,ਅਮਨਪ੍ਦੀਪ ਕੌਰ  ਅਤੇ ਮਾਤਾ ਮਨਪ੍ਰੀਤ ਕੌਰ ਤੇ ਪਿਤਾ ਜਗਸੀਰ ਸਿੰਘ ਸੀਰਾ ਨੂੰ ਬੱਚੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ । ਜਦ ਕਿ ਕਿਸਾਨੀ ਘੋਲਾਂ ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦਾਦਾ -ਦਾਦੀ ਦੇ ਪੋਤਰੇ ਦੇ ਪਿਤਾ ਸੁਰਜੀਤ ਸਿੰਘ ਤੇ ਪਰਮੀਤ ਕੌਰ ਦੇ ਇਕਲੌਤੇ ਸਪੁੱਤਰ ਜਗਸੀਰ ਸੀਰਾ ਦੇ ਗ੍ਰਹਿ 8 ਸਾਲਾਂ ਬਾਅਦ ਬੱਚੀ ਦੇ ਜਨਮ ਲੈਣ ਤੇ ਬੀ ਕੇ ਯੂ (ਲੱਖੋਵਾਲ) ਦੇ ਪ੍ਰਧਾਨ ਜਥੇਦਾਰ ਅਜਮੇਰ ਸਿੰਘ ਲੱਖੋਵਾਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ,ਲੋਕ ਸਭਾ ਮੈਂਬਰ ਭਗਵੰਤ ਮਾਨ,ਐੱਸਐੱਸਪੀ ਬਰਨਾਲਾ ਸ ਹਰਜੀਤ ਸਿੰਘ ,ਡਿਪਟੀ ਕਮਿਸ਼ਨਰ  ਤੇਜ ਪ੍ਰਤਾਪ ਫੂਲਕਾ,ਐੱਸ ਪੀ ਡੀ ਸੁਖਦੇਵ ਸਿੰਘ ਵਿਰਕ , ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਵਿਧਾਇਕ ਕੇਵਲ  ਸਿੰਘ ਢਿੱਲੋਂ ਹਰਚੰਦ ਕੌਰ ਘਨੌਰੀ ,ਐਡਵੋਕੇਟ ਸਤਨਾਮ ਸਿੰਘ ਰਾਹੀ, ਕਿਸਾਨ ਆਗੂ  ਸਤਨਾਮ ਸਿੰਘ ਬਹਿਰੂ ,ਡੀਐੱਸਪੀ  ਪ੍ਰੱਗਿਆ ਜੈਨ, ਕੁਲਦੀਪ ਸਿੰਘ ਕਾਲਾ ਢਿੱਲੋਂ ,ਯਾਦਵਿੰਦਰ ਸ਼ੰਟੀ ,ਗੁਰਦੀਪ ਸਿੰਘ ਬਾਠ , ਸਿਕੰਦਰ ਸਿੰਘ ਮਾਨ, ਬਲਵਿੰਦਰ ਸਿੰਘ ਦੁੱਗਲ ,ਭਾਰਤੀ ਕਿਸਾਨ ਯੂਨੀਅਨ ਸਿੱਧੁਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬੀਕੇਯੂ ਡਕੌਦਾ ਦੇ ਸੂਬਾ ਆਗੂ ਮਨਜੀਤ ਸਿੰਘ ਸਮੇਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਜ਼ਿਲ੍ਹੇ ਭਰ ਦੇ ਥਾਣਾ ਮੁਖੀਆਂ ਵੱਲੋਂ ਛੀਨੀਵਾਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ।ਇਸ ਸਮੇਂ ਮਠਿਆਈਆਂ ਵੰਡ ਕੇ ਬੱਚੀ ਦੇ ਜਨਮ ਦੀਆਂ ਖੂਬ ਖੁਸ਼ੀਆਂ ਮਨਾਈਆਂ ਗਈਆਂ ।  ਸਮਾਗਮ ਦੇ ਅਖੀਰ ਚ ਬੱਚੀ ਸਿੱਦਕ ਦੇ ਪਿਤਾ ਜਗਸੀਰ ਸੀਰਾ ਨੇ ਕਿਹਾ ਕਿ ਸਾਨੂੰ ਲੜਕਿਆਂ ਤੋਂ ਵੱਧ ਕੇ ਬੱਚੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਦੁਨੀਆਂ ਦੇ ਹਰ ਖੇਤਰ ਚ ਲੜਕੀਆਂ ਜਿੱਥੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ।  ਉੱਥੇ ਮਾਪਿਆਂ ਦਾ ਸਹਾਰਾ ਵੀ ਬੱਚੀਆ ਹੀ ਬਣਦੀਆਂ ਹਨ ।

ਸੁਖਬੀਰ ਸਿੰੰਘ ਬਾਦਲ 21 ਦਸੰਬਰ ਨੂੰ ਪਟਿਆਲਾ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨਿਆਂ ਦੀ ਅਗਵਾਈ ਕਰਨਗੇ

ਪਾਰਟੀ ਪ੍ਰਧਾਨ ਵੱਲੋਂ 22 ਦਸੰਬਰ ਨੂੰ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਜਾਵੇਗੀ-ਸਰਦਾਰ ਬਰਾੜ

ਚੰਡੀਗੜ, ਦਸੰਬਰ 2019,-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਸੂਬੇ ਅੰਦਰ ਅਮਨ-ਕਾਨੂੰਨ ਦੀ ਖਸਤਾ ਹਾਲਤ, ਪੁਲਿਸ ਵਧੀਕੀਆਂ, ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ ਮਾਈਨਿੰਗ ਅਤੇ ਹੋਰ ਲੋਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ ਕੀਤੇ ਜਾ ਰਹੇ ਰਾਜ ਪੱਧਰੀ ਅੰਦੋਲਨਾਂ ਤਹਿਤ 21 ਦਸੰਬਰ ਨੂੰ ਪਟਿਆਲਾ ਵਿਖੇ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨੇ ਦਿੱਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਸਰਪ੍ਰਸਤੀ ਕਰਕੇ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਦਿਨ ਦਿਹਾੜੇ ਸਿਆਸੀ ਕਤਲ ਹੋ ਰਹੇ ਹਨ। ਲੋਕਾਂ ਦੀ ਜਾਨ ਅਤੇ ਮਾਲ ਸੁਰੱਖਿਅਤ ਨਹੀਂ ਰਹੇ ਹਨ ਅਤੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੋ ਗਿਆ ਹੈ। ਉਹਨਾਂ ਦੱਸਿਆ ਕਿ ਸੂਬੇ ਅੰਦਰ ਫੈਲੀ ਇਸ ਬਦਅਮਨੀ ਖ਼ਿਲਾਫ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 21 ਦਸੰਬਰ ਨੂੰ ਦੁਪਹਿਰ ਇੱਕ ਵਜੇ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ।

ਸਰਦਾਰ ਬਰਾੜ ਨੇ ਅੱਗੇ ਦੱਸਿਆ ਕਿ ਅਕਾਲੀ ਦਲ ਵੱਲੋਂ ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ ਰੇਤ ਮਾਇਨਿੰਗ ਅਤੇ ਪੁਲਿਸ ਵਧੀਕੀਆਂ ਆਦਿ ਖ਼ਿਲਾਫ ਰਾਜ ਪੱਧਰ ਉੱਤੇ ਅੰਦੋਲਨਾਂ ਦੀ ਲੜੀ ਸ਼ੁਰੂ  ਕੀਤੀ ਗਈ ਹੈ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 24 ਦਸੰਬਰ ਨੂੰ ਦੁਪਹਿਰ ਇੱਕ ਵਜੇ ਮੋਗਾ ਵਿਖੇ ਸਰਦਾਰ ਬਾਦਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਧਰਨਾ ਦਿੱਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਦੀਆਂ  ਨਾਕਾਮੀਆਂ ਦੀ ਪੋਲ• ਖੋਲ•ੀ ਜਾਵੇਗੀ।

ਸਰਦਾਰ ਬਰਾੜ ਨੇ ਅੱਗੇ ਦੱਸਿਆ ਕਿ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਵੱਲੋਂ 22 ਦਸੰਬਰ ਨੂੰ ਭਾਈ ਮਹਾਨ ਸਿੰਘ ਹਾਲ, ਸ੍ਰੀ ਮੁਕਤਸਰ ਵਿਖੇ ਦੁਪਹਿਰ 12 ਵਜੇ ਇੱਕ ਮੀਟਿੰਗ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਕਾਂਗਰਸ ਸਰਕਾਰ ਦੀ ਵਾਅਦਾਖ਼ਿਲਾਫੀ ਤੋਂ ਇਲਾਵਾ ਇਸ ਦੀਆਂ ਸਿੱਖ-ਵਿਰੋਧੀ ਅਤੇ ਪੰਜਾਬ-ਵਿਰੋਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਰਣਨੀਤੀ ਉਲੀਕੀ ਜਾਵੇਗੀ।

26,27,28 ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਚ ਲਗਾਏ ਜਾ ਰਹੇ ਦਸਤਾਰਾਂ ਦੇ ਲੰਗਰ ਦਾ ਪੋਸਟਰ ਰਲੀਜ

ਸ਼੍ਰੀ ਫਤਿਹਗ੍ਹੜ ਸਾਹਿਬ,ਦਸੰਬਰ 2019-(ਮਨਜਿੰਦਰ ਗਿੱਲ)-

ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ ਗੁਜਰ ਕੌਰ ਜੀ ਤੇ ਚਾਰੇ  ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26,27,28 ਦਸੰਬਰ ਨੂੰ ਸ਼ਹੀਦੀ ਜੋੜ ਮੇਲੇ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਲਗਾਏ ਜਾ ਰਹੇ ਲੰਗਰ ਦਸਤਾਰਾਂ ਦੇ ਤੇ ਦਸਤਾਰ ਸਿਖਲਾਈ ਕੈਂਪ ਦਾ ਪੋਸਟਰ ਮਾਨਯੋਗ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੈਨੇਜਰ ਨੱਥਾ ਸਿੰਘ ਜੀ ਤੇ ਸਾਡੇ ਭਰਾ ਸੁਰਜੀਤ ਸਿੰਘ ਠੀਕਰੀਵਾਲ ਤੋਂ ਇਲਾਵਾ ਦਸਤਾਰ ਕੋਚ ਤੇ ਵੱਡੀ ਗਿਣਤੀ ਵਿਚ ਸੰਗਤ ਹਾਜਰ ਸਨ।

15 ਦਸੰਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਦਸੰਬਰ 2019- ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ

ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ

ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

 ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

28 ਜਨਵਰੀ ਤੋਂ ਮਹਿਲ ਕਲਾਂ ਵਿਖੇ ਸੰਤ ਬਾਬਾ ਰਣਜੀਤ ਸਿੰਘ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸਜਾਏ ਜਾਣਗੇ - 30 ਜਨਵਰੀ ਨੂੰ ਹੋਵੇਗਾ ਅੰਮ੍ਰਿਤ ਸੰਚਾਰ

ਬਰਨਾਲਾ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਮਹਿਰ ਕਲਾਂ ਅਤੇ ਹਲਕੇ ਅਧੀਨ ਪੈਂਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ28,29 ਅਤੇ  30 ਜਨਵਰੀ 2020 ਨੂੰ ਮਹਿਲ ਕਲਾਂ ਵਿਖੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਵੱਲੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਅਧੀਨ  ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਮਾਹਲ ,ਬਲਵਿੰਦਰ ਸਿੰਘ ,ਜਗਰਾਜ ਸਿੰਘ ਰਾਜੂ, ਹਰਪ੍ਰੀਤ ਸਿੰਘ, ਕਾਲਾ ਸਿੰਘ ,ਪ੍ਰੀਤਮ ਸਿੰਘ ,ਦਰਸ਼ਨ ਸਿੰਘ ਹਰਬੰਸ ਸਿੰਘ ਛੰਨਾਵਾਲੇ ਅਤੇ ਦੀਪਾ ਟੇਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲ ਕਲਾਂ ,ਮਹਿਲ ਖ਼ੁਰਦ, ਪੰਡੋਰੀ, ਗੰਗੋਹਰ ,ਕੁਰੜ,ਸਹੌਰ ,ਕਲਾਲ ਮਾਜਰਾ ,ਖਿਆਲੀ ,ਕੁਤਬਾ, ਹਰਦਾਸਪੁਰਾ ,ਮਾਂਗੇਵਾਲ ,ਕਾਲਸਾਂ ਜੌਹਲਾਂ ,ਧਨੇਰ ਅਤੇ ਛੀਨੀਵਾਲਵਾਲ ਕਲਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਿਲ ਕਲਾਂ ਦੀ ਅਨਾਜ ਮੰਡੀ ਵਿੱਚ ਤਿੰਨ ਦਿਨਾਂ ਧਾਰਮਿਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਭਾਵ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਅਖੀਰਲੇ ਦਿਨ 30  ਜਨਵਰੀ ਨੂੰ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਕਰੋ ।

ਬਾਬਾ ਫਤਿਹ ਸਿੰਘ ਕਲੱਬ ਮੱਲੇਆਣਾ ਦੇ ਨੌਜਵਾਨਾਂ ਦੀ ਨਿਵੇਕਲੀ ਪਹਿਲ ,ਨਗਰ ਕੀਰਤਨ ਅੱਗੇ ਸਫਾਈ ਕਰਕੇ ਮੈਟ ਵਿਛਾਉਣ ਦੀ ਸੇਵਾ ਵਿੱਢੀ।

ਬੱਧਨੀ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-

ਬਾਬਾ ਫਤਿਹ ਸਿੰਘ ਕਲੱਬ ਮੱਲੇਆਣਾ ਦੇ ਨੌਜਵਾਨਾਂ ਨੇ ਨਿਵੇਕਲੀ ਪਹਿਲ ਕਰਦਿਆਂ ਪੰਜਾਬ ਦੇ ਹਰ ਕਸਬੇ ਅਤੇ ਸ਼ਹਿਰਾਂ ਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਸਮੇਤ ਹਰ ਤਰ੍ਹਾਂ ਦੇ ਧਾਰਮਿਕ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਰਸਤੇ ਦੀ ਸਫ਼ਾਈ ਕਰਕੇ ਮੈਟ ਵਿਛਾਉਣ ਦੀ ਸੇਵਾ ਕਰਨ ਦੀ ਪਰਤ ਪਾਈ ਹੈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਲੱਬ ਪ੍ਰਧਾਨ ਰਮੇਸ਼ ਸਿੰਘ ਅਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਨਗਰ ਕੀਰਤਨ ਸਮੇਂ ਪਾਲਕੀ ਸਾਹਿਬ ਦੇ ਅੱਗੇ ਸਫਾਈ ਕਰਕੇ ਮੈਟ  ਵਿਛਾਏ ਜਾਂਦੇ ਹਨ ।ਉਨ੍ਹਾਂ ਦੱਸਿਆ ਕਿਇਨ੍ਹਾਂ  ਮੈਟਾਂ  ਦੀ ਲੰਬਾਈ 150  ਫੁੱਟ ਲੰਮੀ ਅਤੇ ਚੌੜਾਈ 6 ਫੁੱਟ ਦੇ ਕਰੀਬ  ਹੈ ਅਤੇ ਉਕਤ ਸੇਵਾ ਨੂੰ ਅਸੀਂ ਪੂਰੇ ਪੰਜਾਬ ਵਿੱਚ ਬਿਲਕੁਲ ਫਰੀ (ਮੁਫ਼ਤ )ਕਰਦੇ ਹਾਂ । ਇਸ ਮੌਕੇ ਕੁਲਵਿੰਦਰ ਸਿੰਘ ਹਰਮਨ ਸਿੰਘ ਲਵਪ੍ਰੀਤ ਸਿੰਘ ਬੰਟੀ ਸਿੰਘ ਇਕਬਾਲ ਸਿੰਘ ਮਨਪ੍ਰੀਤ ਸਿੰਘ ਸੁੱਖਾ ਸਿੰਘ ਹਰਸ਼ ਸਿੰਘ ਅਤੇ ਰਾਜ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ ।

ਸ੍ਰ ਸੁਖਬੀਰ ਸਿੰਘ ਬਾਦਲ ਜੀ ਨੂੰ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਅਕਾਲੀਦਲ ਪਾਰਟੀ ਦਾ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੂਰੇ ਭਾਰਤ ਤੋਂ ਡੈਲੀਗੇਟਾ ਦੀ ਮਜੂਦਗੀ ਵਿਚ ਤੀਸਰੀ ਵਾਰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।ਉਸ ਸਮੇ ਪੰਜਾਬ ਦੀ ਸੇਵਾਦਾਰ ਤੇ ਪੰਥ ਦੀ ਨੁਮਾਇੰਦਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਵਜੋਂ ਅੱਜ ਤੀਜੀ ਵਾਰ ਸੌਂਪੀ ਗਈ ਜ਼ਿੰਮੇਵਾਰੀ ਦਾ ਸ਼ੁਕਰਾਨਾ ਭੇਟ ਕਰਨ ਲਈ, ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ।

ਸ਼੍ਰੋਮਣੀ ਅਕਾਲੀ ਦਲ ਆਪਣੇ ਸਰੂਪ ਨੂੰ ਗੁਆ ਚੁੱਕਾ ਹੈ- ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਥਕ ਤਾਲਮੇਲ ਸੰਗਠਨ ਨੇ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਆਖਿਆ ਕਿ 1920 ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਤਾਲਮੇਲ ਲਈ ਬਣਿਆ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਸਰੂਪ ਨੂੰ ਗੁਆ ਚੁੱਕਾ ਹੈ। ਸੰਗਠਨ ਦੇ ਚੇਅਰਮੈਨ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਲਗਪਗ 100 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸੁਧਾਰ ਲਹਿਰ ਦੇ ਤਾਲਮੇਲ ਲਈ ਹੋਂਦ ਵਿਚ ਆਇਆ ਸੀ। ਇਸ ਲਹਿਰ ਨੇ ਗੁਰਧਾਮਾਂ ਦੀ ਵਿਗੜ ਚੁੱਕੀ ਮਰਿਆਦਾ ਨੂੰ ਮੁੜ ਬਹਾਲ ਕੀਤਾ ਸੀ। ਉਸ ਵੇਲੇ ਇਨ੍ਹਾਂ ਕਾਰਜਾਂ ਵਾਸਤੇ ਇਕ ਪੰਥਕ ਕਮੇਟੀ ਬਣਾਈ ਗਈ ਸੀ, ਜਿਸ ਨੂੰ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਇਸ ਜਥੇਬੰਦੀ ਨੇ ਰਾਜਸੀ ਪਾਰਟੀ ਦਾ ਰੂਪ ਲੈ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਜਥੇਬੰਦੀ ਨੂੰ ਸਥਾਪਤ ਹੋਇਆਂ 99ਵੇਂ ਸਾਲ ਹੋ ਗਏ ਹਨ ਪਰ ਇਸ ਵੇਲੇ ਕੌਮ ਜਥੇਬੰਦੀ ਨੂੰ ਲੈ ਕੇ ਸਦਮੇ ਵਿਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਜਥੇਬੰਦੀ ਸਿਧਾਂਤਾਂ ਤੋਂ ਭਟਕ ਚੁੱਕੀ ਹੈ।

ਸੀ ਪੀ ਆਈ ਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਸੈਂਕੜੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ

ਮੋਗਾ, ਦਸੰਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )-
ਇਥੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੱਦੇ ’ਤੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਸੈਂਕੜੇ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਰੀ ਭਵਨ ਵਿੱਚ ਵਰਕਰਾਂ ਨੇ ਮੀਟਿੰਗ ਕਰਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਅਕਾਲੀ ਦਲ ਉੱਤੇ ਧਰੋਹ ਕਮਾਉਣ ਦਾ ਦੋਸ਼ ਲਾਇਆ।
ਇਸ ਮੌਕੇ ਸੀਪੀਆਈ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਤੇ ਬਲਾਕ ਸਕੱਤਰ ਕਾਮਰੇਡ ਸਬਰਾਜ ਢੁੱਡੀਕੇ ਨੇ ਕਿਹਾ ਕਿ ਦੇਸ਼ ਅੰਦਰ ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਸਨਅਤੀ ਉਤਪਾਦਨ ਦਿਨੋ ਦਿਨ ਡਿੱਗ ਰਿਹਾ ਹੈ ਤੇ ਕੱਚੇ ਮਾਲ ਦਾ ਉਤਪਾਦਕ ਕਿਸਾਨ ਕਰਜ਼ੇ ਦੀ ਪੰਡ ਹੇਠ ਆਉਣ ਨਾਲ ਖੁਦਕਸ਼ੀਆਂ ਦੇ ਰਾਹ ਤੁਰਨ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਕਿ ਧੱਕੜਸ਼ਾਹੀ ਨਾਲ ਠੋਸੇ ਗਏ ਨੋਟਬੰਦੀ ਤੇ ਜੀਐੱਸਟੀ ਵਰਗੇ ਲੋਕ ਵਿਰੋਧੀ ਫੈਸਲਿਆਂ ਕਾਰਨ ਕਾਰੋਬਾਰੀ ਲੋਕਾਂ ਦੇ ਕੰਮ-ਧੰਦੇ ਉੱਜੜ ਗਏ ਹਨ ਪਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕਾਂ ਦੀ ਰੋਜ਼ੀ ਰੋਟੀ ਦੇ ਮਸਲਿਆਂ ਨੂੰ ਦਰਕਿਨਾਰ ਕਰਦਿਆਂ ਦੇਸ਼ ਨੂੰ ਵੰਡਣ ਵਾਲੇ ਫੈਸਲੇ ਕਰ ਰਹੀ ਹੈ। ਕੇਦਰੀਂ ਸਰਕਾਰ ਦੀ ਲੁਕਵੀਂ ਹੱਲਾਸ਼ੇਰੀ ਰਾਹੀਂ ਯੋਜਨਾਬੱਧ ਢੰਗ ਨਾਲ ਘੱਟ ਗਿਣਤੀ ਤੇ ਅਨਸੂਚਿਤ ਜਾਤੀ ਤੇ ਹੋਰ ਲੋਕਾਂ ਤੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੋਕ ਮਸਲਿਆਂ ਤੋਂ ਅਵਾਮ ਦਾ ਧਿਆਨ ਭਟਕਾਉਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ।
ਇਸ ਮੌਕੇ ਪਾਰਟੀ ਦੇ ਕੌਮੀ ਆਗੂ ਸਾਥੀ ਵਿੱਕੀ ਮਹੇਸ਼ਰੀ ਨੇ ਕਿਹਾ ਕਿ ਅਕਾਲੀ ਪਾਰਟੀ ਵੱਲੋਂ ਪਹਿਲਾਂ ਧਾਰਾ 370 ਤੋੜਨ ਤੇ ਹੁਣ ਨਾਗਰਿਕਤਾ ਸੋਧ ਬਿੱਲ‘ ਦੀ ਹਮਾਇਤ ਕਰਕੇ ਪੰਜਾਬੀ ਭਾਈਚਾਰੇ ਤੇ ਗੁਰਬਾਣੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨਾਲ ਧਰੋਹ ਕਮਾਇਆ ਗਿਆ ਹੈ। ਪੰਜਾਬੀਆਂ ਨੂੰ ਇਸ ਫਿਰਕੂ ਤੇ ਮੌਕਾਪ੍ਰਸਤ ਪਾਰਟੀ ਤੋਂ ਸੁਚੇਤ ਹੋਣ ਦੀ ਲੋੜ ਹੈ।
ਇਸ ਮੌਕੇ ਪਾਰਟੀ ਦੀ ਸੁਬਾਈ ਕਮੇਟੀ ਮੈਂਬਰ ਸੁਖਜਿੰਦਰ ਮਹੇਸ਼ਰੀ ਤੇ ਨਰੇਗਾ ਆਗੂ ਜਗਸੀਰ ਸਿੰਘ ਖੋਸਾ ਨੇ ਕਿਹਾ ਕਿ ਲੋਕਾਂ ਨੂੰ ਸਰਕਾਰਾਂ ਦੀਆਂ ਵੱਖਵਾਦੀ ਨੀਤੀਆਂ ਵਿਰੁੱਧ ਲੜਦਿਆਂ ਰੁਜ਼ਗਾਰ, ਵਿੱਦਿਆ ਤੇ ਸਿਹਤ ਸਹੂਲਤਾਂ ਆਦਿ ਬੁਨਿਆਦੀ ਮਸਲਿਆਂ ਲਈ ਝੰਡਾ ਬੁਲੰਦ ਕਰਨਾ ਹੋਵੇਗਾ। ਇਸ ਮੌਕੇ ਜਸਪਾਲ ਸਿੰਘ ਘਾਰੂ, ਹਰਪ੍ਰੀਤ ਬਾਵਾ, ਭੁਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ, ਮੁਖਤਿਆਰ ਸਿੰਘ ਮੋਗਾ, ਮੰਗਤ ਸਿੰਘ ਬੁੱਟਰ, ਵੀਰ ਸਿੰਘ ਬਹੋਨਾ, ਸੁਰਿੰਦਰ ਮੋਗਾ, ਅਮਰਜੀਤ ਕੌਰ ਮਹਿਣਾ ਆਦਿ ਹਾਜ਼ਰ ਸਨ।

ਲੋਕਾਂ, ਕਾਂਗਰਸੀ ਵਰਕਰਾਂ ਤੇ ਸੂਬੇ ਦੀ ਅਫ਼ਸਰਸ਼ਾਹੀ ਵਿਚਾਲੇ ਰਾਜ ਦੀਆਂ ਮੁਸ਼ਕਲਾਂ ਬਾਰੇ ਬਹੁਤ ਵੱਡਾ ਪਾੜਾ- ਜਾਖੜ

ਚੰਡੀਗੜ੍ਹ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਲੋਕਾਂ, ਕਾਂਗਰਸੀ ਵਰਕਰਾਂ ਤੇ ਸੂਬੇ ਦੀ ਅਫ਼ਸਰਸ਼ਾਹੀ ਵਿਚਾਲੇ ਰਾਜ ਦੀਆਂ ਮੁਸ਼ਕਲਾਂ ਬਾਰੇ ਬਹੁਤ ਵੱਡਾ ਪਾੜਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੱਸਿਆਵਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਪਾਰਟੀ ਅਤੇ ਲੋਕ ਸਮੱਸਿਆਵਾਂ ਹੱਲ ਨਾ ਹੋਣ ਕਰ ਕੇ ਪ੍ਰੇਸ਼ਾਨ ਹਨ ਪਰ ਸੂਬੇ ਦੀ ਚੰਡੀਗੜ੍ਹ ’ਚ ਬੈਠੀ ਅਫ਼ਸਰਸ਼ਾਹੀ ਇਸ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਰਹੀ ਤੇ ਸੂਬੇ ਦੀ ਹਾਲਤ ਨੂੰ ਠੀਕ-ਠਾਕ ਹੀ ਦੱਸਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਸੂਬੇ ਦੇ ਲੋਕਾਂ, ਕਾਂਗਰਸੀ ਵਰਕਰਾਂ ਦੀਆਂ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ। ਜਾਖੜ ਨੇ ਕਿਹਾ ਕਿ ਮਗਰੋਂ ਹੱਲ ਲਈ ਢੁੱਕਵੇਂ ਕਦਮ ਚੁੱਕੇ ਜਾ ਸਕਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਮੁੱਖ ਮੰਤਰੀ ਕਦਮ ਚੁੱਕਣਗੇ ਤਾਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਅਕਾਲੀਆਂ ਦੇ ਦਸ ਸਾਲ ਦੇ ਮਾੜੇ ਰਾਜ ਤੋਂ ਨਿਜਾਤ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਸੱਤਾ ਸੌਂਪੀ ਸੀ। ਇਸ ਲਈ ਉਹ ਸਮੱਸਿਆਵਾਂ ਨੂੰ ਜ਼ਰੂਰ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਅਤੇ ਲੋਕ ਵੱਖ-ਵੱਖ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲਾਂ ਕਰਨ ਲੱਗੇ ਹਨ ਤੇ ਵਿਧਾਇਕ ਵੀ ਚਰਚਾ ਕਰਦੇ ਹਨ।

ਕੁਲਦੀਪ ਕੌਰ ਤੇ ਗੁਰਸੰਗਤ ਸਿੰਘ ਦਾ ਵਿਆਹ ਸਾਦੇ ਢੰਗ ਤੇ ਗੁਰਮਤਿ ਮਰਿਆਦਾ ਅਨੁਸਾਰ ਹੋਇਆ

ਬਰਨਾਲਾ ,ਦਸੰਬਰ 2019- (ਗੁਰਸੇਵਕ ਸਿੰਘ ਸੋਹੀ)-

ਕਿਸਾਨ ਅਵਤਾਰ ਸਿੰਘ ਬਾਜਵਾ ਵਾਸੀ ਸਹਿਜੜਾ  ਦੀ ਸਪੁੱਤਰੀ ਕੁਲਦੀਪ ਕੌਰ ਦਾ ਵਿਆਹ ਗੁਰਸੰਗਤ ਸਿੰਘ ਪੁੱਤਰ ਗੁਰਬਖ਼ਸੀਸ ਸਿੰਘ ਵਾਸੀ ਰੰਗੀਆ ਵਾਲੇ ਕੋਠੇ ਬਰਨਾਲਾ ਨਾਲ ਗੁਰਮਿਤ ਮਰਿਆਦਾ ਅਤੇ ਸਾਦੇ ਢੰਗ ਨਾਲ ਹੋਇਆ ।ਇਸ ਮੌਕੇ ਅਨੰਦ ਕਾਰਜ ਰਸਮ ਉੱਘੇ ਰਾਗੀ ਭਾਈ ਰਣਜੋਧ ਸਿੰਘ ਸਾਰੰਗ ਵਾਦਕ ,ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਨਿਭਾਈ ਗਈ । ਇਸ ਮੌਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੰਦਿਆਂ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੁੱਖ ਸੇਵਾਦਾਰ ਬਾਬਾ ਪਿਆਰਾ ਸਿੰਘ, ਗਿਆਨੀ ਜਸਵੰਤ ਸਿੰਘ ਜਥੇਦਾਰ ਮਹਿੰਦਰ ਸਿੰਘ ਸਹਿਜੜਾ ਨੇ ਕਿਹਾ ਕਿ ਸਾਨੂੰ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਤੇ ਹੋਰ ਸਮਾਗਮ ਫ਼ਾਲਤੂ ਖ਼ਰਚੇ ਛੱਡ ਕੇ ਗੁਰਮਰਿਆਦਾ ਅਨੁਸਾਰ ਸਾਦੇ ਢੰਗ ਨਾਲ ਕਰਨੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਸਾਨੂੰ ਅੱਜ ਹੋਏ ਵਿਆਹ ਤੋਂ ਪ੍ਰੇਰਨਾ ਲੈਣ ਦੀ ਲੋੜ ਤਾਂ ਜੋ ਆਪਾਂ ਫਾਲਤੂ ਦੇ ਕਰਜ਼ੇ ਤੋਂ ਬਚ ਸਕੀਏ ।ਇਸ ਸਮੇਂ  ਸਰਪੰਚ ਸੁਖਦੇਵ ਸਿੰਘ ਸੁੱਖਾ, ਜਥੇਦਾਰ ਮਹਿੰਦਰ ਸਿੰਘ ਸਹਿਜਤਾ, ਗਿਆਨੀ ਸਰਬਜੀਤ ਸਿੰਘ ਕਥਾ ਵਾਚਕ ਲੁਧਿਆਣਾ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ, ਸਾਬਕਾ ਸਰਪੰਚ ਡਾ ਰਾਮ ਗੋਪਾਲ ਸਹਿਜੜਾ ਨੇ ਕਿਹਾ  ਕਿ ਅੱਜ ਦੇ ਯੁੱਗ ਲੋਕ ਆਪਣੇ ਘਰਾਂ ਤੇ ਨਿੰਬੂ ਤੇ  ਮਿਰਚਾ ਟੰਗ ਕੇ ਕਹਿੰਦੇ ਨੇ ਕੰਮ ਕਾਜ ਚਲਦੇ ਹਨ, ਜਿਸ ਨਾਲ ਕਿਸੇ ਦੀ ਨਜ਼ਰ ਨਹੀਂ ਲੱਗਦੀ । ਜੋ ਸਭ ਪਾਖੰਡੀ ਸਾਧਾਂ ਦੇ ਬਣਾਏ ਹੋਏ ਆਪਣੇ ਆਪਣੇ ਢੰਗ ਹਨ ।ਜਿਨ੍ਹਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ  ਅੱਜ ਵੀ ਦੇਸ ਅੰਦਰ ਸਾਡੀਆ ਧੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ  ਹਨ । ਉਨਾ ਨੇ ਕਿਹਾ ਕਿ ਲੋਕ ਸਾਰੇ ਰਿਸ਼ਤੇ ਨਾਤੇ ਭੁਲਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਾਹਰਲੇ ਦੇਸ਼ਾਂ ਵਿੱਚ ਜਾਣ ਦੇ  ਲਈ ਝੂਠੀਆਂ ਲਾਵਾਂ ਲੈਂਦੇ ਹਨ ਝੂਠੀ ਲਾਵਾ ਹਨ । ਇਸ ਮੌਕੇ ਢਾਡੀ ਜਥਾ ਗੁਲਜਾਰ ਸਿੰਘ ਗੁਲਸ਼ਨ ਸਿੰਘ , ਸ ਹਰਦੇਵ ਸਿੰਘ ਭੱਠਲ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਬਰਨਾਲਾ,ਸੂਬੇਦਾਰ ਜਰਨੈਲ ਸਿੰਘ ਬਾਜਵਾ ,ਜਗਸੀਰ ਸਿੰਘ ਧਾਲੀਵਾਲ ਸਹਿਜੜਾ ਪ੍ਰਧਾਨ ਬਾਬਾ ਫਰੀਦ ਜੀ ਸਪੋਰਟਸ ਕਲੱਬ ਰਜਿ ਸਹਿਜੜਾ, ਜਗਤਾਰ ਸਿੰਘ ਸੇਖਾ ਸਮੇਤ ਵੱਖ ਵੱਖ ਖੇਤਰਾਂ ਨਾਲ ਸਬੰਧ ਰੱਖਣ ਵਾਲੀਆਂ ਸ਼ਖ਼ਸੀਅਤਾਂ ਹਾਜ਼ਰ ਸਨ ।

ਬਹੁਮੰਤਵੀ ਸਭਾ ਗਾਗੇਵਾਲ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਰੱਖਿਆ ਕਬਜ਼ਾ ਬਰਕਰਾਰ

ਕੁੱਲ 11ਮੈਂਬਰਾਂ ਵਿੱਚੋਂ ਅੱਠ ਚੁਣੇ ਹੋਏ ਮੈਂਬਰਾਂ ਨੇ ਸਰਬਸੰਮਤੀ ਨਾਲ ਕੀਤੀ ਚੋਣ                                    

ਸਭਾ ਦੇ ਮੈਂਬਰ ਸਤਿਕਰਤਾਰ ਸਿੰਘ ਗਾਗੇਵਾਲ ਬਣੇ ਸਭਾ ਦੇ ਨਵੇਂ ਪ੍ਰਧਾਨ ਜਦਕਿ ਦਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਜੁਗਰਾਜ ਸਿੰਘ ਮੀਤ ਪ੍ਰਧਾਨ ਚੁਣੇ ਗਏ                       

ਬਰਨਾਲਾ 13ਦਸੰਬਰ (ਗੁਰਸੇਵਕ ਸਿੰਘ ਸੋਹੀ)-

ਬਹੁਮੰਤਵੀ ਸਭਾ ਪਿੰਡ ਗਾਗੇਵਾਲ ਤੇ ਸੱਦੋਵਾਲ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸਭਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਕਬਜ਼ਾ ਬਰਕਰਾਰ ਰੱਖਿਆ ਇਸ ਮੌਕੇ ਸਭਾ ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਸਭਾ ਦੇ ਚੁਣੇ ਹੋਏ ਕੁੱਲ 11 ਮੈਂਬਰਾਂ ਵਿੱਚੋਂ 8 ਮੈਂਬਰ ਸਤਿਕਰਤਾਰ ਸਿੰਘ ਜੁਗਰਾਜ ਸਿੰਘ ਦਲਜੀਤ ਸਿੰਘ ਬਲਜਿੰਦਰ ਸਿੰਘ ਬਸੰਤ ਸਿੰਘ ਬਲਵਿੰਦਰ ਕੌਰ ਮਨਜੀਤ ਕੌਰ ਬੇਅੰਤ ਸਿੰਘ ਫ਼ੌਜੀ ਨੇ ਦੀ ਬਹੁਮੰਤਵੀ ਸਭਾ ਪਿੰਡ ਗਾਗੇਵਾਲ ਵਿਖੇ ਇੱਕ ਮੀਟਿੰਗ ਕਰਕੇ ਸਰਬ ਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਸਭਾ ਦੇ ਚੁਣੇ ਹੋਏ ਮੈਂਬਰਾਂ ਸੱਤ ਕਰਤਾਰ ਸਿੰਘ ਨੂੰ ਸਭਾ ਦਾ ਨਵਾਂ ਪ੍ਰਧਾਨ ਦਲਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਗੋਰਖਾ ਗੁਰਸੇਵਕ ਸਿੰਘ ਗਾਗੇਵਾਲ ਸਾਬਕਾ ਸਰਪੰਚ ਸੁਰਜੀਤ ਸਿੰਘ ਗਾਗੇਵਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਜਨਰਲ ਸਕੱਤਰ ਹਰਜੀਤ ਸਿੰਘ ਬਿੱਟੂ ਬਲਾਕ ਮਹਿਲ ਕਲਾਂ ਦੇ ਜਰਨਲ ਸਕੱਤਰ ਮਿੱਤਰਪਾਲ ਸਿੰਘ ਗਾਗੇਵਾਲ ਮਾਸਟਰ ਗੁਰਬਖਸ਼ ਸਿੰਘ ਪੰਚ ਮਲਕੀਤ ਸਿੰਘ ਪੰਚ ਹਰਜੀਤ ਸਿੰਘ ਰਾਜਵਿੰਦਰ ਸਿੰਘ ਹੀਰਾ ਲਾਲ ਬੂਟਾ ਸਿੰਘ ਦਰਸ਼ਨ ਸਿੰਘ ਇੰਦਰਜੀਤ ਸਿੰਘ ਗੁਰਚਰਨ ਸਿੰਘ ਅੰਮ੍ਰਿਤਪਾਲ ਸਿੰਘ ਨਛੱਤਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਸਭਾ ਸਭਾ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਨਵੇਂ ਚੁਣੇ ਸਭਾ ਦੇ ਪ੍ਰਧਾਨ ਸਤਕਰਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਅਤੇ ਮੀਤ ਪ੍ਰਧਾਨ ਜਗਰਾਜ ਸਿੰਘ ਸਮੇਤ ਸਮੁੱਚੀ ਕਮੇਟੀ ਦੇ ਮੈਂਬਰਾਂ ਨੂੰ ਸਰਪਾਂ ਪੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਜੋ ਜ਼ਿੰਮੇਵਾਰੀ ਸਭਾ ਦੀ ਸਾਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਕਿਸਾਨਾਂ ਤੱਕ ਪੁਚਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਕਿਸਾਨੀ ਹਿੱਤਾਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਕਰਨਗੇ ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਗਾਗੇਵਾਲ ਅਤੇ ਸੁਖਵਿੰਦਰ ਸਿੰਘ ਗੋਰਖਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਭਾ ਉੱਪਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਗਿਆ ਹੈ ਇਸ ਚੋਣ ਪ੍ਰਕਿਰਿਆ ਨੂੰ ਅਮਨ ਸਾਤੀ ਨਾਲ ਨੇਪਰੇ ਚਾੜਨ ਬਦਲੇ ਅਧਿਕਾਰੀਆਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ

ਪਿੰਡ ਗੁੰਮਟੀ ਵਿਖੇ ਬੀਤੀ ਸ਼ਾਮ ਇੱਕ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ

ਮ੍ਰਿਤਕ ਔਰਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਸਹੁਰਾ  ਪਰਿਵਾਰ ਖਿਲਾਫ ਪਰਚਾ ਦਰਜ   

ਬਰਨਾਲਾ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- 

ਮਹਿਲ ਕਲਾਂ ਨੇੜਲੇ ਪਿੰਡ ਗੁੰਮਟੀ ਵਿਖੇ ਬੀਤੀ ਸ਼ਾਮ ਨੂੰ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ 6 ਵਜੇ ਦੇ ਕਰੀਬ ਇੱਕ ਵਿਆਹੁਤਾ  ਔਰਤ ਮਨਦੀਪ ਕੌਰ 36 ਸਾਲ ਪਤਨੀ ਮਲਕੀਤ ਸਿੰਘ ਵਾਸੀ ਗੁੰਮਟੀ ਦੀ ਭੇਦਭਰੇ ਹਲਾਤਾਂ ਵਿਚ ਮੌਤ ਹੋ ਗਈ ਸੀ ਉਨ੍ਹਾਂ ਕਿਹਾ ਕਿ ਮ੍ਰਿਤਕ ਔਰਤ ਦੇ ਪਿਤਾ ਬੱਬਰ ਸਿੰਘ ਵਾਸੀ ਬੀਹਲਾ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਔਰਤ ਦੇ ਪਤੀ ਮਲਕੀਤ ਸਿੰਘ ਸਹੁਰਾ ਹਰਨੇਕ ਸਿੰਘ ਅਤੇ ਸੱਸ ਸਿਮਰ ਕੌਰ ਦੇ ਖਿਲਾਫ ਮੁਕੱਦਮਾ ਨੰਬਰ 85 ਧਾਰਾ 302 ਤਹਿਤ ਤੋਂ ਪਰਚਾ ਦਰਜ ਕਰਕੇ ਮ੍ਰਿਤਕ ਔਰਤ ਮਨਦੀਪ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ ਹੈ ਥਾਣਾ ਮੁਖੀ ਨੇ ਦੱਸਿਆ ਕਿ ਠੁੱਲੀਵਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਬਦੀਲ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ

ਛੋਟੇ ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਤੇ ਮਰੀਜ਼ਾਂ ਲਈ ਲੰਗਰ ਲਗਾਇਆ ਗਿਆ

ਬਠਿੰਡਾ,ਦਸੰਬਰ 2019- (ਮਨਜਿੰਦਰ ਗਿੱਲ )-

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵਰਲਡ ਕੈਂਸਰ ਕੇਅਰ ਵੱਲੋਂ ਬੀਕਾਨੇਰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ। ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਡਾ. ਕੁਲਵੰਤ ਧਾਲੀਵਾਲ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਹੈ ਜੋ ਕਿ ਪੰਜਾਬ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਭਲਾਈ ਲਈ ਕੈਂਸਰ ਜਾਗਰੂਕਤਾ ਕੈਂਪ ਲਗਾ ਰਹੀ ਹੈ। ਸੰਸਥਾ ਦੇ ਐਮ.ਡੀ. ਡਾ.ਧਰਮਿੰਦਰ ਢਿੱਲੋਂ ਅਤੇ ਮੈਨੇਜਰ ਡਾ. ਸ਼ਾਲਿਨੀ ਵਿਸ਼ਟ ਨੇ ਕਿਹਾ ਕਿ ਸੰਸਥਾ ਵੱਲੋਂ ਸੱਤ ਪ੍ਰਕਾਰ ਦੇ ਕੈਂਸਰ ਔਰਤਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਟੈਸਟਾਂ ਤੋਂ ਇਲਾਵਾ ਮਰਦਾਂ ਦੇ ਗਦੂਦਾਂ, ਬਲੱਡ ਕੈਂਸਰ, ਪੇਟ, ਗਲੇ, ਮੂੰਹ ਆਦਿ ਦੇ ਟੈਸਟ ਬਿਲਕੁੱਲ ਫਰੀ ਕੀਤੇ ਜਾਂਦੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ । ਮਾਲਵਾ ਇੰਚਾਰਜ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੀਕਾਨੇਰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੰਗਰ ਲਗਾਏ ਜਾ ਰਹੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਸ.ਪੀ. ਸਿੱਧੂ, ਲੱਕੀ ਡਾਇਰੈਕਟਰ, ਖੜਕ ਸਿੰਘ, ਅਵਿਨਾਸ਼ ਗੋਂਦਾਰਾ, ਸਵਰਨਜੀਤ ਰੋਮੀ ਵੱਲੋਂ ਸੇਵਾ ਕੀਤੀ ਗਈ।

ਪੰਜਾਬ ਬਣਿਆ ਜੰਗਲ ਰਾਜ ਕਾਨੂੰਨ ਨਾਂਅ ਦੀ ਕੌਈ ਨਾਂਅ ਦੀ ਕੌਈ ਚੀਜ ਨਹੀਂ --- ਗੁਰਸੇਵਞਕ ਮੱਲਾ

ਮਹਿਲ ਕਲਾਂ,ਦਸੰਬਰ 2019( ਗੁਰਸੇਵਕ ਸੋਹੀ)

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਵਜਨ ਸੇਵਾ ਪਾਰਟੀ ਦੇ ਸੂਬਾਈ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਕਿਹਾ ਹਰੀਕੇ ਪੱਤਣ ਨੇੜੇ ਵਾਪਰੀ ਨੌਜਵਾਨ ਨੂੰ ਜਿੰਦਾ ਸਾੜਨ ਦੀ ਘਟਨਾ ਬਹੁਤ ਮੰਦਭਾਗੀ ਦੌਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆਏ ਦਿਨ ਪੰਜਾਬ ਅੰਦਰ ਹੋ ਰਹੀਆਂ ਕਤਲਾਂ ਦੀਆਂ ਵਾਰਦਾਤਾਂ ਵੱਡੀ ਚਿੰਤਾ ਦਾ ਵਿਸ਼ਾ ਪੂਰੀ ਤਰਾਂ ਪੰਜਾਬ ਜੰਗਲ ਰਾਜ ਬਣ ਚੁੱਕਾ ਇਥੇ ਸਰਕਾਰ ਤੇ ਕਾਨੂੰਨ ਨਾਂ ਦੀ ਕੌਈ ਚੀਜ ਨਹੀਂ। ਬੇਖੌਫ ਅਪਰਾਧੀਆਂ ਵੱਲੋਂ ਵਾਰਦਾਤਾਂ ਨੂੰ  ਅੰਜਾਮ ਦਿਤਾ ਜਾ ਰਿਹਾ ਸੂਬੇ ਦੇ ਹਲਾਤਂ ਨੂੰ ਵੇਖਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ।  ਹੁਣ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਚੀਕ ਪਏ ਕਿ ਪੁਲਿਸ ਸਾਡੇ ਤੋਂ ਵੀ ਕੰਮ ਕਰਨ ਦੇ ਪੈਸੇ ਮੰਗ ਰਹੀ ਹੈ ਸ਼ਾਇਦ ਅਜਿਹੀ ਸਥਿਤੀ ਪਹਿਲੀ ਵਾਰ ਸਾਹਮਣੇ ਆਈ ਹੈ। ਇਥੇ ਤਾਂ ਸਪੱਸ਼ਟ ਹੈ ਜਦ ਵਿਧਾਇਕਾ ਦੀ ਨਹੀਂ ਕੌਈ ਸੁਣ ਰਿਹਾ ਤਾਂ ਆਮ ਬੰਦੇ ਲਈ ਇੰਨਸਾਫ ਲੈਣਾ ਕਿੰਨਾ ਮੁਸ਼ਕਿਲ ਹੋਣਾ। ਹਰ ਪਾਸੇ ਹਾਹਾਕਾਰ ਮੱਚੀ ਪਈ ਹੈ ਕਿਧਰੇ ਅਧਿਆਪਕਾ  ਨਾਲ ਧੱਕੇਸ਼ਾਹੀ ਕੀਤੀ ਜਾਰਹੀ ਆ ਮੰਗਾਂ ਮੰਨਣ ਦੀ ਬਜਾਏ ਡਾਂਗਾਂ ਮਾਰੀਆ ਜਾ ਰਹੀਆਂ ਕਿਧਰੇ ਸਿੱਖਿਆ ਮੰਤਰੀ ਦੀ ਭੱਦੀ ਸ਼ਬਦਾਵਲੀ ਸੁਣ ਰਹੇ ਨੇ।ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਸ਼ਬਦਾਵਲੀ ਬੇਹੱਦ ਨਿੰਦਣਯੋਗ ਹੈ ਤੇ ਸਿੱਖਿਆ ਮੰਤਰੀ ਨੂੰ  ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ