You are here

ਪੰਜਾਬ

ਮਰਹੂਮ ਇਨਕਲਾਬੀ ਸਾਥੀਆਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ 

ਉਘੇ ਤਰਕਸ਼ੀਲ ਆਗੂ ਨੇ ਅਪਣੇ ਵਿਚਾਰਾਂ ਨਾਲ ਸਰੋਤਿਆਂ ਨੂੰ ਕੀਲ ਲਿਆ।

ਜਗਰਾਓ, 16 ਅਪ੍ਰੈਲ (ਗੁਰਕਿਰਤ ਜਗਰਾਓਂ ਮਨਜਿੰਦਰ ਗਿੱਲ)ਪਿਛਲੇ ਅਰਸੇ ਦੋਰਾਨ ਲੋਕਮੁਕਤੀ ਲਈ ਲੁਟੇਰੇ ਪ੍ਰਬੰਧ ਖਿਲਾਫ ਜੂਝਦਿਆਂ ਵੱਖ ਵੱਖ ਕਾਰਨਾਂ ਕਰਕੇ ਵੱਖ ਵੱਖ ਜਮਾਤੀ ਤਬਕਾਤੀ ਫਰੰਟਾਂ ਤੇ ਕੰਮ ਕਰਦੇ ਰਹੇ ਮਰਹੂਮ ਸਾਥੀਆਂ ਦੀ ਯਾਦ ਚ ਇਨਕਲਾਬੀ ਕੇਂਦਰ ਪੰਜਾਬ ਅਤੇ ਪੇੰਡੂ ਮਜਦੂਰ ਯੂਨੀਅਨ ਵਲੋਂ ਸਾਂਝੇ ਤੋਰ ਤੇ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਖੇ ਰਚਾਏ ਗਏ ਇਸ ਸਮਾਗਮ ਵਿੱਚ ਇਲਾਕੇ ਭਰ ਦੇ ਦੋ ਦਰਜਨ ਦੇ ਕਰੀਬ ਮਰਹੂਮ ਇਨਕਲਾਬੀ, ਤਰਕਸ਼ੀਲ, ਕਿਸਾਨ, ਮਜਦੂਰ, ਮੁਲਾਜਮ ਸਾਥੀਆਂ ਦੇ ਪਰਿਵਾਰ ਸ਼ਾਮਿਲ ਹੋਏ। ਵਿਛੜੇ ਸਾਥੀਆਂ ਦੀ ਯਾਦ ਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦੇਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਸੰਸਥਾਵਾਂ ਦੇ ਆਗੂਆਂ ਵਲੋਂ ਉਨਾਂ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਂਟ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ।ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਅਤੇ ਪੇੰਡੂ ਮਜਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਵਿਛੜੇ ਸਾਥੀਆਂ ਸ਼ਹੀਦ ਮਲਕੀਤ ਮੱਲਾ,ਕਿਸਾਨ ਆਗੂ ਹਰਦੀਪ ਗਾਲਬ, ਪ੍ਰਤੀਬੱਧ ਚਿੰਤਕ ਅਮ੍ਰਿਤ ਪਾਲ,ਇਨਕਲਾਬੀ ਆਗੂ  ਮਾਸਟਰ ਗੁਰਚਰਨ ਸਿੰਘ ਹਠੂਰ,  ਅਧਿਆਪਕ ਆਗੂ ਨਾਇਬ ਸਿੰਘ ਰਸੂਲਪੁਰ,  ਸਾਹਿਤਕਾਰ ਤੇ ਟਰੇਡ ਯੂਨੀਅਨ ਆਗੂ ਹਾਕਮ ਗਾਲਬ, ਮਜਦੂਰ ਆਗੂ ਗੁਰਮੀਤ ਸਿੰਘ ਬੁੱਧੂ, ਸੁਖਦੇਵ ਭਮਾਲ, ਗੁਰਬਖਸ਼ ਸਿੰਘ ਹਠੂਰ,ਕਿਸਾਨ ਆਗੂ ਜਗਜੀਤ ਸਿੰਘ ਹਠੂਰ,  ਵਰਿਆਮ ਸਿੰਘ ਭੂੰਦੜੀ,ਗੁਰਮੇਲ ਸਿੰਘ ਗਾਲਬ  , ਭੰਤ ਸਿੰਘ ਭਮਾਲ,  ਮੇਜਰ ਸਿੰਘ ਫੋਜੀ,   ਮਾਸਟਰ ਸੁਖਦੇਵ ਸਿੰਘ ਲੱਖਾ ਦੇ ਜੀਵਨ ਇਤਿਹਾਸ,  ਦੇਣ, ਉਭਰਵੇਂ ਜੀਵਨ ਪੱਖਾਂ ਬਾਰੇ ਖੁਲ੍ਹ ਕੇ ਚਾਨਣਾ ਪਾਇਆ।ਇਸ ਸਮੇਂ ਪ੍ਰਸਿੱਧ ਤਰਕਸ਼ੀਲ ਚਿੰਤਕ ਮਾਸਟਰ ਸੁਰਜੀਤ ਦੋਧਰ ਨੇ ਅਪਣੇ ਬੇਹੱਦ ਵਿਦਵਤਾ ਤੇ ਸਰਲਤਾ ਭਰਪੂਰ ਭਾਸ਼ਣ ਰਾਹੀਂ ਜੀਵਨ ਦੇ ਵਰਤਾਰਿਆਂ ਨੂੰ ਸਮਝਣ ਦਾ ਸਹੀ ਤਰੀਕਾ ਕੀ ਹੋਵੇ ਬਾਰੇ ਵਿਆਖਿਆ ਸਹਿਤ ਚਰਚਾ ਕੀਤੀ। ਉਨਾਂ ਬੋਲਦਿਆਂ ਕਿਹਾ ਕਿ ਜੀਵਨ ਨੂੰ ਜਾਨਣ ਦਾ ਇਕ ਨਜਰੀਆ ਵਿਚਾਰਵਾਦੀ ਹੈ ਤੇ ਦੂਜਾ ਪਦਾਰਥਵਾਦੀ ਹੈ। ਉਨਾਂ ਸਾਦੇ ਢੰਗ ਨਾਲ ਸਮਝਾਉਂਦਿਆਂ ਕਿਹਾ ਕਿ ਰੱਬ ਇਕ ਵਿਚਾਰ ਹੈ ਇਸਦੀ ਪਦਾਰਥਕ ਹੋਂਦ ਕੋਈ ਨਹੀਂ। ਪ੍ਰਵਚਨ, ਵਾਦ-ਵਿਵਾਦ ਅਤੇ ਸੰਵਾਦ ਚੋਂ ਸਾਨੂੰ 'ਕਿਛੁ ਕਹੀਏ ਕਿਛੁ ਸੁਣਿਐ "ਦੀ ਚੋਣ ਕਰਨੀ ਪਵੇਗੀ। ਨਵੀਂ ਜੰਮੀ ਪੀੜੀ ਨੂੰ ਸਾਨੂੰ ਭੇਡਾਂ ਜਾਂ ਅਪਣੇ ਵਾਂਗ ਲਾਈਲਗ ਬਨਾਉਣ ਦੀ ਥਾਂ ਸਵਾਲ ਕਰਨ ਦੇ ਰਾਹ ਉਂਗਲ ਫੜ ਕੇ ਤੋਰਨਾ ਹੋਵੇਗਾ। ਹਰ ਸਥਾਪਤੀ ਨੂੰ ਸਵਾਲਾਂ ਤੋਂ ਚਿੜ ਹੈ ਇਸੇ ਲਈ ਉਹ ਫਾਸ਼ੀਵਾਦ ਦਾ ਸਹਾਰਾ ਲੈਂਦੀ ਹੈ। ਘੰਟਾ ਭਰ ਸਰੋਤਿਆਂ ਨੇ ਧਿਆਨ ਮਗਨ ਹੋ ਕੇ ਤਰਕਸ਼ੀਲ ਆਗੂ ਦੇ ਵਿਚਾਰਾਂ ਦੀ ਖੁਲੇ ਮਨ ਨਾਲ ਪ੍ਰੋੜਤਾ ਕੀਤੀ।ਇਸ  ਸਮੇਂ ਕਸਤੂਰੀ ਲਾਲ, ਸੰਦੀਪ ਗਾਲਬ, ਹਰਮੀਤ ਭਮਾਲ ਤੇ ਸਾਥੀ ਤੋਂ ਬਿਨਾਂ ਲਖਵੀਰ ਸਿੱਧੂ ਤੇ ਸਤਪਾਲ ਨੇ ਗੀਤ ਸੰਗੀਤ ਦੀ ਲੜੀ ਪੇਸ਼ ਕੀਤੀ। ਇਸ ਸਮੇਂ ਸਿਖਿਆ ਸ਼ਾਸਤਰੀ ਬਲਦੇਵ ਸਿੰਘ,  ਸਾਹਿਤਕਾਰ ਹਰਬੰਸ ਸਿੰਘ ਅਖਾੜਾ, ਗੁਰਜੀਤ ਸਹੋਤਾ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਹੰਬੜਾਂ, ਤਾਰਾ ਸਿੰਘ ਅੱਚਰਵਾਲ,  ਗੁਰਮੇਲ ਸਿੰਘ ਭਰੋਵਾਲ ,  ਕੁਲਵਿੰਦਰ ਸਿੰਘ ਬਸੂਵਾਲ, ਡੀ ਟੀ ਐਫ ਆਗੂ ਰਮਨਜੀਤ ਸੰਧੂ, ਰੁਪਿੰਦਰ ਸਿੰਘ ਗਿੱਲ,  ਸੁਖਵਿੰਦਰ ਲੀਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰਸਿੰਘ ਲੁਧਿਆਣਾ, ਪੇੰਡੂ ਮਜਦੂਰ ਆਗੂ ਸੁਖਦੇਵ ਸਿੰਘ ਮਾਣੂਕੇ,ਜਸਵਿੰਦਰ ਸਿੰਘ ਭਮਾਲ,  ਮਦਨ ਸਿੰਘ ,  ਔਰਤ ਕਿਸਾਨ ਆਗੂ ਹਰਜਿੰਦਰ ਕੌਰ,  ਮੀਨਾਕਸ਼ੀ, ਹਰਬੰਸ ਲਾਲ, ਅਸ਼ੋਕ ਭੰਡਾਰੀ ,ਕਰਤਾਰ ਸਿੰਘ ਵੀਰਾਨ, ਸੰਦੀਪ ਗਾਲਬ ਆਦਿ ਹਾਜਰ ਸਨ

ਕੰਬਾਇਨ ਅਤੇ ਕਾਰ ਦੀ ਸਿੱਧੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ। ਇੱਕ ਜਖਮੀ

ਤਲਵੰਡੀ ਸਾਬੋ/ਸਰਦੂਲਗੜ੍ਹ, 09 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਰਦੂਲੇਵਾਲਾ ਰੋੜੀ ਰੋਡ ਉੱਪਰ ਕਾਰ ਅਤੇ ਕੰਬਾਇਨ ਵਿੱਚ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਨੋਜਵਾਨ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ਐਚ.ਆਰ 24 ਐਨ 1791 ਜਿਸ ਵਿੱਚ ਨੌਜਵਾਨ ਸੁਖਦੀਪ ਸਿੰਘ ਪੁੱਤਰ ਮਨਗਿਆਨਜੀਤ ਸਿੰਘ ਵਾਸੀ ਝੁਨੀਰ ਅਤੇ ਮਨਦੀਪ ਸਿੰਘ ਉਰਫ ਗੱਗੂ ਪੁੱਤਰ ਵਜੀਰ ਸਿੰਘ ਵਾਸੀ ਝੁਨੀਰ ਸਵਾਰ ਸਨ। ਰੋੜੀ ਤੋਂ ਸਰਦੂਲੇਵਾਲਾ ਆ ਰਹੇ ਸਨ ਜਦ ਕਿ ਕੰਬਾਇਨ ਸਰਦੂਲੇਵਾਲਾ ਤੋਂ ਰੋੜੀ ਜਾ ਰਹੀ ਸੀ ਦੋਵਾਂ ਵ੍ਹੀਕਲਾਂ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਕਾਰ ਵਿੱਚ ਸਵਾਰ ਨੌਜਵਾਨ ਸੁਖਦੀਪ ਸਿੰਘ (22) ਦੀ ਮੌਤ ਹੋ ਗਈ ਜਦਕਿ ਮਨਦੀਪ ਸਿੰਘ (25) ਗੰਭੀਰ ਜਖਮੀ ਹੋ ਗਿਆ ਜਿਸ ਨੂੰ ਸਿਰਸਾ ਵਿਖੇ ਰੈਫਰ ਕਰ ਦਿੱਤਾ। ਜਦ ਇਸ ਸੰਬੰਧ ਵਿੱਚ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਜੁਗਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੰਬਾਇਨ ਡਰਾਇਵਰ ਸੋਨੀ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਰੋਹਣ ਜਿਲ੍ਹਾ ਸਿਰਸਾ (ਹਰਿਆਣਾ) ਖਿਲਾਫ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ਼ ਕਰ ਦਿੱਤਾ ਹੈ।

ਖੂਨਦਾਨ ਉਤਮ ਦਾਨ, ਜੋ ਮਨੁੱਖ ਨੂੰ ਵਾਹਿਗੁਰੂ ਦੇ ਨੇੜੇ ਕਰਦਾ ਹੈ - ਸੰਤ ਹਰਵਿੰਦਰ ਸਿੰਘ 

ਸੰਤ ਬਾਬਾ ਨਰੈਣ ਸਿੰਘ ਜੀ ਚੈਰੀਟੇਬਲ ਟਰੱਸਟ ਰੌਲੀ ਵੱਲੋਂ ਲਗਵਾਏ ਖੂਨਦਾਨ ਕੈਂਪ ਵਿੱਚ 75 ਯੂਨਿਟ ਖੂਨਦਾਨ

ਮੋਗਾ,  09 ਅਪ੍ਰੈਲ ( ਜਸਵਿੰਦਰ ਸਿੰਘ ਰੱਖਰਾ) : ਖੂਨਦਾਨ ਸਭ ਤੋਂ ਉਤਮ ਦਾਨ ਹੈ, ਜੋ ਇਨਸਾਨ ਨੂੰ ਕਿਸੇ ਅਨਜਾਣ ਜਾਂ ਆਪਣੇ ਦੀ ਜਿੰਦਗੀ ਬਚਾਉਣ ਦਾ ਵਿਲੱਖਣ ਅਹਿਸਾਸ ਅਤੇ ਮਾਨਸਿਕ ਤਸੱਲੀ ਦਾ ਅਹਿਸਾਸ ਕਰਵਾਉਂਦਾ ਹੈ। ਖੂਨ ਕਿਸੇ ਫੈਕਟਰੀ ਵਿੱਚ ਨਹੀਂ ਤਿਆਰ ਹੁੰਦਾ ਬਲਕਿ ਲੋੜ ਪੈਣ ਤੇ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਸਭ ਦੇ ਖੂਨ ਦਾ ਰੰਗ ਇੱਕੋ ਜਿਹਾ ਹੈ, ਫਿਰ ਊਚ ਨੀਚ ਜਾਂ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਕਰਨਾ ਸਾਡੀ ਨਾਸਮਝੀ ਤੋਂ ਵੱਧ ਕੁੱਝ ਨਹੀਂ ਹੈ। ਇਨਸਾਨੀਅਤ ਦਾ ਪਾਠ ਸਿੱਖਣ ਲਈ ਅਤੇ ਖੁਦ ਨੂੰ ਵਾਹਿਗੁਰੂ ਦੇ ਨਜਦੀਕ ਲੈ ਕੇ ਜਾਣ ਲਈ ਖੂਨਦਾਨ ਦੇ ਰਸਤਿਓੰ ਲੰਘਣਾ ਅਤਿ ਜਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਜੀ ਨੇ ਸੰਤ ਬਾਬਾ ਨਰੈਣ ਸਿੰਘ ਜੀ ਦੇ ਬਰਸੀ ਸਮਾਗਮ ਮੌਕੇ ਗੁਰਦੁਆਰਾ ਅੰਗੀਠਾ ਸਾਹਿਬ ਰੌਲੀ ਵਿਖੇ ਸੰਗਤਾਂ ਨੂੰ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਸੰਗਤਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਅਤੇ ਇਹ ਐਲਾਨ ਕੀਤਾ ਕਿ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਬਰਸੀ ਸਮਾਗਮਾਂ ਮੌਕੇ ਖੂਨਦਾਨ ਕੈਂਪ ਲਗਾਇਆ ਜਾਵੇਗਾ ਤਾਂ ਜੋ ਸੰਗਤ ਨੂੰ ਇਸ ਲਹਿਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਬੀਬੀਆਂ ਨੂੰ ਵੀ ਖੂਨਦਾਨ ਕਰਨ ਲਈ ਅੱਗੇ ਆਉਣ ਅਤੇ ਘਰ ਦੇ ਮਰਦਾਂ ਨੂੰ ਖੂਨਦਾਨ ਤੋਂ ਨਾ ਰੋਕਣ ਦੀ ਅਪੀਲ ਕੀਤੀ। ਇਸ ਮੌਕੇ ਮੋਗਾ ਦੇ ਸਾਬਕਾ ਵਿਧਾਇਕ ਡਾ ਹਰਜੋਤ ਕਮਲ ਨੇ ਵੀ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਖੂਨਦਾਨ ਦੇ ਫਾਇਦਿਆਂ ਅਤੇ ਜਰੂਰਤ ਬਾਰੇ ਜਾਣੂ ਕਰਵਾਉਦਿਆਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜੋਰੀ ਨਹੀਂ ਆਉਂਦੀ। ਇੱਕ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਇਨਸਾਨ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਲਈ ਸਾਨੂੰ ਕਦੇ ਵੀ ਮੌਕਾ ਮਿਲਣ ਤੇ ਖੂਨਦਾਨ ਤੋਂ ਟਾਲਾ ਨਹੀਂ ਵੱਟਣਾ ਚਾਹੀਦਾ। ਇਸ ਕੈਂਪ ਵਿੱਚ 75 ਨੌਜਵਾਨਾਂ ਨੇ ਖੂਨਦਾਨ ਕੀਤਾ, ਜਿਨ੍ਹਾਂ ਨੂੰ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸੇਵਾਦਾਰਾਂ ਅਤੇ ਐਨ ਜੀ ਓ ਮੈਂਬਰਾਂ ਵੱਲੋਂ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਸਫਲ ਖੂਨਦਾਨ ਕੈਂਪ ਦੇ ਆਯੋਜਨ ਅਤੇ ਸੰਗਤਾਂ ਨੂੰ ਖੂਨਦਾਨ ਮੁਹਿੰਮ ਨਾਲ ਜੋੜਨ ਲਈ ਸੰਤ ਹਰਵਿੰਦਰ ਸਿੰਘ ਖਾਲਸਾ ਜੀ ਦਾ ਅਤੇ ਸਮੂਹ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਇਹ ਆਸ ਪ੍ਰਗਟ ਕੀਤੀ ਕਿ ਸੰਤ ਹਰਵਿੰਦਰ ਸਿੰਘ ਖਾਲਸਾ ਜੀ ਦੀ ਪ੍ਰੇਰਨਾ ਅਤੇ ਯੋਗ ਅਗਵਾਈ ਵਿੱਚ ਇਹ ਕੈਂਪ ਹਰ ਸਾਲ ਆਯੋਜਿਤ ਕੀਤਾ ਜਾਵੇਗਾ । ਇਸ ਮੌਕੇ ਟਰੱਸਟ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਮੌਕੇ  ਉਕਤ ਤੋਂ ਇਲਾਵਾ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸਰਪ੍ਰਸਤ ਗੁਰਬਚਨ ਸਿੰਘ ਗਗੜਾ, ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ, ਬਲਾਕ ਮੋਗਾ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਗਿੱਲ ਰਾਮੂਵਾਲਾ, ਹਰਜਿੰਦਰ ਸਿੰਘ ਚੁਗਾਵਾਂ, ਬਲੱਡ ਬੈਂਕ ਮੋਗਾ ਦੇ ਇੰਚਾਰਜ ਡਾ ਸੁਮੀਤ ਗੁਪਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਾਜ਼ਰ ਸੀ ।

ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਅਹਿਮ ਮੀਟਿੰਗ ਹੋਈ

ਜੱਸ ਕੰਗ ਯੂਨੀਅਨ ਦਾ ਜਿਲਾ ਮੀਤ ਪ੍ਰਧਾਨ ਮੋਗਾ ਨਿਯੁਕਤ

ਹੱਕਾਂ ਲਈ ਲੜਨ ਲਈ ਏਕਾ ਹੋਣਾ ਅਤਿ ਜਰੂਰੀ- ਪ੍ਰਧਾਨ ਸੁਖਜਿੰਦਰ ਸਿੰਘ ਖੋਸਾ

 ਧਰਮਕੋਟ, 09 ਅਪ੍ਰੈਲ (ਜਸਵਿੰਦਰ  ਸਿੰਘ ਰੱਖਰਾ)ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਅਹਿਮ ਮੀਟਿੰਗ ਕਿਸਾਨ ਆਗੂ ਜੱਸ ਕੰਗ ਰਾਊਵਾਲਾ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਯੂਨੀਅਨ ਦੇ ਆਲ ਇੰਡੀਆ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ ਤੋਂ ਇਲਾਵਾ ਅਮਰ ਸਿੰਘ ਸੂਬਾ ਮੀਤ ਪ੍ਰਧਾਨ, ਜਸਵੀਰ ਸਿੰਘ ਝਾਮਕੇ ਸੂਬਾ ਮੀਤ ਪ੍ਰਧਾਨ, ਮੰਗਲ ਸਿੰਘ ਸੰਧੂ ਸ਼ਾਹਵਾਲਾ ਪ੍ਰੈਸ ਸਕੱਤਰ ਪੰਜਾਬ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ ਜੀਰਾ, ਲਖਵੀਰ ਸਿੰਘ ਜੀਰਾ ਸਲਾਹਕਾਰ, ਬਲਵਿੰਦਰ ਸਿੰਘ ਬੀ.ਏ. ਸਕੱਤਰ, ਸਵਰਨ ਸਿੰਘ ਵਿੱਤ ਸਕੱਤਰ ਬਲਾਕ ਮਖੂ, ਨਿਸ਼ਾਨ ਸਿੰਘ ਮੰਡੀ ਜਮਾਲ, ਮੇਜਰ ਸਿੰਘ ਕੜਾਹੇਵਾਲਾ ਜਿਲਾ ਮੀਤ ਪ੍ਰਧਾਨ  ਵਿਸ਼ੇਸ਼ ਤੌਰ ਤੇ ਹਾਜਰ ਹੋਏ | ਇਸ ਮੀਟਿੰਗ ਨੂੰ  ਵੱਖ ਵੱਖ ਕਿਸਾਨ ਆਗੂਆਂ ਵੱਲੋਂ ਸੰਬੋਧਨ ਕਰਨ ਉਪਰੰਤ ਯੂਨੀਅਨ ਵੱਲੋਂ ਜੱਸ ਕੰਗ ਰਾਊਵਾਲਾ ਨੂੰ  ਜਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਤਹਿਤ ਸੁਖਵਿੰਦਰ ਸਿੰਘ ਨੂੰ  ਪ੍ਰਧਾਨ, ਸੁਖਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰਪਾਲ ਸਿੰਘ ਜਨਰਲ ਸਕੱਤਰ, ਸੁਖਬੀਰ ਸਿੰਘ ਸ਼ੀਰਾ ਮੀਤ ਪ੍ਰਧਾਨ, ਗੁਰਮਾਲ ਸਿੰਘ ਮੇਲਕ ਕੰਗਾਂ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸੋਨੀ ਸਲਾਹਕਾਰ, ਸੈਕਟਰੀ ਬਲਵਿੰਦਰ ਸਿੰਘ ਪ੍ਰੈਸ ਸਕੱਤਰ, ਮੁਖਤਿਆਰ ਸਿੰਘ ਪ੍ਰੈਸ ਸਕੱਤਰ, ਸੁਖਦੇਵ ਸਿੰਘ ਭੈਣੀ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਵਿੱਤ ਸਕੱਤਰ, ਤਜਿੰਦਰ ਸਿੰਘ ਮੇਲਕ ਕੰਗਾਂ ਸੰਗਠਨ ਸਕੱਤਰ, ਡਾ. ਬਲਵਿੰਦਰ ਸਿੰਘ ਸਕੱਤਰ ਨਿਯੁਕਤ ਕੀਤੇ ਗਏ | ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਅੱਜ ਦੇ ਸਮੇਂ ਕਿਸਾਨਾਂ ਅਤੇ ਮਜਦੂਰਾਂ ਨੂੰ  ਏਕੇ ਦੀ ਲੋੜ ਹੈ ਕਿਉਕਿ ਕੇਂਦਰ ਸਰਕਾਰ ਪੰਜਾਬ ਨੂੰ  ਢਾਅ ਲਗਾਉਣ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ  ਨੀਵਾਂ ਕਰਨ ਲਈ ਲਗਾਤਾਰ ਆਪਣੀਆਂ ਚਾਲਾਂ ਚੱਲ ਰਹੀ ਹੈ, ਜੇਕਰ ਕਾਲੇ ਕਾਨੂੰਨਾਂ ਨੂੰ  ਰੱਦ ਕਰਵਾਉਣ ਦੀ ਤਰਾਂ ਕਿਸਾਨ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੇ ਤਾਂ ਸਾਡੀ ਜਿੱਤ ਹੋਵੇਗੀ ਪ੍ਰੰਤੂ ਜੇਕਰ ਸਿਰਫ ਸਰਕਾਰਾਂ ਦੀਆਂ ਕਠਪੁਤਲੀਆਂ ਬਣ ਕੇ ਵੋਟਾਂ ਦੇ ਕੋਈਆਂ ਸਰਕਾਰਾਂ ਨੂੰ  ਹੌਸਲਾਂ ਦਿੱਤਾ ਤਾਂ ਮੱਧਵਰਗੀ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਦਾ ਰੁਲਣਾ ਤਹਿ ਹੈ | 

ਉਹਨਾ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਲਈ ਲੜੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕ ਹੱਕਾਂ ਲਈ ਤਤਪਰ ਰਹੇਗੀ  | ਅੱਜ ਜੱਸ ਕੰਗ ਰਾਊਵਾਲਾ ਦੇ ਗ੍ਰਹਿ ਵਿਖੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਨਵ ਨਿਯੁਕਤ ਅਹੁਦੇਦਾਰਾਂ ਨੂੰ  ਵਧਾਈ ਦਿੰਦਾ ਹੋਇਆ ਮੈਂ ਜੱਥੇਬੰਦੀ ਵੱਲੋਂ ਵਿਸ਼ਵਾਸ਼ ਦਵਾਉਂਦਾ ਹਾਂ ਕਿ ਜੱਥੇਬੰਦੀ ਹਮੇਸਾਂ ਉਹਨਾ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲਗੇ ਅਤੇ ਸਾਡੀ ਜੱਥੇਬੰਦੀ  ਗੈਰ-ਰਾਜਨੀਤਿਕ ਜੱਥੇਬੰਦੀ ਹੈ | 

ਇਕ ਸਵਾਲ ਦਾ ਜੁਆਬ ਦਿੰਦੇ ਹੋਏ ਪ੍ਰਧਾਨ ਖੋਸਾ ਨੇ ਕਿਹਾ ਕਿ ਬੀਤੇ ਦਿਨੀ ਹੋਈ ਬਾਰਿਸ਼ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨਕਸਾਨ ਹੋਇਆ ਪਰੰਤੂ ਪੰਜਾਬ ਸਰਕਾਰ ਵੱਲੋਂ ਖਰਾਬੇ ਦੀ ਕੁਝ ਕੁ ਰੁਪਏ ਐਲਾਨ ਕਰਕੇ ਆਲੂਆਂ ਉਪਰੋਂ ਮਿੱਟੀ ਝਾੜਨ ਦਾ ਕੰਮ ਕੀਤਾ ਗਿਆ | ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ  50 ਹਜਾਰ ਰੁਪਏ ਪ੍ਰੀਤ ਏਕੜ ਮੁਆਵਜਾ ਦੇਵੇ ਤਾਂ ਜੋ ਕਿਸਾਨਾਂ ਦੀ ਭਰਪਾਈ ਹੋ ਸਕੇ | 

ਇਸ ਮੌਕੇ ਸਰਪੰਚ ਸਵਰਨ ਸਿੰਘ ਰਾਊਵਾਲਾ, ਰੇਸ਼ਮ ਸਿੰਘ, ਕਸ਼ਮੀਰ ਸਿੰਘ, ਸੰਤੋਖ ਸਿੰਘ, ਗੁਰਮੇਜ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡ ਦੇ ਕਿਸਾਨ ਅਤੇ ਮਜਦੂਰ ਹਾਜਰ ਸਨ |

ਵਿਆਹ ਦੀ ਵਰ੍ਹੇਗੰਢ ਤੇ ਮੁਬਾਰਕਾਂ

ਬਰਨਾਲਾ, 09 ਅਪ੍ਰੈਲ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਿੰਟੂ ਸਾਗੂ ਅਤੇ ਮੰਨੂ ਸਾਗੂ ਨੂੰ ਉਨ੍ਹਾਂ ਦੇ ਵਿਆਹ ਦੀ 24 ਵੀ ਵਰੇਗੰਢ ਮੌਕੇ ਅਦਾਰਾ ਜਨ ਸ਼ਕਤੀ ਵੱਲੋ ਲੱਖ ਲੱਖ ਵਧਾਈਆਂ ਹੋਣ।

ਪਿੰਡ ਤਰਖਾਣਵਾਲਾ ਵਿੱਚ ਕਰਵਾਇਆ ਦਸਤਾਰ ਮੁਕਾਬਲਾ। ਜੇਤੂਆਂ ਨੂੰ ਅਕੈਡਮੀ ਵੱਲੋਂ ਦਿੱਤੇ ਨਕਦ ਇਨਾਮ

ਤਲਵੰਡੀ ਸਾਬੋ, 09 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗੁਰਦੁਆਰਾ ਇਖ਼ਤਿਆਰ ਸਾਹਿਬ ਪਿੰਡ ਤਰਖਾਣਵਾਲਾ 'ਚ ਅਕਾਲ ਅਕੈਡਮੀ ਪਿੰਡ ਬਾਘਾ ਦੀ ਵੱਲੋਂ ਜੂਨੀਅਰ ਅਤੇ ਸੀਨੀਅਰ ਦੋ ਗਰੁੱਪਾਂ ਵਿਚਕਾਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜੂਨੀਅਰ ਗਰੁੱਪ ਵਿੱਚ ਜਸਕਰਨ ਸਿੰਘ ਨੇ ਪਹਿਲਾ, ਨਵਜੋਤ ਸਿੰਘ ਨੇ ਦੂਜਾ, ਪਰਵਿੰਦਰ ਸਿੰਘ ਨੇ ਤੀਜਾ, ਮਨਜੀਤ ਸਿੰਘ ਨੇ ਪਹਿਲਾ, ਸ਼ਗਨਦੀਪ ਸਿੰਘ ਨੇ ਦੂਜਾ ਅਤੇ ਸੀਨੀਅਰ ਗਰੁੱਪ ਵਿੱਚ ਰਣਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਅਕੈਡਮੀ ਵੱਲੋਂ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਸੈਂਕੜੇ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਦਿਆਂ ਅਕੈਡਮੀ ਦੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਕਿਹਾ ਕਿ ਦਸਤਾਰ ਸਿਰਫ਼ ਸਿੱਖਾਂ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਮਾਣ ਹੈ, ਜੋ ਕਿ ਸੁੰਦਰ ਦਸਤਾਰ ਹਰ ਧਰਮ ਵਿਚ ਵਿਆਹ ਸਮੇਂ ਲਾੜੇ ਦੇ ਸਿਰ 'ਤੇ ਦਸਤਾਰ ਸਜਾਉਣ ਦਾ ਰਿਵਾਜ ਹੈ ਅਤੇ ਕੁਝ ਧਰਮਾਂ ਵਿਚ ਤਾਂ ਲਾੜੇ ਸਮੇਤ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਸਿਰ 'ਤੇ ਵੀ ਦਸਤਾਰ ਸਜਾਉਣ ਦਾ ਰਿਵਾਜ ਪੁਰਾਣੇ ਸਮੇਂ ਤੋਂ ਹੀ ਚਲਿਆ ਆ ਰਿਹਾ ਹੈ। ਦੁਨੀਆਂ ਦੇ ਮੂਲ, ਇਸ ਤੋਂ ਇਲਾਵਾ ਪੱਗ ਦੀ ਵਰਤੋਂ ਦੇਸ਼ ਵਿੱਚ ਹੀ ਨਹੀਂ ਕੀਤੀ ਜਾਂਦੀ ਹੈ, ਬਲਕਿ ਵਿਦੇਸ਼ਾਂ ਵਿੱਚ ਵੀ ਸਰਦਾਰ ਜੀ ਦਾ ਖਿਤਾਬ ਪ੍ਰਾਪਤ ਕੀਤਾ ਹੈ। ਇਸ ਲਈ ਹਰ ਵਿਅਕਤੀ ਨੂੰ ਸਿਰ 'ਤੇ ਦਸਤਾਰ ਪਹਿਨਣੀ ਚਾਹੀਦੀ ਹੈ। ਇਸ ਮੌਕੇ ਡਾ. ਜਸਵੀਰ ਸਿੰਘ ਤਰਖਾਣਵਾਲਾ, ਪਿੰਡ ਦੇ ਪੰਚ ਸੁਖਰਾਜ ਸਿੰਘ, ਬਾਬਾ ਚਮਕੌਰ ਸਿੰਘ ਗੁਰੂਘਰ ਦੇ ਪ੍ਰਧਾਨ ਹਰਭਜਨ ਸਿੰਘ, ਅਕਾਲ ਅਕੈਡਮੀ ਦੀ ਪ੍ਰਿੰਸੀਪਲ ਰਵਿੰਦਰ ਕੌਰ ਸਮੇਤ ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਕੌਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸ

ਗਾਇਕ ਲੱਕੀ ਰੋੜੀਆਂ ਦਾ ਗੀਤ ' ਬੈਨ ' ਰਿਲੀਜ਼

ਮੁੱਲਾਂਪੁਰ ਦਾਖਾ, 09 ਅਪ੍ਰੈਲ (ਸਤਵਿੰਦਰ  ਸਿੰਘ ਗਿੱਲ) ਅੱਜ ਸਿੰਗਲਾ ਇਨਕਲੇਵ ਮੁੱਲਾਂਪੁਰ ਵਿਖੇ ਗਾਇਕ ਲੱਕੀ ਰੋੜੀਆਂ ਦਾ ਗੀਤ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ।ਇਸ ਮੌਕੇ ਲੇਖਕ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ 'ਪੰਜਾਬ ਦਾ ਗੀਤ ਸੰਗੀਤ ਵੀ ਹੋਰਨਾਂ ਕਲਾਵਾਂ ਵਾਂਗ ਇੱਕ ਲੋਕ ਕਲਾ ਹੈ। ਜ਼ਿਕਰਯੋਗ ਹੈ ਕਿ ਇਹ ਕਲਾ ਵੀ ਹੋਰਨਾਂ ਲੋਕ ਕਥਾਵਾਂ ਵਾਂਗ ਕਿਰਤ ਪ੍ਰੀਕਿਰਿਆ ਦੇ ਮਾਧਿਅਮ ਹੋਂਦ ਵਿੱਚ ਆਈ ਹੈ।ਇਹ ਕਲਾ ਮਨੁੱਖੀ ਮਨ ਨੂੰ ਜਿਂਥੇ ਖੇੜਾ ਤੇ ਉਤਸ਼ਾਹ ਪ੍ਰਦਾਨ ਹੈ ਉੱਥੇ ਆਤਮਿਕ ਅਤੇ ਰੂਹ ਨੂੰ ਸਕੂਨ ਵੀ ਦਿੰਦੀ ਹੈ ।ਉਮੀਦ ਕਰਦੇ ਹਾਂ ਕਿ ਲੱਕੀ ਰੋੜੀਆਂ ਦਾ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਖਰਾ ਉਤਰੇਗਾ। ' ਗਾਇਕ ਲੱਕੀ ਰੋੜੀਆਂ ਨੇ ਆਪਣੇ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਇਹ ਗੀਤ 'ਬੈਨ' ਉਸ ਵਲੋਂ ਹੀ ਲਿਖਿਆ ਗਿਆ ਹੈ ਅਤੇ ਜੈਵਲਿਨ ਰਿਕਾਰਡਜ਼ ਦੀ ਪੇਸ਼ਕਸ਼ ਹੈ।ਇਸ ਨੂੰ ਮਿਊਜ਼ਿਕ ਡਾਇਰੈਕਟਰ ਸੂਰਜ ਸਾਹਿਬ ਨੇ ਸੰਗੀਤ ਨਾਲ ਸਜਾਇਆ ਹੈ।ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਰਾਜੂ ਸੁਧਾਰ ਕੀਤਾ ਗਿਆ ਹੈ। ਇਹ ਗੀਤ ਯੂ ਟਿਊਬ ਚੈਨਲ 'ਜੈਵਲਿਨ ਰਿਕਾਰਡਜ਼' ਤੋਂ  ਪੰਜਾਬੀ ਸੰਗੀਤ ਦੀ ਸੱਥ ਵਿੱਚ ਉਤਾਰਿਆ ਗਿਆ ਹੈ।' ਸ਼ਾਇਰ ਕੇ ਸਾਧੂ ਸਿੰਘ ਨੇ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਮਿਆਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ  ਕਿ ' ਸਾਨੂੰ ਗਾਇਕੀ ਵਿੱਚ ਫੁਕਰੇਪਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।' ਇਸ ਮੌਕੇ ਮਨਦੀਪ ਸਿੰਘ ਸੇਖੋਂ ਪ੍ਰਧਾਨ ਸ਼ਿੰਗਲਾ ਇਨਕਲੇਵ ਵੈਲਫੇਅਰ ਸੁਸਾਇਟੀ, ਰਾਜਿੰਦਰ ਸਿੰਘ ਸੁਧਾਰ ਰਿਟ. ਪ੍ਰਿੰਸੀਪਲ  ਗੀਤਕਾਰ ਸਾਧੂ ਸਿੰਘ ਦਿਲਸ਼ਾਦ, ਸ਼ਾਇਰ ਕੇ ਸਾਧੂ ਸਿੰਘ , ਕਰਮਜੀਤ ਸਿੰਘ ਕਲੇਰ, ਜਗਰੂਪ ਸਿੰਘ ਰੂਪ,ਸ਼ਾਇਰ ਦਰਸ਼ਨ ਸਿੰਘ ਬੋਪਾਰਾਏ, ਸੁਖਜੀਤ ਸਿੰਘ ਨੌਰਥ ,ਰਾਜੂ ਸੁਧਾਰ ਅਤੇ ਅਵਿਨਾਸ਼ਦੀਪ ਸਿੰਘ ਹਾਜ਼ਰ ਸਨ।ਇਸ ਮੌਕੇ ਜਿੱਥੇ ਗਾਇਕ ਲੱਕੀ ਰੋੜੀਆਂ ਨੇ ਆਪਣੇ ਗੀਤ ਨਾਲ ਹਾਜ਼ਰੀ ਲੁਆਈ ਉੱਥੇ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ।ਸਾਧੂ ਸਿੰਘ ਦਿਲਸ਼ਾਦ ਨੇ ਆਏ ਸ਼ਾਇਰਾਂ ਅਤੇ ਵਿਅਕਤੀਆਂ ਦਾ ਧੰਨਵਾਦ ਕੀਤਾ।

ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ਦੋ ਗੀਤ ਰਿਲੀਜ਼

ਜਗਰਾੳ / ਸਿੱੱਧਵਾਂ ਬੇਟ, 09 ਅਪ੍ਰੈਲ ( ਡਾ.ਮਨਜੀਤ ਸਿੰਘ ਲੀਲਾਂ ) ਮਿਤੀ 9 ਅਪ੍ਰੈਲ ਨੂੰ ਦੋ ਅਜਿਹੇ ਗੀਤ ਰਿਲੀਜ਼ ਹੋਏ ਜੋ ਭਾਰਤ ਦੇ ਬਹੁਜਨ ਸਮਾਜ ਨੂੰ ਦੇਰ ਤੱਕ ਯਾਦ ਰਹਿਣਗੇ।"ਭੀਮ ਰਾਓ ਅੰਬੇਡਕਰ "ਗੀਤ ਨੂੰ ਆਪਣੇ ਸ਼ਬਦਾਂ ਵਿੱਚ ਪਰੋਇਆ ਹੈ ਗੀਤਕਾਰ ਰਣਜੀਤ ਸਿੰਘ ਹਠੂਰ ਨੇ ਅਤੇ ਗਾਇਆ ਹੈ ਗੋਲਡੀ ਮਲਕ ਨੇ ਇਸ ਤੋਂ ਪਹਿਲਾਂ ,ਜੇ ਨਾ ਜੰਮਦਾ ਅੰਬੇਡਕਰ ਸੂਰਮਾਂ ਗੀਤ ਗੋਲਡੀ ਮਲਕ ਦਾ ਹੀ ਲਿਖਿਆ ਅਤੇ ਗਾਇਆ ਹੈ। ਉਪਰੋਕਤ ਗੀਤ ਲਿਖਣ ਵਾਲੇ ਰਣਜੀਤ ਸਿੰਘ ਹਠੂਰ ਅਤੇ ਗੋਲਡੀ ਮਲਕ ਦੋ ਅਜਿਹੇ ਕਲਾਕਾਰ ਹਨ ਜਿਹੜੇ ਕਦੇ ਵੀ ਅੰਧ ਵਿਸ਼ਵਾਸ ਵਾਲੇ ਗੀਤਾਂ ਨਾਲ ਸਮਝੌਤਾ ਨਹੀਂ ਕਰਦੇ।ਇਹ ਦੋਵੇਂ ਕਲਾਕਾਰ ਏਸ ਗੱਲੋਂ ਵਧਾਈ ਦੇ ਹੱਕਦਾਰ ਹਨ ਜਿਹੜੇ ਡਾ ਅੰਬੇਡਕਰ ਦੀ ਮਨੂੰਵਾਦ ਖਿਲਾਫ ਚੱਲ ਰਹੀ ਵਿਵਸਥਾ ਪਰਿਵਰਤਨ ਦੀ ਲਹਿਰ ਨੂੰ ਮਜਬੂਤ ਕਰਨ ਵਿੱਚ ਆਪਣਾ ਬਣਦਾ ਹਿੱਸਾ ਪਾ ਰਹੇ ਹਨ।ਜਿੱਥੇ ਇਹਨਾਂ ਗੀਤਾਂ ਵਿੱਚ ਮਨੂੰਵਾਦੀ ਆਰੀਆ ਲੋਕਾਂ ਦੀ ਲੋਟੂ ਵਿਵਸਥਾ ਨੂੰ ਸਮਾਜ ਸਾਹਮਣੇ ਪੇਸ਼ ਕੀਤਾ ਹੈ ਓਥੇ ਬਹੁਜਨ ਸਮਾਜ ਦੇ ਵਿਕਾਊ ਲੋਕਾਂ ਦੀ ਮਾਨਸਿਕਤਾ ਨੂੰ ਦਰਸਾ ਕੇ ਸੱਚੇ ਅੰਬੇਡਕਰੀ ਮਿਸ਼ਨ ਦਾ ਰਾਹ ਰੁਸ਼ਨਾਇਆ ਹੈ ਅਤੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ।
ਇਸ ਮੌਕੇ ਡਾ ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਦੇ ਪ੍ਰਧਾਨ ਅਮਰਜੀਤ ਸਿੰਘ ਚੀਮਾ ਨੇ ਗਾਇਕ ਗੋਲਡੀ ਮਲਕ ਅਤੇ ਗੀਤਕਾਰ ਰਣਜੀਤ ਸਿੰਘ ਹਠੂਰ ਨੂੰ ਇਸ ਉਪਰਾਲੇ ਲਈ ਵਧਾਈਆਂ ਦਿੱਤੀਆਂ।ਉਹਨਾਂ ਕਿਹਾ ਕਿ ਇਹ ਗੀਤ 22 ਅਪ੍ਰੈਲ ਨੂੰ ਅੰਬੇਡਕਰ ਭਵਨ ਜਗਰਾਉਂ ਵਿਖੇ ਮਨਾਏ ਜਾ ਰਹੇ ਬਾਬਾ ਸਾਹਿਬ ਜੈਯੰਤੀ ਮੌਕੇ ਵੀ ਪੇਸ਼ ਕੀਤੇ ਜਾਣਗੇ।ਲਿਖਣ ਗਾਉਣ ਵਾਲੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਜਾਏਗਾ ਤਾਂ ਕਿ ਭਵਿੱਖ ਵਿੱਚ ਇਸੇ ਤਰਾਂ ਦੇ ਹੋਰ ਗੀਤ ਲਿਆਉਣ, ਸਮਾਜ ਨੂੰ ਜਾਗਰੂਕ ਕਰਨ। ਇਸ ਮੌਕੇ ਡਾ ਸੁਰਜੀਤ ਸਿੰਘ ਦੌਧਰ, ਸਰਪੰਚ ਦਰਸ਼ਨ ਸਿੰਘ ਪੋਨਾ,ਸ ਮਸਤਾਨ ਸਿੰਘ, ਡਾ.ਜਸਵੀਰ ਸਿੰਘ,ਸ ਘੁਮੰਡਾ ਸਿੰਘ, ਸਤਨਾਮ ਸਿੰਘ, ਮੈਨੇਜਰ ਗੁਰਦੀਪ ਸਿੰਘ ਹਠੂਰ, ਅਮਰ ਨਾਥ,ਮਹਿੰਗਾ ਸਿੰਘ ਮੀਰਪੁਰ, ਮੈਨੇਜਰ ਸਰੂਪ ਸਿੰਘ ਆਦਿ ਹਾਜ਼ਰ ਸਨ

ਤੁਸੀਂ ਆਏ ਸਾਡੇ ਬੂਹੇ ਤਾਂ ਹੱਸੀਆਂ ਨੇ ਕੰਧਾਂ ਜੀ ਆਇਆਂ ਜੀ ਸਾਡੇ ਵਿਹੜੇ ਆਉਣ ਵਾਲਿਓ

ਕਪੂਰਥਲਾ, 09 ਅਪ੍ਰੈਲ  ( ਅਵਤਾਰ ਸਿੰਘ ਰਾਏਸਰ  )ਨਵੇਂ ਸੈਸ਼ਨ ਤੇ ਨਵੀਂ ਉਮੰਗ ਨਾਲ਼ ਬੱਚਿਆਂ ਦਾ ਭਰਵਾਂ ਸਵਾਗਤ ਕਰਨ ਲਈ ਸਰਕਾਰੀ ਐਲੀਮੈਂਟਰੀ ਸਕੂਲ ਮਹਿਤਾਬਗੜ੍ਹ ਬਲਾਕ 3 ਕਪੂਰਥਲਾ ਵਿਖੇ ਸਮੂਹ ਸਟਾਫ਼ ਪ੍ਰਾਇਮਰੀ ਤੇ ਹਾਈ ਸਕੂਲ ਨੇ ਬੱਚਿਆਂ ਦੀ ਆਮਦ ਦਾ ਸ਼ੁੱਭ ਆਰੰਭ ਹਵਨ ਯੱਗ ਕਰਵਾ ਕੇ ਕੀਤਾ। ਇਸ ਮੌਕੇ ਸਕੂਲ ਮੁਖੀ ਰਾਜੀਵ ਸਹਿਗਲ , ਮੈਡਮ ਅਲਕਾ , ਰਜਨੀ ਵਾਲੀਆ, ਪ੍ਰੀਤੀ, ਰਜਨੀ ਮਹਾਜਨ, ਰਾਜਵਿੰਦਰ ਕੌਰ, ਰਿੰਪੀ ਸ਼ਰਮਾ, ਰੂਬੀ, ਰੁਕਮਣੀ, ਸੀਮਾ, ਰਾਜ,  ਬਲਜਿੰਦਰ ਕੌਰ, ਬਲਵਿੰਦਰ ਕੌਰ,ਮੈਡਮ ਸੁਸ਼ਮਾ, ਸ਼ਿਲਪੀ, ਮਧੂ ਵਾਲੀਆ, ਜਸਵਿੰਦਰ ਕੌਰ, ਪਰਮਜੀਤ ਸਿੰਘ ਹਾਜਰ ਸਨ। ਸਾਰਿਆਂ ਨੇ ਬੱਚਿਆਂ ਦੇ ਅਗਲੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਰੀਨਾ ਰਾਣੀ, ਮਮਤਾ ਦੇਵੀ, ਅਮਰਜੀਤ ਕੌਰ , ਦਾਰਾ ਸਿੰਘ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ

Who is carrying out the killing of journalism ? 

ਪੱਤਰਕਾਰੀ ਦਾ ਜਨਾਜ਼ਾ ਕੌਣ ਕੱਢ ਰਿਹਾ ? ਇੰਡੀਆ ਦਾ ਮੀਡੀਆ ਸਿੱਖਾਂ ਦੀ ਕਿਰਦਾਰ ਕੁਸੀ ਕਿਵੇਂ ਕਰ ਰਿਹਾ ? ਪੱਤਰਕਾਰਾਂ ਦੀ ਵਿਸ਼ੇਸ਼ ਇਕੱਤਰਤਾ 'ਚ ਗੰਗਵੀਰ ਰਠੌਰ ਦੇ ਬੋਲ 

How is India's media portraying Sikhs ? Gangveer Rathore's speech in a special gathering of journalists at Sri Damdama Sahib Talwandi Sabo 

Facebook Video Link : https://fb.watch/jNrAWp-kmF/

ਨਮੋਸ਼ੀ ਕਾਰਨ ਪੱਤਰਕਾਰਾਂ ਦੀ ਸੰਘੀ ਘੁੱਟਣ ਦੇ ਰਾਹ ਤੁਰੀ ਪੰਜਾਬ ਸਰਕਾਰ - ਮਸੌਣ

ਅੰਮਿ੍ਤਸਰ, 08 ਅਪ੍ਰੈਲ ( ਜਨ ਸ਼ਕਤੀ ਨਿਊਜ਼ ਬੀਊਰੋ) ਲੋਕਾਂ ਨਾਲ਼ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੁਗਾਉਣ ਤੋਂ ਮੁੱਕਰੀ ਭਗਵੰਤ ਮਾਨ ਸਰਕਾਰ ਹੁਣ ਮੀਡੀਆਂ ਦੀ ਸੰਘੀ ਘੁੱਟਣ ਦੇ ਰਾਹ ਤੁਰ ਪਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਸਲੇ ਨੂੰ ਲੈਕੇ ਨਮੋਸ਼ੀ ਹੋਣ ਅਤੇ ਵਿਰੋਧੀਆਂ ਦੇ ਤਿੱਖੇ ਨਿਸ਼ਾਨਿਆ ਤੇ ਆਈ, ਪਿਛਲੇੇ ਕੁੱਝ ਦਿਨਾਂ ਤੋਂ ਬੁਖਲਾਹਟ ਵਿੱਚ, ਪੰਜਾਬ ਦੀ ਆਪ ਸਰਕਾਰ ਨੇ ਹੋਸ਼ੇ ਹੱਥ ਕੰਡੇ ਅਪਣਾਉਦਿਆਂ, ਰਾਹੀਂ ਪੰਜਾਬ ਪੁਲਿਸ ਵੱਲੋਂ ਪੱਤਰਕਾਰਾਂ ਵੱਲੋਂ ਖ਼ਬਰਾਂ ਲਾਉਣ ਤੋਂ ਤਫਤੀਸ਼ ਦੇ ਨਾਂ ਉੱਤੇ ਕਈ ਪੱਤਰਕਾਰਾਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਗਈ ਜਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਤਲਬ ਕੀਤਾ ਗਿਆ ਤੇ ਗਿਆ ਤੇ ਕੁੱਝ ਪੱਤਰਕਾਰਾਂ ਤੇ ਧਾਰਾਂ 107/151 ਅਧੀਨ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ। ਇਸ ਤੋਂ ਬਿਨਾਂ ਕਈ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਵੀ ਬੰਦ ਕੀਤਾ ਗਿਆ। 

ਉਹਨਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੋਸ਼ਲ ਮੀਡੀਆਂ ਦੇ ਪੱਤਰਕਾਰਾਂ ਰਾਹੀਂ ਹੀ ਪੰਜਾਬ ਦੀ ਸੱਤਾ ਵਿੱਚ ਆਈ ਹੈ। ਪੰਜਾਬ ਵਿੱਚ ਆਪ ਸਰਕਾਰ ਬਨਾਉਣ ਵਿੱਚ ਸਭ ਤੋਂ ਵੱਧ ਸੋਸ਼ਲ ਮੀਡੀਆਂ ਦੇ ਪੱਤਰਕਾਰਾਂ ਦਾ ਹੀ ਹੱਥ ਹੈ। ਪੱਤਰਕਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਪੁਲਿਸ ਕੋਲੋਂ ਜਲੀਲ ਕਰਵਾਇਆ ਗਿਆ। ਇਸ ਤਰਾਂ ਕਰਨ ਨਾਲ ਪੰਜਾਬ ਸਰਕਾਰ  ਲੋਕਤੰਤਰ ਦੇ ਚੌਥੇ ਥੰਮ ਨੂੰ, ਨਾ ਦਬਾ ਨਹੀਂ ਸੱਕਦੀ ਹੈ ਤੇ ਨਾ ਡਰਾ ਸੱਕਦੀ ਹੈ। ਸਰਕਾਰਾਂ ਲਿਆਉਣ ਵਿੱਚ ਪੱਤਰਕਾਰਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਪੱਤਰਕਾਰ ਹੀ ਬੰਦੇ ਨੂੰ ਅਸਮਾਨ ਤੇ ਖੜਦੇ ਹਨ ਤੇ ਪੱਤਰਕਾਰ ਹੀ ਅਸਮਾਨ ਤੋਂ ਥੱਲੇ ਲਿਆਉਂਦੇ ਹਨ। ਪਿਛਲੀਆਂ ਸਰਕਾਰਾਂ ਵਾਲੀ ਗਲਤੀ ਆਪ ਸਰਕਾਰ ਨੇ ਦਰਹਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਆਪਣੇ ਵਿਰੋਧੀਆਂ ਦੀ ਜੁਬਾਨਬੰਦੀ ਦਾ ਜਿਹੜਾ ਕੰਮ ਸੈਂਟਰ ਦੀ ਮੋਦੀ ਹਕੂਮਤ ਕਰ ਰਹੀ ਹੈ। ਉਹੀ ਰਾਹ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਫੜ੍ਹ ਲਿਆ ਹੈ। ਪੰਜਾਬ ਸਰਕਾਰ ਦੇ ਇਹ ਕੋਝੇ ਹੱਥਕੰਡੇ ਸਰਾਸਰ ਪ੍ਰੈਸ ਦੀ ਆਜਾਦੀ ਅਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਉੱਪਰ ਸਿੱਧਾ ਹਮਲਾ ਹਨ। ਪਰ ਅਜਿਹੇ ਹੱਥਕੰਡੇ ਅਪਣਾ ਕੇ ਸਰਕਾਰ ਆਪਣੀ ਨਕਾਮੀ ਤੋਂ, ਪੱਤਰਕਾਰ ਵਿਰੋਧੀ ਚਿਹਰੇ ਨੂੰ ਹੁਣ ਲੁਕੋਂ ਨਹੀਂ ਸਕਦੀ। 

ਅੰਤ ਨੂੰ ਪੰਜਾਬ ਦੇ ਪੱਤਰਕਾਰਾਂ ਨੇ ਇਸ ਧੱਕੇਸ਼ਾਹੀ ਦਾ ਜਵਾਬ ਲਾਜ਼ਮੀ ਲੈਣਾ ਹੈ ? 

ਇਸ ਤੋਂ ਪਹਿਲਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅਜੀਤ ਅਖ਼ਬਾਰ ਅਤੇ ਪੀਟੀਸੀ ਨਿਊਜ਼ ਚੈਨਲ ਦੇ ਪੱਤਰਕਾਰਾਂ ਨੂੰ ਵਿਧਾਨ ਸਭਾ ਵਿੱਚ ਅੰਦਰ ਜਾਕੇ, ਕਵਰੇਜ਼ ਨਾ ਕਰਨ ਦੇਣਾ ਇਹ ਵੀ ਲੋਕਤੰਤਰ ਦੇ ਚੌਥੇ ਥੰਮ ਤੇ ਸਿੱਧਾ ਹਮਲਾ ਸੀ ਪਰ ਉਸ ਸਮੇਂ ਦੂਸਰੇ ਅਦਾਰਿਆਂ ਦੇ ਪੱਤਰਕਾਰਾਂ ਨੂੰ ਇੱਕ ਮੁੱਠ ਹੁੰਦਿਆਂ, ਵਿਧਾਨ ਸਭਾ ਦੀ ਕਵਰੇਜ਼ ਕਰਨ ਦਾ ਬਾਈਕਾਟ ਕਰਨਾ ਚਾਹੀਦਾ ਸੀ ਪਰ ਇਹਨਾਂ ਅਦਾਰਿਆਂ ਅਤੇ ਪੱਤਰਕਾਰਾਂ ਨੂੰ ਇਸ ਘਟਨਾ ਤੋਂ ਬਾਅਦ ਬਹੁਤ ਕੁੱਝ ਸਿੱਖਣ ਦੀ ਜ਼ਰੂਰਤ ਹੈ। 

ਪੰਜਾਬ ਦੇ ਪੱਤਰਕਾਰ ਅਜੇ ਵੀ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਪਲੇਟ ਫਾਰਮ ਤੇ ਇਕੱਠੇ ਨਾ ਹੋਵੇ ਤਾਂ ਲੋਕਤੰਤਰ ਦੇ ਚੌਥੇ ਥੰਮ ਨੂੰ ਸਰਕਾਰਾਂ ਵੱਲੋਂ ਲਗਾਤਾਰ ਦਬਾ ਕੇ ਗਲਾਂ ਘੁੱਟਿਆ ਜਾਵੇਗਾ।

ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਸਰਨਾ ਵਿਖੇ ਧਾਰਮਿਕ ਸਮਾਗਮ ਵਿੱਚ ਮੁੱਚ ਮਹਿਮਾਨ ਵੱਜੋਂ ਪੁੱਜੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਧਾਰਮਿਕ ਤਿਓਹਾਰ ਮਨਾਉਣੇ ਚਾਹੀਂਦੇ ਹਨ ਇਨ੍ਹਾਂ ਨਾਲ ਭਾਈਚਾਰੇ ਦੀ ਭਾਵਨਾ ਪ੍ਰਫੁਲਤ ਹੁੰਦੀ ਹੈ-ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ, 08 ਅਪ੍ਰੈਲ (ਹਰਪਾਲ   ਸਿੰਘ,ਨਿੰਦੀ)ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਮੇਰੇ ਵੱਲੋਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਅਜਿਹੇ ਤਿਓਹਾਰ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣੇ ਚਾਹੀਂਦੇ ਹਨ ਤਾਂ ਜੋ ਆਪਸੀ ਭਾਈਚਾਰੇ ਦੀ ਭਾਵਨਾ ਪ੍ਰਫੁਲਤ ਹੋ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਰਨਾ ਵਿਖੇ ਸ੍ਰੀ ਗੁਰੂ ਨਾਭਾ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਰੱਖੇ ਗਏ ਧਾਰਮਿਕ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਅੱਜ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਸਰਨਾ ਵਿਖੇ ਅਯੋਜਿਤ ਕੀਤੇ ਪ੍ਰੋਗਰਾਂਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਪ੍ਰਤਿਮਾ ਮੁਹਰੇ ਸਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਤੇ ਸ਼੍ਰੀ ਸੋਹਣ ਲਾਲ ਸਾਬਕਾ ਕੌਂਸਲਰ ਸਰਨਾ, ਵਿਜੇ ਕੁਮਾਰ ਕਟਾਰੂਚੱਕ ਜਿਲਾ ਮੀਡੀਆ ਕੁਆਰਡੀਨੇਟਰ ਪਠਾਨਕੋਟ, ਨਰੇਸ ਸੈਣੀ, ਪਵਨ ਕੁਮਾਰ ਫੌਜੀ ,ਸੂਬੇਦਾਰ ਕੁਲਵੰਤ ਸਿੰਘ ,ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਸੇਵਾ ਸਮਿਤੀ ਦੇ ਪ੍ਰਧਾਨ ਮਾਸਟਰ ਜਨਕ ਰਾਜ, ਚੇਅਰਮੈਨ ਬਜੀਰ ਚੰਦ, ਸਮਿਤੀ ਦੇ ਚੀਫ ਆਰਗੇਨਾਈਜਰ ਡਾਕਟਰ ਪ੍ਰਿੰ. ਪੁਰਸ਼ੋਤਮ ਭਜੂਰਾ, ਮਹੰਤ ਮਹਾਵੀਰ ਦਾਸ ਜੈਪੁਰ, ਮਹੰਤ ਬੰਸ਼ੀ ਲਾਲ, ਮਹੰਤ ਸਾਂਵਰੀਆ ਦਾਸ ਹਾਜਰ ਸਨ। ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਪ੍ਰੋਗਰਾਂਮਾਂ ਵਿੱਚ ਜਾਤੀ ਧਰਮ ਤੋਂ ਉਪਰ ਉਠ ਕੇ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਂਦਾ ਹੈ ਕਿਉਂਕਿ ਇਸ ਨਾਲ ਭਾਈਚਾਰੇ ਦੀ ਭਾਵਨਾ ਪ੍ਰਫੁਲਤ ਹੁੰਦੀ ਹੈ। ਉਨ੍ਹਾਂ ਲੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਮਾਰਗ ਦਰਸ਼ਨ ਦੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣ।  ਉਪਰੰਤ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਜਨਕ ਰਾਜ ਅਤੇ ਚੀਫ ਆਰਗੇਨਾਈਜਰ ਪੁਰਸ਼ੋਤਮ ਭਜੂਰਾ ਦੀ ਅਗਵਾਈ ਹੇਠ ਭੜੋਲੀ ਤੋਂ ਚੱਲ ਕੇ ਸ਼੍ਰੀ ਗੁਰੂ ਨਾਭਾ ਦਾਸ ਚੌਂਕ ਪਠਾਨਕੋਟ ਵਿਖੇ ਸੰਤ ਸਮਾਜ ਨੇ ਪੂਜਾ ਅਰਚਨਾ ਕੀਤੀ। ਸ਼ੋਭਾ ਯਾਤਰਾ ਪਠਾਨਕੋਟ ਦੇ ਸਾਰੇ ਬਜਾਰਾਂ ਬਾਲਮੀਕੀ ਚੌਂਕ, ਡਾਕਖਾਨਾ ਚੌਂਕ, ਡਲਹੌਜੀ ਰੋਡ, ਢਾਂਗੂ ਰੋਡ, ਸ਼ਹੀਦ ਭਗਤ ਚੌਂਕ ਵਿੱਚ ਜਾ ਕੇ ਸਮਾਪਤ ਹੋਈ ਅਤੇ ਪੂਰਾ ਅਸਮਾਨ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਤੋਂ ਬਾਅਦ ਸਥਾਨਕ ਕਬਾੜ ਧਰਮਸ਼ਾਲਾ ਵਿੱਚ ਸ਼ੋਭਾ ਯਾਤਰਾ ਵਿੱਚ ਹਾਜਰ ਸੰਗਤਾਂ ਲਈ ਕਬਾੜੀਆ ਧਰਮਸ਼ਾਲਾ ਵਿੱਚ ਲੰਗਰ ਦਾ ਬੰਦੋਬਸਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਪ੍ਰਧਾਨ ਅਤੇ ਐਮ.ਐਲ.ਏ. ਪਠਾਨਕੋਟ ਅਸਵਨੀ ਸ਼ਰਮਾ, ਐਮ.ਐਲ.ਏ. ਸੁਜਾਨਪੁਰ ਨਰੇਸ਼ ਪੁਰੀ, ਸਾਬਕਾ ਐਮ.ਐਲ.ਏ. ਮਾਸਟਰ ਮੋਹਨ ਲਾਲ, ਸਾਬਕਾ ਐਮ.ਐਲ.ਏ. ਜੁਗਿੰਦਰ ਪਾਲ, ਸਾਬਕਾ ਐਮ.ਐਲ.ਏ. ਅਮਿਤ ਵਿਜ, ਸਾਬਕਾ ਐਮ.ਐਲ.ਏ. ਦਿਨੇਸ਼ ਸਿੰਘ ਬੱਬੂ ਹਾਜਰ ਸਨ।

ਸਾਬਕਾ ਵਿਧਾਇਕ ਭੈਣੀ ਨੂੰ ਸਦਮਾ,ਪਤਨੀ ਜੰਗੀਰ ਕੌਰ ਦਾ ਦੇਹਾਂਤ ਅੰਤਿਮ ਅਰਦਾਸ 16 ਅਪ੍ਰੈਲ ਨੂੰ ਹੋਵੇਗੀ

ਮੁੱਲਾਂਪੁਰ ਦਾਖਾ, 07 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)—ਪਿੰਡ ਭੈਣੀ ਅਰਾਈਆਂ ਦੇ ਵਸਨੀਕ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਨੂੰ ਅੱਜ ਉਸ ਸਮੇਂ ਅਸਹਿ ਸਦਮਾਂ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਸੁਪਤਨੀ ਜੰਗੀਰ ਕੌਰ (88)ਦਾ ਦੇਹਾਂਤ ਹੋ ਗਿਆ। ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ,ਸੁਖਦੇਵ ਸਿੰਘ ਤੂਰ ਕੈਨੇਡਾ,ਸੁਖਵਿੰਦਰ ਕੌਰ ਕੈਨੇਡਾ ਅਤੇ ਸ਼ਰਨਜੀਤ ਕੌਰ ਕੈਨੇਡਾ ਦੇ ਮਾਤਾ ਜੰਗੀਰ ਕੌਰ ਦੀ ਉਮਰ 88 ਸਾਲ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਹਨਾ ਦੇ ਜੱਦੀ ਪਿੰਡ ਭੈਣੀ ਅਰਾਈਆਂ ਦੇ ਸ਼ਮਸ਼ਾਨ ਘਾਟ ਚ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਵੱਖ ਵੱਖ ਸਿਆਸੀ ਆਗੂਆਂ ਤੋ ਇਲਾਵਾ ਧਾਰਮਿਕ ਅਤੇ ਵੱਖ ਵੱਖ ਸਮਾਜ ਸੇਵੀ ਆਗੂਆਂ ਨੇ ਭੈਣੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।ਮੇਜਰ ਸਿੰਘ ਭੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਸਤਿਕਾਰਯੋਗ ਮਾਤਾ ਸਵ:ਜੰਗੀਰ ਕੌਰ ਨਮਿੱਤ ਪਾਠ ਦਾ ਭੋਗ 16 ਅਪ੍ਰੈਲ ਦਿਨ ਐਂਤਵਾਰ ਨੂੰ ਗੁਰਦਵਾਰਾ ਸਾਹਿਬ ਪਿੰਡ ਭੈਣੀ ਅਰਾਈਆਂ ਵਿਖੇ 1 ਵਜੇ ਪਾਇਆ ਜਾਵੇਗਾ।

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਨੇ ਸਾਬਕਾ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਨਾਮਜ਼ਦ ਕੀਤਾ ਹੈ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਵਿੱਚ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ

ਚੰਡੀਗੜ੍ਹ- 07 ਅਪ੍ਰੈਲ (ਹਰਪਾਲ ਸਿੰਘ ਦਿਉਲ) ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਾਬਕਾ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਰਿੰਕੂ ਸਾਫ ਸੁਥਰੇ ਅਕਸ ਦਾ ਮਾਲਕ ਹੈ ਅਤੇ ਜਲੰਧਰ ਦੇ ਲੋਕਾਂ ਵਿਚ ਉਸ ਦੀ ਮਜ਼ਬੂਤ ​​ਪਕੜ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਜੋਂ ਸ਼ੁਸ਼ੀਲ ਕੁਮਾਰ ਰਿੰਕੂ ਦੇ ਨਾਂ ਦਾ ਐਲਾਨ ਆਪਣੇ ਟਵਿੱਟਰ 'ਤੇ ਕੀਤਾ। ਮਨਮ ਨੇ ਟਵੀਟ ਕੀਤਾ, "ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਉਪ ਚੋਣ ਲਈ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਉਮੀਦਵਾਰੀ ਨੂੰ ਮਨਜ਼ੂਰੀ ਦਿੰਦੀ ਹੈ.. ਸ਼ੁਭਕਾਮਨਾਵਾਂ" ਸੰਸਦ ਮੈਂਬਰ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਖਾਲੀ ਹੋਈ ਸੀ ਅਤੇ ਇਸ ਸੰਸਦੀ ਸੀਟ ਲਈ 10 ਮਈ ਨੂੰ ਵੋਟਾਂ ਪੈਣੀਆਂ ਹਨ। ਨਤੀਜੇ 13 ਮਈ ਨੂੰ ਐਲਾਨੇ ਜਾਣਗੇ ਜਦਕਿ 20 ਅਪ੍ਰੈਲ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਹੈ। ਸ਼ੁਸ਼ੀਲ ਕੁਮਾਰ ਰਿੰਕੂ ਨੇ ਪਹਿਲੀ ਵਾਰ 2017 ਵਿੱਚ ਜਲੰਧਰ ਵੈਸਟ ਤੋਂ ਮੁਕਾਬਲਾ ਕੀਤਾ ਸੀ। ਉਹ ਆਪਣੇ ਵਿਰੋਧੀ ਨੂੰ 17334 ਵੋਟਾਂ ਨਾਲ ਹਰਾ ਕੇ ਵਿਧਾਨ ਸਭਾ ਵਿਚ ਪਹੁੰਚੇ ਸਨ।
ਸੁਸ਼ੀਲ ਕੁਮਾਰ ਰਿੰਕੂ ਬੁੱਧਵਾਰ ਨੂੰ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਦਾ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਬਾਜੇਕੇ ਉਪਰ ਪੰਜਾਬ ਪੁਲਿਸ ਵੱਲੋਂ NSA ਲੈ ਕੇ ਡਿਬਰੂਗੜ੍ਹ ਜੇਲ੍ਹ ਭੇਜ ਜਾਣ ਖ਼ਿਲਾਫ਼ ਹਾਈਕੋਰਟ ਵਿੱਚ ਪਾਈ ਪਟੀਸ਼ਨ

 

ਪਟੀਸ਼ਨ ਤੇ ਕੱਲ ਹੋਵੇਗੀ ਸੁਣਵਾਈ 

ਚੰਡੀਗੜ੍ਹ  05 ਅਪ੍ਰੈਲ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ) ਅੰਮ੍ਰਿਤਪਾਲ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ 5 ਹੋਰਾਂ ਦੀ ਗ੍ਰਿਫਤਾਰੀ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਜਿਸ ਕਾਰਨ ਹੁਣ ਹਾਈਕੋਰਟ ਇਨ੍ਹਾਂ ਸਾਰੀਆਂ ਪਟੀਸ਼ਨਾਂ ‘ਤੇ ਭਲਕੇ ਤੋਂ ਸੁਣਵਾਈ ਕਰਨ ਜਾ ਰਿਹਾ ਹੈ। ਅਪ੍ਰੇਸ਼ਨ ਅੰਮ੍ਰਿਤਪਾਲ ਤਹਿਤ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਸਮੇਤ ਬਸੰਤ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ ਰਾਏਕੇ, ਵਰਿੰਦਰ ਫੌਜੀ ਅਤੇ ਕਰਨੈਲ ਸਿੰਘ ਪੰਜੋਲੀ ਨੂੰ ਗ੍ਰਿਫਤਾਰ ਕੀਤਾ ਗਿਆ । ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਣ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਜਿਸ ‘ਤੇ ਹਾਈਕੋਰਟ ਕੱਲ੍ਹ ਸਵੇਰੇ ਸੁਣਵਾਈ ਕਰੇਗਾ। ਇਨ੍ਹਾਂ ਸਾਰਿਆਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਉਨ੍ਹਾਂ ‘ਤੇ ਲਗਾਏ ਗਏ ਐੱਨਐੱਸਏ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦੇਣ ਦੀ ਵੀ ਮੰਗ ਕੀਤੀ ਗਈ ਹੈ।

ਸੀਨੀਅਰ ਫਾਰਮੇਸੀ ਅਫਸਰ ਰਾਜ ਕੁਮਾਰ ਕਾਲੜਾ ਨੂੰ ਦਿੱਤੀ ਨਿੱਘੀ ਵਿਦਾਇਗੀ

ਮੁਲਾਜਮ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਕੀਤੀ ਸੇਵਾਵਾਂ ਦੀ ਸ਼ਲਾਘਾ

ਅਜੀਤਵਾਲ / ਮੋਗਾ 2 ਅਪ੍ਰੈਲ (ਜਸਵਿੰਦਰ ਸਿੰਘ ਰੱਖਰਾ  ) : ਸਿਹਤ ਵਿਭਾਗ ਵਿੱਚ 36 ਸਾਲ 2 ਮਹੀਨੇ ਦੀਆਂ ਬੇਦਾਗ ਸੇਵਾਵਾਂ ਉਪਰੰਤ ਸ਼੍ਰੀ ਰਾਜ ਕੁਮਾਰ ਕਾਲੜਾ ਸੀ ਐਚ ਸੀ ਢੁੱਡੀਕੇ ਜਿਲ੍ਹਾ ਮੋਗਾ ਤੋਂ ਸੀਨੀਅਰ ਫਾਰਮੇਸੀ ਅਫਸਰ ਦੇ ਅਹੁਦੇ ਤੋ ਰਿਟਾਇਰ ਹੋ ਗਏ ਹਨ। ਉਨ੍ਹਾਂ ਦੇ ਸਨਮਾਨ ਵਿੱਚ ਸੀ ਐਚ ਸੀ ਢੁੱਡੀਕੇ ਵਿਖੇ ਰੱਖਿਆ ਗਿਆ ਸਮਾਗਮ ਯਾਦਗਾਰੀ ਹੋ ਨਿੱਬੜਿਆ, ਜਿਸ ਵਿੱਚ ਪੰਜਾਬ ਭਰ ਦੇ ਮੁਲਾਜਮ ਆਗੂ, ਨੇੜੇ ਤੇੜੇ ਪਿੰਡਾਂ ਦੇ ਪੰਚ ਸਰਪੰਚ, ਸਮਾਜਿਕ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਰਵਿੰਦਰ ਲੂਥਰਾ, ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ, ਪਿੰਡ ਢੁੱਡੀਕੇ ਦੇ ਸਾਬਕਾ ਸਰਪੰਚ ਜਸਦੀਪ ਗੈਰੀ ਅਤੇ ਜਗਤਾਰ ਸਿੰਘ ਧਾਲੀਵਾਲ, ਲਾਲਾ ਲਾਜਪਤ ਰਾਏ ਮੈਮੋਰੀਅਲ ਕਮੇਟੀ ਤੋਂ ਰਣਜੀਤ ਸਿੰਘ ਧੁੰਨਾ, ਜਗਜੀਵਨ ਸਿੰਘ, ਲੈਕਚਰਾਰ ਰਾਜ ਜੰਗ ਸਿੰਘ, ਸਾਬਕਾ ਮੁਲਾਜ਼ਮ ਆਗੂ ਜਗਮੋਹਨ ਸਿੰਘ ਢੁੱਡੀਕੇ, ਮਾ ਗੁਰਚਰਨ ਢੁੱਡੀਕੇ, ਮੁਲਾਜਮ ਆਗੂ ਮਹਿੰਦਰ ਪਾਲ ਲੂੰਬਾ ਮੋਗਾ, ਸ਼ਾਮ ਲਾਲ, ਰਮਨ ਅੱਤਰੀ, ਸੱਤਪਾਲ ਸਿੰਘ ਫਿਰੋਜ਼ਪੁਰ, ਜਰਨੈਲ ਸਿੰਘ ਬਰਨਾਲਾ, ਗੁਰਪ੍ਰੀਤ ਸ਼ਹਿਣਾ, ਜਰਨੈਲ ਸਿੰਘ ਮੁਹਾਲੀ, ਗੁਰਜੰਟ ਸਿੰਘ ਮਾਹਲਾ, ਜੋਗਿੰਦਰ ਸਿੰਘ ਮਾਹਲਾ, ਦਵਿੰਦਰ ਸਿੰਘ ਤੂਰ, ਰਮਨਜੀਤ ਭੁੱਲਰ, ਮਨਦੀਪ ਸਿੰਘ ਭਿੰਡਰ, ਜਗਰੂਪ ਸਿੰਘ ਢੁੱਡੀਕੇ, ਪੈਨਸ਼ਨਰ ਆਗੂ ਨਾਇਬ ਸਿੰਘ, ਚਮਕੌਰ ਸਿੰਘ ਸਰਾਂ, ਐਸ ਐਮ ਓ ਡਾ ਸੁਰਿੰਦਰ ਸਿੰਘ ਝੰਮਟ, ਡਾ ਨੀਲਮ ਭਾਟੀਆ, ਡਾ ਇੰਦਰਵੀਰ ਸਿੰਘ, ਡਿਪਟੀ ਡਾਇਰੈਕਟਰ ਡਾ ਸ਼ਿੰਗਾਰਾ ਸਿੰਘ, ਡਾ ਸਾਕਸ਼ੀ ਬਾਂਸਲ, ਡਾ ਸਤਵੰਤ ਬਾਵਾ, ਡਾ ਵਰੁਨ, ਡਾ ਸਿਮਰਪਾਲ ਸਿੰਘ, ਲਛਮਣ ਸਿੰਘ ਭੋਲਾ ਅਤੇ ਅਵਤਾਰ ਸਿੰਘ ਸਮੇਤ ਅਣਗਿਣਤ ਆਗੂਆਂ ਨੇ ਰਾਜ ਕੁਮਾਰ ਕਾਲੜਾ ਦੀ ਸਖਸ਼ੀਅਤ ਬਾਰੇ ਬੋਲਦਿਆਂ ਉਨ੍ਹਾਂ ਨੂੰ ਫਰਜਾਂ ਨੂੰ ਨਿਭਾਉਣ ਅਤੇ ਹੱਕਾਂ ਦੀ ਖਾਤਰ ਲੜਨ ਵਾਲਾ ਅਣਥੱਕ ਯੋਧਾ ਕਰਾਰ ਦਿੰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਭ ਨੂੰ ਰਾਜ ਕੁਮਾਰ ਵਾਂਗ ਜਿੰਮੇਵਾਰ ਬਣਨਾ ਪਵੇਗਾ। ਉਨ੍ਹਾਂ ਸ਼੍ਰੀ ਰਾਜ ਕੁਮਾਰ ਦੀਆਂ ਸਿਹਤ ਵਿਭਾਗ ਪ੍ਰਤੀ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਕੰਮ ਵਿੱਚ ਸੰਪੰਨ ਸਨ ਤੇ ਆਪਣੇ ਸੀਨੀਅਰ ਅਤੇ ਜੂਨੀਅਰ ਕਰਮਚਾਰੀਆਂ ਨੂੰ ਕੰਮ ਸਿਖਾਉਣ ਦੇ ਨਾਲ ਨਾਲ ਉਨ੍ਹਾਂ ਨਾਲ ਦੋਸਤਾਨਾ ਵਿਵਹਾਰ ਰੱਖਦੇ ਸਨ। ਉਨ੍ਹਾਂ ਜਿੱਥੇ ਵਿਭਾਗੀ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਉਥੇ ਮੁਲਾਜਮਾਂ ਦੇ ਹੱਕਾਂ ਲਈ ਆਗੂ ਸਫਾਂ ਵਿੱਚ ਰਹਿ ਕੇ ਆਵਾਜ ਬੁਲੰਦ ਕੀਤੀ ਅਤੇ ਅਨੇਕਾਂ ਮੁਲਾਜ਼ਮ ਘੋਲਾਂ ਦੀ ਅਗਵਾਈ ਕੀਤੀ। ਉਨ੍ਹਾਂ ਦੀ ਮੌਜੂਦਗੀ ਹੀ ਮੁਲਾਜਮਾਂ ਅੰਦਰ ਜੋਸ਼ ਭਰਦੀ ਸੀ। ਸਭ ਬੁਲਾਰਿਆਂ ਨੇ ਰਾਜ ਕੁਮਾਰ ਜੀ, ਉਨ੍ਹਾਂ ਦੀ ਧਰਮ ਪਤਨੀ, ਮਾਤਾ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੇਦਾਗ ਸੇਵਾ ਉਪਰੰਤ ਵਿਦਾਇਗੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆ ਉਨ੍ਹਾਂ ਦੀ ਖੁਸ਼ਹਾਲ, ਲੰਬੀ ਅਤੇ ਤੰਦਰੁਸਤ ਜਿੰਦਗੀ ਦੀ ਕਾਮਨਾ ਕੀਤੀ। ਸੀ ਐਚ ਸੀ ਢੁੱਡੀਕੇ ਦੇ ਸਮੂਹ ਪੈਰਾਮੈਡੀਕਲ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਅੰਗੂਠੀ ਪਹਿਨਾਈ ਗਈ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਮਹਿਮਾਨਾਂ ਨੇ ਉਨ੍ਹਾਂ ਨੂੰ ਅਣਗਿਣਤ ਤੋਹਫਿਆਂ ਨਾਲ ਨਿਵਾਜਿਆ ਅਤੇ ਬੜੇ ਅਦਬ ਸਤਿਕਾਰ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ ਜਗਰਾਓਂ ਸਥਿਤ ਰਿਹਾਇਸ਼ ਤੱਕ ਛੱਡ ਕੇ ਆਏ। ਇਸ ਮੌਕੇ ਉਕਤ ਤੋਂ ਇਲਾਵਾ ਫਾਰਮੇਸੀ ਅਫਸਰ ਵਿਸ਼ਵ ਪ੍ਰਭਜੋਤ, ਗੁਰਮੀਤ ਸਿੰਘ, ਸ਼ਿਵ ਲਾਲ, ਰਣਜੀਤ ਸਿੰਘ ਸਿੱਧੂ, ਸ਼ਕਰਨਜੀਤ ਕੌਰ, ਦਵਿੰਦਰ ਸਿੰਘ, ਸੁਰਿੰਦਰ ਲਾਡੀ, ਜਸਪਾਲ ਕੌਰ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ, ਮਿੱਤਰ ਅਤੇ ਮੁਲਾਜਮ ਵੱਡੀ ਗਿਣਤੀ ਵਿੱਚ ਹਾਜਰ ਸਨ।

ਦੇਸ਼ ਅੰਦਰ ਲੋਕਤੰਤਰ ਦਾ ਘਾਣ

ਸੰਵਿਧਾਨ ਨੂੰ ਬਚਾਉਣ ਵਾਲੇ ਰਾਹੁਲ ਗਾਂਧੀ ਤੋਂ ਬੁਖਲਾਹੀ ਭਾਜਪਾ— ਗਿੱਲ, ਡਾ. ਮੀਆਂ, ਮਾਨੀ ਕਾਂਗਰਸ ਪਾਰਟੀ ਆਪਣੀ ਆਵਾਜ ਲੋਕਾਂ ਦੀ ਕਚੈਹਿਰੀ ਵਿੱਚ ਲੈ ਕੇ ਜਾਵੇਗੀ

ਬੁਢਲਾਡਾ 02 ਅਪ੍ਰੈਲ (ਹਰਪਾਲ ਸਿੰਘ, ਅਮਨ) ਦੇਸ਼ ਅੰਦਰ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਰਾਹੁਲ ਗਾਂਧੀ ਦੀ ਆਵਾਜ ਨੂੰ ਵਿਰੋਧੀ ਧਿਰ ਵੱਲੋਂ ਦਬਾਉਣ ਲਈ ਚਲੀਆਂ ਜਾ ਰਹੀਆਂ ਚਾਲਾਂ ਦਾ ਲੋਕ ਮੂੰਹ ਤੋੜ ਜੁਆਬ ਦੇਣਗੇ। ਇਹ ਸ਼ਬਦ ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤੇ ਪਾਰਟੀ ਦੀ ਸਪੋਕਸਮੈਨ ਅਮ੍ਰਿਤਾ ਗਿੱਲ ਵੱਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਹੇ। ਇਸ ਮੋਕੇ ਬੋਲਦਿਆਂ ਹੱਥ ਨਾਲ ਹੱਥ ਜੋੜੋ ਮੁਹਿੰਮ ਦੇ ਹਲਕਾ ਇੰਚਾਰਜ ਪਵਨ ਮਾਨੀ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਬੁਖਲਾਹਟ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਕੋਝੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਸਾਜਿਸ਼ ਤਹਿਤ ਗੁਜਾਰਾਤ ਦੇ ਇੱਕ ਵਿਧਾਇਕ ਵੱਲੋਂ ਸੂਰਤ ਦੀ ਮਾਨਯੋਗ ਕੋਰਟ ਵਿੱਚ ਮਾਨਹਾਨੀ ਦਾ ਕੇਸ ਦਾਇਰ ਕਰ ਕੇ ਰਾਹੁਲ ਗਾਂਧੀ ਨੂੰ ਉਲਝਾਉਣ ਲਈ ਅਗਾਓ ਤਿਆਰੀ ਕੀਤੀ ਗਈ ਸੀ ਦੇਸ਼ ਅੰਦਰ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੂੰ ਮਿਲ ਰਹੇ ਭਰਵੇ ਹੁੰਗਾਰੇ ਤੋਂ ਭਾਰਤੀ ਜਨਤਾ ਪਾਰਟੀ ਤਿਲਮਿਲਾ ਚੁੱਕੀ ਹੈ। ਜਿਸ ਤਹਿਤ ਇੱਕ ਸਾਜਿਸ਼ ਅਧੀਨ ਸਵਿਧਾਨ ਨੂੰ ਬਚਾਉਣ ਵਾਲੇ ਵਿਅਕਤੀ ਦੇ ਖਿਲਾਫ ਲੋਕਤੰਤਰ ਦਾ ਘਾਣ ਕਰਦਿਆਂ 2 ਸਾਲ ਦੀ ਸਜਾ ਸੁਣਾ ਕੇ ਪਾਰਲੀਮੈਂਟ ਵਿੱਚੋਂ ਮੈਂਬਰਸ਼ਿਪ ਖਤਮ ਕਰਨਾ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਦੇਸ਼ ਦੇ ਲੋਕਤੰਤਰ ਰਾਹੀਂ ਆਪਣੇ ਮਨ ਦੀ ਗੱਲ ਕਰਨਾ ਹਰ ਵਿਅਕਤੀ ਦਾ ਸੰਵਿਧਾਨਿਕ ਹੱਕ ਹੈ। ਪ੍ਰੰਤੂ ਮੋਦੀ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਆਪਣੀ ਆਵਾਜ ਲੋਕਾਂ ਦੀ ਕਚੈਹਿਰੀ ਵਿੱਚ ਲੈ ਕੇ ਜਾਵੇਗੀ। ਲੋਕਾਂ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਹੋਵੇਗਾ। ਇਸ ਮੌਕੇ ਤੇ ਬੋਲਦਿਆਂ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ਕਿ ਅੱਜ ਆਪਣੀ ਮਨ ਦੀ ਗੱਲ ਕਰਨਾ ਆਜਾਦ ਦੇਸ਼ ਚ ਹੱਕ ਖੋਹਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਸੈਂਕੜੇ ਸ਼ਹੀਦਾਂ ਦੀ ਸ਼ਹਾਦਤ ਤੋਂ ਸਾਨੂੰ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਸੰਵਿਧਾਨ ਨਾ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਜੋ ਜੰਗ ਏ ਆਜ਼ਾਦੀ ਦੇ ਸਹੀਦਾਂ ਦੀ ਸ਼ਹਾਦਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਵੱਲੋਂ ਦੇਸ਼ ਨੂੰ ਦਿੱਤੇ ਅਣਮੁੱਲੇ ਸੰਵਿਧਾਨ ਦੀ ਤੋਹੀਨ ਕੀਤੀ ਜਾ ਰਹੀ ਹੈ। ਜੋ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਲੁੱਟ ਖੋਹ, ਗੈਂਗਵਾਰ, ਨਸ਼ਿਆ ਕਾਰਨ ਲੋਕ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਾਰੰਟੀਆਂ ਦੇਣ ਵਾਲੀ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੁੱਖੀ ਤੇ ਪ੍ਰੇਸ਼ਾਨ ਨਜਰ ਆ ਰਿਹਾ ਹੈ। ਲੋਕਾਂ, ਮੁਲਾਜਮਾਂ ਅਤੇ ਬੇਰੁਜਗਾਰਾਂ ਦੀ ਆਵਾਜ ਡੰਡੇ ਦੇ ਜੋਰ ਨਾਲ ਦਬਾਈ ਜਾ ਰਹੀ ਹੈ। ਇਸ ਮੌਕੇ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਜੀਤ ਸਿੰਘ ਚਹਿਲ, ਖੇਮ ਸਿੰਘ ਜਟਾਣਾ, ਸਵਰਨ ਸਿੰਘ ਖੁਡਾਲ ਬਰੇਟਾ, ਪ੍ਰਵੀਨ ਕੁਮਾਰ ਕਾਲਾ ਬੋਹਾ, ਸਿਟੀ ਪ੍ਰਧਾਨ ਹਰਵਿੰਦਰਦੀਪ ਸਿੰਘ ਆਦਿ ਹਾਜਰ ਸਨ।

ਸਮਰਪਿਤ ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ (ਸਲੇਮਪੁਰੀ ਦੀ ਚੂੰਢੀ)

ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ
-ਭਾਈ ਨਿਰਮਲ ਸਿੰਘ ਜੀ ਖਾਲਸਾ ਕੇਵਲ ਸਿੱਖ ਕੌਮ ਜਾਂ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਭਾਰਤ ਦਾ ਇਕ ਉਹ ਬਹੁਮੁੱਲਾ ਹੀਰਾ ਸਨ, ਜਿਨ੍ਹਾਂ ਨੇ ਆਪਣੀ ਮਾਖਿਓਂ ਮਿੱਠੀ ਅਵਾਜ਼ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਕੀਰਤਨ ਦੇ ਰੂਪ ਵਿਚ 'ਗੁਰਬਾਣੀ' ਨੂੰ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਲਈ ਬਾਖੂਬੀ ਸੇਵਾਵਾਂ ਨਿਭਾਈਆਂ। 
ਭਾਈ ਨਿਰਮਲ ਸਿੰਘ ਜੀ ਖਾਲਸਾ ਦਾ ਜਨਮ 12 ਅਪ੍ਰੈਲ, 1952 ਨੂੰ ਪੰਜਾਬ ਦੇ ਜਿਲ੍ਹਾ ਫਿਰੋਜਪੁਰ ਅਧੀਨ ਪੈਂਦੇ ਪਿੰਡ ਜੰਡਵਾਲਾ ਭੀਮ ਸ਼ਾਹ ਵਿਖੇ ਇਕ ਦੱਬੇ ਕੁਚਲੇ ਸਮਾਜ ਵਿਚ ਹੋਇਆ। ਭਾਈ ਖਾਲਸਾ ਜੀ ਦੇ ਘਰ ਦੀ ਆਰਥਿਕ ਹਾਲਤ ਭਾਵੇਂ ਬਹੁਤ ਪਤਲੀ ਸੀ, ਪਰ ਉਨ੍ਹਾਂ ਨੇ  ਜਿੰਦਗੀ ਵਿੱਚ ਕੁੱਝ ਬਣਨ ਲਈ ਠਾਣ ਲਈ ਸੀ। ਸਮਾਜਿਕ ਅਤੇ ਆਰਥਿਕ ਥੜ੍ਹਾਂ ਦੇ ਚੱਲਦਿਆਂ ਉਨ੍ਹਾਂ ਨੇ 1974-76 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿੱਚ ਡਿਪਲੋਮਾ ਕੀਤਾ, ਜਿਸ ਪਿੱਛੋਂ ਉਹ ਗੁਰਮਤਿ ਕਾਲਜ ਰਿਸ਼ੀਕੇਸ਼ ਵਿੱਚ 1977 ਵਿੱਚ ਸੰਗੀਤ ਅਧਿਆਪਕ ਰਹੇ ਅਤੇ 1978 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਹਿ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੌਹਰ, ਗੰਗਾ ਨਗਰ, ਰਾਜਸਥਾਨ ਵਿੱਚ ਬਤੌਰ ਸੰਗੀਤ ਅਧਿਆਪਕ ਸੇਵਾਵਾਂ ਨਿਭਾਉਂਦੇ ਰਹੇ। 1979 ਤੋਂ ਲੈ 2019 ਤੱਕ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਚ ਬਤੌਰ ‘ਹਜ਼ੂਰੀ’ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਬਤੌਰ ਹਜੂਰੀ ਰਾਗੀ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਆਪਣੇ ਸਮੇਂ ਵਿਚ ਜੋ ਦਰਦ ਹੰਢਾਇਆ ਉਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਕੁਸੈਲਾ ਤਜਰਬਾ ਰਿਹਾ, ਨੂੰ ਵਰਨਣ ਕਰਨਾ ਉੱਚਿਤ ਨਹੀਂ ਹੈ। 
ਭਾਈ ਖਾਲਸਾ ਜੀ ਨੇ ਭਾਰਤ ਵਿਚ ਸਿੱਖ ਕੌਮ ਨਾਲ ਸਬੰਧਿਤ ਸਥਾਪਿਤ ਸਾਰੇ ਪੰਜ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਿਆਂ ਵਿਚ ਆਪਣੀ ਰਸਭਿੰਨੀ ਅਵਾਜ਼ ਵਿਚ ਕੀਰਤਨ ਦਾ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਸਾਹਿਬਾਨ ਦੇ ਮਾਰਗ 'ਤੇ ਚੱਲਦਿਆਂ ਉਨ੍ਹਾਂ ਨੂੰ ਸੰਸਾਰ ਭਰ ਵਿੱਚ ਉਹ ਪ੍ਰਸਿੱਧੀ ਮਿਲੀ, ਜੋ ਇਸ ਤੋਂ ਪਹਿਲਾਂ ਹੋਰ ਕਿਸੇ ਵੀ ਰਾਗੀ ਸਿੰਘ ਨੂੰ ਨਸੀਬ ਨਹੀਂ ਹੋਈ। ਉਨ੍ਹਾਂ ਦੀ ਅਵਾਜ਼ ਵਿਚ ਕੀਰਤਨ ਦਾ ਰਸ ਮਾਨਣ ਲਈ ਸੰਗਤਾਂ ਵਿਚ ਹਮੇਸ਼ਾ ਖਿੱਚ ਬਣੀ ਰਹਿੰਦੀ ਸੀ। ਇੱਕ ਦਿਨ ਵਿੱਚ ਉਨ੍ਹਾਂ ਦੇ ਕਈ ਕਈ ਪ੍ਰੋਗਰਾਮ ਹੁੰਦੇ ਸਨ। ਉਨ੍ਹਾਂ ਦਾ ਕੀਰਤਨ ਸੁਣਨ ਲਈ ਵੱਡੀ ਗਿਣਤੀ ਵਿਚ ਸੰਗਤਾਂ ਜੁੜਦੀਆਂ ਸਨ। ਉਨ੍ਹਾਂ ਨੇ ਕੇਵਲ ਭਾਰਤ ਵਿਚ ਹੀ ਨਹੀਂ ਬਲਕਿ ਸੰਸਾਰ ਦੇ ਵੱਖ ਵੱਖ 53 ਹੋਰ ਦੇਸ਼ਾਂ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਭਾਈ ਖਾਲਸਾ ਜੀ ਦੇ ਸੰਗੀਤ ਦੀ ਮੁਹਾਰਤ ਅੱਗੇ  ਪਾਕਿਸਤਾਨ ਦੇ ਸੰਸਾਰ ਪ੍ਰਸਿੱਧ ਗ਼ਜ਼ਲ ਗਾਇਕ ਗੁਲਾਮ ਅਲੀ ਵੀ ਸਿਰ ਝੁਕਾਉੰਦੇ ਸਨ। ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਗਿਆਨ ਰੱਖਣ ਵਾਲੇ ਉੱਤਮ ਰਾਗੀਆਂ ਵਿੱਚੋਂ ਇੱਕ ਸਨ, ਜਾਣੀ ਕਿ ਉਹ ਸੰਗੀਤ ਦੇ 31 ਰਾਗਾਂ ਵਿੱਚ ਸੰਪੂਰਨ ਸਨ, ਜਿਨ੍ਹਾਂ ਨੇ ਲਗਭਗ 25 ਸਾਲ ਗੁਰਬਾਣੀ ਦਾ ਕੀਰਤਨ ਕੀਤਾ। ਭਾਈ ਸਾਹਿਬ ਜੀ ਦੀ ਸੰਗੀਤ ਵਿਚ ਮੁਹਾਰਤ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਵਲੋਂ 31 ਮਾਰਚ, 2009 ਨੂੰ ਭਾਰਤ ਦੇ ਬਹੁ-ਵੱਕਾਰੀ ਨਾਗਰਿਕ ਪੁਰਸਕਾਰ 'ਪਦਮਸ਼੍ਰੀ' ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਈ ਸਾਹਿਬ ਜੀ ਨੂੰ 'ਪਦਮਸ਼੍ਰੀ ਪੁਰਸਕਾਰ' ਮਿਲਣ 'ਤੇ ਸਮੂਹ ਰਾਗੀ ਸਿੰਘਾਂ ਨੂੰ ਸਮੁੱਚੇ ਭਾਰਤ ਵਿੱਚ ਬਹੁਤ ਵੱਡਾ ਮਾਣ ਮਹਿਸੂਸ ਹੋਇਆ।ਭਾਈ ਸਾਹਿਬ ਜੀ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵਲੋਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਚ ਸਨਮਾਨਿਤ ਕੀਤਾ ਗਿਆ। 
ਪਰ ਬਹੁਤ ਹੀ ਅਫਸੋਸਜਨਕ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਸਾਰ ਵਿੱਚ ਫੈਲੇ ਨਾਮੁਰਾਦ ਵਾਇਰਸ ਕੋਵਿਡ-19 ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਹ ਕੋਰੋਨਾ ਦੇ ਚੱਲਦਿਆਂ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਹਸਪਤਾਲ ਵਿਚ ਜੇਰੇ ਇਲਾਜ ਸਨ, ਜਿਥੇ ਇਸ ਵਾਇਰਸ ਦੀ ਮਾਰ ਨਾ ਝੱਲਦਿਆਂ ਉਨ੍ਹਾਂ ਦਾ 2 ਅਪ੍ਰੈਲ, 2020 ਨੂੰ ਦਿਹਾਂਤ ਹੋ ਗਿਆ। ਇਸ ਹਸਪਤਾਲ ਵਿਚ ਜੇਰੇ ਇਲਾਜ ਭਾਈ ਨਿਰਮਲ ਸਿੰਘ ਜੀ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਉਪਰ ਗੰਭੀਰ ਦੋਸ਼ ਲਗਾਏ ਗਏ ਸਨ ਕਿ ਭਾਈ ਸਾਹਿਬ ਜੀ ਦੇ ਇਲਾਜ ਦੌਰਾਨ ਡਾਕਟਰਾਂ ਵਲੋਂ ਕਥਿਤ ਤੌਰ 'ਤੇ ਅਣਗਹਿਲੀ ਵਰਤੀ ਗਈ। 
ਭਾਈ ਸਾਹਿਬ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਜੋ ਮੰਦਭਾਗੀ ਘਟਨਾ ਵਾਪਰੀ ਸੀ, ਦੇ ਨਾਲ ਸਮੁੱਚੀ ਮਾਨਵਤਾ ਦਾ ਹਿਰਦਾ ਹੋਰ ਵਲੂੰਧਰਿਆ ਗਿਆ ਸੀ। 
ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ, ਅਜਾਦੀ ਦੀ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਵਿਚੋਂ ਜਾਤੀ ਸਿਸਟਮ ਦਾ ਕੋਹੜ ਨਹੀਂ ਨਿਕਲਿਆ। ਸਿੱਖ ਧਰਮ ਜੋ ਜਾਤੀ ਸਿਸਟਮ ਨੂੰ ਤੋੜਦਿਆਂ ਸਮਾਜ ਵਿਚ ਮਾਨਵਤਾ ਨੂੰ ਬਹਾਲ ਕਰਨ ਲਈ ਹੋਂਦ ਵਿਚ ਆਇਆ ਸੀ, ਦੇ ਵਿੱਚ  ਜਾਤ-ਪਾਤ ਦਾ ਕਾਇਮ ਰਹਿਣਾ ਗੂਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬੇ-ਮੁੱਖ ਹੋਣਾ ਹੈ। ਭਾਈ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਵਿਚ ਬਤੌਰ ਹਜੂਰੀ ਰਾਗੀ ਸੇਵਾਵਾਂ ਨਿਭਾਉਂਦਿਆਂ ਜੋ ਜਾਤੀ ਸਿਸਟਮ ਦੀ ਮਾਰ ਝੱਲੀ, ਦੇ ਬਾਰੇ ਉਹ ਅਕਸਰ ਬਿਆਨ ਕਰਿਆ ਕਰਦੇ ਸਨ। 
ਅੱਜ ਬਰਸੀ ਉਪਰ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਮਾਜ ਵਿਚ ਮਾਨਵਤਾ ਨੂੰ ਕਾਇਮ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਅਸੀਂ ਆਪਣੀ ਜਿੰਦਗੀ ਵਿੱਚ ਮਾਰਗ ਦਰਸ਼ਕ ਬਣਾਈਏ! ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਭਾਈ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦਿਆਂ ਆਪਣੇ ਬੱਚਿਆਂ ਨੂੰ ਬਾਬਿਆਂ /ਸਾਧਾਂ ਦੇ ਡੇਰਿਆਂ 'ਤੇ ਤੋਰਨ ਦੀ ਬਜਾਏ ਵਿੱਦਿਅਕ ਅਦਾਰਿਆਂ ਵਲ ਤੋਰਨਾ ਚਾਹੀਦਾ ਹੈ, ਕਿਉਂਕਿ ਬਾਬਿਆਂ ਦੇ ਡੇਰਿਆਂ 'ਤੇ ਜਾ ਕੇ ਲੱਤਾਂ ਪੈਰ ਘੁੱਟ ਕੇ ਤੇ ਜੂਠੇ ਭਾਂਡੇ ਮਾਂਜ ਕੇ ਉਨ੍ਹਾਂ ਦਾ ਭਵਿੱਖ ਉੱਜਲ ਨਹੀਂ ਬਣਨਾ, ਉੱਜਲ ਭਵਿੱਖ ਬਣਾਉਣ ਲਈ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਕਿਤਾਬਾਂ ਦਾ ਇਕ ਇਕ ਅੱਖਰ ਮਾਂਜਣ ਦੀ ਲੋੜ ਹੈ। ਜਿੰਦਗੀ ਵਿੱਚ ਕੁੱਝ ਬਣਨ ਲਈ ਬਾਬਿਆਂ ਕੋਲੋਂ ਨਹੀਂ ਅਧਿਆਪਕਾਂ ਤੋਂ ਸਿੱਖਿਆ ਗ੍ਰਹਿਣ ਕਰਨ ਦੀ ਲੋੜ ਹੈ। 
-ਸੁਖਦੇਵ ਸਲੇਮਪੁਰੀ
09780620233
2 ਅਪ੍ਰੈਲ, 2023.

ਹਲਕਾ ਧਰਮਕੋਟ ਦੇ ਕਾਂਗਰਸੀਆਂ ਨੇ ਰਾਹੁਲ ਗਾਂਧੀ ਖਿਲਾਫ ਮੋਦੀ ਸਰਕਾਰ ਦੇ ਲਏ ਫ਼ੈਸਲੇ ਦੀ ਕੀਤੀ ਨਿਖੇਧੀ

ਧਰਮਕੋਟ, 02 ਅਪ੍ਰੈਲ ( ਜਸਵਿੰਦਰ  ਸਿੰਘ  ਰੱਖਰਾ)ਕਾਂਗਰਸ ਦੇ ਬਲਾਕ ਪ੍ਰਧਾਨ ਧਰਮਕੋਟ ਗੁਰਬੀਰ ਸਿੰਘ ਗੋਗਾ ਸੰਗਲਾ ਦੀ ਅਗਵਾਈ ਹੇਠ ਸਾਬਕਾ ਨਗਰ ਕੌਂਸ਼ਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੀ ਆੜ੍ਹਤ ਉਪਰ ਰੱਖੀ ਗਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਗੁਰਬੀਰ ਸਿੰਘ ਗੋਗਾ ਨੇ ਕਿਹਾ ਕਿ ਪ੍ਰਧਾਨ ਮੋਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰ ਰਹੀ ਹੈ, ਸਾਰੀਆ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜੋ ਕਈ ਵਿਅਕਤੀ ਭਾਜਪਾ ਨੂੰ ਸਵਾਲ ਕਰਦਾ ਹੈ ਭਾਜਪਾ ਉਸਨੂੰ ਸੋਚੀ ਸਮਝੀ ਸਾਜਿਸ਼ ਤਹਿਤ ਵੱਖ-ਵੱਖ ਏਜੰਸੀਆਂ ਦਾ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰਕੇ ਡਰਾ ਧਮਕਾ ਕੇ ਚੁੱਪ ਕਰਾ ਦਿੰਦੀ ਹੈ। ਸ਼੍ਰੀ ਰਾਹੁਲ ਗਾਂਧੀ ਨੇ ਪਾਰਲੀਮੈਂਟ ਵਿੱਚ 07 ਫਰਵਰੀ 2023 ਨੂੰ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬੰਧਾਂ ਤੇ ਸਵਾਲ ਉਠਾਉਦੇ ਹੋਏ ਭਾਸ਼ਣ ਦਿੱਤਾ ਅਤੇ ਇੱਕ ਵੱਡਾ ਸਵਾਲ ਮੋਦੀ ਸਰਕਾਰ ਨੂੰ ਕੀਤਾ ਕਿ ਗੌਤਮ ਅਡਾਨੀ ਕੋਲ ਆਇਆ ਵਿਦੇਸ਼ੀ 20 ਹਜ਼ਾਰ ਕਰੋੜ ਰੁਪਇਆ ਕਿਸਦਾ ਹੈ? ਕੀ ਇਹ ਸਿਆਸੀ ਪੈਸਾ ਹੈ। ਰਾਹੁਲ ਗਾਂਧੀ ਦੇ ਉਸ ਸੰਬੋਧਨ ਤੋਂ 9 ਦਿਨਾਂ ਦੇ ਅੰਦਰ ਅੰਦਰ ਹੀ ਇੱਕ ਝੂਠੀ ਸ਼ਿਕਾਇਤ ਜੋ ਕਿ ਬੀ.ਜੇ.ਪੀ. ਦੇ ਇੱਕ ਐਮ.ਐਲ.ਏ. ਪੂਰਨੇਸ ਭੂਤਵਾਲਾ ਨੇ ਸੂਰਤ ਗੁਜਰਾਤ ਦੀ ਇੱਕ ਅਦਾਲਤ ਵਿੱਚ 2019 ਵਿੱਚ ਦਾਇਰ ਕੀਤੀ ਹੋਈ ਸੀ, ਉਹਦੇ ਉਤੇ ਖੁਦ ਹੀ 2022 ਵਿੱਚ ਗੁਜਰਾਤ ਹਾਈ ਕੋਰਟ ਤੋਂ ਸਟੇਅ ਦੀ ਮੰਗ ਕਰਕੇ ਸਟੇਅ ਲਿਆ ਹੋਇਆ ਸੀ। ਉਹ ਸਟੇਅ ਇੱਕ ਸਾਲ ਬਾਅਦ ਰਾਹੁਲ ਗਾਂਧੀ ਦੇ ਸੰਸਦ ਵਿੱਚ ਭਾਸ਼ਣ ਦੇ 9 ਦਿਨ ਦੇ ਵਿੱਚ ਵਿੱਚ ਹੀ ਗੁਜਰਾਤ ਹਾਈ ਕੋਰਟ ਵਿੱਚ ਵਾਪਸ ਲੈ ਲਿਆ। 27 ਫਰਵਰੀ 2023 ਨੂੰ ਉਸ ਝੂਠੀ ਕੰਪਲੇਟ ਤੇ ਸੂਰਤ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਗਈ ਅਤੇ 23 ਮਾਰਚ 2023 ਨੂੰ ਜਾਣੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਨੇ ਸ਼੍ਰੀ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾ ਦਿੱਤਾ। ਅਜ਼ਾਦ ਭਾਰਤ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਨੂੰ ਮਾਣਹਾਨੀ ਦੇ ਕੇਸ ਵਿੱਚ 2 ਸਾਲ ਦੀ ਸਜਾ ਸੁਣਾਈ ਗਈ ਹੋਵੇ। ਉਸਤੋਂ ਬਾਅਦ 24 ਮਾਰਚ 2023 ਨੂੰ 24 ਘੰਟਿਆਂ ਦੇ ਅੰਦਰ-ਅੰਦਰ ਲੋਕ ਸਭਾ ਸਕੱਤਰੇਤ ਨੇ ਸ੍ਰੀ ਰਾਹੁਲ ਗਾਂਧੀ ਨੂੰ ਬਤੌਰ ਲੋਕ ਸਭਾ ਸੰਸਦ ਅਯੋਗ ਕਰਾਰ ਦੇ ਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ, ਜਦਕਿ ਭਾਜਪਾ ਦੇ 55 ਪ੍ਰਤੀਸ਼ਤ ਸੰਸਦ ਮੈਂਬਰਾਂ ਤੇ ਸੰਗੀਨ ਜੁਰਮਾਂ ਦੇ ਦੋਸ਼ ਹਨ, ਪਰ ਉਹਨਾਂ ਤੇ ਨਾ ਕਦੇ ਕੋਈ ਕਾਰਵਾਈ ਹੋਵੇ ਅਤੇ ਨਾ ਹੀ ਉਹਨਾਂ ਦੀ ਮੈਂਬਰਸ਼ਿਪ ਕਦੇ ਰੱਦ ਹੋਈ। ਇਹ ਸਭ ਇਹੀ ਦਰਸਾਉਂਦਾ ਹੈ ਕਿ ਕਿਵੇਂ ਪ੍ਰਧਾਨ ਮੋਦੀ ਨਰਿੰਦਰ ਮੋਦੀ ਦੀ ਸਰਕਾਰ ਸ੍ਰੀ ਰਾਹੁਲ ਗਾਂਧੀ ਤੋਂ ਅਤੇ ਉਹਨਾਂ ਦੇ ਸਵਾਲਾਂ ਤੋਂ ਬੁਰੀ ਤਰ੍ਹਾਂ ਘਬਰਾ ਗਈ ਹੈ, ਉਹਨਾਂ ਦੀ ਅਵਾਜ ਨੂੰ ਬੰਦ ਕਰਨ ਲਈ ਉਹਨਾਂ ਦੀ ਪਹਿਲਾਂ ਸੁਰੱਖਿਆ ਵਾਪਸ ਲਈ, ਫਿਰ ਉਹਨਾਂ ਨੂੰ ਏਜੰਸੀਆ ਰਾਹੀਂ 55 ਘੰਟੇ ਦੀ ਪੁੱਛ-ਗਿੱਛ ਕਰਵਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹਨਾਂ ਦੀ ਅਵਾਜ ਨੂੰ ਬੰਦ ਕਰਨ ਲਈ ਉਹਨਾਂ ਦੀ ਬਤੌਰ ਸੰਸਦ ਮੈਂਬਰ ਮੈਂਬਰਸ਼ਿਪ ਰੱਦ ਕਰ ਦਿੱਤੀ ਅਤੇ ਉਹਨਾਂ ਨੂੰ ਘਰ ਤੇ ਬੇਘਰ ਲਈ ਵੀ ਚਿੱਠੀ ਜਾਰੀ ਕਰ ਦਿੱਤੀ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੀਆਂ ਅਤੇ ਬੀ.ਜੇ.ਪੀ. ਦੀਆਂ ਇਹਨਾਂ ਕੋਝੀਆ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ।

ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਨੇ ਇਹ ਸਾਰਾ ਡਰਾਮਾ ਪ੍ਰਧਾਨ ਮੰਤਰੀ ਮੋਦੀ ਨੂੰ ਬਚਾਉਣ ਲਈ ਰਚਿਆ ਹੈ। ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕਾਂ ਨੇ ਆਪਣੀਆ ਜਾਨਾਂ ਕੁਰਬਾਨ ਕਰਕੇ ਇਸ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਅਤੇ ਇਸ ਦੇਸ਼ ਨੂੰ ਅਜ਼ਾਦ ਕਰਵਾਇਆ। ਹੁਣ ਵੀ ਕਾਂਗਰਸ ਪਾਰਟੀ ਇਸਦੇ ਵਰਕਰ, ਆਮ ਲੋਕਾਂ ਨੂੰ ਨਾਲ ਲੈ ਕੇ ਅਤੇ ਲਾਮਬੰਦ ਕਰਕੇ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਇੱਕ ਵੱਡਾ ਸੰਘਰਸ਼ ਵਿੱਢਣ ਲਈ ਤਿਆਰ ਬਰ ਤਿਆਰ ਹਨ ਅਤੇ ਪੂਰੀ ਨਿਡਰਤਾ ਨਾਲ ਇਸ ਸਰਕਾਰੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਧੀਰ ਗੋਇਲ, ਇੰਦਰਪ੍ਰੀਤ ਸਿੰਘ ਬੰਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਨਿਰਮਲ ਸਿੰਘ ਸਾਬਕਾ ਕੌਂਸਲਰ, ਸੁਖਦੇਵ ਸਿੰਘ ਸ਼ੇਰਾ, ਮਨਜੀਤ ਸਿੰਘ ਸਭਰਾ ਸਾਬਕਾ ਕੌਂਸਲਰ, ਸਰਪੰਚ ਦਲਬੀਰ ਸਿੰਘ ਚੌਧਰੀਵਾਲਾ ਅਤੇ ਸਚਿਨ ਟੰਡਨ ਸਾਬਕਾ ਕੌਂਸਲਰ ਵੀ ਹਾਜਰ ਸਨ ।

ਗੈਰੀ ਮਲਸੀਹਾਂ ਭਾਈਕੇ ਕਾਂਗਰਸ ਦੇ ਬਲਾਕ ਸਿੱਧਵਾਂ ਦੇ ਜਨਰਲ ਸਕੱਤਰ ਬਣੇ

ਮੁੱਖ ਦਫਤਰ ਮੁੱਲਾਂਪੁਰ ਦਾਖਾ ਚ ਮਿਲੀ ਫਿਰ ਤੋਂ ਜੁੰਮੇਵਾਰੀ
ਮੁੱਲਾਂਪੁਰ ਦਾਖਾ,1 ਅਪ੍ਰੈਲ-(ਸਤਵਿੰਦਰ ਸਿੰਘ ਗਿੱਲ)—
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਿਧਾਨ ਸਭਾ ਹਲਕਾ ਦਾਖਾ ਦੇ ਵੱਖ ਵੱਖ ਬਲਾਕਾਂ ਦੇ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ ਵਲੋ ਅੱਜ ਬਲਾਕ ਸਿੱਧਵਾਂ ਬੇਟ ਦੇ ਬਲਾਕ ਕਮੇਟੀ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਇਹ ਸੂਚੀ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਮੁੱਖ ਦਫਤਰ ਵਿਚ ਜਾਰੀ ਕੀਤੀ ਗਈ। ਮੈਡਮ ਪੁਨੀਤਾ ਸੰਧੂ ਦੀ ਹਾਜਰੀ ਵਿੱਚ ਮੇਜਰ ਸਿੰਘ ਮੁੱਲਾਂਪੁਰ ਤੇ ਪਰੇਮ ਸਿੰਘ ਸੇਖੋਂ ਨੇ ਨੌਜਵਾਨ ਆਗੂ  ਗੈਰੀ ਮਲਸੀਹਾਂ ਭਾਈ ਕੇ ਨੂੰ ਬਲਾਕ ਕਮੇਟੀ ਸਿੱਧਵਾਂ ਬੇਟ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਮੌਕੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਬਾਸੀਆਂ ਬੇਟ ਨੇ ਦੱਸਿਆ ਕਿ ਗੈਰੀ ਮਲਸੀਹਾਂ ਭਾਈ ਕੇ ਬਹੁਤ ਹੀ ਮਿਹਨਤੀ ਤੇ ਵਫ਼ਾਦਾਰ ਆਗੂ ਹੈ ਜੌ ਐਨ ਐਸ ਯੂ ਆਈ ਲੁਧਿਆਣਾ ਦਾ ਜਨਰਲ ਰਿਹਾ ਹੈ ਅਤੇ ਪਹਿਲਾ ਵੀ ਗੈਰੀ ਮਲਸੀਹਾਂ ਬਲਾਕ ਜਨਰਲ ਸਕੱਤਰ ਰਿਹਾ ਹੈ। ਯਾਦ ਰਹੇ ਕਿ ਜਦੋ ਕਦੇ ਵੀ ਕੋਈ ਚੋਣ ਆਉਂਦੀ ਹੈ ਤਾਂ ਗੈਰੀ ਮਲਸੀਹਾਂ ਹਮੇਸ਼ਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਦਿਨ ਰਾਤ ਇੱਕ ਕਰਕੇ ਪ੍ਰਚਾਰ ਕਰਦਾ ਹੈ। ਜਦੋ ਗੈਰੀ ਮਲਸੀਹਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਹੁਣ ਵੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਜੰਮ ਕੇ ਪ੍ਰਚਾਰ ਕਰਦਾ ਰਹੇਗਾ। ਮਲਸੀਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਕੈਪਟਨ ਸੰਦੀਪ ਸੰਧੂ,ਮੇਜਰ ਸਿੰਘ ਮੁੱਲਾਂਪੁਰ ਤੇ ਪਰੇਮ ਸਿੰਘ ਸੇਖੋਂ ਦਾ ਸਤਿਕਾਰ ਕਰਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਉਹ ਇਹਨਾ ਆਗੂਆਂ ਦਾ ਬੇਹੱਦ ਸਤਿਕਾਰ ਕਰਦਾ ਰਹੇਗਾ ਅਤੇ ਭਵਿੱਖ ਵਿੱਚ ਕੋਈ ਵੀ ਇਲੈਕਸ਼ਨ ਆਵੇ ਉਸ ਚ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰੇਗਾ।